ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਇੰਡੀਅਨ ਇੰਸਟੀਟਿਊਟ ਆਵ੍ ਮਾਸ ਕਮਿਊਨੀਕੇਸ਼ਨ ਦੀ 55ਵੀਂ ਕਨਵੋਕੇਸ਼ਨ ਵਿੱਚ 700 ਤੋਂ ਅਧਿਕ ਵਿਦਿਆਰਥੀਆਂ ਨੂੰ ਪੀਜੀ ਡਿਪਲੋਮੇ ਪ੍ਰਦਾਨ ਕੀਤੇ ਗਏ
ਡੀਪਫੇਕ, ਫੇਕ ਨਿਊਜ਼ ਅਤੇ ਗਲਤ ਸੂਚਨਾਵਾਂ ਪੂਰੀ ਦੁਨੀਆ ਲਈ ਇੱਕ ਵੱਡੀ ਚੁਣੌਤੀ ਹਨ, ਇਸ ਦੇ ਵਿਰੁੱਧ ਲੜਨ ਦੀ ਜ਼ਰੂਰਤ ਹੈ: ਸਾਬਕਾ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਨੇ ਆਈਆਈਐੱਮਸੀ ਦੇ ਗ੍ਰੈਜੂਏਟ ਵਿਦਿਆਰਥੀਆਂ ਨੂੰ ਸੱਦਾ ਦਿੱਤਾ
“ਅਧਿਕ ਟੀਆਰਪੀ ਹਾਸਲ ਕਰਨ ਲਈ ਸਨਸਨੀਖੇਜ਼ ਖਬਰਾਂ ਦੇ ਰੁਝਾਨ ਤੋਂ ਦੂਰ ਰਹੋ; ਪੱਤਰਕਾਰੀ ਦੀਆਂ ਕਦਰਾਂ-ਕੀਮਤਾਂ ਨੂੰ ਸੁਰੱਖਿਅਤ ਰੱਖੋ”: ਸ਼੍ਰੀ ਰਾਮਨਾਥ ਕੋਵਿੰਦ
Posted On:
10 JAN 2024 3:25PM by PIB Chandigarh
ਇੰਡੀਅਨ ਇੰਸਟੀਟਿਊਟ ਆਵ੍ ਮਾਸ ਕਮਿਊਨੀਕੇਸ਼ਨ (ਆਈਆਈਐੱਮਸੀ) ਦਾ 55ਵਾਂ ਕਨਵੋਕੇਸ਼ਨ ਸਮਾਰੋਹ ਅੱਜ, 10 ਜਨਵਰੀ, 2024 ਨੂੰ ਭਾਰਤ ਮੰਡਪਮ, ਪ੍ਰਗਤੀ ਮੈਦਾਨ, ਨਵੀਂ ਦਿੱਲੀ ਵਿਖੇ ਆਯੋਜਿਤ ਕੀਤਾ ਗਿਆ, ਜਿਸ ਵਿੱਚ ਸਾਬਕਾ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਮੁੱਖ ਮਹਿਮਾਨ ਵਜੋਂ ਮੌਜੂਦ ਸਨ। ਆਈਆਈਐੱਮਸੀ ਦਿੱਲੀ, ਆਈਆਈਐੱਮਸੀ ਢੇਕਨਾਲ, ਆਈਆਈਐੱਮਸੀ ਆਈਜ਼ੌਲ, ਆਈਆਈਐੱਮਸੀ ਅਮਰਾਵਤੀ, ਆਈਆਈਐੱਮਸੀ ਕੋਟਾਯਮ ਅਤੇ ਆਈਆਈਐੱਮਸੀ ਜੰਮੂ ਦੇ 2021-22 ਅਤੇ 2022-23 ਬੈਚ ਦੇ 700 ਤੋਂ ਅਧਿਕ ਵਿਦਿਆਰਥੀਆਂ ਨੇ ਕਨਵੋਕੇਸ਼ਨ ਸਮਾਰੋਹ ਵਿੱਚ ਪੋਸਟ ਗ੍ਰੈਜੂਏਟ ਡਿਪਲੋਮੇ ਪ੍ਰਾਪਤ ਕੀਤੇ।
ਵਿਦਿਆਰਥੀਆਂ ਨੂੰ ਹਿੰਦੀ ਪੱਤਰਕਾਰੀ, ਅੰਗ੍ਰੇਜ਼ੀ ਪੱਤਰਕਾਰੀ, ਉੜੀਆ ਪੱਤਰਕਾਰੀ, ਮਰਾਠੀ ਪੱਤਰਕਾਰੀ, ਮਲਿਆਲਮ ਪੱਤਰਕਾਰੀ, ਊਰਦੂ ਪੱਤਰਕਾਰੀ, ਇਸ਼ਤਿਹਾਰਬਾਜ਼ੀ ਅਤੇ ਲੋਕ ਸੰਪਰਕ, ਰੇਡੀਓ ਅਤੇ ਟੈਲੀਵਿਜ਼ਨ ਪੱਤਰਕਾਰੀ ਅਤੇ ਡਿਜੀਟਲ ਮੀਡੀਆ ਵਿੱਚ ਪੋਸਟ ਗ੍ਰੈਜੂਏਟ ਡਿਪਲੋਮੇ ਪ੍ਰਦਾਨ ਕੀਤੇ ਗਏ।
ਇਸ ਤੋਂ ਇਲਾਵਾ ਦੋਹਾਂ ਬੈਚਾਂ ਦੇ 65 ਵਿਦਿਆਰਥੀਆਂ ਨੂੰ ਵੀ ਵੱਖ-ਵੱਖ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।
ਇੰਡੀਅਨ ਇੰਸਟੀਟਿਊਟ ਆਵ੍ ਮਾਸ ਕਮਿਊਨੀਕੇਸ਼ਨ (ਆਈਆਈਐੱਮਸੀ) ਦੇ 55ਵੇਂ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਨੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਕਿਹਾ ਕਿ ਆਈਆਈਐੱਮਸੀ ਜਿਹੇ ਸੰਸਥਾਨਾਂ ਤੋਂ ਗ੍ਰੈਜੂਏਟ ਹੋਣ ਲਈ ਆਉਣ ਵਾਲੇ ਪੱਤਰਕਾਰਾਂ ਨੂੰ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਅਸੀਂ ਫੇਕ ਨਿਊਜ਼ ਅਤੇ ਗਲਤ ਸੂਚਨਾਵਾਂ ਦੇ ਪ੍ਰਸਾਰ ਦੇ ਵਿਰੁੱਧ ਲੜਾਈ ਲੜੀਏ।
ਉਨ੍ਹਾਂ ਨੇ ਕਿਹਾ ਕਿ ਅੱਜ ਕੋਈ ਵੀ ਜਾਣਬੁੱਝ ਕੇ ਗਲਤ ਸੂਚਨਾ ਫੈਲਾਉਣ ਲਈ ਡਿਜੀਟਲ ਸਾਧਨਾਂ ਦਾ ਉਪਯੋਗ ਕਰ ਸਕਦਾ ਹੈ ਅਤੇ ‘ਡੀਪਫੇਕ’, ਫੇਕ ਨਿਊਜ਼ ਅਤੇ ਗਲਤ ਸੂਚਨਾ ਪੂਰੀ ਦੁਨੀਆ ਦੇ ਲਈ ਇੱਕ ਵੱਡੀ ਚੁਣੌਤੀ ਹੈ। ਉਨ੍ਹਾਂ ਨੇ ਪੱਤਰਕਾਰੀ ਅਤੇ ਮੀਡੀਆ ਦੇ ਖੇਤਰ ਵਿੱਚ ਪ੍ਰਵੇਸ਼ ਕਰਨ ਵਾਲੇ ਵਿਦਿਆਰਥੀਆਂ ਨੂੰ ਇਹ ਸੁਨਿਸ਼ਚਿਤ ਕਰਨ ਦੀ ਅਪੀਲ ਕੀਤੀ ਕਿ ਇਨ੍ਹਾਂ ਚੁਣੌਤਾਂ ਦੇ ਦਰਮਿਆਨ ਨਾਗਰਿਕਾਂ ਨੂੰ ਸਟੀਕ ਜਾਣਕਾਰੀ ਮਿਲੇ ਅਤੇ ਤੇਜ਼ੀ ਨਾਲ ਵਿਕਸਿਤ ਹੋ ਰਹੀ ਟੈਕਨੋਲੋਜੀ ਦੀ ਦੁਰਵਰਤੋਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਰਿਹਾ ਜਾਵੇ।
ਸਾਬਕਾ ਰਾਸ਼ਟਰਪਤੀ ਨੇ ਗ੍ਰੈਜੂਏਟ ਵਿਦਿਆਰਥੀਆਂ ਨੂੰ ਅਧਿਕ ਟੀਆਰਪੀ ਹਾਸਲ ਕਰਨ ਲਈ ਸਨਸਨੀਖੇਜ਼ ਖਬਰਾਂ ਦੇ ਰੁਝਾਨ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਨੇ ਅਜਿਹੇ ਸ਼ਾਰਟਕੱਟ ਅਪਣਾਉਣ ਦੇ ਪ੍ਰਤੀ ਅਪੀਲ ਕੀਤੀ ਅਤੇ ਸਾਰਿਆਂ ਨੂੰ ਪੱਤਰਕਾਰੀ ਦੀਆਂ ਕਦਰਾਂ-ਕੀਮਤਾਂ ਨੂੰ ਬਣਾਏ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ 2047 ਤੱਕ ਵਿਕਸਿਤ ਭਾਰਤ ਬਣਾਉਣ ਦੀ ਸ਼ਕਤੀ ਨੌਜਵਾਨਾਂ ਦੇ ਹੱਥਾਂ ਵਿੱਚ ਹੈ ਅਤੇ ਉਨ੍ਹਾਂ ਨੂੰ ਇਸ ਸ਼ਕਤੀ ਦਾ ਉਪਯੋਗ ਸਮਝਦਾਰੀ ਨਾਲ ਕਰਨਾ ਚਾਹੀਦਾ ਹੈ।
ਸ਼੍ਰੀ ਕੋਵਿੰਦ ਨੇ ਜਨ ਸੰਚਾਰ ਵਿੱਚ ਸਿੱਖਿਆ ਅਤੇ ਟ੍ਰੇਨਿੰਗ ਦੇ ਖੇਤਰ ਵਿੱਚ ‘ਉਤਕ੍ਰਿਸ਼ਟਤਾ ਕੇਂਦਰ’ ਦੇ ਰੂਪ ਵਿੱਚ ਆਈਆਈਐੱਮਸੀ ਦੀ ਪਹਿਚਾਣ ਦੀ ਚਰਚਾ ਕੀਤੀ। ਉਨ੍ਹਾਂ ਨੇ ਭਾਰਤੀ ਪੱਤਰਕਾਰੀ ਵਿੱਚ ਆਈਆਈਐੱਮਸੀ ਦੇ ਸਾਬਕਾ ਵਿਦਿਆਰਥੀਆਂ ਦੇ ਮਹੱਤਵਪੂਰਨ ਯੋਗਦਾਨ ਨੂੰ ਨੋਟ ਕੀਤਾ ਅਤੇ ਪੱਤਰਕਾਰੀ ਵਿੱਚ ਕਰੀਅਰ ਬਣਾਉਣ ਦੇ ਸਬੰਧ ਵਿੱਚ ਵਿਦਿਆਰਥੀਆਂ ਨੂੰ ਤਿਆਰ ਕਰਨ ਲਈ ਸੰਸਥਾਨ ਦੀ ਪ੍ਰਤੀਬੱਧਤਾ ਦੀ ਸ਼ਲਾਘਾ ਕੀਤੀ।
ਇਸ ਮੌਕੇ ‘ਤੇ ਆਈਆਈਐੱਮਸੀ ਦੇ ਚੇਅਰਪਰਸਨ ਸ਼੍ਰੀ ਆਰ. ਜਗਨਾਥਨ, ਆਈਆਈਐੱਮਸੀ ਦੀ ਡਾਇਰੈਕਟਰ ਜਨਰਲ ਡਾ. ਅਨੁਪਮਾ ਭਟਨਾਗਰ ਅਤੇ ਆਈਆਈਐੱਮਸੀ ਦੇ ਵਧੀਕ ਡਾਇਰੈਕਟਰ ਜਨਰਲ ਡਾ. ਨਿਮਿਸ਼ ਰੁਸਤਗੀ ਸਮੇਤ ਸੰਸਥਾਨ ਦੇ ਫੈਕਲਟੀ ਅਤੇ ਸਟਾਫ ਵੀ ਮੌਜੂਦ ਸਨ।
ਆਈਆਈਐੱਮਸੀ ਦੇ ਡਾਇਰੈਕਟਰ ਜਨਰਲ ਡਾ. ਅਨੁਪਮਾ ਭਟਨਾਗਰ ਨੇ ਹਰੇਕ ਵਿਦਿਆਰਥੀ ਨੂੰ ਉਨ੍ਹਾਂ ਦੇ ਸਮੁੱਚੇ ਵਿਕਾਸ ਲਈ ਜ਼ਰੂਰੀ ਵਿਆਪਕ ਵਿਕਾਸ ਦੇ ਮੌਕੇ ਪ੍ਰਦਾਨ ਕਰਨ ਬਾਰੇ ਆਈਆਈਐੱਮਸੀ ਦੀ ਪ੍ਰਤੀਬੱਧਤਾ ਵਿਅਕਤ ਕੀਤੀ।
55ਵੇਂ ਕਨਵੋਕੇਸ਼ਨ ਸਮਾਰੋਹ ਨੂੰ ਇੱਥੇ ਦੇਖਿਆ ਜਾ ਸਕਦਾ ਹੈ।
***************
ਪੀਆਈਬੀ ਦਿੱਲੀ/ਜੀਪ ਜੋਇ ਮਮਪਿਲੀ
(Release ID: 1995193)
Visitor Counter : 81