ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਪ੍ਰਧਾਨ ਮੰਤਰੀ 12 ਜਨਵਰੀ ਨੂੰ ਮਹਾਰਾਸ਼ਟਰ ਦੇ ਨਾਸਿਕ ਵਿੱਚ 27ਵੇਂ ਰਾਸ਼ਟਰੀ ਯੁਵਾ ਮਹੋਤਸਵ ਦਾ ਉਦਘਾਟਨ ਕਰਨਗੇ
ਇਸ ਮੁਹਿੰਮ ਵਿੱਚ 88,000 ਤੋਂ ਵੱਧ ਵਲੰਟੀਅਰ ਹਿੱਸਾ ਲੈਣਗੇ
ਇਹ ਵਲੰਟੀਅਰ ਸਰਕਾਰੀ ਯੋਜਨਾਵਾਂ ਦੇ ਬਾਰੇ ਸੂਚਨਾ ਦਾ ਪ੍ਰਚਾਰ-ਪ੍ਰਸਾਰ ਕਰਨਗੇ
Posted On:
10 JAN 2024 3:28PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 12 ਜਨਵਰੀ ਨੂੰ ਮਹਾਰਾਸ਼ਟਰ ਦੇ ਨਾਸਿਕ ਵਿੱਚ 27ਵੇਂ ਰਾਸ਼ਟਰੀ ਯੁਵਾ ਮਹੋਤਸਵ ਦਾ ਉਦਘਾਟਨ ਕਰਨਗੇ ਅਤੇ ਦੇਸ਼ ਦੇ ਨੌਜਵਾਨਾਂ ਨੂੰ ਸੰਬੋਧਨ ਕਰਨਗੇ।
ਇਸ ਸਾਲ ਰਾਸ਼ਟਰੀ ਯੁਵਾ ਦਿਵਸ ਦੇਸ਼ ਭਰ ਦੇ ਜ਼ਿਲ੍ਹਿਆਂ ਵਿੱਚ ਯੁਵਾ ਮਾਮਲਿਆਂ ਬਾਰੇ ਵਿਭਾਗ ਦੀਆਂ ਸਾਰੀਆਂ ਖੇਤਰੀ ਸੰਸਥਾਵਾਂ ਵੱਲੋਂ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ। ਦੇਸ਼ ਭਰ ਵਿੱਚ 'ਮਾਈ ਭਾਰਤ' ਦੇ ਵਲੰਟੀਅਰ, ਐੱਨਐੱਸਐੱਸ ਯੂਨਿਟਾਂ, ਐੱਨਵਾਈਕੇਐੱਸ ਅਤੇ ਕਈ ਹੋਰ ਵਿੱਦਿਅਕ ਸੰਸਥਾਵਾਂ ਦੇ ਸਹਿਯੋਗ ਨਾਲ ਭਾਰਤ ਲਈ ਸਵੈਸੇਵੀ ਸਰਗਰਮੀਆਂ ਨੂੰ ਸੰਚਾਲਿਤ ਕਰਨ ਲਈ ਆਪਣੀਆਂ ਸਮਰਥਾਵਾਂ ਦੀ ਵਰਤੋਂ ਕਰਨਗੇ। ਯੁਵਾ ਕਲੱਬ ਵੀ ਇਸ ਉਤਸਵ ਵਿੱਚ ਆਪਣੀ ਜੋਸ਼ ਭਰੀ ਊਰਜਾ ਦੀ ਵਰਤੋਂ ਕਰਨਗੇ, ਜਿਸ ਨਾਲ ਸਹੀ ਅਰਥਾਂ ਵਿੱਚ ਸਮਾਵੇਸ਼ੀ ਮਾਹੌਲ ਯਕੀਨੀ ਹੋਵੇਗਾ। ਇਸ ਮੁਹਿੰਮ ਵਿੱਚ 88,000 ਤੋਂ ਵੱਧ ਵਲੰਟੀਅਰ ਹਿੱਸਾ ਲੈਣਗੇ।
ਇਹਨਾਂ ਸਮਾਗਮਾਂ ਲਈ ਵਲੰਟੀਅਰਾਂ ਦੀ ਰਜਿਸਟ੍ਰੇਸ਼ਨ ਮਾਈ ਭਾਰਤ ਡਿਜੀਟਲ ਪਲੇਟਫਾਰਮ (https://mybharat.gov.in) ਰਾਹੀਂ ਹੁੰਦੀ ਹੈ। 12 ਜਨਵਰੀ ਨੂੰ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਅਤੇ 750 ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਸੜਕ ਸੁਰੱਖਿਆ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਣਗੇ। ਕੇਂਦਰੀ/ਰਾਜ ਮੰਤਰੀਆਂ, ਸਥਾਨਕ ਸੰਸਦ ਮੈਂਬਰਾਂ ਜਾਂ ਵਿਧਾਇਕਾਂ ਵੱਲੋਂ ਇਨ੍ਹਾਂ ਸਿੱਖਿਅਤ ਸੜਕ ਸੁਰੱਖਿਆ ਵਲੰਟੀਅਰਾਂ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾਵੇਗੀ, ਜਿਹੜਾ ਕਿ ਇੱਕ ਤੀਬਰ ਮੁਹਿੰਮ ਰਾਹੀਂ ਇੱਕ ਸੁਰੱਖਿਅਤ ਕੱਲ੍ਹ ਬਣਾਉਣ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਨ੍ਹਾਂ ਵਲੰਟੀਅਰਾਂ ਨੂੰ ਟਰੈਫਿਕ ਜਾਮ ਵਾਲੇ ਖੇਤਰਾਂ ਵਿੱਚ ਤਾਇਨਾਤ ਕੀਤਾ ਜਾਵੇਗਾ ਤਾਂ ਜੋ ਟ੍ਰੈਫਿਕ ਨੂੰ ਸੰਭਾਲਣ ਅਤੇ ਸੜਕ ਸੁਰੱਖਿਆ ਜਾਗਰੂਕਤਾ ਸਰਗਰਮੀਆਂ ਨੂੰ ਚਲਾਉਣ ਵਿੱਚ ਸਹਾਇਤਾ ਕੀਤੀ ਜਾ ਸਕੇ।
ਇਹ ਵਲੰਟੀਅਰ ਬੱਚੇ ਕਹਾਣੀ ਸੁਣਾਉਣ ਦੇ ਸੈਸ਼ਨ ਲਈ ਆਂਗਣਵਾੜੀ ਕੇਂਦਰਾਂ ਦਾ ਦੌਰਾ ਵੀ ਕਰਨਗੇ ਅਤੇ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦਾ ਪ੍ਰਚਾਰ-ਪ੍ਰਸਾਰ ਕਰਨਗੇ।
12 ਜਨਵਰੀ, 2024 ਸਵਾਮੀ ਵਿਵੇਕਾਨੰਦ ਦਾ ਜਨਮ ਦਿਨ ਹੈ ਅਤੇ ਇਸ ਦਿਨ ਨੂੰ ਰਾਸ਼ਟਰੀ ਯੁਵਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਯੁਵਾ ਮਾਮਲਿਆਂ ਬਾਰੇ ਵਿਭਾਗ ਦੇਸ਼ ਦੇ ਹਰ ਕੋਨੇ ਤੋਂ ਨੌਜਵਾਨਾਂ ਨੂੰ ਸ਼ਾਮਲ ਕਰਨ ਅਤੇ ਉਨ੍ਹਾਂ ਨੂੰ ਸਸ਼ਕਤ ਬਣਾਉਣ ਲਈ ਲਈ ਇੱਕ ਵਿਲੱਖਣ ਅਤੇ ਵਿਆਪਕ ਪਹੁੰਚ ਨਾਲ ਰਾਸ਼ਟਰੀ ਯੁਵਾ ਦਿਵਸ ਮਨਾਉਣ ਦੀ ਤਿਆਰੀ ਕਰ ਰਿਹਾ ਹੈ।
ਰਾਸ਼ਟਰੀ ਯੁਵਾ ਦਿਵਸ 2024 ਦੇ ਮੌਕੇ 'ਤੇ ਦੇਸ਼ ਦੇ 763 ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਪੱਧਰੀ ਮੈਗਾ ਪ੍ਰੋਗਰਾਮਾਂ ਦੀ ਸ਼ੁਰੂਆਤ ਸਵਾਮੀ ਵਿਵੇਕਾਨੰਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਨਾਲ ਹੋਵੇਗੀ।
ਪ੍ਰੋਗਰਾਮ ਦੇ ਅੰਤ ਵਿੱਚ ਯੁਵਾ ਉਤਸਵ ਦੇ ਜੇਤੂਆਂ ਦੇ ਨਾਲ-ਨਾਲ ਮੇਜ਼ਬਾਨ ਸੰਸਥਾਵਾਂ ਦੀਆਂ ਟੀਮਾਂ/ਵਿਅਕਤੀਆਂ ਦੀ ਭਾਗੀਦਾਰੀ ਨਾਲ ਜ਼ਿਲ੍ਹੇ ਦੇ ਵਿਭਿੰਨ ਸਭਿਆਚਾਰਕ ਵਿਰਸੇ ਅਤੇ ਨੌਜਵਾਨਾਂ ਦੀ ਪ੍ਰਤਿਭਾ ਨੂੰ ਦਰਸਾਉਂਦਾ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ।
ਸਹਿਭਾਗੀ ਮੰਤਰਾਲਿਆਂ ਅਤੇ ਉਨ੍ਹਾਂ ਦੇ ਜ਼ਿਲ੍ਹਾ ਪੱਧਰੀ ਦਫ਼ਤਰ 12 ਜਨਵਰੀ 2024 ਨੂੰ ਟ੍ਰੈਫਿਕ ਜਾਗਰੂਕਤਾ, ਪੋਸ਼ਣ ਅਤੇ ਖੁਰਾਕ, ਕੇਵੀਆਈਸੀ ਸਟਾਰਟਅਪਸ ਦੇ ਉਤਪਾਦਾਂ, ਪੀਐੱਮਈਜੀਪੀ ਲਾਭਪਾਤਰੀਆਂ ਆਦਿ 'ਤੇ ਕੇਂਦਰਿਤ ਇੱਕ ਮੈਗਾ ਈਵੈਂਟ ਦੇ ਨਾਲ ਸਟਾਲ ਲਗਾਉਣ ਦੇ ਨਾਲ-ਨਾਲ ਵੱਖ-ਵੱਖ ਪ੍ਰਦਰਸ਼ਨੀਆਂ/ਸਰਗਰਮੀਆਂ/ਨਾਮਾਂਕਣ/ਜਾਗਰੂਕਤਾ ਮੁਹਿੰਮਾਂ ਦਾ ਆਯੋਜਨ ਕਰਨਗੇ। ਇਸ ਸਾਰੇ ਪ੍ਰੋਗਰਾਮਾਂ ਨੂੰ ਨੌਜਵਾਨਾਂ ਤੱਕ ਬਿਹਤਰ ਢੰਗ ਨਾਲ ਪਹੁੰਚਾਉਣ ਦੇ ਮੰਤਵ ਨਾਲ ਜ਼ਿਲ੍ਹਾ ਪੱਧਰ 'ਤੇ ਡਿਜੀਟਲ ਮਾਈ ਭਾਰਤ ਪਲੇਟਫਾਰਮ 'ਤੇ ਬਣਾਇਆ ਜਾ ਰਿਹਾ ਹੈ। ਅਜਿਹੇ ਪ੍ਰੋਗਰਾਮਾਂ ਦੀ ਸਿਰਜਣਾ ਯਕੀਨੀ ਬਣਾਉਂਦੀ ਹੈ ਕਿ ਬਾਹਰੀ ਸਰਗਰਮੀਆਂ ਹਰੇਕ ਜ਼ਿਲ੍ਹੇ ਦੇ ਵਿਲੱਖਣ ਕਿਰਦਾਰ ਅਤੇ ਨੌਜਵਾਨਾਂ ਦੀਆਂ ਇੱਛਾਵਾਂ ਨੂੰ ਦਰਸਾਉਂਦੀਆਂ ਹੋਣ ।
ਭਾਰਤ ਭਰ ਦੇ ਨੌਜਵਾਨ ਆਪਣੇ ਨੇੜੇ ਹੋਣ ਵਾਲੀਆਂ ਸਰਗਰਮੀਆਂ ਵਿੱਚ ਹਿੱਸਾ ਲੈਣ ਵਿੱਚ ਦਿਲਚਸਪੀ ਦਿਖਾ ਸਕਦੇ ਹਨ। ਉਹ ਮਾਈ ਭਾਰਤ ਪਲੇਟਫਾਰਮ 'ਤੇ ਆਪਣੀ ਭਾਗੀਦਾਰੀ ਦੀਆਂ ਫੋਟੋਆਂ ਅਤੇ ਮੀਡੀਆ ਵੀ ਅਪਲੋਡ ਕਰ ਸਕਦੇ ਹਨ।
**************
ਪੀਪੀਜੀ/ ਐੱਸਕੇ
(Release ID: 1995173)
Visitor Counter : 82