ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਅਯੁੱਧਿਆ ਧਾਮ ਜੰਕਸ਼ਨ ਰੇਲਵੇ ਸਟੇਸ਼ਨ ਦਾ ਉਦਘਾਟਨ ਕੀਤਾ


ਅੰਮ੍ਰਿਤ ਭਾਰਤ ਟ੍ਰੇਨਾਂ ਦਾ ਪਰਿਚਾਲਨ ਸ਼ੁਰੂ, ਪ੍ਰਧਾਨ ਮੰਤਰੀ ਨੇ ਦੋ ਨਵੀਆਂ ਅੰਮ੍ਰਿਤ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਈ

ਪ੍ਰਧਾਨ ਮੰਤਰੀ ਨੇ ਛੇਂ ਨਵੀਆਂ ਵੰਦੇ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਈ

Posted On: 30 DEC 2023 4:47PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੁਨਰਵਿਕਸਿਤ ਅਯੁੱਧਿਆ ਰੇਲਵੇ ਸਟੇਸ਼ਨ ਦਾ ਉਦਘਾਟਨ ਕੀਤਾ ਅਤੇ ਨਵੀਆਂ ਅੰਮ੍ਰਿਤ ਭਾਰਤ ਟ੍ਰੇਨਾਂ ਅਤੇ ਵੰਦੇ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਈ। ਉਨ੍ਹਾਂ ਨੇ ਨਵੇਂ ਹੋਰ ਰੇਲਵੇ ਪ੍ਰੋਜੈਕਟਾਂ ਵੀ ਰਾਸ਼ਟਰ ਨੂੰ ਸਮਰਪਿਤ ਕੀਤੇ।

ਬਾਅਦ ਵਿੱਚ ਇੱਕ ਜਨਤਕ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਯੁੱਧਿਆ ਧਾਮ ਰੇਲਵੇ ਸਟੇਸ਼ਨ ‘ਤੇ 10 ਹਜ਼ਾਰ ਲੋਕਾਂ ਨੂੰ ਸੰਭਾਲਣ ਦੀ ਸਮਰੱਥਾ ਹੈ, ਲੇਕਿਨ ਨਵੀਨੀਕਰਣ ਪੂਰਾ ਹੋਣ ਦੇ ਬਾਅਦ ਹੁਣ ਇਹ ਸਮਰੱਥਾ ਵਧ ਕੇ 60 ਹਜ਼ਾਰ ਤੱਕ ਪਹੁੰਚ ਜਾਵੇਗੀ। ਪ੍ਰਧਾਨ ਮੰਤਰੀ ਨੇ ਵੰਦੇ ਭਾਰਤ ਅਤੇ ਨਮੋ ਭਾਰਤ ਦੇ ਬਾਅਦ ਨਵੀਂ ਟ੍ਰੇਨ ਲੜੀ ‘ਅੰਮ੍ਰਿਤ ਭਾਰਤ’ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਸ ਗੱਲ ‘ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਪਹਿਲੀ ਅੰਮ੍ਰਿਤ ਭਾਰਤ ਟ੍ਰੇਨ ਅਯੁੱਧਿਆ ਤੋਂ ਹੋ ਕੇ ਜਾ ਰਹੀ ਹੈ। ਉਨ੍ਹਾਂ ਨੇ ਯੂਪੀ, ਦਿੱਲੀ, ਬਿਹਾਰ, ਪੱਛਮ ਬੰਗਾਲ ਅਤੇ ਕਰਨਾਟਕ ਦੇ ਲੋਕਾਂ ਨੂੰ ਅੱਜ ਇਹ ਟ੍ਰੇਨਾਂ ਮਿਲਣ ‘ਤੇ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ ਆਧੁਨਿਕ ਅੰਮ੍ਰਿਤ ਭਾਰਤ ਟ੍ਰੇਨਾਂ ਵਿੱਚ ਨਿਹਿਤ ਗ਼ਰੀਬਾਂ ਦੀ ਸੇਵਾ ਦੀ ਭਾਵਨਾ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ, “ਜੋ ਲੋਕ ਅਕਸਰ ਆਪਣੇ ਕੰਮ ਦੇ ਸਿਲਸਿਲੇ ਵਿੱਚ ਲੰਬੀ ਦੂਰੀ ਦੀ ਯਾਤਰਾ ਕਰਦੇ ਹਨ ਤੇ ਜਿਨ੍ਹਾਂ ਦੀ ਉਨ੍ਹੀ ਆਮਦਨ ਨਹੀਂ ਹੈ, ਉਹ ਵੀ ਆਧੁਨਿਕ ਸੁਵਿਧਾਵਾਂ ਅਤੇ ਆਰਾਮਦਾਇਕ ਯਾਤਰਾ ਦੇ ਹੱਕਦਾਰ ਹਨ। ਇਨ੍ਹਾਂ ਟ੍ਰੇਨਾਂ ਨੂੰ ਗ਼ਰੀਬਾਂ ਦੇ ਜੀਵਨ ਦੀ ਗਰਿਮਾ ਨੂੰ ਧਿਆਨ 'ਚ ਰੱਖਦੇ ਹੋਏ ਡਿਜ਼ਾਇਨ ਕੀਤਾ ਗਿਆ ਹੈ।'' ਪ੍ਰਧਾਨ ਮੰਤਰੀ ਨੇ ਵਿਕਾਸ ਨੂੰ ਵਿਰਾਸਤ ਨਾਲ ਜੋੜਨ ਵਿੱਚ ਵੰਦੇ ਭਾਰਤ ਟ੍ਰੇਨਾਂ ਗੱਡੀਆਂ ਦੀ ਭੂਮਿਕਾ ‘ਤੇ ਵੀ ਚਾਨਣਾ ਪਾਇਆ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਦੇਸ਼ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਕਾਸ਼ੀ ਤੋਂ ਚੱਲੀ ਸੀ। ਅੱਜ ਦੇਸ਼ ਵਿੱਚ 34 ਮਾਰਗਾਂ ‘ਤੇ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨਾਂ ਚੱਲ ਰਹੀਆਂ ਹਨ। ਵੰਦੇ ਭਾਰਤ ਟ੍ਰੇਨਾਂ ਕਾਸ਼ੀ, ਕਟੜਾ, ਉਜੈਨ, ਪੁਸ਼ਕਰ, ਤਿਰੂਪਤੀ, ਸ਼ਿਰੜੀ, ਅੰਮ੍ਰਿਤਸਰ, ਮਦੁਰੈ ਜਿਹੇ ਆਸਥਾ ਦੇ ਹਰ ਵੱਡੇ ਕੇਂਦਰ ਨੂੰ ਜੋੜਦੀਆਂ ਹਨ। ਇਸੇ ਕੜੀ ਵਿੱਚ, ਅੱਜ ਅਯੁੱਧਿਆ ਨੂੰ ਵੀ ਵੰਦੇ ਭਾਰਤ ਟ੍ਰੇਨ ਦੀ ਸੌਗਾਤ ਮਿਲੀ ਹੈ।

ਪੁਨਰਵਿਕਸਿਤ ਅਯੁੱਧਿਆ ਰੇਲਵੇ ਸਟੇਸ਼ਨ- ਜ਼ਿਲ੍ਹੇ ਅਯੁੱਧਿਆ ਧਾਮ ਜੰਕਸ਼ਨ ਰੇਲਵੇ ਸਟੇਸ਼ਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ- ਦਾ ਪਹਿਲਾਂ ਪੜਾਅ 240 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ। ਇਸ ਤਿੰਨ ਮੰਜ਼ਿਲਾ ਆਧੁਨਿਕ ਰੇਲਵੇ ਸਟੇਸ਼ਨ ਇਮਾਰਤ ਲਿਫਟ, ਐਸਕੇਲੇਟਰ, ਫੂਡ ਪਲਾਜ਼ਾ, ਪੂਜਾ ਸਮੱਗਰੀ ਦੀਆਂ ਦੁਕਾਨਾਂ, ਕਲਾਕ ਰੂਮ, ਚਾਈਲਡ ਕੇਅਰ ਰੂਮ, ਵੇਟਿੰਗ ਹਾਲ ਜਿਹੀਆਂ ਸਾਰੀਆਂ ਆਧੁਨਿਕ ਸੁਵਿਧਾਵਾਂ ਨਾਲ ਸੁਸਜਿਤ ਹੈ। ਇਹ ਸਟੇਸ਼ਨ ਭਵਨ 'ਸਾਰਿਆਂ ਦੇ ਲਈ ਸੁਗਮ' ਅਤੇ 'ਆਈਜੀਬੀਸੀ ਪ੍ਰਮਾਣਿਤ ਗ੍ਰੀਨ ਸਟੇਸ਼ਨ ਭਵਨ' ਹੋਵੇਗਾ।

ਅਯੁੱਧਿਆ ਧਾਮ ਜੰਕਸ਼ਨ ਰੇਲਵੇ ਸਟੇਸ਼ਨ ‘ਤੇ ਆਯੋਜਿਤ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨੇ ਦੇਸ਼  ਵਿੱਚ ਸੁਪਰਫਾਸਟ ਯਾਤਰੀ ਟ੍ਰੇਨਾਂ ਦੀ ਇੱਕ ਨਵੀਂ ਸ਼੍ਰੇਣੀ-ਅੰਮ੍ਰਿਤ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਈ। ਅੰਮ੍ਰਿਤ ਭਾਰਤ ਟ੍ਰੇਨ ਨੌਨ ਏਸੀ ਡਿੱਬਿਆਂ ਵਾਲੀ ਇੱਕ ਐੱਚਐੱਚਬੀ ਪੁਸ਼ ਪੁਲ ਟ੍ਰੇਨ ਹੈ। ਬਿਹਤਰ ਪ੍ਰਵੇਸ਼ ਦੇ ਲਈ ਇਸ ਟ੍ਰੇਨ ਦੇ ਦੋਨੋਂ ਸਿਰਿਆਂ ‘ਤੇ ਇੰਜਣ ਹਨ। ਇਸ ਵਿੱਚ ਰੇਲ ਯਾਤਰੀਆਂ ਦੇ ਲਈ ਸੁੰਦਰ ਅਤੇ ਆਕਰਸ਼ਣ ਡਿਜ਼ਾਇਨ ਵਾਲੀਆਂ ਸੀਟਾਂ, ਬਿਹਤਰ ਸਮਾਨ ਰੈਕ, ਉਪਯੁਕਤ ਮੋਬਾਇਲ ਹੋਲਡਰ ਦੇ ਨਾਲ ਮੋਬਾਇਲ ਚਾਰਜਿੰਗ ਪੁਆਇੰਟ, ਐੱਲਈਡੀ ਲਾਈਟ, ਸੀਸੀਟੀਵੀ, ਜਨਤਕ ਸੂਚਨਾ ਪ੍ਰਣਾਲੀ ਜਿਹੀਆਂ ਬਿਹਤਰ ਸੁਵਿਧਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ। ਪ੍ਰਧਾਨ ਮੰਤਰੀ ਨੇ ਛੇ ਨਵੀਆਂ ਵੰਦੇ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਵੀ ਦਿਖਾਈ।

ਪ੍ਰਧਾਨ ਮੰਤਰੀ ਨੇ ਦੋ ਨਵੀਆਂ ਅੰਮ੍ਰਿਤ ਭਾਰਤ ਟ੍ਰੇਨਾਂ ਯਾਨੀ ਦਰਭੰਗਾ-ਅਯੁੱਧਿਆ-ਆਨੰਦ ਵਿਹਾਰ ਟਰਮੀਨਲ ਅੰਮ੍ਰਿਤ ਭਾਰਤ ਐਕਸਪ੍ਰੈੱਸ ਅਤੇ ਮਾਲਦਾ ਟਾਊਨ-ਸਰ ਐਮ. ਵਿਸ਼ਵੇਸ਼ਵਰੈਆ ਟਰਮੀਨਸ (ਬੈਂਗਲੁਰੂ) ਅੰਮ੍ਰਿਤ ਭਾਰਤ ਐੱਕਸਪ੍ਰੈਸ ਨੂੰ ਹਰੀ ਝੰਡੀ ਦਿਖਾਈ

ਪ੍ਰਧਾਨ ਮੰਤਰੀ ਨੇ ਅੰਮ੍ਰਿਤ ਟ੍ਰੇਨਾਂ ਦੀ ਪਹਿਲੀ ਯਾਤਰਾ ਵਿੱਚ ਸਫਰ ਕਰਨ ਵਾਲੇ ਸਕੂਲੀ ਬੱਚਿਆਂ ਨਾਲ ਗੱਲਬਾਤ ਕੀਤੀ।

ਪ੍ਰਧਾਨ ਮੰਤਰੀ ਨੇ ਛੇ ਨਵੀਆਂ ਵੰਦੇ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਵੀ ਦਿਖਾਈ। ਇਨ੍ਹਾਂ ਵਿੱਚ ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ-ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈੱਸ; ਅੰਮ੍ਰਿਤਸਰ-ਦਿੱਲੀ ਵੰਦੇ ਭਾਰਤ ਐਕਸਪ੍ਰੈੱਸ; ਕੋਇੰਬਟੂਰ-ਬੰਗਲੌਰ ਕੈਂਟ ਵੰਦੇ ਭਾਰਤ ਐਕਸਪ੍ਰੈੱਸ; ਮੰਗਲੌਰ-ਮਡਗਾਂਵ ਵੰਦੇ ਭਾਰਤ ਐਕਸਪ੍ਰੈੱਸ; ਜਾਲਨਾ-ਮੁੰਬਈ ਵੰਦੇ ਭਾਰਤ ਐਕਸਪ੍ਰੈੱਸ ਅਤੇ ਅਯੁੱਧਿਆ-ਆਨੰਦ ਵਿਹਾਰ ਟਰਮੀਨਲ ਵੰਦੇ ਭਾਰਤ ਐਕਸਪ੍ਰੈੱਸ ਸ਼ਾਮਲ ਹਨ।

ਪ੍ਰਧਾਨ ਮੰਤਰੀ ਨੇ ਇਸ ਖੇਤਰ ਵਿੱਚ ਰੇਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ 2300 ਕਰੋੜ ਰੁਪਏ ਦੇ ਤਿੰਨ ਰੇਲਵੇ ਪ੍ਰੋਜੈਕਟ ਵੀ ਰਾਸ਼ਟਰ ਨੂੰ ਸਮਰਪਿਤ ਕੀਤੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਰੂਮਾ ਚਕੇਰੀ-ਚੰਦੇਰੀ ਥਰਡ ਲਾਈਨ ਪ੍ਰੋਜੈਕਟ ਸ਼ਾਮਲ ਹਨ; ਜੌਨਪੁਰ-ਅਯੁੱਧਿਆ-ਬਾਰਾਬੰਕੀ ਦੋਹਰੀਕਰਣ ਪ੍ਰੋਜੈਕਟ ਦੇ ਜੌਨਪੁਰ-ਤੁਲਸੀ ਨਗਰ, ਅਕਬਰਪੁਰ-ਅਯੁੱਧਿਆ, ਸੋਹਾਵਲ-ਪਟਰੰਗਾ ਅਤੇ ਸਫਦਰਗੰਜ-ਰਸੌਲੀ ਸੈਕਸ਼ਨ; ਅਤੇ ਮਲਹੌਰ-ਡਾਲੀਗੰਜ ਰੇਲਵੇ ਸੈਕਸ਼ਨ ਦੇ ਦੋਹਰੀਕਰਣ ਅਤੇ ਬਿਜਲੀਕਰਣ ਪ੍ਰੋਜੈਕਟ ਸ਼ਾਮਲ ਹਨ।

 

************

ਡੀਐੱਸ


(Release ID: 1991872) Visitor Counter : 58