ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਵਿਕਸਿਤ ਭਾਰਤ ਸੰਕਲਪ ਯਾਤਰਾ
ਸਾਰਿਆਂ ਲਈ ਬਿਹਤਰ ਸਿਹਤ ਸੁਵਿਧਾਵਾਂ ਤਿਆਰ ਕਰਨ ਦੀ ਦਿਸ਼ਾ ਵਿੱਚ ਅਹਿਮ ਪੜਾਅ ਹਾਸਲ ਕਰਦੇ ਹੋਏ, ਵਰਤਮਾਨ ਸਮੇਂ ਚੱਲ ਰਹੀ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਤਹਿਤ ਇੱਕ ਕਰੋੜ ਤੋਂ ਵੱਧ ਆਯੁਸ਼ਮਾਨ ਕਾਰਡ ਬਣਾਏ ਗਏ ਹਨ
79,487 ਤੋਂ ਵੱਧ ਵਿਕਸਿਤ ਭਾਰਤ ਸਿਹਤ ਕੈਂਪਾਂ ਵਿੱਚ ਆਉਣ ਵਾਲਿਆਂ ਦੀ ਗਿਣਤੀ 1,31,66,365 ਨੂੰ ਪਾਰ ਕਰ ਗਈ
49 ਲੱਖ ਤੋਂ ਵੱਧ ਲੋਕਾਂ ਦੀ ਟੀਬੀ ਲਈ ਜਾਂਚ ਕੀਤੀ ਗਈ ਅਤੇ 3.4 ਲੱਖ ਤੋਂ ਵੱਧ ਲੋਕਾਂ ਨੂੰ ਉੱਚ ਜਨਤਕ ਸਿਹਤ ਸੁਵਿਧਾਵਾਂ ਲਈ ਰੈਫਰ ਕੀਤਾ ਗਿਆ
ਸਿਕਲ ਸੈੱਲ ਰੋਗ ਲਈ ਪੰਜ ਲੱਖ ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਗਈ ਅਤੇ 21,000 ਤੋਂ ਵੱਧ ਲੋਕਾਂ ਨੂੰ ਉੱਚ ਜਨਤਕ ਸਿਹਤ ਸੁਵਿਧਾਵਾਂ ਲਈ ਰੈਫਰ ਕੀਤਾ ਗਿਆ
Posted On:
22 DEC 2023 12:52PM by PIB Chandigarh
ਦੇਸ਼ ਦੇ ਹੈਲਥ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰਨ ਅਤੇ ਭਾਰਤ ਵਿੱਚ ਸਿਹਤ ਸੰਭਾਲ਼ ਉੱਤਮਤਾ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਪੜਾਅ ਤੱਕ ਪਹੁੰਚਣ ਵਿੱਚ ਭਾਰਤ ਨੇ ਇੱਕ ਸ਼ਲਾਘਾਯੋਗ ਉਪਲਬਧੀ ਹਾਸਲ ਕੀਤੀ ਹੈ। ਵਿਕਸਿਤ ਭਾਰਤ ਸੰਕਲਪ ਯਾਤਰਾ ਦੌਰਾਨ 1,02,23,619 ਆਯੂਸ਼ਮਾਨ ਕਾਰਡ ਬਣਾਏ ਗਏ ਹਨ।
ਵਰਤਮਾਨ ਸਮੇਂ ਚੱਲ ਰਹੀ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਤਹਿਤ, ਹੁਣ ਤੱਕ 3,462 ਗ੍ਰਾਮ ਪੰਚਾਇਤਾਂ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਵਿੱਚ ਆਯੋਜਿਤ 79,487 ਹੈਲਥ ਕੈਂਪਸ ਵਿੱਚ ਆਉਣ ਵਾਲੇ ਲੋਕਾਂ ਦੀ ਸੰਖਿਆ 1,31,66,365 ਤੱਕ ਪਹੁੰਚ ਗਈ ਹੈ।
ਹੈਲਥ ਕੈਂਪਸ ਵਿੱਚ ਹੇਠ ਲਿਖੀਆਂ ਗਤੀਵਿਧੀਆਂ ਸੰਚਾਲਿਤ ਕੀਤੀਆਂ ਜਾ ਰਹੀਆਂ ਹਨ:
ਆਯੁਸ਼ਮਾਨ ਭਾਰਤ - ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਏਬੀ_ਪੀਐੱਮਜੇਏਵਾਈ): ਵਿਕਸਿਤ ਭਾਰਤ ਸੰਕਲਪ ਯਾਤਰਾ ਲਈ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਪ੍ਰਮੁੱਖ ਯੋਜਨਾ ਦੇ ਤਹਿਤ, ਆਯੁਸ਼ਮਾਨ ਐਪ ਦੀ ਵਰਤੋਂ ਕਰਕੇ ਆਯੁਸ਼ਮਾਨ ਕਾਰਡ ਬਣਾਏ ਜਾ ਰਹੇ ਹਨ ਅਤੇ ਲਾਭਾਰਥੀਆਂ ਨੂੰ ਭੌਤਿਕ ਕਾਰਡ ਵੰਡੇ ਜਾ ਰਹੇ ਹਨ। ਹੁਣ ਤੱਕ 23,83,473 ਤੋਂ ਵੱਧ ਕਾਰਡ ਵੰਡੇ ਜਾ ਚੁੱਕੇ ਹਨ।
ਕੱਲ੍ਹ ਆਯੋਜਿਤ ਹੈਲਥ ਕੈਂਪਾਂ ਵਿੱਚ ਕੁੱਲ 6,34,168 ਆਯੁਸ਼ਮਾਨ ਕਾਰਡ ਬਣਾਏ ਗਏ ਹਨ ।
ਤਪਦਿਕ (ਟੀਬੀ): ਟੀਬੀ ਦੇ ਮਰੀਜ਼ਾਂ ਦੀ ਜਾਂਚ, ਲੱਛਣਾਂ ਦੀ ਜਾਂਚ, ਬਲਗਮ ਟੈਸਟ ਅਤੇ ਜਿੱਥੇ ਵੀ ਉਪਲਬਧ ਹੋਵੇ, (ਐੱਨਏਏਟੀ) ਮਸ਼ੀਨਾਂ ਦੀ ਵਰਤੋਂ ਕਰਕੇ ਕੀਤੀ ਜਾਂਦੀ ਹੈ ਜਿਨ੍ਹਾਂ ਮਾਮਲਿਆਂ ਵਿੱਚ ਟੀਬੀ ਹੋਣ ਦੀ ਸ਼ੰਕਾ ਹੁੰਦੀ ਹੈ। ਉਨ੍ਹਾਂ ਨੂੰ ਉੱਚ ਸੁਵਿਧਾਵਾਂ ਲਈ ਰੈਫਰ ਕੀਤਾ ਜਾਂਦਾ ਹੈ। 36ਵੇਂ ਦਿਨ ਦੇ ਅੰਤ ਤੱਕ, 49,17,356 ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 3,41,499 ਤੋਂ ਵੱਧ ਲੋਕਾਂ ਨੂੰ ਉੱਚ ਜਨਤਕ ਸਿਹਤ ਸੁਵਿਧਾਵਾਂ ਲਈ ਰੈਫਰ ਕੀਤਾ ਗਿਆ।
ਪ੍ਰਧਾਨ ਮੰਤਰੀ ਟੀਬੀ ਮੁਕਤ ਭਾਰਤ ਅਭਿਆਨ (ਪੀਐੱਮਟੀਬੀਐੱਮਏ) ਦੇ ਤਹਿਤ, ਟੀਬੀ ਤੋਂ ਪੀੜਤ ਮਰੀਜ਼ਾਂ ਨੂੰ ਨਿਕਸ਼ੇ ਮਿੱਤਰਾਂ ਤੋਂ ਮਦਦ ਲੈਣ ਲਈ ਸਹਿਮਤੀ ਲਈ ਜਾ ਰਹੀ ਹੈ। ਨਿਕਸ਼ੇ ਮਿੱਤਰ ਬਣਨ ਦੇ ਇਛੁੱਕ ਪ੍ਰਤੀਭਾਗੀਆਂ ਨੂੰ ਮੌਕੇ 'ਤੇ ਰਜਿਸਟ੍ਰੇਸ਼ਨ ਵੀ ਪ੍ਰਦਾਨ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਟੀਬੀ ਮੁਕਤ ਭਾਰਤ ਅਭਿਆਨ (ਪੀਐੱਮਟੀਬੀਐੱਮਏ) ਦੇ ਤਹਿਤ 1,17,734 ਤੋਂ ਵੱਧ ਮਰੀਜ਼ਾਂ ਨੇ ਸਹਿਮਤੀ ਦਿੱਤੀ ਹੈ ਅਤੇ 39,819 ਤੋਂ ਵੱਧ ਨਵੇਂ ਨਿਕਸ਼ੇ ਮਿੱਤਰ ਰਜਿਸਟਰਡ ਕੀਤੇ ਗਏ ਹਨ।
ਨਿਕਸ਼ੇ ਪੋਸ਼ਣ ਯੋਜਨਾ (ਐੱਨਪੀਵਾਈ) ਦੇ ਤਹਿਤ, ਟੀਬੀ ਦੇ ਮਰੀਜ਼ਾਂ ਨੂੰ ਡਾਇਰੈਕਟ ਬੈਨਿਫਿਟ ਟ੍ਰਾਂਸਫਰ ਦੁਆਰਾ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਇਸ ਉਦੇਸ਼ ਨਾਲ ਲੰਬਿਤ (ਪੈਂਡਿੰਗ) ਲਾਭਾਰਥੀਆਂ ਦੇ ਬੈਂਕ ਖਾਤਿਆਂ ਦਾ ਵੇਰਵਾ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਖਾਤਿਆਂ ਨੂੰ ਆਧਾਰ ਨਾਲ ਜੋੜਿਆ ਜਾ ਰਿਹਾ ਹੈ। ਅਜਿਹੇ 30,093 ਲਾਭਾਰਥੀਆਂ ਦੇ ਵੇਰਵੇ ਇਕੱਠੇ ਕੀਤੇ ਗਏ ਹਨ।
ਸਿਕਲ ਸੈੱਲ ਦੀ ਬਿਮਾਰੀ: ਪ੍ਰਮੁੱਖ ਕਬਾਇਲੀ ਆਬਾਦੀ ਵਾਲੇ ਖੇਤਰਾਂ ਵਿੱਚ, ਐੱਸਸੀਡੀ (ਐੱਸਸੀਡੀ) ਲਈ ਪੁਆਇੰਟ ਆਫ਼ ਕੇਅਰ (ਪੀਓਸੀ) ਟੈਸਟਾਂ ਦੁਆਰਾ ਜਾਂ ਸੌਲਿਯੂਬਿਲਿਟੀ (ਘੁਲਣਸ਼ੀਲਤਾ) ਟੈਸਟ ਦੁਆਰਾ ਸਿਕੱਲ ਸੈੱਲ ਰੋਗ (ਐਸਸੀਡੀ) ਦਾ ਪਤਾ ਲਗਾਉਣ ਲਈ 40 ਸਾਲ ਤੱਕ ਦੀ ਉਮਰ ਦੇ ਲੋਕਾਂ ਦੀ ਸਕ੍ਰੀਨਿੰਗ ਕੀਤੀ ਜਾ ਸਕਦੀ ਹੈ। ਟੈਸਟਾਂ ਵਿੱਚ ਪਾਜਿਟਿਵ ਪਾਏ ਜਾਣ ਵਾਲੇ ਮਰੀਜ਼ਾਂ ਨੂੰ ਇਲਾਜ ਲਈ ਉੱਚ ਕੇਂਦਰਾਂ ਵਿੱਚ ਭੇਜਿਆ ਜਾ ਰਿਹਾ ਹੈ। ਹੁਣ ਤੱਕ 5,08,701 ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਵਿੱਚੋਂ 21,793 ਲੋਕ ਸਕਾਰਾਤਮਕ ਪਾਏ ਗਏ ਹਨ ਅਤੇ ਉਨ੍ਹਾਂ ਨੂੰ ਉੱਚ ਜਨਤਕ ਸਿਹਤ ਸੁਵਿਧਾਵਾਂ ਵਿੱਚ ਭੇਜਿਆ ਗਿਆ।
ਗ਼ੈਰ-ਸੰਚਾਰੀ ਰੋਗ (ਐੱਨਸੀਡੀਸ): ਹਾਈਪਰਟੈਨਸ਼ਨ ਅਤੇ ਸ਼ੂਗਰ ਲਈ 30 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਦੀ ਸਕ੍ਰੀਨਿੰਗ ਕੀਤੀ ਜਾ ਰਹੀ ਹੈ ਅਤੇ ਬਿਮਾਰੀ ਦੇ ਸ਼ੱਕੀ ਮਾਮਲਿਆਂ ਨੂੰ ਉੱਚ ਕੇਂਦਰਾਂ ਵਿੱਚ ਭੇਜਿਆ ਜਾ ਰਿਹਾ ਹੈ। ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਲਈ ਲਗਭਗ 10,297,809 ਲੋਕਾਂ ਦੀ ਜਾਂਚ ਕੀਤੀ ਗਈ ਹੈ। 4,82,667 ਤੋਂ ਵੱਧ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਨਾਲ ਪੀੜਤ ਹੋਣ ਦਾ ਸ਼ੱਕ ਸੀ ਅਤੇ 3,45,898 ਤੋਂ ਵੱਧ ਲੋਕਾਂ ਨੂੰ ਸ਼ੂਗਰ ਹੋਣ ਦਾ ਸ਼ੱਕ ਸੀ। ਕੁੱਲ 7,59,451 ਤੋਂ ਵੱਧ ਲੋਕਾਂ ਨੂੰ ਉੱਚ ਜਨਤਕ ਸਿਹਤ ਸੁਵਿਧਾਵਾਂ ਵਿੱਚ ਭੇਜਿਆ ਗਿਆ ਹੈ।
ਪਿਛੋਕੜ:
ਦੇਸ਼ ਭਰ ਵਿੱਚ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਪਹੁੰਚਾਉਣ ਲਈ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ 15 ਨਵੰਬਰ ਨੂੰ ਖੂੰਟੀ, ਝਾਰਖੰਡ ਤੋਂ ਵਿਕਸਿਤ ਭਾਰਤ ਸੰਕਲਪ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਸੀ। ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਤਹਿਤ ਮੌਕੇ 'ਤੇ ਸੇਵਾਵਾਂ ਦੇ ਹਿੱਸੇ ਵਜੋਂ ਗ੍ਰਾਮ ਪੰਚਾਇਤਾਂ ਵਿੱਚ ਆਈਈਸੀ ਵੈਨਾਂ ਦੇ ਰੁਕਣ ਵਾਲੇ ਸਥਾਨਾਂ 'ਤੇ ਹੈਲਥ ਕੈਂਪਸ ਦਾ ਆਯੋਜਨ ਕੀਤਾ ਜਾ ਰਿਹਾ ਹੈ।
****
ਐੱਮਵੀ
ਐਚਐੱਫਡਬਲਿਯੂ/ਐੱਚਐੱਫਐੱਮ ਨੇ 1 ਕਰੋੜ ਤੋਂ ਵੱਧ ਆਯੁਸ਼ਮਾਨ ਕਾਰਡ ਵੰਡੇ/22 ਦਸੰਬਰ 2023/1
(Release ID: 1990006)
Visitor Counter : 96
Read this release in:
English
,
Urdu
,
Hindi
,
Marathi
,
Bengali-TR
,
Bengali
,
Assamese
,
Odia
,
Tamil
,
Telugu
,
Kannada