ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਖੇਲੋ ਇੰਡੀਆ ਅਤੇ ਸਵਯਮ ਨੇ ਖੇਲੋ ਇੰਡੀਆ ਪੈਰਾ ਖੇਡਾਂ 2023 ਵਿੱਚ ਪੈਰਾ ਐਥਲੀਟਾਂ ਲਈ ਸਹੂਲਤਾਂ ਵਿੱਚ ਸੁਧਾਰ ਲਈ ਕਰਾਰ ਕੀਤਾ

Posted On: 19 DEC 2023 2:39PM by PIB Chandigarh

 ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਦੇ ਪ੍ਰਮੁੱਖ ਪ੍ਰੋਗਰਾਮ ਖੇਲੋ ਇੰਡੀਆ ਅਤੇ ਭਾਰਤ ਦੇ ਅਗਾਂਹਵਧੂ ਸਹੂਲਤ ਉਪਲਬਧ ਕਰਵਾਉਣ ਵਾਲੇ ਸੰਗਠਨ ਸਵਯਮ ਨੇ ਇਹ ਸੁਨਿਸ਼ਚਿਤ ਕਰਨ ਲਈ ਕਿ ਖੇਲੋ ਇੰਡੀਆ ਪੈਰਾ ਖੇਡਾਂ ਦੌਰਾਨ ਨਵੀਂ ਦਿੱਲੀ ਵਿੱਚ ਟ੍ਰਾਂਸਪੋਰਟ ਅਤੇ ਬੁਨਿਆਦੀ ਢਾਂਚੇ ਦੀ ਸਹੂਲਤ ਉਪਲਬਧ ਰਹੇ, ਨੂੰ ਲੈ ਕੇ ਆਪਸ ਵਿੱਚ ਕਰਾਰ ਕੀਤਾ ਹੈ। 

ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣ ਵਾਲੇ 1400 ਤੋਂ ਵੱਧ ਪੈਰਾ ਐਥਲੀਟਾਂ ਲਈ ਸੁਖਾਲੀਆਂ ਟ੍ਰਾਂਸਪੋਰਟ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। 8 ਦਿਨਾਂ ਤੱਕ ਚੱਲਣ ਵਾਲੇ ਇਸ ਆਯੋਜਨ ਦੀ ਸ਼ੁਰੂਆਤ ਵਿੱਚ 300 ਤੋਂ ਵੱਧ ਸਵੈ-ਸੇਵਕਾਂ ਅਤੇ ਖੇਡਾਂ ਨਾਲ ਜੁੜੇ ਅਧਿਕਾਰੀਆਂ ਨੂੰ ਸੰਵੇਦਨਸ਼ੀਲ ਬਣਾਇਆ ਗਿਆ। ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਅਤੇ ਹਵਾਈ ਅੱਡਿਆਂ ਸਮੇਤ ਸ਼ਹਿਰ ਵਿਚ ਉਨ੍ਹਾਂ ਦੇ ਆਉਣ ਤੋਂ ਲੈ ਕੇ ਵਾਪਸ ਜਾਣ ਤੱਕ ਸਾਰੇ ਪੈਰਾ ਐਥਲੀਟਾਂ, ਪੈਰਾ ਅਧਿਕਾਰੀਆਂ ਅਤੇ ਪੈਰਾ ਕੋਚਾਂ ਲਈ ਬੱਸਾਂ ਅਤੇ ਮਿੰਨੀ ਵੈਨਾਂ ਨੂੰ ਤਿਆਰ ਰੱਖਿਆ ਗਿਆ। ਇਸ ਤੋਂ ਇਲਾਵਾ ਪ੍ਰਬੰਧ ਕਰਦੇ ਸਮੇਂ ਰਿਹਾਇਸ਼ (ਹੋਟਲ/ਹੋਸਟਲ) ਅਤੇ ਸੰਬੰਧਤ ਸਟੇਡੀਅਮਾਂ ਵਿਚਾਲੇ ਟ੍ਰਾਸਪੋਰਟ ’ਤੇ ਵੀ ਧਿਆਨ ਦਿੱਤਾ ਗਿਆ।

ਖੇਲੋ  ਇੰਡੀਆ ਪੈਰਾ ਖੇਡਾਂ 2023 ਵਿੱਚ 500 ਤੋਂ ਵੱਧ ਵਹੀਲ ਚੇਅਰਸ ਇਸਤੇਮਾਲ ਕਰਨ ਵਾਲੇ ਖਿਡਾਰੀਆਂ ਨੇ ਹਿੱਸਾ ਲਿਆ। ਇਸ ਲਈ ਉਨ੍ਹਾਂ ਨੂੰ ਸੁਖਾਲਾ ਬੁਨਿਆਦੀ ਢਾਂਚਾ, ਜਿਸ ਵਿੱਚ ਨਾ ਸਿਰਫ  ਰੇਲਿੰਗ ਦੇ ਨਾਲ ਰੈਂਪ ਬਲਕਿ ਪਹੁੰਚ ਯੋਗ ਪਖਾਨਾ, ਬੈਠਣ ਲਈ ਢੁਕਵੀਂ ਥਾਂ ਅਤੇ ਪੈਰਾ ਖਿਡਾਰੀਆਂ ਤੇ ਦਰਸ਼ਕਾਂ ਲਈ ਸੁਖਾਲੀ ਪਾਰਕਿੰਗ ਵੀ ਸ਼ਾਮਿਲ ਹੈ, ਪ੍ਰਦਾਨ ਕਰਨਾ ਸਭ ਤੋਂ ਜ਼ਿਆਦਾ ਵੱਡੀ ਤਰਜੀਹ ਰਹੀ। ਭਾਵੇਂ ਕੋਈ ਖਿਡਾਰੀ ਵਹੀਲ ਚੇਅਰ ਦਾ ਇਸਤੇਮਾਲ ਕਰ ਰਿਹਾ ਹੋਵੇ, ਨਜ਼ਰ ਤੋਂ ਕਮਜ਼ੋਰ ਹੋਵੇ ਜਾਂ ਹੋਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੋਵੇ, ਇਨ੍ਹਾਂ ਸਹੂਲਤਾਂ ਨਾਲ ਉਨ੍ਹਾਂ ਨੂੰ ਹਰ ਤਰ੍ਹਾਂ ਦੇ ਮੁਕਾਬਲੇ ਵਿੱਚ ਹਿੱਸਾ ਲੈਣ ਅਤੇ ਖੇਡ ਦਾ ਆਨੰਦ ਲੈਣ ਦੇ ਸਮਰੱਥ ਬਣਾਇਆ ਗਿਆ। ਸਹੂਲਤ ਪ੍ਰਦਾਨ ਕਰਨ ਦੇ ਮਾਧਿਅਮ ਨਾਲ ਖੇਲੋ ਇੰਡੀਆ ਨੇ ਸਾਰਿਆਂ ਨੂੰ ਆਪਣਾ ਹੁਨਰ ਪ੍ਰਦਰਸ਼ਿਤ ਕਰਨ ਦੇ ਸਮਰੱਥ ਬਣਾਇਆ।

ਪੈਰਾ ਓਲੰਪਿਕ ਚਾਂਦੀ ਦਾ ਤਮਗਾ ਜੇਤੂ ਭਾਵਿਨਾ ਪਟੇਲ ਨੇ ਕਿਹਾ, "ਇੱਕ ਸਮਾਵੇਸ਼ੀ ਬੁਨਿਆਦੀ ਢਾਂਚੇ ਅਤੇ ਪਹੁੰਚਯੋਗ ਟ੍ਰਾਂਸਪੋਰਟ ਪ੍ਰਣਾਲੀ ਇੱਕ ਪੈਰਾ ਖਿਡਾਰੀ ਲਈ ਰੈਂਪ ਅਤੇ ਹੋਰ ਨਿਸ਼ਚਿਤ ਥਾਵਾਂ ਤੋਂ ਕਿਤੇ ਵੱਧ ਉਪਯੋਗੀ ਹੈ; ਇਹ ਸਾਨੂੰ ਬਰਾਬਰ ਦਾ ਮੌਕਾ ਪ੍ਰਦਾਨ ਕਰਦੀ ਹੈ। ਬਹੁਤ ਸਾਰੇ ਲੋਕ ਪਹੁੰਚਯੋਗ ਟ੍ਰਾਂਸਪੋਰਟ ਦੇ ਮਹੱਤਵ ਨੂੰ ਨਹੀਂ ਸਮਝਣਗੇ ਪਰ ਪੈਰਾ ਖਿਡਾਰੀਆਂ ਦੇ ਰੂਪ ਵਿੱਚ ਅਸੀਂ ਪ੍ਰਤੱਖ ਤੌਰ ’ਤੇ ਮਹਿਸੂਸ ਕੀਤਾ ਹੈ ਕਿ ਖੇਡ ਆਯੋਜਨਾਂ ਦੌਰਾਨ ਪਹੁੰਚਯੋਗ ਵੈਨ ਜਾਂ ਬੱਸ ਉਪਲਬਧ ਹੋਣ ’ਤੇ ਅਸੀਂ ਕਿੰਨਾ ਇੱਜ਼ਤ-ਮਾਣ ਅਤੇ ਸੁਰੱਖਿਅਤ ਮਹਿਸੂਸ ਕਰਦੇ ਹਾਂ। ਇਸੇ ਤਰ੍ਹਾਂ, ਜਿਸ ਤਰ੍ਹਾਂ ਖੇਡਾਂ ਦੌਰਾਨ ਪਹੁੰਚਯੋਗ ਪਖ਼ਾਨੇ ਉਪਲਬਧ ਕਰਵਾਏ ਜਾਂਦੇ ਹਨ, ਉਨ੍ਹਾਂ ਸਾਰੀਆਂ ਸਹੂਲਤਾਂ ਦਾ ਇਕ ਅਨਿੱਖੜਵਾਂ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ। ਮੈਂ ਅਸਲ ਵਿੱਚ ਇਸ ਜ਼ਿੰਮੇਵਾਰੀ ਨੂੰ ਚੁੱਕਣ ਅਤੇ ਵਾਸਤਵਿਕ ਰੂਪ ਵਿੱਚ ਸਹੂਲਤ ਪ੍ਰਦਾਨ ਕਰਵਾਉਣ ਲਈ ਖੇਲੋ ਇੰਡੀਆ ਅਤੇ ਸਵਯਮ ਦੀ ਪ੍ਰਸ਼ੰਸਾ ਕਰਦੀ ਹਾਂ।

ਇੱਕ ਸੁਰੱਖਿਅਤ ਅਤੇ ਇਜ਼ਤ-ਮਾਣ ਵਾਲਾ ਅਨੁਭਵ ਸੁਨਿਸ਼ਚਿਤ ਕਰਨ ਲਈ ਸੁਖਾਲੇ ਵਾਤਾਵਰਨ ਦੀ ਜ਼ਰੂਰਤ ਨੂੰ ਸਵੀਕਾਰ ਕਰਦਿਆਂ ਪੈਰਾ ਐਥਲੀਟਾਂ, ਅਧਿਕਾਰੀਆਂ ਅਤੇ ਕੋਚਾਂ ਨੂੰ ਉਨ੍ਹਾਂ ਦੀਆਂ ਆਉਣ ਵਾਲੀਆਂ ਥਾਵਾਂ, ਭਾਵੇਂ ਉਹ ਰੇਲਵੇ ਸਟੇਸ਼ਨ, ਬੱਸ ਅੱਡਾ ਜਾਂ ਹਵਾਈ ਅੱਡਾ ਕਿਉਂ ਨ ਹੋਵੇ, ਤੋਂ ਟ੍ਰਾਂਸਪੋਰਟ ਲਈ ਪਹੁੰਚਯੋਗ ਬੱਸਾਂ ਅਤੇ ਮਿੰਨੀ ਵੈਨਾਂ ਦਾ ਇੱਕ ਗਰੁੱਪ ਉਪਲਬਧ ਕਰਵਾਇਆ ਗਿਆ। ਇਸ ਤੋਂ ਇਲਾਵਾ ਖੇਡਾਂ ਦੌਰਾਨ ਹਰੇਕ ਪੈਰਾ ਐਥਲੀਟ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਅਧਿਕਾਰੀਆਂ ਅਤੇ ਸਵੈ-ਸੇਵਕਾਂ ਨੂੰ ਸੰਵੇਦਨਸ਼ੀਲ ਬਣਾਉਣ ਲਈ ਖੇਡਾਂ ਤੋਂ ਪਹਿਲਾਂ ਕਈ  ਵਰਕਸ਼ਾਪਾਂ ਆਯੋਜਿਤ ਕੀਤੀਆਂ ਗਈਆਂ। ਸਵਯਮ ਵੱਲੋਂ ਘੱਟ ਆਵਾਗਮਨ ਵਾਲੇ ਵਿਅਕਤੀਆਂ ਨਾਲ ਉਚਿਤ ਵਤੀਰੇ ਅਤੇ ਸੰਚਾਰ ਵਿੱਚ ਸਿਖਲਾਈ ਨੇ ਖੇਡ ਵਿੱਚ ਸਮਾਵੇਸ਼ਤਾ ਅਤੇ ਸਨਮਾਨ ਨੂੰ ਹੁਲਾਰਾ ਦਿੱਤਾ ਅਤੇ ਉਨ੍ਹਾਂ ਦੀਆਂ ਸਰੀਰਕ ਸਮਰਥਾਵਾਂ ਦੀ ਪ੍ਰਵਾਹ ਕੀਤੇ ਬਿਨਾਂ ਸਾਰਿਆਂ ਲਈ ਇੱਕ ਢੁਕਵਾਂ, ਸਵਾਗਤਯੋਗ ਵਾਤਾਵਰਨ ਸੁਨਿਸ਼ਚਿਤ ਕੀਤਾ ਹੈ, ਜਿਸ ਨਾਲ ਸਾਰੇ ਹੀ ਵਿਅਕਤੀਆਂ ਦਰਮਿਆਨ ਹਮਦਰਦੀ ਅਤੇ ਸਮਝ ਨੂੰ ਹੁਲਾਰਾ ਮਿਲਿਆ।

ਖੇਲੋ ਇੰਡੀਆ ਅਤੇ 'ਸਵਯਮ' ਦਰਮਿਆਨ ਸਹਿਯੋਗ ਵਧੇਰੇ ਸਮਾਵੇਸ਼ੀ ਅਤੇ ਸੁਖਾਲੇ ਖੇਡ ਵਾਤਾਵਰਨ ਦੀ ਸਿਰਜਨਾ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਹ ਸੁਨਿਸ਼ਚਿਤ ਕਰਨਾ ਕਿ ਸਰੀਰਕ ਸਮਰਥਾਵਾਂ ਦੀ ਪ੍ਰਵਾਹ ਕੀਤੇ ਬਿਨਾਂ ਹਰ ਕੋਈ ਰਾਸ਼ਟਰ ਨੂੰ ਇੱਕ-ਜੁੱਟ ਕਰਨ ਵਾਲੀਆਂ ਖੇਡਾਂ ਵਿੱਚ ਹਿੱਸਾ ਲੈ ਸਕਦਾ ਹੈ, ਮੁਕਾਬਲਾ ਕਰ ਸਕਦਾ ਹੈ ਅਤੇ ਉਨ੍ਹਾਂ ਦੇ ਉਤਸ਼ਾਹ ਨੂੰ ਮਹਿਸੂਸ ਕਰ ਸਕਦਾ ਹੈ, ਐਸੋਸੀਏਸ਼ਨ ਦੇ ਸਮਰਪਣ ਨੂੰ ਦਰਸਾਉਂਦਾ ਹੈ।

*************

 ਪੀਪੀਜੀ/ ਐੱਸਕੇ


(Release ID: 1988990) Visitor Counter : 67