ਪ੍ਰਧਾਨ ਮੰਤਰੀ ਦਫਤਰ

ਕੇਰਲ ਦਾ ਇੱਕ ਪ੍ਰਗਤੀਸ਼ੀਲ ਕਿਸਾਨ ਆਪਣੀਆਂ ਬੇਟੀਆਂ ਨੂੰ ਸਿੱਖਿਅਤ ਕਰ ਰਿਹਾ ਹੈ


ਕੇਲੇ ਦੀ ਖੇਤੀ ਕਰਨ ਵਾਲੇ ਕਿਸਾਨ ਸ਼੍ਰੀ ਧਰਮ ਰਾਜਨ ਨੇ ਕਿਸਾਨ ਕ੍ਰੈਡਿਟ ਕਾਰਡ ਲੋਨ, ਪੀਐੱਮ ਕਿਸਾਨ ਸੰਮਾਨ ਨਿਧੀ, ਪੀਐੱਮਜੇਬੀਵਾਈ, ਪੀਐੱਮਐੱਸਬੀਵਾਈ ਦੀ ਮਦਦ ਨਾਲ ਪੈਸੇ ਬਚਾਏ

ਸ਼੍ਰੀ ਰਾਜਨ ਦਾ ਜੀਵਨ ਅਸਲ ਵਿੱਚ ਪ੍ਰੇਰਣਾਦਾਇਕ ਹੈ: ਪ੍ਰਧਾਨ ਮੰਤਰੀ

Posted On: 16 DEC 2023 6:08PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਵਿਕਸਿਤ ਭਾਰਤ ਸਕੰਲਪ ਯਾਤਰਾ ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸੰਬੋਧਨ ਕੀਤਾ। ਇਸ ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ ਅਤੇ ਮਿਜ਼ੋਰਮ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ ਨੂੰ ਹਰੀ ਝੰਡੀ ਦਿਖਾਈ।

ਕੇਰਲ ਦੇ ਕੋਝਿਕੋਡ ਦੇ ਕੇਲਾ ਕਿਸਾਨ ਅਤੇ ਵੀਬੀਐੱਸਵਾਈ ਲਾਭਾਰਥੀ ਸ਼੍ਰੀ ਧਰਮ ਰਾਜਨ ਨੇ ਪ੍ਰਧਾਨ ਮੰਤਰੀ ਨੂੰ ਕਿਸਾਨ ਕ੍ਰੈਡਿਟ ਕਾਰਡ ਲੋਨ, ਪੀਐੱਮ ਕਿਸਾਨ ਸੰਮਾਨ ਨਿਧੀ, ਪੀਐੱਮਜੇਬੀਵਾਈ, ਪੀਐੱਮਐੱਸਬੀਵਾਈ ਦਾ ਲਾਭ ਉਠਾਉਣ ਬਾਰੇ ਦੱਸਿਆ। ਪਹਿਲਾਂ ਦੀ ਤੁਲਨਾ ਵਿੱਚ ਇਸ ਤਰ੍ਹਾਂ ਦੇ ਲਾਭਾਂ ਦੀ ਉਪਲਬਧਤਾ ਦੇ ਪ੍ਰਭਾਵ ਬਾਰੇ ਪ੍ਰਧਾਨ ਮੰਤਰੀ ਦੇ ਪੁੱਛਣ ‘ਤੇ, ਸ਼੍ਰੀ ਧਰਮ ਰਾਜਨ ਨੇ ਖਾਦਾਂ ਅਤੇ ਹੋਰ ਉਪਕਰਣਾਂ ਦੀ ਉਪਲਬਧਤਾ ਸਹਿਤ ਖੇਤੀਬਾੜੀ ਵਿੱਚ ਆਰਥਿਕ ਸਹਾਇਤਾ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪੀਐੱਮ ਕਿਸਾਨ ਸੰਮਾਨ ਨਿਧੀ ਦੇ ਤਹਿਤ ਮਿਲਣ ਵਾਲੇ ਪੈਸੇ ਦਾ ਇਸਤੇਮਾਲ ਖੇਤੀਬਾੜੀ ਕਾਰਜਾਂ ਦੇ ਲਈ ਕਰਦੇ ਹਨ।

ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰੀ ਯੋਜਨਾਵਾਂ ਅਤੇ ਲੋਨ ਸ਼੍ਰੀ ਧਰਮ ਨੂੰ ਪਰਿਵਾਰ ਦੇ ਲਈ ਅਧਿਕ ਪੈਸਾ ਬਚਾਉਣ ਵਿੱਚ ਮਦਦ ਕਰ ਰਹੇ ਹਨ, ਜੋ ਕਿ ਨਹੀਂ ਤਾਂ ਉਧਾਰ ਦੇਣ ਵਾਲਿਆਂ ਦੀ ਉੱਚ ਵਿਆਜ ਦਰਾਂ ‘ਤੇ ਖਰਚ ਹੋ ਜਾਂਦਾ ਹੈ। ਆਪਣੀਆਂ ਦੋਨੋਂ ਬੇਟੀਆਂ ਨੂੰ ਸਿੱਖਿਅਤ ਕਰਨ ਬਾਰੇ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੰਦੇ ਹੋਏ, ਸ਼੍ਰੀ ਰਾਜਨ ਨੇ ਸਰਕਾਰੀ ਯੋਜਨਾਵਾਂ ਦੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ, ਜਿਸ ਨਾਲ ਉਨ੍ਹਾਂ ਨੂੰ ਵੱਡੀ ਬੇਟੀ ਦੇ ਵਿਆਹ ਦੇ ਲਈ ਪੈਸੇ ਬਚਾਉਣ ਵਿੱਚ ਸਹਾਇਤਾ ਮਿਲੀ ਹੈ, ਜੋ ਅਗਲੇ ਸਾਲ ਫਰਵਰੀ ਵਿੱਚ ਹੋਣ ਵਾਲਾ ਹੈ।

ਸ਼੍ਰੀ ਰਾਜਨ ਨੇ ਬਿਹਤਰ ਜੀਵਨ ਉਪਲਬਧ ਕਰਵਾਉਣ ਦੇ ਲਈ ਪ੍ਰਧਾਨ ਮੰਤਰੀ ਦੇ ਪ੍ਰਤੀ ਆਭਾਰ ਵਿਅਕਤ ਕੀਤਾ। ਇਹ ਜ਼ਿਕਰ ਕਰਦੇ ਹੋਏ ਕਿ ਸ਼੍ਰੀ ਰਾਜਨ ਇੱਕ ਪ੍ਰਗਤੀਸ਼ੀਲ ਕਿਸਾਨ ਹਨ ਜਿਨ੍ਹਾਂ ਨੇ ਆਪਣੀਆਂ ਬੇਟੀਆਂ ਨੂੰ ਸਿੱਖਿਅਤ ਕੀਤਾ ਹੈ ਅਤੇ ਪੈਸੇ ਦਾ ਚੰਗ ਉਪਯੋਗ ਕੀਤਾ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਅਸਲ ਵਿੱਚ ਪ੍ਰੋਰਣਾਸਰੋਤ ਹਨ।

 

***

ਡੀਐੱਸ/ਟੀਐੱਸ



(Release ID: 1987465) Visitor Counter : 35