ਪ੍ਰਧਾਨ ਮੰਤਰੀ ਦਫਤਰ

ਅਸਾਮ ਦੀ ਸ਼੍ਰੀਮਤੀ ਕਲਿਆਣਕਾਰੀ ਰਾਜਬੋਂਗਸ਼ੀ ਨੇ 1000 ਵੈਂਡਰਾਂ ਨੂੰ ‘ਸਵਨਿਧੀ’ ਦਾ ਲਾਭ ਉਠਾਉਣ ਦੇ ਲਈ ਪ੍ਰੋਤਸਾਹਿਤ ਕੀਤਾ


‘ਅਸਾਮ ਗੌਰਵ’ ਪੁਰਸਕਾਰ ਜੇਤੂ ਨੇ ਸਮਾਜ ਸੇਵਾ ਦੇ ਪ੍ਰਤੀ ਆਪਣੇ ਉਤਸ਼ਾਹ ਨਾਲ ਪ੍ਰਧਾਨ ਮੰਤਰੀ ਨੂੰ ਕਾਫੀ ਪ੍ਰਭਾਵਿਤ ਕੀਤਾ

“ਤੁਸੀਂ ਇਸ ਦਾ ਜਿਉਂਦਾ-ਜਾਗਦਾ ਉਦਾਹਰਣ ਹੋ ਕਿ ਜਦੋਂ ਇੱਕ ਮਹਿਲਾ ਆਤਮਨਿਰਭਰ ਹੁੰਦੀ ਹੈ, ਤਾਂ ਸਮਾਜ ਬਹੁਤ ਲਾਭਵੰਦ ਹੁੰਦਾ ਹੈ”

Posted On: 16 DEC 2023 6:07PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਲਾਭਾਰਥੀਆਂ ਨਾਲ ਸੰਵਾਦ ਕੀਤਾ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਸੰਬੋਧਨ ਵੀ ਕੀਤਾ। ਇਸ ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ ਅਤੇ ਮਿਜ਼ੋਰਮ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ।

ਗੁਵਾਹਾਟੀ ਦੀ ਇੱਕ ਗ੍ਰਹਿਣੀ ਸ਼੍ਰੀਮਤੀ ਕਲਿਆਣੀ ਰਾਜਬੋਂਗਸ਼ੀ, ਜੋ ਇੱਕ ਸੈਲਫ ਹੈਲਪ ਗਰੁੱਪ ਚਲਾਉਂਦੇ ਹਨ ਅਤੇ ਜਿਨ੍ਹਾਂ ਨੇ ਇੱਕ ਖੇਤਰ-ਪਧਰੀ ਮਹਾਸੰਘ ਬਣਾਇਆ ਹੈ ਅਤੇ ਇੱਕ ਫੂਡ ਪ੍ਰੋਸੈਸਿੰਗ ਇਕਾਈ ਸਥਾਪਿਤ ਕੀਤੀ ਹੈ, ਨੂੰ ਅਸਾਮ ਗੌਰਵ ਪੁਰਸਕਾਰ ਨਾਲ ਸਨਮਾਨ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਸਫ਼ਲਤਾ ਦੀ ਗਾਥਾ ਸੁਣੀ ਅਤੇ ਕਲਿਆਣੀ ਜੀ ਨੂੰ ਕਿਹਾ ਕਿ ਉਨ੍ਹਾਂ ਦਾ ਨਾਮ ਆਪਣੇ-ਆਪ ਵਿੱਚ ਹੀ ਲੋਕਾਂ ਦੇ ਕਲਿਆਣ ਦਾ ਸੰਕੇਤ ਦਿੰਦਾ ਹੈ।

ਆਪਣੇ ਉੱਦਮ ਦੇ ਵਿੱਤੀ ਵਿਕਾਸ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਸਭ ਤੋਂ ਪਹਿਲਾਂ 2000 ਰੁਪਏ ਤੋਂ ਇੱਕ ਮਸ਼ਰੂਮ ਇਕਾਈ ਨਾਲ ਆਪਣੇ ਕਾਰੋਬਾਰ ਦੀ ਸ਼ੁਰੂਆਤ ਕੀਤੀ ਅਤੇ ਉਸ ਦੇ ਬਾਅਦ ਅਸਾਮ ਸਰਕਾਰ ਦੁਆਰਾ ਦਿੱਤੇ ਗਏ 15,000 ਰੁਪਏ ਨਾਲ ਉਨ੍ਹਾਂ ਨੇ ਇੱਕ ਫੂਡ ਪ੍ਰੋਸੈਸਿੰਗ ਯੂਨਿਟ ਖੋਲ੍ਹੀ। ਇਸ ਦੇ ਬਾਅਦ ਉਨ੍ਹਾਂ ਨੇ 200 ਮਹਿਲਾਵਾਂ ਦੇ ਨਾਲ ਮਿਲ ਕੇ ਖੇਤਰ ਪਧਰੀ ਮਹਾਸੰਘ ਦੀ ਸਥਾਪਨਾ ਕੀਤੀ। ਉਨ੍ਹਾਂ ਨੇ ਪੀਐੱਮਐੱਫਐੱਮਈ (ਪ੍ਰਧਾਨ ਮੰਤਰੀ ਫੋਰਮਲਾਈਜ਼ੇਸ਼ਨ ਆਵ੍ ਮਾਈਕਰੋ ਫੂਡ ਪ੍ਰੋਸੈਸਿੰਗ ਐਂਟਰਪ੍ਰਾਈਸ ਸਕੀਮ) ਦੇ ਤਹਿਤ ਵੀ ਸਹਾਇਤਾ ਮਿਲੀ। ਪੀਐੱਮ ਸਵਨਿਧੀ ਬਾਰੇ ਇੱਕ ਹਜ਼ਾਰ ਵੈਂਡਰਾਂ ਨੂੰ ਜਾਣੂ ਕਰਵਾਉਣ ਦੇ ਲਈ ਉਨ੍ਹਾਂ ਨੂੰ ਅਸਾਮ ਗੌਰਵ ਨਾਲ ਸਨਮਾਨਤ ਕੀਤਾ ਗਿਆ।

ਇਸ ਦੇ ਨਾਲ ਹੀ ਉਨ੍ਹਾਂ ਨੇ ਵੀਬੀਐੱਸਵਾਈ ਵਾਹਨ ਮੋਦੀ ਕੀ ਗਾਰੰਟੀ ਕੀ ਗੱਡੀ ਦਾ ਸੁਆਗਤ ਕਰਨ ਵਿੱਚ ਆਪਣੇ ਖੇਤਰ ਦੀ ਮਹਿਲਾਵਾਂ ਦੀ ਅਗਵਾਈ ਕੀਤੀ ਅਤੇ ਉਨ੍ਹਾਂ ਨੂੰ ਉਨ੍ਹਾਂ ਯੋਜਨਾਵਾਂ ਦਾ ਲਾਭ ਉਠਾਉਣ ਬਾਰੇ ਦੱਸਿਆ ਤੇ ਪ੍ਰੋਤਸਾਹਿਤ ਕੀਤਾ ਜਿਨ੍ਹਾਂ ਦੀ ਹੱਕਦਾਰ ਉਹ ਹਨ। ਪ੍ਰਧਾਨ ਮੰਤਰੀ ਨੇ ਉਨ੍ਹਾਂ ਤੋਂ ਉਦਮਤਾ ਦੀ ਭਾਵਨਾ ਅਤੇ ਸਮਾਜ ਸੇਵਾ ਨੂੰ ਬਰਕਰਾਰ ਰੱਖਣ ਨੂੰ ਕਿਹਾ। ਪ੍ਰਧਾਨ ਮੰਤਰੀ ਨੇ ਕਿਹਾ, ਤੁਸੀਂ ਇਸ ਦਾ ਜਿਉਂਦਾ-ਜਾਗਦਾ ਉਦਾਹਰਣ ਹੈ ਕਿ ਜਦੋਂ ਇੱਕ ਮਹਿਲਾ ਆਤਮਨਿਰਭਰ ਹੁੰਦੀ ਹੈ, ਤਾਂ ਸਮਾਜ ਬਹੁਤ ਲਾਭਵੰਦ ਹੁੰਦਾ ਹੈ।

 

***


ਡੀਐੱਸ/ਟੀਐੱਸ



(Release ID: 1987464) Visitor Counter : 57