ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ‘ਵਿਕਸਿਤ ਭਾਰਤ @2047: ਨੌਜਵਾਨਾਂ ਦੀ ਆਵਾਜ਼’ (‘Viksit Bharat @2047: Voice of Youth’) ਲਾਂਚ ਕੀਤਾ


“ਭਾਰਤ ਦੇ ਇਤਿਹਾਸ ਦਾ ਇਹ ਉਹ ਦੌਰ ਹੈ ਜਦੋਂ ਦੇਸ਼ ਲੰਬੀ ਛਲਾਂਗ ਲਗਾਉਣ ਜਾ ਰਿਹਾ ਹੈ”

“ਭਾਰਤ ਦੇ ਲਈ ਯਹੀ ਸਮਯ ਹੈ, ਸਹੀ ਸਮਯ ਹੈ” (Yahi Samay hai, Sahi Samay hai)”

“ਸਾਡਾ ਸੁਤੰਤਰਤਾ ਸੰਗ੍ਰਾਮ ਬਹੁਤ ਬੜੀ ਪ੍ਰੇਰਣਾ ਹੈ ਜਦੋਂ ਰਾਸ਼ਟਰੀ ਪ੍ਰਯਾਸ ਇੱਕਮਾਤਰ ਲਕਸ਼ ਆਜ਼ਾਦੀ ‘ਤੇ ਕੇਂਦ੍ਰਿਤ ਹੋ ਗਿਆ ਸੀ”

“ਅੱਜ ਤੁਹਾਡਾ ਲਕਸ਼, ਤੁਹਾਡਾ ਸੰਕਲਪ ਇੱਕ ਹੀ ਹੋਣਾ ਚਾਹੀਦਾ ਹੈ- ਵਿਕਸਿਤ ਭਾਰਤ (Developed India)”

“ਜਿਵੇਂ ਭਾਰਤ (ਇੰਡੀਆ) ਦੀ ਸ਼ੁਰੂਆਤ ਆਈ ( ‘I’ ) ਯਾਨੀ ‘ਮੈਂ’ ਤੋਂ ਹੁੰਦੀ ਹੈ ਉਸੇ ਤਰ੍ਹਾਂ ਹੀ ਆਇਡਿਆ ਯਾਨੀ ਵਿਚਾਰ ਦੀ ਸ਼ੁਰੂਆਤ ਭੀ ਆਈ ( ‘I’ ) ਯਾਨੀ ‘ਮੈਂ’ ਤੋਂ ਹੁੰਦੀ ਹੈ,ਇਸੇ ਤਰ੍ਹਾਂ ਵਿਕਾਸ ਦੇ ਪ੍ਰਯਾਸ ਖ਼ੁਦ (ਆਪਣੇ ਆਪ -self) ਤੋਂ ਸ਼ੁਰੂ ਹੁੰਦੇ ਹਨ”

“ਜਦੋਂ ਨਾਗਰਿਕ ਆਪਣੀ ਭੂਮਿਕਾ ਵਿੱਚ ਆਪਣਾ ਕਰਤੱਵ (duty) ਨਿਭਾਉਣਾ ਸ਼ੁਰੂ ਕਰਦੇ ਹਨ, ਤਾਂ ਦੇਸ਼ ਅੱਗੇ ਵਧਦਾ ਹੈ”

“ਦੇਸ਼ ਦੇ ਨਾਗਰਿਕ ਦੇ ਰੂਪ ਵਿੱਚ ਸਾਡੇ ਲਈ ਪਰੀਖਿਆ ਦੀ ਤਾਰੀਖ ਐਲਾਨ ਦਿੱਤੀ ਗਈ ਹੈ, ਸਾਡੇ ਸਾਹਮਣੇ 25 ਸਾਲ ਕਾ ਅੰਮ੍ਰਿਤ ਕਾਲ (Amrit Kaal) ਹੈ, ਸਾਨੂੰ ਦਿਨ ਦੇ 24 ਘੰਟੇ ਕੰਮ ਕਰਨਾ ਹੋਵੇਗਾ”

“ਯੁਵਾ ਸ਼ਕਤੀ (Youth power) ਪਰਿਵਰਤਨ ਦੀ ਵਾਹਕ ਭੀ ਹੈ ਅਤੇ ਪਰਿਵਰਤਨ ਦੇ ਲਾਭਾਰਥੀ ਭੀ”

“ਪ੍ਰਗਤੀ ਦਾ ਰੋਡਮੈਪ (roadmap of progress) ਕੇਵਲ ਸਰਕਾਰ ਦੁਆਰਾ ਨਹੀਂ ਬਲਕਿ ਰਾਸ਼ਟਰ ਤੁਆਰਾ ਤੈਅ ਕੀਤਾ ਜਾਵੇਗਾ ਸਬਕੇ ਪ੍ਰਯਾਸ (Sabk

Posted On: 11 DEC 2023 11:40AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ‘ਵਿਕਸਿਤ ਭਾਰਤ @2047: ਨੌਜਵਾਨਾਂ ਦੀ ਆਵਾਜ਼’ (‘Viksit Bharat @2047: Voice of Youth’) ਲਾਂਚ ਕੀਤਾ। ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਮੋਦੀ ਨੇ ਇਸ ਪਹਿਲ ਦੀ ਸ਼ੁਰੂਆਤ ਵਿੱਚ ਦੇਸ਼ ਭਰ ਦੇ ਰਾਜ ਭਵਨਾਂ ਵਿੱਚ ਆਯੋਜਿਤ ਵਰਕਸ਼ਾਪਾਂ ਵਿੱਚ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ, ਸੰਸਥਾਨਾਂ ਦੇ ਮੁਖੀਆਂ ਅਤੇ ਫੈਕਲਟੀ ਮੈਂਬਰਾਂ (Vice Chancellors of Universities, Heads of Institutes and faculty members) ਨੂੰ ਸੰਬੋਧਨ ਕੀਤਾ।

 

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਵਿਕਸਿਤ ਭਾਰਤ (Viksit Bharat) ਪ੍ਰੋਗਰਾਮ ਨੂੰ ਅੱਗੇ ਵਧਾਉਣ ਦੇ ਉਦੇਸ਼ ਨਾਲ ਅੱਜ ਦੀ ਵਰਕਸ਼ਾਪ ਆਯੋਜਿਤ ਕਰਨ ਦੇ ਲਈ ਸਾਰੇ ਰਾਜਪਾਲਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹੋਏ ਕੀਤੀ ਅਤੇ ਕਿਹਾ ਕਿ ਵਿਕਸਿਤ ਭਾਰਤ ਦੇ ਸੰਕਲਪ ਨੂੰ ਲੈ ਕੇ ਅੱਜ ਦਾ ਦਿਨ ਵਿਸ਼ੇਸ਼ ਹੈ। ਉਨ੍ਹਾਂ ਨੇ ਵਿਕਸਿਤ ਭਾਰਤ 2047 (Viksit Bharat 2047) ਦੇ ਲਕਸ਼ ਨੂੰ ਪੂਰਾ ਕਰਨ ਵਿੱਚ ਦੇਸ਼ ਦੇ ਨੌਜਵਾਨਾਂ ਦਾ ਮਾਰਗਦਰਸ਼ਨ ਕਰਨ ਦੀ ਜ਼ਿੰਮੇਦਾਰੀ ਸੰਭਾਲਣ ਵਾਲੇ ਸਾਰੇ ਹਿਤਧਾਰਕਾਂ ਨੂੰ ਇਕੱਠੇ ਲਿਆਉਣ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਕਿਸੇ ਵਿਅਕਤੀ ਦੇ ਸ਼ਖ਼ਸੀਅਤ ਵਿਕਾਸ ਵਿੱਚ ਅਕਾਦਮਿਕ ਸੰਸਥਾਵਾਂ ਦੀ ਭੂਮਿਕਾ ‘ਤੇ ਪ੍ਰਕਾਸ਼ ਪਾਇਆ ਅਤੇ ਕਿਹਾ ਕਿ ਕੋਈ ਦੇਸ਼ ਆਪਣੇ ਲੋਕਾਂ ਦੇ ਵਿਕਾਸ ਨਾਲ ਹੀ ਵਿਕਸਿਤ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਵਰਤਮਾਨ ਕਾਲ ਵਿੱਚ ਸ਼ਖ਼ਸੀਅਤ ਵਿਕਾਸ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਨੌਜਵਾਨਾਂ ਦੀ ਆਵਾਜ਼ (ਵਾਇਸ ਆਵ੍ ਯੂਥ- Voice of Youth) ਵਰਕਸ਼ਾਪ ਦੀ ਸਫ਼ਲਤਾ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸੇ ਭੀ ਰਾਸ਼ਟਰ ਦੇ ਜੀਵਨ ਵਿੱਚ, ਇਤਿਹਾਸ ਇੱਕ ਮੌਕਾ ਦਿੰਦਾ ਹੈ ਜਦੋਂ ਰਾਸ਼ਟਰ ਆਪਣੀ ਵਿਕਾਸ ਯਾਤਰਾ ਵਿੱਚ ਤੇਜ਼ੀ ਨਾਲ ਪ੍ਰਗਤੀ ਕਰ ਸਕਦਾ ਹੈ। ਭਾਰਤ ਵਿੱਚ “ਹੁਣ ਅੰਮ੍ਰਿਤ ਕਾਲ (Amrit Kaal) ਚਲ ਰਿਹਾ ਹੈ” ਅਤੇ “ਇਹ ਭਾਰਤ ਦੇ ਇਤਿਹਾਸ ਦਾ ਕਾਲਖੰਡ ਹੈ ਜਦੋਂ ਦੇਸ਼ ਇੱਕ ਲੰਬੀ ਛਲਾਂਗ ਲਗਾਉਣ ਜਾ ਰਿਹਾ ਹੈ।” ਉਨ੍ਹਾਂ ਨੇ ਆਸ-ਪਾਸ ਦੇ ਕਈ ਦੇਸ਼ਾਂ ਦੀ ਉਦਾਹਰਣ ਦਿੱਤੀ ਜਿਨ੍ਹਾਂ ਨੇ ਇੱਕ ਨਿਰਧਾਰਿਤ ਸਮਾਂ-ਸੀਮਾ ਵਿੱਚ ਇਤਨੀ ਲੰਬੀ ਛਲਾਂਗ (quantum leap) ਲਗਾਈ ਕਿ ਵਿਕਸਿਤ ਰਾਸ਼ਟਰ ਬਣ ਗਏ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਲਈ ਇਹੀ ਸਮਾਂ ਹੈ, ਸਹੀ ਸਮਾਂ ਹੈ(“ ਭਾਰਤ ਦੇ ਲਈ ਯਹੀ ਸਮਯ ਹੈ, ਸਹੀ ਸਮਯ ਹੈ-(Yahi Samay hai, Sahi Samay hai)”)। ਉਨ੍ਹਾਂ ਨੇ ਕਿਹਾ ਕਿ ਇਸ ਅੰਮ੍ਰਿਤ ਕਾਲ (Amrit Kaal) ਦੇ ਹਰੇਕ ਪਲ ਦਾ ਉਪਯੋਗ ਕੀਤਾ ਜਾਣਾ ਚਾਹੀਦਾ ਹੈ।

 

 

ਪ੍ਰਧਾਨ ਮੰਤਰੀ ਨੇ ਪ੍ਰੇਰਣਾ-ਸਰੋਤ ਦੇ ਰੂਪ ਵਿੱਚ ਸੁਤੰਤਰਤਾ ਦੇ ਲਈ ਗੌਰਵਸ਼ਾਲੀ ਸੰਘਰਸ਼ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਦੇ ਹਰੇਕ ਪ੍ਰਯਾਸ ਜਿਵੇਂ ਕਿ ਸੱਤਿਆਗ੍ਰਹਿ, ਕ੍ਰਾਂਤੀਕਾਰੀ ਪਥ, ਅਸਹਿਯੋਗ, ਸਵਦੇਸ਼ੀ ਤੇ ਸਮਾਜਿਕ ਤੇ ਵਿੱਦਿਅਕ ਸੁਧਾਰ (Satyagrah, revolutionary path, non-cooperation, swadeshi, and social and educational reforms) ਸੁਤੰਤਰਤਾ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਸਨ। ਉਸ ਕਾਲ ਵਿੱਚ ਕਾਸ਼ੀ, ਲਖਨਊ, ਵਿਸ਼ਵ ਭਾਰਤੀ, ਗੁਜਰਾਤ ਵਿਦਯਾਪੀਠ, ਨਾਗਪੁਰ ਯੂਨੀਵਰਸਿਟੀ, ਅੰਨਾਮਲਾਈ, ਆਂਧਰ ਅਤੇ ਕੇਰਲ ਯੂਨੀਵਰਸਿਟੀ ਜਿਹੀਆਂ ਯੂਨੀਵਰਸਿਟੀਆਂ (Universities like Kashi, Lucknow, Vishwa Bharti, Gujarat Vidyapeeth, Nagpur University, Annamalai, Andhra and University of Kerala) ਨੇ ਰਾਸ਼ਟਰ ਦੀ ਚੇਤਨਾ ਨੂੰ ਮਜ਼ਬੂਤ ਕੀਤਾ। ਦੇਸ਼ ਦੀ ਆਜ਼ਾਦੀ ਦੇ ਲਈ ਸਮਰਪਿਤ ਨੌਜਵਾਨਾਂ ਦੀ ਇੱਕ ਪੂਰੀ ਪੀੜ੍ਹੀ ਸਾਹਮਣੇ ਆਈ, ਜਿਸ ਦਾ ਹਰ ਪ੍ਰਯਾਸ ਆਜ਼ਾਦੀ ਦੇ ਲਕਸ਼ ‘ਤੇ ਕੇਂਦ੍ਰਿਤ ਸੀ।

 

 

ਉਨ੍ਹਾਂ ਨੇ ਕਿਹਾ ਕਿ ਅੱਜ ਹਰ ਸੰਸਥਾ, ਹਰ ਵਿਅਕਤੀ ਨੂੰ ਇਸ ਸੰਕਲਪ ਦੇ ਨਾਲ ਅੱਗੇ ਵਧਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਹਰ ਪ੍ਰਯਾਸ ਅਤੇ ਕਾਰਜ ਵਿਕਸਿਤ ਭਾਰਤ (Viksit Bharat) ਦੇ ਲਈ ਹੋਵੇਗਾ। ਤੁਹਾਡੇ ਲਕਸ਼ਾਂ, ਤੁਹਾਡੇ ਸੰਕਲਪਾਂ ਦਾ ਲਕਸ਼ ਇੱਕ ਹੀ ਹੋਣਾ ਚਾਹੀਦਾ ਹੈ- ਵਿਕਸਿਤ ਭਾਰਤ(Developed India)। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਅਧਿਆਪਕ ਅਤੇ ਯੂਨੀਵਰਸਿਟੀ ਭਾਰਤ ਨੂੰ ਤੇਜ਼ ਗਤੀ ਨਾਲ ਇੱਕ ਵਿਕਸਿਤ ਦੇਸ਼ ਬਣਾਉਣ ਦੇ ਤਰੀਕੇ ਖੋਜਣ ‘ਤੇ ਵਿਚਾਰ ਕਰਨ ਅਤੇ ਇੱਕ ਵਿਕਸਿਤ ਰਾਸ਼ਟਰ ਬਣਨ ਦੀ ਦਿਸ਼ਾ ਵਿੱਚ ਸੁਧਾਰ ਦੇ ਲਈ ਵਿਸ਼ਿਸ਼ਟ ਖੇਤਰਾਂ (specific sectors) ਦੀ ਪਹਿਚਾਣ ਭੀ ਕਰਨ।

 

ਪ੍ਰਧਾਨ ਮੰਤਰੀ ਮੋਦੀ ਨੇ ਹਰੇਕ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਦੀ ਊਰਜਾ ਨੂੰ ‘ਵਿਕਸਿਤ ਭਾਰਤ’ (‘Viksit Bharat’) ਦੇ ਸਾਂਝੇ ਲਕਸ਼ (common goal) ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਲਗਾਉਣ ਦੀ ਜ਼ਰੂਰਤ (need to channel) ਨੂੰ ਰੇਖਾਂਕਿਤ ਕੀਤਾ। ਪ੍ਰਧਾਨ ਮੰਤਰੀ ਨੇ ਵਿਚਾਰਾਂ ਦੀ ਵਿਵਿਧਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਕਸਿਤ ਭਾਰਤ ਦੇ ਨਿਰਮਾਣ ਦੀ ਦਿਸ਼ਾ ਵਿੱਚ ਸਾਰੀਆਂ ਸ਼ਕਤੀਆਂ ਨੂੰ ਜੋੜਨ ‘ਤੇ ਜ਼ੋਰ ਦਿੱਤਾ। ਸ਼੍ਰੀ ਮੋਦੀ ਨੇ ਸਭ ਨੂੰ ਵਿਕਸਿਤ ਭਾਰਤ @2047 (Viksit Bharat@2047) ਦੇ ਦ੍ਰਿਸ਼ਟੀਕੋਣ ਵਿੱਚ ਯੋਗਦਾਨ ਕਰਨ ਦੇ ਲਈ ਆਪਣੀ ਸੀਮਾ ਤੋਂ ਪਰੇ ਜਾ ਕੇ ਕੰਮ ਕਰਨ ਦੀ ਤਾਕੀਦ ਕੀਤੀ(ਦਾ ਆਗਰਹਿ ਕੀਤਾ)।

 

ਉਨ੍ਹਾਂ ਨੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਸ ਅਭਿਯਾਨ ਨਾਲ ਜੋੜਨ ਦੇ ਲਈ ਦੇਸ਼ ਦੇ ਹਰ ਕਾਲਜ ਅਤੇ ਯੂਨੀਵਰਸਿਟੀ ਵਿੱਚ ਵਿਸ਼ੇਸ਼ ਅਭਿਯਾਨ (special campaigns) ਚਲਾਉਣ ਦਾ ਸੁਝਾਅ ਦਿੱਤਾ। ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ ਨਾਲ ਜੁੜੇ ਆਇਡਿਆਜ਼ ਪੋਰਟਲ(Ideas Portal related to Viksit Bharat) ਦੀ ਲਾਂਚਿੰਗ ਦਾ ਜ਼ਿਕਰ ਕੀਤਾ ਅਤੇ ਦੱਸਿਆ ਕਿ 5 ਅਲੱਗ-ਅਲੱਗ ਵਿਸ਼ਿਆਂ ‘ਤੇ ਸੁਝਾਅ ਦਿੱਤੇ ਜਾ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਬਿਹਤਰੀਨ 10 ਸੁਝਾਵਾਂ ਦੇ ਲਈ ਪੁਰਸਕਾਰ ਦੀ ਭੀ ਵਿਵਸਥਾ ਕੀਤੀ ਗਈ ਹੈ। ਆਪ(ਤੁਸੀਂ) ਆਪਣੇ ਸੁਝਾਅ ਮਾਈਗੌਵ (MyGov) ‘ਤੇ ਭੀ ਦੇ ਸਕਦੇ ਹੋ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਵੇਂ ਭਾਰਤ (ਇੰਡੀਆ) ਦੀ ਸ਼ੁਰੂਆਤ ਆਈ(‘I’) ਯਾਨੀ ‘ਮੈਂ’ ਨਾਲ ਹੁੰਦੀ ਹੈ ਤਿਵੇਂ ਹੀ ਆਇਡਿਆ ਯਾਨੀ ਵਿਚਾਰ ਦੀ ਸ਼ੁਰੂਆਤ ਭੀ ਆਈ (‘I’) ਯਾਨੀ ‘ਮੈਂ’ ਨਾਲ ਹੁੰਦੀ ਹੈ। ਇਸੇ ਤਰ੍ਹਾਂ ਵਿਕਾਸ ਦੇ ਵਿਚਾਰ ਭੀ ਖ਼ੁਦ (ਆਪਣੇ ਆਪ -selfਦੇ ‘ਮੈਂ’ ਤੋਂ ਸ਼ੁਰੂ ਹੁੰਦੇ ਹਨ।

 

ਸੁਝਾਅ ਮੰਗਣ ਦੀ ਕਵਾਇਦ ਬਾਰੇ ਵਿਸਤਾਰ ਨਾਲ ਦੱਸਦੇ ਹੋਏ, ਪ੍ਰਧਾਨ ਮੰਤਰੀ ਨੇ ਇੱਕ ਅੰਮ੍ਰਿਤ ਪੀੜ੍ਹੀ ਬਣਾਉਣ ਦੀ ਜ਼ਰੂਰਤ (need to create an Amrit generation) 'ਤੇ ਜ਼ੋਰ ਦਿੱਤਾ ਜੋ ਰਾਸ਼ਟਰੀ ਹਿਤ ਨੂੰ ਸਭ ਤੋਂ ਉੱਪਰ ਰੱਖੇ। ਉਨ੍ਹਾਂ ਨੇ ਸਿੱਖਿਆ ਅਤੇ ਕੌਸ਼ਲ ਨਾਲ ਅੱਗੇ ਵਧਣ ਦੀ ਜ਼ਰੂਰਤ 'ਤੇ ਬਲ ਦਿੱਤਾ ਅਤੇ ਰਾਸ਼ਟਰੀ ਹਿਤ ਅਤੇ ਨਾਗਰਿਕਾਂ ਦੇ ਦਰਮਿਆਨ ਰਾਸ਼ਟਰੀ ਹਿਤ ਅਤੇ ਨਾਗਰਿਕ ਭਾਵਨਾ ਦੇ ਲਈ ਸਤਰਕਤਾ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਨਾਗਰਿਕ ਆਪਣੀ ਭੂਮਿਕਾ ਵਿੱਚ ਆਪਣਾ ਕਰਤੱਵ ਨਿਭਾਉਣਾ ਸ਼ੁਰੂ ਕਰ ਦਿੰਦੇ ਹਨ, ਤਾਂ ਦੇਸ਼ ਅੱਗੇ ਵਧਦਾ ਹੈ। ਉਨ੍ਹਾਂ ਨੇ ਜਲ ਸੰਭਾਲ਼, ਬਿਜਲੀ ਦੀ ਬੱਚਤ, ਖੇਤੀ ਵਿੱਚ ਘੱਟ ਰਸਾਇਣਾਂ ਦੇ ਉਪਯੋਗ ਅਤੇ ਜਨਤਕ ਟਰਾਂਸਪੋਰਟ ਦੇ ਉਪਯੋਗ ਦੇ ਜ਼ਰੀਏ ਕੁਦਰਤੀ ਸੰਸਾਧਨਾਂ ਦੀ ਸੰਭਾਲ਼ ਦੀਆਂ ਉਦਾਹਰਣਾਂ ਦਿੱਤੀਆਂ। ਉਨ੍ਹਾਂ ਨੇ ਸਿੱਖਿਆ-ਸ਼ਾਸਤਰੀ ਭਾਈਚਾਰੇ (educationist fraternity) ਨੂੰ ਸਵੱਛਤਾ ਅਭਿਯਾਨ (Swachhta Abhiyan) ਨੂੰ ਨਵੀਂ ਊਰਜਾ ਦੇਣ, ਜੀਵਨ ਸ਼ੈਲੀ ਦੇ ਮੁੱਦਿਆਂ ਨਾਲ ਨਜਿੱਠਣ ਅਤੇ ਨੌਜਵਾਨਾਂ ਨੂੰ ਮੋਬਾਈਲ ਫੋਨਾਂ ਤੋਂ ਪਰੇ ਦੀ ਦੁਨੀਆ ਦੀ ਖੋਜ ਕਰਨ ਦੇ ਤਰੀਕੇ ਸੁਝਾਉਣ ਲਈ ਕਿਹਾ। ਉਨ੍ਹਾਂ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਲਈ ਰੋਲ ਮਾਡਲ (ਆਦਰਸ਼) ਬਣਨ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਸਮਾਜਿਕ ਸੋਚ ਸ਼ਾਸਨ ਵਿੱਚ ਭੀ ਝਲਕਦੀ ਹੈ ਅਤੇ ਉਪਸਥਿਤ ਲੋਕਾਂ ਨੂੰ ਇਹ ਭੀ ਕਿਹਾ ਕਿ ਡਿਗਰੀ ਧਾਰਕਾਂ ਦੇ ਪਾਸ ਘੱਟ ਤੋਂ ਘੱਟ ਇੱਕ ਵੋਕੇਸ਼ਨਲ ਸਕਿੱਲ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਤੁਹਾਨੂੰ ਹਰ ਵਰਗ, ਹਰ ਸੰਸਥਾਨ ਅਤੇ ਰਾਜ ਪੱਧਰ ‘ਤੇ ਇਨ੍ਹਾਂ ਵਿਸ਼ਿਆਂ 'ਤੇ ਵਿਚਾਰ-ਮੰਥਨ ਕਰਨ (brainstorming) ਦੀ ਇੱਕ ਵਿਆਪਕ ਪ੍ਰਕਿਰਿਆ ਨੂੰ ਅੱਗੇ ਵਧਾਉਣਾ ਚਾਹੀਦਾ ਹੈ।

 

ਪ੍ਰਧਾਨ ਮੰਤਰੀ ਨੇ 'ਵਿਕਸਿਤ ਭਾਰਤ' (‘Viksit Bharat’) ਦੇ ਲਕਸ਼ ਨੂੰ ਅੱਗੇ ਵਧਾਉਣ ਦੀ ਅਵਧੀ ਨੂੰ ਪਰੀਖਿਆ ਅਵਧੀ ਨਾਲ ਉਪਮਾ ਦਿੰਦੇ ਹੋਏ, ਲਕਸ਼ ਨੂੰ ਪੂਰਾ ਕਰਨ ਦੇ ਲਈ ਜ਼ਰੂਰੀ ਅਨੁਸ਼ਾਸਨ ਬਣਾਈ ਰੱਖਣ ਵਿੱਚ ਵਿਦਿਆਰਥੀਆਂ ਦੇ ਆਤਮਵਿਸ਼ਵਾਸ, ਤਿਆਰੀ ਅਤੇ ਸਮਰਪਣ ਦੇ ਨਾਲ-ਨਾਲ ਪਰਿਵਾਰਾਂ ਦੇ ਯੋਗਦਾਨ ਦਾ ਭੀ ਉਲੇਖ ਕੀਤਾ। ਉਨ੍ਹਾਂ ਨੇ ਦੱਸਿਆ ਕਿ ਦੇਸ਼ ਦੇ ਨਾਗਰਿਕ ਦੇ ਰੂਪ ਵਿੱਚ ਸਾਡੇ ਲਈ ਭੀ ਪਰੀਖਿਆ ਦੀ ਤਾਰੀਖ ਐਲਾਨ ਦਿੱਤੀ ਗਈ ਹੈ। ਸਾਡੇ ਸਾਹਮਣੇ 25 ਸਾਲ ਦਾ  ਅੰਮ੍ਰਿਤ ਕਾਲ (Amrit Kaal) ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਵਿਕਸਿਤ ਭਾਰਤ(Viksit Bharat) ਦੇ ਲਕਸ਼ ਦੇ ਲਈ 24 ਘੰਟੇ (24 hours a day)ਕੰਮ ਕਰਨਾ ਹੈ। ਇਹ ਉਹ ਮਾਹੌਲ ਹੈ ਜਿਸ ਨੂੰ ਅਸੀਂ ਇੱਕ ਪਰਿਵਾਰ (family) ਦੇ ਰੂਪ ਵਿੱਚ ਬਣਾਉਣਾ ਹੈ।

 

 

ਦੇਸ਼ ਦੀ ਤੇਜ਼ੀ ਨਾਲ ਵਧਦੀ ਆਬਾਦੀ ਵਿੱਚ ਨੌਜਵਾਨਾਂ ਦੀ ਸੰਖਿਆ ਨੂੰ ਦੇਖਦੇ ਹੋਏ, ਸ਼੍ਰੀ ਮੋਦੀ ਨੇ ਦੱਸਿਆ ਕਿ ਭਾਰਤ ਆਉਣ ਵਾਲੇ 25-30 ਵਰ੍ਹਿਆਂ ਵਿੱਚ ਕੰਮਕਾਜ ਕਰਨ ਦੀ ਉਮਰ ਦੀ ਆਬਾਦੀ ਦੇ ਮਾਮਲੇ ਵਿੱਚ ਮੋਹਰੀ ਬਣਨ ਜਾ ਰਿਹਾ ਹੈ ਅਤੇ ਦੁਨੀਆ ਇਸ ਬਾਤ ਨੂੰ ਸਮਝਦੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਯੁਵਾ ਸ਼ਕਤੀ ਬਦਲਾਅ ਦੀ ਵਾਹਕ ਭੀ ਹੈ ਅਤੇ ਬਦਲਾਅ ਦੇ ਲਾਭਾਰਥੀ ਭੀ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਅਗਲੇ 25 ਸਾਲ ਅੱਜ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਨੌਜਵਾਨਾਂ ਦੇ ਕਰੀਅਰ (careers) ਦੇ ਲਈ ਨਿਰਣਾਇਕ ਹੋਣਗੇ। ਉਨ੍ਹਾਂ ਨੇ ਕਿਹਾ ਕਿ ਇਹ ਯੁਵਾ ਹੀ ਹਨ ਜੋ ਭਵਿੱਖ ਵਿੱਚ ਨਵੇਂ ਪਰਿਵਾਰ ਅਤੇ ਨਵਾਂ ਸਮਾਜ ਦੀ ਬਣਾਉਣਗੇ, ਉਨ੍ਹਾਂ ਨੂੰ ਹੀ ਇਹ ਤੈਅ ਕਰਨ ਦਾ ਅਧਿਕਾਰ ਹੈ ਕਿ ਇੱਕ ਵਿਕਸਿਤ ਭਾਰਤ ਕੈਸਾ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸੇ ਭਾਵਨਾ ਦੇ ਨਾਲ ਸਰਕਾਰ ਦੇਸ਼ ਦੇ ਹਰ ਯੁਵਾ ਨੂੰ ਵਿਕਸਿਤ ਭਾਰਤ ਦੀ ਕਾਰਜ ਯੋਜਨਾ ਨਾਲ ਜੋੜਨਾ ਚਾਹੁੰਦੀ ਹੈ। ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਦੇਸ਼ ਦੇ ਨੌਜਵਾਨਾਂ ਦੀ ਆਵਾਜ਼ ਨੂੰ ਨੀਤੀਗਤ ਰਣਨੀਤੀ ਵਿੱਚ ਢਾਲਣ ‘ਤੇ ਜ਼ੋਰ ਦਿੱਤਾ ਅਤੇ ਨੌਜਵਾਨਾਂ ਦੇ ਨਾਲ ਅਧਿਕਤਮ (ਵੱਧ ਤੋਂ ਵੱਧ) ਸੰਪਰਕ (maximum contact with the youth) ਬਣਾਈ ਰੱਖਣ ਵਾਲੀਆਂ ਵਿੱਦਿਅਕ ਸੰਸਥਾਵਾਂ ਦੀ ਭੂਮਿਕਾ ‘ਤੇ ਪ੍ਰਕਾਸ਼ ਪਾਇਆ।

 

ਇਸ ਅਵਸਰ ‘ਤੇ ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਗਤੀ ਦਾ ਰੋਡਮੈਪ ਇਕੱਲੀ ਸਰਕਾਰ ਨਹੀਂ ਬਲਕਿ ਰਾਸ਼ਟਰ ਤੈਅ ਕਰੇਗਾ। ਸ਼੍ਰੀ ਮੋਦੀ ਨੇ ਕਿਹਾ ਕਿ ਦੇਸ਼ ਦੇ ਹਰੇਕ ਨਾਗਰਿਕ ਦੀ ਇਸ ਵਿੱਚ ਭਾਗੀਦਾਰੀ ਹੋਵੇਗੀ ਅਤੇ ਸਰਗਰਮ ਭਾਗੀਦਾਰੀ ਹੋਵੇਗੀ।(“Every citizen of the country will have input and active participation in it”) ਉਨ੍ਹਾਂ ਨੇ ਸਬਕਾ ਪ੍ਰਯਾਸ (Sabka Prayas) ਦੀ ਸ਼ਕਤੀ ਨੂੰ ਉਜਾਗਰ ਕਰਦੇ ਹੋਏ ਸਵੱਛ ਭਾਰਤ ਅਭਿਯਾਨ, ਡਿਜੀਟਲ ਇੰਡੀਆ ਅਭਿਯਾਨ, ਕੋਰੋਨਾ ਮਹਾਮਾਰੀ ਦੇ ਦੌਰਾਨ ਲਚੀਲੇਪਣ ਅਤੇ ਵੋਕਲ ਫੌਰ ਲੋਕਲ (Swachh Bharat Abhiyan, Digital India Campaign, resilience during the Corona pandemic, and Vocal for Local)  ਦੀਆਂ ਉਦਾਹਰਣਾਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਕਿਹਾ, "ਸਬਕਾ ਪ੍ਰਯਾਸ ਨਾਲ ਹੀ ਵਿਕਸਿਤ ਭਾਰਤ ਦਾ ਨਿਰਮਾਣ ਹੋਣਾ ਹੈ।”(“Viksit Bharat has to be built only through Sabka Prayas”) ਸ਼੍ਰੀ ਮੋਦੀ ਨੇ ਇਸ ਅਵਸਰ ‘ਤੇ ਉਪਸਥਿਤ ਵਿਦਵਾਨਾਂ ਤੋਂ ਉੱਚ ਅਪੇਖਿਆਵਾਂ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਉਹ ਹੀ ਦੇਸ਼ ਦੇ ਵਿਕਾਸ ਦੇ ਦ੍ਰਿਸ਼ਟੀਕੋਣ ਨੂੰ ਆਕਾਰ ਅਤੇ ਯੁਵਾ ਸ਼ਕਤੀ ਨੂੰ ਦਿਸ਼ਾ ਦਿੰਦੇ ਹਨ। ਪ੍ਰਧਾਨ ਮੰਤਰੀ ਨੇ ਇਹ ਕਹਿੰਦੇ ਹੋਏ ਆਪਣੇ ਸੰਬੋਧਨ ਦਾ ਸਮਾਪਨ ਕੀਤਾ ਕਿ ਇਹ ਦੇਸ਼ ਦਾ ਭਵਿੱਖ ਲਿਖਣ ਦਾ ਇੱਕ ਮਹਾਨ ਅਭਿਯਾਨ ਹੈ। ਉਨ੍ਹਾਂ ਨੇ ਸਿੱਖਿਆ ਸ਼ਾਸਤਰੀਆਂ ਨੂੰ ਵਿਕਸਿਤ ਭਾਰਤ ਦੀ ਸ਼ਾਨ (grandeur of Viksit Bharat) ਨੂੰ ਹੋਰ ਵਧਾਉਣ ਦੇ ਲਈ ਆਪਣੇ ਸੁਝਾਅ ਦੇਣ ਦੀ ਤਾਕੀਦ ਕੀਤੀ(ਦਾ ਆਗਰਹਿ ਕੀਤਾ)।

 

ਪਿਛੋਕੜ

ਦੇਸ਼ ਦੀਆਂ ਰਾਸ਼ਟਰੀ ਯੋਜਨਾਵਾਂ, ਪ੍ਰਾਥਮਿਕਤਾਵਾਂ ਅਤੇ ਲਕਸ਼ਾਂ ਦੇ ਨਿਰਮਾਣ ਵਿੱਚ ਦੇਸ਼ ਦੇ ਨੌਜਵਾਨਾਂ ਨੂੰ ਸਰਗਰਮ ਰੂਪ ਨਾਲ ਸ਼ਾਮਲ ਕਰਨ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਅਨੁਰੂਪ, 'ਵਿਕਸਿਤ ਭਾਰਤ @2047: ਨੌਜਵਾਨਾਂ ਦੀ ਆਵਾਜ਼' (‘Viksit Bharat @2047: Voice of Youth’) ਪਹਿਲ ਦੇਸ਼ ਦੇ ਨੌਜਵਾਨਾਂ ਨੂੰ ਇੱਕ ਮੰਚ ਪ੍ਰਦਾਨ ਕਰੇਗੀ।  ਇਸ ਦੇ ਜ਼ਰੀਏ ਉਹ ਵਿਕਸਿਤ ਭਾਰਤ @2047 (Viksit Bharat @2047) ਦੇ ਵਿਜ਼ਨ ਵਿੱਚ ਆਪਣੇ ਵਿਚਾਰਾਂ ਦਾ ਯੋਗਦਾਨ ਕਰ ਸਕਣਗੇ। ਇਹ ਵਰਕਸ਼ਾਪਸ ਵਿਕਸਿਤ ਭਾਰਤ @2047 (Viksit Bharat @2047) ਦੇ ਲਈ ਆਪਣੇ ਵਿਚਾਰਾਂ ਅਤੇ ਸੁਝਾਵਾਂ ਨੂੰ ਸਾਂਝਾ ਕਰਨ ਲਈ ਨੌਜਵਾਨਾਂ ਨੂੰ ਸ਼ਾਮਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੋਣਗੀਆਂ

 

ਵਿਕਸਿਤ ਭਾਰਤ @2047 (Viksit Bharat @2047) ਦਾ ਉਦੇਸ਼ ਆਜ਼ਾਦੀ ਦੇ 100ਵੇਂ ਵਰ੍ਹੇ ਯਾਨੀ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣਾ ਹੈ। ਇਸ ਵਿਜ਼ਨ ਵਿੱਚ ਆਰਥਿਕ ਵਿਕਾਸ, ਸਮਾਜਿਕ ਪ੍ਰਗਤੀ, ਵਾਤਾਵਰਣਕ ਸਥਿਰਤਾ ਅਤੇ ਸੁਸ਼ਾਸਨ ਸਹਿਤ ਵਿਕਾਸ ਦੇ ਵਿਭਿੰਨ ਪਹਿਲੂ ਸ਼ਾਮਲ ਹਨ।

 

 

***

ਡੀਐੱਸ/ਟੀਐੱਸ  



(Release ID: 1986100) Visitor Counter : 79