ਪ੍ਰਧਾਨ ਮੰਤਰੀ ਦਫਤਰ

ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਵਿਕਸਿਤ ਭਾਰਤ ਸੰਕਲਪ ਯਾਤਰਾ (Viksit Bharat SankalpYatra) ਦੇ ਲਾਭਾਰਥੀਆਂ ਦੇ ਨਾਲ ਗੱਲਬਾਤ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 09 DEC 2023 6:13PM by PIB Chandigarh

ਨਮਸਕਾਰ!

ਮੋਦੀ ਕੀ ਗਰੰਟੀ ਵਾਲੀ ਗੱਡੀ ਨੂੰ ਲੈ ਕੇ ਜੋ ਉਤਸ਼ਾਹ ਪਿੰਡ-ਪਿੰਡ ਵਿੱਚ ਦਿਖ ਰਿਹਾ ਹੈ, ਹਿੰਦੁਸਤਾਨ ਦੇ ਹਰ ਕੋਣੇ ਵਿੱਚ ਦਿਖ ਰਿਹਾ ਹੈ, ਚਾਹੇ ਉੱਤਰ ਹੋਵੇ, ਦੱਖਣ ਹੋਵੇ, ਪੂਰਬ ਹੋਵੇ, ਪੱਛਮ ਹੋਵੇ ਬਹੁਤ ਹੀ ਛੋਟਾ ਜਿਹਾ ਪਿੰਡ ਹੋਵੇ ਜਾਂ ਬੜਾ ਪਿੰਡ ਹੋਵੇ ਤਾਂ ਕੁਝ ਤਾਂ ਜਾਣ ਕੇ ਮੈਂ ਦੇਖਿਆ ਕਿ ਗੱਡੀ ਦਾ ਰੂਟ ਨਹੀਂ ਹੈ ਫਿਰ ਭੀ ਲੋਕ ਪਿੰਡ ਵਾਲੇ ਰਸਤੇ ਵਿੱਚ ਆਕੇ ਖੜ੍ਹੇ ਹੋ ਜਾਂਦੇ ਹਨ ਅਤੇ ਗੱਡੀ ਨੂੰ ਖੜ੍ਹੀ ਕਰਕੇ ਸਾਰੀ ਜਾਣਕਾਰੀ ਲੈਂਦੇ ਹਨ ਤਾਂ ਇਹ ਆਪਣੇ ਆਪ ਵਿੱਚ ਅਦਭੁਤ ਹੈ। ਅਤੇ ਹੁਣੇ ਕੁਝ ਲਾਭਾਰਥੀਆਂ ਨਾਲ ਜੋ ਮੇਰੀ ਬਾਤਚੀਤ ਹੋਈ ਹੈ। ਮੈਨੂੰ ਦੱਸਿਆ ਗਿਆ ਹੈ ਕਿ ਇਸ ਯਾਤਰਾ ਦੇ ਦੌਰਾਨ ਡੇਢ ਲੱਖ ਤੋਂ ਜ਼ਿਆਦਾ ਲਾਭਾਰਥੀਆ ਨੂੰ ਆਪਣੇ-ਆਪਣੇ ਅਨੁਭਵ ਦੱਸਣ ਦਾ ਅਵਸਰ ਮਿਲਿਆ, ਅਤੇ ਇਹ ਅਨੁਭਵ ਰਿਕਾਰਡ ਭੀ ਹੋਏ ਹਨ। ਅਤੇ ਮੈਂ ਪਿਛਲੇ 10-15 ਦਿਨ ਵਿੱਚ ਵਿੱਚ-ਵਿਚਾਲ਼ੇ ਦੇਖਿਆ ਭੀ ਹੈ ਕਿ ਪਿੰਡ ਦੇ ਲੋਕਾਂ ਦੀਆਂ ਭਾਵਨਾਵਾਂ ਕੀ ਹਨ, ਯੋਜਨਾਵਾਂ ਮਿਲੀਆਂ ਹਨ ਉਹ ਪੱਕੀਆਂ ਪੂਰੀਆਂ ਮਿਲੀਆਂ ਹਨ ਕਿ ਨਹੀਂ ਮਿਲੀਆਂ ਹਨ । ਪੂਰੀ ਡਿਟੇਲ ਉਨ੍ਹਾਂ ਨੂੰ ਪਤਾ , ਸਾਰੀਆਂ ਚੀਜ਼ਾਂ ਮੈਂ ਤੁਹਾਡੀਆਂ ਵੀਡੀਓਜ਼ ਦੇਖਦਾ ਹਾਂ, ਤਾਂ ਮੈਨੰ ਬਹੁਤ ਆਨੰਦ ਹੁੰਦਾ ਹੈ ਕਿ ਮੇਰੇ ਪਿੰਡ ਦੇ ਲੋਕ ਭੀ ਸਰਕਾਰੀ ਯੋਜਨਾਵਾਂ ਜੋ ਮਿਲਦੀਆਂ ਹਨ ਉਸ ਨੂੰ ਕਿਵੇਂ ਬਖੂਬੀ ਉਪਯੋਗ ਕਰਦੇ ਹਨ। ਹੁਣ ਦੇਖੋ ਕਿਸੇ ਨੂੰ ਪੱਕਾ ਘਰ ਮਿਲਿਆ ਹੈ ਤਾਂ ਉਸ ਨੂੰ ਲਗਦਾ ਹੈ ਕਿ ਮੇਰੇ ਜੀਵਨ ਦੀ ਨਵੀਂ ਸ਼ੁਰੂਆਤ ਹੋ ਗਈ ਹੈ। ਕਿਸੇ ਨੂੰ ਨਲ ਸੇ ਜਲ ਮਿਲਿਆ ਹੈ, ਤਾਂ ਉਸ ਨੂੰ ਲਗਦਾ ਹੈ ਕਿ ਹੁਣ ਤੱਕ ਤਾਂ ਅਸੀਂ ਪਾਣੀ ਦੇ ਲਈ ਮੁਸੀਬਤ ਵਿੱਚ ਜਿਊਂਦੇ ਸਾਂ, ਅੱਜ ਪਾਣੀ ਸਾਡੇ ਘਰ ਪਹੁੰਚ ਗਿਆ। ਕਿਸੇ ਨੂੰ ਟਾਇਲਟ ਮਿਲਿਆ, ਤਾਂ ਉਸ ਨੂੰ ਲਗਦਾ ਇੱਜ਼ਤ ਘਰ ਮਿਲਿਆ ਹੈ ਅਤੇ ਅਸੀਂ ਤਾਂ ਪਹਿਲੇ ਪੁਰਾਣੇ ਜ਼ਮਾਨੇ ਵਿੱਚ ਜੋ ਬੜੇ-ਬੜੇ ਰਈਸ ਲੋਕਂ ਦੇ ਘਰ ਵਿੱਚ ਟਾਇਲਟ ਹੁੰਦਾ ਸੀ, ਹੁਣ ਤਾਂ ਸਾਡੇ ਘਰ ਵਿੱਚ ਟਾਇਲਟ ਹੈ। ਤਾਂ ਇੱਕ ਸਮਾਜਿਕ ਪ੍ਰਤਿਸ਼ਠਾ ਦਾ ਭੀ ਵਿਸ਼ਾ ਬਣ ਗਿਆ ਹੈ। ਕਿਸੇ ਨੂੰ ਮੁਫ਼ਤ ਇਲਾਜ ਮਿਲਿਆ ਹੈ, ਕਿਸੇ ਨੂੰ ਮੁਫ਼ਤ ਰਾਸ਼ਨ ਮਿਲਿਆ ਹੈ, ਕਿਸੇ ਨੂੰ ਗੈਸ ਕਨੈਕਸ਼ਨ ਮਿਲਿਆ ਹੈ, ਕਿਸੇ ਨੂੰ ਬਿਜਲੀ ਕਨੈਕਸ਼ਨ ਮਿਲਿਆ ਹੈ, ਕਿਸੇ ਦਾ ਬੈਂਕ ਖਾਤਾ ਖੁੱਲਿਆ ਹੈ, ਕਿਸੇ ਨੂੰ ਪੀਐੱਮ ਕਿਸਾਨ ਸਨਮਾਨ ਨਿਧੀ ਪਹੁੰਚ ਰਹੀ ਹੈ, ਕਿਸੇ ਨੂੰ ਪੀਐੱਮ ਫਸਲ ਬੀਮਾ ਦਾ ਲਾਭ ਮਿਲਿਆ ਹੈ, ਕਿਸੇ ਨੰ ਪੀਐੱਮ ਸਵਨਿਧੀ ਯੋਜਨਾ ਤੋਂ ਸਹਾਇਤਾ ਮਿਲੀ ਹੈ, ਕਿਸੇ ਨੂੰ ਪੀਐੱਮ ਸਵਾਮਿਤਵ ਯੋਜਨਾ ਦੇ ਜ਼ਰੀਏ ਪ੍ਰਾਪਰਟੀ ਕਾਰਡ ਮਿਲਿਆ ਹੈ, ਯਾਨੀ ਮੈਂ ਯੋਜਨਾਵਾਂ ਦੇ ਨਾਮ ਅਗਰ ਬੋਲਾਂਗਾ ਜਦੋਂ ਮੈਂ ਦੇਖ ਰਿਹਾ ਸਾਂ ਹਿੰਦੁਸਤਾਨ ਦੇ ਹਰ ਕੋਣੇ ਵਿੱਚ ਚੀਜ਼ਾਂ ਪਹੁੰਚੀਆਂ ਹਨ। ਦੇਸ਼ ਭਰ ਦੇ ਪਿੰਡਾਂ ਵਿੱਚ ਕਰੋੜਾਂ ਪਰਿਵਾਰਾਂ ਨੂੰ ਸਾਡੀ ਸਰਕਾਰ ਦੀ ਕਿਸੇ ਨਾ ਕਿਸੇ ਯੋਜਨਾ ਦਾ ਜ਼ਰੂਰ ਲਾਭ ਮਿਲਿਆ ਹੈ। ਅਤੇ ਜਦੋਂ ਇਹ ਲਾਭ ਮਿਲਦਾ ਹੈ ਨਾ ਤਦ ਇੱਕ ਵਿਸ਼ਵਾਸ ਵਧਦਾ ਹੈ। ਅਤੇ ਵਿਸ਼ਵਾਸ ਜਦੋਂ ਇੱਕ ਛੋਟਾ ਲਾਭ ਮਿਲ ਗਿਆ ਜ਼ਿੰਦਗੀ ਜਿਊਣ ਦੀ ਇੱਕ ਨਵੀਂ ਤਾਕਤ ਆ ਜਾਂਦੀ ਹੈ। ਅਤੇ ਇਸ ਦੇ ਲਈ ਉਨ੍ਹਾਂ ਨੂੰ ਕਿਸੇ ਸਰਕਾਰੀ ਦਫ਼ਤਰ ਵਿੱਚ ਵਾਰ-ਵਾਰ ਚੱਕਰ ਲਗਾਉਣ ਦੀ ਜ਼ਰੂਰਤ ਨਹੀਂ ਪਈ। ਭੀਖ ਮੰਗਣ ਦੀ ਜੋ ਮਨੋਸਥਿਤੀ ਰਹਿੰਦੀ ਸੀ ਉਹ ਗਈ। ਸਰਕਾਰ ਨੇ ਲਾਭਾਰਥੀਆਂ ਦੀ ਪਹਿਚਾਣ ਕੀਤੀ ਅਤੇ ਫਿਰ ਉਨ੍ਹਾਂ ਤੱਕ ਲਾਭ ਪਹੁੰਚਾਉਣ ਦੇ ਲਈ ਕਦਮ ਉਠਾਏ। ਤਦੇ ਅੱਜ ਲੋਕ ਕਹਿੰਦੇ ਹਨ, ਕਿ ਮੋਦੀ ਕੀ ਗਰੰਟੀ ਯਾਨੀ ਗਰੰਟੀ ਪੂਰਾ ਹੋਣ ਦੀ ਗਰੰਟੀ।

 

ਮੇਰੇ ਪਰਿਵਾਰਜਨੋਂ,

ਵਿਕਸਿਤ ਭਾਰਤ ਸੰਕਲਪ ਯਾਤਰਾ, ਐਸੇ ਲੋਕਾਂ ਤੱਕ ਪਹੁੰਚਣ ਦਾ ਬਹੁਤ ਬੜਾ ਮਾਧਿਅਮ ਬਣੀ ਹੈ, ਜੋ ਹੁਣ ਤੱਕ ਸਰਕਾਰ ਦੀਆਂ ਯੋਜਨਾਵਾਂ ਨਾਲ ਨਹੀਂ ਜੁੜ ਪਾਏ। ਇਸ ਨੂੰ ਸ਼ੁਰੂ ਹੋਏ ਹਾਲੇ ਇੱਕ ਮਹੀਨਾ ਭੀ ਨਹੀਂ ਹੋਇਆ ਹੈ। ਦੋ ਤਿੰਨ ਹਫ਼ਤੇ ਹੀ ਹੋਏ ਹਨ ਲੇਕਿਨ ਇਹ ਯਾਤਰਾ 40 ਹਜ਼ਾਰ ਤੋਂ ਜ਼ਿਆਦਾ ਗ੍ਰਾਮ ਪੰਚਾਇਤਾਂ ਅਤੇ ਕਈ ਸ਼ਹਿਰਾਂ ਤੱਕ ਪਹੁੰਚ ਚੁੱਕੀ ਹੈ। ਇਹ ਬਹੁਤ ਬੜੀ ਬਾਤ ਹੈ ਕਿ ਇਤਨੇ ਘੱਟ ਸਮੇਂ ਵਿੱਚ ਹੁਣ ਤੱਕ ਸਵਾ ਕਰੋੜ ਤੋਂ ਅਧਿਕ ਲੋਕ ਮੋਦੀ ਕੀ ਗਰੰਟੀ ਵਾਲੀ ਗੱਡੀ ਤੱਕ ਪਹੁੰਚੇ ਹਨ, ਉਸ ਦਾ ਸੁਆਗਤ ਕੀਤਾ ਹੈ, ਉਸ ਨੂੰ ਸਮਝਣ ਦਾ ਪ੍ਰਯਾਸ ਕੀਤਾ ਹੈ, ਉਸ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਹੈ, ਉਸ ਨੂੰ ਸਫ਼ਲ ਕਰਨ ਦਾ ਕੰਮ ਕੀਤਾ ਹੈ। ਲੋਕ ਇਸ ਗਰੰਟੀ ਵਾਲੀ ਗੱਡੀ ਦਾ ਆਭਾਰ ਕਰ ਰਹੇ ਹਨ, ਸੁਆਗਤ ਕਰ ਰਹੇ ਹਨ। ਅਤੇ ਮੈਨੂੰ ਦੱਸਿਆ ਗਿਆ ਹੈ ਕਿ ਕਈ ਜਗ੍ਹਾਂ ‘ਤੇ ਕਾਰਜਕ੍ਰਮ ਸ਼ੁਰੂ ਹੋਣ ਦੇ ਪਹਿਲੇ ਹੀ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਯਾਨੀ ਮੈਂ ਦੇਖਦਾਂ ਹਾਂ ਕਿ ਐਸੇ ਇੱਕ ਕਾਰਜਕ੍ਰਮ ਨੂੰ ਜਿਸ ਦੇ ਨਾਲ ਕੋਈ ਬੜਾ ਨੇਤਾ ਨਹੀਂ ਹੈ, ਸਿਰਫ਼ ਭਾਰਤ ਨੂੰ ਅੱਗੇ ਵਧਾਉਣਾ ਹੈ, ਸਾਡੇ ਪਿੰਡ ਨੂੰ ਅੱਗੇ ਵਧਾਉਣਾ ਹੈ, ਸਾਡੇ ਪਰਿਵਾਰ ਨੂੰ ਅੱਗੇ ਵਧਾਉਣਾ ਹੈ, ਸਰਕਾਰੀ ਯੋਜਨਾਵਾਂ ਦਾ ਲਾਭ ਲੈ ਕੇ ਅੱਗੇ  ਵਧਣਾ ਹੈ। ਇਤਨੇ ਜਿਹੇ ਇੱਕ ਸੰਕਲਪ ਦੇ ਲਈ ਇਹ ਗਰੰਟੀ ਵਾਲੀ ਗੱਡੀ ਪਹੁੰਚਣ ਤੋਂ ਪਹਿਲਾਂ, ਪਿੰਡ ਵਾਲਿਆਂ ਨੇ ਜੋ ਕੰਮ ਕੀਤਾ ਹੈ, ਉਹ ਜੋ ਜਾਣਕਾਰੀਆਂ ਮੈਨੂੰ ਮਿਲੀਆਂ ਹਨ। ਉਹ ਜਿਵੇਂ ਕੁਝ ਪਿੰਡਾਂ ਵਿੱਚ ਇੱਕ-ਇੱਕ ਸਪਤਾਹ ਤੱਕ ਬੜਾ ਸਵੱਛਤਾ ਅਭਿਯਾਨ ਚਲਾਇਆ ਕਿ ਭਈ ਚਲੋ ਮੋਦੀ ਕੀ ਗਰੰਟੀ ਵਾਲੀ ਗੱਡੀ ਆਉਣ ਵਾਲੀ ਹੈ, ਪੂਰਾ ਪਿੰਡ ਲਗ ਗਿਆ ਸਵੱਛਤਾ ਦੇ ਅਭਿਯਾਨ ਵਿੱਚ। ਕੁਝ ਪਿੰਡਾਂ ਵਿੱਚ ਤਾਂ ਇਹ ਦੱਸਿਆ ਗਿਆ ਕਿ ਸੁਬ੍ਹਾ ਇੱਕ ਘੰਟਾ ਪ੍ਰਭਾਤ ਫੇਰੀ ਕਰ ਰਹੇ ਹਨ, ਪਿੰਡ-ਪਿੰਡ ਜਾ ਕੇ ਜਾਗਰਿਤੀ ਫੈਲਾ ਰਹੇ ਹਨ। ਕੁਝ ਜਗ੍ਹਾਂ ‘ਤੇ ਸਕੂਲਾਂ ਵਿੱਚ ਜੋ ਪ੍ਰਾਰਥਨਾ ਸਭਾਵਾਂ ਹੁੰਦੀਆਂ ਹਨ ਤਾਂ ਉੱਥੇ ਜਾ ਕੇ ਜਾਗਰੂਕ ਟੀਚਰ ਹਨ, ਉਨ੍ਹਾਂ ਨੇ ਵਿਕਸਿਤ ਭਾਰਤ ਕੀ ਹੈ, ਆਜ਼ਾਦੀ ਦੇ 100 ਸਾਲ ਹੋਣਗੇ ਤਦ ਤੱਕ ਕਿਵੇਂ ਅੱਗੇ ਵਧਣਾ ਹੈ। ਇਹ ਬੱਚੇ ਤਦ 25-30 ਸਾਲ ਦੇ, 35 ਸਾਲ ਦੇ ਹੋ ਜਾਣਗੇ ਤਦ ਉਨ੍ਹਾਂ ਦਾ ਭਵਿੱਖ ਕੈਸਾ ਹੋਵੇਗਾ। ਇਨ੍ਹਾਂ ਸਾਰੇ ਵਿਸ਼ਿਆਂ ਦੀ ਸਕੂਲ ਵਿੱਚ ਚਰਚਾ ਕਰ ਰਹੇ ਹਨ ਅੱਜਕੱਲ੍ਹ। ਯਾਨੀ ਐਸੇ ਜਾਗਰੂਕ ਜੋ ਸਿੱਖਿਅਕ ਹਨ ਉਹ ਭੀ ਲੋਕਾਂ ਨੂੰ ਸਿੱਖਿਅਤ ਕਰ ਰਹੇ ਹਨ। ਅਤੇ ਸਕੂਲ ਦੇ ਬੱਚਿਆਂ ਨੇ ਗਰੰਟੀ ਵਾਲੀ ਗੱਡੀ ਦੇ ਸੁਆਗਤ ਵਿੱਚ ਕਈ ਪਿੰਡਾਂ ਵਿੱਚ ਵਧੀਆ ਰੰਗੋਲੀਆਂ ਬਣਾਈਆਂ ਹਨ, ਕੁਝ ਲੋਕਾਂ ਨੇ ਕਲਰ ਵਾਲੀ ਰੰਗੋਲੀ ਨਹੀਂ ਬਣਾਈ ਤਾਂ ਪਿੰਡ ਦੇ ਫੁੱਲ, ਪੱਤੇ, ਪੌਦੇ ਲੈ ਕੇ ਕਿਤੇ ਸੁੱਕੇ ਪੱਤੇ ਨਾਲ ਅਤੇ ਹਰੇ ਪੱਤੇ ਜੋੜ ਕੇ ਬਹੁਤ ਵਧੀਆ-ਵਧੀਆਂ ਰੰਗੋਲੀਆਂ ਬਣਾਈਆਂ ਹਨ, ਅੱਛੇ ਨਾਅਰੇ ਲਿਖੇ ਹਨ ਲੋਕਾਂ ਨੇ, ਕੁਝ ਲੋਕਾਂ ਦੇ ਅੰਦਰ ਨਾਅਰੇ ਲਿਖਣ ਦੇ ਮੁਕਾਬਲੇ ਹੋਏ ਹਨ। ਮੈਨੂੰ ਦੱਸਿਆ ਗਿਆ ਹੈ ਕਿ ਕੁਝ ਪਿੰਡਾਂ ਵਿੱਚ ਤਾਂ ਗਰੰਟੀ ਵਾਲੀ ਗੱਡੀ ਆਉਣ ‘ਤੇ ਹਰ ਘਰ ਦੇ ਦਰਵਾਜ਼ੇ ‘ਤੇ ਜਿਸ ਦਿਨ ਆਉਣ ਵਾਲੀ ਸੀ ਉਸ ਦੇ ਇੱਕ ਦਿਨ ਪਹਿਲਾਂ ਸ਼ਾਮ ਨੂੰ ਲੋਕਾਂ ਨੇ ਘਰ ਦੇ ਬਾਹਰ ਦੀਪ ਜਗਾਇਆ, ਤਾ ਕਿ ਪੂਰੇ ਪਿੰਡ ਵਿੱਚ ਗਰੰਟੀ ਵਾਲੀ ਗੱਡੀ ਦਾ ਇੱਕ ਵਾਤਾਵਰਣ ਬਣ ਜਾਵੇ। ਯਾਨੀ ਇਹ ਜੋ ਲੋਕਾਂ ਦਾ ਉਮੰਗ ਹੈ ਅਤੇ ਕੁਝ ਲੋਕ ਤਾਂ ਮੈਂ ਸੁਣਿਆ ਪਿੰਡ ਦੇ ਬਾਹਰ ਤੱਕ ਜਾਂਦੇ ਹਨ ਗੱਡੀ ਆਉਣ ਵਾਲੀ ਹੈ ਤਾਂ ਪੂਜਾ ਦਾ ਸਮਾਨ ਲੈ ਕੇ ਆਰਤੀ ਲੈ ਕੇ, ਫੁੱਲ ਲੈ ਕੇ ਪਿੰਡ ਦੇ ਦਰਵਾਜ਼ੇ ਯਾਨੀ ਪਿੰਡ ਦੇ ਬਾਹਰ ਜੋ ਪੇੜ ਹੁੰਦਾ ਹੈ, ਨਾਕਾ ਹੁੰਦਾ ਹੈ ਜਾਂ ਗੇਟ ਹੁੰਦਾ ਹੈ ਉੱਥੇ ਤੱਕ ਗਏ ਅਤੇ ਗੱਡੀ ਦਾ ਸੁਆਗਤ ਕਰਦੇ ਹੋਏ ਅੰਦਰ ਤੱਕ ਲੈ ਗਏ ਨਾਅਰੇ ਬੋਲਦੇ-ਬੋਲਦੇ। ਯਾਨੀ ਪੂਰੇ ਪਿੰਡ ਵਿੱਚ ਜਿਵੇਂ ਉਤਸਵ ਦਾ ਵਾਤਾਵਰਣ ਬਣਾ ਦਿੱਤਾ।

 

ਮੈਨੂੰ ਇਹ ਜਾਣ ਕੇ ਭੀ ਅੱਛਾ ਲਗਿਆ ਕਿ ਸਾਡੀਆਂ ਪੰਚਾਇਤਾਂ ਨੇ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਸੁਆਗਤ ਦੇ ਲਈ ਹਰ ਪਿੰਡ ਵਿੱਚ ਅੱਛੀਆਂ ਸੁਆਗਤ ਸਮਿਤੀਆਂ ਬਣਾਈਆਂ ਹਨ। ਪਿੰਡ ਦੇ ਸਭ ਬੜੇ ਬਜ਼ੁਰਗ, ਸਮਾਜ ਦੇ ਸਭ ਵਰਗ ਦੇ ਲੋਕ ਸਭ ਨੂੰ ਸੁਆਗਤ ਸਮਿਤੀਆਂ ਵਿੱਚ ਜੋੜਿਆ ਹੈ। ਅਤੇ ਸੁਆਗਤ ਸਮਿਤੀ ਦੇ ਲੋਕ ਇਸ ਦਾ ਸੁਆਗਤ ਕਰਨ ਦੇ ਲਈ ਤਿਆਰੀਆਂ ਕਰ ਰਹੀਆਂ ਹਨ, ਜ਼ਿੰਮੇਦਾਰੀਆਂ ਸੰਭਾਲ਼ ਰਹੀਆਂ ਹਨ। ਮੋਦੀ ਕੀ ਗਰੰਟੀ ਦੀ ਜੋ ਗੱਡੀ ਆਉਣ ਵਾਲੀ ਹੈ ਨਾ, ਇਸ ਦਾ ਇੱਕ ਦੋ ਦਿਨ ਪਹਿਲਾਂ ਤੋਂ ਐਲਾਨ ਹੋ ਰਿਹਾ ਹੈ। ਹੁਣ ਤਾਂ ਮੈਂ ਕੋਸ਼ਿਸ਼ ਕੀਤੀ ਹੈ ਕਿ ਭਈ ਜ਼ਰਾ ਇੱਕ ਦੋ ਦਿਨ ਕੀ ਸਭ ਤੋਂ ਪਹਿਲਾਂ ਦਸ ਦਿਓ ਕਿ ਭਈ ਫਲਾਣੀ ਤਾਰੀਖ ਨੂੰ ਆਵੇਗਾ, ਇਤਨੀ ਤਾਰੀਖ ਨੂੰ ਆਵੇਗਾ, ਇਤਨੇ ਵਜੇ ਆਵੇਗਾ ਤਾਂ ਪਿੰਡ ਵਾਲਿਆਂ ਨੂੰ ਇਤਨਾ ਉਤਸ਼ਾਹ ਹੈ ਤਾਂ ਪਹਿਲਾਂ ਤੋਂ ਅਗਰ ਪਤਾ ਚਲੇਗਾ ਤਾਂ ਜ਼ਿਆਦਾ ਤਿਆਰੀਆਂ ਕਰਨਗੇ ਅਤੇ ਜਿਨ੍ਹਾਂ ਪਿੰਡਾਂ ਵਿੱਚ ਗੱਡੀ ਜਾਣ ਵਾਲੀ ਨਹੀਂ ਹੈ ਅਗਲ ਬਗਲ ਦੇ ਦੋ ਚਾਰ ਪੰਜ ਕਿਲੋ ਮੀਟਰ ਛੋਟੇ-ਛੋਟੇ ਕਸਬੇ ਹੁੰਦੇ ਹਨ, ਉਨ੍ਹਾਂ ਨੂੰ ਭੀ ਬੁਲਾ ਸਕਦੇ ਹਾਂ। ਸਕੂਲ ਦੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੂੰ ਭੀ ਇਸ ਯੋਜਨਾ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਅਤੇ ਮੈਂ ਦੇਖਿਆ ਉਸ ਵਿੱਚ ਸੈਲਫੀ ਪੁਆਇੰਟ ਬਣਦੇ ਹਨ, ਇਤਨੀਆਂ ਸੈਲਫੀਆਂ ਲੋਕ ਲੈ ਰਹੇ ਹਨ ਅਤੇ ਪਿੰਡ ਦੀਆਂ ਭੀ ਮਾਤਾਵਂ-ਭੈਣਾਂ ਮੋਬਾਈਲ ਫੋਨ ਦਾ ਉਪਯੋਗ ਕਰਨਾ, ਸੈਲਫੀ ਲੈਣਾ ਅਤੇ ਇਹ ਸੈਲਫੀ ਅੱਪਲੋਡ ਕਰਦੇ ਹਨ। ਮੈਂ ਦੇਖਦਾਂ ਹਾਂ ਇਤਨੇ ਖੁਸ਼ ਨਜ਼ਰ ਆਉਂਦੇ ਹਨ ਲੋਕ। ਮੈਨੂੰ ਸੰਤੋਸ਼ (ਤਸੱਲੀ) ਹੈ ਕਿ ਜਿਵੇਂ-ਜਿਵੇਂ ਇਹ ਯਾਤਰਾ ਦੇਸ਼ ਦੇ ਕੋਣੇ-ਕੋਣੇ ਵਿੱਚ ਪਹੁੰਚ ਰਹੀ ਹੈ, ਲੋਕਾਂ ਦਾ ਉਤਸ਼ਾਹ ਹੋਰ ਜ਼ਿਆਦਾ ਵਧਦਾ ਜਾ ਰਿਹਾ ਹੈ। ਓਡੀਸ਼ਾ ਵਿੱਚ ਜਗ੍ਹਾ-ਜਗ੍ਹਾ ਪਰੰਪਰਾਗਤ ਟ੍ਰਾਇਬਲ ਡਾਂਸ ਨਾਲ, ਨ੍ਰਿਤ ਕਰਦੇ ਹਨ ਲੋਕ ਜੋ ਪਰੰਪਰਾਗਤ ਸਾਡੇ ਆਦਿਵਾਸੀ ਪਰਿਵਾਰਾਂ ਵਿੱਚ ਹੁੰਦਾ ਹੈ। ਇਤਨੇ ਸ਼ਾਨਦਾਰ ਨ੍ਰਿਤ ਹੋ ਰਹੇ ਹਨ, ਉਨ੍ਹਾਂ ਦਾ ਸੁਆਗਤ ਕੀਤਾ ਹੈ। ਵੈਸਟ ਖਾਸੀ ਹਿੱਲ ਦੀਆਂ ਮੈਨੂੰ ਕੁਝ ਲੋਕਾਂ ਨੇ ਫੋਟੋਆਂ ਭੇਜੀਆਂ, ਉਸ ਦੀ ਵੀਡੀਓ ਭੇਜੀ, ਵੈਸਟ ਖਾਸੀ ਹਿੱਲ ਦੇ ਰਾਮਬ੍ਰਾਯ ਵਿੱਚ ਕਾਰਜਕ੍ਰਮ ਦੇ ਦੌਰਾਨ ਸਥਾਨਕ ਲੋਕਾਂ ਨੇ ਖੂਬ ਸੁੰਦਰ ਸੱਭਿਆਚਾਰਕ ਕਾਰਜਕ੍ਰਮ ਕੀਤੇ, ਨ੍ਰਿਤ ਦਾ ਆਯੋਜਨ ਕੀਤਾ। ਅੰਡੇਮਾਨ ਅਤੇ ਲਕਸ਼ਦ੍ਵੀਪ ਦੂਰ-ਦੂਰ ਕੋਈ ਪੁੱਛਦਾ ਨਹੀਂ ਹੈ ਐਸੇ ਇਲਾਕੇ, ਇਤਨਾ ਬੜਾ ਸ਼ਾਨਦਾਰ ਕਾਰਜਕ੍ਰਮ ਲੋਕ ਕਰ ਰਹੇ ਹਨ ਅਤੇ ਬੜੀ ਖੂਬਸੂਰਤੀ ਦੇ ਲਈ ਕੀਤੇ ਜਾ ਰਹੇ ਹਨ। ਕਰਗਿਲ ਵਿੱਚ ਜਿੱਥੇ ਹੁਣ ਤਾਂ ਬਰਫ ਗਿਰੀ ਹੈ ਉੱਥੇ ਭੀ ਸੁਆਗਤ ਕਾਰਜਕ੍ਰਮ ਵਿੱਚ ਕੋਈ ਕਮੀ ਨਜ਼ਰ ਨਹੀਂ ਆ ਰਹੀ ਹੈ। ਮੈਨੂੰ ਹੁਣੇ ਦੱਸਿਆ ਗਿਆ ਇੱਕ ਕਾਰਜਕ੍ਰਮ ਵਿੱਚ ਹੁਣੇ ਤਾਂ ਬੋਲੇ ਆਸਪਾਸ ਦੇ ਲੋਕ ਇਤਨੀ ਬੜੀ ਯਾਤਰਾ ਵਿੱਚ ਹਨ, ਛੋਟਾ ਜਿਹਾ ਪਿੰਡ ਸੀ, ਲੇਕਿਨ ਚਾਰ-ਸਾਢੇ ਚਾਰ ਹਜ਼ਾਰ ਲੋਕ ਇਕੱਠਾ ਹੋ ਗਏ। ਐਸੀਆਂ ਅਣਗਿਣਤ ਉਦਾਹਰਣਾਂ ਰੋਜ਼ ਦੇਖਣ ਨੂੰ ਮਿਲ ਰਹੀਆ ਹਨ। ਵੀਡੀਓ ਦੇਖਣ ਨੂੰ ਮਿਲ ਰਿਹਾ ਹੈ, ਪੂਰਾ ਸੋਸ਼ਲ ਮੀਡੀਆ ਭਰਿਆ ਹੋਇਆ ਹੈ। ਮੈਂ ਤਾਂ ਕਹਾਂਗਾ ਕਿ ਇਨ੍ਹਾਂ ਕੰਮਾਂ ਦੀ, ਇਨ੍ਹਾਂ ਤਿਆਰੀਆਂ ਦਾ ਜੋ ਕੰਮ ਹੋ ਰਿਹਾ ਹੈ, ਸ਼ਾਇਦ ਮੈਨੂੰ ਤਾਂ ਪੂਰਾ ਪਤਾ ਭੀ ਨਹੀਂ ਹੋਵੇਗਾ। ਇਤਨੀਆਂ ਵਿਵਿਧਾਤਾਵਾਂ ਲੋਕਾਂ ਨੇ ਕੀਤੀਆਂ ਹਨ, ਇਤਨੇ ਉਸ ਵਿੱਚ ਨਵੇਂ ਰੰਗ ਭਰ ਦਿੱਤੇ ਹਨ, ਨਵਾਂ ਉਤਸ਼ਾਹ ਭਰ ਦਿੱਤਾ ਹੈ। ਮੈਨੂੰ ਤਾਂ ਲਗਦਾ ਹੈ ਕਿ ਸ਼ਾਇਦ ਇਸ ਦੀ ਇੱਕ ਬਹੁਤ ਬੜੀ ਲਿਸਟ ਬਣਾਉਣੀ ਚਾਹੀਦੀ ਹੈ, ਤਾਕਿ ਗਰੰਟੀ ਵਾਲੀ ਗੱਡੀ ਜਿੱਥੇ-ਜਿੱਥੇ ਪਹੁੰਚਣ ਵਾਲੀ ਹੈ ਉਨ੍ਹਾਂ ਨੂੰ ਭੀ ਤਿਆਰੀ ਕਰਨ ਦੇ ਲਈ ਕੰਮ ਆ ਜਾਵੇ। ਇਹ ਸਾਰੇ ਸੁਝਾਅ ਜੋ ਲੋਕਾਂ ਨੇ ਕੀਤਾ ਹੈ ਉਸ ਦੇ ਅਨੁਭਵ ਭੀ ਉਨ੍ਹਾਂ ਨੂੰ ਕੰਮ ਆ ਜਾਵੇ। ਤਾਂ ਉਸ ਦੀ ਭੀ ਅਗਰ ਇੱਕ ਲਿਸਟ ਬਣ ਜਾਵੇ ਅਤੇ ਉਹ ਭੀ ਪਹੁੰਚ ਜਾਵੇ ਤਾਂ ਪਿੰਡਾਂ ਵਿੱਚ ਉਤਸ਼ਾਹ ਵਧਾਉਣ ਵਿੱਚ ਕੰਮ ਆਵੇਗਾ। ਇਸ ਨਾਲ ਉਨ੍ਹਾਂ ਖੇਤਰਾਂ ਦੇ ਲੋਕਾਂ ਨੂੰ ਭੀ ਮਦਦ ਮਿਲੇਗੀ, ਜਿੱਥੇ ਇਹ ਗਰੰਟੀ ਵਾਲੀ ਗੱਡੀ ਪਹੁੰਚਣ ਵਾਲੀ ਹੈ। ਜੋ ਕਰਨਾ ਚਾਹੁੰਦੇ ਹਨ, ਲੇਕਿਨ ਕੀ ਕਰਨਾ ਹੈ ਪਤਾ ਨਹੀਂ ਹੈ। ਉਨ੍ਹਾਂ ਨੂੰ ਆਇਡੀਆ ਮਿਲ ਜਾਵੇਗਾ।

ਸਾਥੀਓ,

ਸਰਕਾਰ ਦੀ ਲਗਾਤਾਰ ਕੋਸ਼ਿਸ਼ ਹੈ ਕਿ ਜਦੋ ਮੋਦੀ ਕੀ ਗਰੰਟੀ ਵਾਲੀ ਗੱਡੀ ਪਹੁੰਚੇ ਤਾਂ ਪਿੰਡ ਦਾ ਹਰ ਇੱਕ ਵਿਅਕਤੀ, ਉਸ ਗੱਡੀ ਤੱਕ ਜ਼ਰੂਰ ਪਹੁੰਚਣਾ ਚਾਹੀਦਾ ਹੈ। ਘੰਟੇ ਭਰ ਦੇ ਲਈ ਖੇਤ ਦਾ ਕੰਮ ਛੱਡ ਕੇ ਜਾਣਾ ਚਾਹੀਦਾ ਹੈ। ਹਰ ਬੱਚਿਆਂ ਨੂੰ, ਬੁੱਢਿਆਂ, ਬਜ਼ੁਰਗਾਂ ਨੂੰ ਸਭ ਨੂੰ ਲੈ ਜਾਣਾ ਚਾਹੀਦਾ ਹੈ, ਕਿਉਂਕਿ ਅਸੀਂ ਦੇਸ਼ ਨੂੰ ਅੱਗੇ ਵਧਾਉਣਾ ਹੈ। ਜਦੋਂ ਐਸਾ ਹੋਵੇਗਾ ਤਦੇ ਅਸੀਂ ਹਰ ਲਾਭਾਰਥੀ ਤੱਕ ਪਹੁੰਚ ਪਾਵਾਂਗੇ, ਤਦੇ ਸ਼ਤ ਪ੍ਰਤੀਸ਼ਤ ਸੈਚੁਰੇਸ਼ਨ ਦਾ ਜੋ ਸੰਕਲਪ ਹੈ ਨਾ ਉਹ ਪੂਰਾ ਹੋ ਜਾਵੇਗਾ। ਸਾਡੇ ਇਸ ਪ੍ਰਯਾਸ ਦਾ, ਪਿੰਡ-ਪਿੰਡ ਵਿੱਚ ਅਸਰ ਭੀ ਦਿਖਾਈ ਦੇ ਰਿਹਾ ਹੈ। ਮੋਦੀ ਕੀ ਗਰੰਟੀ ਵਾਲੀ ਗੱਡੀ ‘ਤੇ ਪਹੁੰਚਣ ਦੇ ਬਾਅਦ, ਲਗਭਗ 1 ਲੱਖ ਨਵੇਂ ਲਾਭਾਰਥੀਆਂ ਨੇ ਉੱਜਵਲਾ ਯੋਜਨਾ ਦੇ ਤਹਿਤ ਮੁਫ਼ਤ ਗੈਸ ਕਨੈਕਸ਼ਨ ਲੈ ਲਿਆ ਹੈ, ਆਵੇਦਨ ਕੀਤਾ ਹੈ। ਕੁਝ ਪਿੰਡ ਹਨ ਜਿਵੇਂ ਹੁਣੇ ਮੈਂ ਬਾਤ ਕਰ ਰਿਹਾ ਸਾਂ। ਬਿਹਾਰ ਤੋਂ ਜਦੋਂ ਸਾਡੀ ਪ੍ਰਿਯੰਕਾ ਜੀ ਕਹਿ ਰਹੇ ਸਨ, ਮੇਰੇ ਪਿੰਡ ਵਿੱਚ ਸਭ ਨੂੰ ਉਹ ਪਹੁੰਚ ਗਿਆ ਹੈ ਅੱਛਾ ਲਗਿਆ ਮੈਨੂੰ, ਲੇਕਿਨ ਕੁਝ ਪਿੰਡ ਹਨ ਜਿੱਥੇ ਇੱਕ ਦੋ ਇੱਕ ਲੋਕ ਰਹਿ ਗਏ ਹਨ। ਤਾਂ ਇਹ ਗੱਡੀ ਪਹੁੰਚਦੀ ਹੈ ਤਾਂ ਉਹ ਭੀ ਢੂੰਡ ਢੂੰਡ ਕੇ ਉਨ੍ਹਾਂ ਦੇ ਰਹੇ ਹਨ। ਇਸ ਯਾਤਰਾ ਦੇ ਦੌਰਾਨ, ਮੌਕੇ ‘ਤੇ ਹੀ 35 ਲੱਖ ਤੋਂ ਅਧਿਕ ਆਯੁਸ਼ਮਾਨ ਕਾਰਡ ਭੀ ਦਿੱਤੇ ਗਏ ਹਨ। ਅਤੇ ਆਯੁਸ਼ਮਨ ਕਾਰਡ ਯਾਨੀ ਇੱਕ ਪ੍ਰਕਾਰ ਨਾਲ ਕਿਸੇ ਵੀ ਬਿਮਾਰ ਵਿਅਕਤੀ ਨੂੰ ਜੀਵਨ ਜਿਊਣ ਦਾ ਇੱਕ ਬਹੁਤ ਬੜੇ ਅਵਸਰ ਦੀ ਗਰੰਟੀ ਬਣ ਜਾਂਦਾ ਹੈ।

  ਗਰੰਟੀ ਵਾਲੀ ਗੱਡੀ ਪਹੁੰਚਣ ‘ਤੇ ਜਿਸ ਪ੍ਰਕਾਰ ਲੱਖਾਂ ਲੋਕ ਅਪਣਾ ਹੈਲਥ ਚੈੱਕਅੱਪ ਕਰਵਾ ਰਹੇ ਹਨ, ਅਤੇ ਮੈਨੂੰ ਖੁਸ਼ੀ ਹੈ ਕਿ ਸਾਰੇ ਰਾਜਾਂ ਵਿੱਚ ਹੈਲਥ ਦਾ ਕੈਂਪ ਲਗਦਾ ਹੈ ਇਸ ਦੇ ਨਾਲ। ਤਾਂ ਪਿੰਡ ਵਿੱਚ ਡਾਕਟਰ ਬੜੇ-ਬੜੇ ਆ ਰਹੇ ਹਨਮਸ਼ੀਨਾਂ ਆ ਰਹੀਆਂ ਹਨ ਤਾਂ ਸਭ ਦਾ ਮੈਡੀਕਲ ਚੈੱਕਅੱਪ ਹੋ ਜਾਂਦਾ ਹੈ। ਸਰੀਰ ਦੀ ਜਾਂਚ ਹੋ ਜਾਂਦੀ ਹੈ ਤਾਂ ਪਤਾ ਚਲ ਜਾਂਦਾ ਹੈ ਕੁਝ ਕਮੀ ਹੈ ਕੀ। ਮੈਂ ਸਮਝਦਾ ਹਾਂ ਕਿ ਇਹ ਭੀ ਇੱਕ ਬਹੁਤ ਬੜਾ ਸੇਵਾ ਦਾ ਭੀ ਕੰਮ ਹੈਸੰਤੋਸ਼ ਮਿਲਦਾ ਹੈ। ਬੜੀ ਸੰਖਿਆ ਵਿੱਚ ਲੋਕ ਹੁਣ ਆਯੁਸ਼ਮਾਨ ਆਰੋਗਯ ਮੰਦਿਰਾਂ ਵਿੱਚ ਜਾ ਕੇ ਜਿਸ ਨੂੰ ਪਹਿਲਾਂ ਹੈਲਥ ਐਂਡ ਵੈੱਲਨੈੱਸ ਸੈਂਟਰ ਕਹਿੰਦੇ ਸਨਹੁਣ ਲੋਕ ਉਸ ਨੂੰ ਆਯੁਸ਼ਮਾਨ ਆਰੋਗਯ ਮੰਦਿਰ ਕਹਿ ਰਹੇ ਹਨਉੱਥੇ ਜਾ ਕੇ ਭੀ ਭਾਂਤ-ਭਾਂਤ ਦੇ ਟੈਸਟ ਕਰਵਾ ਰਹੇ ਹਨ।

 

ਸਾਥੀਓ,

ਕੇਂਦਰ ਸਰਕਾਰ ਅਤੇ ਦੇਸ਼ ਦੀ ਜਨਤਾ ਦੇ ਦਰਮਿਆਨ ਇੱਕ ਸਿੱਧਾ ਰਿਸ਼ਤਾਇੱਕ ਭਾਵਨਾਤਮਕ ਰਿਸ਼ਤਾ ਅਤੇ ਮੈਂ ਤਾਂ ਜਦੋਂ ਕਹਿੰਦਾ ਹਾਂ ਨਾ ਆਪ (ਤੁਸੀਂ) ਮੇਰੇ ਪਰਿਵਾਰਜਨ ਤਾਂ ਮੇਰੇ ਪਰਿਵਾਰਜਨਾਂ ਤੱਕ ਪਹੁੰਚਣ ਦਾ ਇਹ ਤੁਹਾਡੇ ਸੇਵਕ ਦਾ ਇੱਕ ਨਿਮਰ ਪ੍ਰਯਾਸ ਹੈ। ਮੈਂ ਤੁਹਾਡੇ ਪਿੰਡ ਤੱਕ ਆ ਰਿਹਾ ਹਾਂਗੱਡੀ ਦੇ ਮਾਧਿਅਮ ਨਾਲ ਆ ਰਿਹਾ ਹਾਂ। ਕਿਉਂਤੁਹਾਡੇ ਸੁਖ-ਦੁਖ ਦਾ ਸਾਥੀ ਬਣਾਂਤੁਹਾਡੀਆਂ ਆਸ਼ਾ-ਆਕਾਂਖਿਆਵਾਂ ਨੂੰ ਸਮਝਾਂਉਸ ਨੂੰ ਪੂਰਾ ਕਰਨ ਦੇ ਲਈ ਪੂਰੀ ਸਰਕਾਰ ਦੀ ਸ਼ਕਤੀ ਲਗਾਵਾਂ। ਸਾਡੀ ਸਰਕਾਰ ਮਾਈ-ਬਾਪ ਸਰਕਾਰ ਨਹੀਂ ਹੈਬਲਕਿ ਸਾਡੀ ਸਰਕਾਰ ਮਹਤਾਰੀ-ਪਿਤਾ ਦੀ ਸੇਵਕ ਸਰਕਾਰ ਹੈ। ਮਾਂ-ਬਾਪ ਦਾ ਜੋ ਇੱਕ ਬੱਚਾ ਸੇਵਾ ਭਾਵ ਕਰਦਾ ਹੈ ਨਾਵੈਸੇ(ਉਸੇ ਤਰ੍ਹਾਂ) ਹੀ ਇਹ ਮੋਦੀ ਤੁਹਾਡੀ ਸੇਵਾ ਦਾ ਕੰਮ ਕਰਦਾ ਹੈ। ਅਤੇ ਮੇਰੇ ਲਈ ਤਾਂ ਜੋ ਗ਼ਰੀਬ ਹਨਜੋ ਵੰਚਿਤ ਹਨਉਹ ਸਭ ਲੋਕ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਹੈਜਿਨ੍ਹਾਂ ਦੇ ਲਈ ਸਰਕਾਰੀ ਦਫ਼ਤਰਾਂ ਦੇ ਦਰਵਾਜ਼ੇ ਤੱਕ ਬੰਦ ਹਨਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ ਹੈਉਨ੍ਹਾਂ ਨੂੰ ਮੋਦੀ ਸਭ ਤੋਂ ਪਹਿਲਾਂ ਪੁੱਛਦਾ ਹੈ। ਮੋਦੀ ਪੂਛਤਾ ਹੀ ਹੈ ਐਸਾ ਨਹੀਂਮੋਦੀ ਪੂਜਤਾ ਭੀ ਹੈ। ਮੇਰੇ ਲਈਤਾਂ ਦੇਸ਼ ਦਾ ਹਰ ਗ਼ਰੀਬ ਮੇਰੇ ਲਈ VIP ਹੈ। ਦੇਸ਼ ਦੀ ਹਰ ਮਾਤਾ-ਭੈਣ-ਬੇਟੀ ਮੇਲੇ ਲਈ VIP ਹੈ। ਦੇਸ਼ ਦਾ ਹਰ ਕਿਸਾਨ ਮੇਰੇ ਲਈ VIP ਹੈ। ਦੇਸ਼ ਦਾ ਹਰ ਯੁਵਾ ਮੇਰੇ ਲਈ VIP ਹੈ।

 

ਮੇਰੇ ਪਰਿਵਾਰਜਨੋਂ,

ਦੇਸ਼ ਵਿੱਚ ਹਾਲ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਪਰਿਣਾਮਾਂ ਦੀ ਅੱਜ ਭੀ ਬਹੁਤ ਚਰਚਾ ਹੋ ਰਹੀ ਹੈ। ਇਨ੍ਹਾਂ ਚੋਣ ਨਤੀਜਿਆਂ ਨੇ ਸਾਫ ਕਰ ਦਿੱਤਾ ਹੈ ਕਿ ਮੋਦੀ ਕੀ ਗਰੰਟੀ ਵਿੱਚ ਹੀ ਦਮ ਹੈ। ਮੈਂ ਸਾਰੇ ਮਤਦਾਤਾਵਾਂ ਦਾ ਆਭਾਰੀ ਹਾਂਜਿਨ੍ਹਾਂ ਨੇ ਮੋਦੀ ਕੀ ਗਰੰਟੀ ‘ਤੇ ਇਤਨਾ ਭਰੋਸਾ ਕੀਤਾ।

 

ਲੇਕਿਨ ਸਾਥੀਓ,

ਸਵਾਲ ਇਹ ਭੀ ਹੈ ਕਿ ਜੋ ਸਾਡੇ ਵਿਰੋਧ ਵਿੱਚ ਖੜ੍ਹੇ ਹਨਉਨ੍ਹਾਂ ‘ਤੇ ਦੇਸ਼ ਨੂੰ ਭਰੋਸਾ ਕਿਉਂ ਨਹੀਂ ਹੈਦਰਅਸਲਕੁਝ ਰਾਜਨੀਤਕ ਦਲਾਂ ਨੂੰ ਇਹ ਸਿੱਧੀ ਬਾਤ ਸਮਝ ਨਹੀਂ ਆ ਰਹੀ ਹੈ ਕਿ ਝੂਠੀਆਂ ਘੋਸ਼ਣਾਵਾਂ ਕਰਕੇ ਉਹ ਕੁਝ ਹਾਸਲ ਨਹੀਂ ਕਰ ਪਾਉਣਗੇ। ਚੋਣਾਂ ਸੋਸ਼ਲ ਮੀਡੀਆ ‘ਤੇ ਨਹੀਂਜਨਤਾ ਦੇ ਦਰਮਿਆਨ ਜਾ ਕੇ ਜਿੱਤਣੀਆਂ ਹੁੰਦੀਆਂ ਹਨ। ਚੋਣਾਂ ਜਿੱਤਣ ਤੋਂ ਪਹਿਲਾਂਜਨਤਾ ਦਾ ਦਿਲ ਜਿੱਤਣਾ ਜ਼ਰੂਰੀ ਹੁੰਦਾ ਹੈ। ਜਨਤਾ ਦੇ ਵਿਵੇਕ ਨੂੰ ਘੱਟ ਆਂਕਣਾ ਠੀਕ ਨਹੀਂ ਹੈ। ਅਗਰ ਕੁਝ ਵਿਰੋਧੀ ਦਲਾਂ ਨੇ ਰਾਜਨੀਤਕ ਸੁਆਰਥ ਦੀ ਬਜਾਏਸੇਵਾਭਾਵ ਨੂੰ ਸਭ ਤੋਂ ਉੱਪਰ ਰੱਖਿਆ ਹੁੰਦਾ ਹੈਸੇਵਾ ਭਾਵ ਨੂੰ ਹੀ ਆਪਣਾ ਕੰਮ ਸਮਝਿਆ ਹੁੰਦਾ ਤਾਂ ਦੇਸ਼ ਦੀ ਬਹੁਤ ਬੜੀ ਆਬਾਦੀਅਭਾਵ ਵਿੱਚਮੁਸੀਬਤਾਂ ਵਿੱਚਤਕਲੀਫ਼ਾਂ ਵਿੱਚ ਨਾ ਰਹਿੰਦੀ। ਦਹਾਕਿਆਂ ਤੱਕ ਸਰਕਾਰਾਂ ਚਲਾਉਣ ਵਾਲਿਆਂ ਨੇ ਅਗਰ ਇਮਾਨਦਾਰੀ ਨਾਲ ਕੰਮ ਕੀਤਾ ਹੁੰਦਾਤਾਂ ਜੋ ਗਰੰਟੀ ਮੋਦੀ ਨੂੰ ਅੱਜ ਦੇਣੀ ਪੈ ਰਹੀ ਹੈਉਹ 50 ਸਾਲ ਪਹਿਲਾਂ ਹੀ ਪੂਰੀ ਹੋ ਗਈ ਹੁੰਦੀ।

 

ਮੇਰੇ ਪਰਿਵਾਰਜਨੋਂ,

ਵਿਕਸਿਤ ਭਾਰਤ ਸੰਕਲਪ ਯਾਤਰਾ ਚਲ ਰਹੀ ਹੈਇਸ ਵਿੱਚ ਭੀ ਬਹੁਤ ਬੜੀ ਸੰਖਿਆ ਵਿੱਚ ਸਾਡੀ ਨਾਰੀਸ਼ਕਤੀ ਹੀ ਸ਼ਾਮਲ ਹੋ ਰਹੀ ਹੈਸਾਡੀਆਂ ਮਾਤਾਵਾਂ-ਭੈਣਾਂ ਜੁੜ ਰਹੀਆਂ ਹਨ। ਮੋਦੀ ਕੀ ਗਰੰਟੀ ਕੀ ਗਾਡੀ ਦੇ ਨਾਲ ਫੋਟੇ ਖਿਚਵਾਉਣ ਦੀ ਭੀ ਉਨ੍ਹਾਂ ਵਿੱਚ ਹੋੜ ਮਚੀ ਹੈ। ਆਪ (ਤੁਸੀਂ) ਦੇਖੋਗ਼ਰੀਬਾਂ ਦੇ ਜੋ 4 ਕਰੋੜ ਤੋਂ ਅਧਿਕ ਘਰ ਬਣੇ ਹਨਕੋਈ ਕਲਪਨਾ ਕਰ ਸਕਦਾ ਹੈ ਸਾਡੇ ਦੇਸ਼ ਵਿੱਚ 4 ਕਰੋੜ ਇਤਨੇ ਘੱਟ ਸਮੇਂ ਵਿੱਚ ਗ਼ਰੀਬਾਂ ਨੂੰ ਮਿਲੇ ਅਤੇ ਸਭ ਤੋਂ ਬੜੀ ਖੁਸ਼ੀ ਮੇਰੀ ਇਸ ਵਿੱਚ ਹੈ ਕਿ 4 ਕਰੋੜ ਘਰ ਮਿਲੇ ਹਨ ਉਸ ਵਿੱਚ 70 ਪ੍ਰਤੀਸ਼ਤ ਲਾਭਾਰਥੀ ਮਹਿਲਾਵਾਂ ਹਨ। ਮਤਲਬ ਕਿ ਅਗਰ ਕਿਸੇ ਪਿੰਡ ਵਿੱਚ 10 ਘਰ ਬਣੇ ਹਨ ਤਾਂ ਉਸ ਵਿੱਚੋਂ 7 ਪੱਕੇ ਘਰ ਮਾਤਾਵਾਂ ਦੇ ਨਾਮ ‘ਤੇ ਰਜਿਸਟਰ ਹੋ ਗਏ ਹਨ। ਜਿਨ੍ਹਾਂ ਦੇ ਨਾਮ ਪਹਿਲਾਂ ਇੱਕ ਰੁਪਏ ਦੀ ਭੀ ਸੰਪਤੀ ਨਹੀਂ ਸੀ। ਅੱਜ ਮੁਦਰਾ ਲੋਨ ਦੇ ਹਰ 10 ਲਾਭਾਰਥੀਆਂ ਵਿੱਚੋਂ ਭੀ 7 ਮਹਿਲਾਵਾਂ ਹੀ ਹਨ। ਕਿਸੇ ਨੇ ਦੁਕਾਨ-ਢਾਬਾ ਖੋਲ੍ਹਿਆਕਿਸੇ ਨੇ ਸਿਲਾਈ-ਕਢਾਈ ਦਾ ਕੰਮ ਸ਼ੁਰੂ ਕੀਤਾਕਿਸੇ ਨੇ ਸੈਲੂਨ-ਪਾਰਲਰਐਸੇ ਅਨੇਕ ਬਿਜ਼ਨਸ ਸ਼ੁਰੂ ਕੀਤੇ। ਅੱਜ ਪਿੰਡ-ਪਿੰਡ ਵਿੱਚ ਦੇਸ਼ ਦੀਆਂ 10 ਕਰੋੜ ਭੈਣਾਂਸਵੈ ਸਹਾਇਤਾ ਸਮੂਹਾਂ ਨਾਲ ਜੁੜੀਆਂ ਹਨ। ਇਹ ਸਮੂਹਭੈਣਾਂ ਨੂੰ ਅਤਿਰਿਕਤ ਕਮਾਈ ਦੇ ਸਾਧਨ ਦੇ ਰਹੇ ਹਨਉਨ੍ਹਾਂ ਨੂੰ ਦੇਸ਼ ਦੀ ਪ੍ਰਗਤੀ ਵਿੱਚ ਭਾਗੀਦਾਰੀ ਦਾ ਸਿੱਧਾ ਅਵਸਰ ਦੇ ਰਹੇ ਹਨ। ਸਰਕਾਰ ਮਹਿਲਾਵਾਂ ਦੇ ਕੌਸ਼ਲ ਵਿਕਾਸ ਦੀ ਤਰਫ਼ ਧਿਆਨ ਦੇ ਰਹੀ ਹੈ। ਅਤੇ ਮੈਂ ਇੱਕ ਸੰਕਲਪ ਲਿਆ ਹੈ ਸ਼ਾਇਦ ਕੋਈ ਭਾਈ ਪੂਰੀ ਜ਼ਿੰਦਗੀ ਭਰ ਰਕਸ਼ਾਬੰਧਨ ਇਤਨੀ ਕਰਕੇ ਲੈ ਐਸਾ ਸੰਕਲਪ ਨਹੀਂ ਲੈ ਸਕਦਾ ਹੈ ਜੋ ਮੋਦੀ ਨੇ ਲਿਆ ਹੈ। ਮੋਦੀ ਨੇ ਸੰਕਲਪ ਲਿਆ ਹੈ ਮੈਨੂੰ ਮੇਰੇ ਪਿੰਡ ਵਿੱਚ ਇਹ ਜੋ ਸਵੈ ਸਹਾਇਤਾ ਸਮੂਹ ਚਲਾ ਰਹੇ ਹਨ ਨਾਮੈਨੂੰ ਦੋ ਕਰੋੜ ਮੇਰੀਆਂ ਭੈਣਾਂ ਨੂੰ ਮੈਂ ਲਖਪਤੀ ਦੀਦੀ ਬਣਾਉਣਾ ਚਾਹੁੰਦਾ ਹਾਂ। ਉਹ ਗਰਵ (ਮਾਣ) ਨਾਲ ਖੜ੍ਹੀ ਰਹੇ ਅਤੇ ਕਹੇ ਮੈਂ ਲਖਪਤੀ ਦੀਦੀ ਹਾਂ। ਮੇਰੀ ਆਮਦਨ ਇੱਕ ਲੱਖ ਰੁਪਏ ਤੋਂ ਜ਼ਿਆਦਾ ਹੈ। ਹੁਣੇ ਕੁਝ ਦਿਨ ਪਹਿਲਾਂ ਹੀ ਅਸੀਂ ਦੇਸ਼ ਵਿੱਚ ਕਿਉਂਕਿ ਮੈਂ ਇਨ੍ਹਾਂ ਦੀਦੀਆਂ ਨੂੰ ਨਮਨ ਕਰਦਾ ਹਾਂਉਨ੍ਹਾਂ ਨੂੰ ਪ੍ਰਣਾਮ ਕਰਦਾ ਹਾਂ ਕਿਉਂਕਿ ਉਨ੍ਹਾਂ ਦੀ ਸ਼ਕਤੀ ਦਾ ਮੈਂ ਆਦਰ ਕਰਦਾ ਹਾਂ ਅਤੇ ਇਸ ਲਈ ਸਰਕਾਰ ਨੇ ਇੱਕ ਯੋਜਨਾ ਬਣਾਈ ਹੈ- ‘ਨਮੋ ਡ੍ਰੋਨ ਦੀਦੀ’ ਛੋਟੇ ਵਿੱਚ ਲੋਕ ਉਸ ਨੂੰ ਬੋਲਦੇ ਹਨ ‘ਨਮੋ ਦੀਦੀ।’ ਇਹ ‘ਨਮੋ ਡ੍ਰੋਨ ਦੀਦੀ’ ਹੈ ਜਾਂ ਤਾਂ ਕੋਈ ਕਹੇ ਉਸ ਨੂੰ ‘ਨਮੋ ਦੀਦੀ’ ਇਹ ਅਭਿਯਾਨ ਸ਼ੁਰੂ ਕੀਤਾ ਗਿਆ ਹੈ। ਇਸ ਅਭਿਯਾਨ ਦੇ ਜ਼ਰੀਏ ਪ੍ਰਾਰੰਭ ਵਿੱਚ ਅਸੀਂ 15 ਹਜ਼ਾਰ ਸਵੈ-ਸਹਾਇਤਾ ਸਮੂਹਾਂ self help group ਉਸ ਦੀਆਂ ਜੋ ਭੈਣਾਂ ਹਨ ਉਨ੍ਹਾਂ ਨੂੰ ਟ੍ਰੇਨਿੰਗ ਦਿਆਂਗੇਇਹ ਨਮੋ ਡ੍ਰੋਨ ਦੀਦੀ ਬਣਾਵਾਂਗੇਫਿਰ ਉਨ੍ਹਾਂ ਨੂੰ ਡ੍ਰੋਨ ਦਿੱਤਾ ਜਾਵੇਗਾ ਅਤੇ ਪਿੰਡ ਵਿੱਚ ਜਿਵੇਂ ਟ੍ਰੈਕਟਰ ਨਾਲ ਖੇਤੀ ਦਾ ਕੰਮ ਹੁੰਦਾ ਹੈ ਵੈਸੇ(ਉਸੇ ਤਰ੍ਹਾਂ)   ਦਵਾਈ ਛਿੜਕਣ ਦਾ ਕੰਮ ਹੋਵੇਫਰਟੀਲਾਇਜ਼ਰ ਛਿੜਕਣ ਦਾ ਕੰਮ ਹੋਵੇਫਸਲ ਨੂੰ ਦੇਖਣ ਦਾ ਕੰਮ ਹੋਵੇਪਾਣੀ ਪਹੁੰਚਿਆ ਹੈ ਕਿ ਨਹੀਂ ਪਹੁੰਚਿਆ ਹੈ ਉਹ ਦੇਖਣ ਦਾ ਕੰਮ ਹੋਵੇਇਹ ਸਾਰੇ ਕੰਮ ਹੁਣ ਡ੍ਰੋਨ ਕਰ ਸਕਦਾ ਹੈ। ਅਤੇ ਪਿੰਡ ਵਿੱਚ ਰਹਿਣ ਵਾਲੀਆਂ ਸਾਡੀਆਂ ਭੈਣਾਂ-ਬੇਟੀਆਂ ਨੂੰ ਡ੍ਰੋਨ ਉਡਾਉਣ ਦੀ ਟ੍ਰੇਨਿੰਗ ਭੀ ਦਿੱਤੀ ਜਾਵੇਗੀ। ਇਸ ਟ੍ਰੇਨਿੰਗ ਦੇ ਬਾਅਦ ਭੈਣਾਂ-ਬੇਟੀਆਂ ਨੂੰ ਇਹ ‘ਨਮੋ ਡ੍ਰੋਨ ਦੀਦੀ’ ਦੀ ਪਹਿਚਾਣ ਮਿਲੇਗੀਜਿਸ ਨੂੰ ਸਾਧਾਰਣ ਭਾਸ਼ਾ ਵਿੱਚ ਲੋਕ ‘ਨਮੋ ਦੀਦੀ’ ਕਹਿੰਦੇ ਹਨ। ‘ਦੀਦੀ ਨੂੰ ਨਮੋ’ ਚੰਗੀ ਬਾਤ ਹੈ ਹਰ ਪਿੰਡ ਵਿੱਚ ਦੀਦੀ ਨੂੰ ਨਮੋ ਤਾਂ ਇਹ ‘ਨਮੋ ਦੀਦੀ’ ਦੇਸ਼ ਦੀ ਖੇਤੀਬਾੜੀ ਵਿਵਸਥਾ ਨੂੰ ਆਧੁਨਿਕ ਟੈਕਨੋਲੋਜੀ ਨਾਲ ਤਾਂ ਜੋੜਨਗੀਆਂ ਹੀਉਨ੍ਹਾਂ ਨੂੰ ਕਮਾਈ ਦਾ ਅਤਿਰਿਕਤ ਸਾਧਨ ਭੀ ਮਿਲੇਗਾਅਤੇ ਉਸ ਦੇ ਕਾਰਨ ਖੇਤੀ ਵਿੱਚ ਬਹੁਤ ਬੜਾ ਬਦਲਾਅ ਆਵੇਗਾ। ਸਾਡੀ ਖੇਤੀ ਵਿਗਿਆਨਿਕ ਹੋਵੇਗੀਆਧੁਨਿਕ ਹੋਵੇਗੀਟੈਕਨੋਲੋਜੀ ਵਾਲੀ ਹੋਵੇਗੀ ਅਤੇ ਜਦੋਂ ਮਾਤਾਵਾਂ ਭੈਣਾਂ ਕਰਦੀਆਂ ਹਨ ਨਾ ਫਿਰ ਤਾਂ ਸਭ ਲੋਕ ਇਸ ਬਾਤ ਨੂੰ ਮੰਨ ਜਾਂਦੇ ਹਨ।

 

ਮੇਰੇ ਪਰਿਵਾਰਜਨੋਂ,

ਨਾਰੀਸ਼ਕਤੀ ਹੋਵੇਯੁਵਾਸ਼ਕਤੀ ਹੋਵੇਕਿਸਾਨ ਹੋਵੇ ਜਾਂ ਫਿਰ ਸਾਡੇ ਗ਼ਰੀਬ ਭਾਈ-ਭੈਣਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਪ੍ਰਤੀ ਇਨ੍ਹਾਂ ਦਾ ਸਮਰਥਨ ਅਦਭੁਤ ਹੈ। ਮੈਨੂੰ ਇਹ ਜਾਣ ਕੇ ਬਹੁਤ ਅੱਛਾ ਲਗਿਆ ਹੈ ਕਿ ਇਸ ਯਾਤਰਾ ਦੇ ਦੌਰਾਨ ਇੱਕ ਲੱਖ ਤੋਂ ਜ਼ਿਆਦਾ ਸਾਡੇ ਜੋ ਨੌਜਵਾਨ ਖਿਡਾਰੀ ਹਨਪਿੰਡ-ਪਿੰਡ ਖੇਲ-ਕੂਦ ਨੂੰ ਅੱਗੇ ਵਧਾਉਣ ਦਾ ਕੰਮ ਕਰ ਰਹੇ ਹਨਇੱਕ ਲੱਖ ਤੋਂ ਜ਼ਿਆਦਾ ਨੂੰ ਪੁਰਸਕ੍ਰਿਤ ਕੀਤਾ ਗਿਆ ਹੈਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਇਹ ਯੁਵਾ ਖਿਡਾਰੀਆਂ ਨੂੰ ਖੇਡ ਦੀ ਦੁਨੀਆ ਵਿੱਚ ਅੱਗੇ ਵਧਣ ਦੇ ਲਈ ਬਹੁਤ ਬੜਾ ਪ੍ਰੋਤਸਾਹਨ ਮਿਲਣ ਵਾਲਾ ਹੈ। ਤੁਸੀਂ ਦੇਖਿਆ ਹੋਵੇਗਾਨਮੋ ਐਪ ਲੋਕ ਡਾਊਨਲੋਡ ਕਰਦੇ ਹਨ। ਵੈਸੇ(ਉਸੇ ਤਰ੍ਹਾਂ)  ਹੀ ‘My Bharat ਦੇ Volunteer’ ਭੀ ਬਣ ਰਹੇ ਹਨ ਨੌਜਵਾਨ ਪਿੰਡ-ਪਿੰਡ ਵਿੱਚ। ‘My Bharat Volunteer’ ਦੇ ਰੂਪ ਵਿੱਚ ਜਿਸ ਉਤਸ਼ਾਹ ਦੇ ਨਾਲ ਸਾਡੇ ਬੇਟੇ-ਬੇਟੀਆਂ ਜੁੜ ਰਹੇ ਹਨਸਾਡੀ ਯੁਵਾ ਸ਼ਕਤੀ ਜੁੜ ਰਹੀ ਹੈਰਜਿਸਟਰ ਕਰਵਾ ਰਹੇ ਹਨਉਨ੍ਹਾਂ ਦੀ ਸ਼ਕਤੀ ਪਿੰਡ ਦੇ ਬਦਲਾਅ ਦੇ ਲਈਦੇਸ਼ ਦੇ ਬਦਲਾਅ ਦੇ ਲਈ ਭਵਿੱਖ ਵਿੱਚ ਬਹੁਤ ਕੰਮ ਆਉਣ ਵਾਲੀ ਹੈ। ਭਾਰਤ ਦੇ ਸੰਕਲਪ ਨੂੰ ਉਹ ਸਸ਼ਕਤ ਕਰਦਾ ਹੈ। ਮੈਂ ਇਨ੍ਹਾਂ ਸਾਰੇ volunteers, ਉਨ੍ਹਾਂ ਨੂੰ ਦੋ ਕੰਮ ਦਿੰਦਾ ਹਾਂਇਹ ਜੋ ‘My Bharat’ ਦੇ ਨਾਲ ਰਜਿਸਟਰ ਹੋਏ ਹਨ ਨਾ ਉਹ ਆਪਣੇ ਮੋਬਾਈਲ ਫੋਨ ‘ਤੇ ਨਮੋ ਐਪ ਡਾਊਨਲੋਡ ਕਰਨ ਅਤੇ ਉਸ ਵਿੱਚ ਵਿਕਸਿਤ ਭਾਰਤ ਅੰਬੇਸਡਰ ਐਸਾ ਇੱਕ ਕੰਮ ਸ਼ੁਰੂ ਕੀਤਾ ਗਿਆ ਹੈ। ਆਪ (ਤੁਸੀਂ) ਆਪਣੇ ਆਪ ਨੂੰ ਵਿਕਸਿਤ ਭਾਰਤ ਅੰਬੈਸਡਰ ਦੇ ਲਈ ਰਜਿਸਟਰ ਕਰਵਾਓ। ਆਪ (ਤੁਸੀਂ) ਇਸ ਵਿਕਸਿਤ ਭਾਰਤ ਅੰਬੈਸਡਰ ਦੇ ਰੂਪ ਵਿੱਚ ਆਪ (ਤੁਸੀਂ)  ਜ਼ਿੰਮੇਦਾਰੀ ਲੈ ਕੇ ਉਸ ਵਿੱਚ ਜੋ ਦੱਸਿਆ ਗਿਆ ਹੈ ਉਹ ਕੰਮ ਕਰੋ। ਰੋਜ਼ 10-10 ਨਵੇਂ ਲੋਕਾਂ ਨੂੰ ਬਣਾਓ ਅਤੇ ਇੱਕ ਮੂਵਮੈਂਟ ਬਣਾਓ। ਅਸੀਂ ਲੋਕ ਐਸੇ ਹਾਂ ਜੋ ਜਿਵੇਂ ਮਹਾਤਮਾ ਗਾਂਧੀ ਦੇ ਜ਼ਮਾਨੇ ਵਿੱਚ ਲੋਕ ਸਤਿਆਗ੍ਰਹਿ ਦੇ ਲਈ ਜੁਆਇਨ ਹੁੰਦੇ ਸਨ। ਵੈਸੇ(ਉਸੇ ਤਰ੍ਹਾਂ) ਸਾਨੂੰ ਵਿਕਸਿਤ ਭਾਰਤ ਦੇ ਵਲੰਟੀਅਰ ਅੰਬੈਸਡਰ ਤਿਆਰ ਕਰਨ ਹਨ ਜੋ ਵਿਕਸਿਤ ਭਾਰਤ ਬਣਾਉਣ ਦੇ ਲਈ ਜੋ ਭੀ ਜ਼ਰੂਰੀ ਹਨ ਕੰਮ ਕਰਨਗੇ।

 

  ਦੂਸਰਾ ਭਈ ਭਾਰਤ ਤਾਂ ਵਿਕਸਿਤ ਹੋਵੇਗਾਲੇਕਿਨ ਮੇਰੀ ਯੁਵਾ ਪੀੜ੍ਹੀ ਦੁਰਬਲ ਹੈਪੂਰਾ ਦਿਨ ਭਰ ਟੀਵੀ ਦੇ ਸਾਹਮਣੇ ਬੈਠੀ ਰਹਿੰਦੀ ਹੈ। ਪੂਰਾ ਦਿਨ ਮੋਬਾਈਲ ਫੋਨ ‘ਤੇ ਹੀ ਦੇਖਦੀ ਰਹਿੰਦੀ ਹੈਹੱਥ ਪੈਰ ਭੀ ਨਹੀਂ ਹਿਲਾਉਂਦੀ ਹੈ। ਤਾਂ ਜਦੋਂ ਦੇਸ਼ ਸਮ੍ਰਿੱਧੀ ਦੀ ਤਰਫ਼ ਜਾਵੇਗਾ ਅਤੇ ਮੇਰਾ ਯੁਵਾ ਸਸ਼ਕਤ ਨਹੀਂ ਹੋਵੇਗਾ ਤਾਂ ਦੇਸ਼ ਕਿਵੇਂ ਅੱਗੇ ਵਧੇਗਾਕਿਸ ਦੇ ਕੰਮ ਆਵੇਗਾਅਤੇ ਇਸ ਲਈ ਮੇਰਾ ਇੱਕ ਦੂਸਰਾ ਤੁਹਾਨੂੰ ਆਗਰਹਿ ਹੈ ਜਿਵੇਂ ਨਮੋ ਐਪ ‘ਤੇ ਵਿਕਸਿਤ ਭਾਰਤ ਦੇ ਅੰਬੈਸਡਰ ਦਾ ਕੰਮ ਹੈਤਿਵੇਂ ਫਿਟ ਇੰਡੀਆ ਮੂਵਮੈਂਟ ਦਾ ਸਾਨੂੰ ਪਿੰਡ-ਪਿੰਡ ਵਿੱਚ ਵਾਤਾਵਰਣ ਬਣਾਉਣਾ ਹੈ। ਅਤੇ ਮੈਂ ਮੇਰੇ ਦੇਸ਼ ਦੇ ਨੌਜਵਾਨਾਂ ਨੂੰ ਬੇਟਾ ਹੋਵੇ ਜਾਂ ਬੇਟੀ ਉਹ ਸਰੀਰ ਤੋਂ ਮਜ਼ਬੂਤ ਹੋਣੇ ਚਾਹੀਦੇ ਹਨਉਹ ਢਿੱਲੇ-ਢਾਲੇ ਨਹੀਂ ਹੋਣੇ ਚਾਹੀਦੇ ਹਨ। ਕਦੇ ਦੋ ਚਾਰ ਕਿਲੋਮੀਟਰ ਚਲਣਾ ਪਵੇ ਤਾਂ ਉਹ ਬੱਸ ਢੂੰਡੇਟੈਕਸੀ ਢੂੰਡੇਐਸਾ ਨਹੀ। ਅਰੇ ਹਿੰਮਤ ਵਾਲੇ ਚਾਹੀਦੇ ਹਨਐਸੇ ਮੇਰਾ ਜੋ My Yuva ਭਾਰਤ ਹੈ ਨਾ ਉਸ ਦੇ ਵਲੰਟੀਅਰ ਇਸ ਨੂੰ ਅੱਗੇ ਕਰਨ ਅਤੇ ਮੈਂ ਚਾਹੁੰਦਾ ਹਾਂ ਫਿਟ ਇੰਡੀਆ ਦੇ ਲਈ ਮੈਂ ਚਾਰ ਬਾਤਾਂ ਦੱਸਦਾ ਹਾਂ। ਇਨ੍ਹਾਂ ਚਾਰ ਚੀਜ਼ਾਂ ਨੂੰ ਹਮੇਸ਼ਾ ਪ੍ਰਾਥਮਿਕਤਾ ਦਿਉ। ਇਹ ਪੱਕਾ ਕਰੋ ਇੱਕ-ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ। ਥੋੜ੍ਹਾ-ਥੋੜ੍ਹਾ-ਥੋੜ੍ਹਾ ਦਿਨ ਭਰ ਪਾਣੀ ਪੀਣਾ ਚਾਹੀਦਾ ਹੈਸਰੀਰ ਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ। ਫਿਟ ਇੰਡੀਆ ਦੇ ਲਈ ਮੇਰੇ ਨੌਜਵਾਨਾਂ ਨੂੰ ਮੇਰਾ ਆਗਰਹਿ (ਮੇਰੀ ਤਾਕੀਦ) ਹੈ। ਦੂਸਰਾ ਪੋਸ਼ਣਸਾਡਾ ਮਿਲਟਸ ਕਿਤਨਾ ਵਧੀਆ ਤਾਕਤ ਦਿੰਦਾ ਹੈ ਜੀ। ਅਸੀਂ ਮਿਲਟਸ ਨੂੰ ਖਾਣ ਦੀ ਆਦਤ ਪਾਈਏ। ਤੀਸਰਾ- ਪਹਿਲਾ- ਪਾਣੀਦੂਸਰਾ- ਪੋਸ਼ਣਤੀਸਰਾ ਪਹਿਲਵਾਨੀ। ਪਹਿਲਵਾਨੀ ਮਤਲਬ ਥੋੜ੍ਹਾ ਵਿਆਯਾਮ(ਵਰਜ਼ਸ਼) ਕਰੋਕਸਰਤ ਕਰੋਦੌੜੋਜ਼ਰਾ ਖੇਲਕੂਦ ਕਰੋਪੇੜ ‘ਤੇ ਲਟਕੋਉਤਰੋ ਬੈਠੋਪਹਿਲਵਾਨੀ ਕਰਨੀ ਚਾਹੀਦੀ ਹੈ। ਅਤੇ ਚੌਥਾ- ਲੋੜੀਂਦੀ(ਉਚਿਤ) ਨੀਂਦ। ਲੋੜੀਂਦੀ (ਉਚਿਤ) ਨੀਂਦ ਸਰੀਰ ਦੇ ਲਈ ਬਹੁਤ ਜ਼ਰੂਰੀ ਹੈ। ਇਨ੍ਹਾਂ ਚਾਰ ਚੀਜ਼ਾਂ ਨੂੰ ਤਾਂ ਫਿਟ ਇੰਡੀਆ ਦੇ ਲਈ ਹਰ ਪਿੰਡ ਵਿੱਚ ਕਰ ਸਕਦੇ ਹਾਂ। ਇਸ ਦੇ ਲਈ ਪਿੰਡ ਵਿੱਚ ਕੋਈ ਨਵੀਆਂ ਵਿਵਸਥਾਵਾਂ ਦੀ ਜ਼ਰੂਰਤ ਨਹੀਂ ਹੈ। ਦੇਖੋ ਸਵਸਥ (ਤੰਦਰੁਸਤ) ਸਰੀਰ ਦੇ ਲਈ ਸਾਡੇ ਚਾਰੋਂ ਤਰਫ਼ ਬਹੁਤ ਕੁਝ ਹੈਸਾਨੂੰ ਉਸ ਦਾ ਫਾਇਦਾ ਉਠਾਉਣਾ ਹੈ। ਅਗਰ ਇਨ੍ਹਾਂ ਚਾਰਾਂ ‘ਤੇ ਧਿਆਨ ਦੇਵਾਂਗੇ ਤਾਂ ਸਾਡੇ ਯੁਵਾ ਸਵਸਥ (ਤੰਦਰੁਸਤ) ਹੋਣਗੇ ਅਤੇ ਜਦੋਂ ਸਾਡਾ ਯੁਵਾ ਸਵਸਥ (ਤੰਦਰੁਸਤ) ਹੋਵੇਗਾ ਅਤੇ ਜਦੋਂ ਵਿਕਸਿਤ ਭਾਰਤ ਬਣੇਗਾ ਨਾ ਤਦ ਇਨ੍ਹਾਂ ਨੌਜਵਾਨਾਂ ਨੂੰ ਉਸ ਦਾ ਸਭ ਤੋਂ ਜ਼ਿਆਦਾ ਫਾਇਦਾ ਲੈਣ ਦਾ ਅਵਸਰ ਮਿਲੇਗਾ। ਤਾਂ ਇਸ ਦੀ ਤਿਆਰੀ ਵਿੱਚ ਇਹ ਭੀ ਜ਼ਰੂਰੀ ਹੈ। ਵਿਕਸਿਤ ਭਾਰਤ ਦੇ ਲਈ ਨੋਟੇ ਹੀ ਨਿਕਲੇਪੈਸੇ ਹੀ ਨਿਕਲੇ ਜਾਂ ਧਨ ਹੀ ਕਮਾਈਏ ਐਸਾ ਹੀ ਨਹੀਂ ਹੈਬਹੁਤ ਪ੍ਰਕਾਰ ਦੇ ਕੰਮ ਕਰਨੇ ਹਨ। ਇਸ ਇੱਕ ਕੰਮ ਨੂੰ ਅੱਜ ਮੈਂ ਦੱਸਿਆ ਹੈ ਅਤੇ ਉਹ ਹੈ ਫਿਟ ਇੰਡੀਆ ਦਾ ਕੰਮ। ਮੇਰੇ ਨੌਜਵਾਨਮੇਰੇ ਬੇਟੇ-ਬੇਟੀ ਤੰਦਰੁਸਤ ਹੋਣੇ ਚਾਹੀਦੇ ਹਨ। ਸਾਨੂੰ ਕੋਈ ਲੜਾਈ ਲੜਨ ਨਹੀਂ ਜਾਣਾ ਹੈਲੇਕਿਨ ਕਿਸੇ ਭੀ ਬਿਮਾਰੀ ਨਾਲ ਲੜਨ ਦੀ ਪੂਰੀ ਤਾਕਤ ਹੋਣੀ ਚਾਹੀਦੀ ਹੈ। ਅੱਛਾ ਕੰਮ ਕਰਨ ਦੇ ਲਈ ਅਗਰ ਦੋ ਚਾਰ ਘੰਟੇ ਜ਼ਿਆਦਾ ਕੰਮ ਕਰਨਾ ਪਵੇਪੂਰੀ ਤਾਕਤ ਹੋਣੀ ਚਾਹੀਦੀ ਹੈ।

 

 ਮੇਰੇ ਪਰਿਵਾਰਜਨੋਂ,

ਇਸ ਸੰਕਲਪ ਯਾਤਰਾ ਦੇ ਦੌਰਾਨ ਅਸੀਂ ਜੋ ਭੀ ਸ਼ਪਥ ਲੈ(ਸਹੁੰ ਚੁੱਕ) ਰਹੇ ਹਾਂਉਹ ਸਿਰਫ਼ ਕੁਝ ਵਾਕ ਭਰ ਨਹੀਂ ਹਨ। ਬਲਕਿਇਹ ਸਾਡੇ ਜੀਵਨ ਮੰਤਰ ਬਣਨੇ ਚਾਹੀਦੇ ਹਨ। ਚਾਹੇ ਸਰਕਾਰੀ ਕਰਮਚਾਰੀ ਹੋਵੇਅਧਿਕਾਰੀ ਹੋਣਜਨਪ੍ਰਤੀਨਿਧੀ ਹੋਣਜਾਂ ਫਿਰ ਸਾਧਾਰਣ ਨਾਗਰਿਕਸਾਨੂੰ ਸਭ ਨੂੰ ਪੂਰੀ ਨਿਸ਼ਠਾ ਦੇ ਨਾਲ ਜੁਟਣਾ ਹੈ। ਸਬਕਾ ਪ੍ਰਯਾਸ ਲਗਣਾ ਹੈਤਦੇ ਭਾਰਤ ਵਿਕਸਿਤ ਹੋਣ ਵਾਲਾ ਹੈ। ਸਾਨੂੰ ਵਿਕਸਿਤ ਭਾਰਤ ਦਾ ਸੁਪਨਾ ਪੂਰਾ ਕਰਨਾ ਹੈਮਿਲ-ਜੁਲ ਕੇ ਕਰਨਾ ਹੈ। ਮੈਨੂੰ ਬਹੁਤ ਅੱਛਾ ਲਗਿਆਅੱਜ ਦੇਸ਼ ਭਰ ਦੇ ਲੱਖਾਂ ਮੇਰੇ ਪਰਿਵਾਰਜਨਾਂ ਨਾਲ ਮੈਨੂੰ ਸਿੱਧੀ ਬਾਤ ਕਰਨ ਦਾ ਮੌਕਾ ਮਿਲਿਆ ਹੈ। ਇਹ ਕਾਰਯਕ੍ਰਮ ਇਤਨਾ ਉੱਤਮ ਹੈਇਤਨਾ ਵਧੀਆ ਹੈ ਕਿ ਮੇਰਾ ਮਨ ਕਰਦਾ ਹੈ ਕਿ ਥੋੜ੍ਹੇ ਦਿਨ ਦੇ ਬਾਅਦ ਫਿਰ ਅਗਰ ਸਮਾਂ ਨਿਕਲ ਪਾਇਆ ਤਾਂ ਫਿਰ ਯਾਤਰਾ ਦੇ ਨਾਲ ਆਪ ਸਭ ਦੇ ਨਾਲ ਜੁੜਾਂਗਾ ਅਤੇ ਜਿਸ ਪਿੰਡ ਵਿੱਚ ਯਾਤਰਾ ਹੋਵੇਗੀ ਉਸ ਪਿੰਡ ਦੇ ਲੋਕਾਂ ਨਾਲ ਫਿਰ ਤੋਂ ਬਾਤ ਕਰਨ ਦਾ ਮੌਕਾ ਮਿਲੇਗਾ। ਮੇਰੀਆਂ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ। ਧੰਨਵਾਦ!

 ** ** ** **

 

 ਡੀਐੱਸ/ਐੱਸਟੀ/ਡੀਕੇ



(Release ID: 1984847) Visitor Counter : 62