ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 8 ਦਸੰਬਰ ਨੂੰ ਦੇਹਰਾਦੂਨ ਜਾਣਗੇ ਅਤੇ ‘ਉੱਤਰਾਖੰਡ ਗਲੋਬਲ ਇਨਵੈਸਟਰਸ ਸਮਿਟ 2023’ ਦਾ ਉਦਘਾਟਨ ਕਰਨਗੇ


ਸਮਿਟ ਦਾ ਥੀਮ – ਸ਼ਾਂਤੀ ਤੋਂ ਸਮ੍ਰਿੱਧੀ (Peace to Prosperity)

ਸਮਿਟ ਦਾ ਉਦੇਸ਼ ਉੱਤਰਾਖੰਡ ਨੂੰ ਨਿਵੇਸ਼ ਦੇ ਨਵੇਂ ਕੇਂਦਰ ਦੇ ਰੂਪ ਵਿੱਚ ਸਥਾਪਿਤ ਕਰਨਾ ਹੈ

Posted On: 06 DEC 2023 2:21PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 8 ਦਸੰਬਰ, 2023 ਨੂੰ ਦੇਹਰਾਦੂਨ, ਉੱਤਰਾਖੰਡ ਦਾ ਦੌਰਾ ਕਰਨਗੇ। ਉਹ ਫੋਰੈਸਟ ਰਿਸਰਚ ਇੰਸਟੀਟਿਊਟ, ਦੇਹਰਾਦੂਨ ਵਿੱਚ ਆਯੋਜਿਤ ‘ਉੱਤਰਾਖੰਡ ਗਲੋਬਲ ਇਨਵੈਸਟਰਸ ਸਮਿਟ 2023’ ਦਾ ਉਦਘਾਟਨ ਸਵੇਰੇ ਲਗਭਗ 10:30 ਵਜੇ ਕਰਨਗੇ। ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਇਕੱਠ ਨੂੰ ਸੰਬੋਧਨ ਭੀ ਕਰਨਗੇ। 

 

ਉੱਤਰਾਖੰਡ ਨੂੰ ਨਿਵੇਸ਼ ਦੇ ਇੱਕ ਨਵੇਂ ਕੇਂਦਰ ਦੇ ਰੂਪ ਵਿੱਚ ਸਥਾਪਿਤ ਕਰਨ ਦੀ ਦਿਸ਼ਾ ਵਿੱਚ ‘ਉੱਤਰਾਖੰਡ ਗਲੋਬਲ ਇਨਵੈਸਟਰਸ ਸਮਿਟ 2023’ ਇੱਕ ਕਦਮ ਹੈ। ਦੋ ਦਿਨਾਂ ਦਾ ਸਮਿਟ 8 ਅਤੇ 9 ਦਸੰਬਰ, 2023 ਨੂੰ “ਸ਼ਾਂਤੀ ਤੋਂ ਸਮ੍ਰਿੱਧੀ” (“Peace to Prosperity”) ਥੀਮ ਦੇ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ।

 

 ਇਸ ਸਮਿਟ ਵਿੱਚ ਦੁਨੀਆ ਭਰ ਤੋਂ ਹਜ਼ਾਰਾਂ ਨਿਵੇਸ਼ਕ ਅਤੇ ਪ੍ਰਤੀਨਿਧੀ ਹਿੱਸਾ ਲੈਣਗੇ। ਇਸ ਵਿੱਚ ਕੇਂਦਰੀ ਮੰਤਰੀਆਂ, ਵਿਭਿੰਨ ਦੇਸ਼ਾਂ ਦੇ ਰਾਜਦੂਤਾਂ ਦੇ ਨਾਲ-ਨਾਲ ਪ੍ਰਮੁੱਖ ਉਦਯੋਗਪਤੀਆਂ ਸਹਿਤ ਹੋਰ ਲੋਕ ਸ਼ਾਮਲ ਹੋਣਗੇ।

************

ਡੀਐੱਸ/ਐੱਲਪੀ



(Release ID: 1983152) Visitor Counter : 91