ਪ੍ਰਧਾਨ ਮੰਤਰੀ ਦਫਤਰ

ਭਾਰਤ ਅਤੇ ਸਵੀਡਨ ਨੇ ਸੀਓਪੀ (COP)-28 ਵਿਖੇ ਲੀਡਰਸ਼ਿਪ ਗਰੁੱਪ ਫੌਰ ਇੰਡਸਟ੍ਰੀ ਟ੍ਰਾਂਜ਼ਿਸ਼ਨ ਦੇ ਦੂਸਰੇ ਫੇਜ਼ ਦੀ ਸਹਿ-ਮੇਜ਼ਬਾਨੀ ਕੀਤੀ

Posted On: 01 DEC 2023 8:29PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਵੀਡਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਉਲਫ ਕ੍ਰਿਸਟਰਸਨ (H.E. Mr. Ulf Kristersson) ਦੇ ਨਾਲ ਦੁਬਈ ਵਿੱਚ ਸੀਓਪੀ (COP)-28 ਵਿੱਚ 2024-26 ਦੀ ਅਵਧੀ ਦੇ ਲਈ ਲੀਡਰਸ਼ਿਪ ਗਰੁੱਪ ਫੌਰ ਇੰਡਸਟ੍ਰੀ ਟ੍ਰਾਂਜ਼ਿਸ਼ਨ (ਲੀਡਆਈਟੀ 2.0- LeadIT 2.0) ਦੇ ਫੇਜ਼-II ਨੂੰ ਸੰਯੁਕਤ ਤੌਰ ਤੇ ਲਾਂਚ (co-launched) ਕੀਤਾ।

ਭਾਰਤ ਅਤੇ ਸਵੀਡਨ ਨੇ ਇੰਡਸਟ੍ਰੀ ਟ੍ਰਾਂਜ਼ਿਸ਼ਨ ਪਲੈਟਫਾਰਮ (Industry Transition Platform) ਭੀ ਲਾਂਚ ਕੀਤਾ, ਜੋ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ, ਉਦਯੋਗਾਂ, ਟੈਕਨੋਲੋਜੀ ਪ੍ਰਦਾਤਾਵਾਂ, ਰਿਸਰਚਰਾਂ ਅਤੇ ਥਿੰਕ ਟੈਂਕਾਂ ਨੂੰ ਆਪਸ ਵਿੱਚ ਜੋੜੇਗਾ।

 

ਸਮਾਗਮ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ਇਹ ਭੀ ਦੱਸਿਆ ਕਿ ਲੀਡਆਈਟੀ 2.0 (LeadIT 2.0) ਨਿਮਨਲਿਖਿਤ ਬਿੰਦੂਆਂ ਤੇ ਧਿਆਨ ਕੇਂਦ੍ਰਿਤ ਕਰੇਗਾ:

·        ਸਮਾਵੇਸ਼ੀ ਅਤੇ ਨਿਆਂਪੂਰਨ ਉਦਯੋਗ ਪਰਿਵਰਤਨ (Inclusive & Just Industry Transition)

·        ਨਿਮਨ-ਕਾਰਬਨ ਟੈਕਨੋਲੋਜੀ ਦਾ ਮਿਲ ਕੇ ਵਿਕਾਸ ਤੇ ਟ੍ਰਾਂਸਫਰ (Co-development & transfer of low-carbon technology)

·        ਉਦਯੋਗ ਪਰਿਵਰਤਨ (Industry Transition) ਦੇ ਲਈ ਉੱਭਰਦੀਆਂ ਅਰਥਵਿਵਸਥਾਵਾਂ ਨੂੰ ਵਿੱਤੀ ਸਹਾਇਤਾ (Financial support to emerging economies)

ਭਾਰਤ ਅਤੇ ਸਵੀਡਨ ਨੇ ਵਰ੍ਹੇ 2019 ਵਿੱਚ ਨਿਊ ਯਾਰਕ ਵਿੱਚ ਯੂਐੱਨ ਕਲਾਇਮੇਟ ਐਕਸ਼ਨ ਸਮਿਟ (UN Climate Action Summit) ਵਿੱਚ ਲੀਡਆਈਟੀ (LeadIT) ਨੂੰ ਸੰਯੁਕਤ ਰੂਪ ਨਾਲ ਲਾਂਚ (co-launched) ਕੀਤਾ ਸੀ।

 

*****

ਡੀਐੱਸ/ਐੱਸਟੀ(Release ID: 1982086) Visitor Counter : 49