ਪ੍ਰਧਾਨ ਮੰਤਰੀ ਦਫਤਰ

ਕੌਪ(COP)-28 ਵਿੱਚ ਲੀਡਰਸ਼ਿਪ ਗਰੁੱਪ ਫੌਰ ਇੰਡਸਟ੍ਰੀ ਟ੍ਰਾਂਜ਼ਿਸ਼ਨ ਈਵੈਂਟ ਸਮੇਂ ਪ੍ਰਧਾਨ ਮੰਤਰੀ ਦਾ ਸੰਬੋਧਨ

Posted On: 01 DEC 2023 10:29PM by PIB Chandigarh

Excellencies,
Industry leaders,
Distinguished guests,
ਆਪ ਸਬਕੋ ਨਮਸਕਾਰ ।


ਅਸੀਂ ਸਾਰੇ ਇੱਕ ਸਾਂਝੀ ਪ੍ਰਤੀਬੱਧਤਾ ਨਾਲ ਜੁੜੇ ਹਾਂ- Global Net Zero. Net zero ਦੇ ਲਕਸ਼ਾਂ ਦੀ ਪ੍ਰਾਪਤੀ ਦੇ ਲਈ ਸਰਕਾਰ ਅਤੇ industry ਦੀ ਪਾਰਟਨਰਸ਼ਿਪ ਇਹ ਬਹੁਤ ਜ਼ਰੂਰੀ ਹੈ। ਅਤੇ, Industrial ਇਨੋਵੇਸ਼ਨ ਇੱਕ ਅਹਿਮ catalyst ਹੈ। ਧਰਤੀ ਦੇ ਸੁਰੱਖਿਅਤ ਭਵਿੱਖ ਦੇ ਲਈ Leadership Group for Industry Transition, ਯਾਨੀ Lead-IT, ਸਰਕਾਰਾਂ ਅਤੇ ਇੰਡਸਟ੍ਰੀ ਦੀ ਪਾਰਟਨਰਸ਼ਿਪ ਦੀ ਇੱਕ ਸਫ਼ਲ ਉਦਾਹਰਣ ਹੈ।


2019 ਵਿੱਚ ਸ਼ੁਰੂ ਕੀਤਾ ਗਿਆ Lead-IT ਸਾਡਾ ਸਾਂਝਾ ਪ੍ਰਯਾਸ ਹੈ ਤਾਕਿ industry transition ਨੂੰ ਬਿਲ ਮਿਲੇ। Low ਕਾਰਬਨ ਟੈਕਨੋਲੋਜੀ ਅਤੇ ਇਨੋਵੇਸ਼ਨ ਨੂੰ ਗਤੀ ਮਿਲੇ। ਅਤੇ ਇਹ ਜਲਦੀ ਤੋਂ ਜਲਦੀ ਅਤੇ ਅਸਾਨੀ ਨਾਲ ਗਲੋਬਲ ਸਾਊਥ ਨੂੰ ਮਿਲੇ। ਆਪਣੇ ਪਹਿਲੇ ਪੜਾਅ ਵਿੱਚ Lead-IT ਨੇ Iron ਅਤੇ Steel, ਸੀਮਿੰਟ, ਐਲੂਮੀਨੀਅਮ, ਟ੍ਰਾਂਸਪੋਰਟ ਜਿਹੇ sectors ਵਿੱਚ transition roadmaps ਅਤੇ knowledge sharing ‘ਤੇ ਫੋਕਸ ਕੀਤਾ। ਅੱਜ 18 ਦੇਸ਼ ਅਤੇ 20 companies ਇਸ ਗਰੁੱਪ ਦੇ ਮੈਂਬਰ ਹਨ।


Friends,
ਭਾਰਤ ਨੇ ਆਪਣੀ ਜੀ-20 ਪ੍ਰੈਜ਼ੀਡੈੰਸੀ ਵਿੱਚ circularity strategies ਵਿੱਚ ਆਲਮੀ ਸਹਿਯੋਗ ‘ਤੇ ਬਲ ਦਿੱਤਾ ਹੈ। ਅੱਜ ਇਸ ਨੂੰ ਅੱਗੇ ਵਧਾਉਂਦੇ ਹੋਏ, ਅਸੀਂ Lead-IT ਵਿੱਚ ਇੱਕ ਨਵਾਂ ਅਧਿਆਇ ਜੋੜ ਰਹੇ ਹਾਂ। ਅੱਜ ਅਸੀਂ Lead-IT 2.0 ਲਾਂਚ ਕਰ ਰਹੇ ਹਾਂ।


ਇਸ phase ਦੇ ਤਿੰਨ ਮੁੱਖ ਫੋਕਸ ਹੋਣਗੇ। ਪਹਿਲਾ, inclusive ਅਤੇ just ਇੰਡਸਟ੍ਰੀ ਟ੍ਰਾਂਜ਼ਿਸ਼ਨ। ਦੂਸਰਾ, low ਕਾਰਬਨ technology ਦਾ co-development ਅਤੇ ਟ੍ਰਾਂਸਫਰ। ਅਤੇ ਤੀਸਰਾ, emerging economies ਵਿੱਚ ਇੰਡਸਟ੍ਰੀ ਟ੍ਰਾਂਜ਼ਿਸ਼ਨ ਦੇ ਲਈ ਵਿੱਤੀ ਸਹਾਇਤਾ।

ਇਹ ਸਭ ਸੰਭਵ ਕਰਨ ਦੇ ਲਈ ਭਾਰਤ-ਸਵੀਡਨ Industry Transition Platform ਭੀ ਲਾਂਚ ਕੀਤਾ ਜਾ ਰਿਹਾ ਹੈ। ਇਸ ਨਾਲ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ, ਇੰਡਸਟ੍ਰੀ, technology provider, researchers ਅਤੇ think-tanks ਜੁੜਨਗੇ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਸਭ ਮਿਲ ਕੇ ਆਪਣੀ ਭਾਵੀ ਪੀੜ੍ਹੀ ਦੇ ਭਵਿੱਖ ਲਈ ਇੱਕ ਨਵੀਂ green growth story ਲਿਖਣ ਵਿੱਚ ਸਫ਼ਲ ਹੋਵਾਂਗੇ।

 

ਮੈਂ, ਇੱਕ ਵਾਰ ਫਿਰ, ਆਪਣੇ ਮਿੱਤਰ ਅਤੇ co-host ਸਵੀਡਨ ਦੇ ਪ੍ਰਧਾਨ ਮੰਤਰੀ His Excellency ਊਲਫ਼ ਕ੍ਰਿਸਟੇਰ-ਸ਼ੋਨ ਅਤੇ ਆਪ ਸਭ ਦਾ ਅੱਜ ਇਸ event ਵਿੱਚ ਹਿੱਸਾ ਲੈਣ ਦੇ ਲਈ ਹਿਰਦੇ ਤੋਂ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ।

ਬਹੁਤ ਬਹੁਤ ਧੰਨਵਾਦ।

***


ਡੀਐੱਸ/ਏਕੇ



(Release ID: 1982083) Visitor Counter : 65