ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਭਾਰਤੀ ਵਾਯੂ ਸੈਨਾ ਦੇ ਮਲਟੀਰੋਲ ਫਾਇਟਰ ਜੈੱਟ ਤੇਜਸ ਵਿੱਚ ਉਡਾਣ ਪੂਰੀ ਕੀਤੀ

Posted On: 25 NOV 2023 1:07PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤੀ ਵਾਯੂ ਸੈਨਾ ਦੇ ਮਲਟੀਰੋਲ ਫਾਇਟਰ ਜੈੱਟ ਤੇਜਸ ‘ਚ ਸਫ਼ਲਤਾਪੂਰਵਕ ਉਡਾਣ ਪੂਰੀ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਆਪਣਾ ਅਨੁਭਵ ਸਾਂਝਾ ਕੀਤਾ:

“ਤੇਜਸ ਵਿੱਚ ਸਫ਼ਲਤਾਪੂਰਵਕ ਉਡਾਣ ਪੂਰੀ ਕੀਤੀ। ਇਹ ਅਨੁਭਵ ਬਹੁਤ ਹੀ ਸਮ੍ਰਿੱਧ ਕਰਨ ਵਾਲਾ ਸੀ। ਇਸ ਨੇ ਸਾਡੇ ਦੇਸ਼ ਦੀਆਂ ਸਵਦੇਸ਼ੀ ਸਮਰੱਥਾਵਾਂ ਵਿੱਚ ਮੇਰੇ ਵਿਸ਼ਵਾਸ ਨੂੰ ਜ਼ਿਕਰਯੋਗ ਤੌਰ ‘ਤੇ ਵਧਾ ਦਿੱਤਾ ਹੈ ਅਤੇ ਸਾਡੀ ਰਾਸ਼ਟਰੀ ਸਮਰੱਥਾ ਬਾਰੇ ਮੇਰੇ ਵਿੱਚ ਨਵੇਂ ਸਿਰੇ ਤੋਂ ਮਾਣ ਅਤੇ ਆਸ਼ਾਵਾਦ ਦੀ ਭਾਵਨਾ ਪੈਦਾ ਕੀਤੀ ਹੈ।

“ਮੈਂ ਅੱਜ ਤੇਜਸ ਵਿੱਚ ਉਡਾਣ ਭਰਦੇ ਹੋਏ ਅਤਿਅੰਤ ਮਾਣ ਦੇ ਨਾਲ ਕਹਿ ਸਕਦਾ ਹਾਂ ਕਿ ਸਾਡੀ ਮਿਹਨਤ ਅਤੇ ਲਗਨ ਦੇ ਕਾਰਨ ਅਸੀਂ ਆਤਮਨਿਰਭਰਤਾ ਦੇ ਖੇਤਰ ਵਿੱਚ ਵਿਸ਼ਵ ਵਿੱਚ ਕਿਸੇ ਤੋਂ ਘੱਟ ਨਹੀਂ ਹਾਂ। ਭਾਰਤੀ ਵਾਯੂ ਸੈਨਾ, DRDO ਅਤੇ HAL ਦੇ ਨਾਲ ਹੀ ਸਾਰੇ ਭਾਰਤਵਾਸੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ।”

 

***

ਡੀਐੱਸ/ਟੀਐੱਸ


(Release ID: 1979787) Visitor Counter : 99