ਸੰਸਦੀ ਮਾਮਲੇ
ਸੰਸਦੀ ਮਾਮਲੇ ਮੰਤਰਾਲੇ ਨੇ ਸੰਵਿਧਾਨ ਦਿਵਸ ਮਨਾਉਣ ਦੇ ਲਈ, ਸਾਰਿਆਂ ਨੂੰ ਸੰਵਿਧਾਨ ਕੁਇਜ਼ ਅਤੇ ਪ੍ਰਸਤਾਵਨਾ ਦੀ ਔਨਲਾਈਨ ਰੀਡਿੰਗ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ
ਅਧਿਕ ਤੋਂ ਅਧਿਕ ਜਨ ਭਾਗੀਦਾਰੀ ਸੁਨਿਸ਼ਚਿਤ ਕਰਨ ਲਈ ਦੋ ਵੈੱਬ ਪੋਰਟਲ ਚਾਲੂ ਹਨ
22 ਸਰਕਾਰੀ ਭਾਸ਼ਾਵਾਂ ਅਤੇ ਅੰਗ੍ਰੇਜ਼ੀ ਵਿੱਚ “ਸੰਵਿਧਾਨ ਦੀ ਪ੍ਰਸਤਾਵਨਾ ਦੇ ਔਨਲਾਈਨ ਰੀਡਿੰਗ” ਦੇ ਲਈ ਪੋਰਟਲ https://readpreamble.nic.in/
“ਭਾਰਤ: ਲੋਕਤੰਤਰ ਦੀ ਜਨਨੀ” ‘ਤੇ ਔਨਲਾਈਨ ਕੁਇਜ਼ ਦੇ ਲਈ ਦੂਸਰਾ ਪੋਰਟਲ https://constitutionquiz.nic.in/
ਕੋਈ ਵੀ ਕਿੱਥੋਂ ਵੀ ਹਿੱਸਾ ਲੈ ਸਕਦਾ ਹੈ ਅਤੇ ਸਰਟੀਫਿਕੇਟ ਪ੍ਰਾਪਤ ਕਰ ਸਕਦਾ ਹੈ
Posted On:
20 NOV 2023 12:19PM by PIB Chandigarh
ਸੰਵਿਧਾਨ ਦਿਵਸ ਹਰ ਸਾਲ 26 ਨਵੰਬਰ ਨੂੰ ਭਾਰਤ ਦੁਆਰਾ ਸੰਵਿਧਾਨ ਨੂੰ ਸਵੀਕਾਰ ਕੀਤੇ ਜਾਣ ਦੇ ਨਾਲ ਹੀ ਨਾਲ ਇਸ ਦੇ ਦੁਆਰਾ ਸਮਰਥਿਤ ਆਦਰਸ਼ਾਂ ਅਤੇ ਸਿਧਾਂਤਾਂ ਨੂੰ ਰੇਖਾਂਕਿਤ ਕਰਨ ਅਤੇ ਸਾਡੇ ਸੰਸਥਾਪਕਾਂ ਦੇ ਯੋਗਦਾਨ ਦੇ ਪ੍ਰਤੀ ਸਨਮਾਨ ਅਤੇ ਆਭਾਰ ਪ੍ਰਗਟ ਕਰਨ ਲਈ ਮਨਾਇਆ ਜਾਂਦਾ ਹੈ।
ਸੰਵਿਧਾਨ ਦਿਵਸ ਮਨਾਉਣ ਲਈ ਸੰਸਦੀ ਮਾਮਲੇ ਮੰਤਰਾਲਾ ਸਾਰੇ ਨਾਗਰਿਕਾਂ ਨੂੰ ਸੰਵਿਧਾਨ ਕੁਇਜ਼ ਅਤੇ ਪ੍ਰਸਤਾਵਨਾ ਦੇ ਔਨਲਾਈਨ ਰੀਡਿੰਗ ਵਿੱਚ ਹਿੱਸਾ ਲੈਣ ਲਈ ਸੱਦਾ ਦਿੰਦਾ ਹੈ। ਅਧਿਕ ਤੋਂ ਅਧਿਕ ਜਨ ਭਾਗੀਦਾਰੀ ਸੁਨਿਸ਼ਚਿਤ ਕਰਨ ਲਈ ਮੰਤਰਾਲੇ ਨੇ ਦੋ ਵੈੱਬ ਪੋਰਟਲ ਚਾਲੂ ਕੀਤੇ ਹਨ। ਇਹ ਵੈੱਬ ਪੋਰਟਲ ਹਨ:
· 22 ਸਰਕਾਰੀ ਭਾਸ਼ਾਵਾਂ ਅਤੇ ਅੰਗ੍ਰੇਜ਼ੀ ਵਿੱਚ ਸੰਵਿਧਾਨ ਦੀ ਪ੍ਰਸਤਾਵਨਾ ਦੀ ਔਨਲਾਈਨ ਰੀਡਿੰਗ: https://readpreamble.nic.in/ ;
· ਔਨਲਾਈਨ ਕੁਇਜ਼ (“ਭਾਰਤ: ਲੋਕਤੰਤਰ ਦੀ ਜਨਨੀ”: https://constitutionquiz.nic.in/
·
·
ਇਹ ਪੋਰਟਲ ਹਰ ਕਿਸੇ ਦੇ ਲਈ ਉਪਲਬਧ ਹਨ ਅਤੇ ਕੋਈ ਵੀ ਇਸ ਵਿੱਚ ਹਿੱਸਾ ਲੈ ਸਕਦਾ ਹੈ ਅਤੇ ਭਾਗੀਦਾਰੀ ਦਾ ਸਰਟੀਫਿਕੇਟ ਪ੍ਰਾਪਤ ਕਰ ਸਕਦਾ ਹੈ। ਇਸ ਤਰ੍ਹਾਂ ਤਿਆਰ ਕੀਤੇ ਗਏ ਸਰਟੀਫਿਕੇਟਾਂ ਨੂੰ #SamvidhanDiwas. ਦਾ ਉਪਯੋਗ ਕਰਕੇ ਸੋਸ਼ਲ ਮੀਡੀਆ ਪਲੈਟਫਾਰਮ ‘ਤੇ ਪੋਸਟ ਕੀਤਾ ਜਾ ਸਕਦਾ ਹੈ।
****
ਬੀਵਾਈ/ਏਕੇਐੱਨ
(Release ID: 1978238)
Visitor Counter : 115