ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦਾ ਸਵੱਛਤਾ ਅਤੇ ਪੈਂਡਿੰਗ ਮਾਮਲਿਆਂ ਦੇ ਨਿਪਟਾਰੇ ਸਬੰਧੀ ਵਿਸ਼ੇਸ਼ ਅਭਿਯਾਨ 3.0 ਸਫ਼ਲਤਾਪੂਰਵਕ ਸੰਪੰਨ
2 ਲੱਖ ਕਿਲੋਗ੍ਰਾਮ ਸਕ੍ਰੈਪ ਦਾ ਨਿਪਟਾਰਾ ਕੀਤਾ, 3.62 ਕਰੋੜ ਰੁਪਏ ਦਾ ਰੈਵੇਨਿਊ ਸਿਰਜਿਤ ਕੀਤਾ ਗਿਆ
1000 ਤੋਂ ਅਧਿਕ ਆਊਟਡੋਰ ਅਭਿਯਾਨ ਚਲਾਏ ਗਏ, 1900 ਤੋਂ ਅਧਿਕ ਸਥਾਨਾਂ ਦੀ ਪਹਿਚਾਣ ਕੀਤੀ ਗਈ ਅਤੇ ਉਨ੍ਹਾਂ ਦੀ ਸਫ਼ਾਈ ਕੀਤੀ ਗਈ
ਜਨਤਕ ਸ਼ਿਕਾਇਤਾਂ ਅਤੇ ਜਨਤਕ ਸ਼ਿਕਾਇਤ ਅਪੀਲਾਂ ਦੇ ਨਿਪਟਾਰੇ ਦਾ ਪੂਰਾ ਟੀਚਾ ਹਾਸਲ ਕੀਤਾ ਗਿਆ
प्रविष्टि तिथि:
14 NOV 2023 11:47AM by PIB Chandigarh
ਸਵੱਛਤਾ ਨੂੰ ਸੰਸਥਾਗਤ ਬਣਾਉਣ ਅਤੇ ਸਰਕਾਰ ਵਿੱਚ ਪੈਂਡਿੰਗ ਮਾਮਲਿਆਂ ਵਿੱਚ ਕਮੀ ਲਿਆਉਣ ਲਈ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਅਤੇ ਮਿਸ਼ਨ ਤੋਂ ਪ੍ਰੇਰਿਤ ਹੋ ਕੇ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਆਪਣੇ ਫੀਲਡ ਦਫ਼ਤਰਾਂ ਦੇ ਨਾਲ ਸਵੱਛਤਾ ਨੂੰ ਸੰਸਥਾਗਤ ਬਣਾਉਣ, ਪੈਂਡਿੰਗ ਮਾਮਲਿਆਂ ਦੇ ਨਿਪਟਾਰੇ, ਬਿਹਤਰ ਸਥਾਨ ਪ੍ਰਬੰਧਨ ਅਤੇ ਸੰਚਾਰ ਦੇ ਵੱਖ ਵੱਖ ਮਾਧਿਅਮਾਂ ਦੇ ਜ਼ਰੀਏ ਜਾਗਰੂਕਤਾ ਪੈਦਾ ਕਰਨ ਲਈ ਸਰਬਸ਼੍ਰੇਸ਼ਠ ਪ੍ਰਕਿਰਿਆਵਾਂ ਦੇ ਅੰਗੀਕਰਣ ‘ਤੇ ਧਿਆਨ ਦੇਣ ਦੇ ਨਾਲ 2 ਅਕਤੂਬਰ ਤੋਂ 31 ਅਕਤੂਬਰ 2023 ਤੱਕ ਵਿਸ਼ੇਸ਼ ਅਭਿਯਾਨ 3.0 ਵਿੱਚ ਹਿੱਸਾ ਲਿਆ।
ਕੁੱਲ 1013 ਆਊਟਡੋਰ ਅਭਿਯਾਨ ਆਯੋਜਿਤ ਕੀਤੇ ਗਏ। 1972 ਸਥਾਨਾਂ ਦੀ ਪਹਿਚਾਣ ਕੀਤੀ ਗਈ ਅਤੇ ਉਨ੍ਹਾਂ ਦੀ ਸਫ਼ਾਈ ਕੀਤੀ ਗਈ। 2,01,729 ਕਿਲੋਗ੍ਰਾਮ ਸਕ੍ਰੈਪ ਦਾ ਨਿਪਟਾਰਾ ਕੀਤਾ ਗਿਆ, 3.62 ਕਰੋੜ ਰੁਪਏ ਦਾ ਰੈਵੇਨਿਊ ਅਰਜਿਤ ਕੀਤਾ ਗਿਆ ਅਤੇ 29670 ਵਰਗ ਫੁੱਟ ਜਗ੍ਹਾ ਖਾਲੀ ਕੀਤੀ ਗਈ। 49,984 ਫਾਈਲਾਂ ਦੀ ਸਮੀਖਿਆ ਕੀਤੀ ਗਈ, ਜਿਨ੍ਹਾਂ ਵਿੱਚੋਂ 28,574 ਫਾਈਲਾਂ ਨੂੰ ਹਟਾ ਦਿੱਤਾ ਗਿਆ। 841 ਈ-ਫਾਈਲਾਂ ਵੀ ਬੰਦ ਕਰ ਦਿੱਤੀਆਂ ਗਈਆਂ। ਵਿਸ਼ੇਸ਼ ਅਭਿਯਾਨ 3.0 ਦੇ ਦੌਰਾਨ ਉਪਲਬਧੀਆਂ ‘ਤੇ 1837 ਸੋਸ਼ਲ ਮੀਡੀਆ ਪੋਸਟ ਕੀਤੀ ਗਈ।
ਮੰਤਰਾਲੇ ਨੇ ਜਨਤਕ ਸ਼ਿਕਾਇਤਾਂ, ਜਨਤਕ ਸ਼ਿਕਾਇਤ ਅਪੀਲਾਂ ਦੇ ਨਿਪਟਾਰੇ ਵਿੱਚ 100 ਫੀਸਦੀ ਟੀਚਾ ਹਾਸਲ ਕੀਤਾ ਹੈ ਅਤੇ 21 ਸਾਂਸਦ ਸੰਦਰਭਾਂ, 2 ਪ੍ਰਧਾਨ ਮੰਤਰੀ ਦਫ਼ਤਰ ਸੰਦਰਭਾਂ ਅਤੇ 7 ਸੰਸਦੀ ਭਰੋਸੇ ਦਾ ਨਿਪਟਾਰਾ ਕੀਤਾ ਹੈ। ਰੋਜ਼ਾਨਾ ਪ੍ਰਗਤੀ ਦੀ ਨਿਗਰਾਨੀ ਇੱਕ ਸਮਰਪਿਤ ਟੀਮ ਦੁਆਰਾ ਕੀਤੀ ਗਈ ਅਤੇ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ ਦੁਆਰਾ ਹੋਸਟ ਕੀਤੇ ਗਏ ਐੱਸਸੀਪੀਡੀਐੱਮ ਪੋਰਟਲ ‘ਤੇ ਅਪਲੋਡ ਕੀਤੀ ਗਈ। ਅਭਿਯਾਨ ਦੇ ਦੌਰਾਨ ਮੰਤਰਾਲੇ ਦੁਆਰਾ ਕਈ ਸਰਵੋਤਮ ਕਾਰਜ ਪ੍ਰਣਾਲੀਆਂ ਨੂੰ ਅਪਣਾਇਆ ਗਿਆ। ਕੁਝ ਮਹੱਤਵਪੂਰਨ ਸਰਵੋਤਮ ਕਾਰਜ ਪ੍ਰਣਾਲੀਆਂ ਇਸ ਤਰ੍ਹਾਂ ਹਨ:
-
\ਸਕ੍ਰੈਪ ਰੂਮ ਨੂੰ ਯੋਗਾ ਕੇਂਦਰ ਵਿੱਚ ਬਦਲਣਾ।
ਮੰਤਰਾਲੇ ਦੇ ਸਕੱਤਰ ਅਤੇ ਸੀਨੀਅਰ ਅਧਿਕਾਰੀਆਂ ਨੇ ਸਵੱਛਤਾ ਅਭਿਯਾਨ ਦੀ ਪ੍ਰਗਤੀ ਅਤੇ ਪਿਛਲੇ ਅਭਿਯਾਨ ਦੇ ਦੌਰਾਨ ਖਾਲੀ ਕੀਤੀ ਗਈ ਜਗ੍ਹਾ ਦੇ ਉਪਯੋਗ ਦੀ ਸਮੀਖਿਆ ਦੇ ਲਈ ਵਿਭਿੰਨ ਫੀਲਡ ਦਫ਼ਤਰਾਂ ਦਾ ਦੌਰਾ ਕੀਤਾ।

ਸਕੱਤਰ ਸ਼੍ਰੀ ਅਪੂਰਵਾ ਚੰਦਰਾ ਨੇ ਵਿਸ਼ੇਸ਼ ਅਭਿਯਾਨ 3.0 ਦੌਰਾਨ ਬੰਗਲੁਰੂ ਵਿੱਚ ਮੰਤਰਾਲੇ ਦੇ ਫੀਲਡ ਦਫ਼ਤਰਾਂ ਦਾ ਦੌਰਾ ਕੀਤਾ
ਸਭ ਤੋਂ ਵਧੀਆ ਅਭਿਆਸ 1: ਸਟੋਰ ਰੂਮ ਨੂੰ ਮਨੋਰੰਜਨ ਕੇਂਦਰ ਵਿੱਚ ਤਬਦੀਲ ਕਰਨਾ
ਵਿਸ਼ੇਸ਼ ਅਭਿਯਾਨ 3.0 ਦੌਰਾਨ, ਮੰਤਰਾਲੇ ਨੇ ਸ਼ਾਸਤਰੀ ਭਵਨ ਦੀ ਹੇਠਲੀ ਮੰਜ਼ਿਲ ‘ਤੇ ਸਥਿਤ ਮੁੱਖ ਸਕੱਤਰੇਤ ਦੇ ਇੱਕ ਸਟੋਰ ਰੂਮ ਨੂੰ ਜਿਮ ਅਤੇ ਟੇਬਲ ਟੈਨਿਸ ਸੁਵਿਧਾ ਕੇਂਦਰ ਦੇ ਨਾਲ ਇੱਕ ਵੱਖਰੇ ਮਨੋਰੰਜਨ ਕੇਂਦਰ ਵਿੱਚ ਬਦਲ ਦਿੱਤਾ ਹੈ।

ਸਭ ਤੋਂ ਵਧੀਆ ਅਭਿਆਸ 2: ਝੀਲ ਦੇ ਪਾਣੀ ਦੀ ਸਫ਼ਾਈ
ਕੋਲਕਾਤਾ ਦੇ ਸਤਿਆਜੀਤ ਰੇ ਫਿਲਮ ਐਂਡ ਟੈਲੀਵਿਜ਼ਨ ਇੰਸਟੀਟਿਊਟ (ਐੱਸਆਰਐੱਫਟੀਆਈ) ਨੇ ਕੈਂਪਸ ਦੇ ਅੰਦਰ 60,000 ਵਰਗ ਫੁੱਟ ਦੇ ਜਲਘਰ ਦੀ ਵਿਆਪਕ ਸਫਾਈ ਕੀਤੀ ਅਤੇ ਧਰਤੀ ਹੇਠਲੇ ਪਾਣੀ ਦੇ ਈਕੋਸਿਸਟਮ ਦੀ ਸੰਭਾਲ਼ ਅਤੇ ਮੱਛੀਆਂ ਅਤੇ ਨਾਰੀਅਲ ਦੇ ਰੁੱਖਾਂ ਦੇ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਯੋਗਦਾਨ ਦਿੱਤਾ। ਮੁੜ ਸੁਰਜੀਤੀ ਝੀਲ ਹੁਣ ਮੱਛੀ ਪਾਲਣ ਅਤੇ ਨਾਰੀਅਲ ਦੀ ਖੇਤੀ ਦੇ ਦੋਹਰੇ ਉਦੇਸ਼ਾਂ ਨੂੰ ਪੂਰਾ ਕਰਦੀ ਹੈ, ਜਲ ਅਤੇ ਰੁੱਖਾਂ ਦੀ ਸਵੱਛਤਾ ਬਣਾਏ ਰੱਖਦੇ ਹੋਏ ਟੈਂਡਰਿੰਗ ਦੁਆਰਾ ਰੈਵੇਨਿਊ ਸਿਰਜਿਤ ਕਰਦੀ ਹੈ।

ਸਭ ਤੋਂ ਵਧੀਆ ਅਭਿਆਸ 3: ਬੇਸਟ ਆਊਟ ਆਫ ਵੇਸਟ ਇਨੀਸ਼ੀਏਟਿਵ
ਸਥਿਰਤਾ ਦੇ ਖੇਤਰ ਵਿੱਚ, ਐੱਸਆਰਐੱਫਟੀਆਈ ਨੇ ਤਿੰਨ ਪੜਾਵਾਂ ਵਿੱਚ “ਬੈਸਟ ਆਊਟ ਆਫ ਵੇਸਟ” ਪਹਿਲ ਨੂੰ ਲਾਗੂ ਕੀਤਾ। ਸ਼ੁਰੂ ਵਿੱਚ, ਵਿਦਿਆਰਥੀਆਂ ਦੇ ਇੱਕ ਸਮੂਹ ਨੇ ਸ਼ੂਟਿੰਗ ਉਦੇਸ਼ਾਂ ਦੇ ਲਈ ਉਪਯੋਗ ਕੀਤੀ ਜਾਣ ਵਾਲੀ ਕਲਾ ਵਿੱਚ ਬਦਲਣ ਲਈ ਕੈਂਪਸ ਵਿੱਚ ਫੈਂਕੇ ਗਏ ਸਕ੍ਰੈਪ ਦੀ ਪਹਿਚਾਣ ਕੀਤੀ। ਇਸ ਤੋਂ ਬਾਅਦ, ਇਕੱਠੇ ਕੀਤੇ ਗਏ ਸਕ੍ਰੈਪ ਨੂੰ ਸ਼ੂਟਿੰਗ ਸਥਾਨਾਂ ‘ਤੇ ਪ੍ਰਕਿਰਿਆ ਕੀਤੀ ਗਈ, ਜਿਸ ਨੂੰ ਟੇਬਲ, ਬੈਂਚ ਅਤੇ ਸਰਕਸ ਪ੍ਰੋਪਸ ਜਿਹੇ ਅਭਿਨਵ ਅਤੇ ਉਪਯੋਗੀ ਉਤਪਾਦਾਂ ਵਿੱਚ ਰੂਪਾਂਤਰਿਤ ਕੀਤਾ ਗਿਆ। ਅੰਤ ਵਿੱਚ, ਇਨ੍ਹਾਂ ਉਤਪਾਦਾਂ ਨੂੰ ਫਿਲਮ ਸੈੱਟਾਂ ਦੇ ਅਨਿੱਖੜਵੇਂ ਤੱਤਾਂ ਦੇ ਰੂਪ ਵਿੱਚ ਉਦੇਸ਼ ਪ੍ਰਾਪਤ ਹੋਇਆ,ਜਿਸ ਦੇ ਨਤੀਜੇ ਵਜੋਂ 30,000 ਰੁਪਏ ਦੀ ਬਚਤ ਹੋਈ ਅਤੇ ਸਾਰੇ ਵਿਦਿਆਰਥੀਆਂ ਨੂੰ ਇਸ ਦੀ ਪਹੁੰਚ ਪ੍ਰਦਾਨ ਕੀਤੀ ਗਈ।


ਸਭ ਤੋਂ ਵਧੀਆ ਅਭਿਆਸ 4: ਗਾਰਬੇਜ ਸਪੇਸ ਦਾ ਸੁੰਦਰੀਕਰਨ
ਸੁੰਦਰੀਕਰਨ ਅਤੇ ਜਾਗਰੂਕਤਾ ਪੈਦਾ ਕਰਨ ਦੇ ਪ੍ਰਯਾਸ ਵਿੱਚ, ਐੱਸਆਰਐੱਫਟੀਆਈ ਨੇ ਨਵੇਂ ਬਣੇ ਕੂੜਾ ਖੇਤਰ ਨੂੰ ਪੇਟਿੰਗ, ਪ੍ਰੇਰਕ ਹਵਾਲਿਆਂ ਅਤੇ ਫੁੱਲਾਂ ਦੇ ਪੌਦਿਆਂ ਨਾਲ ਸਜਾਇਆ।

ਸਭ ਤੋਂ ਵਧੀਆ ਅਭਿਆਸ 5: ਸਕ੍ਰੈਪ ਰੂਪ ਨੂੰ ਯੋਗਾ ਕੇਂਦਰ ਵਿੱਚ ਤਬਦੀਲ ਕਰਨਾ
ਇੰਡੀਅਨ ਇੰਸਟੀਟਿਊਟ ਆਫ ਮਾਸ ਕਮਿਊਨੀਕੇਸ਼ਨ (ਆਈਆਈਐੱਮਸੀ) ਨੇ ਅਭਿਯਾਨ ਦੌਰਾਨ ਇੱਕ ਵੱਡੇ ਕਮਰੇ ਦੀ ਪਹਿਚਾਣ ਕੀਤੀ, ਜਿਸ ਦ ਉਪਯੋਗ ਬੇਲੋੜੀ ਵਸਤੂਆਂ ਨੂੰ ਰੱਖਣ ਦੇ ਲਈ ਸਟੋਰ ਰੂਪ ਦੇ ਰੂਪ ਵਿੱਚ ਕੀਤਾ ਜਾਂਦਾ ਸੀ। ਚੰਗੀ ਕੁਦਰਤੀ ਰੌਸ਼ਨੀ ਦੇ ਨਾਲ ਇਸ ਕਮਰੇ ਵਿੱਚ ਊਰਜਾ ਦੀ ਬਹੁਤ ਵਿਵਸਥਾ ਸੀ। ਨਿਪਟਾਰੇ ਅਤੇ ਸਫ਼ਾਈ ਤੋਂ ਬਾਅਦ, ਇਸ ਕਮਰੇ ਨੂੰ ਇੱਕ ਯੋਗਾ ਰੂਮ ਵਿੱਚ ਬਦਲ ਦਿੱਤਾ ਗਿਆ ਹੈ, ਜਿਸ ਨਾਲ ਫੈਕਲਟੀ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਵੀ ਯੋਗਾ ਅਭਿਯਾਸ ਕਰਨ ਵਿੱਚ ਲਾਭ ਮਿਲ ਰਿਹਾ ਹੈ।

ਸਫ਼ਾਈ ਵਾਲੀਆਂ ਥਾਵਾਂ ‘ਤੇ ਕੁਝ ਤਸਵੀਰਾਂ
ਡੀਡੀਕੇ ਕੋਲਕਾਤਾ
ਪਹਿਲਾਂ ਬਾਅਦ

ਆਕਾਸ਼ਵਾਣੀ ਲੇਹ

ਆਕਾਸ਼ਵਾਣੀ ਇੰਫਾਲ

ਆਕਾਸ਼ਵਾਣੀ ਅਗਰਤਲਾ

ਡੀਡੀਕੇ ਭੁਵਨੇਸ਼ਵਰ (ਡੀਡੀ ਉਡੀਆ)

****
ਪ੍ਰਗਿਆ ਪਾਲੀਵਾਲ/ਸੌਰਭ ਸਿੰਘ
(रिलीज़ आईडी: 1976986)
आगंतुक पटल : 143