ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
azadi ka amrit mahotsav

ਪਹਿਲਾ ਦਿਨ- ਦੇਸ਼ ਭਰ ਵਿੱਚ “ਮਹਿਲਾਵਾਂ ਪਾਣੀ ਦੇ ਲਈ, ਪਾਣੀ ਮਹਿਲਾਵਾਂ ਦੇ ਲਈ” ਮੁਹਿੰਮ ਨੂੰ ਉਤਸ਼ਾਹਜਨਕ ਪ੍ਰਤੀਕਿਰਿਆ ਮਿਲ ਰਹੀ ਹੈ


ਮੁਹਿੰਮ ਵਿੱਚ ਦੇਸ਼ ਭਰ ਤੋਂ 4,100 ਤੋਂ ਅਧਿਕ ਮਹਿਲਾਵਾਂ ਨੇ ਹਿੱਸਾ ਲਿਆ

Posted On: 08 NOV 2023 10:14AM by PIB Chandigarh

ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਨੇ ਰਾਸ਼ਟਰੀ ਸ਼ਹਿਰੀ ਆਜੀਵਿਕਾ ਮਿਸ਼ਨ ਅਤੇ ਓਡੀਸ਼ਾ ਅਰਬਨ ਅਕਾਦਮੀ, ਦੀ ਸਾਂਝੇਦਾਰੀ ਵਿੱਚ ਆਪਣੀ ਇੱਕ ਮਹਤੱਵਪੂਰਨ ਯੋਜਨਾ–ਅਮਰੁਤ (AMRUT) ਦੇ ਤਹਿਤ “ਮਹਿਲਾਵਾਂ ਪਾਣੀ ਦੇ ਲਈ, ਪਾਣੀ ਮਹਿਲਾਵਾਂ ਦੇ ਲਈ” ਵਿਸ਼ੇ ‘ਤੇ ਇੱਕ ਪ੍ਰਮੁੱਖ ਮੁਹਿੰਮ ਕੱਲ੍ਹ 7 ਨਵੰਬਰ, 2023 ਨੂੰ ਸ਼ੁਰੂ ਕੀਤੀ। ਇਹ ਮੁਹਿੰਮ 9 ਨਵੰਬਰ, 2023 ਤੱਕ ਜਾਰੀ ਰਹੇਗੀ।

 “ਮਹਿਲਾਵਾਂ ਪਾਣੀ ਦੇ ਲਈ, ਪਾਣੀ ਮਹਿਲਾਵਾਂ ਦੇ ਲਈ” ਮੁਹਿੰਮ ਦਾ ਲਕਸ਼ ਜਲ ਪ੍ਰਸ਼ਾਸਨ ਵਿੱਚ ਮਹਿਲਾਵਾਂ ਦੀ ਸ਼ਮੂਲੀਅਤ ਸੁਨਿਸ਼ਚਿਤ ਕਰਨ ਦੇ ਲਈ ਉਨ੍ਹਾਂ ਨੂੰ ਇੱਕ ਮੰਚ ਪ੍ਰਦਾਨ ਕਰਨਾ ਹੈ। ਇਸ ਦੇ ਤਹਿਤ ਮਹਿਲਾਵਾਂ ਨੂੰ ਆਪਣੇ ਸ਼ਹਿਰਾਂ ਵਿਚ ਵਾਟਰ ਟ੍ਰੀਟਮੈਂਟ ਪਲਾਂਟਸ (WTPs) ਦਾ ਦੌਰਾ ਕਰਵਾਉਣ ਤੋਂ ਇਲਾਵਾ ਵਾਟਰ ਟ੍ਰੀਟਮੈਂਟ ਪ੍ਰੋਸੈੱਸ ਦੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

 “ਜਲ ਦੀਵਾਲੀ” ਦੇ ਹਿੱਸੇ ਦੇ ਰੂਪ ਵਿੱਚ ਸ਼ੁਰੂ ਇਸ ਮੁਹਿੰਮ ਦੇ ਪਹਿਲੇ ਦਿਨ ਸਾਰੇ ਰਾਜਾਂ (ਚੋਣਾਂ ਵਾਲੇ ਰਾਜਾਂ ਨੂੰ ਛੱਡ ਕੇ) ਤੋਂ 4,100 ਤੋਂ ਅਧਿਕ ਮਹਿਲਾਵਾਂ ਨੇ ਇਸ ਵਿੱਚ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਇਨ੍ਹਾਂ ਮਹਿਲਾਵਾਂ ਨੇ ਦੇਸ਼ ਭਰ ਵਿੱਚ ਮੌਜੂਦ 250 ਤੋਂ ਅਧਿਕ ਵਾਟਰ ਟ੍ਰੀਟਮੈਂਟ ਪਲਾਂਟਸ (WTPs) ਦਾ ਦੌਰਾ ਕੀਤਾ ਅਤੇ ਘਰਾਂ ਤੱਕ ਸਵੱਛ ਅਤੇ ਸੁਰੱਖਿਅਤ ਪੇਯਜਲ ਪਹੁੰਚਾਉਣ ਦੀਆਂ ਜਟਿਲ ਪ੍ਰਕਿਰਿਆਵਾਂ ਦੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਰਾਜ ਦੇ ਅਧਿਕਾਰੀਆਂ ਨੇ ਸਵੈ ਸਹਾਇਤਾ ਸਮੂਹਾਂ (ਐੱਸਐੱਚਜੀ) ਦੀਆਂ ਇਨ੍ਹਾਂ ਮਹਿਲਾਵਾਂ ਦਾ ਫੁੱਲ ਅਤੇ ਫੀਲਡ ਵਿਜ਼ਿਟ ਕਿਟ ਭੇਂਟ ਕਰਕੇ ਸੁਆਗਤ ਕੀਤਾ। ਇਸ ਕਿਟ ਵਿੱਚ ਪਾਣੀ ਦੀਆਂ ਬੋਤਲਾਂ/ਸਿਪਰ, ਗਲਾਸ, ਵਾਤਾਵਰਣ-ਅਨੁਕੂਲ ਬੈਗ, ਬੇਜ਼ਿਜ (badges) ਆਦਿ ਸ਼ਾਮਲ ਸਨ।

 

ਪੂਰਾ ਦਿਨ, ਮਹਿਲਾਵਾਂ ਨੇ ਪੇਯਜਲ ਘਰਾਂ ਤੱਕ ਪਹੁੰਚਾਉਣ ਦੀ ਪ੍ਰਕਿਰਿਆ ਦੇ ਬੁਨਿਆਦੀ ਢਾਂਚੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਨੂੰ ਪਾਣੀ ਦੀ ਗੁਣਵੱਤਾ ਦੀ ਟੈਸਟਿੰਗ ਪ੍ਰੋਟੋਕੋਲ ‘ਤੇ ਮਾਹਰਾਂ ਤੋਂ ਜਾਣਕਾਰੀ ਮਿਲੀ ਅਤੇ ਇਸ ਤਰ੍ਹਾਂ ਆਪਣੇ ਭਾਈਚਾਰਿਆਂ ਦੇ ਲਈ ਪਾਣੀ ਦੀ ਸ਼ੁੱਧਤਾ ਦੇ ਉੱਚਤਮ ਮਾਪਦੰਡ ਦੇ ਬਾਰੇ ਉਨ੍ਹਾਂ ਦੀ ਸਮਝ ਵਧੀ। ਮਹਿਲਾਵਾਂ ਵਿੱਚ ਜਲ ਦੇ ਬੁਨਿਆਦੀ ਢਾਂਚੇ ਦੇ ਪ੍ਰਤੀ ਮਲਕੀਅਤ ਅਤੇ ਜ਼ਿੰਮੇਦਾਰੀ ਦੀ ਗਹਿਰੀ ਭਾਵਨਾ ਸੀ। ਇਸ ਲਈ ਇਹ ਜਾਣਕਾਰੀ ਦੇ ਕੇ ਉਨ੍ਹਾਂ ਨੂੰ ਸਸ਼ਕਤ ਬਣਾਉਣ ਦੀ ਮੁਹਿੰਮ ਦਾ ਇੱਕ ਲਕਸ਼ ਹਾਸਲ ਕਰ ਲਿਆ ਗਿਆ।

ਮੁਹਿੰਮ ਦੇ ਪਹਿਲੇ ਦਿਨ ਮਹਿਲਾਵਾਂ ਨੂੰ ਅਮਰੁਤ ਯੋਜਨਾ ਅਤੇ ਇਸ ਦੇ ਵਿਆਪਕ ਪ੍ਰਭਾਵ ਦੇ ਬਾਰੇ ਵਿੱਚ ਜਾਣੂ ਕਰਨ ਅਤੇ ਸਿੱਖਿਅਤ ਕਰਨ ਦੇ ਨਾਲ–ਨਾਲ ਵਾਟਰ ਟ੍ਰੀਟਮੈਂਟ ਪਲਾਂਟਸ ਦਾ ਵਿਆਪਕ ਦੌਰਾ ਕਰਾਉਣ, ਮਹਿਲਾ ਸਵੈ ਸਹਾਇਤਾ ਸਮੂਹਾਂ (ਐੱਸਐੱਚਜੀ) ਦੁਆਰਾ ਤਿਆਰ ਸਮਾਰਿਕਾ ਅਤੇ ਲੇਖਾਂ ਦੇ ਜ਼ਰੀਏ ਨਾਲ ਸਮਾਵੇਸ਼ਿਤਾ ਨੂੰ ਹੁਲਾਰਾ ਦੇਣ ਅਤੇ ਮਹਿਲਾਵਾਂ ਨੂੰ ਆਪਣੇ ਘਰਾਂ ਵਿੱਚ ਪਾਣੀ ਬਚਾਉਣ ਵਾਲੇ ਨਲ ਲਗਾਉਣ ਦੇ ਲਈ ਪ੍ਰੋਤਸਾਹਿਤ ਕਰਨ ਜਿਹੇ ਕਾਰਜ ਸ਼ਾਮਲ ਸਨ। ਮੁਹਿੰਮ ਵਿੱਚ ਸ਼ਾਮਲ ਮਹਿਲਾਵਾਂ ਨੇ ਪਾਣੀ ਦਾ ਬੁੱਧੀਮਾਣੀ ਨਾਲ ਉਪਯੋਗ ਕਰਨ ਅਤੇ ਉਸ ਦੀ ਸੰਭਾਲ਼ ਕਰਨ ਦੀ ਵੀ ਪ੍ਰਤੀਬੱਧਤਾ ਜਤਾਈ।

ਸਵੈ ਸਹਾਇਤਾ ਸਮੂਹਾਂ ਅਤੇ ਰਾਜ ਦੇ ਅਧਿਕਾਰੀਆਂ ਦੀਆਂ ਮਿਲ ਜੁਲ ਕੇ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਵਜ੍ਹਾ ਨਾਲ ਮੁਹਿੰਮ ਦਾ ਪਹਿਲਾ ਦਿਨ ਬੇਹੱਦ ਸਫ਼ਲ ਰਿਹਾ। ਇਹ ਅਮਰੁਤ 2.0 ਪਹਿਲ ਦੇ ਤਹਿਤ ਮਹੱਤਵਪੂਰਨ ਜਲ ਬੁਨਿਆਦੀ ਢਾਂਚੇ ਦੇ ਸਬੰਧ ਵਿੱਚ ਮਹਿਲਾਵਾਂ ਨੂੰ ਸਮਾਵੇਸ਼ੀ ਅਤੇ ਸਸ਼ਕਤ ਬਣਾਉਣ ਦੀ ਦ੍ਰਿਸ਼ਟੀ ਪੱਖੋਂ ਇੱਕ ਮੁੱਖ ਸਫ਼ਲਤਾ ਹੈ। ਮੁਹਿੰਮ ਦੇ ਦੂਸਰੇ ਅਤੇ ਤੀਸਰੇ ਦਿਨ ਸਵੈ ਸਹਾਇਤਾ ਸਮੂਹਾਂ ਦੀਆਂ 10,000 ਤੋਂ ਜ਼ਿਆਦਾ ਮਹਿਲਾਵਾਂ 400 ਤੋਂ ਅਧਿਕ ਵਾਟਰ ਟ੍ਰੀਟਮੈਂਟ ਪਲਾਂਟਸ (ਡਬਲਿਊਟੀਪੀ) ਦਾ ਦੌਰਾ ਕਰਨਗੀਆਂ ਅਤੇ “ਜਲ ਦੀਵਾਲੀ” ਮਨਾਉਣਗੀਆਂ। ਇਹ ਮੁਹਿੰਮ 9 ਨਵੰਬਰ 2023 ਤੱਕ ਜਾਰੀ ਰਹੇਗੀ।

ਚਿੱਤਰ 1 : ਉੱਤਰਾਖੰਡ

ਚਿੱਤਰ 2 : ਅਸਮ

ਚਿੱਤਰ 3 : ਜੰਮੂ ਅਤੇ ਕਸ਼ਮੀਰ

ਚਿੱਤਰ 4 : ਕਰਨਾਟਕ

ਚਿੱਤਰ 5 : ਕਰਨਾਟਕ

ਚਿੱਤਰ 6 : ਝਾਰਖੰਡ

 

ਚਿੱਤਰ 7 : ਝਾਰਖੰਡ

ਚਿੱਤਰ 8 : ਉੱਤਰਾਖੰਡ

ਚਿੱਤਰ 9 : ਉੱਤਰ ਪ੍ਰਦੇਸ਼

ਚਿੱਤਰ 10 : ਉੱਤਰ ਪ੍ਰਦੇਸ਼

ਚਿੱਤਰ 11 : ਗੁਜਰਾਤ

ਚਿੱਤਰ 12 : ਤਮਿਲ ਨਾਡੂ

ਚਿੱਤਰ 13 : ਨਾਗਾਲੈਂਡ

ਚਿੱਤਰ 14 : ਹਿਮਾਚਲ ਪ੍ਰਦੇਸ਼

ਚਿੱਤਰ -15 ਮੇਘਾਲਿਆ

*****

ਆਰਕੇਜੇ/ਐੱਮ   


(Release ID: 1975631) Visitor Counter : 95