ਪ੍ਰਧਾਨ ਮੰਤਰੀ ਦਫਤਰ

ਨਵੀਂ ਦਿੱਲੀ ਵਿੱਚ ਆਯੋਜਿਤ 21ਵੇਂ ਹਿੰਦੁਸਤਾਨ ਟਾਈਮਸ ਲੀਡਰਸ਼ਿਪ ਸਮਿਟ 2023 ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 04 NOV 2023 10:58PM by PIB Chandigarh

ਸ਼ੋਭਨਾ ਭਰਤਿਯਾ ਜੀ, ਹਿੰਦੁਸਤਾਨ ਟਾਈਮਸ ਦੇ, ਤੁਹਾਡੀ ਟੀਮ ਦੇ ਸਾਰੇ ਮੈਂਬਰ, ਇੱਥੇ ਉਪਸਥਿਤ ਸਾਰੇ Guests, ਦੇਵੀਓ ਅਤੇ ਸੱਜਣੋਂ।

ਸਭ ਤੋਂ ਪਹਿਲਾਂ ਤਾਂ ਮੈਂ ਆਪ ਸਭ ਤੋਂ ਮੁਆਫੀ ਚਾਹੁੰਦਾ ਹਾਂ ਕਿਉਂਕਿ ਮੈਂ ਚੁਣਾਵੀ ਮੈਦਾਨ ਵਿੱਚ ਸੀ ਤਾਂ ਉੱਥੋਂ ਆਉਂਦੇ-ਆਉਂਦੇ ਥੋੜੀ ਦੇਰ ਹੋ ਗਈ। ਲੇਕਿਨ ਸਿੱਧਾ ਏਅਰਪੋਰਟ ਤੋਂ ਪਹੁੰਚਿਆ ਹਾਂ ਤੁਹਾਡੇ ਵਿੱਚ। ਸ਼ੋਭਨਾ ਜੀ ਬਹੁਤ ਵਧੀਆ ਬੋਲ ਰਹੀ ਸੀ, ਯਾਨੀ ਮੁੱਦੇ ਚੰਗੇ ਸੀ, ਜ਼ਰੂਰ ਕਦੇ ਨਾ ਕਦੇ ਪੜ੍ਹਣ ਨੂੰ ਵੀ ਮਿਲੇਗਾ। ਚਲੋ ਉਸ ਵਿੱਚ ਦੇਰ ਹੋ ਗਈ।

ਸਾਥੀਓ,

ਆਪ ਸਭ ਨੂੰ ਨਮਸਕਾਰ। ਹਿੰਦੁਸਤਾਨ ਟਾਈਮਸ ਲੀਡਰਸ਼ਿਪ ਸਮਿਟ ਵਿੱਚ ਇੱਕ ਵਾਰ ਫਿਰ ਤੁਸੀਂ ਮੈਨੂੰ ਇੱਥੇ ਨਿਮੰਤ੍ਰਿਤ ਕੀਤਾ, ਇਸ ਦੇ ਲਈ ਮੈਂ HT ਗਰੁੱਪ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। 2014 ਵਿੱਚ ਜਦੋਂ ਸਾਡੀ ਸਰਕਾਰ ਬਣੀ ਸੀ, ਅਤੇ ਸਾਡਾ ਸੇਵਾਕਾਲ ਸ਼ੁਰੂ ਹੋਇਆ ਸੀ, ਉਸ ਸਮੇਂ ਇਸ ਸਮਿਟ ਦੀ ਥੀਮ ਸੀ- Reshaping India ਯਾਨੀ HT Group ਇਹ ਮੰਨ ਕੇ ਚਲ ਰਿਹਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਭਾਰਤ ਵਿੱਚ ਬਹੁਤ ਕੁਝ ਬਦਲੇਗਾ, Reshape ਹੋਵੇਗਾ। 2019 ਵਿੱਚ ਜਦੋਂ ਸਾਡੀ ਸਰਕਾਰ ਪਹਿਲਾਂ ਤੋਂ ਵੀ ਜ਼ਿਆਦਾ ਬਹੁਮਤ ਦੇ ਨਾਲ ਵਾਪਸ ਆਈ, ਤਾਂ ਉਸ ਸਮੇਂ ਤੁਸੀਂ ਥੀਮ ਰੱਖੀ- Conversation for a Better Tomorrow. ਤੁਸੀਂ HT ਸਮਿਟ ਦੇ ਮਾਧਿਅਮ ਨਾਲ ਦੁਨੀਆ ਨੂੰ ਸੰਦੇਸ਼ ਦਿੱਤਾ ਕਿ ਭਾਰਤ ਇੱਕ ਬਿਹਤਰ ਭਵਿੱਖ ਦੇ ਰਸਤੇ ‘ਤੇ ਅੱਗੇ ਵਧ ਰਿਹਾ ਹੈ। ਹੁਣ 2023 ਵਿੱਚ ਜਦੋਂ ਦੇਸ਼ ਵਿੱਚ ਅਗਲੇ ਵਰ੍ਹੇ ਹੋਣ ਵਾਲੀਆਂ ਚੋਣਾਂ ਦੀ ਚਰਚਾ ਹੋ ਰਹੀ ਹੈ, ਤਾਂ ਤੁਹਾਡੀ ਥੀਮ ਹੈ- Beyond Barriers… ਅਤੇ ਮੈਂ ਜਨਤਾ ਦੇ ਵਿੱਚ ਰਹਿਣ, ਜੀਉਣ ਵਾਲਾ ਇਨਸਾਨ ਹਾਂ, ਪੌਲੀਟਿਕਲ ਆਦਮੀ ਹਾਂ ਅਤੇ ਜਨਪ੍ਰਤੀਨਿਧੀ ਹਾਂ ਤਾਂ ਮੈਨੂੰ ਉਸ ਵਿੱਚ ਕੁਝ ਇੱਕ ਸੰਦੇਸ਼ ਦਿਖਦਾ ਹੈ। ਆਮ ਤੌਰ ‘ਤੇ ਓਪਿਨੀਅਨ ਪੋਲ, ਚੋਣਾਂ ਦੇ ਕੁਝ ਹਫਤੇ ਪਹਿਲਾਂ ਆਉਂਦੇ ਹਨ ਅਤੇ ਦੱਸਦੇ ਹਨ, ਕੀ ਹੋਣ ਵਾਲਾ ਹੈ। ਲੇਕਿਨ ਤੁਸੀਂ ਸਾਫ਼ ਸੰਕੇਤ ਦੇ ਦਿੱਤਾ ਹੈ ਕਿ ਦੇਸ਼ ਦੀ ਜਨਤਾ ਇਸ ਵਾਰ ਸਾਰੇ ਬੈਰੀਅਰ ਤੋੜ ਕੇ ਸਾਡਾ ਸਮਰਥਨ ਕਰਨ ਵਾਲੀ ਹੈ। 2024 Election Results will be beyond barriers. 

ਸਾਥੀਓ,

‘Reshaping India’ ਤੋਂ ‘Beyond Barriers’ ਤੱਕ ਦੇ ਭਾਰਤ ਦੇ ਇਸ ਸਫਰ ਨੇ ਆਉਣ ਵਾਲੇ ਉੱਜਵਲ ਭਵਿੱਖ ਦੀ ਨੀਂਹ ਗੜ੍ਹ ਦਿੱਤੀ ਹੈ। ਇਸ ਨੀਂਹ ‘ਤੇ ਵਿਕਸਿਤ ਭਾਰਤ ਦਾ ਨਿਰਮਾਣ ਹੋਵੇਗਾ, ਸ਼ਾਨਦਾਰ ਅਤੇ ਸਮ੍ਰਿੱਧ ਭਾਰਤ ਦਾ ਨਿਰਮਾਣ ਹੋਵੇਗਾ। ਲੰਬੇ ਸਮੇਂ ਤੱਕ, ਭਾਰਤ ਅਤੇ ਅਸੀਂ ਭਾਰਤੀਆਂ ਨੂੰ ਅਨੇਕ Barriers ਦਾ ਸਾਹਮਣਾ ਕਰਨਾ ਪਿਆ ਹੈ। ਸਾਡੇ ‘ਤੇ ਹੋਏ ਹਮਲਿਆਂ ਅਤੇ ਗ਼ੁਲਾਮੀ ਦੇ ਲੰਬੇ ਕਾਲਖੰਡ ਨੇ ਭਾਰਤ ਨੂੰ ਬਹੁਤ ਸਾਰੇ ਬੰਧਨਾਂ ਵਿੱਚ ਬੰਨ੍ਹ ਦਿੱਤਾ ਸੀ। ਸੁਤੰਤਰਤਾ ਅੰਦੋਲਨ ਦੇ ਸਮੇਂ ਜੋ ਇੱਕ ਜਵਾਰ ਉਠਿਆ, ਜੋ ਜਜ਼ਬਾ ਪੈਦਾ ਹੋਇਆ, ਸਮੂਹਿਕਤਾ ਦੀ ਜੋ ਭਾਵਨਾ ਪੈਦਾ ਹੋਈ, ਉਸ ਨੇ ਅਜਿਹੇ ਕਈ ਬੰਧਨਾਂ ਨੂੰ ਤੋੜ ਦਿੱਤਾ ਸੀ। ਆਜ਼ਾਦੀ ਦੇ ਬਾਅਦ ਉਮੀਦ ਸੀ ਕਿ ਇਹੀ momentum ਅੱਗੇ ਵੀ ਜਾਰੀ ਰਹੇਗਾ, ਲੇਕਿਨ ਬਦਕਿਸਮਤੀ ਨਾਲ ਅਜਿਹਾ ਹੋ ਨਹੀਂ ਪਾਇਆ। ਅਨੇਕ ਤਰ੍ਹਾਂ ਦੇ ਬੰਧਨਾਂ ਵਿੱਚ ਬੰਨ੍ਹਿਆ ਹੋਇਆ ਸਾਡਾ ਦੇਸ਼, ਉਸ ਰਫ਼ਤਾਰ ਨਾਲ ਅੱਗੇ ਨਹੀਂ ਵਧ ਪਾਇਆ, ਜਿੰਨਾ ਉਸ ਦਾ ਸਮਰੱਥ ਸੀ। ਇੱਕ ਬਹੁਤ ਵੱਡਾ Barrier ਮਾਨਸਿਕਤਾ ਦਾ ਸੀ, Mental Barriers, ਕੁਝ Barriers real ਸਨ, ਅਸਲ ਵਿੱਚ ਸਨ। ਕੁਝ Barriers perceived ਸਨ, ਬਣਾਏ ਗਏ ਸਨ, ਅਤੇ ਕੁਝ Barriers exaggerated, ਵਧਾ-ਚੜ੍ਹਾ ਕੇ ਸਾਡੇ ਸਾਹਮਣੇ ਹੌਵੇ ਦੀ ਤਰ੍ਹਾਂ ਪੇਸ਼ ਕਰ ਦਿੱਤੇ ਗਏ ਸਨ। 2014 ਦੇ ਬਾਅਦ ਨਾਲ ਹੀ ਭਾਰਤ, ਲਗਾਤਾਰ ਇਨ੍ਹਾਂ ਬੰਧਨਾਂ ਨੂੰ ਤੋੜਣ ਦੇ ਲਈ ਮਿਹਨਤ ਕਰ ਰਿਹਾ ਹੈ। 

ਮੈਨੂੰ ਸੰਤੋਸ਼ ਹੈ ਕਿ ਅਸੀਂ ਅਨੇਕ ਰੁਕਾਵਟਾਂ ਪਾਰ ਕੀਤੀਆਂ ਹਨ ਅਤੇ ਹੁਣ ਅਸੀਂ ‘Beyond Barriers’ ਦੀ ਗੱਲ ਕਰ ਰਹੇ ਹਾਂ। ਅੱਜ ਭਾਰਤ ਹਰ Barrier ਤੋੜਦੇ ਹੋਏ ਚੰਦ ‘ਤੇ ਉੱਥੇ ਪਹੁੰਚਿਆ ਹੈ, ਜਿੱਥੇ ਕੋਈ ਨਹੀਂ ਪਹੁੰਚਿਆ ਹੈ। ਅੱਜ ਭਾਰਤ ਹਰ ਚੁਣੌਤੀ ਨੂੰ ਪਾਰ ਕਰਦੇ ਹੋਏ ਡਿਜੀਟਲ ਟ੍ਰਾਂਜ਼ੈਕਸ਼ਨ ਵਿੱਚ ਨੰਬਰ ਵਨ ਬਣਿਆ ਹੈ। ਅੱਜ ਭਾਰਤ, ਹਰ ਰੁਕਾਵਟ ਤੋਂ ਨਿਕਲ ਕੇ, ਮੋਬਾਈਲ ਮੈਨੂਫੈਕਚਰਿੰਗ ਵਿੱਚ ਲੀਡ ਲੈ ਰਿਹਾ ਹੈ। ਅੱਜ ਭਾਰਤ, ਸਟਾਰਟ ਅੱਪਸ ਦੀ ਦੁਨੀਆ ਵਿੱਚ ਟੌਪ ਤਿੰਨ ਵਿੱਚ ਹੈ। ਅੱਜ ਭਾਰਤ, ਦੁਨੀਆ ਦਾ ਸਭ ਤੋਂ ਵੱਡਾ Skilled Pool ਆਪਣੇ ਇੱਥੇ ਬਣ ਰਿਹਾ ਹੈ। ਅੱਜ ਭਾਰਤ, ਜੀ-20 ਜਿਹੇ ਆਯੋਜਨਾਂ ਵਿੱਚ ਆਪਣਾ ਪਰਚਮ ਲਹਿਰਾ ਰਿਹਾ ਹੈ। ਅੱਜ ਭਾਰਤ ਆਪਣੇ-ਆਪ ਨੂੰ ਹਰ ਵੰਧਨ ਤੋਂ ਮੁਕਤ ਕਰਕੇ ਅੱਗੇ ਵਧ ਰਿਹਾ ਹੈ। ਅਤੇ ਤੁਸੀਂ ਸੁਣਿਆ ਹੀ ਹੋਵੇਗਾ- ਸਿਤਾਰਿਆਂ ਦੇ ਅੱਗੇ ਜਿੱਥੇ ਹੋਰ ਵੀ ਹੈ। ਭਾਰਤ, ਇੰਨੇ ‘ਤੇ ਹੀ ਰੁਕਣ ਵਾਲਾ ਨਹੀਂ ਹੈ। 

ਸਾਥੀਓ,

ਜਿਵੇਂ ਮੈਂ  ਹੁਣ ਕਹਿ ਰਿਹਾ ਸੀ, ਸਭ ਤੋਂ ਵੱਡਾ ਬੈਰੀਅਰ ਤਾਂ ਸਾਡੇ ਇੱਥੇ Mindset ਦਾ ਹੀ ਸੀ, ਮੈਂਟਲ ਬੈਰੀਅਰਸ ਸੀ। ਇਸੇ ਮਾਈਂਡਸੈੱਟ ਦੀ ਵਜ੍ਹਾਂ ਨਾਲ ਸਾਨੂੰ ਕਿਹੋ ਜਿਹੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਸਨ। ਇਸ ਦੇਸ਼ ਦਾ ਕੁਝ ਹੋ ਹੀ ਨਹੀਂ ਸਕਦਾ...ਇਸ ਦੇਸ਼ ਵਿੱਚ ਕੁਝ ਬਦਲ ਹੀ ਨਹੀਂ ਸਕਦਾ... ਅਤੇ, ਆਪਣੇ ਇੱਥੇ ਸਭ ਇਵੇਂ ਹੀ ਚਲਦਾ ਹੈ...ਅਗਰ ਲੇਟ ਆਏ ਤੋਂ ਵੀ ਕਹਿੰਦੇ ਸਨ- Indian Time, ਬਹੁਤ ਮਾਣ ਨਾਲ ਕਹਿੰਦੇ ਸਨ। ਕਰੱਪਸ਼ਨ ਦਾ, ਅਰੇ ਉਸ ਦਾ ਤਾਂ ਕੁਝ ਹੋ ਹੀ ਨਹੀਂ ਸਕਦਾ ਹੈ ਸਾਹਬ, ਜੀਨਾ ਸਿੱਖ ਲਵੋ... ਕੋਈ ਚੀਜ਼ ਸਰਕਾਰ ਨੇ ਬਣਾਈ ਹੈ ਤਾਂ ਉਸ ਦੀ ਕੁਆਲਿਟੀ ਖ਼ਰਾਬ ਹੀ ਹੋਵੇਗੀ ਸਾਹਬ, ਇਹ ਤਾਂ ਸਰਕਾਰੀ ਹੈ...ਕੁਝ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ, ਜੋ ਪੂਰੇ ਦੇਸ਼ ਨੂੰ ਮੈਂਟਲ ਬੈਰੀਅਰ ਤੋੜ ਕੇ ਬਾਹਰ ਆਉਣ ਦੇ ਲਈ ਪ੍ਰੇਰਿਤ ਕਰਦੀਆਂ ਹਨ। ਗਾਂਧੀ ਜੀ ਨੇ ਦਾਂਡੀ ਯਾਤਰਾ ਵਿੱਚ ਉਠਾਇਆ ਤਾਂ ਇੱਕ ਚੁਟਕੀ ਭਰ ਨਮਕ ਸੀ, ਲੇਕਿਨ ਪੂਰਾ ਦੇਸ਼ ਖੜ੍ਹਾ ਹੋ ਗਿਆ, ਅਸੀਂ ਆਜ਼ਾਦੀ ਪ੍ਰਾਪਤ ਕਰ ਸਕਦੇ ਹਾਂ ਲੋਕਾਂ ਦਾ ਇਹ ਵਿਸ਼ਵਾਸ ਵਧ ਗਿਆ ਸੀ। ਹੁਣ ਚੰਦ੍ਰਯਾਨ ਦੀ ਸਫਲਤਾ ਨਾਲ ਕੋਈ 140 ਕਰੋੜ ਦੇਸ਼ਵਾਸੀ ਅਚਾਨਕ ਵਿਗਿਆਨੀ ਨਹੀਂ ਬਣ ਗਏ ਹਨ, Astronaut ਨਹੀਂ ਬਣ ਗਏ ਹਨ।

ਲੇਕਿਨ ਪੂਰੇ ਦੇਸ਼ ਵਿੱਚ ਇੱਕ ਆਤਮ ਵਿਸ਼ਵਾਸ ਨਾਲ ਭਰੇ ਹੋਏ, ਮਾਹੌਲ ਨੂੰ ਅੱਜ ਵੀ ਅਸੀਂ ਅਨੁਭਵ ਕਰ ਰਹੇ ਹਾਂ। ਅਤੇ ਕੀ ਨਿਕਲਦਾ ਹੈ- ਅਸੀਂ ਕਰ ਸਕਦੇ ਹਾਂ, ਅਸੀਂ ਹਰ ਸੈਕਟਰ ਵਿੱਚ ਅੱਗੇ ਜਾ ਸਕਦੇ ਹਾਂ। ਅੱਜ ਹਰ ਭਾਰਤੀ ਬੁਲੰਦ ਹੌਸਲੇ ਨਾਲ ਭਰਿਆ ਹੋਇਆ ਹੈ। ਸਵੱਛਤਾ ਦਾ ਵਿਸ਼ਾ ਯਾਦ ਹੋਵੇਗਾ ਤੁਹਾਨੂੰ। ਕੁਝ ਲੋਕ ਕਹਿੰਦੇ ਸਨ ਕਿ ਲਾਲ ਕਿਲੇ ਤੋਂ ਪੀਐੱਮ ਦਾ ਸਵੱਛਤਾ ਦੀ ਗੱਲ ਕਰਨਾ, ਟੌਏਲਟ ਦੀ ਗੱਲ ਕਰਨਾ, ਇਸ ਅਹੁਦੇ ਦੀ ਗਰਿਮਾ ਦੇ ਖ਼ਿਲਾਫ਼ ਹੈ। ਸੈਨੇਟਰੀ ਪੈਡ, ਅਜਿਹਾ ਸ਼ਬਦ ਸੀ ਜਿਸ ਨੂੰ ਲੋਕ, ਖਾਸ ਤੌਰ ‘ਤੇ ਪੁਰਸ਼ ਸਧਾਰਣ ਬੋਲਚਾਲ ਦੀ ਭਾਸ਼ਾ ਵਿੱਚ ਵੀ ਬੋਲਣ ਤੋਂ ਬਚਦੇ ਸਨ। ਮੈਂ ਲਾਲ ਕਿਲੇ ਤੋਂ ਇਹ ਵਿਸ਼ਾ ਉਠਾਇਆ। ਅਤੇ ਉੱਥੋਂ ਤੋਂ ਹੀ ਮਾਈਂਡਸੈੱਟ ਬਦਲਣ ਦੀ ਸ਼ੁਰੂਆਤ ਹੋਈ। ਅੱਜ ਸਵੱਛਤਾ ਇੱਕ ਜਨ-ਅੰਦੋਲਨ ਬਣ ਗਿਆ ਹੈ। ਤੁਸੀਂ ਯਾਦ ਕਰੋ, ਖਾਦੀ ਨੂੰ ਕੋਈ ਪੁੱਛਦਾ ਤੱਕ ਨਹੀਂ ਸੀ। ਬਹੁਤ, ਯਾਨੀ ਸਾਡੇ ਜਿਹੇ ਨੇਤਾਵਾਂ ਦਾ ਵਿਸ਼ਾ ਰਹਿ ਗਿਆ ਸੀ, ਉਹ ਵੀ ਚੋਣਾਂ ਵਿੱਚ ਜ਼ਰਾ ਲੰਬਾ ਕੁਰਤਾ ਪਹਿਣ ਕੇ ਪਹੁੰਚ ਜਾਣਾ ਇਹੀ ਹੋ ਗਿਆ ਸੀ। ਲੇਕਿਨ ਹੁਣ ਪਿਛਲੇ 10 ਸਾਲ ਵਿੱਚ ਖਾਦੀ ਦੀ ਵਿਕਰੀ ਤਿੰਨ ਗੁਣਾ ਤੋਂ ਜ਼ਿਆਦਾ ਵਧ ਗਈ ਹੈ।

ਸਾਥੀਓ,

ਜਨਧਨ ਬੈਂਕ ਆਉਂਟਸ ਦੀ ਸਫ਼ਲਤਾ ਦੇਸ਼ਵਾਸੀ ਜਾਣਦੇ ਹਨ। ਲੇਕਿਨ ਜਦੋਂ ਅਸੀਂ ਇਸ ਯੋਜਨਾ ਨੂੰ ਲੈ ਕੇ ਆਏ ਸਨ, ਤਾਂ ਕੁਝ ਐਕਸਪਰਟਸ ਨੇ ਕਿਹਾ ਸੀ ਕਿ ਇਹ ਅਕਾਉਂਟ ਖੋਲਣਾ ਸੰਸਾਧਨਾਂ ਦੀ ਬਰਬਾਦੀ ਹੈ, ਗ਼ਰੀਬ ਇਨ੍ਹਾਂ ਵਿੱਚ ਇੱਕ ਪੈਸਾ ਵੀ ਨਹੀਂ ਪਾਵੇਗਾ। ਗੱਲ ਕੇਵਲ ਪੈਸੇ ਦੀ ਨਹੀਂ ਸੀ। ਗੱਲ ਸੀ ਮੈਂਟਲ ਬੈਰੀਅਰ ਤੋੜਣ ਦੀ, ਮਾਈਂਡਸੈੱਟ ਬਦਲਣ ਦੀ। ਇਹ ਲੋਕ ਗ਼ਰੀਬ ਦੇ ਉਸ ਅਭਿਮਾਨ ਨੂੰ, ਉਸ ਸਵਾਭਿਮਾਨ ਨੂੰ, ਕਦੇ ਸਮਝ ਵੀ ਨਹੀਂ ਪਾਏ, ਜੋ ਜਨਧਨ ਯੋਜਨਾ ਨੇ ਉਸ ਗਰੀਬ ਵਿੱਚ ਜਗਾਇਆ। ਉਸ ਨੂੰ ਤਾਂ ਬੈਂਕਾਂ ਦੇ ਦਰਵਾਜੇ ਤੱਕ ਜਾਣ ਦੀ ਹਿੰਮਤ ਨਹੀਂ ਹੁੰਦੀ ਸੀ, ਉਹ ਡਰਦਾ ਸੀ। ਉਸ ਦੇ ਲਈ ਬੈਂਕ ਅਕਾਉਂਟ ਹੋਣਾ ਵੀ ਅਮੀਰਾਂ ਦੀ ਚੀਜ਼ ਸੀ। ਜਦੋਂ ਉਸ ਨੇ ਦੇਖਿਆ ਕਿ ਬੈਂਕ ਖੁਦ ਉਸ ਦੇ ਦਰਵਾਜੇ ਤੱਕ ਆ ਰਹੇ ਹਨ, ਤਾਂ ਉਸ ਵਿੱਚ ਇੱਕ ਵਿਸ਼ਵਾਸ ਜਗਿਆ, ਇੱਕ ਸਵਾਭਿਮਾਨ ਜਗਿਆ, ਉਸ ਦੇ ਮਨ ਵਿੱਚ ਇੱਕ ਨਵਾਂ ਬੀਜ ਪਨਪਿਆ। ਅੱਜ ਉਹ ਵੱਡੇ ਅਭਿਮਾਨ ਨਾਲ ਆਪਣੀ ਜੇਬ ਵਿੱਚੋਂ ਰੁਪੇ ਕਾਰਡ ਕੱਢਦਾ ਹੈ, ਰੁਪੇ ਕਾਰਡ ਦਾ ਇਸਤੇਮਾਲ ਕਰਦਾ ਹੈ। ਅਤੇ ਅਸੀਂ ਤਾਂ ਜਾਣਦੇ ਹਾਂ, ਅੱਜ ਤੋਂ 5-10 ਸਾਲ ਪਹਿਲਾਂ ਸਥਿਤੀ ਇਹ ਸੀ ਕਿ ਕਿਸੇ ਵੱਡੇ ਹੋਟਲ ਵਿੱਚ ਵੱਡੇ-ਵੱਡੇ ਲੋਕ ਖਾਣਾ ਖਾ ਰਹੇ ਹਨ ਤਾਂ ਉਨ੍ਹਾਂ ਦੇ ਵਿੱਚ ਵੀ ਕੰਪੀਟਿਸ਼ਨ ਰਹਿੰਦਾ ਸੀ, ਉਹ ਜਦੋਂ ਬਟਵਾ ਕੱਢਦਾ ਸੀ ਤਾਂ ਚਾਹੁੰਦਾ ਸੀ ਕਿ ਉਹ ਦੇਖੋ ਕਿ ਉਸ ਦੇ ਬਟਵੇ ਵਿੱਚ 15-20 ਕਾਰਡ ਹਨ, ਕਾਰਡ ਦਿਖਾਉਣਾ ਵੀ ਫੈਸ਼ਨ ਸੀ, ਕਾਰਡ ਦੀ ਸੰਖਿਆ status ਵਿਸ਼ਾ ਸੀ। ਮੋਦੀ ਨੇ ਉਸ ਨੂੰ ਗਰੀਬ ਦੀ ਜੇਬ ਵਿੱਚ ਪਾ ਕੇ ਰੱਖ ਦਿੱਤਾ। ਮੈਂਟਲ ਬੈਰੀਅਰ ਕਿਵੇਂ ਤੋੜੇ ਜਾਂਦੇ ਹਨ। 

ਦੋਸਤੋਂ, ਅੱਜ ਗਰੀਬ ਨੂੰ ਲਗਦਾ ਹੈ ਕਿ ਜੋ ਅਮੀਰ ਦੇ ਕੋਲ ਹੈ, ਉਹ ਮੇਰੇ ਕੋਲ ਵੀ ਹੈ। ਇਸ ਬੀਜ ਨੇ ਵੱਡਾ ਰੁੱਖ ਬਣ ਕੇ ਕਿੰਨੇ ਹੀ ਫਲ ਦਿੱਤੇ ਹਨ। AC ਕਮਰਿਆਂ ਦੀ ਨੰਬਰ ਅਤੇ ਨੈਰੇਟਿਵ ਵਾਲੀ ਦੁਨੀਆ ਵਿੱਚ ਰਹਿਣ ਵਾਲੇ ਲੋਕ, ਗਰੀਬ ਦੇ ਇਸ ਮਨੋਵਿਗਿਆਨੀ ਸਸ਼ਕਤੀਕਰਣ ਨੂੰ ਕਦੇ ਨਹੀਂ ਸਮਝ ਪਾਉਣਗੇ। ਲੇਕਿਨ ਮੈਂ ਇੱਕ ਗਰੀਬ ਦੇ ਪਰਿਵਾਰ ਤੋਂ ਆਇਆ ਹਾਂ, ਗਰੀਬੀ ਨੂੰ ਜੀ ਕੇ ਇੱਥੇ ਆਇਆ ਹਾਂ, ਇਸ ਲਈ ਜਾਣਦਾ ਹਾਂ ਕਿ ਸਰਕਾਰ ਦੇ ਇਨ੍ਹਾਂ ਪ੍ਰਯਤਨਾਂ ਨੇ ਕਿੰਨੇ ਸਾਰੇ ਬੈਰੀਅਰਸ ਨੂੰ ਤੋੜਣ ਦਾ ਕੰਮ ਕੀਤਾ ਹੈ। ਮਾਈਂਡਸੈੱਟ ਵਿੱਚ ਇਹ ਪਰਿਵਰਤਨ ਦੇਸ਼ ਦੇ ਅੰਦਰ ਹੀ ਨਹੀਂ, ਬਾਹਰ ਵੀ ਆਇਆ ਹੈ। ਪਹਿਲਾਂ ਆਤੰਕੀ ਹਮਲਾ ਹੁੰਦਾ ਸੀ, ਤਾਂ ਸਾਡੀਆਂ ਸਰਕਾਰਾਂ ਦੁਨੀਆ ਨੂੰ ਅਪੀਲ ਕਰਦੀਆਂ ਸਨ ਕਿ ਸਾਡੀ ਮਦਦ ਕਰੋ, ਆਲਮੀ ਮਤ ਵਧਾਉਣ ਦੇ ਲਈ ਜਾਣਾ ਪੈਂਦਾ ਸੀ। ਆਤੰਕੀਆਂ ਨੂੰ ਰੋਕੋ। ਸਾਡੀ ਸਰਕਾਰ ਵਿੱਚ ਆਤੰਕੀ ਹਮਲਾ ਹੋਇਆ, ਤਾਂ ਹਮਲੇ ਦਾ ਜ਼ਿੰਮੇਦਾਰ ਦੇਸ਼ ਦੁਨੀਆ ਭਰ ਤੋਂ ਖੁਦ ਨੂੰ ਬਚਾਉਣ ਦੇ ਲਈ ਗੁਹਾਰ ਲਗਾਉਂਦਾ ਹੈ। ਭਾਰਤ ਦੇ ਐਕਸ਼ਨ ਨੇ ਦੁਨੀਆ ਦਾ ਮਾਈਂਡਸੈੱਟ ਬਦਲਿਆ। 10 ਸਾਲ ਪਹਿਲਾਂ ਦੁਨੀਆ ਸੋਚਦੀ ਸੀ ਕਿ ਭਾਰਤ Climate Action ਦੇ ਸੰਕਲਪਾਂ ਵਿੱਚ ਰੁਕਾਵਟ ਹੈ, ਇੱਕ ਰੁਕਾਵਟ ਹੈ, negative ਹੈ। ਲੇਕਿਨ ਅੱਜ ਭਾਰਤ ਦੁਨੀਆ ਦੇ Climate Action ਦੇ ਸੰਕਲਪਾਂ ਨੂੰ Lead ਕਰ ਰਿਹਾ ਹੈ, ਆਪਣੇ Targets ਨੂੰ ਸਮੇਂ ਤੋਂ ਪਹਿਲਾਂ ਹਾਸਲ ਕਰਕੇ ਦਿਖਾ ਰਿਹਾ ਹੈ।

ਅੱਜ ਮਾਈਂਡਸੈੱਟ ਬਦਲਣ ਦਾ ਪ੍ਰਭਾਵ ਅਸੀਂ ਸਪੋਰਟਸ ਦੀ ਦੁਨੀਆ ਵਿੱਚ ਵੀ ਦੇਖ ਰਹੇ ਹਾਂ। ਲੋਕ ਖਿਡਾਰੀਆਂ ਨੂੰ ਕਹਿੰਦੇ ਸਨ, ਖੇਡ ਤਾਂ ਰਹੇ ਹੋ ਲੇਕਿਨ ਕਰੀਅਰ ਵਿੱਚ ਕੀ ਕਰੋਗੇ, ਨੌਕਰੀ ਦਾ ਕੀ ਕਰੋਗੇ? ਸਰਕਾਰਾਂ ਨੇ ਵੀ ਖਿਡਾਰੀਆਂ ਨੂੰ ਭਗਵਾਨ ਭਰੋਸੇ ਛੱਡ ਦਿੱਤਾ ਸੀ। ਨਾ ਉਨ੍ਹਾਂ ਦੀ ਜ਼ਿਆਦਾ ਆਰਥਿਕ ਮਦਦ ਹੁੰਦੀ ਸੀ ਅਤੇ ਨਾ ਹੀ ਸਪੋਰਟਸ ਇਨਫ੍ਰਾਸਟ੍ਰਕਚਰ ‘ਤੇ ਧਿਆਨ ਦਿੱਤਾ ਜਾਂਦਾ ਸੀ। ਸਾਡੀ ਸਰਕਾਰ ਨੇ ਇਸ ਬੈਰੀਅਰ ਨੂੰ ਵੀ ਹਟਾਇਆ। ਹੁਣ ਅੱਜ ਇੱਕ ਦੇ ਬਾਅਦ ਇੱਕ ਟੂਰਨਾਮੈਂਟ ਵਿੱਚ, ਸਾਡੇ ਇੱਥੇ ਮੈਡਲਸ ਦੀ ਬਾਰਸ਼ ਹੋ ਰਹੀ ਹੈ।

Friends,

ਭਾਰਤ ਵਿੱਚ ਸਮਰੱਥ ਦੀ ਕਮੀ ਨਹੀਂ ਹੈ, ਸੰਸਾਧਨਾਂ ਦੀ ਕਮੀ ਨਹੀਂ ਹੈ। ਸਾਡੇ ਸਾਹਮਣੇ ਇੱਕ ਬਹੁਤ ਵੱਡਾ ਅਤੇ Real Barrier ਰਿਹਾ ਹੈ- ਗਰੀਬੀ ਦਾ। ਗਰੀਬੀ ਨੂੰ Slogans ਨਾਲ ਨਹੀਂ Solutions ਨਾਲ ਹੀ ਲੜਿਆ ਜਾ ਸਕਦਾ ਹੈ। ਗਰੀਬੀ ਨੂੰ ਨਾਰੇ ਨਾਲ ਸਹੀ, ਨੀਤੀ ਅਤੇ ਨੀਅਤ ਨਾਲ ਹੀ ਹਰਾਇਆ ਜਾ ਸਕਦਾ ਹੈ। ਸਾਡੇ ਇੱਥੇ ਪਹਿਲਾਂ ਦੀਆਂ ਸਰਕਾਰਾਂ ਦੀ ਜੋ ਸੋਚ ਰਹੀ ਉਸ ਨੇ ਦੇਸ਼ ਦੇ ਗਰੀਬ ਨੂੰ ਸਮਾਜਿਕ ਅਤੇ ਆਰਥਿਕ ਤੌਰ ‘ਤੇ ਅੱਗੇ ਨਹੀਂ ਵਧਣ ਦਿੱਤਾ। ਮੈਂ ਮੰਨਦਾ ਹਾਂ, ਗਰੀਬ ਵਿੱਚ ਖੁਦ ਇੰਨਾ ਸਮਰੱਥ ਹੁੰਦਾ ਹੈ ਕਿ ਉਹ ਗਰੀਬੀ ਨਾਲ ਲੜ ਸਕਣ ਅਤੇ ਉਸ ਲੜਾਈ ਵਿੱਚ ਜਿੱਤ ਸਕੇ। ਸਾਨੂੰ ਉਸ ਨੂੰ ਸਪੋਰਟ ਕਰਨਾ ਹੁੰਦਾ ਹੈ, ਉਸ ਨੂੰ ਮੂਲਭੂਤ ਸੁਵਿਧਾਵਾਂ ਦੇਣੀਆਂ ਹੁੰਦੀਆਂ ਹਨ, ਉਸ ਨੂੰ Empower ਕਰਨਾ ਹੁੰਦਾ ਹੈ। ਇਸ ਲਈ ਸਾਡੀ ਸਰਕਾਰ ਨੇ ਇਨ੍ਹਾਂ ਰੁਕਾਵਟਾਂ ਨੂੰ ਤੋੜਣ ਦੇ ਲਈ, ਗਰੀਬ ਨੂੰ Empower ਕਰਕੇ, ਉਸ ਕੰਮ ਨੂੰ ਅਸੀਂ ਸਰਵਉੱਚ ਪ੍ਰਾਥਮਿਕਤਾ ਤੌਰ ‘ਤੇ ਹਿੱਸਾ ਲਿਆ। ਅਸੀਂ ਨਾ ਸਿਰਫ ਲੋਕਾਂ ਦੀ ਜੀਵਨ ਬਦਲਿਆ, ਬਲਕਿ ਗਰੀਬਾਂ ਵਿੱਚ ਉਭਰਣ ਵਿੱਚ ਮਦਦ ਵੀ ਕੀਤ। ਇਸ ਦੇ ਪਰਿਣਾਮ ਅੱਜ ਦੇਸ਼ ਸਪਸ਼ਟ ਦੇਖ ਰਿਹਾ ਹੈ। ਅਤੇ ਹੁਣ ਸ਼ੋਭਨਾ ਜੀ ਦੱਸ ਰਹੇ ਸੀ ਸਿਰਫ਼ 5 ਵਰ੍ਹਿਆਂ ਵਿੱਚ 13 ਕਰੋੜ ਤੋਂ ਜ਼ਿਆਦਾ ਲੋਕ ਗਰੀਬੀ ਤੋਂ ਬਾਹਰ ਆਏ ਹਨ। ਯਾਨੀ ਅਸੀਂ ਕਹਿ ਸਕਦੇ ਹਾਂ ਕਿ 13 ਕਰੋੜ ਲੋਕਾਂ ਨੇ ਆਪਣੀ ਗਰੀਬੀ ਦੇ Barrier ਨੂੰ ਤੋੜਿਆ ਅਤੇ ਦੇਸ਼ ਦੇ Neo Middle Class ਵਿੱਚ ਸ਼ਾਮਲ ਹੋਏ ਹਨ।

ਸਾਥੀਓ,

ਭਾਰਤ ਦੇ ਵਿਕਾਸ ਦੇ ਸਾਹਮਣੇ ਇੱਕ ਬਹੁਤ ਵੱਡਾ Real Barrier ਰਿਹਾ ਹੈ, ਪਰਿਵਾਰਵਾਦ ਅਤੇ ਭਾਈ-ਭਤੀਜਾਵਾਦ ਦਾ। ਉਹ ਆਦਮੀ ਅਸਾਨੀ ਨਾਲ ਅੱਗੇ ਵਧ ਪਾਉਂਦਾ ਸੀ ਜੋ ਕਿਸੇ ਖਾਸ ਪਰਿਵਾਰ ਨਾਲ ਜੁੜਿਆ ਹੋਵੇ ਜਾਂ ਫਿਰ ਕਿਸੇ ਸ਼ਕਤੀਸ਼ਾਲੀ ਆਦਮੀ ਨੂੰ ਜਾਣਦਾ ਹੋਵੇ। ਦੇਸ਼ ਦੇ ਸਧਾਰਣ ਨਾਗਰਿਕ ਦੀ ਕਿਤੇ ਕੋਈ ਪੁੱਛ ਨਹੀਂ ਸੀ। ਚਾਹੇ ਖੇਡ ਹੋਵੇ, ਵਿਗਿਆਨ ਹੋਵੇ, ਰਾਜਨੀਤੀ ਹੋਵੇ ਜਾਂ ਪਦਮ ਸਨਮਾਨ ਹੋਵੇ, ਦੇਸ਼ ਦੇ ਸਧਾਰਣ ਮਨੁੱਖ ਨੂੰ ਲਗਦਾ ਸੀ ਕਿ ਅਗਰ ਉਹ ਕਿਸੇ ਵੱਡੇ ਪਰਿਵਾਰ ਨਾਲ ਨਹੀਂ ਜੁੜਿਆ ਹੈ ਤਾਂ ਉਸ ਦੇ ਲਈ ਸਫ਼ਲ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ। ਲੇਕਿਨ ਤੁਸੀਂ ਬੀਤੇ ਕੁਝ ਸਾਲਾਂ ਵਿੱਚ ਦੇਖਿਆ ਹੈ ਕਿ ਇਨ੍ਹਾਂ ਸਾਰੇ ਖੇਤਰਾਂ ਵਿੱਚ ਦੇਸ਼ ਦਾ ਸਧਾਰਣ ਨਾਗਰਿਕ, ਹੁਣ Empowered ਅਤੇ Encouraged feel ਕਰਨ ਲਗਿਆ ਹੈ। ਹੁਣ ਉਸ ਇਸ ਦੀ ਚਿੰਤਾ ਨਹੀਂ ਹੁੰਦੀ ਕਿ ਉਸ ਨੂੰ ਕਿਸੇ ਤਾਕਤਵਰ ਆਦਮੀ ਦੇ ਇੱਥੇ ਚੱਕਰ ਲਗਾਉਣ ਹੋਣਗੇ, ਉਸ ਦੀ ਸਹਾਇਤਾ ਲੈਣੀ ਹੋਵੇਗੀ। Yesterday's Unsung Heroes are Country's Heroes today!

Friends,

ਭਾਰਤ ਵਿੱਚ ਵਰ੍ਹਿਆਂ ਤੱਕ ਆਧੁਨਿਕ Infrastructure ਦੀ ਕਮੀ ਸਾਡੇ ਵਿਕਾਸ ਦੇ ਰਸਤੇ ਵਿੱਚ ਇੱਕ ਵੱਡੇ ਅਤੇ Real Barrier ਦੇ ਬਰਾਬਰ ਰਹੀ ਹੈ। ਅਸੀਂ ਇਸ ਦਾ ਸਮਾਧਾਨ ਕੱਢਿਆ ਹੈ, ਭਾਰਤ ਵਿੱਚ ਦੁਨੀਆ ਦੀ ਸਭ ਤੋਂ ਵੱਡੀ Infrastructure Building Drive ਸ਼ੁਰੂ ਹੋਈ। ਅੱਜ ਦੇਸ਼ ਵਿੱਚ ਅਭੂਤਪੂਰਵ Infrastructure Development ਹੋ ਰਿਹਾ ਹੈ। ਮੈਂ ਤੁਹਾਨੂੰ ਕੁਝ ਉਦਾਹਰਣ ਦੇਵਾਂਗਾ, ਜਿਸ ਨਾਲ ਤੁਹਾਨੂੰ ਭਾਰਤ ਦੀ ਸਪੀਡ ਅਤੇ ਸਕੇਲ ਦਾ ਅੰਦਾਜਾ ਲਗੇਗਾ। ਸਾਲ 2103-14 ਵਿੱਚ ਹਰ ਦਿਨ 12 ਕਿਲੋਮੀਟਰ ਹਾਈਵੇਅ ਬਣਦੇ ਸਨ। ਮੇਰਾ ਸੇਵਾਕਾਲ ਸ਼ੁਰੂ ਹੋਣ ਤੋਂ ਪਹਿਲਾਂ ਦੀ ਗੱਲ ਕਰ ਰਿਹਾ ਹਾਂ। 2022-23 ਵਿੱਚ ਅਸੀਂ ਲਗਭਗ ਪ੍ਰਤੀਦਿਨ 30 ਕਿਲੋਮੀਟਰ ਹਾਈਵੇਅ ਹਰ ਦਿਨ ਬਣਾਏ ਹਨ। 2014 ਵਿੱਚ ਦੇਸ਼ ਦੇ 5 ਸ਼ਹਿਰਾਂ ਵਿੱਚ ਮੈਟ੍ਰੋ ਰੇਲ ਦੀ ਕਨੈਕਟੀਵਿਟੀ ਸੀ। 2023 ਵਿੱਚ ਦੇਸ਼ ਦੇ 20 ਸ਼ਹਿਰਾਂ ਵਿੱਚ ਮੈਟ੍ਰੋ ਰੇਲ ਕਨੈਕਟੀਵਿਟੀ ਹੈ। 2014 ਵਿੱਚ ਦੇਸ਼ ਦੇ ਕਰੀਬ 70 ਔਪਰੇਸ਼ਨਲ ਏਅਰਪੋਰਟਸ ਸਨ। 2023 ਵਿੱਚ ਇਹ ਸੰਖਿਆ ਲਗਭਗ 150 ਤੱਕ ਪਹੁੰਚ ਗਈ ਹੈ, ਯਾਨੀ ਇਹ ਅੰਕੜਾ ਡਬਲ ਹੋ ਗਿਆ ਹੈ। 2014 ਵਿੱਚ ਦੇਸ਼ ਵਿੱਚ ਕਰੀਬ 380 ਮੈਡੀਕਲ ਕਾਲਜ ਸੀ। 2023 ਵਿੱਚ ਸਾਡੇ ਕੋਲ 700 ਤੋਂ ਅਧਿਕ ਮੈਡੀਕਲ ਕਾਲਜ ਹਨ। 2014 ਵਿੱਚ ਗ੍ਰਾਮ ਪੰਚਾਇਤਾਂ ਤੱਕ ਸਿਰਫ਼ 350 ਕਿਲੋਮੀਟਰ ਔਪਟਿਕ ਫਾਈਬਰ ਪਹੁੰਚਿਆ ਸੀ। 2023 ਤੱਕ ਅਸੀਂ ਕਰੀਬ 6 ਲੱਖ ਕਿਲੋਮੀਟਰ ਔਪਟਿਕ ਫਾਈਬਰ ਵਿਛਾ ਕੇ ਗ੍ਰਾਮ ਪੰਚਾਇਤਾਂ ਨੂੰ ਜੋੜਿਆ ਹੈ। 2014 ਵਿੱਚ 55 ਪ੍ਰਤੀਸ਼ਤ ਪਿੰਡ ਹੀ ਪੀਐੱਮ ਗ੍ਰਾਮ ਸੜਕ ਯੋਜਨਾ ਨਾਲ ਜੁੜੇ ਸਨ। ਅਸੀਂ 4 ਲੱਖ ਕਿਲੋਮੀਟਰ ਤੋਂ ਜ਼ਿਆਦਾ ਸੜਕਾਂ ਬਣਾ ਕੇ ਇਹ ਅੰਕੜਾ 99 percent ਤੱਕ ਪਹੁੰਚਾ ਦਿੱਤਾ ਹੈ। 2014  ਤੱਕ ਭਾਰਤ ਵਿੱਚ ਕਰੀਬ 20 ਹਜ਼ਾਰ ਕਿਲੋਮੀਟਰ ਰੇਲ ਲਾਈਨਾਂ ਦਾ ਇਲੈਕਟ੍ਰੀਫਿਕੇਸ਼ਨ ਹੁੰਦਾ ਸੀ। ਧਿਆਨ ਨਾਲ ਸੁਣੋ। 70 ਸਾਲ ਵਿੱਚ 20 thousand ਕਿਲੋਮੀਟਰ ਰੇਲ ਲਾਈਨਾਂ ਦਾ ਇਲੈਕਟ੍ਰੀਫਿਕੇਸ਼ਨ। ਜਦਕਿ ਸਾਡੀ ਸਰਕਾਰ ਨੇ 10 ਸਾਲ ਵਿੱਚ ਕਰੀਬ 40 ਹਜ਼ਾਰ ਕਿਲੋਮੀਟਰ ਰੇਲ ਲਾਈਨਾਂ ਦਾ ਇਲੈਕਟ੍ਰੀਫਿਕੇਸ਼ਨ ਕੀਤਾ ਹੈ। ਇਹ ਅੱਜ ਦੇ ਭਾਰਤ ਦੀ ਸਪੀਡ ਹੈ, ਸਕੇਲ ਹੈ ਅਤੇ ਭਾਰਤ ਦੀ ਸਕਸੈੱਸ ਦਾ ਪ੍ਰਤੀਕ ਹੈ।

ਸਾਥੀਓ,

ਬੀਤੇ ਵਰ੍ਹਿਆਂ ਵਿੱਚ ਸਾਡਾ ਦੇਸ਼ ਕੁਝ perceived Barriers ਤੋਂ ਵੀ ਬਾਹਰ ਨਿਕਲਿਆ ਹੈ। ਇੱਕ ਸਮੱਸਿਆ ਸਾਡੇ ਇੱਥੇ Policymakers, ਸਾਡੇ Political Experts ਦੇ ਦਿਮਾਗ ਵਿੱਚ ਵੀ ਸੀ। ਉਹ ਇਹ ਮੰਨਦੇ ਸਨ ਕਿ Good Economics, Good Politics ਹੋ ਹੀ ਨਹੀਂ ਸਕਦੀ। ਅਨੇਕ ਸਰਕਾਰਾਂ ਨੇ ਵੀ ਇਸ ਨੂੰ ਹੀ ਮੰਨ ਲਿਆ, ਅਤੇ ਇਸ ਦੇ ਕਾਰਨ ਦੇਸ਼ ਨੂੰ ਰਾਜਨੀਤਕ ਅਤੇ ਆਰਥਿਕ ਦੋਨਾਂ ਹੀ ਮੋਰਚਿਆਂ ‘ਤੇ ਮੁਸ਼ਕਿਲਾਂ ਬਣਨ ਲਗੀਆਂ। ਲੇਕਿਨ ਅਸੀਂ Good Economics ਅਤੇ Good Politics ਨੂੰ ਇਕੱਠੇ ਲਿਆ ਕੇ ਦਿਖਾਇਆ ਹੈ। ਅੱਜ ਸਭ ਇਹ ਸਵੀਕਾਰ ਕਰ ਰਹੇ ਹਨ ਕਿ Good Economics, Good Politics ਵੀ ਹੈ। ਸਾਡੀਆਂ ਬਿਹਤਰ ਆਰਥਿਕ ਨੀਤੀਆਂ ਨੇ ਦੇਸ਼ ਵਿੱਚ ਤਰੱਕੀ ਦੇ ਨਵੇਂ ਰਸਤੇ ਖੋਲ੍ਹੇ ਹਨ। ਇਸ ਨਾਲ ਸਮਾਜ ਦੇ ਹਰ ਵਰਗ ਦਾ ਜੀਵਨ ਬਦਲਿਆ ਹੈ ਇਨ੍ਹਾਂ ਲੋਕਾਂ ਨੇ ਸਾਨੂੰ ਇੰਨਾ ਵੱਡਾ ਬਹੁਮਤ ਦੇਣ ਦੇ ਲਈ ਸਥਿਰ ਸਰਕਾਰ ਦੇ ਲਈ ਵੋਟ ਦਿੱਤਾ ਹੈ। ਚਾਹੇ ਜੀਐੱਸਟੀ ਹੋਵੇ, ਚਾਹੇ ਬੈਂਕਿੰਗ ਕ੍ਰਾਈਸਿਸ ਦਾ ਸਮਾਧਾਨ ਹੋਵੇ, ਚਾਹੇ ਕੋਵਿਡ ਸੰਕਟ ਤੋਂ ਨਿਕਲਣ ਦੇ ਲਈ ਬਣਾਈਆਂ ਗਈਆਂ ਨੀਤੀਆਂ ਹੋਣ... ਅਸੀਂ ਹਮੇਸਾ ਉਨ੍ਹਾਂ ਨੀਤੀਆਂ ਨੂੰ ਚੁਣਿਆ ਜੋ ਦੇਸ਼ ਨੂੰ Long Term Solution ਦੇਣ, ਅਤੇ ਸਿਟੀਜ਼ਨਸ ਨੂੰ Long Term ਫਾਇਦੇ ਦੀ ਗਰੰਟੀ ਦੇਣ।

ਸਾਥੀਓ,

Perceived Barriers ਦਾ ਇੱਕ ਹੋਰ ਉਦਾਹਰਣ ਹੈ, ਮਹਿਲਾ ਰਿਜ਼ਰਵੇਸ਼ਨ ਬਿਲ। ਦਹਾਕਿਆਂ ਤੱਕ ਲਟਕਣ ਦੇ ਬਾਅਦ ਅਜਿਹਾ ਲਗਣ ਲਗਿਆ ਸੀ ਕਿ ਇਹ ਬਿਲ ਕਦੇ ਪਾਸ ਨਹੀਂ ਹੋਵੇਗਾ। ਹੁਣ ਇਹ ਰੁਕਾਵਟ ਵੀ ਅਸੀਂ ਪਾਰ ਕਰ ਲਈ ਹੈ। ਨਾਰੀ ਸ਼ਕਤੀ ਵੰਦਨ ਅਧਿਨਿਯਮ ਅੱਜ ਇੱਕ ਸੱਚਾਈ ਹੈ।

Friends,

ਤੁਹਾਡੇ ਨਾਲ ਗੱਲ ਕਰਦਿਆਂ, ਸ਼ੁਰੂਆਤ ਵਿੱਚ ਮੈਂ ਇੱਕ ਹੋਰ ਵਿਸ਼ਾ ਕਿਹਾ ਸੀ Exaggerated Barriers ਦੀ ਵੀ ਗੱਲ ਕੀਤੀ ਸੀ। ਸਾਡੇ ਦੇਸ਼ ਵਿੱਚ ਕੁਝ ਰੁਕਾਵਟਾਂ, ਕੁਝ ਸਮੱਸਿਆਵਾਂ ਅਜਿਹੀਆਂ ਵੀ ਰਹੀਆਂ ਜਿਨ੍ਹਾਂ ਨੂੰ ਪਹਿਲਾਂ ਦੀਆਂ ਸਰਕਾਰਾਂ ਦੁਆਰਾ ਅਤੇ ਪੰਡਿਤਾਂ ਦੇ ਦੁਆਰਾ, ਵਿਵਾਦ ਕਰਨ ਵਾਲੇ ਲੋਕਾਂ ਦੇ ਦੁਆਰਾ ਆਪਣੇ ਰਾਜਨੀਤਕ ਸੁਆਰਥ ਦੇ ਲਈ ਅਜਿਹਾ ਵੱਡਾ ਹੌਵਾ ਖੜ੍ਹਾ ਕਰ ਦਿੱਤਾ, ਅਜਿਹਾ ਵੱਡਾ ਬਣਾ ਦਿੱਤਾ ਸੀ, ਉਦਾਹਰਣ ਦੇ ਲਈ, ਜਦੋਂ ਵੀ ਕੋਈ ਆਰਟੀਕਲ 370 ਨੂੰ ਜੰਮੂ-ਕਸ਼ਮੀਰ ਤੋਂ ਹਟਾਉਣ ਦੀ ਗੱਲ ਕਰਦਾ ਸੀ। ਤਾਂ ਅਨੇਕਾਂ ਗੱਲਾਂ ਮੈਦਾਨ ਵਿੱਚ ਆ ਜਾਂਦੀਆਂ। ਇੱਕ ਤਰ੍ਹਾਂ ਨਾਲ ਮਨੋਵਿਗਿਆਨੀ ਦਬਾਅ ਬਣਾ ਦਿੱਤਾ ਸੀ ਕਿ ਅਗਰ ਅਜਿਹਾ ਹੋਇਆ ਤਾਂ ਆਸਮਾਨ ਜ਼ਮੀਨ ‘ਤੇ ਆ ਜਾਵੇਗਾ। ਲੇਕਿਨ 370 ਦੀ ਸਮਾਪਤੀ ਨੇ ਉਸ ਪੂਰੇ ਇਲਾਕੇ ਵਿੱਚ ਸਮ੍ਰਿੱਧੀ ਅਤੇ ਸ਼ਾਂਤੀ ਅਤੇ ਵਿਕਾਸ ਦੇ ਨਵੇਂ ਰਸਤੇ ਖੋਲ੍ਹ ਦਿੱਤੇ ਹਨ। ਲਾਲ ਚੌਕ ਦੀਆਂ ਤਸਵੀਰਾਂ ਦੱਸਦੀਆਂ ਹਨ ਕਿ ਕਿਵੇਂ ਜੰਮੂ-ਕਸ਼ਮੀਰ ਦਾ ਕਾਇਆਕਲਪ ਹੋ ਰਿਹਾ ਹੈ। ਅੱਜ ਉੱਥੇ Terrorism ਦਾ ਅੰਤ ਹੋ ਰਿਹਾ ਹੈ, Tourism ਲਗਾਤਾਰ ਵਧ ਰਿਹਾ ਹੈ। ਜੰਮੂ-ਕਸ਼ਮੀਰ, ਵਿਕਾਸ ਦੀਆਂ ਨਵੀਆਂ ਉਚਾਈਆਂ ‘ਤੇ ਪਹੁੰਚੇ, ਇਸ ਦੇ ਲਈ ਵੀ ਸਾਡਾ ਕਮਿਟਮੈਂਟ ਹੈ।

ਸਾਥੀਓ,

ਇੱਥੇ ਮੌਜੂਦ ਅਨੇਕ ਲੋਕ ਮੀਡੀਆ ਦੇ ਖੇਤਰ ਤੋਂ ਹਨ। ਸਾਡੇ ਤੱਕ ਬ੍ਰੇਕਿੰਗ ਨਿਊਜ਼ ਪਹੁੰਚਾਉਣ ਵਾਲੇ ਮੀਡੀਆ ਦੀ ਪ੍ਰਾਸੰਗਿਕਤਾ ਬਹੁਤ ਅਧਿਕ ਰਹੀ ਹੈ। ਸਮੇਂ-ਸਮੇਂ ‘ਤੇ ਬ੍ਰੇਕਿੰਗ ਨਿਊਜ਼ ਦੇਣ ਦੀ ਪਰੰਪਰਾ ਤਾਂ ਠੀਕ ਹੈ, ਲੇਕਿਨ ਇਹ Analysis ਵੀ ਜ਼ਰੂਰੀ ਹੈ ਕਿ ਪਹਿਲਾਂ ਕਿਸ ਤਰ੍ਹਾਂ ਦੀ ਬ੍ਰੇਕਿੰਗ ਨਿਊਜ਼ ਹੁੰਦੀ ਸੀ ਅਤੇ ਹੁਣ ਕੀ ਹੁੰਦੀ ਹੈ। 2013 ਤੋਂ 2023 ਦੇ ਵਿੱਚ ਭਲੇ ਹੀ ਇੱਕ ਦਹਾਕੇ ਦਾ ਸਮਾਂ ਬੀਤਿਆ ਹੋਵੇ, ਲੇਕਿਨ ਇਸ ਦੌਰਾਨ ਆਏ ਬਦਲਾਵਾਂ ਵਿੱਚ ਜ਼ਮੀਨ ਅਤੇ ਆਸਮਾਨ ਦਾ ਅੰਤਰ ਹੈ। ਜਿਨ੍ਹਾਂ ਲੋਕਾਂ ਨੇ 2013 ਵਿੱਚ Economy ਨੂੰ ਕਵਰ ਕੀਤਾ ਹੈ, ਉਨ੍ਹਾਂ ਨੂੰ ਯਾਦ ਹੋਵੇਗਾ ਕਿ ਕਿਵੇਂ Rating Agencies, ਭਾਰਤ ਦੀ GDP ਗ੍ਰੋਥ ਫੋਰਕਾਸਟ ਦਾ Downward Revision ਕਰਦੀਆਂ ਸਨ। ਲੇਕਿਨ 2023 ਵਿੱਚ ਬਿਲਕੁਲ ਵਿਪਰੀਤ ਹੋ ਰਿਹਾ ਹੈ। ਅੰਤਰਰਾਸ਼ਟਰੀ ਏਜੰਸੀਆਂ ਅਤੇ  Rating Agencies ਹੁਣ ਸਾਡੀ ਗ੍ਰੋਥ ਫੋਰਕਾਸਟ ਦਾ Upward Revision ਕਰ ਰਹੀਆਂ ਹਨ। 2013 ਵਿੱਚ ਬੈਂਕਿੰਗ ਸੈਕਟਰ ਦੀ ਖਸਤਾ ਹਾਲਤ ਦੀ News ਆਉਂਦੀ ਸੀ। ਲੇਕਿਨ ਹੁਣ 2023 ਵਿੱਚ ਸਾਡੇ ਬੈਂਕ ਆਪਣੇ Best Ever Profits ਅਤੇ Performance ਨੂੰ ਦਿਖਾ ਰਹੇ ਹਨ। 2013 ਵਿੱਚ ਦੇਸ਼ ਵਿੱਚ ਅਗਸਤਾ ਵੈਸਟਲੈਂਡ ਹੈਲੀਕੌਪਟਰ ਘੋਟਾਲੇ ਦੀ ਖਬਰ ਛਾਈ ਰਹਿੰਦੀ ਸੀ। ਲੇਕਿਨ 2023 ਵਿੱਚ ਅਖਬਾਰ ਅਤੇ ਨਿਊਜ਼ ਚੈਨਲਸ ਵਿੱਚ ਚਲਦਾ ਹੈ ਕਿ ਭਾਰਤ ਦਾ Defence Export ਹੁਣ Record High ‘ਤੇ ਪਹੁੰਚ ਗਿਆ ਹੈ। 2013-14 ਦੀ ਤੁਲਨਾ ਵਿੱਚ ਇਸ ਵਿੱਚ 20 ਗੁਣਾ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। Record Scams ਤੋਂ Record Exports ਤੱਕ, ਅਸੀਂ ਇੱਕ ਲੰਬਾ ਰਸਤਾ ਤੈਅ ਕੀਤਾ ਹੈ। 

ਸਾਥੀਓ,

2013 ਵਿੱਚ ਤੁਹਾਨੂੰ ਅਜਿਹੇ ਕਈ National ਅਤੇ International Publications ਮਿਲ ਜਾਣਗੇ, ਜੋ ਇਹ Headline ਦਿੰਦੇ ਸਨ ਕਿ ਕਠਿਨ ਆਰਥਿਕ ਸਥਿਤੀਆਂ ਦੇ ਕਾਰਨ ਮਿਡਿਲ ਕਲਾਸ ਦੇ ਸੁਪਨੇ ਤਬਾਹ ਹੋ ਗਏ ਹਨ। ਲੇਕਿਨ ਸਾਥੀਓ, 2023 ਵਿੱਚ ਬਦਲਾਵ ਕੌਣ ਕਰ ਰਿਹਾ ਹੈ? ਚਾਹੇ ਸਪੋਰਟਸ ਹੋਵੇ, ਸਪੋਰਟਸ ਹੋਵੇ, ਸਟਾਰਟਅੱਪ ਹੋਣ, ਸਪੇਸ ਹੋਵੇ ਜਾਂ ਟੈਕਨੋਲੋਜੀ ਹੋਵੇ, ਦੇਸ਼ ਦਾ ਮਿਡਿਲ ਕਲਾਸ ਹਰ ਵਿਕਾਸ ਯਾਤਰਾ ਵਿੱਚ ਸਭ ਤੋਂ ਅੱਗੇ ਖੜ੍ਹਾ ਨਜ਼ਰ ਆਉਂਦਾ ਹੈ। ਬੀਤੇ ਕੁਝ ਵਰ੍ਹਿਆਂ ਵਿੱਚ ਭਾਰਤ ਦੇ Middle Class ਨੇ ਤੇਜ਼ੀ ਨਾਲ ਪ੍ਰਗਤੀ ਕੀਤੀ ਹੈ। ਉਨ੍ਹਾਂ ਦੀ Income ਵਧੀ ਹੈ, ਉਨ੍ਹਾਂ ਦਾ ਆਕਾਰ ਵਧਿਆ ਹੈ। 2013-14 ਵਿੱਚ ਕਰੀਬ 4 ਕਰੋੜ ਲੋਕ ਇਨਕਮ ਟੈਕਸ ਰਿਟਰਨ ਫਾਈਲ ਕਰਦੇ ਸਨ। 2023-24 ਵਿੱਚ ਇਹ ਸੰਖਿਆ ਡਬਲ ਹੋ ਗਈ ਹੈ ਅਤੇ ਸਾਢੇ 7 ਕਰੋੜ ਤੋਂ ਅਧਿਕ ਲੋਕਾਂ ਨੇ ਇਨਕਮ ਟੈਕਸ ਰਿਟਰਨ ਫਾਈਲ ਕੀਤੇ ਹਨ। Tax Information ਨਾਲ ਜੁੜੀ ਇੱਕ ਸਟਡੀ ਦੱਸਦੀ ਹੈ ਕਿ 2014 ਵਿੱਚ ਜੋ Mean Income ਸਾਢੇ ਚਾਰ ਲੱਖ ਰੁਪਏ ਤੋਂ ਵੀ ਘੱਟ ਸੀ, ਉਹ 2023 ਵਿੱਚ 13 ਲੱਖ ਰੁਪਏ ਤੱਕ ਵਧ ਗਈ ਹੈ। ਇਸ ਦਾ ਮਤਲਬ ਹੈ ਕਿ ਭਾਰਤ ਵਿੱਚ ਲੱਖਾਂ ਲੋਕ Lower Income Groups ਤੋਂ Higher Income Groups ਦੇ ਵੱਲ ਵਧੇ ਹਨ।

ਮੈਨੂੰ ਯਾਦ ਹੈ, ਹਿੰਦੁਸਤਾਨ ਟਾਈਮਸ ਵਿੱਚ ਹੀ ਪਿਛਲੇ ਦਿਨਾਂ ਇੱਕ ਲੇਖ ਛਪਿਆ ਸੀ ਜਿਸ ਵਿੱਚ ਇਨਕਮ ਟੈਕਸ ਡੇਟਾ ਨਾਲ ਜੁੜੇ ਅਨੇਕ Interesting Facts ਦੱਸੇ ਗਏ ਸਨ। ਇੱਕ ਬਹੁਤ ਹੀ ਦਿਲਚਸਪ ਅੰਕੜਾ ਸਲਾਨਾ ਸਾਢੇ 5 ਲੱਖ ਰੁਪਏ ਤੋਂ ਲੈ ਕੇ 25 ਲੱਖ ਰੁਪਏ ਦੀ ਤਨਖਾਹ ਪਾਉਣ ਵਾਲਿਆਂ ਦਾ ਹੈ। ਸਾਲ 2011-12 ਵਿੱਚ ਇਸ ਸੈਲਰੀ ਬ੍ਰੇਕੇਟ ਵਿੱਚ ਕਮਾਉਣ ਵਾਲਿਆਂ ਦੀ ਟੋਟਲ ਇਨਕਸ ਨੂੰ ਤੋੜ ਦਈਏ ਤਾਂ ਇਹ ਅੰਕੜਾ ਸੀ- ਕਰੀਬ ਪੌਨੇ ਤਿੰਨ ਲੱਖ ਕਰੋੜ ਰੁਪਏ। ਯਾਨੀ ਤਦ ਭਾਰਤ ਵਿੱਚ ਸਾਢੇ ਪੰਜ ਲੱਖ ਤੋਂ ਪੱਚੀ ਲੱਖ ਸੈਲਰੀ ਪਾਉਣ ਵਾਲਿਆਂ ਦੀ ਕੁੱਲ ਸੈਲਰੀ ਜੋੜ ਦਈਏ ਤਾਂ ਉਹ ਪੌਨੇ ਤਿੰਨ ਲੱਖ ਕਰੋੜ ਤੋਂ ਵੀ ਘੱਟ ਸੀ। 2021 ਤੱਕ ਇਹ ਵਧ ਕੇ ਸਾਢੇ 14 ਲੱਖ ਕਰੋੜ ਹੋ ਗਈ ਹੈ। ਮਤਲਬ ਇਸ ਵਿੱਚ 5 ਗੁਣਾ ਵਾਧਾ ਹੋਇਆ ਹੈ। ਇਸ ਦੀਆਂ ਦੋ ਵਜ੍ਹਾ ਸਪਸ਼ਟ ਹਨ। ਸਾਢੇ ਪੰਜ ਲੱਖ ਤੋਂ 25 ਲੱਖ ਰੁਪਏ ਤੱਕ ਸੈਲਰੀ ਪਾਉਣ ਵਾਲਿਆਂ ਦੀ ਸੰਖਿਆ ਵੀ ਬਹੁਤ ਵਧੀ ਹੈ ਅਤੇ ਇਸ ਬ੍ਰੇਕੇਟ ਵਿੱਚ ਲੋਕਾਂ ਦੀ ਸੈਲਰੀ ਵਿੱਚ ਵੀ ਬਹੁਤ ਵਾਧਾ ਹੋਇਆ ਹੈ। ਅਤੇ ਮੈਂ ਤੁਹਾਨੂੰ ਫਿਰ ਯਾਦ ਦਿਵਾਵਾਂਗਾ, ਇਹ Analysis ਸਿਰਫ਼ Salaried Income ‘ਤੇ ਅਧਾਰਿਤ ਹੈ। ਅਗਰ, ਇਸ ਵਿੱਚ Business ਨਾਲ ਹੋਈ ਇਨਕਮ,  House Property ਨਾਲ ਹੋਈ ਕਮਾਈ, ਦੂਸਰੀ Investments ਨਾਲ ਹੋਈ ਕਮਾਈ ਅਤੇ ਇਸ ਨੂੰ ਜੋੜ ਦਿੱਤਾ ਜਾਵੇ ਤਾਂ ਇਹ ਅੰਕੜਾ ਇਸ ਤੋਂ ਵੀ ਜ਼ਿਆਦਾ ਵਧ ਜਾਵੇਗਾ।

ਸਾਥੀਓ,

ਭਾਰਤ ਵਿੱਚ ਵਧਦਾ ਹੋਇਆ ਮਿਡਿਲ ਕਲਾਸ ਅਤੇ ਘੱਟ ਹੁੰਦੀ ਹੋਈ ਗਰੀਬੀ, ਇਹ ਦੋ ਫੈਕਟਰਸ ਇੱਕ ਬਹੁਤ ਵੱਡੀ ਇਕੋਨੋਮਿਕ ਸਾਯਕਿਲ ਦਾ ਅਧਾਰ ਬਣ ਰਹੇ ਹਨ। ਜੋ ਲੋਕ ਗਰੀਬੀ ਤੋਂ ਬਾਹਰ ਨਿਕਲ ਰਹੇ ਹਨ, ਜੋ Neo Middle Class ਦਾ ਹਿੱਸਾ ਬਣ ਰਹੇ ਹਨ, ਉਹ ਲੋਕ ਹੁਣ ਦੇਸ਼ ਦੀ Consumption Growth ਨੂੰ ਗਤੀ ਦੇਣ ਵਾਲੀ ਬਹੁਤ ਵੱਡੀ force ਦੇ ਰੂਪ ਵਿੱਚ ਉਭਰ ਰਹੇ ਹਨ। ਇਸ ਡਿਮਾਂਡ ਨੂੰ ਪੂਰਾ ਕਰਨ ਦੀ ਜ਼ਿੰਮੇਦਾਰੀ ਸਾਡਾ ਮਿਡਿਲ ਕਲਾਸ ਹੀ ਉਠਾ ਰਿਹਾ ਹੈ। ਅਗਰ ਇੱਕ ਗ਼ਰੀਬ ਨੂੰ ਨਵੇਂ ਜੂਤੇ ਖਰੀਦਣ ਦਾ ਮਨ ਕਰਦਾ ਹੈ ਤਾਂ ਮਿਡਿਲ ਕਲਾਸ ਦੀ ਦੁਕਾਨ ਤੋਂ ਖਰੀਦਦਾ ਹੈ ਮਤਲਬ ਕਿ ਇਨਕਮ ਮਿਡਿਲ ਕਲਾਸ ਦੀ ਵਧਦੀ ਹੈ, ਜੀਵਨ ਗਰੀਬ ਦਾ ਬਦਲਦਾ ਹੈ। ਇਹ ਇੱਕ ਵਧੀਆ cycle ਦੇ ਸਮੇਂ ਵਿੱਚੋਂ ਭਾਰਤ ਅੱਜ ਗੁਜ਼ਰ ਰਿਹਾ ਹੈ। ਯਾਨੀ ਦੇਸ਼ ਵਿੱਚ ਘੱਟ ਹੋ ਰਹੀ ਗਰੀਬੀ, ਮਿਡਿਲ ਕਲਾਸ ਨੂੰ ਵੀ ਫਾਇਦਾ ਪਹੁੰਚਾ ਰਹੀ ਹੈ। ਗਰੀਬ ਅਤੇ ਮਿਡਿਲ ਕਲਾਸ ਦੇ ਅਜਿਹੇ ਹੀ ਲੋਕਾਂ ਦੀਆਂ ਆਕਾਂਖਿਆ ਅਤੇ ਇੱਛਾਸ਼ਕਤੀ, ਅੱਜ ਦੇਸ਼ ਦੇ ਵਿਕਾਸ ਨੂੰ ਸ਼ਕਤੀ ਦੇ ਰਹੀ ਹੈ। ਇਨ੍ਹਾਂ ਲੋਕਾਂ ਦੀ ਸ਼ਕਤੀ ਨੇ ਹੀ ਭਾਰਤ ਨੂੰ 10ਵੀਂ ਅਰਥਵਿਵਸਥਾ ਤੋਂ 5ਵੀਂ ਸਭ ਤੋਂ ਵੱਡੀ ਅਰਥਵਿਵਸਤਾ ਬਣਾ ਦਿੱਤਾ ਹੈ। ਅਤੇ ਹੁਣ ਇਹੀ ਇੱਛਾਸ਼ਕਤੀ ਸਾਡੇ ਥਰਡ ਟਰਮ ਵਿੱਚ ਭਾਰਤ ਨੂੰ ਦੁਨੀਆ ਦੀ ਟੌਪ 3 ਅਰਥਵਿਵਸਤਾ ਵਿੱਚ ਸ਼ਾਮਲ ਕਰਵਾਉਣ ਜਾ ਰਹੀ ਹੈ।

 ਸਾਥੀਓ,

ਇਸ ਅੰਮ੍ਰਿਤ ਕਾਲ ਵਿੱਚ ਦੇਸ਼ 2047 ਤੱਕ ਵਿਕਸਿਤ ਭਾਰਤ ਬਣਨ ਦੇ ਲਈ ਕੰਮ ਕਰ ਰਿਹਾ ਹੈ। ਮੈਨੂੰ ਵਿਸ਼ਵਾਸ ਹੈ ਕਿ ਹਰ ਰੁਕਾਵਟ ਪਾਰ ਕਰਦੇ ਹੋਏ ਅਸੀਂ ਆਪਣੇ ਲਕਸ਼ ਤੱਕ ਪਹੁੰਚਣ ਵਿੱਚ ਸਫਲ ਹੋਵਾਂਗੇ। ਅੱਜ ਗਰੀਬ ਤੋਂ ਗਰੀਬ ਵਿਅਕਤੀ ਤੋਂ ਲੈ ਕੇ ਦੁਨੀਆ ਦੇ ਸਭ ਤੋਂ ਅਮੀਰ ਇਨਵੈਸਟਰਸ ਤੱਕ ਇਹ ਮੰਨਣ ਲਗੇ ਹਨ ਕਿ ਇਹ ਭਾਰਤ ਦਾ ਸਮਾਂ ਹੈ- This is Bharat’s Time. ਹਰ ਭਾਰਤੀ ਦਾ ਆਤਮਵਿਸ਼ਵਾਸ ਹੀ ਸਾਡੀ ਸਭ ਤੋਂ ਵੱਡੀ ਸ਼ਕਤੀ ਹੈ। ਇਸ ਦੇ ਬਲ ‘ਤੇ ਅਸੀਂ ਕਸੇ ਵੀ ਬੈਰੀਅਰ, ਦੇ ਪਾਰ ਜਾ ਸਕਦੇ ਹਾਂ। ਅਤੇ ਮੈਨੂੰ ਵਿਸ਼ਵਾਸ ਹੈ ਕਿ 2047 ਵਿੱਚ ਇੱਥੋਂ ਤੋਂ ਕੋਣ, ਕਿੰਨੇ ਹੋਣਗੇ ਮੈਨੂੰ ਮਲੂਮ ਨਹੀਂ ਹੈ, ਲੇਕਿਨ ਮੈਂ ਵਿਸ਼ਵਾਸ ਨਾਲ ਕਹਿੰਦਾ ਹਾਂ, 2047 ਵਿੱਚ ਜਦੋਂ ਹਿੰਦੁਸਤਾਨ ਟਾਈਮਸ ਲੀਡਰਸ਼ਿਪ ਸਮਿਟ ਹੋਵੇਗੀ, ਤਾਂ ਉਸ ਦੀ ਥੀਮ ਹੋਵੇਗੀ- Developed Nation, What Next ? ਇੱਕ ਵਾਰ ਫਿਰ, ਇਸ ਸਮਿਟ ਦੇ ਲਈ ਆਪ ਸਭ ਨੂੰ ਮੇਰੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ। ਬਹੁਤ ਬਹੁਤ ਧੰਨਵਾਦ।

*****

ਡੀਐੱਸ/ਐੱਸਟੀ/ਆਰਕੇ



(Release ID: 1974868) Visitor Counter : 150