ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕੇਵਡੀਆ, ਗੁਜਰਾਤ ਵਿੱਚ 160 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ

Posted On: 31 OCT 2023 7:14PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਵਡੀਆ, ਗੁਜਰਾਤ ਵਿੱਚ 160 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। 

 

ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ, ਉਨ੍ਹਾਂ ਵਿੱਚ ਏਕਤਾ ਨਗਰ ਤੋਂ ਅਹਿਮਦਾਬਾਦ ਤੱਕ ਹੈਰੀਟੇਜ ਟਰੇਨ; ਲਾਈਵ ਨਰਮਦਾ ਆਰਤੀ ਲਈ ਪ੍ਰੋਜੈਕਟ; ਕਮਲਮ ਪਾਰਕ (Kamalam Park); ਸਟੈਚਿਊ ਆਫ਼ ਯੂਨਿਟੀ ਦੇ ਅੰਦਰ ਇੱਕ ਵਾਕਵੇਅ; 30 ਨਵੀਆਂ ਈ-ਬੱਸਾਂ, 210 ਈ-ਸਾਈਕਲਾਂ ਅਤੇ ਕਈ ਗੋਲਫ ਕਾਰਟਸ; ਏਕਤਾ ਨਗਰ ਵਿਖੇ ਸਿਟੀ ਗੈਸ ਡਿਸਟ੍ਰੀਬਿਊਸ਼ਨ ਨੈਟਵਰਕ ਅਤੇ ਗੁਜਰਾਤ ਰਾਜ ਸਹਿਕਾਰੀ ਬੈਂਕ ਦਾ 'ਸਹਿਕਾਰ ਭਵਨ' ਸ਼ਾਮਲ ਹਨ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ ਕੇਵਡੀਆ ਵਿਖੇ ਟਰੌਮਾ ਸੈਂਟਰ ਅਤੇ ਸੋਲਰ ਪੈਨਲ ਵਾਲੇ ਉਪ-ਜ਼ਿਲ੍ਹਾ ਹਸਪਤਾਲ ਦਾ ਨੀਂਹ ਪੱਥਰ ਰੱਖਿਆ। 

 

ਇਸ ਤੋਂ ਪਹਿਲਾਂ ਦਿਨ 'ਚ ਪ੍ਰਧਾਨ ਮੰਤਰੀ ਨੇ ਰਾਸ਼ਟਰੀ ਏਕਤਾ ਦਿਵਸ ਸਮਾਰੋਹ 'ਚ ਹਿੱਸਾ ਲਿਆ। 

 

https://youtu.be/jI-vvtu2c7c

 

********

 

 

ਡੀਐੱਸ/ਟੀਐੱਸ



(Release ID: 1973580) Visitor Counter : 71