ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਦੱਖਣੀ-ਪੂਰਵ ਏਸ਼ੀਆ ਦੇ ਲਈ ਵਿਸ਼ਵ ਸਿਹਤ ਸੰਗਠਨ ਦੇ ਖੇਤਰੀ ਕਮੇਟੀ ਦੇ 76ਵੇਂ ਸੈਸ਼ਨ ਨੂੰ ਸੰਬੋਧਨ ਕੀਤਾ
ਭਾਰਤ ਵਿੱਚ ਅਸੀਂ ‘ਯੂਨੀਵਰਸਲ ਹੈਲਥ ਕਵਰੇਜ’ ਦੇ ਵਿਜ਼ਨ ਅਤੇ ‘ਕਿਸੇ ਨੂੰ ਵੀ ਪਿੱਛੇ ਨਾ ਛੱਡੋ’ ਦੇ ਦ੍ਰਿੜ੍ਹ ਸੰਕਲਪ ਦੇ ਅਨੁਰੂਪ ਇੱਕ ਸਮੁੱਚੇ ਅਤੇ ਸਮਾਵੇਸ਼ੀ ਦ੍ਰਿਸ਼ਟੀਕੋਣ ਦਾ ਅਨਪਾਲਨ ਕਰ ਰਹੇ ਹਾਂ: ਡਾ. ਮਾਂਡਵੀਆ
ਆਯੁਸ਼ਮਾਨ ਭਾਰਤ ਸਿਹਤ ਅਤੇ ਭਲਾਈ ਕੇਂਦਰਾਂ ਵਿੱਚ 2110 ਮਿਲੀਅਨ ਤੋਂ ਵੱਧ ਲੋਕਾਂ ਦੀ ਸੰਖਿਆ ਦਰਜ ਹੋਈ, ਇਸ ਦਾ ਪ੍ਰਭਾਵ ਸ਼ਾਨਦਾਰ ਰਿਹਾ ਹੈ, ਇਨ੍ਹਾਂ ਵਿੱਚ ਲੋਕਾਂ ਨੇ 1830 ਮਿਲੀਅਨ ਤੋਂ ਵੱਧ ਵਾਰ ਮੁਫ਼ਤ ਦਵਾਈਆਂ ਅਤੇ 873 ਮਿਲੀਅਨ ਤੋਂ ਵੱਧ ਵਾਰ ਨੈਦਾਨਿਕ ਸੇਵਾਵਾਂ ਦਾ ਲਾਭ ਉਠਾਇਆ ਹੈ
ਸਮਾਵੇਸ਼ੀ ਦ੍ਰਿਸ਼ਟੀਕੋਣ ਦਾ ਅਨੁਪਾਲਨ ਕਰਦੇ ਹੋਏ ਏਬੀ-ਐੱਚਡਬਲਿਊਸੀ ਦੇ ਜ਼ਰੀਏ ਪ੍ਰਾਥਮਿਕ ਸਿਹਤ ਕੇਂਦਰਾਂ ’ਤੇ ਲਗਾਤਾਰ ਧਿਆਨ ਦਿੱਤੇ ਜਾਣ ਨਾਲ ਵਿਆਪਕ ਰੂਪ ਨਾਲ ਸਕਾਰਾਤਮਕ ਸਿਹਤ ਪਰਿਣਾਮ ਆਉਣਗੇ, ਜੇਬ ਤੋਂ ਹੋਣ ਵਾਲੇ ਖਰਚ ਵਿੱਚ ਕਮੀ ਆਏਗੀ ਅਤੇ ਸਿਹਤ ਖੇਤਰ ਵਿੱਚ ਸੁਧਾਰ ਲਿਆਉਣ ਵਿੱਚ ਲੱਗੇ ਹੋਰ ਦੇਸ਼ਾਂ ਦੇ ਲਈ ਵੀ ਇਹ ਇੱਕ ਮਾਡਲ ਬਣੇਗਾ
Posted On:
30 OCT 2023 1:10PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਅੱਜ ਇੱਥੇ ਦੱਖਣੀ-ਪੂਰਵ ਏਸ਼ੀਆ ਦੇ ਲਈ ਵਿਸ਼ਵ ਸਿਹਤ ਸੰਗਠਨ ਖੇਤਰੀ ਕਮੇਟੀ ਦੇ 76ਵੇਂ ਸੈਸ਼ਨ ਨੂੰ ਸੰਬੋਧਨ ਕੀਤਾ। ਉਨ੍ਹਾਂ ਦੇ ਨਾਲ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਡਾਇਰੈਕਟਰ ਜਨਰਲ ਡਾ. ਟੈਡ੍ਰੋਸ ਐਡਨੋਮ ਘੇਬ੍ਰੇਯੇਸਸ ਵੀ ਇਸ ਸੈਸ਼ਨ ਵਿੱਚ ਵਰਚੁਅਲੀ ਉਪਸਥਿਤ ਸਨ। ਡਾ. ਮਾਂਡਵੀਆ ਨੂੰ ਸਰਬਸੰਮਤੀ ਨਾਲ ਦੱਖਣੀ-ਪੂਰਵ ਏਸ਼ੀਆ ਦੇ ਲਈ ਖੇਤਰੀ ਕਮੇਟੀ ਦੇ 76ਵੇਂ ਸ਼ੈਸ਼ਨ ਦਾ ਚੇਅਰਪਰਸਨ ਵੀ ਚੁਣਿਆ ਗਿਆ।
ਡਾ. ਪੂਨਮ ਖੇਤਰਪਾਲ ਸਿੰਘ, ਡਾਇਰੈਕਟਰ ਵਿਸ਼ਵ ਸਿਹਤ ਸੰਗਠਨ, ਦੱਖਣੀ-ਪੂਰਵ ਏਸ਼ੀਆ ਦੇ ਲਈ ਖੇਤਰੀ ਦਫ਼ਤਰ, ਸ਼੍ਰੀ ਅਹਿਮਦ ਨਸੀਮ, ਸਿਹਤ ਮੰਤਰੀ ਮਾਲਦੀਵ, ਡਾ. ਏਲੀਆ ਐਟੋਨੀਆ ਡੀ ਅਰਾਓਜੋ ਡਾਸ ਰੀਸ ਅਮਰਲ, ਸਿਹਤ ਮੰਤਰੀ, ਤਿਮੋਰ ਲੇਸਤੇ, ਡਾ. ਸੀਤਾ ਅਰਾਮਬੇਪੋਲਾ, ਸਿਹਤ ਮੰਤਰੀ ਸ੍ਰੀਲੰਕਾ, ਸ਼੍ਰੀ ਮੋਹਨ ਬਹਾਦਰ ਬਸਨੇਤ, ਸਿਹਤ ਮੰਤਰੀ ਨੇਪਾਲ, ਕੋਰੀਆ ਗਣਰਾਜ ਦੇ ਭਾਰਤ ਵਿੱਚ ਰਾਜਦੂਤ ਸ਼੍ਰੀ ਚੋ ਹੁਈ ਚੋਲ, ਸ਼੍ਰੀ ਜਾਹਿਦ ਮਲੇਕ ਬੰਗਲਾਦੇਸ਼ ਦੇ ਸਿਹਤ ਮੰਤਰੀ, ਡਾ. ਪੋਂਗਸਾਡਹਾਰਨ ਪੋਕਪਰਮਡੀ, ਡਾ. ਸਿਰਿਫ਼ਾ ਲਿਜ਼ਾ ਮੁਨੀਰਾ ਇੰਡੋਨੇਸ਼ੀਆ ਦੇ ਸਿਹਤ ਮੰਤਰਾਲੇ ਵਿੱਚ ਸਿਹਤ ਡਾਇਰੈਕਟਰ ਜਨਰਲ ਅਤੇ ਸ਼੍ਰੀ ਪੇਂਬਾ ਵਾਂਗਚੁਕ ਭੂਟਾਨ ਦੇ ਸਿਹਤ ਮੰਤਰਾਲੇ ਦੇ ਕਾਰਜਵਾਹਕ ਸਕੱਤਰ ਵੀ ਇਸ ਸੈਸ਼ਨ ਵਿੱਚ ਮੌਜੂਦ ਸਨ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਨੂੰ ਦੁਹਰਾਉਂਦੇ ਹੋਏ, ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਸਿਹਤ ਹੀ ਸਭ ਤੋਂ ਵੱਡਾ ਧੰਨ ਹੈ ਅਤੇ ਚੰਗੀ ਸਿਹਤ ਦੇ ਨਾਲ ਹੀ ਹਰ ਕੰਮ ਪੂਰਾ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਭਾਰਤ ਵਿੱਚ ਅਸੀਂ ਸਮੁੱਚੇ ਅਤੇ ਸਮਾਵੇਸ਼ੀ ਦ੍ਰਿਸ਼ਟੀਕੋਣ ਅਪਣਾ ਰਹੇ ਹਾਂ। ਅਸੀਂ ਸਿਹਤ ਬੁਨਿਆਦੀ ਢਾਂਚੇ ਦਾ ਵਿਸਤਾਰ ਕਰ ਰਹੇ ਹਾਂ ਅਤੇ ਚਿਕਿਤਸਾ ਦੀਆਂ ਪਰੰਪਰਾਗਤ ਪ੍ਰਣਾਲੀਆਂ ਨੂੰ ਹੁਲਾਰਾ ਦੇ ਕੇ ‘ਕਿਸੇ ਨੂੰ ਵੀ ਪਿੱਛੇ ਨਹੀਂ ਛੱਡਣਾ’ ਦੇ ਦ੍ਰਿੜ੍ਹ ਸੰਕਲਪ ਦੇ ਨਾਲ ਯੂਨੀਵਰਸਲ ਹੈਲਥ ਕਵਰੇਜ ਦੇ ਵਿਜ਼ਨ ਦੇ ਅਨੁਰੂਪ ਸਭ ਨੂੰ ਕਿਫਾਇਤੀ ਸਿਹਤ ਦੇਖਭਾਲ ਸੇਵਾ ਪ੍ਰਦਾਨ ਕਰ ਰਹੇ ਹਨ।
ਉਪਸਥਿਤਜਨਾਂ ਨੂੰ ਸੰਬੋਧਨ ਕਰਦੇ ਹੋਏ ਡਾ. ਮਾਂਡਵੀਆ ਨੇ ਆਯੁਸ਼ਮਾਨ ਭਾਰਤ ਸਿਹਤ ਅਤੇ ਭਲਾਈ ਕੇਂਦਰੀ (ਏਬੀ-ਐੱਚਡਬਲਿਊਸੀ) ਦੀ ਪ੍ਰਗਤੀ ਦੀ ਸਰਾਹਨਾ ਕੀਤੀ, ਜਿਨ੍ਹਾਂ ਨੇ ਪ੍ਰਾਥਮਿਕ ਸਿਹਤ ਸੇਵਾਵਾਂ ਦੇ ਵਿਆਪਕ ਚੇਨ ਉਪਲਬਧ ਕਰਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਉਦਹਾਰਨ ਦਿੰਦੇ ਹੋਏ ਕਿਹਾ ਕਿ 24 ਅਕਤੂਬਰ, 2023 ਦੇ ਅਨੁਸਾਰ ਏਬੀ-ਐੱਚਡਬਲਿਊਸੀ ਕੇਂਦਰਾਂ ਵਿੱਚ 2120 ਮਿਲੀਅਨ ਤੋਂ ਵੱਧ ਲੋਕਾਂ ਦੀ ਸੰਖਿਆ ਦਰਜ ਹੋਈ। ਇਸ ਦਾ ਪ੍ਰਭਾਵ ਸ਼ਾਨਦਾਰ ਰਿਹਾ ਹੈ, ਇਨ੍ਹਾਂ ਵਿੱਚ ਲੋਕਾਂ ਨੇ 1830 ਮਿਲੀਅਨ ਤੋਂ ਵੱਧ ਵਾਰ ਮੁਫ਼ਤ ਦਵਾਈਆਂ ਅਤੇ 873 ਮਿਲੀਅਨ ਤੋਂ ਵੱਧ ਵਾਰ ਦੈਨਾਨਿਕ ਸੇਵਾਵਾਂ ਦਾ ਲਾਭ ਉਠਾਇਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ 306 ਮਿਲੀਅਨ ਤੋਂ ਵੱਧ ਲੋਕਾਂ ਨੂੰ ਸ਼ਾਮਲ ਕਰਦੇ ਹੋਏ 26 ਮਿਲੀਅਨ ਵੈਲਨੈੱਸ ਸੈਸ਼ਨਾਂ ਦਾ ਆਯੋਜਨ ਕੀਤਾ ਗਿਆ ਹੈ।
ਡਾ. ਮਾਂਡਵੀਆ ਨੇ ਕਿਹਾ ਕਿ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਅਤੇ ਪੀਐੱਮ-ਏਬੀਐੱਚਆਈਐੱਮ ਜਿਹੀਆਂ ਪਹਿਲਾਂ ਨੇ ਡਿਜੀਟਲ ਸਿਹਤ ਢਾਂਚੇ ਅਤੇ ਭੌਤਿਕ ਬੁਨਿਆਦੀ ਢਾਂਚੇ ਨੂੰ ਕਾਫੀ ਸੀਮਾ ਤੱਕ ਮਜ਼ਬੂਤ ਬਣਾਇਆ ਹੈ, ਜਿਸ ਨਾਲ ਦੇਸ਼ ਵਿੱਚ ਸਿਹਤ ਦੇਖਭਾਲ ਸਪਲਾਈ ਵਿੱਚ ਕ੍ਰਾਂਤੀਕਾਰੀ ਵਿਕਾਸ ਨੂੰ ਪ੍ਰੋਤਸਾਹਨ ਮਿਲਿਆ ਹੈ। ਡਾ. ਮਾਂਡਵੀਆ ਨੇ ਇਸ ਗੱਲ ’ਤੇ ਵੀ ਚਾਨਣਾ ਪਾਇਆ ਕਿ ਏਬੀ-ਐੱਚਡਬਲਿਊਸੀ ਦੇ ਜ਼ਰੀਏ ਪ੍ਰਾਥਮਿਕ ਸਿਹਤ ਕੇਂਦਰਾਂ ’ਤੇ ਲਗਾਤਾਰ ਧਿਆਨ ਦਿੱਤੇ ਜਾਣ ਨਾਲ ਵਿਆਪਕ ਰੂਪ ਨਾਲ ਸਕਾਰਾਤਮਕ ਸਿਹਤ ਪਰਿਣਾਮ ਆਉਣਗੇ, ਜੇਬ ਤੋਂ ਹੋਣ ਵਾਲੇ ਖਰਚ ਵਿੱਚ ਕਮੀ ਆਏਗੀ ਅਤੇ ਸਿਹਤ ਖੇਤਰ ਵਿੱਚ ਸੁਧਾਰ ਲਿਆਉਣ ਵਿੱਚ ਲੱਗੇ ਹੋਰ ਦੇਸ਼ਾਂ ਦੇ ਲਈ ਵੀ ਇਹ ਇੱਕ ਮਾਡਲ ਬਣੇਗਾ।
ਡਾ. ਮਾਂਡਵੀਆ ਨੇ ਵਿਸ਼ਵ ਸਿਹਤ ਸੰਗਠਨ ਅਤੇ ਐੱਸਈਏਆਰਓ ਬਿਲਡਿੰਗ ਸਾਈਟ, ਆਈਪੀ ਐਸਟੇਟ, ਨਵੀਂ ਦਿੱਲੀ ਵਿੱਚ ਹੋ ਰਹੇ ਪੌਦਾ ਲਗਾਉਣ ਸਮਾਰੋਹ ਵਿੱਚ ਉਪਸਥਿਤਜਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਭਵਨ ਆਲਮੀ ਚੁਣੌਤੀਆਂ ਨਾਲ ਨਜਿੱਠਣ ਦੇ ਲਈ ਭਾਰਤ ਅਤੇ ਵਿਸ਼ਵ ਸਿਹਤ ਸੰਗਠਨ ਦੇ ਸਹਿਯੋਗਾਤਮਕ ਪ੍ਰਯਾਸ ਦੇ ਪ੍ਰਤੀਕ ਦੇ ਰੂਪ ਵਿੱਚ ਖੜ੍ਹਾ ਹੈ। ਇਸ ਦਾ ਉਦੇਸ਼ ਦੱਖਣੀ-ਪੂਰਵ ਖੇਤਰ ਵਿੱਚ ਸਿਹਤ ਸੇਵਾਵਾਂ ਦਾ ਸਮਾਵੇਸ਼ੀ ਅਤੇ ਇੱਕ ਸਮਾਨ ਵਿਕਾਸ ਸੁਨਿਸ਼ਚਿਤ ਕਰਨਾ ਹੈ। ਉਨ੍ਹਾਂ ਨੇ ਦੱਸਿਆ ਕਿ ਰਾਸ਼ਟਰੀ ਭਵਨ ਨਿਰਮਾਣ ਨਿਗਮ (ਐੱਨਬੀਸੀਸੀ) ਨੂੰ ਪ੍ਰਦਾਨ ਕੀਤੇ ਗਏ ਇਸ ਸ਼ਾਨਦਾਰ ਪ੍ਰੋਜੈਕਟ ਦੇ ਸਫ਼ਲ ਸਮਾਪਨ ਦੀ ਸੁਵਿਧਾ ਦੇ ਲਈ ਭਾਰਤ ਨੇ 239.5 ਕਰੋੜ ਰੁਪਏ ਯੋਗਦਾਨ ਨਿਧੀ ਦੀ ਹੈ। ਇਸ ਵਿੱਚ ਸਹਿਯੋਗ ਦੇ ਲਈ ਖੇਤਰੀ ਸਿਹਤ ਚੁਣੌਤੀਆਂ ਦਾ ਸਮਾਧਾਨ ਕਰਨ ਦੇ ਲਈ ਸਿਹਤ ਪੇਸ਼ੇਵਰਾਂ ਦੇ ਦਰਮਿਆਨ ਗਿਆਨ ਆਦਾਨ-ਪ੍ਰਦਾਨ, ਸ਼੍ਰੇਸ਼ਠ ਪ੍ਰਕਿਰਿਆਵਾਂ ਨੂੰ ਸਾਂਝਾ ਕਰਨ ਅਤੇ ਇਨੋਵੇਸ਼ਨ ਸਮਾਧਾਨ ਵਿਕਸਿਤ ਕਰਨ ਵਾਲੇ ਕੇਂਦਰ ਦੀ ਕਲਪਨਾ ਕੀਤੀ ਗਈ ਹੈ।
ਕੇਂਦਰੀ ਸਿਹਤ ਸਕੱਤਰ, ਸ਼੍ਰੀ ਸੁਧਾਂਸ਼ ਪੰਤ ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਪ੍ਰਾਥਮਿਕ ਸਿਹਤ ਦੇਖਭਾਲ (ਪੀਐੱਚਸੀ)- ਅਨੁਕੂਲ ਸਿਹਤ ਪ੍ਰਣਾਲੀਆਂ ਦੇ ਲਈ ਦੱਖਣੀ-ਪੂਰਵ ਏਸ਼ੀਆ ਖੇਤਰੀ ਫੋਰਮ ਦੀ ਸਥਾਪਨਾ, ਪੀਐੱਚਸੀ ਨੂੰ ਮਜ਼ਬੂਤ ਬਣਾਉਣ ਵਿੱਚ ਰੁਕਾਵਟ ਪਾਉਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਣ ਦੇ ਲਈ ਗਿਆਨ ਨੂੰ ਸਾਂਝਾ ਕਰਨ ਅਤੇ ਸਹਿਯੋਗਾਤਮਕ ਸਮਰਥਨ ਨੂੰ ਪ੍ਰੋਤਸਾਹਨ ਦੇਣ ਦੀ ਸਾਡੀ ਪ੍ਰਤੀਬੱਧਤਾ ਵਾਲਾ ਇੱਕ ਮਹੱਤਵਪੂਰਨ ਪਲ ਹੈ। ਪੀਐੱਚਸੀ-ਅਨੁਕੂਲ ਸਿਹਤ ਪ੍ਰਣਾਲੀਆਂ ਨੂੰ ਅਪਣਾਉਣ ਵਿੱਚ ਮੈਂਬਰ ਦੇਸ਼ਾਂ ਦੀ ਪ੍ਰਗਤੀ ਦੀ ਸਰਾਹਨਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਹੁਣ ਪ੍ਰਗਤੀ ਟ੍ਰੈਕਿੰਗ ਅਤੇ ਜਵਾਬਦੇਹੀ ਦੇ ਲਈ ਆਪਣੀਆਂ ਸਮਰੱਥਾਵਾਂ ਨੂੰ ਵਧਾਉਣ, ਸ਼ਹਿਰੀ ਸਿਹਤ ਦੇਖਭਾਲ (ਯੂਐੱਚਸੀ)/ਪੀਐੱਚਸੀ ਸ਼ਾਸਨ ਵਿਚ ਭਾਗੀਦਾਰੀ ਤੰਤਰ ਨੂੰ ਸੰਸਥਾਗਤ ਬਣਾਉਣ ਦੇ ਪ੍ਰਮੁੱਖ ਖੇਤਰਾਂ ’ਤੇ ਪੂਰਾ ਧਿਆਨ ਦਿੱਤੇ ਜਾਣ ਦੀ ਜ਼ਰੂਰਤ ਹੈ। ਇਸ ਦੇ ਇਲਾਵਾ ਡਬਲਿਊਐੱਚਓ ਅਤੇ ਰਾਸ਼ਟਰੀ ਪ੍ਰਣਾਲੀਆਂ ਅਤੇ ਪ੍ਰਾਸੰਗਿਕ ਬਾਰੀਕੀਆਂ ਦੇ ਅਨੁਰੂਪ ਭਾਗੀਦਾਰਾਂ ਨਾਲ ਤਾਲਮੇਲ ਸਮਰਥਨ ਨੂੰ ਹੁਲਾਰਾ ਦੇਣ ਦੀ ਵੀ ਜ਼ਰੂਰਤ ਹੈ।
ਡਾ. ਟੈਡ੍ਰੋਸ ਐਡਨੋਸ ਘੇਬ੍ਰੇਯੇਸਸ ਨੇ ਉਪਸਥਿਤਜਨਾਂ ਨੂੰ ਵਰਚੁਅਲੀ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਐੱਸਈਆਰਓ ਦਾ 76ਵਾਂ ਸੈਸ਼ਨ ਵਿਸ਼ਵ ਅਤੇ ਖੇਤਰ ਦੋਹਾਂ ਦੇ ਲਈ ਹੀ ਇੱਕ ਮਹੱਤਵਪੂਰਨ ਸਮੇਂ ’ਤੇ ਆਯੋਜਿਤ ਹੋ ਰਿਹਾ ਹੈ। ਉਨ੍ਹਾਂ ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਦੱਖਣੀ-ਪੂਰਵ ਏਸ਼ੀਆ ਖੇਤਰ ਵਿਸ਼ਵ ਦੀ ਇੱਕ ਚੌਥਈ ਤੋਂ ਵੱਧ ਜਨਸੰਖਿਆ ਦਾ ਘਰ ਹੈ ਅਤੇ ਇਸ ਦੇ ਬੀਮਾਰੀ ਦੇ ਭਾਰੀ ਬੋਝ ਨੂੰ ਦੂਰ ਕਰਨਾ ਹੈ। ਤਪੇਦਿਕ ਨਾਲ ਨਜਿੱਠਣ ਦੇ ਲਈ ਇਸ ਖੇਤਰ ਦੇ ਪ੍ਰਯਾਸਾਂ ਦੀ ਸਰਾਹਨਾ ਕਰਦੇ ਹੋਏ ਉਨ੍ਹਾਂ ਨੇ ਸਭ ਦੇ ਲਈ ਸਿਹਤ ਦੀ ਪ੍ਰਤੀਬੱਧਤਾ ਦੇ ਲਈ ਡਾ. ਮਾਂਡਵੀਆ ਦੀ ਅਗਵਾਈ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਦੱਖਣੀ ਪੂਰਵ ਏਸ਼ੀਆ ਖੇਤਰ ਦੇ 11 ਮੈਂਬਰ ਦੇਸ਼ਾਂ ਤੋਂ 7 ਨੇ ਘੱਟ ਤੋਂ ਘੱਟ ਨਜ਼ਰਅੰਦਾਜ਼ ਗਰਮ ਖੰਡੀ ਬੀਮਾਰੀਆਂ ਨੂੰ ਖਤਮ ਕਰ ਦਿੱਤਾ ਹੈ।
ਇਸ ਖੇਤਰ ਦੇ ਮੈਂਬਰ ਦੇਸ਼ਾਂ ਦੁਆਰਾ ਹਾਸਿਲ ਕੀਤੀ ਗਈ ਪ੍ਰਗਤੀ ਅਤੇ ਉਪਲਬਧੀਆਂ ਦੀ ਸਰਾਹਨਾ ਕਰਦੇ ਹੋਏ, ਡਾ. ਪੂਨਮ ਨੇ 1,50,000 ਤੋਂ ਵੱਧ ਆਯੁਸ਼ਮਾਨ ਭਾਰਤ ਸਿਹਤ ਅਤੇ ਭਲਾਈ ਕੇਂਦਰਾਂ ਦੇ ਸੰਚਾਲਨ ਵਿੱਚ ਭਾਰਤ ਦੀ ਉਪਲਬਧੀ ਦੀ ਸਰਾਹਨਾ ਕੀਤੀ ਅਤੇ ਦੱਸਿਆ ਕਿ ਪੀਐੱਚਸੀ ਪੁਰਸਕਾਰ ’ਤੇ 2022 ਸੰਯੁਕਤ ਰਾਸ਼ਟਰ ਇੰਟਰ ਏਜੰਸੀ ਟਾਸਕ ਫੋਰਸ ਅਤੇ ਡਬਲਿਊਐੱਚਓ ਵਿਸ਼ੇਸ਼ ਪ੍ਰੋਗਰਾਮ ਵੀ ਆਯੋਜਿਤ ਕੀਤਾ ਗਿਆ ਜੋ ਹਾਈ ਬਲੱਡ ਪ੍ਰੈਸ਼ਰ ਕੰਟਰੋਲ ਪਹਿਲ ’ਤੇ ਪ੍ਰਾਪਤ ਹੋਇਆ ਹੈ ਜਿਸ ਵਿੱਚ ਹੁਣ 4 ਮਿਲੀਅਨ ਤੋਂ ਵੱਧ ਲੋਕਾਂ ਦਾ ਇਲਾਜ ਹੋਇਆ ਹੈ। ਇਕ ਪ੍ਰੋਗਰਾਮ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਮਨਸਵੀ ਕੁਮਾਰ, ਸੀਨੀਅਰ ਅਧਿਕਾਰੀ ਅਤ ਵਿਸ਼ਵ ਸਿਹਤ ਸੰਗਠਨ ਦੇ ਪ੍ਰਤੀਨਿਧੀ ਵੀ ਮੌਜੂਦ ਰਹੇ।
************
ਐੱਮਵੀ
(Release ID: 1973382)
Visitor Counter : 86