ਪ੍ਰਧਾਨ ਮੰਤਰੀ ਦਫਤਰ
ਗੁਜਰਾਤ ਦੇ ਮੇਹਸਾਣਾ ਵਿੱਚ ਵਿਭਿੰਨ ਵਿਕਾਸ ਪਹਿਲਕਦਮੀਆਂ ਦੀ ਸ਼ੁਰੂਆਤ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
Posted On:
30 OCT 2023 8:04PM by PIB Chandigarh
ਭਾਰਤ ਮਾਤਾ ਕੀ ਜੈ,
ਭਾਰਤ ਮਾਤਾ ਕੀ ਜੈ,
ਕੀ ਹੋਇਆ, ਜ਼ਰਾ ਇੰਨਾ ਜੋਰ ਨਾਲ ਬੋਲੋ ਕਿ ਤੁਹਾਡੀ ਆਵਾਜ਼ ਅੰਬਾਜੀ ਤੱਕ ਪਹੁੰਚੇ।
ਭਾਰਤ ਮਾਤਾ ਕੀ ਜੈ,
ਭਾਰਤ ਮਾਤਾ ਕੀ ਜੈ,
ਮੰਚ ‘ਤੇ ਵਿਰਾਜਮਾਨ ਗੁਜਰਾਤ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ, ਹੋਰ ਸਾਰੇ ਮੰਤਰੀਗਣ, ਸੰਸਦ ਵਿੱਚ ਮੇਰੇ ਸਾਥੀ ਅਤੇ ਗੁਜਰਾਤ ਭਾਜਪਾ ਦੇ ਪ੍ਰਧਾਨ ਭਾਈ ਸੀ. ਆਰ. ਪਾਟਿਲ, ਹੋਰ ਸਾਰੇ ਸਾਂਸਦਗਣ ਅਤੇ ਵਿਧਾਇਕਗਣ। ਤਹਿਸੀਲ ਪੰਚਾਇਤ ਅਤੇ ਜ਼ਿਲ੍ਹਾ ਪੰਚਾਇਤ ਦੇ ਸਾਰੇ ਮੈਂਬਰ ਅਤੇ ਵਿਸ਼ਾਲ ਸੰਖਿਆ ਵਿੱਚ ਆਏ ਹੋਏ ਮੇਰੇ ਪਿਆਰੇ ਗੁਜਰਾਤ ਦੇ ਪਰਿਵਾਰਜਨ।
ਕਿਵੇਂ ਹੈ ਆਪਣਾ ਖਾਖਰਿਯਾ ਟੱਪਾ, ਪਹਿਲਾਂ ਤਾਂ ਮੈਂ ਗੁਜਰਾਤ ਦੇ ਮੁੱਖ ਮੰਤਰੀ ਜੀ ਦਾ ਅਤੇ ਸਰਕਾਰ ਦਾ ਆਭਾਰੀ ਹਾਂ ਕਿ ਮੈਨੂੰ ਤੁਹਾਡੇ ਦਰਮਿਆਨ ਆ ਕੇ ਦਰਸ਼ਨ ਕਰਨ ਦਾ ਇੱਥੇ ਮੌਕਾ ਮਿਲਿਆ ਹੈ। ਸਕੂਲ ਸਮੇਂ ਦੇ ਕਿੰਨੇ ਮਿੱਤਰਾਂ ਦੇ ਚੇਹਰੇ ਦਿਖ ਰਹੇ ਸਨ ਮੈਨੂੰ, ਮੇਰੇ ਲਈ ਇਹ ਸੁਭਾਗ ਦਾ ਪਲ ਸੀ। ਆਪ ਸਭ ਦੇ ਨੇੜੇ ਆ ਕੇ ਆਪ ਸਭ ਦੇ ਦਰਸ਼ਨ ਕਰਨਾ, ਘਰ ਆਂਗਨ ਵਿੱਚ ਆਉਣ ‘ਤੇ ਪੁਰਾਣੀਆਂ ਸਾਰੀਆਂ ਯਾਦਾਂ ਵੀ ਤਰੋਤਾਜ਼ਾ ਹੋ ਜਾਂਦੀਆਂ ਹਨ, ਜਿਸ ਧਰਤੀ ਅਤੇ ਜਿਨ੍ਹਾਂ ਲੋਕਾਂ ਨੇ ਮੈਨੂੰ ਬਣਾਇਆ ਹੈ, ਉਸ ਦਾ ਰਿਣ ਸਵੀਕਾਰ ਕਰਨ ਦਾ ਜਦੋਂ ਮੈਨੂੰ ਮੌਕਾ ਮਿਲਦਾ ਹੈ, ਮਨ ਨੂੰ ਸੰਤੋਸ਼ ਮਿਲਦਾ ਹੈ। ਇਸ ਲਈ ਇੱਕ ਪ੍ਰਕਾਰ ਨਾਲ ਅੱਜ ਇਹ ਮੇਰੀ ਮੁਲਾਕਾਤ ਰਿਣ ਸਵੀਕਾਰ ਕਰਨ ਦਾ ਮੇਰੇ ਲਈ ਅਵਸਰ ਹੈ। ਅੱਜ 30 ਅਕਤੂਬਰ ਅਤੇ ਕੱਲ੍ਹ 31 ਅਕਤੂਬਰ, ਇਹ ਦੋਨੋਂ ਦਿਨ ਸਾਡੇ ਸਭ ਦੇ ਲਈ ਬਹੁਤ ਹੀ ਪ੍ਰੇਰਕ ਦਿਨ ਹਨ, ਅੱਜ ਆਜ਼ਾਦੀ ਦੀ ਜੰਗ ਵਿੱਚ ਆਦਿਵਾਸੀਆਂ ਨੂੰ ਜਿਨ੍ਹਾਂ ਨੇ ਅਗਵਾਈ ਕੀਤੀ ਅਤੇ ਅੰਗ੍ਰੇਜਾਂ ਦੇ ਦੰਦ ਖੱਟੇ ਕੀਤੇ ਸਨ, ਅਜਿਹੇ ਗੋਵਿੰਦ ਗੁਰੂ ਜੀ ਦੀ ਪੁਣਯਤਿਥੀ ਹੈ। ਅਤੇ ਕੱਲ੍ਹ ਸਰਦਾਰ ਵਲੱਭ ਭਾਈ ਪਟੇਲ ਦੀ ਜਨਮ ਜਯੰਤੀ ਹੈ। ਸਾਡੀ ਪੀੜ੍ਹੀ ਨੇ ਦੁਨੀਆ ਦੀ ਸਭ ਤੋਂ ਵੱਡੀ ਪ੍ਰਤਿਮਾ ਸਟੈਚਿਊ ਆਵ੍ ਯੂਨਿਟੀ ਸਰਦਾਰ ਸਾਹਬ ਨੂੰ ਸਹੀ ਅਰਥ ਵਿੱਚ ਬਹੁਤ ਹੀ ਉਚਾਈ ਵਾਲੀ ਸ਼ਰਧਾ ਅਸੀਂ ਵਿਅਕਤ ਕੀਤੀ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਵੀ ਜਦੋਂ ਸਰਦਾਰ ਸਾਹਬ ਦੀ ਮੂਰਤੀ ਦੇਖੇਗੀ ਤਦ ਉਨ੍ਹਾਂ ਦਾ ਸਿਰ ਝੁਕੇਗਾ ਨਹੀਂ, ਉਨ੍ਹਾਂ ਦਾ ਸਿਰ ਉੱਪਰ ਹੀ ਹੋਵੇਗਾ। ਸਰਦਾਰ ਸਾਹਬ ਦੇ ਚਰਣਾਂ ਵਿੱਚ ਖੜਾ ਹੋਇਆ ਇੱਕ-ਇੱਕ ਵਿਅਕਤੀ ਸਿਰ ਉੱਪਰ ਕਰੇਗਾ, ਸਿਰ ਝੁਕਾਏਗਾ ਨਹੀਂ ਅਜਿਹਾ ਕੰਮ ਉੱਥੇ ਹੋਇਆ ਹੈ। ਗੁਰੂ ਗੋਵਿੰਦ ਜੀ ਦਾ ਪੂਰਾ ਜੀਵਨ ਮਾਂ ਭਾਰਤੀ ਦੀ ਆਜ਼ਾਦੀ ਦੇ ਲਈ ਸੰਘਰਸ਼ ਵਿੱਚ ਅਤੇ ਆਦਿਵਾਸੀ ਸਮਾਜ ਦੀ ਸੇਵਾ ਵਿੱਚ, ਸੇਵਾ ਅਤੇ ਰਾਸ਼ਟਰ ਭਗਤੀ ਇੰਨੀ ਤੇਜ਼ ਸੀ ਕਿ ਬਲੀਦਾਨੀਆਂ ਦੀ ਪਰੰਪਰਾ ਖੜੀ ਕਰ ਦਿੱਤੀ ਸੀ। ਅਤੇ ਖੁਦ ਬਲੀਦਾਨੀਆਂ ਦੇ ਪ੍ਰਤੀਕ ਬਣ ਗਏ, ਮੈਨੂੰ ਆਨੰਦ ਹੈ ਕਿ ਮੇਰੀ ਸਰਕਾਰ ਨੇ ਪਿਛਲੇ ਵਰ੍ਹਿਆਂ ਵਿੱਚ ਗੁਰੂ ਗੋਵਿੰਦ ਜੀ ਦੀ ਯਾਦ ਵਿੱਚ ਮਾਨਗੜ੍ਹ ਧਾਮ ਜੋ ਮੱਧ ਪ੍ਰਦੇਸ਼- ਗੁਜਰਾਤ ਦੇ ਆਦਿਵਾਸੀ ਪੱਟੇ ਦੇ ਖੇਤਰ ਵਿੱਚ ਹੈ, ਉਸ ਨੂੰ ਰਾਸ਼ਟਰੀ ਪੱਧਰ ‘ਤੇ ਸਥਾਪਿਤ ਕਰਕੇ ਉਸ ਨੂੰ ਬਹੁਤ ਵੱਡੇ ਅਵਸਰ ਦੇ ਰੂਪ ਵਿੱਚ ਮਨਾਉਂਦੇ ਹਨ।
ਮੇਰੇ ਪਿਆਰੇ ਪਰਿਵਾਰਜਨੋਂ,
ਇੱਥੇ ਆਉਣ ਤੋਂ ਪਹਿਲਾਂ ਮਾਂ ਅੰਬੇ ਦੇ ਚਰਣਾਂ ਵਿੱਚ ਮੈਨੂੰ ਅਸ਼ੀਰਵਾਦ ਲੈਣ ਦਾ ਅਵਸਰ ਮਿਲਿਆ, ਮੈਨੂੰ ਆਨੰਦ ਹੋਇਆ, ਅੰਬੇ ਮਾਂ ਦੀ ਰੌਣਕ ਦੇਖ ਕੇ, ਅੰਬੇ ਮਾਂ ਦੇ ਸਥਾਨ ਦੀ ਰੌਣਕ ਦੇਖ ਕੇ, ਮੈਂ ਤਾਂ ਸੁਣਿਆ ਹੈ ਕਿ ਪਿਛਲੇ ਸਪਤਾਹ ਤੋਂ ਤੁਸੀਂ ਸਫਾਈ ਵਿੱਚ ਲਗੇ ਹੋਏ ਸਨ। ਖੇਰਾਲੁ ਕਹੋ ਕਿ ਅੰਬਾਜੀ ਕਹੋ, ਇਹ ਸਵੱਛਤਾ ਦੇ ਅਭਿਯਾਨ ਵਿੱਚ ਤੁਸੀਂ ਜੋ ਕੰਮ ਕੀਤਾ ਹੈ, ਉਸ ਦੇ ਲਈ ਤੁਹਾਨੂੰ ਅਤੇ ਸਰਕਾਰ ਦੇ ਸਾਥੀਆਂ ਨੂੰ ਵੀ ਅਭਿਨੰਦਨ ਦਿੰਦਾ ਹਾਂ। ਮਾਂ ਅੰਬੇ ਦਾ ਅਸ਼ੀਰਵਾਦ ਹਮੇਸ਼ਾ ਸਾਡੇ ਉੱਪਰ ਬਣਿਆ ਰਹੇ, ਜਿਸ ਪ੍ਰਕਾਰ ਗੱਬਰ ਪਰਵਤ ਦਾ ਵਿਕਾਸ ਹੋ ਰਿਹਾ ਹੈ, ਜੋ ਭਵਯਤਾ ਦਿਖ ਰਹੀ ਹੈ, ਅਤੇ ਕੱਲ੍ਹ ਮੈਂ ਮਨ ਕੀ ਬਾਤ ਵਿੱਚ ਵੀ ਉਸ ਦਾ ਜ਼ਿਕਰ ਕੀਤਾ। ਸਚਮੁਚ ਬੇਮਿਸਲ ਕਾਰਜ ਹੋ ਰਿਹਾ ਹੈ। ਮਾਂ ਅੰਬੇ ਦਾ ਅਸ਼ੀਰਵਾਦ ਹੈ ਅਤੇ ਉਸ ਦੇ ਨਾਲ ਹੀ ਅੱਜ ਲਗਭਗ 6 ਹਜ਼ਾਰ ਕੋਰੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੇ ਕਾਰਜਾਂ ਦਾ ਲੋਕਅਰਪਣ ਦਾ ਅੱਜ ਇੱਥੇ ਮੌਕਾ ਮਿਲਿਆ ਹੈ। ਇਹ ਪ੍ਰੋਜੈਕਟ, ਇਹ ਸਾਰੇ ਪ੍ਰਕਲਪ ਕਿਸਾਨਾਂ ਦੀ ਕਿਸਮਤ ਨੂੰ ਮਜ਼ਬੂਤੀ ਦੇਣ ਵਾਲਾ ਹੈ। ਸਮੁੱਚੇ ਉੱਤਰ ਗੁਜਰਾਤ ਦੇ ਵਿਕਾਸ ਦੇ ਲਈ ਦੇਸ਼ ਦੇ ਨਾਲ ਜੋੜਨ ਦੇ ਲਈ ਕਨੈਕਟੀਵਿਟੀ ਦਾ ਬਹੁਤ ਚੰਗਾ ਪ੍ਰਯੋਗ ਹੈ। ਸਾਡੇ ਮੇਹਸਾਣਾ ਦੇ ਆਸ-ਪਾਸ ਜਿੰਨੇ ਵੀ ਜ਼ਿਲ੍ਹੇ ਹਨ, ਚਾਹੇ ਪਾਟਣ ਹੋਵੇ, ਬਨਾਸਕਾਂਠਾ ਹੋਵੇ, ਸਾਬਰਕਾਂਠਾ ਹੋਵੇ, ਮਹਿਸਾਗਰ, ਖੇੜਾ, ਅਹਿਮਦਾਬਾਦ, ਗਾਂਧੀਨਗਰ ਹੋਵੇ, ਇੰਨਾ ਵੱਡਾ ਖਜਾਨਾ ਹੈ ਵਿਕਾਸ ਦੇ ਕੰਮਾਂ ਦਾ। ਇੰਨੇ ਸਾਰੇ ਲੋਕਾਂ ਦੀ ਖੁਸ਼ੀ ਦੇ ਲਈ ਤੇਜ਼ ਗਤੀ ਨਾਲ ਕੰਮਾਂ ਦੀ ਵਜ੍ਹਾ ਨਾਲ ਸਿੱਧਾ-ਸਿੱਧਾ ਫਾਇਦਾ ਇਸ ਖੇਤਰ ਦੇ ਵਿਕਾਸ ਨੂੰ ਮਿਲਣ ਵਾਲਾ ਹੈ। ਵਿਕਾਸ ਦੇ ਕਾਰਜਾਂ ਦੇ ਲਈ ਗੁਜਰਾਤ ਦੇ ਲੋਕਾਂ ਨੂੰ ਬਹੁਤ-ਬਹੁਤ ਅਭਿਨੰਦਨ ਦੇਣਾ ਚਾਹੁੰਦਾ ਹਾਂ।
ਮੇਰੇ ਪਿਆਰੇ ਪਰਿਵਾਰਜਨੋਂ,
ਭਾਰਤ ਦੇ ਵਿਕਾਸ ਦੀ ਚਰਚਾ ਅੱਜ ਪੂਰੀ ਦੁਨੀਆ ਵਿੱਚ ਹੋ ਰਹੀ ਹੈ। ਹੋ ਰਹੀ ਹੈ ਕਿ ਨਹੀਂ ਹੋ ਰਹੀ, ਜਰਾ ਜੋਰ ਨਾਲ ਬੋਲੋ। ਸਮੁੱਚੀ ਦੁਨੀਆ ਵਿੱਚ ਭਾਰਤ ਦੇ ਵਿਕਾਸ ਦੀ ਚਰਚਾ ਹੋ ਰਹੀ ਹੈ ਕਿ ਨਹੀਂ ਹੋ ਰਹੀ ਹੈ। ਅਤੇ ਤੁਸੀਂ ਦੇਖਿਆ ਹੋਵੇਗਾ ਹੁਣ ਸਾਡੇ ਭਾਰਤ ਨੇ ਚੰਦ੍ਰਯਾਨ ਨੂੰ ਚੰਦ੍ਰਮਾ ‘ਤੇ ਪਹੁੰਚਾਇਆ ਹੈ। ਪਿੰਡ ਦਾ ਆਦਮੀ ਹੋਵੇ ਜੋ ਸਕੂਲ ਵੀ ਨਾ ਗਿਆ ਹੋਵੇ, 80-90 ਸਾਲ ਹੋ ਚੁੱਕੇ ਹੋਣ ਉਸ ਨੂੰ ਅਜਿਹਾ ਲਗਦਾ ਹੈ ਕਿ ਭਾਰਤ ਨੇ ਬਹੁਤ ਵੱਡਾ ਕੰਮ ਕੀਤਾ ਹੈ, ਅਤੇ ਭਰਤ ਨੂੰ ਚੰਦ ਤੱਕ ਪਹੁੰਚਾ ਦਿੱਤਾ। ਦੁਨੀਆ ਦੇ ਦੇਸ਼ਾਂ ਵਿੱਚ ਕੋਈ ਵੀ ਉੱਥੇ ਪਹੁੰਚਿਆ ਨਹੀਂ, ਜਿੱਥੇ ਸਾਡਾ ਭਾਰਤ ਪਹੁੰਚਿਆ ਹੈ ਭਾਈ। ਜੀ -20 ਦੀ ਦੁਨੀਆ ਦੇ ਲੋਕਾਂ ਵਿੱਚ ਸ਼ਾਇਦ ਹੀ ਇੰਨੀ ਚਰਚਾ ਨਹੀਂ ਹੋਈ ਹੋਵੇਗੀ, ਜਿੰਨਾ ਭਾਰਤ ਦੇ ਕਾਰਨ ਜੀ-20 ਦੀ ਚਰਚਾ ਹੋਈ। ਕੋਈ ਵਿਅਕਤੀ ਅਜਿਹਾ ਨਹੀਂ ਹੋਵੇਗਾ ਕਿ ਜਿਸ ਨੂੰ ਜੀ-20 ਪਤਾ ਨਹੀਂ ਹੋਵੇਗਾ, ਕ੍ਰਿਕਟ ਵਿੱਚ 20-20 ਬਾਰੇ ਪਤਾ ਨਹੀਂ ਹੋਵੇਗਾ, ਲੇਕਿਨ ਜੀ-20 ਬਾਰੇ ਵਿੱਚ ਪਤਾ ਹੋਵੇਗਾ ਵਾਤਾਵਰਣ ਬਣ ਗਿਆ। ਜੀ-20 ਵਿੱਚ ਵਿਸ਼ਵ ਦੇ ਨੇਤਾ ਭਾਰਤ ਦੇ ਕੋਨੇ-ਕੋਨੇ ਵਿੱਚ ਗਏ, ਅਤੇ ਆਖਿਰ ਵਿੱਚ ਦਿੱਲੀ ਵਿੱਚ ਵੀ ਭਾਰਤ ਦਾ ਵੈਭਵ ਅਤੇ ਭਾਰਤ ਦੇ ਲੋਕਾਂ ਦੀ ਸਮਰੱਥਾ ਦੇਖੀ, ਦੁਨੀਆ ਚਕਿਤ ਹੋ ਗਈ ਦੋਸਤੋਂ, ਵਿਸ਼ਵ ਭਰ ਦੇ ਨੇਤਾਵਾਂ ਦਾ ਭਾਰਤ ਦੇ ਲਈ ਉਨ੍ਹਾਂ ਦੇ ਮਨ ਵਿੱਚ ਕੌਤੁਹਲ ਜਾਗਣ ਲਗਿਆ। ਭਾਰਤ ਦਾ ਸਮਰੱਥ ਅਤੇ ਉਨ੍ਹਾਂ ਦੀ ਸਮਰੱਥਾ ਦਾ ਪਰਿਚੈ ਸਮੁੱਚੀ ਦੁਨੀਆ ਨੂੰ ਦਿਖ ਰਿਹਾ ਹੈ।
ਭਾਰਤ ਵਿੱਚ ਅੱਜ ਇੱਕ ਤੋਂ ਵਧ ਕੇ ਇੱਕ ਆਧੁਨਿਕ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਹੋ ਰਿਹਾ ਹੈ। ਰੋਡ, ਰੇਲ ਜਾਂ ਫਿਰ ਏਅਰਪੋਰਟ ਹੋਵੇ, ਅੱਜ ਜਿੰਨਾ ਵੀ ਨਿਵੇਸ਼ ਭਾਰਤ ਦੇ ਕੋਨੇ-ਕੋਨੇ, ਗੁਜਰਾਤ ਦੇ ਕੋਨੇ-ਕੋਨੇ ਵਿੱਚ ਹੋ ਰਿਹਾ ਹੈ। ਅੱਜ ਤੋਂ ਵਰ੍ਹਿਆਂ ਪਹਿਲਾਂ ਇਸ ਦਾ ਨਾਮੋਨਿਸ਼ਾਨ ਨਹੀਂ ਸੀ ਦੋਸਤੋਂ। ਅੱਜ ਇੰਨਾ ਵੱਡਾ ਕੰਮ ਹੋ ਰਿਹਾ ਹੈ, ਪਰੰਤੂ ਭਾਈਓ-ਭੈਣੋਂ ਇੱਕ ਗੱਲ ਤੁਸੀਂ ਬਹੁਤ ਚੰਗੀ ਤਰ੍ਹਾਂ ਨਾਲ ਜਾਣਦੇ ਹੋ, ਕਿ ਵਿਕਾਸ ਦੇ ਜੋ ਵੱਡੇ-ਵੱਡੇ ਕੰਮ ਹੋ ਰਹੇ ਹਨ, ਹਿੰਮਤ ਨਾਲ ਜੋ ਫ਼ੈਸਲੇ ਲਏ ਜਾ ਰਹੇ ਹਨ ਅਤੇ ਗੁਜਰਾਤ ਜੋ ਤੇਜ਼ ਗਤੀ ਨਾਲ ਅੱਗੇ ਵਧ ਰਿਹਾ ਹੈ, ਉਸ ਵਿੱਚ ਪਿਛਲੇ ਸਮੇਂ ਵਿੱਚ ਮਜ਼ਬੂਤੀ ਨਾਲ ਕੰਮ ਕੀਤਾ ਗਿਆ ਹੈ। ਅਤੇ ਤੁਹਾਨੂੰ ਪਤਾ ਹੈ ਕਿ ਤੁਹਾਡੀ ਨਰੇਂਦਰ ਭਾਈ, ਤੁਹਾਨੂੰ ਅਜਿਹਾ ਨਹੀਂ ਲਗਿਆ ਹੋਵੇਗਾ ਕਿ ਪ੍ਰਧਾਨ ਮੰਤਰੀ ਆਏ ਹਨ। ਤੁਹਾਨੂੰ ਅਜਿਹੇ ਹੀ ਲਗੇਗਾ ਕਿ ਆਪਣੇ ਨਰੇਂਦਰ ਭਾਈ ਆਏ ਹਨ। ਇਸ ਤੋਂ ਬਿਹਤਰ ਹੋਰ ਕੀ ਹੋ ਸਕਦਾ ਹੈ ਭਾਈ, ਅਤੇ ਨਰੇਂਦਰ ਭਾਈ ਨੂੰ ਤੁਸੀਂ ਪਹਿਚਾਣਦੇ ਹੋ, ਕਿ ਉਹ ਇੱਕ ਵਾਰ ਸੰਕਲਪ ਲੈ ਲੈਣ ਤਾਂ ਪੂਰਾ ਕਰਕੇ ਹੀ ਰਹਿੰਦੇ ਹਨ। ਅਤੇ ਆਪ ਸਭ ਮੈਨੂੰ ਬਹੁਤ ਚੰਗੀ ਤਰ੍ਹਾਂ ਨਾਲ ਜਾਣਦੇ ਹੋ ਕਿ, ਅੱਜ ਜੋ ਦੇਸ਼ ਵਿੱਚ ਤੇਜ਼ੀ ਨਾਲ ਵਿਕਾਸ ਹੋ ਰਿਹਾ, ਅੱਜ ਜੋ ਦੁਨੀਆ ਵਿੱਚ ਵਾਹਵਾਹੀ ਅਤੇ ਚਰਚਾ ਹੋ ਰਹੀ ਹੈ। ਉਸ ਦੀ ਜੜ੍ਹ ਵਿੱਚ ਕਿਹੜੀ ਤਾਕਤ ਹੈ ਪਤਾ ਹੈ, ਅੱਜ ਦੁਨੀਆ ਵਿੱਚ ਜੈ-ਜੈਕਾਰ ਹੋ ਰਹੀ ਹੈ ਉਸ ਦੇ ਮੂਲ ਵਿੱਚ ਕਿਹੜੀ ਤਾਕਤ ਹੈ ਭਾਈ, ਇਸ ਦੇਸ਼ ਨੂੰ ਕੋਟਿ-ਕੋਟਿ ਜਨਾਂ ਦੀ ਤਾਕਤ ਹੈ।
ਜਿਨ੍ਹਾਂ ਨੇ ਦੇਸ਼ ਵਿੱਚ ਸਥਿਰ ਸਰਕਾਰ ਬਣਾਈ। ਅਤੇ ਅਸੀਂ ਤਾਂ ਗੁਜਰਾਤ ਦੇ ਅਨੁਭਵੀ ਹਾਂ, ਲੰਬੇ ਸਮੇਂ ਤੋਂ ਗੁਜਰਾਤ ਵਿੱਚ ਸਥਿਰ ਸਰਕਾਰ ਹੋਣ ਦੇ ਕਾਰਨ ਪੂਰਨ ਬਹੁਮਤ ਦੀ ਸਰਕਾਰ ਹੋਣ ਦੇ ਕਾਰਨ, ਅਸੀਂ ਇੱਕ ਦੇ ਬਾਅਦ ਇੱਕ ਫ਼ੈਸਲੇ ਲਏ ਹਨ ਅਤੇ ਉਸ ਦਾ ਫਾਇਦਾ ਵੀ ਗੁਜਰਾਤ ਨੂੰ ਹੋਇਆ ਹੈ। ਜਿੱਥੇ ਕੁਦਰਤੀ ਸੰਸਾਧਨਾਂ ਦੀ ਕਮੀ ਹੋਵੇ, ਉੱਥੇ ਅਗਰ ਕੋਈ ਆਪਣੀ ਪੁੱਤਰੀ ਦੇਣੀ ਹੋਵੇ ਤਾਂ 100 ਵਾਰ ਵਿਚਾਰ ਕਰਦਾ ਸੀ, ਪਾਣੀ ਦੇ ਸੰਕਟ ਨਾਲ ਜੁਝਦਾ ਇਹ ਖੇਤਰ, ਉਹ ਅੱਜ ਵਿਕਾਸ ਦੇ ਪਥ ‘ਤੇ ਅਗ੍ਰਸਰ ਹੈ। ਉਸ ਦੇ ਮੂਲ ਵਿੱਚ ਤਾਕਤ ਹੈ। ਇੱਕ ਜ਼ਮਾਨਾ ਸੀ ਘੁੰਮ ਫਿਰ ਕੇ ਇੱਕ ਡੇਅਰੀ, ਉਸ ਦੇ ਇਲਾਵਾ ਸਾਡੇ ਕੋਲ ਕੁਝ ਨਹੀਂ ਸੀ। ਅਤੇ ਅੱਜ ਤਾਂ ਸਾਡੇ ਚਾਰੋਂ ਤਰਫ਼ ਵਿਕਾਸ ਦੇ ਨਵੇਂ-ਨਵੇਂ ਖੇਤਰਾਂ, ਉਸ ਸਮੇਂ ਪੀਣ ਦੇ ਪਾਣੀ ਦੀ ਸਮੱਸਿਆ ਸੀ। ਨਾ ਹੀ ਸਿੰਚਾਈ ਦਾ ਪਾਣੀ ਸੀ, ਲਗਭਗ ਪੂਰੇ ਉੱਤਰ ਗੁਜਰਾਤ ਦਾ ਵੱਡਾ ਖੇਤਰ ਡਾਰਕ ਜ਼ੋਨ ਵਿੱਚ ਫੱਸਿਆ ਹੋਇਆ ਸੀ। ਅਤੇ ਉਸ ਵਿੱਚ ਪਾਣੀ ਵੀ ਹੇਠਾਂ, ਹਜ਼ਾਰ-ਬਾਰ੍ਹਾਂ ਸੌ ਫੁੱਟ ਹੇਠਾਂ, ਟਿਊਬਵੇਲ ਵੀ ਬੰਦ ਹੋ ਜਾਵੇ ਅਜਿਹੀ ਦਸ਼ਾ ਸੀ, ਵਾਰ-ਵਾਰ ਟਿਊਬਵੈੱਲ ਪਾਉਣੀ ਪਵੇ ਅਤੇ ਵਾਰ-ਵਾਰ ਮੋਟਰ ਵੀ ਬਿਗੜ ਜਾਵੇ। ਅਨੇਕ ਮੁਸੀਬਤਾਂ ਵਿੱਚ ਜਿਉਂਦੇ ਸਨ, ਇਨ੍ਹਾਂ ਮੁਸੀਬਤਾਂ ਤੋਂ ਅਸੀਂ ਸਾਰੇ ਬਾਹਰ ਆਏ ਹਾਂ।
ਪਹਿਲਾਂ ਕਿਸਾਨਾਂ ਨੂੰ ਇੱਕ ਫਸਲ ਮੁਸ਼ਕਿਲ ਨਾਲ ਮਿਲਦੀ ਸੀ। ਅੱਜ ਦੋ-ਦੋ, ਤਿੰਨ-ਤਿੰਨ ਦੀ ਗਰੰਟੀ ਹੋ ਗਈ ਹੈ ਮਿੱਤਰੋਂ। ਇਸ ਸਥਿਤੀ ਵਿੱਚ ਅਸੀਂ ਸੰਕਲਪ ਲਿਆ ਕਿ ਉੱਤਰ ਗੁਜਰਾਤ ਦਾ ਜੀਵਨ ਬਦਲਾਂਗੇ। ਉੱਤਰ ਗੁਜਰਾਤ ਦਾ ਕਾਇਆਕਲਪ ਕਰਾਂਗੇ, ਦਰਿਆ ਦਾ ਵਿਸਤਾਰ ਕਰਾਂਗੇ ਅਤੇ ਆਦਿਵਾਸੀ ਖੇਤਰ ਦਾ ਕਾਇਆਕਲਪ ਕਰਾਂਗੇ। ਅਤੇ ਉਸ ਵਿੱਚ ਇੱਕ ਕੰਮ ਵੱਡਾ ਕੀਤਾ ਅਤੇ ਕਨੈਕਟੀਵਿਟੀ ‘ਤੇ ਜ਼ੋਰ ਦਿੱਤਾ। ਪਾਣੀ ਦੀ ਗੱਲ ਹੋਵੇ, ਸਪਲਾਈ ਹੋਵੇ, ਸਿੰਚਾਈ ਹੋਵੇ ਉਸ ‘ਤੇ ਜ਼ੋਰ ਦਿੱਤਾ। ਖੇਤੀ ਦੇ ਵਿਕਾਸ ਦੇ ਲਈ ਪੂਰੀ ਤਾਕਤ ਲਗਾਈ। ਉਸ ਦੇ ਕਾਰਨ ਹੁਣ ਹੌਲੀ-ਹੌਲੀ ਗੁਜਰਾਤ ਉਦਯੋਗਿਕ ਵਿਕਾਸ ਦੀ ਤਰਫ਼ ਵਧਿਆ ਹੈ। ਅਤੇ ਸਾਡਾ ਲਕਸ਼ ਸੀ ਕਿ ਉੱਤਰ ਗੁਜਰਾਤ ਵਿੱਚ ਇੱਥੇ ਦੇ ਲੋਕਾਂ ਨੂੰ ਇੱਥੇ ਹੀ ਰੋਜ਼ਗਾਰ ਮਿਲੇ। ਨਹੀਂ ਤਾਂ ਮੈਂ ਜਦੋਂ ਪੜ੍ਹਦਾ ਸੀ, ਕੋਈ ਵੀ ਪਿੰਡ ਵਿੱਚ ਕਿਸੇ ਨੂੰ ਵੀ ਪੁੱਛੋ ਕੀ ਕਰਦੇ ਹੋ, ਤਾਂ ਕਹਿੰਦਾ ਸੀ ਮੈਂ ਵਿਦਿਆਰਥੀ ਹਾਂ। ਪੁੱਛਿਆ ਜਾਂਦਾ ਸੀ ਤਾਂ ਕਹਿੰਦੇ ਸਨ ਕਿ ਕੱਛ ਵਿੱਚ ਨੌਕਰੀ ਕਰਦਾ ਹਾਂ। ਵੱਡੇ ਹਿੱਸਿਆਂ ਵਿੱਚ ਪਿੰਡਾਂ ਵਿੱਚੋਂ ਦੋ-ਪੰਜ, ਦੋ-ਪੰਜ ਵਿਦਿਆਰਥੀ ਗੁਜਰਾਤ ਦੇ ਕਿਨਾਰੇ ਕਿਤੇ ਨੌਕਰੀ ਕਰਨ ਜਾਂਦੇ ਸਨ। ਕਿਉਂਕਿ ਇੱਥੇ ਰੋਜ਼ਗਾਰ ਨਹੀਂ ਸੀ, ਅੱਜ ਉਦਯੋਗ ਦਾ ਝੰਡਾ ਫਹਿਰਾ ਰਿਹਾ ਹੈ। ਨਰਮਦਾ ਦਾ ਪਾਣੀ, ਮਹੀ ਦਾ ਪਾਣੀ ਜੋ ਸਮੁੰਦਰ ਵਿੱਚ ਜਾਂਦਾ ਸੀ, ਹੁਣ ਆਪਣੇ ਖੇਤਾਂ ਵਿੱਚ ਪਹੁੰਚਿਆ ਹੈ। ਮਾਂ ਨਰਮਦਾ ਦਾ ਨਾਮ ਲੈਂਦੇ ਹੀ ਪਵਿੱਤਰਤਾ ਮਿਲਦੀ ਹੈ, ਅੱਜ ਮਾਂ ਨਰਮਦਾ ਆਪਣੇ ਘਰ-ਘਰ ਪਹੁੰਚੀ ਹੈ। ਅੱਜ 20-25 ਸਾਲ ਦਾ ਜੋ ਨਵਾਂ ਯੁਵਾ ਹੈ ਨਾ ਉਸ ਨੂੰ ਤਾਂ ਸ਼ਾਇਦ ਪਤਾ ਹੀ ਨਹੀਂ ਹੋਵੇਗਾ ਕਿ ਉਸ ਦੇ ਮਾਂ-ਬਾਪ ਨੇ ਕਿੰਨੀਆਂ ਮੁਸੀਬਤਾਂ ਵਿੱਚ ਜ਼ਿੰਦਗੀ ਕੱਢੀ ਹੈ। ਅੱਜ ਉਸ ਨੂੰ ਕੋਈ ਮੁਸੀਬਤ ਦੇਖਣ ਨੂੰ ਨਾ ਮਿਲੇ ਅਜਿਹਾ ਗੁਜਰਾਤ ਅਸੀਂ ਬਣਾਇਆ ਹੈ।
ਸੁਜਲਾਮ-ਸੁਫਲਾਮ ਯੋਜਨਾ ਅਤੇ ਅੱਜ ਮੈਂ ਉੱਤਰ ਗੁਜਰਾਤ ਦੇ ਕਿਸਾਨਾਂ ਦਾ ਵਾਰ-ਵਾਰ ਆਭਾਰ ਮੰਨਦਾ ਹਾਂ ਕਿ ਉਨ੍ਹਾਂ ਨੇ ਇੱਕ ਵੀ ਵਾਰ ਵਿੱਚ ਸੁਜਲਾਮ-ਸੁਫਲਾਮ ਦੇ ਲਈ ਜ਼ਮੀਨ ਦਿੱਤੀ ਸੀ। ਲਗਭਗ 500 ਕਿਲੋਮੀਟਰ ਕੇਨਾਲ, ਇੱਕ ਵੀ ਕੋਰਟ ਕਚਹਿਰੀ ਨਹੀਂ ਹੋਈ। ਜ਼ਮੀਨ ਲੋਕਾਂ ਨੇ ਦਿੱਤੀ ਕੱਚੀ ਕੇਨਾਲ ਬਣ ਗਈ, ਪਾਣੀ ਉਤਰਣ ਲਗਿਆ ਅਤੇ ਪਾਣੀ ਦਾ ਪੱਧਰ ਉੱਪਰ ਆਉਣ ਲਗਿਆ। ਸਾਬਰਮਤੀ ਦਾ ਜ਼ਿਆਦਾ ਤੋਂ ਜ਼ਿਆਦਾ ਪਾਣੀ ਇਸ ਖੇਤਰ ਦੇ ਲੋਕਾਂ ਨੂੰ ਮਿਲੇ ਅਜਿਹੀ ਵਿਵਸਥਾ ਕੀਤੀ ਗਈ ਹੈ। ਛਹ ਬੈਰਾਜ ਅਸੀਂ ਬਣਾਏ, ਉਸ ਦੇ ਲਈ ਅਸੀਂ ਕੰਮ ਕੀਤਾ ਅਤੇ ਅੱਜ ਇੱਕ ਬੈਰਾਜ ਦੇ ਲੋਕਅਰਪਣ ਦਾ ਵੀ ਕੰਮ ਹੋਇਆ ਹੈ। ਇਸ ਦਾ ਵੱਡਾ ਫਾਇਦਾ ਆਪਣੇ ਕਿਸਾਨ ਭਾਈਆਂ ਅਤੇ ਸੈਂਕੜੋਂ ਪਿੰਡਾਂ ਨੂੰ ਹੋਣ ਵਾਲਾ ਹੈ।
ਮੇਰੇ ਪਰਿਵਾਰਜਨੋਂ,
ਸਿੰਚਾਈ ਦੀਆਂ ਇਨ੍ਹਾਂ ਯੋਜਨਾਵਾਂ ਦਾ ਤਾਂ ਕੰਮ ਹੋਇਆ ਹੀ ਹੈ, ਪਰ ਉਸ ਵਿੱਚ 20-22 ਸਾਲ ਵਿੱਚ ਉੱਤਰ ਗੁਜਰਾਤ ਦੇ ਸਿੰਚਾਈ ਦਾ ਦਾਇਰਾ ਲਗਭਗ ਅਨੇਕ ਗੁਣਾ ਵਧ ਗਿਆ ਹੈ। ਅਤੇ ਮੈਨੂੰ ਤਾਂ ਖੁਸ਼ੀ ਹੈ ਕਿ ਜਦੋਂ ਮੈਂ ਸ਼ੁਰੂਆਤ ਵਿੱਚ ਉੱਤਰ ਗੁਜਰਾਤ ਦੇ ਲੋਕਾਂ ਨੂੰ ਕਹਿੰਦਾ ਹੈ ਕਿ ਸਾਨੂੰ ਟਪਕ (ਸਪ੍ਰਿੰਕਲ) ਸਿੰਚਾਈ ਕਰਨੀ ਪਵੇਗੀ ਤਾਂ ਸਭ ਮੇਰੇ ਬਾਲ ਖਿੱਚਦੇ ਸਨ, ਗੁੱਸਾ ਕਰਦੇ ਸਨ, ਕਹਿੰਦੇ ਸਨ ਸਾਹਬ ਇਸ ਵਿੱਚ ਕੀ ਹੋਵੇਗਾ। ਹੁਣ ਮੇਰੇ ਉੱਤਰ ਗੁਜਰਾਤ ਦਾ ਇੱਕ-ਇੱਕ ਜ਼ਿਲ੍ਹਾ ਟਪਕ (ਸਪ੍ਰਿੰਕਲ) ਸਿੰਚਾਈ, ਲਘੁ ਸਿੰਚਾਈ ਅਤੇ ਨਵੀਂ ਟੈਕ੍ਰਿਕ ਅਪਣਾਉਣ ਲਗਿਆ ਅਤੇ ਇਸ ਦੇ ਕਾਰਨ ਉੱਤਰ ਗੁਜਰਾਤ ਦੇ ਕਿਸਾਨਾਂ ਦੀ ਅਨੇਕ ਪ੍ਰਕਾਰ ਦੀਆਂ ਫਸਲਾਂ ਦੀ ਸੰਭਾਵਨਾ ਬਣੀ ਹੈ। ਅੱਜ ਬਨਾਸਕਾਂਠਾ ਵਿੱਚ ਲਗਭਗ 70 ਟਕਾ ਜਿੰਨਾ ਹਿੱਸਾ ਲਘੁ ਸਿੰਚਾਈ ਵਾਲਾ ਬਣ ਗਿਆ ਹੈ। ਇੰਨੀ ਹੀ ਸਿੰਚਾਈ ਅਤੇ ਨਵੀਂ ਟੈਕਨੋਲੋਜੀ ਦੇ ਕਾਰਨ ਜੋ ਮਦਦ ਮਿਲੀ ਹੈ, ਉਸ ਦਾ ਲਾਭ ਪੂਰੇ ਆਪਣੇ ਗੁਜਰਾਤ ਦੇ ਸੁੱਕੇ ਖੇਤਰ ਨੂੰ ਵੀ ਮਿਲ ਰਿਹਾ ਹੈ। ਜਿੱਥੇ ਕਦੇ ਕਿਸਾਨ ਮੁਸ਼ਕਿਲਾਂ ਵਿੱਚ ਜਿਉਂਦਾ ਸੀ, ਮੁਸ਼ਕਿਲਾਂ ਵਿੱਚ ਫਸਲ ਉਗਾਉਂਦਾ ਸੀ, ਉਹ ਅੱਜ ਕਣਕ, ਅਰੰਡ, ਚਨਾ ਦੀ ਇਸ ਵਿੱਚੋਂ ਥੋੜਾ-ਥੋੜਾ ਉਗਾ ਕੇ ਉਸ ਵਿੱਚੋਂ ਬਾਹਰ ਆ ਕੇ ਅਨੇਕ ਨਵੀਆਂ ਫਸਲਾਂ ਦੀ ਤਰਫ਼ ਵਧਿਆ ਹੈ। ਅਤੇ ਰਵੀ ਫਸਲ ਉਗਾਉਣ ਲਗਿਆ ਹੈ, ਅਤੇ ਤੁਸੀਂ ਤਾਂ ਸੌਂਫ, ਜੀਰਾ, ਇਸਬਗੋਲ ਦੀ ਜੈ ਜੈਕਾਰ ਚਾਰੋਂ ਤਰਫ਼ ਹੈ ਭਾਈ। ਇਸਬਗੋਲ ਤੁਹਾਨੂੰ ਯਾਦ ਹੋਵੇਗਾ, ਕੋਵਿਡ ਦੇ ਬਾਅਦ ਦੋ ਚੀਜ਼ਾਂ ਦੀ ਦੁਨੀਆ ਵਿੱਚ ਚਰਚਾ ਹੋਈ ਸੀ, ਇੱਕ ਆਪਣੀ ਹਲਦੀ ਅਤੇ ਦੂਸਰਾ ਆਪਣਾ ਇਸਬਗੋਲ ਅੱਜ ਦੁਨੀਆ ਭਰ ਵਿੱਚ ਇਸ ਦੀ ਚਰਚਾ ਹੈ। ਅੱਜ 90 ਪ੍ਰਤੀਸ਼ਤ ਇਸਬਗੋਲ, ਉਸ ਦੀ ਪ੍ਰੋਸੈਸਿੰਗ ਉੱਤਰ ਗੁਜਰਾਤ ਵਿੱਚ ਹੁੰਦੀ ਹੈ।
ਅਤੇ ਵਿਦੇਸ਼ਾਂ ਵਿੱਚ ਵੀ ਇਸਬਗੋਲ ਦਾ ਗੁਣਗਾਨਾ ਗਾਇਆ ਜਾ ਰਿਹਾ ਹੈ। ਲੋਕਾਂ ਵਿੱਚ ਇਸਬਗੋਲ ਦਾ ਉਪਯੋਗ ਵਧ ਰਿਹਾ ਹੈ। ਅੱਜ ਉੱਤਰ ਗੁਜਰਾਤ ਫਲ, ਸਬਜੀ, ਆਲੂ ਇਨ੍ਹਾਂ ਸਭ ਦੇ ਉਤਪਾਦਨ ਵਿੱਚ ਅੱਗੇ ਵਧ ਰਿਹਾ ਹੈ। ਆਲੂ ਹੋਵੇ, ਗਾਜਰ ਹੋਵੇ, ਇੱਥੇ ਤੱਕ ਕਿ ਅੰਬ, ਆਂਵਲਾ, ਅਨਾਰ, ਅਮਰੂਦ, ਨਿੰਬੂ ਕੀ ਕੀ ਨਹੀਂ ਹੋ ਰਿਹਾ ਹੈ। ਇੱਕ ਕੰਮ ਜੋ ਜੜ ਤੋਂ ਕਰੇ ਨਾ ਤਾਂ ਪੀੜ੍ਹੀਆਂ ਤਰ ਜਾਂਦੀਆਂ ਹਨ, ਅਜਿਹੇ ਕੰਮ ਅਸੀਂ ਤੈਅ ਕੀਤੇ ਹਨ। ਅਤੇ ਉਸ ਦੇ ਕਾਰਨ ਅਸੀਂ ਭਵਯ ਜ਼ਿੰਦਗੀ ਜੀਅ ਰਹੇ ਹਨ। ਅਤੇ ਉੱਤਰ ਗੁਜਰਾਤ ਦੇ ਆਲੂ ਤਾਂ ਦੁਨੀਆ ਭਰ ਵਿੱਚ ਫੇਮਸ ਹੋ ਰਹੇ ਹਨ। ਮੈਂ ਜਦੋਂ ਇੱਥੇ ਸੀ ਤਦ ਕੇਂਦਰ ਦੀਆਂ ਕੰਪਨੀਆਂ ਆਉਂਦੀਆਂ ਸੀ ਪੁੱਛਣ ਦੇ ਲਈ, ਅੱਜ ਐਕਸਪੋਰਟ ਕੁਆਲਿਟੀ ਦੇ ਆਲੂ ਆਪਣੇ ਉੱਤਰ ਗੁਜਰਾਤ ਵਿੱਚ ਬਣਨ ਲਗੇ ਹਨ। ਫ੍ਰੇਂਚ ਫ੍ਰਾਈਸ ਉਸ ਦੇ ਪ੍ਰੋਡਕਟ ਅੱਜ ਵਿਦੇਸ਼ ਵਿੱਚ ਜਾਣ ਲਗੇ ਹਨ। ਅੱਜ ਡਿਸਾ ਦੇ ਆਲੂ, ਔਰਗੈਨਿਕ ਫਾਰਮਿੰਗ ਉਸ ਦੇ ਹੱਬ ਦੇ ਰੂਪ ਵਿੱਚ ਵਿਕਸਿਤ ਹੋ ਰਹੇ ਹਨ। ਅਤੇ ਉਸ ਦੀ ਵਿਸ਼ੇਸ਼ ਮੰਗ ਰਹੀ ਹੈ। ਬਨਾਸਕਾਂਠਾ ਵਿੱਚ ਆਲੂ ਦੀ ਪ੍ਰੋਸੈਸਿੰਗ ਦੇ ਵੱਡੇ-ਵੱਡੇ ਪਲਾਂਟ ਲਗੇ ਹੋਏ ਹਨ, ਜਿਸ ਦਾ ਲਾਭ ਸਾਡੇ ਆਲੂ ਉਗਾਉਣ ਵਾਲੇ ਰੇਤੀ ਵਾਲੇ ਜ਼ਮੀਨ ਵਿੱਚੋਂ ਸੋਨਾ ਪਕਾਉਣ ਦਾ ਕੰਮ ਹੋਇਆ ਹੈ। ਮਹੇਸਾਣਾ ਵਿੱਚ ਐਗ੍ਰੋ ਫੂਡ ਪਾਰਕ ਬਣਿਆ, ਹੁਣ ਬਨਾਸਕਾਂਠਾ ਵਿੱਚ ਵੀ ਮੈਗਾ ਫੂਡ ਪਾਰਕ ਬਣਾਉਣ ਦਾ ਕੰਮ ਅਸੀਂ ਅੱਗੇ ਵਧਾ ਰਹੇ ਹਾਂ।
ਮੇਰੇ ਪਰਿਵਾਰਜਨੋਂ,
ਇਸ ਉੱਤਰ ਗੁਜਾਰਤ ਵਿੱਚ ਮੇਰੀਆਂ ਮਾਤਾਵਾਂ-ਭੈਣਾਂ ਨੂੰ ਸਿਰ ‘ਤੇ ਪਾਣੀ ਦੇ ਘੜੇ ਲੈ ਕੇ 5-10 ਕਿਲੋਮੀਟਰ ਜਾਣਾ ਪੈਂਦਾ ਸੀ। ਅੱਜ ਘਰ ਵਿੱਚ ਨਲ ਤੋਂ ਜਲ ਆਉਣ ਲਗਿਆ, ਮੇਰੀਆਂ ਮਾਤਾਵਾਂ-ਭੈਣਾਂ ਦਾ ਜਿੰਨਾ ਅਸ਼ੀਰਵਾਦ ਮਿਲੇ, ਅਤੇ ਮੈਨੂੰ ਤਾਂ ਮਾਤਾਵਾਂ-ਭੈਣਾਂ ਦਾ ਅਸ਼ੀਰਵਾਦ ਹਮੇਸ਼ਾ ਹੀ ਮਿਲਦਾ ਰਿਹਾ, ਅਤੇ ਸਿਰਫ਼ ਗੁਜਰਾਤ ਨਹੀਂ, ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚੋਂ ਮਾਤਾਵਾਂ-ਭੈਣਾਂ ਦਾ ਜੋ ਅਸ਼ੀਰਵਾਦ ਮਿਲਿਆ ਹੈ ਨਾ ਉਸ ਦੀ ਕਲਪਨਾ ਵੀ ਮੈਂ ਨਹੀਂ ਕਰ ਸਕਦਾ, ਕਾਰਨ ਕਿ ਪਾਣੀ ਜਿਹੀ ਮੂਲਭੂਤ ਸੁਵਿਧਾ, ਸ਼ੌਚਾਲਯ ਜਿਹੀ ਸੁਵਿਧਾ, ਜਲਕ੍ਰਾਂਤੀ ਦੀ ਜੋ ਅਭਿਯਾਨ ਅੱਗੇ ਵਧਾਇਆ ਹੈ। ਭੈਣਾਂ ਦੀ ਅਗਵਾਈ ਵਿੱਚ ਇਹ ਵਿਵਸਥਾ ਵਿਕਸਿਤ ਹੋਈ ਹੈ। ਘਰ-ਘਰ ਪਾਣੀ ਦੇ ਸੰਭਾਲ਼ ਦਾ ਅਭਿਯਾਨ, ਇਸ ਨੂੰ ਵੀ ਅਸੀਂ ਬਲ ਦਿੱਤਾ ਹੈ। ਜਿਸ ਦੇ ਕਾਰਨ ਗੁਜਰਾਤ ਦੇ ਘਰਾਂ ਵਿੱਚ ਪਾਣੀ ਪਹੁੰਚਾਇਆ, ਹਿੰਦੁਸਤਾਨ ਦੇ ਘਰਾਂ ਵਿੱਚ ਪਾਣੀ ਪਹੁੰਚਾਉਣ ਦਾ ਕੰਮ ਚਲ ਰਿਹਾ ਹੈ। ਹਰ ਘਰ ਜਲ ਅਭਿਯਾਨ, ਸਾਡਾ ਆਦਿਵਾਸੀ ਖੇਤਰ ਹੋਵੇ, ਟੇਕਰੀਆਂ ਹੋਣ, ਛੋਟੀ-ਛੋਟੀ ਪਰਵਤਮਾਲਾ ਹੋਵੇ, ਕਰੋੜਾਂ ਲੋਕਾਂ ਦੇ ਜੀਵਨ ਨੂੰ ਬਦਲਣ ਦਾ ਕੰਮ ਹੋਇਆ ਹੈ।
ਮੇਰੇ ਪ੍ਰਿਯ ਪਰਿਵਾਰਜਨੋਂ,
ਆਪਣੀਆਂ ਭੈਣਾਂ ਦੀ ਬਹੁਤ ਵੱਡੀ ਭਾਗੀਦਾਰੀ ਡੇਅਰੀ ਸੈਕਟਰ ਵਿੱਚ ਹੈ, ਅਜਿਹਾ ਕਹਾਂ ਕਿ ਆਪਣੇ ਗੁਜਰਾਤ ਦੀਆਂ ਡੇਅਰੀਆਂ ਦਾ ਸੰਚਾਲਨ ਹੀ ਮੇਰੀਆਂ ਮਾਤਾਵਾਂ-ਭੈਣਾਂ ਦੀ ਮਿਹਨਤ ਨਾਲ ਹੋ ਰਿਹ ਹੈ, ਅਤੇ ਡੇਅਰੀ ਸੈਕਟਰ ਦੇ ਵਿਕਾਸ ਦੇ ਕਾਰਨ ਅੱਜ ਘਰ ਦੀ ਇਨਕਮ ਵਿੱਚ ਸਥਿਰਤਾ ਆਈ ਹੈ, ਜਿਸ ਵਿੱਚ ਮੇਰੀਆਂ ਮਾਤਾਵਾਂ-ਭੈਣਾਂ ਦਾ ਬਹੁਤ ਵੱਡਾ ਯੋਗਦਾਨ ਹੈ। ਕੁਝ ਨਹੀਂ ਬਣਿਆ ਹੋਵੇ, ਲੇਕਿਨ 50 ਲੱਖ ਕਰੋੜ ਦੇ ਦੁੱਧ ਦਾ ਵਪਾਰ ਸਰਲਤਾ ਨਾਲ ਕਰਦੀਆਂ ਹੋਣ ਅਜਿਹੀ ਮੇਰੀਆਂ ਮਾਤਾਵਾਂ-ਭੈਣਾਂ ਦੀ ਤਾਕਤ ਹੈ। ਪਿਛਲੇ ਵਰ੍ਹੇ ਉੱਤਰ ਗੁਜਰਾਤ ਵਿੱਚ ਸੈਂਕੜੋਂ ਨਵੇਂ ਪਸ਼ੂ ਹਸਪਤਾਲ ਬਣਾਏ ਗਏ ਹਨ, ਉਸ ਦਾ ਕਾਰਨ ਹੈ ਅਸੀਂ ਉਸ ਦੀ ਤਾਕਤ ਸਮਝਦੇ ਹਾਂ। ਪਸ਼ੂਆਂ ਦੀ ਤਬੀਅਤ ਚੰਗੀ ਰਹੇ, ਚੰਗੇ ਤੋਂ ਚੰਗੀ ਸੇਵਾ ਮਿਲੇ ਅਤੇ ਸਾਡੇ ਪਸ਼ੂਆਂ ਦੀ ਦੁੱਧ ਉਤਪਾਦਕਤਾ ਵਧੇ ਉਸ ਦੇ ਵੱਲ ਅਸੀਂ ਧਿਆਨ ਕਰ ਰਹੇ ਹਾਂ। ਦੋ ਪਸ਼ੂਆਂ ਤੋਂ ਜਿੰਨਾ ਦੁੱਧ ਮਿਲਦਾ ਹੋਵੇ ਉਸ ਦੇ ਲਈ ਚਾਰ ਪਸ਼ੂ ਰੱਖਣ ਦੀ ਜਰੂਰਤ ਨਾ ਹੋਵੇ ਇਸ ਤਰ੍ਹਾਂ ਅਸੀਂ ਅੱਗੇ ਵਧ ਰਹੇ ਹਾਂ। ਪਿਛਲੇ ਦੋ ਦਹਾਕਿਆਂ ਵਿੱਚ ਗੁਜਰਾਤ ਵਿੱਚ 800 ਤੋਂ ਜ਼ਿਆਦਾ ਨਵੀਂ ਗ੍ਰਾਮ ਡੇਅਰੀ ਦੀ ਸਹਿਕਾਰੀ ਕਮੇਟੀਆਂ ਅਸੀਂ ਬਣਾਈਆਂ ਹਨ। ਅੱਜ ਬਨਾਰਸ ਡੇਅਰੀ, ਦੁੱਧਸਾਗਰ ਡੇਅਰੀ, ਸਾਬਰ ਡੇਅਰੀ ਹੋਵੇ, ਇਸ ਦਾ ਬੇਮਿਸਾਲ ਵਿਸਤਾਰ ਹੋ ਰਿਹਾ ਹੈ। ਅਤੇ ਦੇਸ਼ ਅਤੇ ਵਿਦੇਸ਼ ਵਿੱਚੋਂ ਲੋਕ ਆਪਣਾ ਇਹ ਡੇਅਰੀ ਦਾ ਮਾਡਲ ਦੇਖਣ ਆਉਂਦੇ ਹਨ। ਦੁੱਧ ਦੇ ਨਾਲ-ਨਾਲ ਕਿਸਾਨਾਂ ਨੂੰ ਹੋਰ ਉਪਜ ਮਿਲੇ ਉਸ ਦੇ ਲਈ ਵੀ ਅਸੀਂ ਪ੍ਰੋਸੈਸਿੰਗ ਦੇ ਵੱਡੇ ਕੇਂਦਰ ਖੜੇ ਕੀਤੇ ਹਨ।
ਮੇਰੇ ਪਰਿਵਾਰਜਨੋਂ,
ਡੇਅਰੀ ਸੈਕਟਰ ਦੇ ਕਿਸਾਨ ਤਾਂ ਜਾਣਦੇ ਹਨ, ਪਸ਼ੂ ਉਨ੍ਹਾਂ ਦੇ ਲਈ ਕਿੰਨਾ ਵੱਡਾ ਧਨ ਹੈ, ਅਤੇ ਕਿਸਾਨਾਂ ਦਾ ਜੋ ਪਸ਼ੂਧਨ ਹੈ ਨਾ ਉਸ ਦੀ ਰੱਖਿਆ ਦੇ ਲਈ ਤੁਹਾਨੂੰ ਜਿਵੇਂ ਕੋਵਿਡ ਵਿੱਚ ਇਹ ਮੋਦੀ ਸਾਹਬ ਨੇ ਵੈਕਸੀਨ ਭੇਜੀ ਨਾ ਮੁਫ਼ਤ ਵਿੱਚ ਇੱਕ-ਇੱਕ ਦੀ ਜ਼ਿੰਦਗੀ ਬਚਾਈ ਨਾ। ਇਹ ਤੁਹਾਡੇ ਪੁੱਤਰ ਨੇ ਕੰਮ ਕੀਤਾ ਹੈ, ਸਿਰਫ਼ ਲੋਕਾਂ ਦਾ ਨਹੀਂ ਅਸੀਂ ਪਸ਼ੂਆਂ ਦਾ ਵੀ ਵੈਕਸੀਨੇਸ਼ਨ ਕਰ ਰਹੇ ਹਾਂ। ਅਤੇ ਲਗਭਗ 15 ਹਜ਼ਾਰ ਕਰੋੜ ਰੁਪਏ ਵਿੱਚ ਪਸ਼ੂਆਂ ਦਾ ਮੁਫ਼ਤ ਵੈਕਸੀਨ ਅਭਿਯਾਨ ਚਲ ਰਿਹਾ ਹੈ। ਇੱਥੇ ਵਿਸ਼ਾਲ ਸੰਖਿਆ ਵਿੱਚ ਮੇਰੇ ਕਿਸਾਨ ਅਤੇ ਪਸ਼ੂਪਾਲਕ ਹਨ, ਉਨ੍ਹਾਂ ਨੂੰ ਬੇਨਤੀ ਹੈ ਕਿ ਇਹ ਟੀਕਾਕਰਣ ਤੁਹਾਡੇ ਪਸ਼ੂਆਂ ਨੂੰ ਹੋ ਜਾਵੇ, ਇਹ ਉਨ੍ਹਾਂ ਦੇ ਜੀਵਨ ਦੇ ਲਈ ਬਹੁਤ ਹੀ ਉਪਯੋਗੀ ਹੈ। ਟੀਕਾਕਰਣ ਕਰਾ ਲੈਣਾ ਚਾਹੀਦਾ ਹੈ, ਮਿੱਤਰੋ ਦੁੱਧ ਤਾਂ ਵਿਕਦਾ ਹੈ ਪਰ ਹੁਣ ਗੋਬਰ ਦਾ ਵੀ ਵਪਾਰ ਹੋਵੇ, ਉਸ ਵਿੱਚੋਂ ਵੀ ਕਿਸਾਨਾਂ ਨੂੰ ਇਨਕਮ ਹੋਵੇ, ਗੋਬਰਧਨ ਦਾ ਅਸੀਂ ਵੱਡਾ ਕੰਮ ਕਰ ਰਹੇ ਹਾਂ, ਇਹ ਕੰਮ ਦੇਸ਼ਭਰ ਵਿੱਚ ਹੋ ਰਿਹਾ ਹੈ।
ਅਤੇ ਸਾਡੇ ਬਨਾਸ ਡੇਅਰੀ ਵਿੱਚ ਤਾਂ ਸੀਐੱਨਜੀ ਦਾ ਪਲਾਂਟ ਵੀ ਗੋਬਰ ਵਿੱਚੋਂ ਬਣਾਉਣ ਦਾ ਸ਼ੁਰੂ ਕੀਤਾ ਹੈ। ਗੋਬਰਧਨ ਯੋਜਨਾ ਦੇ ਪਲਾਂਟ ਅੱਜ ਸਾਰੇ ਜਗ੍ਹਾ ਲਗ ਰਹੇ ਹਨ। ਬਾਇਓਗੈਸ, ਬਾਇਓ ਸੀਐੱਨਜੀ ਉਸ ਦੀ ਸ਼ੁਰੂਆਤ ਹੋ ਰਹੀ ਹੈ ਅਤੇ ਹੁਣ ਤਾਂ ਦੇਸ਼ ਵਿੱਚ ਵੱਡਾ ਬਾਇਓ ਫਿਊਲ ਅਭਿਯਾਨ ਵੀ ਚਲ ਰਿਹਾ ਹੈ, ਜਿਸ ਦੇ ਕਾਰਨ ਇਹ ਮੇਰੇ ਕਿਸਾਨਾਂ ਦੇ ਖੇਤ ਦਾ ਪਸ਼ੂਆਂ ਦਾ ਜੋ ਵੇਸਟ ਨਿਕਲਦਾ ਹੈ ਉਸ ਵਿੱਚ ਵੀ ਇਨਕਮ ਹੋਵੇ ਉਸ ਦੇ ਉੱਪਰ ਵੀ ਕੰਮ ਚਲ ਰਿਹਾ ਹੈ। ਗੋਬਰ ਵਿੱਚੋਂ ਬਿਜਲੀ ਕਿਵੇਂ ਬਣੇ, ਉਸ ਦਿਸ਼ਾ ਵਿੱਚ ਵੀ ਅਸੀਂ ਅੱਗੇ ਵਧ ਰਹੇ ਹਾਂ।
ਮੇਰੇ ਪ੍ਰਿਯ ਪਰਿਵਾਰਜਨੋਂ,
ਉੱਤਰ ਗੁਜਰਾਤ ਅੱਜ ਜੋ ਵਿਕਾਸ ਦੀਆਂ ਉਚਾਈਆਂ ਨੂੰ ਛੂਹ ਰਿਹਾ ਹੈ, ਉਸ ਦੇ ਪਿੱਛੇ ਦਿਨ ਰਾਤ ਵਿਕਾਸ ਕਾਰਜਾਂ ਦਾ ਹੋਣਾ ਹੈ। ਥੋੜੇ ਦਹਾਕੇ ਪਹਿਲਾਂ ਅਸੀਂ ਸੋਚ ਰਹੇ ਸੀ ਕਿ ਉੱਤਰ ਗੁਜਰਾਤ ਦੇ ਅੰਦਰ ਕੋਈ ਉਦਯੋਗ ਆ ਹੀ ਨਹੀਂ ਸਕਦਾ, ਅੱਜ ਦੇਖੋ ਇਹ ਵਿਰਮਗਾਮ ਤੋਂ ਲੈ ਕੇ ਪੂਰਾ ਖੇਤਰ, ਮੰਡਲ ਤੋਂ ਲੈ ਕੇ ਬਹੁਚਰਾਜੀ ਤੋਂ ਘੁੰਮ ਘੁੰਮ ਕੇ ਮੇਹਸਾਣਾ ਦੀ ਤਰਫ਼ ਆ ਰਿਹਾ ਹੈ। ਅਤੇ ਉੱਤਰ ਗੁਜਰਾਤ ਦੇ ਵੱਲ ਜਾ ਰਿਹਾ ਹੈ, ਇਸ ਤਰਫ਼ ਰਾਂਧਨਪੁਰ ਦੇ ਵੱਲ ਜਾ ਰਿਹਾ ਹੈ। ਤੁਸੀਂ ਸੋਚੋ ਪੂਰੀ ਆਟੋਮੋਬਾਈਲ ਇੰਡਸਟ੍ਰੀ ਇਸ ਖੇਤਰ ਦੇ ਅੰਦਰ ਫੈਲ ਰਹੀ ਹੈ। ਮਾਂਡਲ, ਬਹੁਚਰਾਜੀ ਹੋਵੇ ਪੂਰੀ ਆਟੋਮੋਬਾਈਲ ਇੰਡਸਟ੍ਰੀ, ਇਹ ਮੇਰੇ ਉੱਤਰ ਗੁਜਰਾਤ ਦੇ ਲੋਕਾਂ ਦੇ ਰੋਜ਼ਗਾਰ ਦੇ ਲਈ ਬਾਹਰ ਜਾਣਾ ਪੈਂਦਾ ਸੀ, ਅਤੇ ਅੱਜ ਬਾਹਰ ਦੇ ਲੋਕ ਰੋਜ਼ਗਾਰ ਦੇ ਲਈ ਉੱਤਰ ਗੁਜਰਾਤ ਆਉਣ ਲਗੇ ਹਨ, ਅਜਿਹੀ ਸਥਿਤੀ ਪੈਦਾ ਹੋਈ ਹੈ। ਦਸ ਸਾਲ ਦੇ ਅੰਦਰ ਉਦਯੋਕੀਕਰਣ ਦੇ ਨਾਲ ਅਸੀਂ ਅੱਗੇ ਵਧੇ ਹਾਂ। ਅੱਜ ਇਨਕਮ ਦੁੱਗਣੀ ਹੋ ਗਈ ਹੈ। ਮੇਹਸਾਣਾ ਵਿੱਚ ਫੂਡ ਪ੍ਰੋਸੈਸਿੰਗ ਦੇ ਨਾਲ ਦਵਾ, ਇੰਜੀਨੀਅਰਿੰਗ ਉਦਯੋਗ ਉਸ ਦਾ ਵੀ ਵਿਕਾਸ ਹੋਣ ਲਗਿਆ ਹੈ। ਬਨਾਸਕਾਂਠਾ, ਸਾਬਰਕਾਂਠਾ ਇਹ ਤਾਂ ਸਿਰਾਮਿਕ ਦੀ ਦਿਸ਼ਾ ਵਿੱਚ ਅੱਗੇ ਵਧੇ ਹਨ। ਮੈਂ ਜਦੋਂ ਛੋਟਾ ਸੀ, ਤਦ ਮੈਂ ਸਰਦਾਰਪੁਰ ਦੇ ਆਸ-ਪਾਸ ਦੀ ਮਿੱਟੀ ਸਿਰਾਮਿਕ ਦੇ ਲਈ ਲੈ ਜਾਈਏ ਅਜਿਹੇ ਸੁਣਦੇ ਸੀ। ਅੱਜ ਉਸ ਧਰਤੀ ‘ਤੇ ਉਤਾਰਣ ਦਾ ਕੰਮ ਕੀਤਾ ਗਿਆ ਹੈ।
ਮੇਰੇ ਪ੍ਰਿਯ ਪਰਿਵਾਰਜਨੋਂ,
ਆਉਣ ਵਾਲੇ ਸਮੇਂ ਵਿੱਚ ਗ੍ਰੀਨ ਹਾਈਡ੍ਰੋਜਨ ਦੇ ਰੂਪ ਵਿੱਚ ਇੱਕ ਸਸ਼ਕਤ ਮਾਧਿਅਮ ਨਾਲ ਦੇਸ਼ ਅੱਗੇ ਵਧਣ ਵਾਲਾ ਹੈ। ਅਤੇ ਉਸ ਵਿੱਚ ਵੀ ਨੌਰਥ ਗੁਜਰਾਤ ਦਾ ਯੋਗਦਾਨ ਬਹੁਤ ਵੱਡਾ ਰਹਿਣ ਵਾਲਾ ਹੈ। ਇੱਥੇ ਰੋਜ਼ਗਾਰ ਦੇ ਨਵੇਂ ਅਵਸਰ ਆਉਣ ਵਾਲੇ ਹਨ, ਅਤੇ ਹੁਣ ਤਾਂ ਇਸ ਖੇਤਰ ਦੀ ਪਹਿਚਾਣ ਇੱਕ ਮਹੱਤਵਪੂਰਨ ਸੋਲਰ ਐਨਰਜੀ ਦੇ ਰੂਪ ਵਿੱਚ ਹੋਣ ਲਗੀ ਹੈ। ਮੋਢੇਰਾ ਵਿੱਚ ਤਾਂ ਤੁਸੀਂ ਦੇਖਿਆ, ਸੂਰਯ ਗ੍ਰਾਮ ਪਰੰਤੂ ਪੂਰਾ ਗੁਜਰਾਤ ਸੂਰਜ ਦੀ ਸ਼ਕਤੀ ਨਾਲ ਤੇਜਸਵੀ ਰੂਪ ਨਾਲ ਅੱਗੇ ਵਧਣ ਵਾਲਾ ਹੈ। ਪਹਿਲਾਂ ਪਾਡਣ ਵਿੱਚ ਫਿਰ ਬਨਾਸਕਾਂਠਾ ਵਿੱਚ ਸੋਲਰ ਪਲਾਂਟ ਦਾ ਨਿਰਮਾਣ ਹੋਇਆ, ਅਤੇ ਹੁਣ ਮੋਢੇਰਾ 24 ਘੰਟੇ ਸੂਰਜ ਊਰਜਾ ਨਾਲ ਚਲਦਾ ਹੈ। ਸੂਰਜ ਸ਼ਕਤੀ ਦੇ ਸਮਰੱਥ ਦਾ ਫਾਇਦਾ ਉੱਤਰ ਗੁਜਰਾਤ ਲੈ ਰਿਹਾ ਹੈ। ਸਰਕਾਰ ਦਾ ਜੋ ਰੂਫ ਟੌਪ ਸੋਲਰ ਪਾਲਿਸੀ, ਘਰ ‘ਤੇ ਖ਼ੁਦ ਦੀ ਛਤ ‘ਤੇ ਸੋਲਰ, ਉਸ ਨੂੰ ਬਿਜਲੀ ਖੁਦ ਦੇ ਘਰ ਵਿੱਚ ਤਾਂ ਫ੍ਰੀ ਮਿਲੇ ਪਰੰਤੂ ਉਹ ਸਰਕਾਰ ਨੂੰ ਵੀ ਜ਼ਿਆਦਾ ਬਿਜਲੀ ਵੇਚ ਸਕੇ, ਉਸ ਦੀ ਦਿਸ਼ਾ ਵਿੱਚ ਕੰਮ ਕੀਤਾ ਹੈ। ਪਹਿਲਾਂ ਬਿਜਲੀ ਪੈਸੇ ਦੇ ਕੇ ਵੀ ਨਹੀਂ ਮਿਲਦੀ ਸੀ, ਉਹ ਬਿਜਲੀ ਹੁਣ ਗੁਜਰਾਤ ਦੇ ਲੋਕ ਵੇਚ ਸਕਣ, ਇਸ ਦਿਸ਼ਾ ਵਿੱਚ ਅਸੀਂ ਅੱਗੇ ਵਧ ਰਹੇ ਹਾਂ।
ਸਾਥੀਓ,
ਅੱਜ ਰੇਲਵੇ ਦੇ ਲਈ ਬਹੁਤ ਕੰਮ ਹੋਏ ਹਨ, 5 ਹਜ਼ਾਰ ਕਰੋੜ ਰੁਪਏ ਤੋਂ ਵੀ ਜ਼ਿਆਦਾ ਪ੍ਰੋਜੈਕਟ ਅੱਜ ਗੁਜਰਾਤ ਨੂੰ ਮਿਲੇ ਹਨ। ਮਹੇਸਾਮਾ- ਅਹਿਮਦਾਬਾਦ ਦੇ ਦਰਮਿਆਨ ਡੈਡੀਕੇਟਿਡ ਕੌਰੀਡੋਰ ਇਹ ਬਹੁਤ ਵੱਡਾ ਕੰਮ ਹੋਣ ਵਾਲਾ ਹੈ, ਇਸ ਦਾ ਬਹੁਤ ਵੱਡਾ ਲਾਭ ਹੋਣ ਵਾਲਾ ਹੈ, ਉਸ ਦਾ ਲੋਕਅਰਪਣ ਹੋਇਆ । ਇਸ ਨਾਲ ਪੀਪਾਵਾਵ, ਪੋਰਬੰਦਰ, ਜਾਮਨਗਰ ਤੱਕ ਦੇ ਬੰਦਰਗਾਹ ਤੱਕ ਦੀ ਕਨੈਕਟੀਵਿਟੀ ਵਧਣ ਵਾਲੀ ਹੈ। ਅਤੇ ਗੁਜਰਾਤ ਦੀ ਵਿਕਾਸ ਗਤੀ ਵਧੇਗੀ। ਉਸ ਦਾ ਲਾਭ ਕਿਸਾਨਾਂ, ਪਸ਼ੂਪਾਲਕਾਂ ਅਤੇ ਉਦਯੋਗਾਂ ਸਭ ਨੂੰ ਮਿਲਣ ਵਾਲਾ ਹੈ, ਅਤੇ ਉਸ ਦੇ ਕਾਰਨ ਇੱਥੇ ਇੰਡਸਟ੍ਰੀ ਦਾ ਵਿਸਤਾਰ ਹੋਣ ਦੀ ਪੂਰੀ ਸੰਭਾਵਨਾ ਹੈ। ਉੱਤਰ ਗੁਜਰਾਤ ਵਿੱਚ ਲੌਜਿਸਟਿਕ ਦੇ ਲਈ ਹੱਬ ਬਣੇ, ਸਟੋਰੇਜ ਦੇ ਲਈ ਵੱਡੇ ਸੈਕਟਰ ਬਣੇ, ਉਸ ਦੇ ਲਈ ਬਹੁਤ ਤਾਕਤ ਮਿਲਣ ਵਾਲੀ ਹੈ।
ਮੇਰੇ ਪਰਿਵਾਰਜਨੋਂ,
ਪਿਛਲੇ 9 ਸਾਲਾਂ ਵਿੱਚ ਪੂਰਬ ਅਤੇ ਪੱਛਮ ਡੈਡੀਕੇਟਿਡ ਫ੍ਰੇਟ ਕੌਰੀਡੋਰ ਦਾ ਕੰਮ ਲਗਭਗ 25 ਸੌ ਕਿਲੋਮੀਟਰ ਦਾ ਹਿੱਸਾ ਪੂਰਾ ਹੋ ਗਿਆ ਹੈ। ਇਸ ਵਿੱਚ ਪੈਸੇਂਜਰ ਟ੍ਰੇਨ ਹੋਵੇ, ਮਾਲਗੱਡੀ ਹੋਵੇ ਇੱਥੇ ਸਾਰਿਆਂ ਨੂੰ ਬਹੁਤ ਲਾਭ ਮਿਲ ਰਿਹਾ ਹੈ ਅਤੇ ਲਾਸਟ ਸਟੇਸ਼ਨ ਤੱਕ ਇਸ ਦਾ ਲਾਭ ਮਿਲੇ ਇਸ ਦੀ ਵਿਵਸਥਾ ਕੀਤੀ ਗਈ ਹੈ। ਫ੍ਰੇਟ ਕੌਰੀਡੋਰ ਦਾ ਫਾਇਦਾ ਇਹ ਹੋ ਰਿਹਾ ਹੈ ਕਿ ਟ੍ਰਕ ਅਤੇ ਟੈਂਕਰ ਅੱਜ ਕੋਈ ਵੀ ਸਾਮਾਨ ਲੈ ਕੇ ਸੜਕ ‘ਤੇ ਜਾਂਦੇ ਹੋਣ ਤਾਂ ਬਹੁਤ ਸਮਾਂ ਲਗਦਾ ਹੈ ਅਤੇ ਮਹਿੰਗਾ ਵੀ ਹੁੰਦਾ ਹੈ। ਹੁਣ ਉਸ ਵਿੱਚ ਵੀ ਫਾਇਦਾ ਹੋਵੇਗਾ ਗਤੀ ਵੀ ਵਧੇਗੀ। ਇਹ ਡੈਡੀਕੇਟਿਡ ਫ੍ਰੇਟ ਕੌਰੀਡੋਰ ਵੱਡੀਆਂ-ਵੱਡੀਆਂ ਗੱਡੀਆਂ ਨੂੰ ਲੈ ਕੇ ਟ੍ਰੇਨ ਦੇ ਉੱਪਰ ਮਾਲ ਨਾਲ ਲੱਦੇ ਟ੍ਰਕ ਵੀ ਉਸ ਦੇ ਉੱਪਰ ਚੜ੍ਹ ਜਾਇਆ ਕਰਦੇ ਹਨ। ਬਨਾਸ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਗੱਡੀ ਦੇ ਉੱਪਰ ਟ੍ਰਕ ਚੜ੍ਹ ਕੇ ਦੁੱਧ ਲੈ ਕੇ ਰੇਵਾੜੀ ਪਹੁੰਚਦਾ ਹੈ। ਉਸ ਦੇ ਕਾਰਨ ਸਮਾਂ ਬਚ ਜਾਂਦਾ ਹੈ, ਦੁੱਧ ਖਰਾਬ ਹੋਣ ਤੋਂ ਬਚ ਜਾਂਦਾ ਹੈ ਅਤੇ ਕਿਸਾਨਾਂ ਦੀ ਆਮਦਨ ਵਿੱਚ ਵੀ ਲਾਭ ਹੁੰਦਾ ਹੈ। ਇਸ ਖੇਤਰ ਨੇ ਕਿਸਾਨਾਂ ਦੇ ਵੀ ਪਾਲਨਪੁਰ, ਹਰਿਆਣਾ ਅਤੇ ਰੇਵਾੜੀ ਤੱਕ ਦੁੱਧ ਦੇ ਟੈਂਕਰ ਪਹੁੰਚ ਰਹੇ ਹਨ।
ਸਾਥੀਓ,
ਇੱਥੇ ਜੋ ਕਡੋਸਣ ਰੋਡ, ਬਹੁਚਰਾਜੀ ਰੇਲ ਲਾਈਨ ਉਸ ਦਾ ਜੋ ਵਿਰਮਗਾਮ ਰੇਲ ਸਾਮਖੀਯਾਣੀ ਰੇਲ ਲਾਈਨ ਦਾ ਡਬਲੀਕਰਣ ਕੀਤਾ ਗਿਆ ਹੈ, ਉਸ ਦਾ ਵੀ ਲਾਭ ਇਸ ਕਨੈਕਟੀਵਿਟੀ ਨਾਲ ਮਿਲੇਗਾ, ਗੱਡੀਆਂ ਤੇਜ਼ ਗਤੀ ਨਾਲ ਚਲਣਗੀਆਂ। ਮਿੱਤਰੋਂ, ਉੱਤਰ ਗੁਜਰਾਤ ਵਿੱਚ ਪ੍ਰਵਾਸਨ ਦੀ ਵੀ ਪੂਰੀਆਂ ਸੰਭਾਵਨਾਵਾਂ ਹਨ, ਤੁਸੀਂ ਦੇਖੋ ਤੁਹਾਡੇ ਪੜੋਸ ਵਿੱਚ ਵਡਨਗਰ ਜਿੰਨਾ ਮਹੱਤਵ ਕਾਸ਼ੀ ਦਾ ਹੈ ਇੱਕ ਕਾਸ਼ੀ ਅਵਿਨਾਸ਼ੀ ਹੈ, ਕਾਸ਼ੀ ਵਿੱਚ ਕਦੇ ਲੋਕ ਨਾ ਹੋਣ ਅਜਿਹਾ ਕਾਲਖੰਡ ਨਹੀਂ ਗਿਆ, ਹਰ ਯੁਗ ਵਿੱਚ ਉੱਥੇ ਲੋਕ ਰਹੇ ਹਨ, ਕਾਸ਼ੀ ਦੇ ਬਾਅਦ ਵਡਨਗਰ ਹੈ, ਜਿਸ ਦਾ ਕਦੇ ਵਿਨਾਸ਼ ਨਹੀਂ ਹੋਇਆ। ਇਹ ਸਭ ਖੁਦਾਈ ਵਿੱਚ ਨਿਕਲਿਆ ਹੈ, ਦੁਨੀਆ ਭਰ ਦੇ ਲੋਕ ਟੂਰਿਸਟ ਦੇ ਤੌਰ ‘ਤੇ ਆਉਣ ਵਾਲੇ ਹਨ, ਆਪਣਾ ਕੰਮ ਹੈ ਇਸ ਟੂਰਿਜ਼ਮ ਦਾ ਲਾਭ ਅਸੀਂ ਲਈਏ, ਰਾਜਸਥਾਨ ਅਤੇ ਗੁਜਰਾਤ ਨੂੰ ਜੋੜਦੀ ਤਾਰੰਗਾ ਹਿਲ, ਅੰਬਾਜੀ-ਆਬੂ ਰੋਡ ਰੇਲ ਲਾਈਨ।
ਇਹ ਰੇਲ ਲਾਈਨ ਬਹੁਤ ਕਿਸਮਤ ਬਦਲਣ ਵਾਲੀ ਹੈ ਦੋਸਤੋਂ, ਇਸ ਦਾ ਆਪਣੇ ਇੱਥੇ ਤੋਂ ਵਿਸਤਾਰ ਹੋਣ ਵਾਲਾ ਹੈ। ਬ੍ਰੋਡਗ੍ਰੇਜ ਲਾਈਨ ਇੱਥੋਂ ਡਾਇਰੈਕਟ ਦਿੱਲੀ ਪਹੁੰਚਾਉਣ ਵਾਲੀ ਹੈ। ਦੇਸ਼ ਦੇ ਨਾਲ ਜੁੜਨ ਵਾਲੀ ਹੈ, ਜਿਸ ਦੇ ਕਾਰਨ ਤਾਰੰਗਾ, ਅੰਬਾਜੀ, ਧਰੋਈ ਹੋਵੇ ਇਹ ਸਾਰੇ ਟੂਰਿਜ਼ਮ ਦੇ ਖੇਤਰ ਵੀ ਵਿਕਸਿਤ ਹੋਣ ਵਾਲੇ ਹਨ। ਇਸ ਖੇਤਰ ਵਿੱਚ ਉਦਯੋਗਿਕ ਵਿਕਾਸ, ਟੂਰਿਜ਼ਮ ਸੈਕਟਰ ਦੇ ਵਿਕਾਸ ਵਿੱਚ ਇਹ ਰੇਲ ਲਾਈਨ ਬਹੁਤ ਵੱਡੀ ਭੂਮਿਕਾ ਅਦਾ ਕਰਨ ਵਾਲੀ ਹੈ। ਇਸ ਨਾਲ ਅੰਬਾਜੀ ਤੱਕ ਉੱਤਮ ਤੋਂ ਉੱਤਮ ਰੇਲ ਕਨੈਕਟੀਵਿਟੀ ਹੋਣ ਵਾਲੀ ਹੈ। ਇੱਥੇ ਦਿੱਲੀ, ਮੁੰਬਈ ਅਤੇ ਦੇਸ਼ ਭਰ ਦੇ ਸ਼ਰਧਾਲੂਆਂ ਦੇ ਲਈ ਆਉਣਾ-ਜਾਣਾ ਅਸਾਨ ਹੋ ਜਾਵੇਗਾ।
ਮੇਰੇ ਪਰਿਵਾਰਜਨੋਂ,
ਤੁਹਾਨੂੰ ਯਾਦ ਹੋਵੇਗਾ ਕੱਛ ਦੀ ਚਰਚਾ ਮੈਂ ਕਰਦਾ ਸੀ। ਇੱਕ ਜ਼ਮਾਨਾ ਸੀ, ਜਦੋਂ ਕੋਈ ਕੱਛ ਦਾ ਨਾਮ ਨਹੀਂ ਲੈਣਾ ਚਾਹੁੰਦਾ ਸੀ ਅਤੇ ਅੱਜ ਕੱਛ ਵਿੱਚ ਰਣੋਤਸਵ ਧੋਰੜੋ ਦੀ ਦੁਨੀਆ ਵਿੱਚ ਸਕੀ ਜੈ-ਜੈਕਾਰ ਕਰ ਰਹੀ ਹੈ। ਦੁਨੀਆ ਦੇ ਉੱਤਮ ਤੋਂ ਉੱਤਮ ਵਿਲੇਜ ਟੂਰਿਸਟ ਟੂਰਿਜ਼ਮ ਦੇ ਲਈ ਆਪਣੇ ਧੋਰੜੋ ਨੂੰ ਪਸੰਦ ਕਰਦੇ ਹਨ। ਅਤੇ ਉਸੇ ਤਰ੍ਹਾਂ ਆਪਣੇ ਨਡਾਬੇਟ ਦੀ ਵੀ ਜੈਕਾਰ ਥੋੜੇ ਦਿਨ ਵਿੱਚ ਹੋਣ ਵਾਲਾ ਹੈ, ਉਸ ਨੂੰ ਵੀ ਅਸੀਂ ਅੱਗੇ ਵਧਾਉਣਾ ਹੈ। ਮੇਰੇ ਕਹਿਣ ਦਾ ਤਾਤਪਰਯ ਇੰਨਾ ਹੈ ਕਿ ਅੱਜ ਜਦੋਂ ਤੁਹਾਡੇ ਦਰਮਿਆਨ ਆਇਆ ਹਾਂ, ਤਦ ਇੱਥੇ ਕਿ ਨਵ ਯੁਵਾ ਪੀੜ੍ਹੀ ਦੇ ਦਰਮਿਆਨ ਵਿੱਚ ਆਇਆ ਹਾਂ, ਤਦ ਗੁਜਰਾਤ ਦੇ ਉੱਜਵਲ ਭਵਿੱਖ, ਦੇਸ਼ ਦੇ ਉੱਜਵਲ ਭਵਿੱਖ ਅਤੇ ਸੰਪੂਰਨ ਤੌਰ ‘ਤੇ ਸਮਰਪਿਤ ਗੁਜਰਾਤ ਦੀ ਭਲਾਈ ਕਰਨ ਦੇ ਲਈ ਅੱਜ ਜਦੋਂ ਅਸੀਂ ਕੰਮ ਕਰ ਰਹੇ ਹਾਂ।
ਗੁਜਰਾਤ ਦੇ ਉੱਜਵਲ ਭਵਿੱਖ, ਦੇਸ਼ ਦੇ ਉੱਜਵਲ ਭਵਿੱਖ ਦੇ ਲਈ ਇਹ ਮੇਰੀ ਖੁਦ ਦੀ ਮਿੱਟੀ, ਜਿਸ ਮਿੱਟੀ ਨੇ ਮੈਨੂੰ ਵੱਡਾ ਕੀਤਾ ਹੈ, ਉਸ ਦਾ ਅਸ਼ੀਰਵਾਦ ਲੈ ਕੇ ਨਿਕਲਾਂਗਾ, ਇੱਕ ਨਵੀਂ ਸ਼ਕਤੀ ਪ੍ਰਾਪਤ ਕਰਕੇ ਨਿਕਲਾਂਗਾ ਅਤੇ ਪਹਿਲਾਂ ਜਿੰਨੀ ਮਿਹਨਤ ਕਰਦਾ ਸੀ, ਉਸ ਤੋਂ ਅਨੇਕ ਗੁਣਾ ਮਿਹਨਤ ਕਰਾਂਗਾ, ਪਹਿਲਾਂ ਜੋ ਵਿਕਾਸ ਦੇ ਕੰਮ ਜਿਸ ਗਤੀ ਨਾਲ ਕਰਦਾ ਸੀ, ਉਸ ਤੋਂ ਜ਼ਿਆਦਾ ਗਤੀ ਨਾਲ ਕਰਾਂਗਾ, ਕਿਉਂਕਿ ਇਹ ਤੁਹਾਡਾ ਪ੍ਰੇਮ, ਅਸ਼ੀਰਵਾਦ ਇਹੀ ਮੇਰੀ ਊਰਜਾ ਹੈ, ਮੇਰੀ ਤਾਕਤ ਹੈ। ਗੁਜਰਾਤ ਅਤੇ ਦੇਸ਼ ਦਾ ਸੁਪਨਾ ਹੈ, 2047 ਵਿੱਚ ਜਦੋਂ ਆਜ਼ਾਦੀ ਦੇ 100 ਵਰ੍ਹੇ ਪੂਰੇ ਹੋ ਜਾਣ, ਤਦ ਇਹ ਦੇਸ਼ ਵਿਕਸਿਤ ਦੇਸ਼ ਹੋਣਾ ਚਾਹੀਦਾ ਹੈ। ਦੁਨੀਆ ਦੇ ਵੱਡੇ-ਵੱਡੇ ਦੇਸ਼ਾਂ ਦੇ ਬਰਾਬਰ ਹੋਣਾ ਚਾਹੀਦਾ ਹੈ। ਉਸ ਦੇ ਲਈ ਅਸੀਂ ਕੰਮ ਦਾ ਬੀੜਾ ਚੁੱਕਿਆ ਹੈ। ਮੇਰੀ ਇਸ ਧਰਤੀ ਦੇ ਸਾਰੇ ਮੇਰੇ ਵਰਿਸ਼ਠ, ਸਵਜਨ ਤੁਹਾਡੇ ਦਰਮਿਆਨ ਆਇਆ ਹਾਂ, ਤੁਸੀਂ ਮੈਨੂੰ ਅਸ਼ੀਰਵਾਦ ਦਿਓ ਤਾਕਿ ਪੂਰੀ ਸ਼ਕਤੀ ਨਾਲ ਕੰਮ ਕਰਾਂ, ਜ਼ਿਆਦਾ ਤੋਂ ਜ਼ਿਆਦਾ ਕੰਮ ਕਰਾਂ, ਪੂਰੇ ਸਮਰਪਣ ਭਾਵ ਨਾਲ ਕਰਾਂ, ਇਸੇ ਉਮੀਦ ਦੇ ਨਾਲ ਮੇਰੇ ਨਾਲ ਬੋਲੋ,
ਭਾਰਤ ਮਾਤਾ ਕੀ ਜੈ,
ਭਾਰਤ ਮਾਤਾ ਕੀ ਜੈ,
ਭਾਰਤ ਮਾਤਾ ਕੀ ਜੈ।
ਬਹੁਤ-ਬਹੁਤ ਧੰਨਵਾਦ।
************
ਡੀਐੱਸ/ਐੱਸਟੀ/ਡੀਕੇ
(Release ID: 1973339)
Visitor Counter : 102
Read this release in:
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Odia
,
Tamil
,
Kannada
,
Malayalam