ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਏਸ਼ੀਅਨ ਪੈਰਾ ਗੇਮਸ ਵਿੱਚ ਸ਼ਤਰੰਜ ਵਿੱਚ ਗੋਲਡ ਮੈਡਲ ਜਿੱਤਣ ‘ਤੇ ਦਰਪਣ ਇਨਾਨੀ, ਸੌਂਦਰਯ ਪ੍ਰਧਾਨ, ਅਤੇ ਅਸ਼ਵਿਨ ਨੂੰ ਵਧਾਈਆਂ ਦਿੱਤੀਆਂ
Posted On:
28 OCT 2023 11:44AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਾਂਗਝੂ ਵਿੱਚ ਆਯੋਜਿਤ ਏਸ਼ੀਅਨ ਪੈਰਾ ਗੇਮਸ ਦੀ ਮੈਨਸ ਚੈੱਸ (ਸ਼ਤਰੰਜ) ਵਿੱਚ ਗੋਲਡ ਮੈਡਲ ਜਿੱਤਣ ‘ਤੇ ਦਰਪਣ ਇਨਾਨੀ, ਸੌਂਦਰਯ ਪ੍ਰਧਾਨ ਅਤੇ ਅਸ਼ਵਿਨ ਨੂੰ ਵਧਾਈਆਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ, ਉਨ੍ਹਾਂ ਦੇ ਕੌਸ਼ਲ ਅਤੇ ਸਮਰਪਣ ‘ਤੇ ਮਾਣ ਹੈ ਅਤੇ ਉਨ੍ਹਾਂ ਨੂੰ ਭਵਿੱਖ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਐਕਸ ( X) ‘ਤੇ ਪੋਸਟ ਕੀਤਾ:
“ਮੈਨਸ਼ ਚੈੱਸ (ਸ਼ਤਰੰਜ) ਬੀ1 ਸ਼੍ਰੇਣੀ (ਟੀਮ) ਵਿੱਚ ਗੋਲਡ ਮੈਡਲ ਜਿੱਤਣ ‘ਤੇ ਦਰਪਣ ਇਨਾਨੀ, ਸੌਂਦਰਯ ਪ੍ਰਧਾਨ ਅਤੇ ਅਸ਼ਵਿਨ ਨੂੰ ਵਧਾਈਆਂ।
ਉਨ੍ਹਾਂ ਦੇ ਕੌਸ਼ਲ ਅਤੇ ਸਮਰਪਣ ‘ਤੇ ਮਾਣ ਹੈ। ਅੱਗੇ ਦੇ ਪ੍ਰਯਤਨਾਂ ਦੇ ਲਈ ਸੁਭਕਾਮਨਾਵਾਂ।”
****
ਡੀਐੱਸ/ਆਰਟੀ
(Release ID: 1972625)
ਵਿਜ਼ੀਟਰ ਕਾਊਂਟਰ : 119
Read this release in:
Tamil
,
Kannada
,
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Odia
,
Telugu
,
Malayalam