ਖਾਣ ਮੰਤਰਾਲਾ
ਖਾਣ ਮੰਤਰਾਲੇ ਨੇ ਵਿਸ਼ੇਸ਼ ਮੁਹਿੰਮ 3.0 ਦੇ ਤਹਿਤ 341 ਸਵੱਛਤਾ ਗਤੀਵਿਧੀਆਂ ਨੂੰ ਲਾਗੂ ਕਰਨ ਦਾ ਟੀਚਾ ਮਿਥਿਆ
प्रविष्टि तिथि:
06 OCT 2023 10:17AM by PIB Chandigarh
ਸਰਕਾਰੀ ਦਫ਼ਤਰਾਂ ਵਿੱਚ ਸਵੱਛਤਾ ਨੂੰ ਉਤਸ਼ਾਹਿਤ ਕਰਨ ਅਤੇ ਕੰਮ ਦੇ ਸਥਾਨਾਂ ਦੇ ਤਜ਼ਰਬਿਆਂ ਨੂੰ ਬਿਹਤਰ ਬਣਾਉਣ ਲਈ, ਖਾਣ ਮੰਤਰਾਲਾ ਆਪਣੇ ਕੇਂਦਰੀ ਜਨਤਕ ਖੇਤਰ ਦੇ ਅਦਾਰਿਆਂ ਅਤੇ ਉਨ੍ਹਾਂ ਦੇ ਖੇਤਰੀ ਢਾਂਚੇ ਦੇ ਨਾਲ ਵਿਸ਼ੇਸ਼ ਮੁਹਿੰਮ 3.0 ਦਾ ਆਯੋਜਨ ਕਰ ਰਿਹਾ ਹੈ। ਸਕੱਤਰ, ਖਾਣ ਮੰਤਰਾਲੇ ਨੇ 30 ਸਤੰਬਰ ਨੂੰ ਸਾਰੇ ਖੇਤਰੀ ਦਫਤਰਾਂ ਨਾਲ ਆਯੋਜਿਤ ਵੀਡੀਓ ਕਾਨਫਰੰਸ ਮੀਟਿੰਗ ਵਿੱਚ ਵਿਸ਼ੇਸ਼ ਮੁਹਿੰਮ 3.0 ਲਈ ਸਾਰੇ ਦਫਤਰਾਂ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਵੱਖ-ਵੱਖ ਸ਼੍ਰੇਣੀਆਂ ਦੇ ਤਹਿਤ ਟੀਚੇ ਨਿਰਧਾਰਤ ਕੀਤੇ ਗਏ ਅਤੇ ਸਫਾਈ ਕਰਨ ਵਾਲੀਆਂ ਥਾਵਾਂ ਦੀ ਪਛਾਣ ਕੀਤੀ ਗਈ ਸੀ। ਇਸ ਮੁਹਿੰਮ ਦੌਰਾਨ ਦਫ਼ਤਰਾਂ ਵਿੱਚ ਰਿਕਾਰਡ ਪ੍ਰਬੰਧਨ ਅਤੇ ਕੰਮ ਵਾਲੀ ਥਾਂ ਦੇ ਤਜ਼ਰਬੇ ਨੂੰ ਬਿਹਤਰ ਬਣਾਉਣ 'ਤੇ ਧਿਆਨ ਦਿੱਤਾ ਜਾਵੇਗਾ। ਖਾਣ ਮੰਤਰਾਲੇ ਅਤੇ ਹੋਰ ਇਕਾਈਆਂ ਨੇ ਵਿਸ਼ੇਸ਼ ਮੁਹਿੰਮ 3.0 ਦੇ ਤਹਿਤ 341 ਸਵੱਛਤਾ ਮੁਹਿੰਮਾਂ/ਗਤੀਵਿਧੀਆਂ ਦੀ ਪਛਾਣ ਕੀਤੀ ਹੈ।
ਮੰਤਰਾਲਾ ਅਤੇ ਇਸ ਦੇ ਅਧੀਨ ਸੰਸਥਾਵਾਂ ਮੁਹਿੰਮ ਦੇ ਅੱਠ ਸਿਖਰ ਸੰਮੇਲਨਾਂ ਤੋਂ ਵੀ ਅੱਗੇ ਸਰਵੋਤਮ ਅਭਿਆਸਾਂ ਵਜੋਂ ਵੱਖ-ਵੱਖ ਗਤੀਵਿਧੀਆਂ ਕਰ ਰਹੀਆਂ ਹਨ। ਵਾਤਾਵਰਣ ਨੂੰ ਬੇਹਤਰ ਬਣਾਉਣ ਦੇ ਵਿਸ਼ੇ ਨੂੰ ਅੱਗੇ ਵਧਾਉਂਦੇ ਹੋਏ ਮੰਤਰਾਲੇ ਨੇ ਇਸ ਮੁਹਿੰਮ ਤਹਿਤ ਕਈ ਨਵੀਆਂ ਪਹਿਲਕਦਮੀਆਂ ਕੀਤੀਆਂ ਹਨ।
ਵਿਸ਼ੇਸ਼ ਮੁਹਿੰਮ 3.0 ਦੇ ਦੌਰਾਨ, ਖਾਣ ਮੰਤਰਾਲਾ ਸ਼ਾਸਤਰੀ ਭਵਨ ਦੇ ਮੁੱਖ ਪ੍ਰਵੇਸ਼ ਦੁਆਰ ਅਤੇ ਗਲਿਆਰਿਆਂ ਸਮੇਤ ਦਫ਼ਤਰ ਕੰਪਲੈਕਸ ਦਾ ਨਵੀਨੀਕਰਨ ਕਰ ਰਿਹਾ ਹੈ। ਊਰਜਾ ਬਚਾਉਣ ਦੇ ਉਪਾਅ ਦੇ ਤਹਿਤ ਮੰਤਰਾਲੇ ਦੇ ਸਾਰੇ ਦਫਤਰਾਂ ਤੋਂ ਪੁਰਾਣੇ ਹੌਟ ਕੇਸਾਂ ਨੂੰ ਹਟਾਇਆ ਜਾ ਰਿਹਾ ਹੈ। ਵੱਖ-ਵੱਖ ਮੁਹਿੰਮਾਂ ਦੇ ਪੋਸਟਰਾਂ ਨੂੰ ਪ੍ਰਦਰਸ਼ਿਤ ਕਰਨ ਲਈ ਸਟੈਂਡੀਜ਼ ਅਤੇ ਫਲੈਕਸ ਨੂੰ ਹਟਾ ਕੇ ਡਿਜੀਟਲ ਸਕ੍ਰੀਨਾਂ ਲਗਾਈਆਂ ਜਾ ਰਹੀਆਂ ਹਨ।
ਭਾਰਤੀ ਭੂ-ਵਿਗਿਆਨ ਸਰਵੇਖਣ (ਜੀਐੱਸਆਈ) ਦੇਸ਼ ਭਰ ਵਿੱਚ 15 ਭੂ-ਵਿਰਾਸਤ ਸਥਾਨਾਂ 'ਤੇ ਵੱਖ-ਵੱਖ ਗਤੀਵਿਧੀਆਂ ਕਰਨ ਜਾ ਰਿਹਾ ਹੈ। ਇਨ੍ਹਾਂ ਭੂਗੋਲਿਕ ਸਥਾਨਾਂ ਦੀ ਪਛਾਣ ਉੱਤਰ ਪ੍ਰਦੇਸ਼, ਕਰਨਾਟਕ, ਕੇਰਲ, ਆਂਧਰ ਪ੍ਰਦੇਸ਼, ਤਾਮਿਲਨਾਡੂ, ਬਿਹਾਰ, ਝਾਰਖੰਡ, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮੇਘਾਲਿਆ ਅਤੇ ਤ੍ਰਿਪੁਰਾ ਵਿੱਚ ਕੀਤੀ ਗਈ ਹੈ। ਜੀਐੱਸਆਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਭੂ-ਵਿਗਿਆਨਕ ਖੇਤਰ ਦੀ ਜਾਂਚ ਦੌਰਾਨ ਇਕੱਠੇ ਕੀਤੇ ਪੁਰਾਣੇ ਚੱਟਾਨ ਨਮੂਨਿਆਂ ਦੀ ਵਰਤੋਂ ਕਰਕੇ ਆਪਣੇ ਸੀਐੱਚਕਿਊ ਕੈਂਪਸ ਵਿੱਚ ਰੌਕ ਪ੍ਰਤਿਮਾ ਬਣਾਏਗਾ।
ਮੰਤਰਾਲੇ ਦੇ ਵੱਖ-ਵੱਖ ਦਫ਼ਤਰਾਂ ਵਿੱਚ ਕਈ ਨਵੀਆਂ ਅਤੇ ਨਵੀਨਤਾਕਾਰੀ ਗਤੀਵਿਧੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਨੈਸ਼ਨਲ ਐਲੂਮੀਨੀਅਮ ਕੰਪਨੀ ਲਿਮਿਟਡ (ਨਾਲਕੋ) ਭੁਵਨੇਸ਼ਵਰ ਦੇ ਨਾਲਕੋ ਨਗਰ ਟਾਊਨਸ਼ਿਪ ਵਿਖੇ ਇੱਕ ਵਰਮੀ-ਕੰਪੋਸਟ ਪਲਾਂਟ ਦਾ ਨਵੀਨੀਕਰਨ ਕਰ ਰਿਹਾ ਹੈ ਅਤੇ ਇੱਕ ਔਸ਼ਧੀ ਪੌਦਿਆਂ ਦਾ ਬਾਗ ਬਣਾ ਰਿਹਾ ਹੈ। ਨਾਲਕੋ ਆਪਣੀਆਂ ਦਮਨਜੋੜੀ ਅਤੇ ਅੰਗੁਲ ਯੂਨਿਟਾਂ ਵਿੱਚ ਵੀ ਇਸੇ ਤਰ੍ਹਾਂ ਦੇ ਔਸ਼ਧੀ ਪੌਦਿਆਂ ਦੇ ਬਾਗਾਂ ਦਾ ਵਿਕਾਸ ਕਰ ਰਿਹਾ ਹੈ।
ਹਿੰਦੁਸਤਾਨ ਕਾਪਰ ਲਿਮਿਟਡ (ਐੱਚਸੀਐੱਲ) ਵੀ ਕਈ ਨਵੀਨਤਾਕਾਰੀ ਗਤੀਵਿਧੀਆਂ ਦਾ ਆਯੋਜਨ ਕਰ ਰਿਹਾ ਹੈ। ਇਨ੍ਹਾਂ ਗਤੀਵਿਧੀਆਂ ਵਿੱਚ ਵਾਟਰ ਹਾਰਵੈਸਟਿੰਗ, ਪੰਛੀਆਂ ਨੂੰ ਦਾਣਾ ਪਾਉਣ ਲਈ ਜਲ ਸਰੋਤਾਂ ਦੀ ਸਫ਼ਾਈ ਸ਼ਾਮਲ ਹੈ, ਜੋ ਕਿ ਐੱਚਸੀਐੱਲ ਵਿਸ਼ੇਸ਼ ਮੁਹਿੰਮ 3.0 ਦੇ ਤਹਿਤ ਆਯੋਜਿਤ ਕਰ ਰਿਹਾ ਹੈ।
ਮਿਨਰਲ ਐਕਸਪਲੋਰੇਸ਼ਨ ਕੰਸਲਟੈਂਸੀ ਲਿਮਟਿਡ (ਐੱਮਈਸੀਐੱਲ) ਨੀਲੀਆਂ ਅਤੇ ਹਰੇ ਰੰਗ ਦੀਆਂ ਬਾਲਟੀਆਂ ਰੱਖ ਕੇ 'ਸਰੋਤ 'ਤੇ ਠੋਸ ਰਹਿੰਦ-ਖੂੰਹਦ ਨੂੰ ਵੱਖ ਕਰਨ' ਨੂੰ ਉਤਸ਼ਾਹਿਤ ਕਰ ਰਿਹਾ ਹੈ। ਕੰਪਨੀ ਜੈਵਿਕ ਖਾਦ ਨੂੰ ਉਤਸ਼ਾਹਿਤ ਕਰਨ ਲਈ ਇੱਕ ਕੰਪੋਜ਼ਿਟ ਪਿੱਟ ਦਾ ਨਿਰਮਾਣ ਵੀ ਕਰ ਰਹੀ ਹੈ।
ਇੰਡੀਅਨ ਬਿਊਰੋ ਆਫ਼ ਮਾਈਨਜ਼ (ਆਈਬੀਐੱਮ) ਵੀ ਵਿਸ਼ੇਸ਼ ਮੁਹਿੰਮ 3.0 ਚਲਾ ਰਿਹਾ ਹੈ, ਜਿਸ ਦੇ ਤਹਿਤ ਵੱਡੇ ਪੱਧਰ 'ਤੇ ਪੌਦੇ ਲਗਾਉਣ ਦੇ ਪ੍ਰੋਗਰਾਮਾਂ ਦੇ ਨਾਲ ਕੰਪੋਸਟ ਪਿਟਸ ਅਤੇ ਹਰਬਲ ਬਗੀਚਿਆਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਐੱਨਆਈਆਰਐੱਮ ਅਤੇ ਜੇਐੱਨਏਆਰਡੀਡੀਸੀ ਵਰਗੀਆਂ ਹੋਰ ਇਕਾਈਆਂ ਵੀ ਇਸ ਮੁਹਿੰਮ ਦੀ ਮਿਆਦ ਦੇ ਦੌਰਾਨ ਕਈ ਸਥਾਈ ਸਫ਼ਾਈ ਮੁਹਿੰਮਾਂ ਦਾ ਆਯੋਜਨ ਕਰ ਰਹੀਆਂ ਹਨ।
*****
ਬੀਵਾਈ
(रिलीज़ आईडी: 1971859)
आगंतुक पटल : 104