ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸਾਬਕਾ ਉਪ ਰਾਸ਼ਟਰਪਤੀ ਸ਼੍ਰੀ ਭੈਰੋਂ ਸਿੰਘ ਸ਼ੇਖਾਵਤ ਦੀ 100ਵੀਂ ਜਯੰਤੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ

Posted On: 23 OCT 2023 1:27PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਾਬਕਾ ਉਪ ਰਾਸ਼ਟਰਪਤੀ ਸ਼੍ਰੀ ਭੈਰੋਂ ਸਿੰਘ ਸ਼ੇਖਾਵਤ ਦੀ 100ਵੀਂ  ਜਯੰਤੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਭੈਰੋਂ ਸਿੰਘ ਜੀ ਨੇ ਭਾਰਤ ਦੇ ਲੋਕਤਾਂਤ੍ਰਿਕ ਢਾਂਚੇ ਨੂੰ ਮਜ਼ਬੂਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਉਨ੍ਹਾਂ ਦੇ ਕਾਰਜਕਾਲ ਨੂੰ ਸੰਸਦੀ ਵਿਚਾਰ-ਵਟਾਂਦਰਾ ਅਤੇ ਚਰਚਾ ਦੇ ਮਿਆਰਾਂ ਨੂੰ ਹੁਲਾਰਾ ਦੇਣ ਦੇ ਪ੍ਰਤੀ ਸੰਕਲਪਬੱਧਤਾ ਦੇ ਲਈ ਯਾਦ ਕੀਤਾ ਜਾਂਦਾ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਸਾਬਕਾ ਉਪ ਰਾਸ਼ਟਰਪਤੀ ਦੇ ਨਾਲ ਆਪਣੀ ਗੱਲਬਾਤ ਦੀਆਂ ਕੁਝ ਝਲਕੀਆਂ ਵੀ ਸਾਂਝੀਆਂ ਕੀਤੀਆਂ।

ਐਕਸ (X) ’ਤੇ ਇੱਕ ਥ੍ਰੈੱਡ ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ:

“ਅੱਜ ਦਾ ਦਿਨ ਬੇਹੱਦ ਖਾਸ ਹੈ – ਇਹ ਸਨਮਾਨਿਤ ਰਾਜਨੇਤਾ ਸ਼੍ਰੀ ਭੈਰੋਂ ਸਿੰਘ ਸ਼ੇਖਾਵਤ ਜੀ ਦੀ 100ਵੀਂ ਜਯੰਤੀ ਹੈ। ਉਨ੍ਹਾਂ ਦੇ ਬੇਮਿਸਾਲ ਅਗਵਾਈ ਅਤੇ ਸਾਡੇ ਰਾਸ਼ਟਰ ਦੀ ਪ੍ਰਗਤੀ ਦੀ ਦਿਸ਼ਾ ਵਿੱਚ ਕੀਤੇ ਗਏ ਯਤਨਾਂ ਦੇ ਲਈ ਭਾਰਤ ਸਦਾ ਉਨ੍ਹਾਂ ਦਾ ਆਭਾਰੀ ਰਹਾਂਗਾ। ਉਹ ਇੱਕ ਅਜਿਹੀ ਸ਼ਖ਼ਸੀਅਤ ਸਨ ਜਿਨ੍ਹਾਂ ਨੂੰ ਸਮੁੱਚੀ ਰਾਜਨੀਤਕ ਖੇਤਰ ਵਿੱਚ ਅਤੇ ਸਮਾਜ ਦੇ ਹਰ ਤਬਕੇ ਦੇ ਲੋਕਾਂ ਦੁਆਰਾ ਪਸੰਦ ਕੀਤਾ ਜਾਂਦਾ ਸੀ।

ਉਨ੍ਹਾਂ ਦੇ ਨਾਲ ਆਪਣੀ ਗੱਲਬਾਤ ਦੀਆਂ ਕੁਝ ਝਲਕੀਆਂ ਵੀ ਸਾਂਝੀਆਂ ਕਰ ਰਿਹਾ ਹਾਂ।

 “ਭੈਰੋਂ ਸਿੰਘ ਦੀ ਦੂਰਦਰਸ਼ੀ ਨੇਤਾ ਅਤੇ ਪ੍ਰਭਾਵੀ ਪ੍ਰਸ਼ਾਸਕ ਸਨ। ਉਨ੍ਹਾਂ ਨੇ ਉਤਕ੍ਰਿਸ਼ਟ ਮੁੱਖ ਮੰਤਰੀ ਦੇ ਰੂਪ ਵਿੱਚ ਆਪਣੀ ਪਹਿਚਾਣ ਬਣਾਉਂਦੇ ਹੋਏ ਰਾਜਸਥਾਨ ਨੂੰ ਪ੍ਰਗਤੀ ਦੀਆਂ ਨਵੀਆਂ ਉਚਾਈਆਂ ’ਤੇ ਪਹੁੰਚਾਇਆ। ਸਭ ਤੋਂ ਖਾਸ ਗੱਲ ਇਹ ਰਹੀ ਕਿ ਉਨ੍ਹਾਂ ਨੇ ਰਾਜਸਥਾਨ ਦੇ ਗ਼ਰੀਬਾਂ, ਕਿਸਾਨਾਂ, ਨੌਜਵਾਨਾਂ ਅਤੇ ਮਹਿਲਾਵਾਂ ਦੇ ਲਈ ਗੁਣਵੱਤਾਪੂਰਨ ਜੀਵਨ ਸੁਨਿਸ਼ਚਿਤ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਗ੍ਰਾਮੀਣ ਵਿਕਾਸ ਨੂੰ ਅੱਗੇ ਵਧਾਉਣ ਦੇ ਲਈ ਕਈ ਉਪਾਵਾਂ ਦੀ ਸ਼ੁਰੂਆਤ ਕੀਤੀ।

ਭਾਰਤ ਦੇ ਉਪ ਰਾਸ਼ਟਰਪਤੀ ਦੇ ਰੂਪ ਵਿੱਚ, ਭੈਰੋਂ ਸਿੰਘ ਜੀ ਨੇ ਸਾਡੇ ਲੋਕਤਾਂਤ੍ਰਿਕ ਤਾਣੇ-ਬਾਣੇ ਨੂੰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਦੇ ਕਾਰਜਕਾਲ ਨੂੰ ਸੰਸਦੀ ਬਹਿਸਾਂ ਅਤੇ ਚਰਚਾ ਦੇ ਮਿਆਰਾਂ ਨੂੰ ਅੱਗੇ ਵਧਾਉਣ ਦੀ ਪ੍ਰਤੀਬੱਧਤਾ ਦੇ ਲਈ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦੀ ਸੂਝ-ਬੂਝ ਅਤੇ ਹਾਸੇ-ਮਜ਼ਾਕ ਨੂੰ ਵੀ ਬਹੁਤ ਆਨੰਦ ਨਾਲ ਯਾਦ ਕੀਤਾ ਜਾਂਦਾ ਹੈ।

ਭੈਰੋਂ ਸਿੰਘ ਜੀ ਦੇ ਨਾਲ ਗੱਲਬਾਤ ਦੀਆਂ ਮੇਰੀਆਂ ਅਣਗਿਣਤ ਯਾਦਾਂ ਹਨ। ਇਸ ਵਿੱਚ ਉਹ ਸਮਾਂ ਵੀ ਸ਼ਾਮਲ ਹੈ ਜਦੋਂ ਮੈਂ ਪਾਰਟੀ ਸੰਗਠਨ ਦੇ ਲਈ ਕੰਮ ਕਰ ਰਿਹਾ ਸੀ ਅਤੇ 1990 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਏਕਤਾ ਯਾਤਰਾ ਦੇ ਦੌਰਾਨ ਵੀ। ਜਦੋਂ ਵੀ ਮੈਂ ਉਨ੍ਹਾਂ ਨਾਲ ਮਿਲਦਾ, ਜਲ ਸੰਭਾਲ਼, ਗ਼ਰੀਬੀ ਖਾਤਮੇ ਜਿਹੇ ਪਹਿਲੂਆਂ ਬਾਰੇ ਬਹੁਤ ਕੁਝ ਸਿੱਖਦਾ।

2001 ਵਿੱਚ ਮੈਂ ਗੁਜਰਾਤ ਦਾ ਮੁੱਖ ਮੰਤਰੀ ਬਣਿਆ ਅਤੇ ਇੱਕ ਸਾਲ ਬਾਅਦ ਭੈਰੋਂ ਸਿੰਘ ਜੀ ਭਾਰਤ ਦੇ ਉਪ ਰਾਸ਼ਟਰਪਤੀ ਬਣੇ। ਮੈਂ ਖੁਸ਼ਕਿਸਮਤ ਸੀ ਕਿ ਮੈਨੂੰ ਉਨ੍ਹਾਂ ਵਰ੍ਹਿਆਂ ਦੇ ਦੌਰਾਨ ਉਨ੍ਹਾਂ ਦਾ ਨਿਰੰਤਰ ਸਮਰਥਨ ਪ੍ਰਾਪਤ ਹੋਇਆ। ਉਨ੍ਹਾਂ ਨੇ 2005 ਦੇ ਵਾਈਬ੍ਰੈਂਟ ਗੁਜਰਾਤ ਸਮਿਟ ਦੀ ਸ਼ੋਭਾ ਵਧਾਈ ਸੀ, ਜਿਸ ਦੇ ਦੌਰਾਨ ਉਨ੍ਹਾਂ ਨੇ ਗੁਜਰਾਤ ਵਿੱਚ ਸਾਡੇ ਦੁਆਰਾ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ ਸੀ।

ਉਨ੍ਹਾਂ ਨੇ ਮੇਰੀ ਲਿਖੀ ਇੱਕ ਕਿਤਾਬ ‘ਆਂਖ ਆ ਧਨਯ ਛੇ’(Aankh Aa Dhanya Che) ਨੂੰ ਰਿਲੀਜ਼ ਵੀ ਕੀਤਾ ਸੀ। ਇਹ ਉਸ ਪ੍ਰੋਗਰਾਮ ਦੀ ਇੱਕ ਤਸਵੀਰ ਹੈ।

ਅੱਜ, ਅਸੀਂ ਆਪਣੇ ਰਾਸ਼ਟਰ ਦੇ ਲਈ ਭੈਰੋਂ ਸਿੰਘ ਜੀ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਅਤੇ ਇਹ ਸੁਨਿਸ਼ਚਿਤ ਕਰਨ ਦੇ ਲਈ ਆਪਣੀ ਪ੍ਰਤੀਬੱਧਤਾ ਦੁਹਰਾਉਂਦੇ ਹਾਂ ਕਿ ਹਰੇਕ ਭਾਰਤੀ ਸਨਮਾਨ ਦਾ ਜੀਵਨ ਜੀਉਣ ਦੇ ਨਾਲ-ਨਾਲ ਭਾਰਤ ਦੇ ਵਿਕਾਸ ਨੂੰ ਚਮਕਾਉਣ ਅਤੇ ਸਮ੍ਰਿੱਧ ਕਰਨ ਦੇ ਲਈ ਕਈ ਅਵਸਰ ਪ੍ਰਾਪਤ ਕਰੋ।

*********

ਡੀਐੱਸ/ਟੀਐੱਸ


(Release ID: 1970160) Visitor Counter : 100