ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 20 ਅਕਤੂਬਰ ਨੂੰ ਭਾਰਤ ਦੇ ਪਹਿਲੇ ਰੀਜਨਲ ਰੈਪਿਡ ਟ੍ਰਾਂਜ਼ਿਟ ਸਿਸਟਮ (ਆਰਆਰਟੀਐੱਸ) ਦੀ ਸ਼ੁਰੂਆਤ ਕਰਨਗੇ


ਪ੍ਰਧਾਨ ਮੰਤਰੀ ਦਿੱਲੀ-ਗਾਜ਼ੀਆਬਾਦ-ਮੇਰਠ ਆਰਆਰਟੀਐੱਸ ਕੌਰੀਡੋਰ ਦੇ ਪ੍ਰਾਥਮਿਕਤਾ ਸੈਕਸ਼ਨ ਦਾ ਉਦਘਾਟਨ ਕਰਨਗੇ; ਸਾਹਿਬਾਬਾਦ ਨੂੰ ਦੁਹਾਈ ਡਿਪੋ ਨਾਲ ਜੋੜਨ ਵਾਲੀ ਰੈਪਿਡਐਕਸ ਟ੍ਰੇਨ ਰਵਾਨਾ ਕਰਨਗੇ

ਦੇਸ਼ ਵਿੱਚ ਵਿਕਸਿਤ ਅਤਿਆਧੁਨਿਕ ਖੇਤਰੀ ਗਤੀਸ਼ੀਲਤਾ ਸਮਾਧਾਨ ਆਰਆਰਟੀਐੱਸ ਦੁਨੀਆ ਦੇ ਸਰਬਸ਼੍ਰੇਸ਼ਠ ਦੇ ਬਰਾਬਰ ਹੈ

ਆਰਆਰਟੀਐੱਸ ਦੇ ਵਿਕਾਸ ਨਾਲ ਆਰਥਿਕ ਕਾਰਜਾਂ ਨੂੰ ਹੁਲਾਰਾ ਮਿਲੇਗਾ;

ਰੋਜ਼ਗਾਰ, ਸਿੱਖਿਆ ਅਤੇ ਸਿਹਤ ਦੇਖਭਾਲ ਦੇ ਅਵਸਰਾਂ ਤੱਕ ਬਿਹਤਰ ਪਹੁੰਚ ਪ੍ਰਦਾਨ ਕਰੇਗਾ: ਅਤੇ ਵਾਯੂ ਪ੍ਰਦੂਸ਼ਣ ਵਿੱਚ ਜ਼ਿਕਰਯੋਗ ਕਮੀ ਲਿਆਉਣ ਵਿੱਚ ਮਦਦ ਮਿਲੇਗੀ

ਪੀਐੱਮ ਗਤੀਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਦੀ ਤਰਜ਼ ‘ਤੇ, ਰੇਲਵੇ ਸਟੇਸ਼ਨਾਂ, ਮੈਟਰੋ ਸਟੇਸ਼ਨਾਂ, ਬੱਸ ਸੇਵਾਵਾਂ ਦੇ ਨਾਲ ਵਿਆਪਕ ਮਲਟੀ-ਮੋਡਲ ਆਰਆਰਟੀਐੱਸ ਨੈੱਟਵਰਕ ਜੁੜੇਗਾ

ਪ੍ਰਧਾਨ ਮੰਤਰੀ ਬੰਗਲੁਰੂ ਮੈਟਰੋ ਦੇ ਪੂਰਬ-ਪੱਛਮ ਗਲਿਆਰੇ ਦੇ ਦੋ ਹਿੱਸੇ ਰਾਸ਼ਟਰ ਨੂੰ ਸਮਰਪਿਤ ਕਰਨਗੇ

Posted On: 18 OCT 2023 4:23PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 20 ਅਕਤੂਬਰ ਨੂੰ ਸਵੇਰੇ ਲਗਭਗ 11:15 ਵਜੇ ਉੱਤਰ ਪ੍ਰਦੇਸ਼ ਦੇ ਸਾਹਿਬਾਬਾਦ ਰੈਪਿਡਐਕਸ ਸਟੇਸ਼ਨ ‘ਤੇ ਦਿੱਲੀ-ਗਾਜ਼ੀਆਬਾਦ-ਮੇਰਠ ਆਰਆਰਟੀਐੱਸ ਕੌਰੀਡੋਰ ਦੇ ਪ੍ਰਾਥਮਿਕਤਾ ਵਾਲੇ ਸੈਕਸ਼ਨ ਦਾ ਉਦਘਾਟਨ ਕਰਨਗੇ। ਉਹ ਭਾਰਤ ਵਿੱਚ ਰੀਜਨਲ ਰੈਪਿਡ ਟ੍ਰਾਂਜ਼ਿਟ ਸਿਸਟਮ (ਆਰਆਰਟੀਐੱਸ) ਦੇ ਲਾਂਚ ਦੇ ਨਾਲ ਸਾਹਿਬਾਬਾਦ ਨੂੰ ਦੁਹਾਈ ਡਿਪੋ ਨਾਲ ਜੋੜਨ ਵਾਲੀ ਰੈਪਿਡਐਕਸ ਟ੍ਰੇਨ ਨੂੰ ਵੀ ਰਵਾਨਾ ਕਰਨਗੇ। ਦੁਪਹਿਰ ਕਰੀਬ 12 ਵਜੇ ਪ੍ਰਧਾਨ ਮੰਤਰੀ ਸਾਹਿਬਾਬਾਦ ਵਿੱਚ ਇੱਕ ਜਨਤਕ ਪ੍ਰੋਗਰਾਮ ਦੀ ਪ੍ਰਧਾਨਗੀ ਕਰਨਗੇ ਜਿੱਥੇ ਉਹ ਦੇਸ਼ ਵਿੱਚ ਆਰਆਰਟੀਐੱਸ ਦੇ ਲਾਂਚ ਦੇ ਅਵਸਰ ‘ਤੇ ਇਕੱਠ ਨੂੰ ਸੰਬੋਧਨ ਕਰਨਗੇ। ਇਸ ਦੇ ਇਲਾਵਾ, ਉਹ ਬੰਗਲੁਰੂ ਮੈਟਰੋ ਦੇ ਪੂਰਬ-ਪੱਛਮ ਗਲਿਆਰੇ ਦੇ ਦੋ ਹਿੱਸਿਆਂ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ।

ਦਿੱਲੀ-ਗਾਜ਼ੀਆਬਾਦ-ਮੇਰਠ ਆਰਆਰਟੀਐੱਸ ਕੌਰੀਡੋਰ

ਦਿੱਲੀ-ਗਾਜ਼ੀਆਬਾਦ-ਮੇਰਠ ਆਰਆਰਟੀਐੱਸ ਕੌਰੀਡੋਰ ਦੇ 17 ਕਿਲੋਮੀਟਰ ਲੰਬੇ ਪ੍ਰਾਥਮਿਕਤਾ ਵਾਲੇ ਜਿਸ ਸੈਕਸ਼ਨ ਦਾ ਉਦਘਾਟਨ ਕੀਤਾ ਜਾਵੇਗਾ, ਉਹ ਗਾਜ਼ੀਆਬਾਦ, ਗੁਲਧਾਰ ਅਤੇ ਦੁਹਾਈ ਸਟੇਸ਼ਨਾਂ ਦੇ ਨਾਲ ਸਾਹਿਬਾਬਾਦ ਨੂੰ ‘ਦੁਹਾਈ ਡਿਪੋ’ ਨਾਲ ਜੋੜੇਗਾ। ਪ੍ਰਧਾਨ ਮੰਤਰੀ ਨੇ 8 ਮਾਰਚ 2019 ਨੂੰ ਦਿੱਲੀ-ਗਾਜ਼ੀਆਬਾਦ-ਮੇਰਠ ਕੌਰੀਡੋਰ ਦਾ ਨੀਂਹ ਪੱਥਰ ਰੱਖਿਆ ਸੀ।

ਨਵੇਂ ਵਿਸ਼ਵ ਪੱਧਰੀ ਟ੍ਰਾਂਸਪੋਰਟ ਇਨਫ੍ਰਾਸਟ੍ਰਚਰ ਦੇ ਨਿਰਮਾਣ ਦੇ ਮਾਧਿਅਮ ਨਾਲ ਦੇਸ਼ ਵਿੱਚ ਖੇਤਰੀ ਕਨੈਕਟੀਵਿਟੀ ਨੂੰ ਬਦਲਣ ਦੀ ਪ੍ਰਧਾਨ ਮੰਤਰੀ ਦੀ ਕਲਪਨਾ ਦੇ ਅਨੁਰੂਪ, ਖੇਤਰੀ ਰੈਪਿਡ ਟ੍ਰਾਂਜ਼ਿਟ ਸਿਸਟਮ (ਆਰਆਰਟੀਐੱਸ) ਪ੍ਰੋਜੈਕਟ ਵਿਕਸਿਤ ਕੀਤਾ ਜਾ ਰਿਹਾ ਹੈ। ਆਰਆਰਟੀਐੱਸ ਇੱਕ ਨਵੀਂ ਰੇਲ-ਅਧਾਰਿਤ, ਸੈਮੀ ਹਾਈ ਸਪੀਡ, ਹਾਈ ਫ੍ਰੀਕੁਐਂਸੀ ਵਾਲੀ ਕੰਪਿਊਟਰ ਟ੍ਰਾਂਜ਼ਿਟ ਪ੍ਰਣਾਲੀ ਹੈ। 180 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਦੇ ਨਾਲ, ਆਰਆਰਟੀਐੱਸ ਇੱਕ ਪਰਿਵਰਤਨਕਾਰੀ, ਖੇਤਰੀ ਵਿਕਾਸ ਪਹਿਲ ਹੈ, ਜਿਸ ਨੂੰ ਹਰ 15 ਮਿੰਟ ਵਿੱਚ ਇੰਟਰਸਿਟੀ ਆਵਾਗਮਨ ਦੇ ਲਈ ਹਾਈ-ਸਪੀਡ ਟ੍ਰੇਨਾਂ ਪ੍ਰਦਾਨ ਕਰਨ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ, ਜੋ ਜ਼ਰੂਰਤ ਦੇ ਅਨੁਸਾਰ ਹਰ 5 ਮਿੰਟ ਦੀ ਫ੍ਰੀਕੁਐਂਸੀ ਤੱਕ ਕੀਤੀ ਜਾ ਸਕਦੀ ਹੈ।

ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ) ਵਿੱਚ ਤਿਆਰ ਕੀਤੇ ਜਾਣ ਵਾਲੇ ਕੁੱਲ ਅੱਠ ਆਰਆਰਟੀਐੱਸ ਕੌਰੀਡੋਰ ਦੀ ਪਹਿਚਾਣ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ ਤਿੰਨ ਕੌਰੀਡੋਰ ਨੂੰ ਫੇਜ਼-I ਵਿੱਚ ਲਾਗੂ ਕਰਨ ਦੀ ਪ੍ਰਾਥਮਿਕਤਾ ਦਿੱਤੀ ਗਈ ਹੈ, ਜਿਸ ਵਿੱਚ ਦਿੱਲੀ-ਗਾਜ਼ੀਆਬਾਦ-ਮੇਰਠ ਕੌਰੀਡੋਰ; ਦਿੱਲੀ-ਗੁਰੂਗ੍ਰਾਮ-ਐੱਸਐੱਨਬੀ-ਅਲਵਰ ਕੌਰੀਡੋਰ; ਅਤੇ ਦਿੱਲੀ-ਪਾਣੀਪਤ ਕੌਰੀਡੋਰ ਸ਼ਾਮਲ ਹੈ। ਦਿੱਲੀ-ਗਾਜ਼ੀਆਬਾਦ-ਮੇਰਠ ਆਰਆਰਟੀਐੱਸ 30,000 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਹੈ, ਅਤੇ ਇਹ ਗਾਜ਼ੀਆਬਾਦ, ਮੁਰਾਦਨਗਰ ਅਤੇ ਮੋਦੀਨਗਰ ਦੇ ਸ਼ਹਿਰੀ ਕੇਂਦਰਾਂ ਨਾਲ ਗੁਜ਼ਰਦੇ ਹੋਏ ਇੱਕ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਦਿੱਲੀ ਨੂੰ ਮੇਰਠ ਨਾਲ ਜੋੜੇਗਾ।

ਦੇਸ਼ ਵਿੱਚ ਵਿਕਸਿਤ ਆਰਆਰਟੀਐੱਸ ਇੱਕ ਅਤਿਆਧੁਨਿਕ ਖੇਤਰੀ ਗਤੀਸ਼ੀਲਤਾ ਸਮਾਧਾਨ ਹੈ, ਅਤੇ ਦੁਨੀਆ ਦੇ ਸਰਬਸ਼੍ਰੇਸ਼ਠ ਨਾਲ ਇਸ ਦੀ ਬਰਾਬਰੀ ਕੀਤੀ ਜਾ ਸਕਦੀ ਹੈ। ਇਹ ਦੇਸ਼ ਵਿੱਚ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਜਾਣ ਦੇ ਲਈ ਸੁਰੱਖਿਅਤ, ਭਰੋਸੇਯੋਗ ਅਤੇ ਆਧੁਨਿਕ ਆਵਾਗਮਨ ਦੀ ਸੁਵਿਧਾ ਪ੍ਰਦਾਨ ਕਰੇਗਾ। ਪੀਐੱਮ ਗਤੀਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਦੇ ਅਨੁਰੂਪ, ਆਰਆਰਟੀਐੱਸ ਨੈੱਟਵਰਕ ਵਿੱਚ ਰੇਲਵੇ ਸਟੇਸ਼ਨਾਂ, ਮੈਟਰੋ ਸਟੇਸ਼ਨਾਂ, ਬੱਸ ਸੇਵਾਵਾਂ ਆਦਿ ਦੇ ਨਾਲ ਵਿਆਪਕ ਮਲਟੀ-ਮੋਡਲ-ਏਕੀਕਰਣ ਹੋਵੇਗਾ। ਇਸ ਤਰ੍ਹਾਂ ਦੇ ਪਰਿਵਰਤਨਕਾਰੀ ਖੇਤਰੀ ਗਤੀਸ਼ੀਲਤਾ ਸਮਾਧਾਨ ਖੇਤਰ ਵਿੱਚ ਆਰਥਿਕ ਗਤੀਵਿਧੀ ਨੂੰ ਹੁਲਾਰਾ ਦੇਣਗੇ; ਰੋਜ਼ਗਾਰ, ਸਿੱਖਿਆ ਅਤੇ ਸਿਹਤ ਦੇਖਭਾਲ ਦੇ ਅਵਸਰਾਂ ਤੱਕ ਬਿਹਤਰ ਪਹੁੰਚ ਪ੍ਰਦਾਨ ਕਰਨਗੇ; ਅਤੇ ਵਾਹਨਾਂ ਦੀ ਭੀੜ-ਭਾੜ ਅਤੇ ਵਾਯੂ ਪ੍ਰਦੂਸ਼ਣ ਵਿੱਚ ਜ਼ਿਕਰਯੋਗ ਕਮੀ ਲਿਆਉਣ ਵਿੱਚ ਮਦਦ ਮਿਲੇਗੀ।

ਬੰਗਲੁਰੂ ਮੈਟਰੋ

ਪ੍ਰਧਾਨ ਮੰਤਰੀ ਰਸਮੀ ਤੌਰ ‘ਤੇ ਜਿਨ੍ਹਾਂ ਦੋ ਮੈਟਰੋ ਸੈਕਸ਼ਨਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ ਉਨ੍ਹਾਂ ਵਿੱਚ ਬੈਯੱਪਨਹੱਲੀ ਨੂੰ ਕ੍ਰਿਸ਼ਨਰਾਜਪੁਰਾ ਅਤੇ ਕੇਂਗੇਰੀ ਨੂੰ ਚੈੱਲਾਘੱਟਾ (Baiyappanahalli to Krishnarajapura and Kengeri to Challaghatta) ਨਾਲ ਜੋੜਨ ਵਾਲੇ ਸੈਕਸ਼ਨ ਸ਼ਾਮਲ ਹਨ। ਰਸਮੀ ਉਦਘਾਟਨ ਦੀ ਉਡੀਕ ਕੀਤੇ ਬਿਨਾ, ਇਸ ਗਲਿਆਰੇ ‘ਤੇ ਜਨਤਾ ਨੂੰ ਆਵਾਗਮਨ ਦੀ ਸੁਵਿਧਾ ਪ੍ਰਦਾਨ ਕਰਨ ਦੇ ਲਈ ਇਨ੍ਹਾਂ ਦੋ ਮੈਟਰੋ ਸੈਕਸ਼ਨਾਂ ਨੂੰ 9 ਅਕਤੂਬਰ, 2023 ਨੂੰ ਜਨਤਕ ਸੇਵਾ ਦੇ ਲਈ ਖੋਲ੍ਹ ਦਿੱਤਾ ਗਿਆ ਸੀ।

 

*******

ਡੀਐੱਸ/ਐੱਲਪੀ

 

 

 

 

 

 

 

 

 

 

 

 

 

 

 

 

 

 

 

 

 

 



(Release ID: 1969016) Visitor Counter : 91