ਪ੍ਰਧਾਨ ਮੰਤਰੀ ਦਫਤਰ

ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਵਿਭਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 05 OCT 2023 10:54PM by PIB Chandigarh

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀਮਾਨ ਮੰਗੂ ਭਾਈ ਪਟੇਲ, ਮੁੱਖ ਮੰਤਰੀ ਭਾਈ ਸ਼ਿਵਰਾਜ ਸਿੰਘ ਚੌਹਾਨ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਰੇ ਸਾਥੀ, ਮੱਧ ਪ੍ਰਦੇਸ਼ (MP) ਸਰਕਾਰ ਦੇ ਮੰਤਰੀ, ਸਾਂਸਦਗਣ, ਵਿਧਾਇਕਗਣ, ਮੰਚ ‘ਤੇ ਬਿਰਾਜਮਾਨ ਹੋਰ ਸਾਰੇ ਮਹਾਨੁਭਾਵ ਅਤੇ ਇਤਨੀ ਬੜੀ ਤਾਦਾਦ ਵਿੱਚ ਸਾਨੂੰ ਅਸ਼ੀਰਵਾਦ ਦੇਣ ਦੇ ਲਈ ਆਏ ਹੋਏ ਦੇਵੀਓ ਅਤੇ ਸੱਜਣੋ!

ਮਾਂ ਨਰਮਦਾ ਦੀ ਇਸ ਪਵਿੱਤਰ ਭੂਮੀ (पुण्यभूमि) ਨੂੰ ਪ੍ਰਣਾਮ ਕਰਦੇ ਹੋਏ, ਸ਼ਰਧਾਪੂਰਵਕ ਨਮਨ ਕਰਦੇ ਹੋਏ, ਮੈਂ ਅੱਜ ਜਬਲਪੁਰ ਦਾ ਇੱਕ ਨਵਾਂ ਹੀ ਰੂਪ ਦੇਖ ਰਿਹਾ ਹਾਂ। ਮੈਂ ਦੇਖ ਰਿਹਾ ਹਾਂ ਜਬਲਪੁਰ ਵਿੱਚ ਜੋਸ਼ ਹੈ, ਮਹਾਕੌਸ਼ਲ ਵਿੱਚ ਮੰਗਲ ਹੈ, ਉਮੰਗ ਹੈ, ਉਤਸ਼ਾਹ ਹੈ। ਇਹ ਜੋਸ਼, ਇਹ ਉਤਸ਼ਾਹ, ਦਿਖਾਉਂਦਾ ਹੈ ਕਿ ਮਾਹਕੌਸ਼ਲ ਦੇ ਮਨ ਵਿੱਚ ਕੀ ਹੈ। ਇਸੇ ਉਤਸ਼ਾਹ ਦੇ ਦਰਮਿਆਨ ਅੱਜ ਪੂਰਾ ਦੇਸ਼ ਵੀਰਾਂਗਣਾ ਰਾਣੀ ਦੁਰਗਾਵਤੀ ਜੀ ਦੀ 500ਵੀਂ ਜਨਮ ਜਯੰਤੀ ਮਨਾ ਰਿਹਾ ਹੈ।

ਰਾਣੀ ਦੁਰਗਾਵਤੀ ਗੌਰਵ ਯਾਤਰਾ ਦੇ ਸਮਾਪਨ ਅਵਸਰ ‘ਤੇ, ਮੈਂ ਉਨ੍ਹਾਂ ਦੀ ਜਯੰਤੀ ਨੂੰ ਰਾਸ਼ਟਰੀ ਪੱਧਰ ‘ਤੇ ਮਨਾਉਣ ਦਾ ਸੱਦਾ ਦਿੱਤਾ ਸੀ। ਅੱਜ ਅਸੀਂ ਸਾਰੇ ਇਸੇ ਉਦੇਸ਼ ਨਾਲ ਇੱਥੇ ਇਕੱਤਰ ਹੋਏ ਹਾਂ, ਇੱਕ ਪਵਿੱਤਰ ਕਾਰਜ ਕਰਨ ਦੇ ਲਈ ਇਕੱਠੇ ਹੋਏ ਹਾਂ, ਸਾਡੇ ਪੂਰਵਜਾਂ ਦਾ ਰਿਣ ਚੁਕਾਉਣ ਦੇ ਲਈ ਇਕੱਠੇ ਹੋਏ ਹਾਂ। ਥੋੜੀ ਦੇਰ ਪਹਿਲਾਂ ਹੀ ਇੱਥੇ ਰਾਣੀ ਦੁਰਗਾਵਤੀ ਜੀ ਦੀ, ਉਨ੍ਹਾਂ ਦੇ ਸ਼ਾਨਦਾਰ ਸਮਾਰਕ ਦਾ ਭੂਮੀ ਪੂਜਨ ਹੋਇਆ ਹੈ, ਅਤੇ ਮੈਂ ਹੁਣੇ ਉਹ ਕਿਵੇਂ ਬਣਨ ਵਾਲਾ ਹੈ, ਸ਼ਿਵਰਾਜ ਜੀ ਮੈਨੂੰ  ਡਿਟੇਲ (detail) ਵਿੱਚ ਹੁਣੇ ਉਸ ਦਾ ਪੂਰਾ  ਮੈਪ (map)  ਦਿਖਾ ਰਹੇ ਸਨ।

ਮੈਂ ਪੱਕਾ ਮੰਨਦਾ ਹਾਂ ਇਹ ਬਣਨ ਦੇ ਬਾਅਦ ਹਿੰਦੁਸਤਾਨ ਦੀ ਹਰ ਮਾਤਾ ਨੂੰ, ਹਰ ਨੌਜਵਾਨ ਨੂੰ ਇਸ ਧਰਤੀ ‘ਤੇ ਆਉਣ ਦਾ ਮਨ ਕਰ ਜਾਏਗਾ। ਇੱਕ ਪ੍ਰਕਾਰ ਨਾਲ ਯਾਤਰਾਧਾਮ ਬਣ ਜਾਏਗਾ। ਰਾਣੀ ਦੁਗਾਵਤੀ ਦਾ ਜੀਵਨ ਸਾਨੂੰ ਸਰਵਜਨ ਹਿਤਾਯ (सर्वजन हिताय) ਦੀ ਸਿੱਖਿਆ ਦਿੰਦਾ ਹੈ, ਆਪਣੀ ਜਨਮਭੂਮੀ ਦੇ ਲਈ ਕੁਝ ਕੇ ਗੁਜਰਨ ਦਾ ਹੌਸਲਾ ਦਿੰਦਾ ਹੈ। ਮੈਂ ਰਾਣੀ ਦੁਰਗਾਵਤੀ ਜਯੰਤੀ ‘ਤੇ ਪੂਰੇ ਆਦਿਵਾਸੀ ਸਮਾਜ ਨੂੰ, ਮੱਧ ਪ੍ਰਦੇਸ਼ ਨੂੰ ਅਤੇ 140 ਕਰੋੜ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਦੁਨੀਆ ਦੇ ਕਿਸੇ ਦੇਸ਼ ਵਿੱਚ ਰਾਣੀ ਦੁਰਗਾਵਤੀ ਜਿਹਾ ਕੋਈ ਉਨ੍ਹਾਂ ਦਾ ਨਾਇਕ ਹੁੰਦਾ, ਨਾਇਕਾ ਹੁੰਦੀ ਤਾਂ ਉਹ ਦੇਸ਼ ਪੂਰੀ ਦੁਨੀਆ ਵਿੱਚ ਉੱਛਲ-ਕੂਦ ਕਰਦਾ। ਆਜ਼ਾਦੀ ਦੇ ਬਾਅਦ ਸਾਡੇ ਦੇਸ਼ ਵਿੱਚ ਭੀ ਇਹੀ ਹੋਣਾ ਚਾਹੀਦਾ ਸੀ ਲੇਕਿਨ ਸਾਡੇ ਮਹਾਪੁਰਸ਼ਾਂ ਨੂੰ ਭੁਲਾ ਦਿੱਤਾ ਗਿਆ। ਸਾਡੇ ਇਨ੍ਹਾਂ ਤੇਜੱਸਵੀ, ਤਪੱਸਵੀ, ਤਿਆਗ ਅਤੇ ਤਪੱਸਿਆ ਦੀ ਮੂਰਤੀ ਐਸੇ ਮਹਾਪੁਰਸ਼ਾਂ ਨੂੰ, ਐਸੇ ਵੀਰਾਂ ਨੂੰ, ਵੀਰਾਂਗਣਾਵਾਂ ਨੂੰ ਭੁਲਾ ਦਿੱਤਾ ਗਿਆ।

ਮੇਰੇ ਪਰਿਵਾਰਜਨੋ,

ਅੱਜ ਇੱਥੇ ਕੁੱਲ 12 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਤੇ ਲੋਕਅਰਪਣ ਹੋਇਆ ਹੈ। ਪਾਣੀ ਅਤੇ ਗੈਸ ਦੀ pipeline ਹੋਵੇ ਜਾਂ ਫਿਰ 4 lane ਸੜਕਾਂ ਦਾ network, ਇਹ ਲੱਖਾਂ-ਲੱਖ ਲੋਕਾਂ ਦਾ ਜੀਵਨ ਬਦਲਣ ਵਾਲੇ projects ਹਨ। ਇਸ ਨਾਲ ਇੱਥੇ ਦੇ ਕਿਸਾਨਾਂ ਨੂੰ ਤਾਂ ਲਾਭ ਹੋਵੇਗਾ ਹੀ ਹੋਵੇਗਾ, ਨਵੇਂ ਕਾਰਖਾਨੇ ਅਤੇ ਫੈਕਟਰੀਆਂ ਲਗਣਗੀਆਂ, ਸਾਡੇ ਨੌਜਵਾਨਾਂ ਨੂੰ ਇੱਥੇ ਹੀ ਰੋਜ਼ਗਾਰ ਮਿਲੇਗਾ।

ਮੇਰੇ ਪਰਿਵਾਰਜਨੋ,

ਭਾਜਪਾ ਸਰਕਾਰ ਦੀ ਸਰਬਉੱਚ ਪ੍ਰਾਥਮਿਕਤਾਵਾਂ ਵਿੱਚੋਂ ਇੱਕ ਹੈ- ਆਪਣੀਆਂ ਭੈਣਾਂ ਨੂੰ ਧੂੰਏਂ ਤੋਂ ਮੁਕਤ ਰਸੋਈ ਦੇਣਾ। ਕੁਝ ਲੋਕਾਂ ਨੇ research ਕਰ ਕੇ ਕਿਹਾ ਹੈ, ਜਦੋਂ ਇੱਕ ਮਾਂ ਖਾਣਾ ਪਕਾਉਂਦੀ ਹੈ ਅਤੇ ਧੂੰਏਂ ਵਾਲਾ ਚੁੱਲ੍ਹਾ ਹੈ, ਲਕੜੀ ਜਲਾਉਂਦੀ ਹੈ ਜਾਂ ਕੋਇਲਾ ਜਲਾਉਂਦੀ ਹੈ ਤਾਂ 24 ਘੰਟੇ ਵਿੱਚ ਖਾਣਾ ਪਕਾਉਣ ਦੇ ਕਾਰਨ, ਉਸ ਧੂੰਏਂ ਵਿੱਚ ਰਹਿਣ ਦੇ ਕਾਰਨ ਉਸ ਦੇ ਸਰੀਰ ਵਿੱਚ 400 cigarettes ਦਾ ਧੂੰਆਂ ਜਾਂਦਾ ਹੈ। ਕੀ ਮੇਰੀਆਂ ਮਾਤਾਵਾਂ-ਭੈਣਾਂ ਨੂੰ ਇਸ ਮੁਸੀਬਤ ਤੋਂ ਮੁਕਤੀ ਮਿਲਣੀ ਚਾਹੀਦਾ ਕੀ ਨਹੀਂ ਮਿਲਣੀ ਚਾਹੀਦੀ? ਜ਼ਰਾ ਪੂਰੀ ਤਾਕਤ ਨਾਲ ਦੱਸੋ ਮਾਤਾਵਾਂ-ਭੈਣਾਂ ਦੀ ਬਾਤ ਹੈ। ਮੇਰੀਆਂ ਮਾਤਾਵਾਂ-ਭੈਣਾਂ ਨੂੰ ਰਸੋਈ ਘਰ ਵਿੱਚ ਧੂੰਏਂ ਤੋਂ ਮੁਕਤੀ ਮਿਲਣੀ ਚਾਹੀਦੀ ਹੈ ਕਿ ਨਹੀਂ ਮਿਲਣੀ ਚਾਹੀਦੀ? ਕੀ ਇਹ ਕੰਮ Congress ਪਹਿਲਾਂ ਨਹੀਂ ਕਰ ਸਕਦੀ ਸੀ, ਨਹੀਂ ਕੀਤਾ, ਉਨ੍ਹਾਂ ਨੂੰ ਮਾਤਾਵਾਂ-ਭੈਣਾਂ ਦੀ, ਉਨ੍ਹਾਂ ਦੀ ਸਿਹਤ ਦੀ, ਉਨ੍ਹਾਂ ਦੀ ਤਬੀਅਤ ਦੀ ਪਰਵਾਹ ਨਹੀਂ ਸੀ।

ਭਾਈਓ-ਭੈਣੋਂ,

ਗ਼ਰੀਬ ਪਰਿਵਾਰ ਦੀਆਂ ਕਰੋੜਾਂ ਭੈਣਾਂ ਨੂੰ ਅਸੀਂ ਇਸ ਲਈ ਬੜਾ ਅਭਿਯਾਨ ਚਲਾ ਕੇ ਉੱਜਵਲਾ ਦਾ ਮੁਫ਼ਤ gas connection ਦਿੱਤਾ, ਵਰਨਾ ਪਹਿਲਾਂ ਤਾਂ ਗੈਸ ਦਾ ਇੱਕ connection ਲੈਣਾ ਹੈ ਨਾ, ਤਾਂ MP ਦੇ ਘਰ ਚੱਕਰ ਕੱਟਣੇ ਪੈਂਦੇ ਸਨ। ਅਤੇ ਤੁਹਾਨੂੰ ਤਾਂ ਯਾਦ ਹੈ ਰਕਸ਼ਾਬੰਧਨ(ਰੱਖੜੀ) ਦੇ ਪੁਰਬ ‘ਤੇ ਭਾਈ, ਭੈਣ ਨੂੰ ਕੁਝ ਭੇਂਟ ਦਿੰਦਾ ਹੈ। ਤਾਂ ਰਕਸ਼ਾਬੰਧਨ(ਰੱਖੜੀ) ਦੇ ਪੁਰਬ ‘ਤੇ ਸਾਡੀ ਸਰਕਾਰ ਨੇ ਸਾਰੀਆਂ ਭੈਣਾਂ ਦੇ gas cylinder ਸਸਤੇ ਕਰ ਦਿੱਤੇ ਸਨ।

ਉਸ ਸਮੇਂ ਉੱਜਵਲਾ ਦੀਆਂ ਲਾਭਾਰਥੀ ਭੈਣਾਂ ਦੇ ਲਈ cylinder 400 ਰੁਪਏ ਤੱਕ ਸਸਤਾ ਕੀਤਾ ਗਿਆ। ਅਤੇ ਹੁਣ ਕੁਝ ਹੀ ਦਿਨਾਂ ਦੇ ਬਾਅਦ ਦੁਰਗਾ ਪੂਜਾ, ਨਵਰਾਤਰੀ(ਨਵਰਾਤ੍ਰੇ), ਦੁਸਹਿਰਾ, ਦੀਵਾਲੀ ਇਹ ਤਿਉਹਾਰ ਆਉਣ ਵਾਲੇ ਹਨ। ਤਦ ਇਹ ਮੋਦੀ ਸਰਕਾਰ ਨੇ ਉੱਜਵਲਾ ਦਾ cylinder ਕੱਲ੍ਹ ਹੀ ਫਿਰ ਇੱਕ ਵਾਰ 100 ਰੁਪਏ ਸਸਤਾ ਕਰ ਦਿੱਤਾ। ਯਾਨੀ ਪਿਛਲੇ ਕੁਝ ਸਪਤਾਹ ਵਿੱਚ ਹੀ ਉੱਜਵਲਾ ਦੀਆਂ ਲਾਭਾਰਥੀ ਭੈਣਾਂ ਦੇ ਲਈ cylinder 500 ਰੁਪਏ ਸਸਤਾ ਹੋਇਆ ਹੈ।

ਹੁਣ ਉੱਜਵਲਾ ਦੀਆਂ ਲਾਭਾਰਥੀ ਮੇਰੀਆਂ ਗ਼ਰੀਬ ਮਾਤਾਵਾਂ-ਭੈਣਾਂ-ਬੇਟੀਆਂ  ਨੂੰ ਗੈਸ ਦਾ cylinder  ਸਿਰਫ਼ 600 ਰੁਪਏ ਵਿੱਚ ਹੀ ਮਿਲ ਜਾਏਗਾ। ਸਿਲੰਡਰਾਂ ਦੇ ਬਜਾਏ pipe ਤੋਂ ਹੀ ਸਸਤੀ ਗੈਸ ਰਸੋਈ ਵਿੱਚ ਆਏ, ਇਸ ਦੇ ਲਈ ਭੀ ਭਾਜਪਾ ਸਰਕਾਰ ਤੇਜ਼ ਗਤੀ ਨਾਲ ਕੰਮ ਕਰ ਰਹੀ ਹੈ। ਇਸ ਲਈ ਹੀ ਇੱਥੇ gas pipeline ਭੀ ਵਿਛਾਈਆਂ ਜਾ ਰਹੀਆਂ ਹਨ। ਇਸ ਦਾ ਲਾਭ ਭੀ ਮੱਧ ਪ੍ਰਦੇਸ਼ ਦੇ ਲੱਖਾਂ ਪਰਿਵਾਰਾਂ ਨੂੰ ਹੋਵੇਗਾ।

ਮੇਰੇ ਪਰਿਵਾਰਜਨੋ,

ਅੱਜ ਜੋ ਸਾਡੇ college ਵਿੱਚ ਪੜ੍ਹਨ ਵਾਲੇ ਵਿਦਿਆਰਥੀ-ਵਿਦਿਆਰਥਣਾਂ ਹਨ, ਜੋ ਸਾਡੇ ਨੌਜਵਾਨ ਸਾਥੀ ਹਨ, ਸਾਡੇ ਨੌਜਵਾਨ ਬੇਟੇ-ਬੇਟੀਆ ਹਨ, ਉਨ੍ਹਾਂ ਨੂੰ ਮੈਂ ਜ਼ਰਾ ਪੁਰਾਣੀਆਂ ਕੁਝ ਬਾਤਾਂ ਯਾਦ ਕਰਵਾਉਣਾ ਚਾਹੁੰਦਾ ਹਾਂ, ਕਰਵਾਵਾਂ, ਪੁਰਾਣੀ ਬਾਤ ਯਾਦ ਕਰਵਾਵਾਂ, 2014 ਦੀ ਬਾਤ ਯਾਦ ਕਰਵਾਵਾਂ, ਆਪ (ਤੁਸੀਂ) ਕਹੋਂ ਤਾਂ ਕਰਵਾਵਾਂ? ਤੁਸੀਂ ਦੇਖੋ ਜੋ ਅੱਜ 20-22 ਸਾਲ ਦੇ ਹਨ ਨਾ ਉਨ੍ਹਾਂ ਨੂੰ ਤਾਂ ਸ਼ਾਇਦ ਪਤਾ ਹੀ ਨਹੀਂ ਹੋਵੇਗਾ ਕਿਉਂਕਿ ਉਸ ਸਮੇਂ ਉਹ 8,10,12 ਸਾਲ ਦੇ ਹੋਣਗੇ, ਉਨ੍ਹਾਂ ਨੂੰ ਪਤਾ ਹੀ ਨਹੀਂ ਹੋਵੇਗਾ ਕਿ ਮੋਦੀ ਆਉਣ ਤੋਂ ਪਹਿਲਾਂ ਕੀ ਹਾਲ ਸੀ।

ਤਦ ਆਏ ਦਿਨ Congress ਸਰਕਾਰ ਦੇ ਹਜ਼ਾਰਾਂ ਕਰੋੜ ਰੁਪਏ ਦੇ ਘੁਟਾਲੇ headlines  ਬਣਿਆ ਕਰਦੇ ਸਨ। ਜੋ ਪੈਸਾ ਗ਼ਰੀਬ ‘ਤੇ ਖਰਚ ਹੋਣਾ ਸੀ, ਉਹ ਪੈਸਾ Congress  ਦੇ ਨੇਤਾਵਾਂ ਦੀਆਂ ਤਿਜੌਰੀਆਂ ਵਿੱਚ ਜਾ ਰਿਹਾ ਸੀ। ਅਤੇ ਮੈਂ ਤਾਂ ਇਨ੍ਹਾਂ ਨੌਜਵਾਨਾਂ ਨੂੰ ਕਹਾਂਗਾ, ਉਹ ਤਾਂ online ਵਾਲੀ ਪੀੜ੍ਹੀ ਹੈ, ਜ਼ਰਾ Google ‘ਤੇ ਜਾ ਕੇ search ਕਰਨਗੇ, 2013-14 ਦੇ ਅਖ਼ਬਾਰਾਂ ਦੀਆਂ ਜ਼ਰਾ headline  ਪੜ੍ਹ ਦਿਓ, ਕੀ ਹਾਲਤ ਸੀ ਦੇਸ਼ ਦੀ।

ਅਤੇ ਇਸ ਲਈ ਭਾਈਓ-ਭੈਣੋਂ,

 2014 ਦੇ ਬਾਅਦ ਜਦੋਂ ਤੁਸੀਂ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਤਾਂ Congress ਸਰਕਾਰ ਦੀ ਬਣਾਈਆਂ ਉਨ੍ਹਾਂ ਭ੍ਰਿਸ਼ਟ ਵਿਵਸਥਾਵਾਂ ਨੂੰ ਬਦਲਣ ਦਾ ਅਸੀਂ ਇੱਕ ਅਭਿਯਾਨ ਚਲਾਇਆ, ਉੱਧਰ ਭੀ ਸਵੱਛਤਾ ਅਭਿਯਾਨ ਚਲਾ ਦਿੱਤਾ। ਅਸੀਂ technology ਦਾ ਇਸਤੇਮਾਲ ਕਰਕੇ ਕਰੀਬ-ਕਰੀਬ 11 ਕਰੋੜ, ਇਹ ਅੰਕੜਾ ਯਾਦ ਰੱਖੋਗੇ, ਜ਼ਰਾ ਜਵਾਬ ਦਿਓਗੇ ਤਾਂ ਪਤਾ ਚਲੇਗਾ, ਇਹ ਅੰਕੜਾ ਯਾਦ ਰੱਖੋਗੇ, ਇਹ ਅੰਕੜਾ ਯਾਦ ਰੱਖੋਗੇ?

11 ਕਰੋੜ ਫਰਜ਼ੀ ਨਾਮਾਂ ਨੂੰ ਅਸੀਂ ਸਰਕਾਰੀ ਦਫ਼ਤਰਾਂ ਤੋਂ ਹਟਾਇਆ। ਕਿਤਨੇ, ਕਿਤਨੇ ਜ਼ਰਾ ਜ਼ੋਰ ਨਾਲ ਬੋਲੋ ਕਿਤਨੇ, 11 ਕਰੋੜ, ਇਹ 11 ਕਰੋੜ ਨਾਮ ਕਿਹੜੇ ਸਨ, ਇਹ ਉਹ ਨਾਮ ਸਨ ਜਿਨ੍ਹਾਂ ਦਾ ਕਦੇ ਜਨਮ ਹੀ ਨਹੀਂ ਹੋਇਆ ਸੀ। ਲੇਕਿਨ ਸਰਕਾਰੀ ਦਫ਼ਤਰ ਤੋਂ ਖਜ਼ਾਨਾ ਲੁੱਟਣ ਦਾ ਰਸਤਾ ਬਣ ਗਿਆ ਸੀ। Congress ਨੇ ਇਨ੍ਹਾਂ ਦਾ ਝੂਠੇ ਨਾਮ, ਫਰਜ਼ੀ ਨਾਮ, ਕਾਗਜ਼ੀ ਦਸਤਾਵੇਜ਼ ਤਿਆਰ ਕਰ ਦਿੱਤੇ।

ਇਹ ਮੱਧ ਪ੍ਰਦੇਸ਼ ਅਤੇ ਛੱਤਸੀਗੜ੍ਹ ਦੀ ਕੁੱਲ ਆਬਾਦੀ ਹੈ ਨਾ, ਉਸ ਤੋਂ ਭੀ ਜ਼ਿਆਦਾ ਬੜਾ ਅੰਕੜਾ ਹੈ 11 ਕਰੋੜ। ਇਹ 11 ਕਰੋੜ ਫਰਜ਼ੀ ਨਾਮ, ਜੋ ਸੱਚੇ ਗ਼ਰੀਬ ਲੋਕ ਹਨ, ਅਸਲੀ ਗ਼ਰੀਬ ਲੋਕ ਹਨ, ਉਨ੍ਹਾਂ ਦਾ ਹੱਕ ਛੀਨ(ਖੋਹ) ਕੇ ਖਜ਼ਾਨਾ ਲੁੱਟਣ ਦਾ ਕੰਮ ਹੋ ਰਿਹਾ ਸੀ। 2014 ਵਿੱਚ ਆਉਣ ਦੇ ਬਾਅਦ ਇਹ ਮੋਦੀ ਨੇ ਸਭ ਕੁਝ ਸਾਫ ਕਰ ਦਿੱਤਾ। ਇਹ ਲੋਕ ਗੁੱਸਾ ਕਰਦੇ ਹਨ ਨਾ ਇਸ ਦਾ ਕਾਰਨ ਭੀ ਇਹੀ ਹੈ ਕਿ ਉਨ੍ਹਾਂ ਦੀ ਕਟਕੀ ਬੰਦ ਹੋ ਗਈ ਹੈ, commission ਬੰਦ ਹੋ ਗਿਆ ਹੈ।

ਮੋਦੀ ਨੇ ਆ ਕੇ ਸਭ ਸਾਫ ਕਰ ਦਿੱਤਾ। ਨਾ ਗ਼ਰੀਬਾਂ ਦਾ ਪੈਸਾ ਲੁਟਣ ਦੇਵਾਂਗਾ, ਨਾ ਹੀ Congress ਦਾ ਖਜ਼ਾਨਾ, Congress ਦੇ ਨੇਤਾਵਾਂ ਦੀ ਤਿਜੌਰੀ ਭਰਨ ਦੇਵਾਂਗਾ ਮੈਂ। ਅਸੀਂ ਜਨਧਨ-ਆਧਾਰ ਅਤੇ mobile  ਦੀ ਐਸੀ ਤ੍ਰੈਸ਼ਕਤੀ ਬਣਾਈ ਕਿ Congress ਦਾ ਭ੍ਰਿਸ਼ਟਤੰਤਰ ਤਹਿਸ-ਨਹਿਸ ਹੋ ਗਿਆ। ਅੱਜ ਇਸ ਤ੍ਰੈਸ਼ਕਤੀ ਦੀ ਵਜ੍ਹਾ ਨਾਲ ਢਾਈ ਲੱਖ ਕਰੋੜ ਰੁਪਏ ਤੋਂ ਜ਼ਿਆਦਾ, ਇਹ ਅੰਕੜਾ ਭੀ ਜ਼ਰਾ ਮੈਂ ਦੁਬਾਰਾ ਪੁੱਛਾਂਗਾ ਤੁਹਾਨੂੰ, ਢਾਈ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਜੋ ਗਲਤ ਹੱਥਾਂ ਵਿੱਚ ਜਾਂਦੇ ਸਨ, ਚੋਰੀ ਹੁੰਦੇ ਸਨ, ਉਸ ਨੂੰ ਬਚਾਉਣ ਦਾ ਕੰਮ ਮੋਦੀ ਨੇ ਕੀਤਾ ਹੈ, ਕਿਤਨੇ? ਕਿਤਨੇ ਢਾਈ ਲੱਖ ਕਰੋੜ। ਅੱਜ ਗ਼ਰੀਬਾਂ ਦਾ ਪੈਸਾ, ਗ਼ਰੀਬਾਂ ਦੇ ਹਿਤ ਵਿੱਚ ਕੰਮ ਆ ਰਿਹਾ ਹੈ। ਉੱਜਵਲਾ ਦਾ cylinder  ਸਿਰਫ਼  500 ਰੁਪਏ ਵਿੱਚ ਦੇਣ ਦੇ ਲਈ ਕੇਂਦਰ ਸਰਕਾਰ ਅੱਜ ਕਰੋੜਾਂ ਰੁਪਏ ਖਰਚ ਕਰ ਰਹੀ ਹੈ। ਕਰੋੜਾਂ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਮਿਲੇ, ਇਸ ‘ਤੇ ਭੀ 3 ਲੱਖ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।

ਇਹ 3 ਲੱਖ ਕਰੋੜ ਰੁਪਏ ਤਿਜੌਰੀ ਤੋਂ ਇਸ ਲਈ ਦਿੱਤੇ ਹਨ ਕਿ ਕੋਈ ਮੇਰੀ ਗ਼ਰੀਬ ਮਾਂ ਦਾ ਬੱਚਾ ਰਾਤ ਨੂੰ ਭੁੱਖਾ ਨਹੀਂ ਸੌਣਾ ਚਾਹੀਦਾ, ਗ਼ਰੀਬ ਦਾ ਚੁੱਲ੍ਹਾ ਜਲਦੇ ਰਹਿਣਾ ਚਾਹੀਦਾ ਹੈ। ਆਯੁਸ਼ਮਾਨ ਯੋਜਨਾ ਦੇ ਤਹਿਤ ਦੇਸ਼ ਦੇ ਕਰੀਬ 5 ਕਰੋੜ ਪਰਿਵਾਰਾਂ ਦਾ ਮੁਫ਼ਤ ਇਲਾਜ ਹੋ ਚੁੱਕਿਆ ਹੈ।  ਇਸ ਦੇ ਲਈ ਭੀ 70 ਹਜ਼ਾਰ ਕਰੋੜ ਰੁਪਏ ਸਰਕਾਰ ਨੇ ਤੁਹਾਡੇ ਆਯੁਸ਼ਮਾਨ ਕਾਰਡ ਦੇ ਲਈ ਖਰਚ ਕੀਤੇ ਹਨ। ਕਿਸਾਨਾਂ ਨੂੰ ਸਸਤਾ urea ਮਿਲੇ, ਦੁਨੀਆ ਵਿੱਚ urea ਦੀ ਥੈਲੀ 3 ਹਜ਼ਾਰ ਵਿੱਚ ਵਿਕਦੀ ਹੈ, ਮੋਦੀ 300 ਤੋਂ ਭੀ ਘੱਟ ਵਿੱਚ ਦਿੰਦਾ ਹੈ ਅਤੇ ਇਸ ਲਈ ਖਜ਼ਾਨੇ ਤੋਂ 8 ਲੱਖ ਕਰੋੜ ਰੁਪਏ ਕੇਂਦਰ ਸਰਕਾਰ ਨੇ ਖਰਚ ਕੀਤੇ ਹਨ, ਤਾਕਿ ਮੇਰੇ ਕਿਸਾਨਾਂ ‘ਤੇ ਬੋਝ ਨਾ ਪਏ। ਪੀਐੱਮ ਕਿਸਾਨ ਸਨਮਾਨ ਨਿਧੀ ਦੇ ਤਹਿਤ ਭੀ ਢਾਈ ਲੱਖ ਕਰੋੜ ਰੁਪਏ ਸਿੱਧਾ ਕਿਸਾਨਾਂ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਕੀਤੇ ਜਾ ਚੁੱਕੇ ਹਨ। ਗ਼ਰੀਬ ਪਰਿਵਾਰਾਂ ਨੂੰ ਪੱਕਾ ਘਰ ਦੇਣ ਦੇ ਲਈ ਭੀ ਸਾਡੀ ਸਰਕਾਰ ਨੇ 4 ਲੱਖ ਕਰੋੜ ਰੁਪਏ ਖਰਚ ਕੀਤੇ ਹਨ, ਤਾਕਿ ਗ਼ਰੀਬ ਨੂੰ ਪੱਕਾ ਘਰ ਮਿਲੇ। ਅੱਜ ਭੀ ਤੁਸੀਂ ਦੇਖਿਆ ਹੁਣੇ ਇੰਦੌਰ ਵਿੱਚ ਗ਼ਰੀਬ ਪਰਿਵਾਰਾਂ ਨੂੰ ਆਧੁਨਿਕ ਤਕਨੀਕ ਨਾਲ ਬਣੇ ਹੋਏ multi-storied ਇੱਕ ਹਜ਼ਾਰ ਪੱਕੇ ਘਰ ਦੇਣ ਦਾ ਕੰਮ ਹੁਣ ਕੀਤਾ ਮੈਂ।

ਮੇਰੇ ਪਰਿਵਾਰਜਨੋ,

ਇਹ ਪੂਰਾ ਪੈਸਾ ਜੋੜਾਂਗੇ ਤਾਂ ਅੰਕੜਾ ਕਿਤਨਾ ਹੋਵੋਗਾ, ਕਿਤਨੇ ਜ਼ੀਰੋ ਲਗਾਉਣੇ ਪੈਣਗੇ, ਤੁਹਾਨੂੰ ਅੰਦਾਜ਼ ਆਉਂਦਾ ਹੈ, ਇਹ Congress ਵਾਲੇ ਇਸ ਦਾ ਹਿਸਾਬ ਭੀ ਨਹੀਂ ਕਰ ਸਕਦੇ। ਅਤੇ ਆਪ (ਤੁਸੀਂ) ਸੁਣੋ 2014 ਤੋਂ ਪਹਿਲੇ ਇਹ ਜੋ zero, zero, zero ਹੈ ਨਾ ਉਹ ਸਿਰਫ਼ ਘੁਟਾਲਿਆਂ ਦਾ ਪੈਸਾ ਜੋੜਨ ਵਿੱਚ ਲਗ ਜਾਂਦਾ ਸੀ। ਹੁਣ ਆਪ (ਤੁਸੀਂ) ਸੋਚੋ Congress ਦੇ ਇੱਕ ਪ੍ਰਧਾਨ ਮੰਤਰੀ ਕਹਿੰਦੇ ਸਨ ਕਿ ਦਿੱਲੀ ਤੋਂ ਇੱਕ ਰੁਪਇਆ ਭੇਜਦੇ ਸੀ ਤਾਂ 15 ਪੈਸਾ ਪਹੁੰਚਦਾ ਹੈ, 85 ਪੈਸਾ ਕੋਈ ਪੰਜਾ ਘਿਸ ਲੈਂਦਾ ਸੀ। ਇੱਕ ਰੁਪਇਆ ਭੇਜਦੇ ਸਨ 15 ਪੈਸਾ ਪਹੁੰਚਦਾ ਸੀ। ਮੈਂ ਜਿਤਨੇ ਰੁਪਏ ਹੁਣੇ ਗਿਣਾਏ, ਅਗਰ ਇਹ ਰੁਪਏ  Congress ਦੇ ਜ਼ਮਾਨੇ ਵਿੱਚ ਗਏ ਹੁੰਦੇ ਤਾਂ ਕਿਤਨੀ ਬੜੀ ਚੋਰੀ ਹੋਈ ਹੁੰਦੀ, ਤੁਸੀਂ ਅੰਦਾਜ਼ ਲਗਾਓਗੇ। ਅੱਜ ਗ਼ਰੀਬਾਂ ਦੇ ਲਈ ਇਤਨਾ ਪੈਸਾ ਭਾਜਪਾ ਸਰਕਾਰ ਦੇ ਰਹੀ ਹੈ।

ਮੇਰੇ ਪਰਿਵਾਰਜਨੋ,

ਮੇਰੇ ਮੱਧ ਪ੍ਰਦੇਸ਼ ਦੇ ਲਈ ਇਹ ਬਹੁਤ ਹੀ ਮਹੱਤਵਪੂਰਨ ਸਮਾਂ ਹੈ। ਮੈਂ ਅੱਜ ਮਾਂ ਨਰਮਦਾ ਦੇ ਤਟ ਨਾਲ ਖੜ੍ਹਾ ਰਹਿ ਕੇ ਕਹਿ ਰਿਹਾ ਹਾਂ, ਪੂਰੇ ਮੱਧ ਪ੍ਰਦੇਸ਼ ਨੂੰ ਕਹਿ ਰਿਹਾ ਹਾਂ, ਪੂਰੇ ਮੱਧ ਪ੍ਰਦੇਸ਼ ਦੇ ਨੌਜਵਾਨਾਂ ਨੂੰ ਕਹਿ ਰਿਹਾ ਹਾਂ, ਮਾਂ ਨਰਮਦਾ ਨੂੰ ਯਾਦ ਕਹਿ ਕੇ ਕਹਿ ਰਿਹਾ ਹਾਂ ਕਿਉਂਕਿ ਮੈਂ ਭੀ ਮਾਂ ਨਰਮਦਾ ਦੀ ਗੋਦ ਤੋਂ ਆਇਆ ਹਾਂ ਅਤੇ ਅੱਜ ਮਾਂ ਨਰਮਦਾ ਦੇ ਕਿਨਾਰੇ ‘ਤੇ ਖੜ੍ਹਾ ਹੋ ਕੇ ਕਹਿ ਰਿਹਾ ਹਾਂ।

ਮੇਰੇ ਨੌਜਵਾਨਾਂ, ਮੇਰੇ ਸ਼ਬਦ ਲਿਖੋ, ਮੱਧ ਪ੍ਰਦੇਸ਼, ਅੱਜ ਇੱਕ ਐਸੇ ਮੁਹਾਨੇ ‘ਤੇ ਹੈ, ਜਿੱਥੇ ਵਿਕਾਸ ਵਿੱਚ ਕੋਈ ਭੀ ਰੁਕਾਵਟ, ਉਸ ਦੇ ਵਿਕਾਸ ਦੀ ਗਤੀ ਵਿੱਚ ਕੋਈ ਭੀ ਗਿਰਾਵਟ 20-25 ਸਾਲ ਦੇ ਬਾਅਦ  ਭੀ ਪਰਤੇਗੀ ਨਹੀਂ, ਸਭ ਕੁਝ ਤਬਾਹ ਹੋ ਜਾਏਗਾ। ਅਤੇ ਇਸ ਲਈ ਵਿਕਾਸ ਦੀ ਇਸ ਗਤੀ ਨੂੰ ਰੁਕਣ ਨਹੀਂ ਦੇਣਾ ਹੈ, ਅਟਕਣ ਨਹੀਂ ਦੇਣਾ ਹੈ। ਇਹ 25 ਸਾਲ ਤੁਹਾਡੇ ਬਹੁਤ ਮਹੱਤਵਪੂਰਨ ਹਨ। ਮੱਧ ਪ੍ਰਦੇਸ਼ (MP) ਦੇ 25 ਸਾਲ ਤੋਂ ਘੱਟ ਉਮਰ ਦੇ ਸਾਥੀਆਂ ਨੇ ਤਾਂ ਨਵਾਂ ਅਤੇ ਪ੍ਰਗਤੀ ਕਰਦਾ ਹੋਇਆ ਮੱਧ ਪ੍ਰਦੇਸ਼ ਹੀ ਦੇਖਿਆ ਹੈ। 

ਹੁਣ ਇਹ ਉਨ੍ਹਾਂ ਦੀ ਜ਼ਿੰਮੇਦਾਰੀ ਹੈ ਕਿ ਆਉਣ ਵਾਲੇ 25 ਸਾਲਾਂ ਵਿੱਚ ਜਦੋਂ ਉਨ੍ਹਾਂ ਦੇ ਬੱਚੇ ਯੁਵਾ ਹੋਣਗੇ, ਤਦ ਉਨ੍ਹਾਂ ਦੇ ਸਾਹਮਣੇ ਵਿਕਸਿਤ ਮੱਧ ਪ੍ਰਦੇਸ਼ ਹੋਵੇ, ਸਮ੍ਰਿੱਧ ਮੱਧ ਪ੍ਰਦੇਸ਼ ਹੋਵੇ, ਆਨ,ਬਾਨ-ਸ਼ਾਨ ਵਾਲਾ ਮੱਧ ਪ੍ਰਦੇਸ਼ ਹੋਵੇ। ਇਸ ਦੇ ਲਈ ਅੱਜ ਜ਼ਿਆਦਾ ਮਿਹਨਤ ਦੀ ਜ਼ਰੂਰਤ ਹੈ। ਇਸ ਦੇ ਲਈ ਅੱਜ ਸਹੀ ਫ਼ੈਸਲੇ ਦੀ ਜ਼ਰੂਰਤ ਹੈ। ਬੀਤੇ ਵਰ੍ਹਿਆਂ ਵਿੱਚ ਭਾਜਪਾ ਸਰਕਾਰ ਨੇ ਮੱਧ ਪ੍ਰਦੇਸ਼ (MP) ਨੂੰ ਖੇਤੀਬਾੜੀ ਨਿਰਯਾਤ ਵਿੱਚ ਟੌਪ (top) ‘ਤੇ ਪਹੁੰਚਾਇਆ ਹੈ। ਹੁਣ ਇਹ ਭੀ ਜ਼ਰੂਰੀ ਹੈ ਕਿ ਉਦਯੌਗਿਕ ਵਿਕਾਸ ਵਿੱਚ ਭੀ ਸਾਡਾ  ਮੱਧ ਪ੍ਰਦੇਸ਼ (MP)  ਨੰਬਰ ਵੰਨ ਬਣਨਾ ਚਾਹੀਦਾ।

ਬੀਤੇ ਵਰ੍ਹਿਆਂ ਵਿੱਚ ਭਾਰਤ ਦਾ ਰੱਖਿਆ ਉਤਪਾਦਨ ਅਤੇ ਰੱਖਿਆ ਨਿਰਯਾਤ ਕਈ ਗੁਣਾ ਵਧਿਆ ਹੈ। ਇਸ ਵਿੱਚ ਜਬਲਪੁਰ ਦੀ ਭੀ ਬਹੁਤ ਬੜਾ ਯੋਗਦਾਨ ਹੈ। ਮੱਧ ਪ੍ਰਦੇਸ਼ ਵਿੱਚ defence ਨਾਲ ਜੁੜਿਆ ਸਮਾਨ ਬਣਾਉਣ ਵਾਲੀਆਂ 4 ਫੈਕਟਰੀਆਂ ਤਾਂ ਇਹ ਸਾਡੇ ਜਬਲਪੁਰ ਵਿੱਚ ਹੀ ਹਨ। ਅੱਜ ਕੇਂਦਰ ਸਰਕਾਰ ਆਪਣੀ ਸੈਨਾ ਨੂੰ Made in India ਹਥਿਆਰ ਦੇ ਰਹੀ ਹੈ। ਦੁਨੀਆ ਵਿੱਚ ਭਾਰਤ ਦੇ ਰੱਖਿਆ ਸਮਾਨ ਦੀ demand  ਵਧ ਰਹੀ ਹੈ। ਇਸ ਨਾਲ ਮੱਧ ਪ੍ਰਦੇਸ਼ ਨੂੰ ਭੀ ਬਹੁਤ ਲਾਭ ਹੋਣ ਵਾਲਾ ਹੈ, ਇੱਥੇ ਰੋਜ਼ਗਾਰ ਦੇ ਹਜ਼ਾਰਾਂ ਨਵੇਂ ਮੌਕੇ ਬਣਨ ਵਾਲੇ ਹਨ।

ਮੇਰੇ ਪਰਿਵਾਰਜਨੋ,

ਅੱਜ ਭਾਰਤ ਦਾ ਆਤਮਵਿਸ਼ਵਾਸ ਨਵੀਂ ਬੁਲੰਦੀ ‘ਤੇ ਹੈ। ਖੇਡ ਦੇ ਮੈਦਾਨ ਤੋਂ ਲੈ ਕੇ ਖੇਤ-ਖਲਿਹਾਨ ਤੱਕ, ਭਾਰਤ ਦਾ ਪਰਚਮ ਲਹਿਰਾ ਰਿਹਾ ਹੈ। ਹੁਣੇ ਦੇਖਿਆ ਹੋਵੇਗਾ ਤੁਸੀਂ ਇਸ ਸਮੇਂ ਏਸ਼ਿਆਈ ਖੇਡਾਂ ਚਲ ਰਹੀਆਂ ਹਨ, ਉਸ ਵਿੱਚ ਅਸੀਂ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਿਆ ਹੈ। ਅੱਜ ਭਾਰਤ ਦੇ ਹਰ ਯੁਵਾ ਨੂੰ ਲਗਦਾ ਹੈ ਕਿ ਇਹ ਸਮਾਂ ਭਾਰਤ ਦੇ ਯੁਵਾ ਦਾ ਸਮਾਂ ਹੈ, ਇਹ ਕਾਲਖੰਡ ਭਾਰਤ ਦੇ ਯੁਵਾ ਦਾ ਕਾਲਖੰਡ ਹੈ।

ਨੌਜਵਾਨਾਂ ਨੂੰ ਜਦੋਂ ਐਸੇ ਅਵਸਰ ਮਿਲਦੇ ਹਨ, ਤਦ ਵਿਕਸਿਤ ਭਾਰਤ ਦੇ ਨਿਰਮਾਣ ਦਾ ਜਜ਼ਬਾ ਭੀ ਬੁਲੰਦ ਹੁੰਦਾ ਹੈ। ਤਦੇ ਭਾਰਤ G20 ਜਿਹੇ ਸ਼ਾਨਦਾਰ ਵਿਸ਼ਵ ਆਯੋਜਨ, ਇਤਨੇ ਗੌਰਵ ਦੇ ਨਾਲ ਕਰਵਾ ਪਾਉਂਦਾ ਹੈ। ਤਦੇ ਭਾਰਤ ਦਾ ਚੰਦਰਯਾਨ ਉੱਥੇ ਪਹੁੰਚਦਾ ਹੈ, ਜਿੱਥੇ ਕੋਈ ਦੇਸ਼ ਨਹੀਂ ਪਹੁੰਚ ਪਾਇਆ। ਤਦੇ local ਦੇ ਲਈ vocal ਹੋਣ ਦਾ ਮੰਤਰ ਦੂਰ-ਸੁਦੂਰ ਤੱਕ ਗੂੰਜਣ ਲਗਦਾ ਹੈ। ਆਪ (ਤੁਸੀਂ) ਸੋਚ ਸਕਦੇ ਹੋ, ਇੱਕ ਤਰਫ਼ ਇਹ ਦੇਸ਼ ਚੰਦਰਯਾਨ ਪਹੁੰਚਦਾ ਹੈ ਤਾਂ ਦੂਸਰੀ ਤਰਫ਼ 2 ਅਕਤੂਬਰ ਨੂੰ ਗਾਂਧੀ ਜਯੰਤੀ ‘ਤੇ ਦਿੱਲੀ ਦੇ ਇੱਕ ਸਟੋਰ (store) ‘ਤੇ, ਆਪ (ਤੁਸੀਂ) ਯਾਦ ਕਰੋ 2 ਅਕਤੂਬਰ ਨੂੰ ਇੱਕ ਦਿਨ ਵਿੱਚ ਦਿੱਲੀ ਦਾ ਜੋ ਇੱਕ ਖਾਦੀ ਭੰਡਾਰ ਸੀ, ਡੇਢ ਕਰੋੜ ਰਪਏ ਤੋਂ ਭੀ ਜ਼ਿਆਦਾ ਖਾਦੀ ਵਿਕੀ ਹੈ ਇੱਕ ਸਟੋਰ ਵਿੱਚ, ਇਹ ਤਾਕਤ ਹੈ ਦੇਸ਼ ਦੀ। ਸਵਦੇਸ਼ੀ ਦੀ ਇਹ ਭਾਵਨਾ, ਦੇਸ਼ ਨੂੰ ਅੱਗੇ ਵਧਾਉਣ ਦੀ ਇਹ ਭਾਵਨਾ ਅੱਜ ਚਾਰੋਂ-ਤਰਫ਼ ਵਧਦੀ ਜਾ ਰਹੀ ਹੈ। ਅਤੇ ਇਸ ਵਿੱਚ ਵਾਗਡੋਰ ਸੰਭਾਲ਼ੀ ਹੈ ਮੇਰੇ ਦੇਸ਼ ਦੇ ਨੌਜਵਾਨਾਂ ਨੇ, ਮੇਰੇ ਦੇਸ਼ ਦੇ ਬੇਟੇ-ਬੇਟੀਆਂ ਨੇ। ਤਦੇ ਭਾਰਤ ਦੇ ਯੁਵਾ start-up ਦੀ ਦੁਨੀਆ ਵਿੱਚ ਕਮਾਲ ਕਰ ਰਹੇ ਹਨ। ਤਦੇ ਭਾਰਤ ਸਵੱਛ ਹੋਣ ਦਾ ਇਤਨਾ ਬੜਾ ਸੰਕਲਪ ਲੈਂਦਾ ਹੈ। ਹੁਣੇ ਇੱਕ ਅਕਤੂਬਰ ਨੂੰ ਹੀ ਦੇਸ਼ ਨੇ ਜੋ ਸਵੱਛਤਾ ਅਭਿਯਾਨ ਚਲਾਇਆ, ਉਸ ਵਿੱਚ 9 ਲੱਖ ਤੋਂ ਜ਼ਿਆਦਾ ਜਗ੍ਹਾਂ ‘ਤੇ ਸਫਾਈ ਕਾਰਜਕ੍ਰਮ ਹੋਏ ਹਨ, 9 ਲੱਖ ਜਗ੍ਹਾ ‘ਤੇ। ਇਸ ਸਫਾਈ ਅਭਿਯਾਨ ਵਿੱਚ ਹਿੱਸਾ ਲੈਣ ਵਾਲੀ ਸੰਖਿਆ 9 ਕਰੋੜ ਤੋਂ ਜ਼ਿਆਦਾ ਦੇਸ਼ਵਾਸੀ ਘਰਾਂ ਤੋਂ ਨਿਕਲੇ, ਅਤੇ ਝਾੜੂ ਲੈ ਕੇ ਦੇਸ਼ ਵਿੱਚ ਸਫਾਈ ਦਾ ਕੰਮ ਕੀਤਾ, ਸੜਕਾਂ ਦੀ, ਪਾਰਕਾਂ ਦੀ ਸਫਾਈ ਕੀਤੀ।

ਮੱਧ ਪ੍ਰਦੇਸ਼ ਦੇ ਲੋਕਾਂ ਨੇ, ਮੱਧ ਪ੍ਰਦੇਸ਼ ਦੇ ਨੌਜਵਾਨਾਂ ਨੇ ਤਾਂ ਹੋਰ ਭੀ ਕਮਾਲ ਕਰ ਦਿੱਤਾ ਹੈ। ਸਵੱਛਤਾ ਦੇ ਮਾਮਲੇ ਵਿੱਚ ਮੱਧ ਪ੍ਰਦੇਸ਼ ਨੂੰ ਅੱਵਲ ਨੰਬਰ ਮਿਲੇ ਹਨ, ਦੇਸ਼ ਵਿੱਚ ਨੰਬਰ ਇੱਕ ਰਹਿੰਦਾ ਹੈ ਮੱਧ ਪ੍ਰਦੇਸ਼। ਇਸੇ ਜਜ਼ਬੇ ਨੂੰ ਅਸੀਂ ਅੱਗੇ ਲੈ ਜਾਣਾ ਹੈ। ਅਤੇ ਆਉਣ ਵਾਲੇ 5 ਸਾਲਾਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਮਾਮਲਿਆਂ ਵਿੱਚ ਅਸੀਂ ਮੱਧ ਪ੍ਰਦੇਸ਼ (MP) ਨੂੰ ਨੰਬਰ ਇੱਕ ‘ਤੇ ਰੱਖਣਾ ਹੈ।

ਮੇਰੇ ਪਰਿਵਾਰਜਨੋ,

ਜਦੋਂ ਕਿਸੇ ਰਾਜਨੀਤਕ ਦਲ ‘ਤੇ ਸਿਰਫ਼ ਅਤੇ ਸਿਰਫ਼ ਆਪਣਾ ਸੁਆਰਥ  ਹਾਵੀ ਹੋ ਜਾਂਦਾ ਹੈ, ਤਾਂ ਉਸ ਦੀ ਸਥਿਤੀ ਦਾ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ। ਅੱਜ ਇੱਕ ਤਰਫ਼ ਭਾਰਤ ਦੀਆਂ ਉਪਲਬਧੀਆਂ ਦੀ ਚਰਚਾ ਪੂਰੀ ਦੁਨੀਆ ਕਰ ਰਹੀ ਹੈ। ਲੇਕਿਨ ਇਹ ਹੀ ਉਹ ਰਾਜਨੀਤਕ ਦਲ, ਜਿਨ੍ਹਾਂ ਦਾ ਸਭ ਲੁਟ ਗਿਆ ਹੈ, ਸਿਵਾਏ ਕੁਰਸੀ ਉਨ੍ਹਾਂ ਨੂੰ ਕੁਝ ਦਿਖਦਾ ਨਹੀਂ ਹੈ, ਇਹ ਹੁਣ ਇਸ ਹਦ ਤੱਕ ਗਏ ਹਨ, ਇਸ ਹੱਦ ਤੱਕ ਗਏ ਹਨ ਕਿ ਭਾਜਪਾ ਨੂੰ ਗਾਲੀ ਦਿੰਦੇ-ਦਿੰਦੇ ਭਾਰਤ ਨੂੰ ਹੀ ਗਾਲੀ ਦੇਣਾ ਸ਼ੁਰੂ ਕਰ ਦਿੱਤਾ ਹੈ। ਅੱਜ Digital India ਅਭਿਯਾਨ ਦੀ ਪੂਰੀ ਦੁਨੀਆ ਪ੍ਰਸ਼ੰਸਾ ਕਰ ਰਹੀ ਹੈ। ਲੇਕਿਨ ਆਪ (ਤੁਸੀਂ) ਯਾਦ ਕਰੋ, ਕੈਸੇ ਇਹ ਲੋਕ ਆਏ ਦਿਨ Digital India ਦੇ ਲਈ ਸਾਡਾ ਮਜ਼ਾਕ ਉਡਾਉਂਦੇ ਹਨ। ਭਾਰਤ ਨੇ Corona ਵਿੱਚ ਦੁਨੀਆ ਦੀ ਸਭ ਤੋਂ ਪ੍ਰਭਾਵੀ vaccine ਬਣਾਈ। ਇਨ੍ਹਾਂ ਲੋਕਾਂ ਨੇ ਆਪਣੀ  vaccine  ‘ਤੇ ਭੀ ਸਵਾਲ ਉਠਾਏ।

ਅਤੇ ਮੈਨੂੰ ਤਾਂ ਹੁਣੇ ਕੋਈ ਦੱਸ ਰਿਹਾ ਸੀ ਇੱਕ ਨਵੀਂ ਫਿਲਮ ਆਈ ਹੈ vaccine ‘ਤੇ ਬਣੀ ਹੋਈ ਫਿਲਮ, ‘Vaccine War’ ਅਤੇ ਦੁਨੀਆ ਦੇ ਲੋਕਾਂ ਦੀਆਂ ਅੱਖਾਂ ਖੁੱਲ੍ਹ ਜਾਣ ਐਸੀ ਫਿਲਮ ਸਾਡੇ ਦੇਸ਼ ਵਿੱਚ ਬਣੀ ਹੈ। ਜੋ ਸਾਡੇ ਦੇਸ਼ ਦੇ ਵਿਗਿਆਨੀਆਂ ਨੇ ਕੈਸਾ ਕਮਾਲ ਕਰ ਦਿੱਤਾ, ਦੇਸ਼ ਦੇ ਕਰੋੜਾਂ ਲੋਕਾਂ ਦੀ ਜ਼ਿੰਦਗੀ ਕਿਵੇਂ ਬਚਾਈ, ਇਸ ’ਤੇ Vaccine War ਫਿਲਮ ਬਣੀ ਹੈ। 

ਭਾਈਓ-ਭੈਣੋਂ,

ਭਾਰਤ ਦੀ ਸੈਨਾ ਜੋ ਬਾਤ ਕਰਦੀ ਹੈ, ਭਾਰਤ ਦੀ ਸੈਨਾ ਜੋ ਪਰਾਕ੍ਰਮ ਕਰਦੀ ਹੈ, ਤਾਂ ਉਹ ਲੋਕ ਉਸ ‘ਤੇ ਭੀ ਸਵਾਲ ਉਠਾਉਂਦੇ ਹਨ। ਇਨ੍ਹਾਂ ਨੂੰ ਦੇਸ਼ ਦੇ ਦੁਸ਼ਮਣਾਂ ਦੀ ਬਾਤ, ਆਤੰਕ ਦੇ ਆਕਾਵਾਂ ਦੀ ਬਾਤ ਸਹੀ ਲਗਦੀ ਹੈ। ਮੇਰੇ ਦੇਸ਼ ਦੇ ਸੈਨਾ ਦੇ ਜਵਾਨਾਂ ਦੀ ਬਾਤ ਸਹੀ ਨਹੀਂ ਲਗਦੀ ਹੈ। ਤੁਸੀਂ ਭੀ ਦੇਖਿਆ ਹੈ, ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ ‘ਤੇ ਪੂਰੇ ਦੇਸ਼ ਨੇ ਅੰਮ੍ਰਿਤ ਮਹੋਤਸਵ ਮਨਾਇਆ। ਇਹ ਭਾਜਪਾ ਦਾ ਕਾਰਜਕ੍ਰਮ ਤਾਂ ਸੀ ਨਹੀਂ, ਇਹ ਦੇਸ਼ ਦਾ ਕਾਰਜਕ੍ਰਮ ਸੀ। ਆਜ਼ਾਦੀ, ਹਿੰਦੁਸਤਾਨ ਦੇ ਹਰ ਨਾਗਰਿਕ ਦਾ ਉਤਸਵ ਸੀ। ਲੇਕਿਨ ਇਹ ਲੋਕ ਆਜ਼ਾਦੀ ਕੇ ਅੰਮ੍ਰਿਤਕਾਲ ਦਾ ਭੀ ਮਜ਼ਾਕ ਉਡਾਉਂਦੇ ਹਨ। ਅਸੀਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਦੇਸ਼ ਦੇ ਕੋਣੇ-ਕੋਣੇ ਵਿੱਚ ਅੰਮ੍ਰਿਤ ਸਰੋਵਰ ਬਣਾ ਰਹੇ ਹਾਂ, ਪਾਣੀ ਸੰਗ੍ਰਹਿ ਦਾ ਬੜਾ ਅਭਿਯਾਨ ਚਲ ਰਿਹਾ ਹੈ(ਚਲਾ ਰਹੇ ਹਾਂ)। ਲੇਕਿਨ ਇਸ ਕੰਮ ਵਿੱਚ ਭੀ ਇਨ੍ਹਾਂ ਲੋਕਾਂ ਨੂੰ ਦਿੱਕਤ ਹੋ ਰਹੀ ਹੈ।

ਮੇਰੇ ਪਰਿਵਾਰਜਨੋ,

ਜਿਸ ਦਲ ਨੇ ਆਜ਼ਾਦੀ ਦੇ ਇਤਨੇ ਸਾਲਾਂ ਤੱਕ ਦੇਸ਼ ਵਿੱਚ ਸਰਕਾਰਾਂ ਚਲਾਈਆਂ, ਉਸ ਨੇ ਆਦਿਵਾਸੀ ਸਮਾਜ ਨੂੰ ਭੀ ਸਨਮਾਨ ਨਹੀਂ ਦਿੱਤਾ। ਆਜ਼ਾਦੀ ਤੋਂ ਲੈ ਕੇ ਸੱਭਿਆਚਾਰਕ ਵਿਰਾਸਤ ਦੀ ਸਮ੍ਰਿੱਧੀ ਤੱਕ, ਸਾਡੇ ਆਦਿਵਾਸੀ ਸਮਾਜ ਦੀ ਭੂਮਿਕਾ ਬਹੁਤ ਬੜੀ ਰਹੀ ਹੈ। ਗੋਂਡ ਸਮਾਜ ਦੁਨੀਆ ਦੇ ਸਭ ਤੋਂ ਬੜੇ ਜਨਜਾਤੀਯ ਸਮਾਜ ਵਿੱਚੋਂ ਇੱਕ ਹੈ। ਅਜਿਹੇ ਵਿੱਚ, ਮੈਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦਾ ਹਾਂ। ਲੰਬੇ ਸਮੇਂ ਤੱਕ ਜੋ ਸੱਤਾ ਵਿੱਚ ਰਹੇ, ਉਨ੍ਹਾਂ ਨੇ ਆਦਿਵਾਸੀ ਸਮਾਜ ਦੇ ਯੋਗਦਾਨ ਨੂੰ ਰਾਸ਼ਟਰੀ ਪਹਿਚਾਣ ਕਿਉਂ ਨਹੀਂ ਦਿੱਤੀ?  ਇਸ ਦੇ ਲਈ ਦੇਸ਼ ਨੂੰ ਭਾਜਪਾ ਦਾ ਹੀ ਇੰਤਜ਼ਾਰ ਕਿਉਂ ਕਰਨਾ ਪਿਆ?  ਸਾਡੇ ਜੋ ਯੁਵਾ ਆਦਿਵਾਸੀ, ਜਦੋਂ ਉਹ ਪੈਦਾ ਭੀ ਨਹੀਂ ਹੋਏ ਸਨ, ਉਨ੍ਹਾਂ ਨੂੰ ਇਹ ਜ਼ਰੂਰ ਜਾਣਨਾ ਚਾਹੀਦਾ ਹੈ।

ਉਨ੍ਹਾਂ ਦੇ ਪੈਦਾ ਹੋਣ ਤੋਂ ਭੀ ਪਹਿਲਾਂ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਨੇ ਜਨਜਾਤੀਯ ਸਮਾਜ ਦੇ ਲਈ ਅਲੱਗ ਮੰਤਰਾਲਾ ਬਣਾਇਆ, ਅਲੱਗ ਬਜਟ ਦਿੱਤਾ। ਬੀਤੇ 9 ਵਰ੍ਹਿਆਂ ਵਿੱਚ ਇਸ ਬਜਟ ਨੂੰ ਕਈ ਗੁਣਾ ਵਧਾਉਣ ਦਾ ਕੰਮ ਇਹ ਮੋਦੀ ਦੀ ਸਰਕਾਰ ਨੇ ਕੀਤਾ ਹੈ। ਦੇਸ਼ ਨੂੰ ਪਹਿਲੀ ਮਹਿਲਾ ਆਦਿਵਾਸੀ ਰਾਸ਼ਟਰਪਤੀ ਦੇਣ ਦਾ ਸੁਭਾਗ ਭੀ ਭਾਜਪਾ ਨੂੰ ਮਿਲਿਆ। ਭਗਵਾਨ ਬਿਰਸਾ ਮੁੰਡਾ ਦੇ ਜਨਮ ਦਿਵਸ ਨੂੰ ਜਨਜਾਤੀਯ ਗੌਰਵ ਦਿਵਸ ਭੀ ਭਾਜਪਾ ਸਰਕਾਰ ਨੇ ਘੋਸ਼ਿਤ ਕੀਤਾ।

ਦੇਸ਼ ਦੇ ਆਧੁਨਿਕਤਮ ਰੇਲਵੇ ਸਟੇਸ਼ਨਾਂ ਵਿੱਚੋਂ ਇੱਕ ਸਟੇਸ਼ਨ ਦਾ ਨਾਮ ਰਾਣੀ ਕਮਲਾਪਤੀ ਦੇ ਨਾਮ ‘ਤੇ ਕੀਤਾ ਗਿਆ। ਪਾਤਾਲਪਾਨੀ ਸਟੇਸ਼ਨ ਹੁਣ,  ਜਨਨਾਇਕ ਟੰਟਯਾਭੀਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅਤੇ ਅੱਜ ਇੱਥੇ ਗੋਂਡ ਸਮਾਜ ਦੀ ਪ੍ਰੇਰਣਾ, ਰਾਣੀ ਦੁਰਗਾਵਤੀ ਜੀ ਦੇ ਨਾਮ ‘ਤੇ ਇਤਨੇ ਸ਼ਾਨਦਾਰ, ਆਧੁਨਿਕ ਸਮਾਰਕ ਦਾ ਨਿਰਮਾਣ ਹੋ ਰਿਹਾ ਹੈ। ਇਸ ਸੰਗ੍ਰਹਾਲਯ(ਮਿਊਜ਼ੀਅਮ-ਅਜਾਇਬ ਘਰ) ਵਿੱਚ ਗੋਂਡ ਸੰਸਕ੍ਰਿਤੀ, ਗੋਂਡ ਇਤਿਹਾਸ ਅਤੇ ਕਲਾ ਦਾ ਪ੍ਰਦਰਸ਼ਨ ਭੀ ਹੋਵੇਗਾ। ਸਾਡਾ ਪ੍ਰਯਾਸ ਇਹੀ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਸਮ੍ਰਿੱਧ ਗੋਂਡ ਪਰੰਪਰਾ ਨੂੰ ਜਾਣ ਸਕਣ। ਮੈਂ ਜਦੋਂ ਦੁਨੀਆ ਦੇ ਨੇਤਾਵਾਂ ਨੂੰ ਮਿਲਦਾ ਹਾਂ, ਤਾਂ ਉਨ੍ਹਾਂ ਨੂੰ ਗੋਂਡ ਪੇਂਟਿੰਗ (painting ) ਭੀ ਉਪਹਾਰ ਵਿੱਚ ਦਿੰਦਾ ਹਾਂ। ਜਦੋਂ ਉਹ ਇਸ ਸ਼ਾਨਦਾਰ ਗੋਂਡ ਕਲਾ ਦੀ ਪ੍ਰਸ਼ੰਸਾ ਕਰਦੇ ਹਨ, ਤਾਂ ਮੇਰਾ ਮੱਥਾ ਭੀ ਗਰਵ(ਮਾਣ)ਨਾਲ ਉੱਚਾ ਹੋ ਜਾਂਦਾ ਹੈ।

ਸਾਥੀਓ,

ਆਜ਼ਾਦੀ ਦੇ ਬਾਅਦ ਦਹਾਕਿਆਂ ਤੱਕ ਜਿਸ (ਜਿਹੜਾ) ਦਲ ਦੇਸ਼ ਵਿੱਚ ਸਰਕਾਰ ਵਿੱਚ ਬੈਠਾ ਰਿਹਾ, ਉਸ ਨੇ ਸਿਰਫ਼ ਇੱਕ ਹੀ ਕੰਮ ਕੀਤਾ, ਇੱਕ ਹੀ ਪਰਿਵਾਰ ਦੀ ਚਰਨ-ਵੰਦਨਾ, ਇੱਕ ਪਰਿਵਾਰ ਦੀ ਚਰਨ-ਵੰਦਨਾ ਕਰਨ ਦੇ ਸਿਵਾਏ ਉਨ੍ਹਾਂ ਨੂੰ ਦੇਸ਼ ਦੀ ਪਰਵਾਹ ਨਹੀਂ ਸੀ। ਦੇਸ਼ ਨੂੰ ਆਜ਼ਾਦੀ ਸਿਰਫ਼ ਇੱਕ ਪਰਿਵਾਰ ਨੇ ਨਹੀਂ ਦਿਵਾਈ ਸੀ। ਦੇਸ਼ ਦਾ ਵਿਕਾਸ ਭੀ ਸਿਰਫ਼ ਇੱਕ ਪਰਿਵਾਰ ਨੇ ਨਹੀਂ ਕੀਤਾ ਹੈ। ਇਹ ਸਾਡੀ ਸਰਕਾਰ ਹੈ, ਜਿਸ ਨੇ ਸਭ ਦਾ ਮਾਣ ਰੱਖਿਆ, ਸਨਮਾਨ ਰੱਖਿਆ, ਆਦਰ ਕੀਤਾ, ਸਭ ਦਾ ਧਿਆਨ ਰੱਖਿਆ। ਇਹ ਭਾਜਪਾ ਸਰਕਾਰ ਹੈ, ਜਿਸ ਨੇ ਮਹੂ ਸਹਿਤ ਦੁਨੀਆ ਭਰ ਵਿੱਚ ਡਾਕਟਰ ਬਾਬਾ ਸਾਹੇਬ ਅੰਬੇਡਕਰ ਨਾਲ ਜੁੜੇ ਸਥਾਨਾਂ ਨੂੰ ਪੰਚਤੀਰਥ ਬਣਾਇਆ ਹੈ। ਮੈਨੂੰ ਕੁਝ ਸਪਤਾਹ ਪਹਿਲਾਂ ਸਾਗਰ ਵਿੱਚ ਸੰਤ ਰਵਿਦਾਸ ਜੀ ਦੀ ਸਮਾਰਕ ਸਥਲੀ ਦੇ ਭੂਮੀ ਪੂਜਨ ਦਾ ਭੀ ਅਵਸਰ ਮਿਲਿਆ ਹੈ। ਇਹ ਸਮਾਜਿਕ ਸਮਰਸਤਾ ਅਤੇ ਵਿਰਾਸਤ ਦੇ ਪ੍ਰਤੀ ਭਾਜਪਾ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਿਖਾਉਂਦਾ ਹੈ।

ਸਾਥੀਓ,

ਪਰਿਵਾਰਵਾਦ ਅਤੇ ਭ੍ਰਿਸ਼ਟਾਚਾਰ ਨੂੰ ਪਾਲਣ-ਪੋਸਣ ਵਾਲੇ ਦਲਾਂ ਨੇ ਆਦਿਵਾਸੀ ਸਮਾਜ ਦੇ ਸੰਸਾਧਨਾਂ ਨੂੰ ਲੁੱਟਿਆ ਹੈ। 2014 ਤੋਂ ਪਹਿਲਾਂ ਸਿਰਫ਼ 8-10 ਵਣ ਉਪਜਾਂ ‘ਤੇ ਹੀ ਐੱਮਐੱਸਪੀ(MSP) ਦਿੱਤਾ ਜਾਂਦਾ ਸੀ। ਬਾਕੀ ਵਣ ਉਪਜਾਂ ਨੂੰ ਔਣੇ-ਪੌਣੇ ਦਾਮ ‘ਤੇ ਕੁਝ ਲੋਕ ਖਰੀਦਦੇ ਸਨ ਅਤੇ ਆਦਿਵਾਸੀਆਂ ਨੂੰ ਕੁਝ ਨਹੀਂ ਮਿਲਦਾ ਸੀ। ਅਸੀਂ ਇਸ ਨੂੰ ਬਦਲਿਆ ਅਤੇ ਅੱਜ ਕਰੀਬ 90 ਵਣ ਉਪਜਾਂ ਨੂੰ ਐੱਮਐੱਸਪੀ (MSP) ਦੇ ਦਾਇਰੇ ਵਿੱਚ ਲਿਆਂਦਾ ਜਾ ਚੁੱਕਿਆ ਹੈ।

ਸਾਥੀਓ,

ਅਤੀਤ ਵਿੱਚ ਸਾਡੇ ਆਦਿਵਾਸੀ ਕਿਸਾਨਾਂ, ਸਾਡੇ ਛੋਟੇ ਕਿਸਾਨਾਂ ਦੀ ਉਪਜ ਕੋਦੋ-ਕੁਟਕੀ ਜਿਹੇ ਮੋਟੇ ਅਨਾਜ ਨੂੰ ਭੀ ਜ਼ਿਆਦਾ ਮਹੱਤਵ ਨਹੀਂ ਦਿੱਤਾ ਗਿਆ। ਤੁਸੀਂ ਦੇਖਿਆ ਹੈ ਕਿ ਦਿੱਲੀ ਵਿੱਚ  G20 ਦੇ ਲਈ ਦੁਨੀਆ ਭਰ ਦੇ ਬੜੇ-ਬੜੇ ਨੇਤਾ ਆਏ ਸਨ, ਇੱਕ ਤੋਂ ਵਧ ਕੇ ਇੱਕ ਬੜੇ ਨੇਤਾ ਆਏ ਸਨ। ਉਨ੍ਹਾਂ ਨੂੰ ਭੀ ਅਸੀਂ ਤੁਹਾਡੇ ਕੋਦੋ-ਕੁਟਕੀ ਨਾਲ ਬਣੇ ਪਕਵਾਨ ਖੁਆਏ ਸਨ। ਭਾਜਪਾ ਸਰਕਾਰ ਤੁਹਾਡੇ ਕੋਦੋ-ਕੁਟਕੀ ਨੂੰ ਭੀ ਸ਼੍ਰੀ ਅੰਨ ਦੇ ਰੂਪ ਵਿੱਚ ਦੇਸ਼-ਵਿਦੇਸ਼ ਦੇ ਬਜ਼ਾਰਾਂ ਤੱਕ ਪਹੁੰਚਾਉਣਾ ਚਾਹੁੰਦੀ ਹੈ। ਸਾਡੀ ਕੋਸ਼ਿਸ਼ ਇਹੀ ਹੈ ਕਿ ਆਦਿਵਾਸੀ ਕਿਸਾਨਾਂ ਨੂੰ, ਛੋਟੇ ਕਿਸਾਨਾਂ ਨੂੰ ਅਧਿਕ ਤੋਂ ਅਧਿਕ ਲਾਭ ਹੋਵੇ।

ਮੇਰੇ ਪਰਿਵਾਰਜਨੋ,

ਭਾਜਪਾ ਦੀ double engine  ਸਰਕਾਰ ਦੀ ਪ੍ਰਾਥਮਿਕਤਾ, ਵੰਚਿਤਾਂ ਨੂੰ ਵਰੀਅਤਾ(ਪਹਿਲ) ਹੈ। Pipe ਨਾਲ ਪੀਣ ਦਾ ਸਾਫ ਪਾਣੀ ਮਿਲੇ, ਇਹ ਗ਼ਰੀਬ ਦੀ ਸਿਹਤ ਅਤੇ ਮਹਿਲਾਵਾਂ ਦੀ ਸੁਵਿਧਾ ਲਈ ਬਹੁਤ ਜ਼ਰੂਰੀ ਹੈ। ਅੱਜ ਭੀ ਇੱਥੇ ਕਰੀਬ 1600 ਪਿੰਡਾਂ ਤੱਕ ਪਾਣੀ ਪਹੁੰਚਾਉਣ ਦਾ ਇੰਤਜ਼ਾਮ ਹੋਇਆ ਹੈ। ਮਹਿਲਾਵਾਂ ਦੀ ਸਿਹਤ, ਹਮੇਸ਼ਾ ਦੇਸ਼ ਦੀ ਪ੍ਰਾਥਮਿਕਤਾ ਹੋਣੀ ਚਾਹੀਦੀ ਸੀ। ਲੇਕਿਨ ਇਸ ਨੂੰ ਭੀ ਪਹਿਲੇ ਲਗਾਤਾਰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਨਾਰੀਸ਼ਕਤੀ ਵੰਦਨ ਅਧਿਨਿਯਮ, ਦੇ ਮਾਧਿਅਮ ਨਾਲ ਲੋਕ ਸਭਾ, ਵਿਧਾਨ ਸਭਾ ਵਿੱਚ ਮਹਿਲਾਵਾਂ ਨੂੰ ਉਨ੍ਹਾਂ ਦਾ ਹੱਕ ਦੇਣ ਦਾ ਕੰਮ ਭੀ ਭਾਜਪਾ ਨੇ ਹੀ ਕੀਤਾ ਹੈ।

ਸਾਥੀਓ,

ਪਿੰਡ ਦੇ ਸਮਾਜਿਕ ਆਰਥਿਕ ਜੀਵਨ ਵਿੱਚ ਸਾਡੇ ਵਿਸ਼ਵਕਰਮਾ ਸਾਥੀਆਂ ਦਾ ਬਹੁਤ ਬੜਾ ਯੋਗਦਾਨ ਰਹਿੰਦਾ ਹੈ। ਇਨ੍ਹਾਂ ਨੂੰ ਸਸ਼ਕਤ ਕਰਨਾ ਪ੍ਰਾਥਮਿਕਤਾ ਹੋਣੀ ਚਾਹੀਦੀ ਸੀ। ਲੇਕਿਨ 13 ਹਜ਼ਾਰ ਕਰੋੜ ਰੁਪਏ ਦੀ ਪੀਐੱਮ ਵਿਸ਼ਵਕਰਮਾ ਯੋਜਨਾ, ਭਾਜਪਾ ਸਰਕਾਰ ਬਣਨ ਤੋਂ ਬਾਅਦ ਸਾਨੂੰ ਉਸ ਨੂੰ ਲਿਆਉਣਾ ਪਿਆ।

ਮੇਰੇ ਪਰਿਵਾਰਜਨੋ,

ਭਾਜਪਾ ਸਰਕਾਰ, ਗ਼ਰੀਬਾਂ ਦੀ ਸਰਕਾਰ ਹੈ। ਆਪਣੇ ਭ੍ਰਿਸ਼ਟਾਚਾਰ ਅਤੇ ਆਪਣੇ ਪਰਿਵਾਰਵਾਦ ਨੂੰ ਅੱਗੇ ਵਧਾਉਣ ਦੇ ਲਈ ਕੁਝ ਲੋਕ ਭਾਂਤ-ਭਾਂਤ ਦੇ ਪ੍ਰਪੰਚ ਕਰ ਰਹੇ ਹਨ। ਲੇਕਿਨ ਮੋਦੀ ਦੀ ਗਰੰਟੀ ਹੈ ਕਿ- ਮੱਧ ਪ੍ਰਦੇਸ਼ (MP) ਵਿਕਾਸ ਵਿੱਚ top ‘ਤੇ ਆਵੇਗਾ। ਮੈਨੂੰ ਵਿਸ਼ਵਾਸ ਹੈ ਕਿ ਮੋਦੀ ਦੇ ਭਾਜਪਾ ਸਰਕਾਰ ਦੇ ਇਸ ਸੰਕਲਪ ਨੂੰ ਮਹਾਕੌਸ਼ਲ ਮਜ਼ਬੂਤ ਕਰੇਗਾ, ਮੱਧ ਪ੍ਰਦੇਸ਼ ਮਜ਼ਬੂਤ ਕਰੇਗਾ। ਇੱਕ ਵਾਰ ਫਿਰ  ਵੀਰਾਂਗਣਾ ਰਾਣੀ ਦੁਰਗਾਵਤੀ ਜੀ ਨੂੰ ਸ਼ਰਧਾਪੂਰਵਕ ਨਮਨ ਕਰਦਾ ਹਾਂ। ਅਤੇ ਆਪ (ਤੁਸੀਂ) ਇਤਨੀ ਬੜੀ ਸੰਖਿਆ ਵਿੱਚ ਸਾਨੂੰ ਅਸ਼ੀਰਵਾਦ ਦੇਣ ਲਈ ਆਏ ਹੋ, ਮੈਂ ਹਿਰਦੇ ਤੋਂ ਤੁਹਾਡਾ ਆਭਾਰ ਵਿਅਕਤ ਕਰਦਾ ਹਾਂ। ਮੇਰੇ ਨਾਲ, ਮੈਂ ਕਹਾਂਗਾ ਰਾਣੀ ਦੁਰਗਾਵਤੀ, ਤੁਸੀਂ ਕਹਿਓ ਅਮਰ ਰਹੇ, ਅਮਰ ਰਹੇ-ਰਾਣੀ ਦੁਰਗਾਵਤੀ-ਅਮਰ ਰਹੇ, ਅਮਰ ਰਹੇ। ਆਵਾਜ਼ ਪੂਰੇ ਮੱਧ ਪ੍ਰਦੇਸ਼ ਵਿੱਚ ਗੂੰਜਣੀ ਚਾਹੀਦੀ ਹੈ।

ਰਾਣੀ ਦੁਰਗਾਵਤੀ-ਅਮਰ ਰਹੇ, ਅਮਰ ਰਹੇ।

ਰਾਣੀ ਦੁਰਗਾਵਤੀ-ਅਮਰ ਰਹੇ, ਅਮਰ ਰਹੇ।

ਰਾਣੀ ਦੁਰਗਾਵਤੀ-ਅਮਰ ਰਹੇ, ਅਮਰ ਰਹੇ।

ਭਾਰਤ ਮਾਤਾ ਕੀ ਜੈ !

ਭਾਰਤ ਮਾਤਾ ਕੀ ਜੈ !

ਬਹੁਤ-ਬਹੁਤ ਧੰਨਵਾਦ।

 

***


ਡੀਐੱਸ/ਆਰਟੀ/ਆਰਕੇ



(Release ID: 1965226) Visitor Counter : 103