ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਸੈਂਟਰਲ ਪਾਵਰ ਇੰਜੀਨੀਅਰਿੰਗ ਸਰਵਿਸ ਦੇ ਅਧਿਕਾਰੀਆਂ ਅਤੇ ਇੰਡੀਅਨ ਟ੍ਰੇਡ ਸਰਵਿਸ ਦੇ ਪ੍ਰੋਬੋਸ਼ਨਰਾਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

Posted On: 05 OCT 2023 2:26PM by PIB Chandigarh

ਸੈਂਟਰਲ ਪਾਵਰ ਇੰਜੀਨੀਅਰਿੰਗ ਸਰਵਿਸ (2018, 2020 ਅਤੇ 2021 ਬੈਚਾਂ) ਦੇ ਅਧਿਕਾਰੀਆਂ ਅਤੇ ਇੰਡੀਅਨ ਟ੍ਰੇਡ ਸਰਵਿਸ (2022 ਬੈਚ) ਦੇ ਪ੍ਰੋਬੋਸ਼ਨਰਾਂ ਨੇ ਅੱਜ (5 ਅਕਤੂਬਰ, 2023) ਰਾਸ਼ਟਰਪਤੀ ਭਵਨ ਵਿਖੇ ਭਾਰਤ ਦੇ ਰਾਸ਼ਟਰਪਤੀਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।

 

ਸੈਂਟਰਲ ਪਾਵਰ ਇੰਜੀਨੀਅਰਿੰਗ ਸਰਵਿਸ ਦੇ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏਰਾਸ਼ਟਰਪਤੀ ਨੇ ਕਿਹਾ ਕਿ ਊਰਜਾ ਦੀ ਮੰਗ ਅਤੇ ਖਪਤ ਕਿਸੇ ਦੇਸ਼ ਦੀ ਸਮਾਜਿਕ-ਆਰਥਿਕ ਪ੍ਰਗਤੀ ਦੇ ਸੰਕੇਤਕਾਂ ਵਿੱਚੋਂ ਇੱਕ ਹੈ। ਇਸ ਲਈਜਿਵੇਂ-ਜਿਵੇਂ ਭਾਰਤ ਵਿਸ਼ਵ ਦੀ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਬਣਨ ਦੀ ਤਰਫ਼ ਅੱਗੇ ਵਧੇਗਾਬਿਜਲੀ ਦੀ ਮੰਗ ਅਤੇ ਖਪਤ ਨਿਸ਼ਚਿਤ ਤੌਰ ਤੇ ਵਧੇਗੀ ਜੋ ਦੇਸ਼ ਦੇ ਵਿਕਾਸ ਨੂੰ ਹੋਰ ਅਧਿਕ ਪ੍ਰੇਰਿਤ ਕਰੇਗੀ।

 

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੇ ਸ਼ੁੱਧ ਜ਼ੀਰੋ ਉਤਸਰਜਨ (net zero emissions) ਦੇ ਲਕਸ਼ ਨੂੰ ਪ੍ਰਾਪਤ ਕਰਨ ਦੇ ਲਈ ਊਰਜਾ ਦਕਸ਼ਤਾ ਅਤੇ ਅਖੁੱਟ ਊਰਜਾ ਪ੍ਰਮੁੱਖ ਥੰਮ੍ਹ ਹਨ। ਅੰਤਰਰਾਸ਼ਟਰੀ ਊਰਜਾ ਏਜੰਸੀ ਦੇ ਅਨੁਸਾਰਸਵੱਛ ਊਰਜਾ ਪਰਿਵਰਤਨਾਂ ਵਿੱਚ ਊਰਜਾ ਦਕਸ਼ਤਾ ਨੂੰ ਪਹਿਲਾ ਈਂਧਣ” (first fuel) ਕਿਹਾ ਜਾਂਦਾ ਹੈ। ਇਹ ਜਲਵਾਯੂ ਪਰਿਵਰਤਨ ਨੂੰ ਘਟਾਉਣ ਦੇ ਕੁਝ ਸਭ ਤੋਂ ਤੇਜ਼ ਅਤੇ ਸਭ ਤੋਂ ਕਿਫਾਇਤੀ ਵਿਕਲਪ ਪ੍ਰਦਾਨ ਕਰਦਾ ਹੈ। ਇਹ ਊਰਜਾ ਬਿਲ ਨੂੰ ਭੀ ਘੱਟ ਕਰਦਾ ਹੈ ਅਤੇ ਊਰਜਾ ਸੁਰੱਖਿਆ ਨੂੰ ਮਜ਼ਬੂਤ ਬਣਾਉਂਦਾ ਹੈ। ਉਨ੍ਹਾਂ ਨੇ ਸੈਂਟਰਲ ਪਾਵਰ ਇੰਜੀਨੀਅਰਿੰਗ ਸਰਵਿਸ ਦੇ ਅਧਿਕਾਰੀਆਂ ਨੂੰ ਊਰਜਾ ਦਕਸ਼ਤਾ ਵਧਾਉਣ ਤੇ ਧਿਆਨ ਕੇਂਦ੍ਰਿਤ ਕਰਨ ਦੀ ਤਾਕੀਦ ਕੀਤੀਜਿਸ ਨਾਲ ਜਲਵਾਯੂ ਪਰਿਵਰਤਨ ਸਬੰਧੀ ਲਕਸ਼ਾਂ ਨੂੰ ਹਾਸਲ ਕਰਨਾ ਅਸਾਨ ਹੋ ਜਾਵੇਗਾ।

 

ਉਨ੍ਹਾਂ ਨੇ ਕਿਹਾ ਕਿ ਊਰਜਾ ਪਰਿਵਰਤਨ ਅਤੇ ਗ੍ਰਿੱਡ ਏਕੀਕਰਣ ਦੀ ਪ੍ਰਕਿਰਿਆ ਵਿੱਚ ਉਨ੍ਹਾਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਲੇਕਿਨ ਉਨ੍ਹਾਂ ਨੂੰ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਦੇ ਲਈ ਸਮੁੱਚਾ ਦ੍ਰਿਸ਼ਟੀਕੋਣ ਅਪਣਾਉਣ ਵਿੱਚ ਉਤਪਾਦਕ ਭੂਮਿਕਾ ਨਿਭਾਉਣੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਪਾਵਰ ਸੈਕਟਰ ਦਾ ਭਵਿੱਖ ਰਿਸਰਚ ਅਤੇ ਇਨੋਵੇਸ਼ਨ ਵਿੱਚ ਨਿਹਿਤ ਹੈਚਾਹੇ ਉਹ ਊਰਜਾ ਭੰਡਾਰਣਗ੍ਰਿੱਡ ਪ੍ਰਬੰਧਨ ਜਾਂ ਊਰਜਾ ਉਤਪਾਦਨ ਦੇ ਨਵੇਂ ਰੂਪਾਂ ਵਿੱਚ ਹੀ ਕਿਉਂ ਨਾ ਹੋਵੇ। ਉਨ੍ਹਾਂ ਨੇ ਉਨ੍ਹਾਂ ਨੂੰ ਪਾਵਰ ਸੈਕਟਰ ਵਿੱਚ ਖੋਜ ਅਤੇ ਵਿਕਾਸ ਨੂੰ ਮਹੱਤਵ ਦੇਣ ਦੀ ਤਾਕੀਦ ਕੀਤੀ ਤਾਕਿ ਭਾਰਤ ਆਲਮੀ ਪੱਧਰ 'ਤੇ ਪ੍ਰਤੀਯੋਗੀ ਬਣਿਆ ਰਹੇ।

 

 

ਇੰਡੀਅਨ ਟ੍ਰੇਡ ਸਰਵਿਸ ਦੇ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏਰਾਸ਼ਟਰਪਤੀ ਨੇ ਕਿਹਾ ਕਿ ਵਪਾਰ ਅਰਥਵਿਵਸਥਾਵਾਂ ਦੀ ਰੀੜ੍ਹ(trade forms the backbone of economies) ਹੈ। ਇਹ ਨਿਵੇਸ਼ ਨੂੰ ਹੁਲਾਰਾ ਦਿੰਦਾ ਹੈਰੋਜ਼ਗਾਰ ਸਿਰਜਦਾ ਹੈਆਰਥਿਕ ਵਿਕਾਸ ਨੂੰ ਗਤੀ ਦਿੰਦਾ ਹੈ ਅਤੇ ਜੀਵਨ ਪੱਧਰ ਵਿੱਚ ਸੁਧਾਰ ਲਿਆਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਡਿਜੀਟਲ ਅਤੇ ਟਿਕਾਊ ਵਾਪਰ ਸੁਵਿਧਾ ਦੇ ਲਈ ਪ੍ਰਤੀਬੱਧ ਹੈ ਅਤੇ ਇੰਡੀਅਨ ਟ੍ਰੇਡ ਸਰਵਿਸ ਦੇ ਅਧਿਕਾਰੀ ਵਪਾਰ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਉਹ ਨਾ ਕੇਵਲ ਟ੍ਰੇਡ ਰੈਗੂਲੇਟਰਸ ਹਨ ਬਲਕਿ ਟ੍ਰੇਡ ਫੈਸਿਲਿਟੇਟਰਸ ਭੀ ਹਨ।

 

ਰਾਸ਼ਟਰਪਤੀ ਨੇ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਦੇ ਕਾਰਜ ਦੇ ਲਈ ਅੰਤਰਰਾਸ਼ਟਰੀ ਸਬੰਧਾਂ ਅਤੇ ਵਪਾਰ ਸੰਚਾਲਨ ਦੀਆਂ ਬਰੀਕੀਆਂ ਦੋਹਾਂ ਦਾ ਗਿਆਨ ਜ਼ਰੂਰੀ ਹੈ ਜਿਸ ਨਾਲ ਕਿ ਉਹ ਵਪਾਰ ਵਾਰਤਾਵਾਂ ਅਤੇ ਵਪਾਰਕ ਨੀਤੀਆਂ ਵਿੱਚ ਨਵੇਂ ਆਯਾਮ ਲਿਆ ਸਕਣ ਅਤੇ ਭਾਰਤ ਦੇ ਵਪਾਰ ਨੂੰ ਹੁਲਾਰਾ ਦੇਣ ਵਾਸਤੇ ਨਵੀਂ ਗਤੀ ਪ੍ਰਦਾਨ ਕਰ ਸਕਣ। ਭਾਰਤ ਤੋਂ ਨਿਰਯਾਤ ਨੂੰ ਹੁਲਾਰਾ ਦੇਣ ਦੇ ਲਈ ਰਣਨੀਤੀਆਂ ਬਣਾਉਣ ਵਿੱਚ ਭੀ ਉਨ੍ਹਾਂ ਦੀ ਪ੍ਰਮੁੱਖ ਭੂਮਿਕਾ ਹੈ। ਉਨ੍ਹਾਂ ਨੇ ਕਿਹਾ ਕਿ ਵਿਦੇਸ਼ੀ ਵਪਾਰ ਨੀਤੀ 2023(Foreign Trade Policy 2023) ਨਿਰਯਾਤਕਾਂ ਦੇ ਨਾਲ 'ਵਿਸ਼ਵਾਸ ਅਤੇ 'ਸਾਂਝੇਦਾਰੀ’ ਦੇ ਸਿਧਾਂਤਾਂ (principles of ‘trust’ and ‘partnership’) 'ਤੇ ਅਧਾਰਿਤ ਹੈ।

 

ਇਹ ਨਿਰਯਾਤਕਾਂ ਦੇ ਲਈ ਕਾਰੋਬਾਰ ਕਰਨ ਵਿੱਚ ਸੁਗਮਤਾ ਵਾਸਤੇ ਪ੍ਰੋਸੈੱਸ ਰੀ-ਇੰਜੀਨੀਅਰਿੰਗ ਅਤੇ ਆਟੋਮੇਸ਼ਨ 'ਤੇ ਭੀ ਧਿਆਨ ਕੇਂਦ੍ਰਿਤ ਕਰਦਾ ਹੈ। ਉਨ੍ਹਾਂ ਨੇ ਇੰਡੀਅਨ ਟ੍ਰੇਡ ਸਰਵਿਸ ਦੇ ਅਧਿਕਾਰੀਆਂ ਨੂੰ ਉੱਭਰਦੇ ਅੰਤਰਰਾਸ਼ਟਰੀ ਵਪਾਰ ਦ੍ਰਿਸ਼ ਨੂੰ ਸਮਝਣ ਦੇ ਲਈ ਵਪਾਰ ਵਿਸ਼ਲੇਸ਼ਣ ਦੇ ਨਵੀਨਤਮ ਸਾਧਨਾਂ ਨੂੰ ਸਿੱਖਣ ਅਤੇ ਉਨ੍ਹਾਂ ਦਾ ਉਪਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਆਲਮੀ ਚੁਣੌਤੀਆਂ ਨੂੰ ਸਮਝਣ ਅਤੇ ਉਨ੍ਹਾਂ ਨਾਲ ਨਜਿੱਠਣ ਦੇ ਲਈ ਸੰਪੂਰਨ ਦ੍ਰਿਸ਼ਟੀਕੋਣ ਦੇ ਨਾਲ-ਨਾਲ ਵਿਸ਼ਿਸ਼ਟ ਡੋਮੇਨ ਮੁਹਾਰਤ (specific domain expertise) ਦੀ ਭੀ ਜ਼ਰੂਰਤ ਹੁੰਦੀ ਹੈ।

 

 ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ 

 

***

ਡੀਐੱਸ  


(Release ID: 1965225) Visitor Counter : 85