ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਦੇ ਮਨ ਕੀ ਬਾਤ ਪ੍ਰੋਗਰਾਮ ਦੇ 9 ਸਾਲ ਪੂਰੇ ਹੋਏ
प्रविष्टि तिथि:
03 OCT 2023 3:30PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ, ਮਨ ਕੀ ਬਾਤ ਦੇ ਨੌਂ ਸਾਲ ਪੂਰੇ ਹੋਣ ‘ਤੇ ਇੱਕ ਅਧਿਐਨ ਸਾਂਝਾ ਕੀਤਾ ਹੈ, ਜਿਸ ਵਿੱਚ ਪ੍ਰੋਗਰਾਮ ਵਿੱਚ ਸ਼ਾਮਲ ਕੁਝ ਵਿਸ਼ਿਆਂ ਅਤੇ ਉਨ੍ਹਾਂ ਦੇ ਸਮਾਜਿਕ ਪ੍ਰਭਾਵ ਨੂੰ ਉਜਾਗਰ ਕੀਤਾ ਗਿਆ ਹੈ।
ਭਾਰਤੀ ਸਟੇਟ ਬੈਂਕ ਅਤੇ ਆਈਆਈਐੱਮ (IIM) ਬੰਗਲੁਰੂ ਦੇ ਇੱਕ ਖੋਜ ਕਾਰਜ ਵਿੱਚ ਪ੍ਰਧਾਨ ਮੰਤਰੀ ਦੇ ਮਨ ਕੀ ਬਾਤ ਪ੍ਰੋਗਰਾਮ ਦੇ 105 ਐਪੀਸੋਡਸ ਦੇ ਪ੍ਰਭਾਵ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਅੱਜ, ਮਨ ਕੀ ਬਾਤ (#MannKiBaat) ਦੇ 9 ਸਾਲ ਪੂਰੇ ਹੋਏ ਹਨ। ਭਾਰਤੀ ਸਟੇਟ ਬੈਂਕ (@TheOfficialSBI) ਅਤੇ ਆਈਆਈਐੱਮ ਬੰਗਲੁਰੂ (@iimb_official) ਨੇ ਪ੍ਰੋਗਰਾਮ ਦਾ ਇੱਕ ਦਿਲਚਸਪ ਅਧਿਐਨ ਕੀਤਾ ਹੈ, ਜਿਸ ਵਿੱਚ ਪ੍ਰੋਗਰਾਮ ਵਿੱਚ ਸ਼ਾਮਲ ਕੁਝ ਵਿਸ਼ਿਆਂ ਅਤੇ ਉਨ੍ਹਾਂ ਦੇ ਸਮਾਜਿਕ ਪ੍ਰਭਾਵ ਨੂੰ ਉਜਾਗਰ ਕੀਤਾ ਗਿਆ ਹੈ। ਇਹ ਹੈਰਾਨੀਜਨਕ ਹੈ ਕਿ ਕਿਵੇਂ ਅਸੀਂ ਇਸ ਮਾਧਿਅਮ ਦੇ ਜ਼ਰੀਏ ਵਿਭਿੰਨ ਜੀਵਨ ਯਾਤਰਾਵਾਂ ਅਤੇ ਸਮੂਹਿਕ ਪ੍ਰਯਾਸਾਂ ਦਾ ਉਤਸਵ ਮਨਾਇਆ ਹੈ।
nm-4.com/hqauwf"
***
ਡੀਐੱਸ/ਆਰਟੀ
(रिलीज़ आईडी: 1963842)
आगंतुक पटल : 137
इस विज्ञप्ति को इन भाषाओं में पढ़ें:
Bengali
,
Assamese
,
Kannada
,
English
,
Urdu
,
Marathi
,
हिन्दी
,
Manipuri
,
Gujarati
,
Odia
,
Tamil
,
Telugu
,
Malayalam