ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ


ਇਸ ਅਵਸਰ ’ਤੇ ਕ੍ਰਿਕਟ ਦੇ ਮਹਾਨ ਪ੍ਰਤਿਭਾਸ਼ਾਲੀ ਖਿਡਾਰੀ ਵੀ ਉਪਸਥਿਤ ਰਹੇ

“ਸ਼ਿਵ ਸ਼ਕਤੀ ਦਾ ਇੱਕ ਸਥਾਨ ਚੰਦਰਮਾ ’ਤੇ ਹੈ, ਤਾਂ ਦੂਸਰਾ ਸ਼ਿਵ ਸ਼ਕਤੀ ਦਾ ਸਥਾਨ ਕਾਸ਼ੀ ਵਿੱਚ ਵੀ ਹੈ”

“ਕਾਸ਼ੀ ਵਿੱਚ ਅੰਤਰਰਾਸ਼ਟਰੀ ਸਟੇਡੀਅਮ ਦਾ ਡਿਜ਼ਾਈਨ ਭਗਵਾਨ ਮਹਾਦੇਵ ਨੂੰ ਸਮਰਪਿਤ ਹੈ”

“ਜਦੋਂ ਖੇਡਾਂ ਦਾ ਇਨਫ੍ਰਾਸਟ੍ਰਕਚਰ ਬਣਦਾ ਹੈ, ਤਾਂ ਇਸ ਦਾ ਨਾ ਕੇਵਲ ਯੁਵਾ ਖੇਡ ਪ੍ਰਤਿਭਾਵਾਂ ਦੇ ਪੋਸ਼ਣ ’ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ, ਬਲਕਿ ਸਥਾਨਕ ਅਰਥਵਿਵਸਥਾ ’ਤੇ ਵੀ ਇਸ ਦਾ ਸਕਾਰਾਤਮਕ ਅਸਰ ਹੁੰਦਾ ਹੈ”

“ਹੁਣ ਰਾਸ਼ਟਰ ਦਾ ਮਿਜਾਜ਼ ਅਜਿਹਾ ਬਣਿਆ ਹੈ ਕਿ -ਜੋ ਖੇਲੇਗਾ ਵੋ ਹੀ ਖਿਲੇਗਾ”

“ਸਰਕਾਰ ਸਕੂਲ ਤੋਂ ਓਲਪਿੰਕ ਪੋਡੀਅਮ ਤੱਕ ਟੀਮ ਦੇ ਮੈਂਬਰ ਦੀ ਤਰ੍ਹਾਂ ਖਿਡਾਰੀਆਂ ਨੂੰ ਸਹਿਯੋਗ ਕਰਦੀ ਹੈ”

“ਛੋਟੇ ਸ਼ਹਿਰਾਂ ਅਤੇ ਪਿੰਡਾਂ ਤੋਂ ਆਉਣ ਵਾਲੇ ਯੁਵਾ ਅੱਜ ਦੇਸ਼ ਦਾ ਗੌਰਵ ਬਣ ਗਏ ਹਨ”

“ਰਾਸ਼ਟਰ ਦੇ ਵਿਕਾਸ ਦੇ ਲਈ ਖੇਡਾਂ ਦੇ ਇਨਫ੍ਰਾਸਟ੍ਰਕਚਰ ਦਾ ਵਿਸਤਾਰ ਜ਼ਰੂਰੀ ਹੈ”

Posted On: 23 SEP 2023 3:10PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਾਰਾਣਸੀ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ। ਆਧੁਨਿਕ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਾਰਾਣਸੀ ਦੇ ਗੰਜਾਰੀ, ਰਾਜਾਤਾਲਾਬ ਵਿੱਚ 450 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਜਾਵੇਗਾ ਅਤੇ ਇਹ 30 ਏਕੜ ਤੋਂ ਅਧਿਕ ਖੇਤਰ ਵਿੱਚ ਫੈਲਿਆ ਹੋਵੇਗਾ।

ਉਪਸਥਿਤ ਲੋਕਾਂ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇੱਕ ਵਾਰ ਫਿਰ ਵਾਰਾਣਸੀ ਆਉਣ ਦਾ ਅਵਸਰ ਮਿਲਣ ’ਤੇ ਪ੍ਰਸੰਨਤਾ ਵਿਅਕਤ ਕੀਤੀ ਅਤੇ ਕਿਹਾ ਕਿ ਇਸ ਸ਼ਹਿਰ ਦੀ ਖੁਸ਼ੀ ਨੂੰ ਸ਼ਬਦਾਂ ਵਿੱਚ ਵਿਅਕਤ ਨਹੀਂ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਉਹ ਭਾਰਤ ਦੇ ਚੰਦਰਮਾ ਦੇ ਸ਼ਿਵ ਸ਼ਕਤੀ ਬਿੰਦੂ ਤੱਕ ਪਹੁੰਚਣ ਦੇ ਠੀਕ ਇੱਕ ਮਹੀਨੇ ਬਾਅਦ ਕਾਸ਼ੀ ਦਾ ਦੌਰਾ ਕਰ ਰਹੇ ਹਨ, ਜਿੱਥੇ ਪਿਛਲੇ ਮਹੀਨੇ ਦੀ 23 ਤਾਰੀਖ ਨੂੰ ਚੰਦਰਯਾਨ ਚੰਦਰਮਾ ’ਤੇ ਉਤਰਿਆ ਸੀ। ਪ੍ਰਧਾਨ ਮੰਤਰੀ ਨੇ ਇਸ ਮਹੱਤਵਪੂਰਨ ਉਪਲਬਧੀ ਦੇ ਲਈ ਸਭ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸ਼ਿਵ ਸ਼ਕਤੀ ਦਾ ਇੱਕ ਸਥਾਨ ਚੰਦਰਮਾ ’ਤੇ ਹੈ, ਤਾਂ ਦੂਸਰਾ ਸ਼ਿਵਸ਼ਕਤੀ ਦਾ ਸਥਾਨ ਕਾਸ਼ੀ ਵਿੱਚ ਵੀ ਹੈ।

ਪ੍ਰਧਾਨ ਮੰਤਰੀ ਨੇ ਮਾਤਾ ਵਿੰਧਿਆਵਾਸਿਨੀ ਦੇ ਮਾਰਗ ਦੇ ਚੌਰਾਹੇ ’ਤੇ ਸਥਿਤ ਇਸ ਸਥਾਨ ਦੇ ਮਹੱਤਵ ਬਾਰੇ ਵੀ ਦੱਸਿਆ ਹੈ ਅਤੇ ਇਸ ਦੀ ਮੋਤੀਕੋਟ ਪਿੰਡ ਤੋਂ ਨਿਕਟਤਾ ਹੈ ਅਤੇ ਇਹ ਰਾਜਨਾਰਾਇਣ ਜੀ ਦਾ ਪਿੰਡ ਹੈ।

ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਭਗਵਾਨ ਮਹਾਦੇਵ ਨੂੰ ਸਮਰਪਿਤ ਅੰਤਰਰਾਸ਼ਟਰੀ ਸਟੇਡੀਅਮ ਦੇ ਡਿਜ਼ਾਈਨ ਨੇ ਕਾਸ਼ੀ ਦੇ ਨਾਗਰਿਕਾਂ ਵਿੱਚ ਮਾਣ ਦੀ ਭਾਵਨਾ ਪੈਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਟੇਡੀਅਮ ਵਿੱਚ ਸ਼ਾਨਦਾਰ ਕ੍ਰਿਕਟ ਮੈਚ ਦੇਖਣ ਨੂੰ ਮਿਲਣਗੇ, ਜਦੋਕਿ ਯੁਵਾ ਐਥਲੀਟਾਂ ਨੂੰ ਅੰਤਰਰਾਸ਼ਟਰੀ ਮਾਨਕਾਂ ਵਾਲੇ ਸਟੇਡੀਅਮ ਵਿੱਚ ਟ੍ਰੇਨਿੰਗ ਪ੍ਰਾਪਤ ਕਰਨ ਦਾ ਅਵਸਰ ਵੀ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਕਾਸ਼ੀ ਦੇ ਨਾਗਰਿਕਾਂ ਨੂੰ ਬਹੁਤ ਲਾਭ ਹੋਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕ੍ਰਿਕਟ ਰਾਹੀਂ ਦੁਨੀਆ ਭਾਰਤ ਨਾਲ ਜੁੜ ਰਹੀ ਹੈ ਅਤੇ ਕਈ ਨਵੇਂ ਦੇਸ਼ ਕ੍ਰਿਕਟ ਖੇਡ ਰਹੇ ਹਨ ਜਿਸ ਨਾਲ ਵੱਡੀ ਸੰਖਿਆ ਵਿੱਚ ਮੈਚ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਅੰਤਰਰਾਸ਼ਟਰੀ ਸਟੇਡੀਅਮ ਆਉਣ ਵਾਲੇ ਵਰ੍ਹਿਆਂ ਵਿੱਚ ਸਟੇਡੀਅਮਾਂ ਨੂੰ ਵਧਦੀ ਜ਼ਰੂਰਤ ਨੂੰ ਪੂਰਾ ਕਰੇਗਾ। ਪ੍ਰਧਾਨ ਮੰਤਰੀ ਨੇ ਬੀਸੀਸੀਆਈ ਦਾ ਵੀ ਉਨ੍ਹਾਂ ਯੋਗਦਾਨ ਦੇ ਲਈ ਧੰਨਵਾਦ ਕੀਤਾ।

 

ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਇਸ ਤਰ੍ਹਾਂ ਦੇ ਵਿਆਪਕ ਪੱਧਰ ’ਤੇ ਸਪੋਰਟਸ ਇਨਫ੍ਰਾਸਟ੍ਰਕਚਰ ਦੇ ਵਿਕਾਸ ਨਾਲ ਨਾ ਕੇਵਲ ਖੇਡਾਂ ’ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ, ਬਲਕਿ ਸਥਾਨਕ ਅਰਥਵਿਵਸਥਾ ’ਤੇ ਵੀ ਉਸ ਦਾ ਸਕਾਤਾਮਕ ਅਸਰ ਹੁੰਦਾ ਹੈ। ਉਨ੍ਹਾਂ ਨੇ ਉਲੇਖ ਕੀਤਾ ਕਿ ਇਸ ਤਰ੍ਹਾਂ ਦੇ ਵਿਕਾਸ ਸਬੰਧੀ ਕਾਰਜ ਅਧਿਕ ਵਿਜ਼ੀਟਰਾਂ ਨੂੰ ਆਕਰਸ਼ਿਤ ਕਰਦੇ ਹਨ, ਜਿਸ ਨਾਲ ਖੇਤਰ ਵਿੱਚ ਹੋਟਲ, ਖਾਣ-ਪੀਣ ਦੀਆਂ ਦੁਕਾਨਾਂ, ਰਿਕਸ਼ਾ ਅਤੇ ਆਟੋ ਚਾਲਕਾਂ ਦੇ ਨਾਲ-ਨਾਲ ਨਾਵਿਕਾਂ ਜਿਹੇਂ ਖੇਤਰਾਂ ਨੂੰ ਬਹੁਤ ਲਾਭ ਹੁੰਦਾ ਹੈ।

ਉਨ੍ਹਾਂ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਇਸ ਦਾ ਖੇਡਾਂ ਸਬੰਧੀ ਕੋਚਿੰਗ ਅਤੇ ਪ੍ਰਬੰਧਨ ਸੰਸਥਾਨਾਂ ’ਤੇ ਵੀ ਸਕਾਰਾਤਮਕ ਪ੍ਰਭਾਵ ਪੈਂਦਾ ਹੈ, ਇਸ ਨਾਲ ਨੌਜਵਾਨਾਂ ਦੇ ਲਈ ਖੇਡਾਂ ਨਾਲ ਜੁੜੇ ਸਟਾਰਟਅੱਪ ਵਿੱਚ ਉੱਦਮ ਕਰਨ ਦਾ ਮਾਰਗਦਰਸ਼ਨ ਹੁੰਦਾ ਹੈ। ਉਨ੍ਹਾਂ ਨੇ ਫਿਜੀਓਥੈਰੇਪੀ ਕੋਰਸਾਂ ’ਤੇ ਵੀ ਚਰਚਾ ਕੀਤੀ ਅਤੇ ਕਿਹਾ ਕਿ ਆਉਣ ਵਾਲੇ ਦਿਨ੍ਹਾਂ ਵਿੱਚ ਵਾਰਾਣਸੀ ਵਿੱਚ ਇੱਕ ਨਵੇਂ ਖੇਡ ਉਦਯੋਗ ਦੇ ਵਿਕਸਿਤ ਹੋਣ ਦੀ ਉਮੀਦ ਹੈ।

ਪ੍ਰਧਾਨ ਮੰਤਰੀ ਨੇ ਮਾਪਿਆਂ ਵਿੱਚ ਖੇਡਾਂ ਦੇ ਪ੍ਰਤੀ ਬਦਲਦੇ ਨਜ਼ਰੀਏ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “ਹੁਣ ਰਾਸ਼ਟਰ ਦਾ ਮਿਜਾਜ਼ ਅਜਿਹਾ ਬਣਿਆ ਹੈ ਕਿ ਜੋ ਖੇਲੇਗਾ ਵੋ ਹੀ ਖਿਲੇਗਾ।” ਪ੍ਰਧਾਨ ਮੰਤਰੀ ਨੇ ਸ਼ਹਡੋਲ ਦੀ ਆਪਣੀ ਹਾਲਿਆ ਯਾਤਰਾ ਅਤੇ ਉੱਥੋਂ ਦੇ ਇੱਕ ਆਦਿਵਾਸੀ ਪਿੰਡ ਦੇ ਨੌਜਵਾਨਾਂ ਦੇ ਨਾਲ ਆਪਣੀ ਗੱਲਬਾਤ ਦਾ ਵੀ ਉਲੇਖ ਕੀਤਾ ਅਤੇ ਉੱਥੋਂ ਦੇ ‘ਮਿੰਨੀ ਬ੍ਰਾਜ਼ੀਲ’ ਦੇ ਲਈ ਸਥਾਨਕ ਗੌਰਵ ਅਤੇ ਉੱਥੇ ਫੁੱਟਬਾਲ ਦੇ ਪ੍ਰਤੀ ਉਨ੍ਹਾਂ ਦੀ ਦੀਵਾਨਗੀ ਨੂੰ ਯਾਦ ਕੀਤਾ।

ਪ੍ਰਧਾਨ ਮੰਤਰੀ ਨੇ ਖੇਡਾਂ ਦੇ ਪ੍ਰਤੀ ਕਾਸ਼ੀ ਵਿੱਚ ਆਏ ਬਦਲਾਅ ਬਾਰੇ ਵੀ ਦੱਸਿਆ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਯਾਸ ਕਾਸ਼ੀ ਦੇ ਨੌਜਵਾਨਾਂ ਨੂੰ ਵਿਸ਼ਵ ਪੱਧਰੀ ਖੇਡ ਸੁਵਿਧਾਵਾਂ ਉਪਲਬਧ ਕਰਵਾਉਣ ਦਾ  ਹੈ। ਇਸ ਲਈ ਇਸ ਸਟੇਡੀਅਮ ਦੇ ਨਾਲ-ਨਾਲ ਸਿਗਰਾ ਸਟੇਡੀਅਮ ’ਤੇ ਵੀ 400 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ, ਉੱਥੇ 50 ਤੋਂ ਅਧਿਕ ਖੇਡਾਂ ਦੇ ਲਈ ਸੁਵਿਧਾਵਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ। ਇਹ ਪਹਿਲਾਂ ਮਲਟੀ-ਸਪੋਰਟਸ ਕੰਪਲੈਕਸ ਹੋਵੇਗਾ ਜੋ ਦਿਵਿਆਂਗਾਂ ਦੇ ਅਨੁਕੂਲ ਹੋਵੇਗਾ। ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਨਵੇਂ ਨਿਰਮਾਣ ਦੇ ਨਾਲ-ਨਾਲ ਪੁਰਾਣੀਆਂ ਵਿਵਸਥਾਵਾਂ ਵਿੱਚ ਵੀ ਸੁਧਾਰ ਕੀਤਾ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਹਾਲ ਹੀ ਖੇਡ ਸਫ਼ਲਤਾ ਬਦਲੇ ਹੋਏ ਦ੍ਰਿਸ਼ਟੀਕੋਣ ਦੀ ਵਜ੍ਹਾ ਤੋਂ ਹੈ ਕਿਉਂਕਿ ਹੁਣ ਖੇਡਾਂ ਨੌਜਵਾਨਾਂ ਦੀ ਫਿਟਨੈੱਸ, ਰੋਜ਼ਗਾਰ ਅਤੇ ਕਰੀਅਰ ਨਾਲ ਜੁੜ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ 9 ਸਾਲ ਪਹਿਲਾਂ ਦੀ ਤੁਲਨਾ ਵਿੱਚ ਇਸ ਸਾਲ ਦਾ ਖੇਡ ਬਜਟ ਤਿੰਨ ਗੁਣਾ ਵਧਾਇਆ ਗਿਆ ਹੈ। ਖੇਲੋ ਇੰਡੀਆ ਦੇ ਬਜਟ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਕਰੀਬ 70 ਫੀਸਦੀ ਦਾ ਵਾਧਾ ਹੋਇਆ। ਸਰਕਾਰ ਸਕੂਲ ਤੋਂ ਉਲੰਪਿਕ ਪੋਡੀਅਮ ਤੱਕ ਇੱਕ ਟੀਮ ਦੇ ਮੈਂਬਰ ਦੀ ਤਰ੍ਹਾਂ ਐਥਲੀਟਾਂ ਨੂੰ ਸਹਿਯੋਗ ਕਰਦੀ ਹੈ। ਉਨ੍ਹਾਂ ਨੇ ਲੜਕੀਆਂ ਦੀ ਵਧਦੀ ਭਾਗੀਦੀ ਅਤੇ ਟੌਪਸ ਯੋਜਨਾ ਦਾ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਵਰਲਡ ਯੂਨੀਵਰਸਿਟੀ ਗੇਮਜ ’ਤੇ ਚਾਨਣਾ ਪਾਇਆ ਉੱਥੇ ਭਾਰਤ ਨੇ ਇਸ ਵਰ੍ਹੇ ਦੇ ਸੰਸਕਰਣ ਵਿੱਚ ਆਪਣੀ ਭਾਗੀਦਾਰੀ ਦੇ ਦੌਰਾਨ ਅਧਿਕ ਮੈਡਲ ਜਿੱਤ ਕੇ ਇਤਿਹਾਸ ਰਚਿਆ ਹੈ, ਜੋ ਉਨ੍ਹਾਂ ਖੇਡਾਂ ਦੇ ਸ਼ੁਰੂ ਹੋਣ ਦੇ ਬਾਅਦ ਹੁਣ ਤੱਕ ਜਿੱਤੇ ਗਏ ਕੁੱਲ ਮੈਡਲਾਂ ਦੀ ਤੁਲਨਾ ਵਿੱਚ ਅਧਿਕ ਹੈ। ਪ੍ਰਧਾਨ ਮੰਤਰੀ ਨੇ ਆਗਾਮੀ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਐਥਲੀਟਾਂ ਨੂੰ ਵੀ ਸ਼ੁਭਕਾਮਨਾਵਾਂ ਦਿੱਤੀਆਂ।

ਸ਼੍ਰੀ ਮੋਦੀ ਨੇ ਦੇਸ਼ ਦੇ ਹਰ ਪਿੰਡ, ਸ਼ਹਿਰ ਦੇ ਕੋਨੇ-ਕੋਨੇ ਵਿੱਚ ਖੇਡ ਸੰਭਾਵਨਾਵਾਂ ਦੀ ਮੌਜੂਦਗੀ ਨੂੰ ਸਵੀਕਾਰ ਕੀਤਾ ਅਤੇ ਉਨ੍ਹਾਂ ਨੂੰ ਖੋਜਣ ਅਤੇ ਉਨ੍ਹਾਂ ਦੇ ਕੌਸ਼ਲ ਨੂੰ ਵਿਕਸਿਤ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਸ਼੍ਰੀ ਮੋਦੀ ਨੇ ਕਿਹਾ ਕਿ ਛੋਟੇ ਸ਼ਹਿਰਾਂ ਅਤੇ ਪਿੰਡਾਂ ਤੋਂ ਆਉਣ ਵਾਲੇ ਯੁਵਾ ਅੱਜ ਦੇਸ਼ ਦਾ ਗੌਰਵ ਬਣ ਗਏ ਹਨ। ਉਨ੍ਹਾਂ ਨੇ ਉਨ੍ਹਾਂ ਦੇ ਲਈ ਅਧਿਕ ਤੋਂ ਅਧਿਕ ਅਵਸਰ ਪੈਦਾ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਖੇਲੋ ਇੰਡੀਆ ਦੀ ਉਦਾਹਰਨ ਦਿੱਤੀ ਜਿੱਥੇ ਸਥਾਨਕ ਪ੍ਰਤਿਭਾਵਾਂ ਦੀ ਪਹਿਚਾਣ ਕੀਤੀ ਜਾਂਦੀ ਹੈ ਅਤੇ ਸਰਕਾਰ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਐਥਲੀਟ ਬਣਾਉਣ ਦਾ ਪ੍ਰਯਾਸ ਕਰਦੀ ਹੈ। ਇਸ ਅਵਸਰ ’ਤੇ ਖੇਡ ਜਗਤ ਦੇ ਪ੍ਰਤਿਭਾਸ਼ਾਲੀ ਖਿਡਾਰੀਆਂ ਦੀ ਉਪਸਥਿਤੀ ਨੂੰ ਸਵੀਕਾਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਾਸ਼ੀ ਦੇ ਪ੍ਰਤੀ ਉਨ੍ਹਾਂ ਦੇ ਸਨੇਹ ਦੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਨਵੀਆਂ ਪ੍ਰਤਿਭਾਵਾਂ ਨੂੰ ਪ੍ਰੋਤਸਾਹਿਤ ਕਰਨ ਅਤੇ ਨਿਖਾਰਨ ਦੇ ਲਈ ਚੰਗੇ ਕੋਚ ਅਤੇ ਚੰਗੀ ਕੋਚਿੰਗ ਸਮਾਨ ਰੂਪ ਨਾਲ ਮਹੱਤਵਪੂਰਨ ਹਨ। ਉਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਐਥਲੀਟਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਰਸਕਾਰ ਜਿੱਤੇ ਹਨ, ਉਨ੍ਹਾਂ ਨੂੰ ਕੋਚ ਦੀ ਭੂਮਿਕਾ ਨਿਭਾਉਣ ਦੇ ਲਈ ਪ੍ਰੋਤਸਾਹਿਤ ਕੀਤਾ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਵਰ੍ਹਿਆਂ ਵਿੱਚ ਯੁਵਾ ਵਿਭਿੰਨ ਖੇਡਾਂ ਨਾਲ ਜੁੜੇ ਹਨ।

ਉਨ੍ਹਾਂ ਨੇ ਕਿਹਾ ਕਿ ਨਵੇਂ ਇਨਫ੍ਰਾਸਟ੍ਰਕਚਰ ਨਾਲ ਛੋਟੇ ਸ਼ਹਿਰਾਂ ਅਤੇ ਪਿੰਡਾਂ ਦੇ ਐਥਲੀਟਾਂ ਨੂੰ ਨਵੇਂ ਅਵਸਰ ਮਿਲਣਗੇ। ਉਨ੍ਹਾਂ ਨੇ ਇਸ ਗੱਲ ’ਤੇ ਖੁਸ਼ੀ ਵਿਅਕਤ ਕੀਤੀ ਕਿ ਖੇਲੋ ਇੰਡੀਆ ਦੇ ਤਹਿਤ ਤਿਆਰ ਕੀਤੇ ਇਨਫ੍ਰਾਸਟ੍ਰਕਚਰ ਤੋਂ ਲੜਕੀਆਂ ਨੂੰ ਲਾਭ ਹੋ ਰਿਹਾ ਹੈ।

ਉਨ੍ਹਾਂ ਨੇ ਦੱਸਿਆ ਕਿ ਕਈ ਰਾਸ਼ਟਰੀ ਸਿੱਖਿਆ ਨੀਤੀ ਦੇ ਤਹਿਤ ਖੇਡ ਦੇ ਐਕਸਟ੍ਰਾਕੌਰੀਕੂਲਰ ਐਕਟੀਵਿਟੀ ਦੀ ਬਜਾਏ ਇੱਕ ਉੱਚਿਤ ਵਿਸ਼ੇ ਦੇ ਰੂਪ ਵਿੱਚ ਮਾਨਤਾ  ਦਿੱਤੀ ਗਈ ਹੈ। ਪਹਿਲੀ ਰਾਸ਼ਟਰੀ ਖੇਡ ਯੂਨੀਵਰਸਿਟੀ ਮਣੀਪੁਰ ਵਿੱਚ ਸਥਾਪਿਤ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਵੀ ਖੇਡਾਂ ਦੇ ਇਨਫ੍ਰਾਸਟ੍ਰਕਚਰ ਦੇ ਵਿਸਤਾਰ ਦੇ ਲਈ ਹਜ਼ਾਰਾਂ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਗੋਰਖਪੁਰ ਵਿੱਚ ਸਪੋਰਟਸ ਕਾਲਜ ਦੇ ਵਿਸਤਾਰ ਅਤੇ ਮੇਰਠ ਵਿੱਚ ਮੇਜਰ ਧਿਆਨਚੰਦ ਯੂਨੀਵਰਸਿਟੀ ਦੀ ਸਥਾਪਨਾ ਦਾ ਵੀ ਉਲੇਖ ਕੀਤਾ।

ਪ੍ਰਧਾਨ ਮੰਤਰੀ ਨੇ ਦੇਸ਼ ਦੀ ਪ੍ਰਤਿਸ਼ਠਾ ਦੇ ਲਈ ਇਸ ਦੇ ਮਹੱਤਵ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਕਿਸੇ ਰਾਸ਼ਟਰ ਦੇ ਵਿਕਾਸ ਦੇ ਲਈ ਖੇਡਾਂ ਦੇ ਇਨਫ੍ਰਾਸਟ੍ਰਕਚਰ ਦਾ ਵਿਸਤਾਰ ਜ਼ਰੂਰੀ ਹੈ। ਉਨ੍ਹਾਂ ਨੇ ਉਲੇਖ ਕੀਤਾ ਕਿ ਦੁਨੀਆ ਦੇ ਕਈ ਸ਼ਹਿਰ ਆਲਮੀ ਖੇਡ ਪ੍ਰਤੀਯੋਗਿਤਾ ਦੇ ਆਯੋਜਨ ਦੇ ਲਈ ਜਾਣੇ ਜਾਂਦੇ ਹਨ ਅਤੇ ਉਨ੍ਹਾਂ ਨੇ ਦੇਸ਼ ਵਿੱਚ ਅਜਿਹੀਆਂ ਆਲਮੀ ਪ੍ਰਤੀਯੋਗਿਤਾਵਾਂ ਦੀ ਮੇਜ਼ਬਾਨੀ ਕਰਨ ਵਿੱਚ ਸਮਰੱਥ ਸਪੋਰਟ ਇਨਫ੍ਰਾਸਟ੍ਰਕਚਰ ਦੇ ਵਿਕਾਸ ’ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਟੇਡੀਅਮ ਵਿਕਾਸ ਦੇ ਇਸ ਸੰਕਲਪ ਦਾ ਸਾਕਸ਼ੀ ਬਣੇਗਾ, ਜੋ ਸਿਰਫ ਇੱਟਾਂ ਅਤੇ ਕੰਕ੍ਰੀਟ ਦਾ ਢਾਂਚਾ ਨਹੀਂ ਹੋਵੇਗਾ ਬਲਿਕ ਭਾਰਤ ਦੇ ਭਵਿੱਖ ਦਾ ਪ੍ਰਤੀਕ ਵੀ ਬਣੇਗਾ।

ਪ੍ਰਧਾਨ ਮੰਤਰੀ ਨੇ ਸ਼ਹਿਰ ਵਿੱਚ ਚੱਲ ਰਹੇ ਸਭ ਵਿਕਾਸ ਨਾਲ ਜੁੜੇ ਪ੍ਰਯਾਸਾਂ ਦੇ ਲਈ ਕਾਸ਼ੀ ਦੇ ਲੋਕਾਂ ਨੂੰ ਕ੍ਰੈਡਿਟ ਦਿੱਤਾ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ ਕਿਹਾ, “ਤੁਹਾਡੇ ਲੋਕਾਂ ਦੇ ਬਿਨਾ ਕਾਸ਼ੀ ਵਿੱਚ ਕੋਈ ਵੀ ਕਾਰਜ ਪੂਰਾ ਨਹੀਂ ਹੋ ਸਕਦਾ। ਤੁਹਾਡੇ ਸਹਿਯੋਗ ਅਤੇ ਅਸ਼ੀਰਵਾਦ ਨਾਲ ਅਸੀਂ ਕਾਸ਼ੀ ਦੇ ਵਿਕਾਸ ਦੇ ਨਵੇਂ ਅਧਿਆਏ ਲਿਖਦੇ ਰਹਾਂਗੇ।”

ਇਸ ਅਵਸਰ ’ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ, ਸ਼੍ਰੀ ਯੋਗੀ ਆਦਿਤਿਆਨਾਥ, ਬੀਸੀਸੀਆਈ ਦੇ ਪ੍ਰਧਾਨ, ਸ਼੍ਰੀ ਰੋਜ਼ਰ ਬਿੰਨੀ, ਬੀਸੀਸੀਆਈ ਦੇ ਉਪ ਪ੍ਰਧਾਨ, ਸ਼੍ਰੀ ਰਾਜੀਵ ਸ਼ੁਕਲਾ, ਬੀਸੀਸੀਆਈ ਦੇ ਸਕੱਤਰ, ਸ਼੍ਰੀ ਜੈ ਸ਼ਾਹ, ਸਕੱਤਰ ਤੇਂਦੁਲਕਰ, ਸੁਨੀਲ ਗਾਵਸਕਰ, ਰਵੀ ਸ਼ਾਸਤਰੀ, ਕਪਿਲ ਦੇਵ, ਦਿਲੀਪ ਵੇਂਗਸਰਕਰ, ਮਦਨ ਲਾਲ, ਗੁੰਡੱਪਾ ਵਿਸ਼ਵਨਾਥ ਅਤੇ ਗੋਪਾਲ ਸ਼ਰਮਾ ਸਮੇਤ ਸਾਬਕਾ ਕ੍ਰਿਕਟ ਖਿਡਾਰੀ ਅਤੇ ਹੋਰ ਲੋਕਾਂ ਦੇ ਇਲਾਵਾ ਉੱਤਰ ਪ੍ਰਦੇਸ਼ ਸਰਕਾਰ ਦੇ ਮੰਤਰੀ ਉਪਸਥਿਤ ਸਨ।

 ਪਿਛੋਕੜ

ਵਾਰਾਣਸੀ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਆਧੁਨਿਕ ਵਿਸ਼ਵ ਪੱਧਰੀ ਸਪੋਰਟ ਇਨਫ੍ਰਾਸਟ੍ਰਕਚਰ ਨੂੰ ਵਿਕਸਿਤ ਕਰਨ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਸਾਕਾਰ ਕਰਨ  ਦੀ ਦਿਸ਼ਾ ਵਿੱਚ ਇੱਕ ਕਦਮ ਹੋਵੇਗਾ। ਆਧੁਨਿਕ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਾਰਾਣਸੀ ਦੇ ਗੰਜਾਰੀ, ਰਾਜਾਤਾਲਾਬ ਵਿੱਚ ਲਗਭਗ 450 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਜਾਵੇਗਾ ਅਤੇ ਇਹ 30 ਏਕੜ ਤੋਂ ਅਧਿਕ ਖੇਤਰ ਵਿੱਚ ਫੈਲਿਆ ਹੋਵੇਗਾ। ਇਸ ਸਟੇਡੀਅਮ ਦੀ ਵਾਸਤੁਕਲਾ ਭਗਵਾਨ ਸ਼ਿਵ ਤੋਂ ਪ੍ਰੇਰਿਤ ਹੈ, ਜਿਸ ਵਿੱਚ ਅਰਧਚੰਦਰਾਕਾਰ ਛੱਤ ਦੇ ਕਵਰ, ਤ੍ਰਿਸ਼ੂਲ ਦੇ ਆਕਾਰ ਦੀ ਲਾਈਟ, ਘਾਟ ਪੌੜੀਆਂ ’ਤੇ ਅਧਾਰਿਤ ਬੈਠਣ ਦੀ ਵਿਵਸਤਾ ਵਿੱਚ ਅਗਲੇ ਹਿੱਸੇ ’ਤੇ ਬੇਲਪੱਤਰ ਦੇ ਆਕਾਰ ਦੀ ਧਾਤੂ ਦੀਆਂ ਚਾਦਰਾਂ ਦੇ ਡਿਜ਼ਾਈਨ ਵਿਕਸਿਤ ਕੀਤੇ ਗਏ ਹਨ। ਸਟੇਡੀਅਮ ਦੀ ਸਮਰੱਥਾ 30,000 ਦਰਸ਼ਕਾਂ ਦੀ ਹੋਵੇਗੀ।

 

************

ਡੀਐੱਸ/ਟੀਐੱਸ



(Release ID: 1960159) Visitor Counter : 81