ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਦਾ 23 ਸਤੰਬਰ ਨੂੰ ਵਾਰਾਣਸੀ ਦਾ ਦੌਰਾ


ਪ੍ਰਧਾਨ ਮੰਤਰੀ ਵਾਰਾਣਸੀ ਵਿੱਚ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਦਾ ਨੀਂਹ ਪੱਥਰ ਰੱਖਣਗੇ

ਕ੍ਰਿਕਟ ਸਟੇਡੀਅਮ ਦਾ ਡਿਜ਼ਾਈਨ ਭਗਵਾਨ ਸ਼ਿਵ ਤੋਂ ਪ੍ਰੇਰਿਤ ਹੋ ਕੇ ਬਣਾਇਆ ਗਿਆ ਹੈ

ਪ੍ਰਧਾਨ ਮੰਤਰੀ ਲਗਭਗ 1115 ਕਰੋੜ ਰੁਪਏ ਦੀ ਲਾਗਤ ਨਾਲ ਉੱਤਰ ਪ੍ਰਦੇਸ਼ ਵਿੱਚ ਬਣੇ 16 ਅਟਲ ਅਵਾਸੀਯ ਵਿਦਿਆਲਯਾਂ ਦਾ ਉਦਘਾਟਨ ਵੀ ਕਰਨਗੇ

ਪ੍ਰਧਾਨ ਮੰਤਰੀ ਕਾਸ਼ੀ ਸੰਸਦ ਸੰਸਕ੍ਰਿਤਿਕ ਮਹੋਤਸਵ 2023 ਦੇ ਸਮਾਪਨ ਸਮਾਰੋਹ ਵਿੱਚ ਵੀ ਹਿੱਸਾ ਲੈਣਗੇ

Posted On: 21 SEP 2023 9:55AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 23 ਸਤੰਬਰ, 2023 ਨੂੰ ਵਾਰਾਣਸੀ ਦਾ ਦੌਰਾ ਕਰਨਗੇ। ਦੁਪਹਿਰ ਲਗਭਗ 1:30 ਵਜੇ ਪ੍ਰਧਾਨ ਮੰਤਰੀ ਵਾਰਾਣਸੀ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦਾ ਨੀਂਹ ਪੱਥਰ ਰੱਖਣਗੇ। ਦੁਪਹਿਰ ਲਗਭਗ 3:15 ਵਜੇ, ਪ੍ਰਧਾਨ ਮੰਤਰੀ ਰੁਦ੍ਰਾਕਸ਼ ਇੰਟਰਨੈਸ਼ਨਲ ਕੋਆਪ੍ਰੇਸ਼ਨ ਅਤੇ ਕਨਵੈਂਸ਼ਨ ਸੈਂਟਰ ਪਹੁੰਚਣਗੇ ਅਤੇ ਕਾਸ਼ੀ ਸੰਸਦ ਸੰਸਕ੍ਰਿਤਿਕ ਮਹੋਤਸਵ 2023 ਦੇ ਸਮਾਪਨ ਸਮਾਰੋਹ ਵਿੱਚ ਹਿੱਸਾ ਲੈਣਗੇ। ਪ੍ਰੋਗਰਾਮ ਦੇ ਦੌਰਾਨ ਉਹ ਉੱਤਰ ਪ੍ਰਦੇਸ਼ ਵਿੱਚ ਬਣੇ 16 ਅਟਲ ਅਵਾਸੀਯ ਵਿਦਿਆਲਯ ਦਾ ਉਦਘਾਟਨ ਵੀ ਕਰਨਗੇ।

ਵਾਰਾਣਸੀ ਵਿੱਚ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਦਾ ਨਿਰਮਾਣ ਆਧੁਨਿਕ ਵਿਸ਼ਵ ਪੱਧਰੀ ਖੇਡਾਂ ਲਈ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੋਵੇਗਾ। ਵਾਰਾਣਸੀ ਦੇ ਗਾਂਜਰੀ, ਰਾਜਾਤਾਲਾਬ ਵਿੱਚ ਬਣਨ ਵਾਲਾ ਆਧੁਨਿਕ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਲਗਭਗ 450 ਕਰੋੜ ਰੁਪਏ ਦੀ ਲਾਗਤ ਨਾਲ 30 ਏਕੜ ਤੋਂ ਅਧਿਕ ਖੇਤਰ ਵਿੱਚ ਵਿਕਸਿਤ ਕੀਤਾ ਜਾਵੇਗਾ। ਇਸ ਸਟੇਡੀਅਮ ਦੀ ਥੀਮੈਟਿਕ ਆਰਕੀਟੈਚਰ ਦੀ ਪ੍ਰੇਰਣਾ ਭਗਵਾਨ ਸ਼ਿਵ ਤੋਂ ਲਈ ਗਈ ਹੈ, ਜਿਸ ਵਿੱਚ ਚੰਦਰਮਾ ਦੇ ਆਕਾਰ ਦੇ ਛੱਤ ਦੇ ਕਵਰ, ਤ੍ਰਿਸ਼ੂਲ ਦੇ ਆਕਾਰ ਦੀ ਧਾਤੂ ਦੀਆਂ ਚਦਰਾਂ ਦੇ ਡਿਜ਼ਾਈਨ ਵਿਕਸਿਤ ਕੀਤੇ ਗਏ ਹਨ। ਇਸ ਸਟੇਡੀਅਮ ਦੀ ਸਮਰੱਥਾ 30 ਹਜ਼ਾਰ ਦਰਸ਼ਕਾਂ ਦੀ ਹੋਵੇਗੀ।

ਗੁਣਵੱਤਾਪੂਰਨ ਸਿੱਖਿਆ ਤੱਕ ਪਹੁੰਚ ਵਧਾਉਣ ਦੇ ਉਦੇਸ਼ ਨਾਲ, ਉੱਤਰ ਪ੍ਰਦੇਸ਼ ਵਿੱਚ ਲਗਭਗ 1115 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ 16 ਅਟਲ ਅਵਾਸੀਯ ਵਿਦਿਆਲਯ, ਵਿਸ਼ੇਸ਼ ਤੌਰ ਤੇ ਮਜ਼ਦੂਰਾਂ, ਨਿਰਮਾਣ ਸ਼੍ਰਮਿਕਾਂ ਅਤੇ ਕੋਵਿਡ-19 ਮਹਾਮਾਰੀ ਦੇ ਕਾਰਨ ਅਨਾਥ ਹੋਏ ਬੱਚਿਆਂ ਦੇ ਲਈ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਵਿਦਿਆਲਯਾਂ ਦਾ ਉਦੇਸ਼ ਗੁਣਵੱਤਾਪੂਰਨ ਸਿੱਖਿਆ ਪ੍ਰਦਾਨ ਕਰਨਾ ਅਤੇ ਬੱਚਿਆਂ ਦੇ ਸਮੁੱਚੇ ਵਿਕਾਸ ਵਿੱਚ ਸਹਾਇਤਾ ਕਰਨਾ ਹੈ। ਹਰੇਕ ਸਕੂਲ 10-15 ਏਕੜ ਦੇ ਖੇਤਰ ਵਿੱਚ ਬਣਾਇਆ ਗਿਆ ਹੈ ਜਿਸ ਵਿੱਚ ਕਲਾਸਰੂਮਸਖੇਡਾਂ ਦੇ ਮੈਦਾਨਮਨੋਰੰਜਨ ਖੇਤਰਇੱਕ ਮਿੰਨੀ ਔਡੀਟੋਰੀਅਮਹੋਸਟਲ ਕੰਪਲੈਕਸਮੈੱਸ ਅਤੇ ਸਟਾਫ ਦੇ ਲਈ ਰਿਹਾਇਸ਼ੀ ਫਲੈਟ ਹਨ। ਇਨ੍ਹਾਂ ਅਵਾਸੀਯ ਵਿਦਿਆਲਯਾਂ ਵਿੱਚ ਹਰੇਕ ਵਿੱਚ ਲਗਭਗ 1000 ਵਿਦਿਆਰਥੀਆਂ ਨੂੰ ਸਮਾਂਯੋਜਿਤ ਕੀਤਾ ਜਾਵੇਗਾ।

ਕਾਸ਼ੀ ਦੀ ਸੰਸਕ੍ਰਿਤਿਕ ਜੀਵੰਤਤਾ ਨੂੰ ਸਸ਼ਕਤ ਕਰਨ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੇ ਕਾਸ਼ੀ ਸੰਸਦ ਸੰਸਕ੍ਰਿਤਿਕ ਮਹੋਤਸਵ ਦੀ ਸੰਕਲਪਨਾ ਨੂੰ ਜਨਮ ਦਿੱਤਾ ਹੈ। ਮਹੋਤਸਵ ਵਿੱਚ 17 ਅਨੁਸਾਸਨ ਵਿੱਚ 37,000 ਤੋਂ ਅਧਿਕ ਲੋਕਾਂ ਨੇ ਭਾਗੀਦਾਰੀ ਕੀਤੀ, ਜਿਨ੍ਹਾਂ ਨੇ ਗਾਇਨ, ਇੰਸਟਰੂਮੈਂਟਲ ਪਲੇਇੰਗ, ਨੁੱਕੜ ਨਾਟਕ, ਡਾਂਸ ਆਦਿ ਵਿੱਚ ਆਪਣੇ ਕੌਸ਼ਲ ਦਾ ਪ੍ਰਦਰਸ਼ਨ ਕੀਤਾ। ਪ੍ਰੋਗਰਾਮ ਦੇ ਦੌਰਾਨ ਹੋਣਹਾਰ ਭਾਗੀਦਾਰਾਂ ਨੂੰ ਰੁਦ੍ਰਾਕਸ਼ ਇੰਟਰਨੈਸ਼ਨਲ ਕੋਆਪ੍ਰੇਸ਼ਨ ਅਤੇ ਕਨਵੈਂਸ਼ਨ ਸੈਂਟਰ ਵਿੱਚ ਆਪਣੇ ਸੱਭਿਆਚਾਰਕ ਕੌਸ਼ਲ ਦਾ ਪ੍ਰਦਰਸ਼ਨ ਕਰਨ ਦਾ ਅਵਸਰ ਪ੍ਰਾਪਤ ਹੋਵੇਗਾ।

***

ਡੀਐੱਸ/ਐੱਲਪੀ/ਏਕੇ


(Release ID: 1959320) Visitor Counter : 109