ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਸੰਸਦ ਦੇ ਵਿਸ਼ੇਸ਼ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਬਿਆਨ ਦਾ ਮੂਲ-ਪਾਠ

Posted On: 18 SEP 2023 11:23AM by PIB Chandigarh

ਨਮਸਕਾਰ ਸਾਥੀਓ,

Moon Mission ਦੀ ਸਫ਼ਲਤਾ, ਚੰਦਰਯਾਨ-3 ਸਾਡਾ ਤਿਰੰਗਾ ਲਹਿਰਾ ਰਿਹਾ ਹੈ। ਸ਼ਿਵਸ਼ਕਤੀ ਪੁਆਇੰਟ ਨਵੀਂ ਪ੍ਰੇਰਣਾ ਦਾ ਕੇਂਦਰ ਬਣਿਆ ਹੈ, ਤਿਰੰਗਾ ਪੁਆਇੰਟ ਸਾਨੂੰ ਮਾਣ ਨਾਲ ਭਰ ਰਿਹਾ ਹੈ। ਪੂਰੇ ਵਿਸ਼ਵ ਵਿੱਚ ਜਦੋਂ ਇਸ ਪ੍ਰਕਾਰ ਦੀ ਉਪਲਬਧੀ ਹੁੰਦੀ ਹੈ ਤਾਂ ਉਸ ਨੂੰ ਆਧੁਨਿਕਤਾ ਨਾਲ, ਵਿਗਿਆਨ ਨਾਲ, ਟੈਕਨੋਲੋਜੀ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਅਤੇ ਜਦੋਂ ਇਹ ਸਮਰੱਥਾ ਵਿਸ਼ਵ ਦੇ ਸਾਹਮਣੇ ਆਉਂਦਾr ਹੈ ਤਾਂ ਭਾਰਤ ਦੇ ਲਈ ਅਨੇਕ ਸੰਭਾਵਨਾ, ਅਨੇਕ ਅਵਸਰ ਸਾਡੇ ਦਰਵਾਜੇ ’ਤੇ ਆ ਕੇ ਖੜ੍ਹੇ ਹੋ ਜਾਂਦੇ ਹਨ। G-20 ਦੀ ਬੇਮਿਸਾਲ ਸਫ਼ਲਤਾ 60 ਤੋਂ ਅਧਿਕ ਸਥਾਨਾਂ ’ਤੇ ਵਿਸ਼ਵ ਭਰ ਦੇ ਨੇਤਾਵਾਂ ਦਾ ਸੁਆਗਤ, ਮੰਥਨ ਅਤੇ true spirit ਵਿੱਚ federal structure ਦਾ ਇੱਕ ਜੀਵੰਤ ਅਨੁਭਵ ਭਾਰਤ ਦੀ ਵਿਵਿਧਤਾ, ਭਾਰਤ ਦੀ ਵਿਸ਼ੇਸ਼ਤਾ, G-20 ਆਪਣੇਪਨ ਵਿੱਚ ਸਾਡੀ ਵਿਵਿਧਤਾ ਦਾ ਸੈਲੀਬ੍ਰੇਸ਼ਨ ਬਣ ਗਿਆ। ਅਤੇ G-20 ਵਿੱਚ ਭਾਰਤ ਇਸ ਗੱਲ ਦੇ ਲਈ ਹਮੇਸ਼ਾ ਮਾਣ ਕਰੇਗਾ ਕਿ ਗੋਲਬਲ ਸਾਊਥ ਦੀ ਅਸੀਂ ਆਵਾਜ਼ ਬਣੀਏ। ਅਫ਼ਰੀਕਨ ਯੂਨੀਅਨ ਨੂੰ ਸਥਾਈ ਮੈਂਬਰਸ਼ਿਪ ਅਤੇ G-20 ਵਿੱਚ ਸਰਬਸੰਮਤੀ ਨਾਲ ਡਿਕਲੇਰੇਸ਼ਨ। ਇਹ ਸਾਰੀਆਂ ਗੱਲਾਂ ਭਾਰਤ ਦੇ ਉੱਜਵਲ ਭਵਿੱਖ ਦੇ ਸੰਕੇਤ ਦੇ ਰਹੀਆਂ ਹਨ।

ਕੱਲ੍ਹ ਯਸ਼ੋਭੂਮੀ ਇੱਕ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਰਾਸ਼ਟਰ ਨੂੰ ਸਮਰਪਿਤ ਹੋਇਆ, ਕੱਲ੍ਹ ਵਿਸ਼ਵਕਰਮਾ ਜਯੰਤੀ ਸੀ, ਦੇਸ਼ ਦੇ ਵਿਸ਼ਵਕਰਮਾ ਭਾਈਚਾਰੇ ਨੂੰ ਜੋ ਪਰੰਪਰਾਗਤ ਪਰਿਵਾਰਿਕ ਹੁਨਰ ਹੈ ਉਸ ਨੂੰ ਟ੍ਰੇਨਿੰਗ, ਆਧੁਨਿਕ ਟੂਲ ਆਰਥਿਕ ਪ੍ਰਬੰਧਨ ਅਤੇ ਨਵੇਂ ਸਿਰੇ ਤੋਂ ਇਹ ਵਿਸ਼ਵਕਰਮਾ ਸਮਰੱਥਾ ਭਾਰਤ ਦੀ ਵਿਕਾਸ ਯਾਤਰਾ ਨੂੰ ਅੱਗੇ ਵਧਾਉਣ ਵਿੱਚ ਕਿਵੇਂ ਆਪਣੀ ਭੂਮਿਕਾ ਅਦਾ ਕਰੇ। ਅਜਿਹੇ ਅਨੇਕ ਇੱਕ ਦੇ ਬਾਅਦ ਇੱਕ ਭਾਰਤ ਦੇ ਮਾਣ ਨੂੰ ਵਧਾਉਣ ਵਾਲੇ ਇੱਕ ਪ੍ਰਕਾਰ ਨਾਲ ਉਤਸਵ ਦਾ ਮਾਹੌਲ, ਉਤਸ਼ਾਹ ਦਾ ਮਾਹੌਲ, ਉਮੰਗ ਦਾ ਮਾਹੌਲ ਅਤੇ ਸਾਰੇ ਦੇਸ਼ ਵਿੱਚ ਇੱਕ ਨਵਾਂ ਆਤਮਵਿਸ਼ਵਾਸ ਅਸੀਂ ਸਾਰੇ ਅਨੁਭਵ ਕਰ ਰਹੇ ਹਾਂ।

ਉਸੇ ਸਮੇਂ ਸੰਸਦ ਦਾ ਇਹ ਸੈਸ਼ਨ, ਇਸ ਪਾਸ਼ਰਵ ਭੂਮੀ ਵਿੱਚ ਸੰਸਦ ਦਾ ਇਹ ਸੈਸ਼ਨ, ਇਹ ਸਹੀ ਹੈ, ਇਹ ਸੈਸ਼ਨ ਛੋਟਾ ਹੈ, ਲੇਕਿਨ ਸਮੇਂ ਦੇ ਹਿਸਾਬ ਨਾਲ ਇਹ ਬਹੁਤ ਵੱਡਾ ਹੈ। ਇਤਿਹਾਸਿਕ ਨਿਰਣਿਆਂ ਦਾ ਇਹ ਸੈਸ਼ਨ ਹੈ। ਇਸ ਸੈਸ਼ਨ ਦੀ ਇੱਕ ਵਿਸ਼ੇਸ਼ਤਾ ਇਹ ਤਾਂ ਹੈ ਕਿ ਹੁਣ 75 ਸਾਲ ਦੀ ਯਾਤਰਾ, ਹੁਣ ਨਵੇਂ ਮੁਕਾਮ ਨਾਲ ਅਰੰਭ ਹੋ ਰਹੀ ਹੈ। ਜਿਸ ਮੁਕਾਮ ’ਤੇ 75 ਸਾਲ ਦੀ ਯਾਤਰਾ ਸੀ ਉਹ ਅਤਿਅੰਤ ਪ੍ਰੇਰਕ ਪਲ ਅਤੇ ਹੁਣ ਨਵੇਂ ਸਥਾਨ ’ਤੇ ਉਸ ਯਾਤਰਾ ਨੂੰ ਅੱਗੇ ਵਧਾਉਂਦੇ ਸਮੇਂ, ਨਵੇਂ ਸੰਕਲਪ, ਨਵੀਂ ਊਰਜਾ, ਨਵਾਂ ਵਿਸ਼ਵਾਸ ਅਤੇ ਸਮੇਂ ਸੀਮਾ ਵਿੱਚ 2047 ਵਿੱਚ ਇਸ ਦੇਸ਼ ਨੂੰ developed country ਬਣਾ ਕੇ ਰਹਿਣਾ ਹੈ।

ਇਸ ਦੇ ਲਈ ਆਉਣ ਵਾਲੇ ਜਿੰਨੇ ਵੀ ਫੈਸਲੇ ਹੋਣ ਵਾਲੇ ਹਨ ਉਹ ਇਸ ਨਵੇਂ ਸੰਸਦ ਭਵਨ ਵਿੱਚ ਹੋਣ ਵਾਲੇ ਹਨ। ਅਤੇ ਇਸ ਲਈ ਅਨੇਕ ਪ੍ਰਕਾਰ ਨਾਲ ਮਹੱਤਵਪੂਰਨ ਇਹ ਸੈਸ਼ਨ ਹੈ, ਮੈਂ ਸਾਰੇ ਆਦਰਯੋਗ ਸਾਂਸਦਾਂ ਨੂੰ ਤਾਕੀਦ ਕਰਦਾ ਹਾਂ ਕਿ ਛੋਟਾ ਸ਼ੈਸਨ ਹੈ ਜ਼ਿਆਦਾ ਤੋਂ ਜ਼ਿਆਦਾ ਸਮੇਂ ਉਨ੍ਹਾਂ ਨੂੰ ਮਿਲੇ, ਉਮੰਗ ਅਤੇ ਉਤਸ਼ਾਹ ਦੇ ਵਾਤਾਵਰਣ ਵਿੱਚ ਮਿਲੇ, ਰੋਣ-ਧੋਣ ਦੇ ਲਈ ਬਹੁਤ ਸਮਾਂ ਹੁੰਦਾ ਹੈ ਕਰਦੇ ਰਹੋ। ਜੀਵਨ ਵਿੱਚ ਕੁਝ ਪਲ ਅਜਿਹੇ ਵੀ ਹੁੰਦੇ ਹਨ ਜੋ ਉਮੰਗ ਨਾਲ ਭਰ ਦਿੰਦੇ ਹਨ, ਵਿਸ਼ਵਾਸ ਨਾਲ ਭਰ ਦਿੰਦੇ ਹਨ,

ਮੈਂ ਇਹ ਛੋਟੇ ਸੈਸ਼ਨ ਨੂੰ ਉਸ ਰੂਪ ਨਾਲ ਦੇਖਦਾ ਹਾਂ।  ਮੈਂ ਆਸ਼ਾ ਕਰਦਾ ਹਾਂ ਕਿ ਪੁਰਾਣੀਆਂ ਬੁਰਾਈਆਂ ਨੂੰ ਛੱਡ ਕੇ, ਉੱਤਮ ਤੋਂ ਉੱਤਮ ਅੱਛਾਈਆਂ ਨੂੰ ਨਾਲ ਲੈ ਕੇ ਅਸੀਂ ਨਵੇਂ ਸਦਨ ਵਿੱਚ ਪ੍ਰਵੇਸ਼ ਕਰਾਂਗੇ ਅਤੇ ਨਵੇਂ ਸਦਨ ਵਿੱਚ ਅੱਛਾਈਆਂ ਦਾ ਮੂਲ ਵਾਧਾ ਕਰਨ ਵਿੱਚ ਕੋਈ ਕਮੀ ਨਹੀਂ ਰੱਖਾਂਗੇ, ਇਹ ਪ੍ਰਣ ਸਾਰੇ ਸਾਂਸਦ ਅਸੀਂ ਲੈ ਕੇ ਚੱਲੀਏ ਇਸ ਦਾ ਇਹ ਮਹੱਤਵਪੂਰਨ ਪਲ ਹੈ।

ਕੱਲ੍ਹ ਗਣੇਸ਼ ਚਤੁਰਥੀ ਦਾ ਪਾਵਨ ਪਰਵ ਹੈ। ਗਣੇਸ਼ ਜੀ ਰੁਕਾਵਟਾਂ ਦੂਰ ਕਰਨ ਵਾਲੇ ਦੇਵਤਾ ਮੰਨੇ ਜਾਂਦੇ ਹਨ, ਹੁਣ ਭਾਰਤ ਦੀ ਵਿਕਾਸ ਯਾਤਰਾ ਵਿੱਚ ਕੋਈ ਵਿਘਨ ਨਹੀਂ ਰਹੇਗਾ। ਨਿਰਵਿਘਨ ਰੂਪ ਨਾਲ ਸਾਰੇ ਸੁਪਨੇ, ਸਾਰੇ ਸੰਕਲਪ ਭਾਰਤ ਪਰਿਪੂਰਨ ਕਰੇਗਾ ਅਤੇ ਇਸ ਲਈ ਗਣੇਸ਼ ਚਤੁਰਥੀ ਦੇ ਦਿਨ ਇਹ ਨਵ ਪ੍ਰਸਥਾਨ ਨਵੇਂ ਭਾਰਤ ਦੇ ਸਾਰੇ ਸੁਪਨਿਆਂ ਨੂੰ ਚਰਿਤਾਰਥ ਕਰਨ ਵਾਲਾ ਬਣੇਗਾ, ਇਸ ਲਈ ਵੀ ਇਹ ਸੈਸ਼ਨ ਛੋਟਾ ਹੈ ਲੇਕਿਨ ਬਹੁਤ ਮੁੱਲਵਾਨ ਹੈ।

ਬਹੁਤ-ਬਹੁਤ ਧੰਨਵਾਦ।

***

ਡੀਐੱਸ/ਵੀਜੇ/ਆਰਟੀ/ਆਰਕੇ   


(Release ID: 1958480) Visitor Counter : 83