ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਮਿਤੀ 15 ਸਤੰਬਰ, 2023

Posted On: 13 SEP 2023 11:49AM by PIB Chandigarh

ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਬੱਚਿਆਂ ਦੀ ਊਰਜਾ, ਦ੍ਰਿੜਤਾ, ਸਮਰੱਥਾ, ਜੋਸ਼ ਅਤੇ ਉਤਸ਼ਾਹ ਦੀ ਕਦਰ ਕਰਨ ਲਈ ਹਰ ਸਾਲ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ (ਪੀਐੱਮਆਰਬੀਪੀ) ਦਾ ਆਯੋਜਨ ਕਰਦਾ ਹੈ।

 

ਕੋਈ ਵੀ ਬੱਚਾ ਜੋ ਇੱਕ ਭਾਰਤੀ ਨਾਗਰਿਕ ਹੈ, ਭਾਰਤ ਵਿੱਚ ਰਹਿ ਰਿਹਾ ਹੈ ਅਤੇ 18 ਸਾਲ ਤੋਂ ਵੱਧ ਉਮਰ ਦਾ ਨਹੀਂ ਹੈ (ਬਿਨੈ ਪੱਤਰ/ਨਾਮਜ਼ਦਗੀ ਦੀ ਪ੍ਰਾਪਤੀ ਦੀ ਆਖਰੀ ਮਿਤੀ 'ਤੇ) ਪੁਰਸਕਾਰ ਲਈ ਅਰਜ਼ੀ ਦੇ ਸਕਦਾ ਹੈ।

 

ਨੈਸ਼ਨਲ ਅਵਾਰਡ ਪੋਰਟਲ ਯਾਨੀ https://awards.gov.in 'ਤੇ ਨਾਮਜ਼ਦਗੀ ਜਮ੍ਹਾ ਕਰਨ ਦੀ ਆਖਰੀ ਮਿਤੀ 15.09.2023 ਹੈ। 


 *******

 

ਐੱਸਐੱਸ/ਟੀਐੱਫਕੇ



(Release ID: 1957301) Visitor Counter : 78