ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਦੀ ਨਾਇਜੀਰੀਆ ਸੰਘੀ ਗਣਰਾਜ ਦੇ ਰਾਸ਼ਟਰਪਤੀ ਨਾਲ ਮੁਲਾਕਾਤ
Posted On:
10 SEP 2023 7:51PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 10 ਸਤੰਬਰ 2023 ਨੂੰ ਨਵੀਂ ਦਿੱਲੀ ਵਿੱਚ ਜੀ20 ਸਮਿਟ ਦੇ ਮੌਕੇ 'ਤੇ, ਨਾਇਜੀਰੀਆ ਸੰਘੀ ਗਣਰਾਜ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਬੋਲਾ ਅਹਿਮਦ ਟੀਨੁਬੂ (H.E. Mr. Bola Ahmed Tinubu) ਨਾਲ ਮੁਲਾਕਾਤ ਕੀਤੀ।
ਰਾਸ਼ਟਰਪਤੀ ਟੀਨੁਬੂ ਨੇ ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਦੀ ਸਫ਼ਲਤਾ 'ਤੇ ਪ੍ਰਧਾਨ ਮੰਤਰੀ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਜੀ20 ਵਿੱਚ ਅਫਰੀਕਨ ਯੂਨੀਅਨ ਦੀ ਸਥਾਈ ਮੈਂਬਰਸ਼ਿਪ ਸੁਨਿਸ਼ਚਿਤ ਕਰਨ ਅਤੇ ਗਲੋਬਲ ਸਾਊਥ ਦੇ ਹਿਤਾਂ ਨੂੰ ਅੱਗੇ ਵਧਾਉਣ ਦੇ ਲਈ ਪ੍ਰਧਾਨ ਮੰਤਰੀ ਦਾ ਆਭਾਰ ਭੀ ਵਿਅਕਤ ਕੀਤਾ।
ਦੋਹਾਂ ਨੇਤਾਵਾਂ ਨੇ ਵਪਾਰ ਅਤੇ ਨਿਵੇਸ਼, ਰੱਖਿਆ, ਖੇਤੀਬਾੜੀ, ਮਿਲਟਸ, ਵਿੱਤੀ ਟੈਕਨੋਲੋਜੀ ਅਤੇ ਸਮਰੱਥਾ ਨਿਰਮਾਣ ਸਮੇਤ ਵਿਆਪਕ ਦੁਵੱਲੇ ਸਹਿਯੋਗ ਦੇ ਵਿਭਿੰਨ ਖੇਤਰਾਂ 'ਤੇ ਸਾਰਥਕ ਗੱਲਬਾਤ ਕੀਤੀ।
*********
ਡੀਐੱਸ/ਏਕੇ
(Release ID: 1956209)
Visitor Counter : 162
Read this release in:
English
,
Urdu
,
Marathi
,
हिन्दी
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam