ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਦੀ ਤੁਰਕੀ (ਤੁਰਕੀਏ) ਗਣਰਾਜ ਦੇ ਰਾਸ਼ਟਰਪਤੀ ਨਾਲ ਮੁਲਾਕਾਤ

Posted On: 10 SEP 2023 8:03PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 10 ਸਤੰਬਰ 2023 ਨੂੰ, ਨਵੀਂ ਦਿੱਲੀ ਵਿੱਚ ਜੀ20 ਸਮਿਟ ਦੇ ਮੌਕੇ ‘ਤੇ, ਤੁਰਕੀ (ਤੁਰਕੀਏ) ਗਣਰਾਜ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਰੇਸਿਪ ਤੈੱਯਪ ਅਰਦੋਗਨ (H.E. Mr Recep Tayyip Erdoğan) ਨਾਲ ਮੁਲਾਕਾਤ ਕੀਤੀ।

 

ਇਸ ਮੌਕੇ ਵਪਾਰ ਅਤੇ ਨਿਵੇਸ਼, ਰੱਖਿਆ ਅਤੇ ਸੁਰੱਖਿਆ, ਨਾਗਰਿਕ ਹਵਾਬਾਜ਼ੀ ਅਤੇ ਜਹਾਜ਼ਰਾਨੀ ਜਿਹੇ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਦੀਆਂ ਸੰਭਾਵਨਾਵਾਂ 'ਤੇ ਚਰਚਾ ਹੋਈ। 


ਰਾਸ਼ਟਰਪਤੀ ਅਰਦੋਗਨ ਨੇ ਪ੍ਰਧਾਨ ਮੰਤਰੀ ਨੂੰ ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਦੇ ਲਈ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਫਰਵਰੀ 2023 ਵਿੱਚ ਤੁਰਕੀ (ਤੁਰਕੀਏ) ਵਿੱਚ ਭੁਚਾਲ ਤੋਂ ਬਾਅਦ ਅਪ੍ਰੇਸ਼ਨ ਦੋਸਤ ਦੇ ਤਹਿਤ ਤੁਰੰਤ ਰਾਹਤ ਦੇ ਲਈ ਭਾਰਤ ਦਾ ਆਭਾਰ ਭੀ ਵਿਅਕਤ ਕੀਤਾ। 


ਰਾਸ਼ਟਰਪਤੀ ਅਰਦੋਗਨ ਨੇ ਪ੍ਰਧਾਨ ਮੰਤਰੀ ਨੂੰ ਚੰਦਰਯਾਨ ਮਿਸ਼ਨ ਦੀ ਸਫ਼ਲਤਾ 'ਤੇ ਭੀ ਵਧਾਈਆਂ ਦਿੱਤੀਆਂ ਅਤੇ ਸੂਰਜ ਦੇ ਲਈ ਆਦਿਤਯ (Aditya) ਮਿਸ਼ਨ ਲਈ ਸ਼ੁਭਕਾਮਨਾਵਾਂ ਦਿੱਤੀਆਂ। 

 

 ********

 

ਡੀਐੱਸ/ਐੱਸਟੀ


(Release ID: 1956200) Visitor Counter : 151