ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

18ਵੀਂ ਜੀ-20 ਸਮਿਟ , ਨਵੀਂ ਦਿੱਲੀ ਦਾ ਮੁੱਖ ਆਕਰਸ਼ਣ ਡਿਜੀਟਲ ਇੰਡੀਆ ਐਕਸਪੀਰੀਅੰਸ ਜ਼ੋਨ

Posted On: 04 SEP 2023 3:49PM by PIB Chandigarh

ਭਾਰਤ ਦੀ ਪ੍ਰਧਾਨਗੀ ਹੇਠ ਇੱਕ ਇਤਿਹਾਸਕ ਕਦਮ ਚੁੱਕਦੇ ਹੋਏ ਜੀ-20 ਭਵਿੱਖ ਡਿਜੀਟਲ ਜਨਤਕ ਬੁਨਿਆਦੀ ਢਾਂਚਾ (ਡੀਪੀਆਈ) ਨੂੰ ਪ੍ਰਭਾਵੀ ਆਕਾਰ ਦੇਣ ਦੇ ਤਰੀਕੇ 'ਤੇ ਇੱਕ ਮਹੱਤਵਪੂਰਨ ਸਹਿਮਤੀ 'ਤੇ ਪਹੁੰਚਿਆ

ਡੈਲੀਗੇਟ ਜੀਵਨ ਦੀ ਸੌਖ ਲਈ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੇ ਸੁਖਦ ਉਪਯੋਗ ਦਾ ਅਨੁਭਵ ਕਰਨਗੇ ਸੰਪੂਰਣ ਸਮਾਜ ‘ਤੇ ਪ੍ਰਭਾਵ ਦਿਖਾਉਣ ਦੇ ਲਈ ਡਿਜੀਟਲ ਜਨਤਕ ਬੁਨਿਆਦੀ ਢਾਂਚਾ - ਆਧਾਰ, ਯੂਨੀਫਾਈਡ ਪੇਮੈਂਟਸ ਇੰਟਰਫੇਸ, ਡਿਜੀਲੌਕਰ, ਦੀਕਸ਼ਾ, ਭਾਸ਼ਿਨੀ, ਓਐੱਨਡੀਸੀ, ਈ-ਸੰਜੀਵਨੀ, ਆਦਿ ਡਿਜੀਟਲ ਇੰਡੀਆ ਜਰਨੀ ਡਿਜੀਟਲ ਪਰਿਵਰਤਨ ਦੀਆਂ ਸਫਲਤਾਵਾਂ ਦਾ ਪ੍ਰਦਰਸ਼ਨ ਕਰੇਗੀ

ਨਵੀਂ ਦਿੱਲੀ 18ਵੀਂ ਜੀ-20 ਰਾਸ਼ਟਰ ਅਤੇ ਸਰਕਾਰਾਂ ਦੇ ਮੁਖੀਆਂ ਅਤੇ ਸਰਕਾਰਾਂ ਦੇ ਸਮਿਟ  ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ। ਇਹ ਸਮਿਟ  ਸਾਰੇ ਜੀ-20  ਪ੍ਰਕਿਰਿਆਵਾਂ ਅਤੇ ਮੀਟਿੰਗਾਂ ਦੇ ਸਿਖਰ ਵਜੋਂ ਕੰਮ ਕਰੇਗਾ ਜੋ ਮੰਤਰੀਆਂ, ਸੀਨੀਅਰ ਅਧਿਕਾਰੀਆਂ ਅਤੇ ਸਿਵਲ ਸੁਸਾਇਟੀ ਵਿਚਕਾਰ ਸਾਲ ਭਰ ਵਿੱਚ ਆਯੋਜਿਤ ਕੀਤੀਆਂ ਗਈਆਂ ਹਨ। ਜੀ-20 ਨੇਤਾਵਾਂ ਦਾ ਐਲਾਨ ਨਵੀਂ ਦਿੱਲੀ ਸੰਮੇਲਨ ਦੀ ਸਮਾਪਤੀ 'ਤੇ ਸਵੀਕਾਰ ਕੀਤਾ ਜਾਵੇਗਾ। ਨੇਤਾਵਾਂ ਦਾ ਘੋਸ਼ਣਾ ਪੱਤਰ ਸਬੰਧਤ ਮੰਤਰੀ ਅਤੇ ਕਾਰਜ ਸਮੂਹ ਦੀਆਂ ਮੀਟਿੰਗਾਂ ਦੌਰਾਨ ਚਰਚਾ ਕੀਤੀਆਂ ਗਈਆਂ ਅਤੇ ਸਹਿਮਤੀ ਵਾਲੀਆਂ ਤਰਜੀਹਾਂ ਪ੍ਰਤੀ ਨੇਤਾਵਾਂ ਦੀ ਵਚਨਬੱਧਤਾ ਨੂੰ ਦਰਸਾਏਗਾ। ਜੀ-20  ਸਿਖਰ ਸੰਮੇਲਨ 9-10 ਸਤੰਬਰ, 2023 ਦਰਮਿਆਨ ਪ੍ਰਗਤੀ ਮੈਦਾਨ, ਨਵੀਂ ਦਿੱਲੀ ਵਿਖੇ ਕੀਤਾ ਜਾਵੇਗਾ । 

ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੁਆਰਾ ਜੀ-20  ਡਿਜੀਟਲ ਇਕੋਨੌਮੀ ਵਰਕਿੰਗ ਗਰੁੱਪ (ਡੀਈਡਬਲਿਯੂਜੀ) ਦੀਆਂ ਮੀਟਿੰਗਾਂ ਲਖਨਊ, ਹੈਦਰਾਬਾਦ, ਪੁਣੇ ਅਤੇ ਬੈਂਗਲੁਰੂ ਵਿੱਚ ਸਫਲਤਾਪੂਰਵਕ ਆਯੋਜਿਤ ਕੀਤੀਆਂ ਗਈਆਂ। ਇਨ੍ਹਾਂ ਦਾ ਸਮਾਪਨ ਬੈਂਗਲੁਰੂ ਵਿੱਚ ਜੀ-20  ਡਿਜੀਟਲ ਆਰਥਿਕਤਾ ਮੰਤਰੀਆਂ ਦੀ ਮੀਟਿੰਗ ਵਿੱਚ ਹੋਇਆ।  ਇਨ੍ਹਾਂ ਮੀਟਿੰਗਾਂ ਦੇ ਮੁੱਖ ਨਤੀਜੇ ਅਤੇ ਡਿਲੀਵਰੇਬਲ ਹੇਠਾਂ ਦਿੱਤੇ ਗਏ ਹਨ:

• ਭਾਰਤੀ ਪ੍ਰੈਜ਼ੀਡੈਂਸੀ ਦੁਆਰਾ ਪੇਸ਼ ਕੀਤੇ ਗਏ ਡਿਲੀਵਰੇਬਲਾਂ 'ਤੇ ਜੀ-20  ਦੀ ਸਹਿਮਤੀ, ਜਿਸ ਵਿੱਚ ਡਿਜੀਟਲ ਜਨਤਕ ਬੁਨਿਆਦੀ ਢਾਂਚਾ, ਐੱਲਐੱਮਆਈਜੀਸ ਵਿੱਚ ਡੀਪੀਆਈ ਨੂੰ ਫੰਡ ਦੇਣ ਲਈ ਇੱਕ ਭਵਿੱਖੀ ਗਠਜੋੜ, ਗਲੋਬਲ ਡੀਪੀਆਈ ਰਿਪੋਜ਼ਟਰੀ, ਕਾਰੋਬਾਰਾਂ ਨੂੰ ਸਮਰਥਨ ਦੇਣ ਲਈ ਉੱਚ ਪੱਧਰੀ ਸਿਧਾਂਤ, ਡਿਜੀਟਲ ਕੌਸ਼ਲ ਦੀ ਕ੍ਰਾਸ ਕੰਟਰੀ ਤੁਲਨਾ ਨੂੰ ਸੁਵਿਧਾਜਨਕ ਬਨਾਉਣ ਦੇ ਲਈ ਇੱਕ ਰੋਡਮੈਪ, ਡਿਜੀਟਲ ਅਪ-ਸਕਿਲਿੰਗ ਅਤੇ ਰੀ-ਸਕਿਲਿੰਗ ਪ੍ਰੋਗਰਾਮਾਂ ਨੂੰ ਡਿਜ਼ਾਈਨ ਕਰਨ ਅਤੇ ਪ੍ਰਦਾਨ ਕਰਨ ਲਈ ਇੱਕ ਟੂਲਕਿੱਟ ਅਤੇ ਡਿਜੀਟਲ ਰੂਪ ਨਾਲ ਕੁਸ਼ਲ  ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਰਚੁਅਲ ਸੈਂਟਰ ਆਫ਼ ਐਕਸੀਲੈਂਸ ਵਰਗੇ ਜ਼ਰੂਰੀ ਪਹਿਲੂਆਂ ਨੂੰ ਸ਼ਾਮਲ ਕੀਤਾ ਗਿਆ ਹੈ।

• ਯੂਐੱਨਡੀਪੀ ਦੇ ਨਾਲ ਸਾਂਝੇਦਾਰੀ ਵਿੱਚ ਜੀ-20  ਇੰਡੀਅਨ ਪ੍ਰੈਜ਼ੀਡੈਂਸੀ ਦੁਆਰਾ 'ਡੀਪੀਆਈ ਦੇ ਮਾਧਿਅਮ ਨਾਲ ਐੱਸਡੀਜੀਸ ਵਿੱਚ ਤੇਜ਼ੀ ਲਿਆੳਣਾ’  ਅਤੇ ‘ਡੀਪੀਆਈ ਪਲੇਬੁੱਕ' ਸਿਰਲੇਖ ਵਾਲੇ ਦੋ ਗਿਆਨ ਉਤਪਾਦਾਂ ਦਾ ਵਿਮੋਚਨ ਅਤੇ ਦੇਸ਼ਾਂ ਨੂੰ ਉਹਨਾਂ ਦੀ ਡਿਜੀਟਲ ਪਰਿਵਰਤਨ ਯਾਤਰਾ ਵਿੱਚ ਸਹਾਇਤਾ ਦਾ ਉਦੇਸ਼ ਵਿਅਕਤ ਕਰਨਾ ਹੈ। 

•  ਮਹੱਤਵਪੂਰਨ ਆਬਾਦੀ ਦੇ ਪੈਮਾਨੇ 'ਤੇ ਲਾਗੂ ਸਫਲ ਡਿਜੀਟਲ ਹੱਲਾਂ ਦਾ ਇੱਕ ਪੋਰਟਫੋਲੀਓ ਭਾਰਤ ਸਟੈਕ ਦੇ ਸਹਿਯੋਗ ਅਤੇ ਸਾਂਝਾਕਰਨ 'ਤੇ ਛੇ ਦੇਸ਼ਾਂ ਨਾਲ ਸਮਝੌਤਾ ਪੱਤਰ (ਐਮਓਯੂ) ।

ਨਵੀਂ ਦਿੱਲੀ ਵਿੱਚ 18ਵੀਂ ਜੀ-20 ਸਿਖਰ ਸੰਮੇਲਨ ਵਿੱਚ ਡਿਜੀਟਲ ਇੰਡੀਆ ਐਕਸਪੀਰੀਅੰਸ ਜ਼ੋਨ ਨੂੰ ਇੱਕ ਪ੍ਰਮੁੱਖ ਆਕਰਸ਼ਣ ਵਜੋਂ ਸਥਾਪਤ ਕੀਤਾ ਜਾ ਰਿਹਾ ਹੈ। ਇਸਦਾ ਉਦੇਸ਼ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਅਤੇ ਮਹੱਤਵਪੂਰਨ ਆਬਾਦੀ ਦੇ ਪੈਮਾਨੇ 'ਤੇ ਭਾਰਤ ਵਿੱਚ ਲਾਗੂ ਕੀਤੇ ਗਏ ਡਿਜੀਟਲ ਪਰਿਵਰਤਨ ਦੀ ਸਫਲਤਾ 'ਤੇ ਜੀ-20  ਡੈਲੀਗੇਟਾਂ ਨੂੰ ਵਿਹਾਰਕ ਅਨੁਭਵ ਪ੍ਰਦਾਨ ਕਰਨਾ ਹੈ। 

ਡਿਜੀਟਲ ਇੰਡੀਆ ਐਕਸਪੀਰੀਅੰਸ ਜ਼ੋਨ ਅਤੇ ਇੰਟਰਨੈਸ਼ਨਲ ਮੀਡੀਆ ਸੈਂਟਰ

ਦੇਸ਼ ਵਿੱਚ ਡੀਪੀਆਈ ਨੂੰ ਲਾਗੂ ਕਰਨ 'ਤੇ ਤਜ਼ਰਬਿਆਂ ਅਤੇ ਵਧੀਆ ਅਭਿਆਸਾਂ ਨੂੰ ਸਾਂਝਾ ਕਰਨ ਦੀ ਸਹੂਲਤ ਲਈ ਗਲੋਬਲ ਹਿੱਤਧਾਰਕਾਂ ਨੂੰ ਸਕੇਲੇਬਲ ਅਤੇ ਮਿਸਾਲੀ ਪ੍ਰੋਜੈਕਟਾਂ ਬਾਰੇ ਜਾਗਰੂਕ ਕਰਵਾਉਣ ਅਤੇ ਸੈਲਾਨੀਆਂ ਨੂੰ ਟੈਕਨੋਲੋਜੀ ਦੀ ਸ਼ਕਤੀ ਦਾ ਫਸਟ ਹੈਂਡ ਐਕਸਪੀਰੀਅੰਸ ਪ੍ਰਦਾਨ ਕਰਨ ਲਈ ਇੱਕ ਵਿਲੱਖਣ ਮੌਕਾ ਪ੍ਰਦਾਨ ਕਰਨ ਲਈ, ਇਲੈਕਟ੍ਰਾਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ ਪ੍ਰਗਤੀ ਮੈਦਾਨ ਵਿਖੇ ਹਾਲ 4 ਅਤੇ ਹਾਲ 14 ਵਿੱਚ ਦੋ ਅਤਿ-ਆਧੁਨਿਕ ਡਿਜੀਟਲ ਇੰਡੀਆ ਐਕਸਪੀਰੀਅੰਸ ਜ਼ੋਨ ਸਥਾਪਤ ਕਰ ਰਿਹਾ ਹੈ। 

ਐਕਸਪੋ ਦਾ ਉਦੇਸ਼ ਵਿਸ਼ਵ ਪੱਧਰੀ ਪਹਿਲਕਦਮੀਆਂ ਨੂੰ ਪ੍ਰਦਰਸ਼ਿਤ ਕਰਨਾ ਹੈ ਜੋ ਹੇਠ ਲਿਖੀਆਂ ਸਹੂਲਤਾਂ ਪ੍ਰਦਾਨ ਕਰਦੇ ਹਨ:

● ਜੀਵਨ ਦੀ ਸੁਗਮਤਾ

 ● ਕਾਰੋਬਾਰ ਕਰਨ ਦੀ ਸੁਗਮਤਾ

 ● ਗਵਰਨੈਂਸ ਦੀ ਸੁਗਮਤਾ

ਡਿਜੀਟਲ ਇੰਡੀਆ ਐਕਸਪੀਰੀਅੰਸ ਜ਼ੋਨ ਅਤਿ-ਆਧੁਨਿਕ ਟੈਕਨੋਲੋਜੀ ਦਾ ਖਜ਼ਾਨਾ ਹੈ, ਜੋ ਕਿ ਡਿਜੀਟਲ ਇੰਡੀਆ ਦੀਆਂ ਮਹੱਤਵਪੂਰਨ ਪਹਿਲਕਦਮੀਆਂ ਬਾਰੇ ਗਿਆਨ ਅਤੇ ਅੰਤਰਦ੍ਰਿਸ਼ਟੀ ਨਾਲ ਭਰਪੂਰ ਹੈ। ਡੀਪੀਆਈ ਨੂੰ ਲਾਗੂ ਕਰਨ ਵਿੱਚ ਵਧੀਆ ਅਭਿਆਸਾਂ ਨੂੰ ਦਿਖਾਉਣ ਲਈ ਆਧਾਰ, ਡਿਜੀਲੌਕਰ, ਯੂਪੀਆਈ, ਈ-ਸੰਜੀਵਨੀ, ਦੀਕਸ਼ਾ, ਭਾਸ਼ਿਨੀ ਅਤੇ ਓਐਨਡੀਸੀ ਵਰਗੀਆਂ ਸੱਤ ਮੁੱਖ ਪਹਿਲਕਦਮੀਆਂ ਨੂੰ ਚੁਣਿਆ ਗਿਆ ਹੈ। ਇਹ ਪ੍ਰਦਰਸ਼ਨੀ ਇੱਕ ਇਮਰਸਿਵ ਅਨੁਭਵ ਪ੍ਰਦਾਨ ਕਰੇਗੀ, ਜਿਸ ਨਾਲ ਸੈਲਾਨੀਆਂ ਨੂੰ ਭਾਰਤ ਵਿੱਚ ਡੀਪੀਆਈ ਰਿਪੋਜ਼ਟਰੀ ਦੀ ਪੜਚੋਲ ਕਰਨ ਅਤੇ ਗਲੋਬਲ ਭਾਈਚਾਰੇ ਦੀ ਬਿਹਤਰੀ ਲਈ ਅੰਤਰਦ੍ਰਿਸ਼ਟੀ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ।

ਆਧਾਰ ਫੇਸ ਪ੍ਰਮਾਣਿਕਤਾ ਸੌਫਟਵੇਅਰ ਦੇ ਲਾਈਵ ਪ੍ਰਦਰਸ਼ਨਾਂ ਰਾਹੀਂ, ਹਾਜ਼ਰ ਲੋਕਾਂ ਨੂੰ ਅਨੁਭਵ ਪ੍ਰਾਪਤ ਕਰਨ ਅਤੇ ਅਤਿ-ਆਧੁਨਿਕ ਟੈਕਨੋਲੋਜੀ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਦਾ ਹੈ, ਜਦੋਂ ਕਿ ਯੂਪੀਆਈ ਪ੍ਰਦਰਸ਼ਨੀ ਦਰਸ਼ਕਾਂ ਨੂੰ ਦੁਨੀਆ ਭਰ ਵਿੱਚ ਯੂਪੀਆਈ ਦੀਆਂ ਵੱਖ-ਵੱਖ ਐਪਲੀਕੇਸ਼ਨਾਂ ਦੀ ਪੜਚੋਲ ਕਰਨ ਅਤੇ ਖੋਜਣ ਦੇ ਯੋਗ ਬਣਾਏਗੀ। ਇਸ ਤੋਂ ਇਲਾਵਾ, ਵਿਜ਼ਟਰ ਕਯੂਆਰ ਕੋਡ ਨੂੰ ਸਕੈਨ ਕਰਕੇ ਸਾਮਾਨ ਖਰੀਦ ਸਕਦੇ ਹਨ ਅਤੇ ਮਾਮੂਲੀ ਭੁਗਤਾਨ ਨਾਲ ਸਹਿਜ ਲੈਣ-ਦੇਣ ਸ਼ੁਰੂ ਕਰ ਸਕਦੇ ਹਨ। 

ਮਹਿਮਾਨ ਭਾਰਤ ਦੇ ਡਿਜੀਲੌਕਰ ਦੀ ਵਿਹਾਰਕ ਉਪਯੋਗਤਾ ਬਾਰੇ ਵੀ ਜਾਣ ਸਕਦੇ ਹਨ,ਜੋ ਸਿੱਖਿਆ, ਵਿੱਤ ਅਤੇ ਬੈਂਕਿੰਗ, ਯਾਤਰਾ, ਆਵਾਜਾਈ, ਰੀਅਲ ਅਸਟੇਟ, ਕਾਨੂੰਨੀ ਅਤੇ ਨਿਆਂਪਾਲਿਕਾ ਵਰਗੇ ਖੇਤਰਾਂ ਵਿੱਚ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ ਅਤੇ ਕੁਸ਼ਲਤਾ ਵਧਾਉਣ ਵਿੱਚ ਇਸਦੀ ਭੂਮਿਕਾ ਨੂੰ ਪ੍ਰਦਰਸ਼ਿਤ ਕਰਦਾ ਹੈ।

ਈ-ਸੰਜੀਵਨੀ ਪ੍ਰਦਰਸ਼ਨੀ ਦਾ ਮੁੱਖ ਆਕਰਸ਼ਣ ਇਹ ਹੈ ਕਿ ਵੱਖ-ਵੱਖ ਡੋਮੇਨਾਂ - ਕਾਰਡੀਓਲੋਜੀ, ਮਾਨਸਿਕ ਸਿਹਤ, ਅੱਖਾਂ ਦੇ ਡਾਕਟਰ ਅਤੇ ਜਨਰਲ ਮੈਡੀਸਨ ਦੇ ਡਾਕਟਰ ਔਨਲਾਈਨ ਸਲਾਹ ਅਤੇ ਵਿਜ਼ਟਰਾਂ ਨੂੰ ਈ-ਪ੍ਰਸਕ੍ਰਿਪਸ਼ਨ ਦੇ ਨਾਲ ਰਿਅਲ ਟਾਈਮ ਸਿਹਤ ਵਿਸ਼ਲੇਸ਼ਣ ਅਤੇ ਸਲਾਹ ਪ੍ਰਦਾਨ ਕਰਨ ਲਈ ਮੌਜੂਦ ਹੋਣਗੇ।

ਦੀਕਸ਼ਾ ਪ੍ਰਦਰਸ਼ਨੀ ਇੱਕ ਇਮਰਸਿਵ ਅਤੇ ਸਹਿਜ ਯੁਕਤ ਅਨੁਭਵ ਪ੍ਰਦਾਨ ਕਰੇਗੀ, ਜਿਸ ਨਾਲ ਸੈਲਾਨੀਆਂ ਨੂੰ ਦੀਕਸ਼ਾ 'ਤੇ ਉਪਲਬਧ ਵਿਦਿਅਕ ਸੰਸਾਧਾਨਾਂ ਦੇ ਧਨ ਦਾ ਪਤਾ ਲਗਾਉਣ ਦੀ ਇਜਾਜ਼ਤ ਮਿਲੇਗੀ। ਭਾਸ਼ਿਨੀ ਪ੍ਰਦਰਸ਼ਨੀ ਵਿੱਚ, ਸੈਲਾਨੀ ਸਾਰੀਆਂ ਭਾਰਤੀ ਭਾਸ਼ਾਵਾਂ ਦੇ ਨਾਲ-ਨਾਲ ਸੰਯੁਕਤ ਰਾਸ਼ਟਰ ਦੀਆਂ ਛੇ ਭਾਸ਼ਾਵਾਂ ਵਿੱਚ ਰਿਅਲ ਟਾਈਮ ਦੇ ਭਾਸ਼ਣ ਦੇ ਅਨੁਵਾਦ ਦਾ ਅਨੁਭਵ ਕਰ ਸਕਦੇ ਹਨ। ਅੱਗੇ ਦੀ ਗੱਲਬਾਤ ਦੀ ਸੁਵਿਧਾ ਲਈ, 'ਜੁਗਲਬੰਦੀ' ਟੈਲੀਗ੍ਰਾਮ ਬੋਟ ਵਿਜ਼ਟਰਾਂ ਨੂੰ ਆਪਣੀ ਪਸੰਦ ਦੀ ਕਿਸੇ ਵੀ ਭਾਸ਼ਾ ਵਿੱਚ ਸਵਾਲ ਪੁੱਛਣ ਅਤੇ ਗੱਲਬਾਤ ਕਰਨ ਦੀ ਇਜਾਜ਼ਤ ਦੇਵੇਗਾ।

ਡਿਜੀਟਲ ਇੰਡੀਆ ਦੀ ਸ਼ਾਨਦਾਰ ਯਾਤਰਾ ਸੈਲਾਨੀਆਂ ਨੂੰ 2014 ਤੋਂ ਬਾਅਦ ਡਿਜੀਟਲ ਇੰਡੀਆ ਦੀਆਂ ਮੁੱਖ ਪ੍ਰਾਪਤੀਆਂ ਤੋਂ ਜਾਣੂ ਕਰਵਾਏਗੀ, ਜੋ ਸਿਮੂਲੇਟਿਡ ਵਰਚੁਅਲ ਰਿਐਲਿਟੀ ਦੇ ਮਾਧਿਅਮ ਨਾਲ ਡਿਜੀਟਲ ਸਪੇਸ ਵਿੱਚ ਕੀਤੀ ਗਈ ਪ੍ਰਗਤੀ ਨੂੰ ਜੀਵੰਤ ਕਰੇਗੀ, ਵਿਜ਼ਟਰਾਂ ਨੂੰ ਡਿਜੀਟਲ ਟ੍ਰੀ ਪ੍ਰਦਰਸ਼ਨੀ ਵਿੱਚ ਡੀਪੀਆਈ ਦੇ ਮੂਲ ਸਿਧਾਂਤਾਂ ਅਤੇ ਡਿਜੀਟਲ ਇੰਡੀਆ ਪਹਿਲਕਦਮੀਆਂ ਦੇ ਵਿਕਾਸ ਦਾ ਪਤਾ ਲਗਾ ਸਕਦੇ ਹਨ।

ਉਪਭੋਗਤਾ ਇਹ ਦੇਖਣ ਲਈ ਵੀ ਗੱਲਬਾਤ ਕਰ ਸਕਦੇ ਹਨ ਕਿ ਓਪਨ ਨੈੱਟਵਰਕ ਫਾਰ ਡਿਜੀਟਲ ਕਾਮਰਸ (ਓਐੱਨਡੀਸੀ) ਵੱਡੇ ਪੱਧਰ 'ਤੇ ਵਿਕ੍ਰੇਤਾਵਾਂ, ਗਾਹਕਾਂ ਅਤੇ ਨੈੱਟਵਰਕ ਪ੍ਰਦਾਤਾਵਾਂ ਨਾਲ ਕਿਵੇਂ ਸਹਿਯੋਗ ਕਰਦਾ ਹੈ, ਜਦਕਿ ਜੀ.ਆਈ.ਟੀ.ਏ. ਐਪਲੀਕੇਸ਼ਨ ਨੂੰ ਪੇਸ਼ ਕਰਨ ਵਾਲਾ ਕਿਓਸਕ ਇੱਕ ਪਲੈਟਫਾਰਮ ਪ੍ਰਦਾਨ ਕਰੇਗਾ ਜਿੱਥੇ ਸੈਲਾਨੀ ਪਵਿੱਤਰ ਗ੍ਰੰਥ ਸ਼੍ਰੀਮਦ ਭਗਵਤ ਗੀਤਾ ਦੇ ਨਾਲ ਅਲਾਈਨਮੈਂਟ ਵਿੱਚ ਜੀਵਨ ਦੇ ਆਸ-ਪਾਸ ਦੇ ਸਵਾਲਾਂ ਦੇ ਜਵਾਬ ਲੱਭ ਸਕਦੇ ਹਨ। 

ਡਿਜੀਟਲ ਇੰਡੀਆ ਐਕਸਪੀਰੀਅੰਸ ਜ਼ੋਨ ਇੰਟਰਐਕਟਿਵ ਡਿਸਪਲੇ, ਵਰਚੁਅਲ ਰਿਐਲਿਟੀ ਅਤੇ ਹੋਰ ਬਹੁਤ ਕੁਝ ਦੇ ਰੂਪ ਵਿੱਚ ਅਤਿ-ਆਧੁਨਿਕ ਤਕਨੀਕਾਂ ਨੂੰ ਨਿਯੋਜਿਤ ਕਰਦਾ ਹੈ। ਹਰੇਕ ਸਥਾਪਨਾ ਨੂੰ ਨਿਸ਼ਾਨਾ ਦਰਸ਼ਕਾਂ ਨਾਲ ਪ੍ਰਤਿਨਿਧਤਿਵ ਲਈ ਤਿਆਰ ਕੀਤਾ ਗਿਆ ਹੈ, ਜੋ ਸਾਰਥਕ ਜੁੜਾਅ ਅਤੇ ਉਮਰ-ਉਪਯੁਕਤ ਸਮੱਗਰੀ ਸੁਨਿਸ਼ਚਿਤ ਕਰਦਾ ਹੈ।

********

ਡੀਕੇ/ਡੀਕੇ



(Release ID: 1955199) Visitor Counter : 117