ਖੇਤੀਬਾੜੀ ਮੰਤਰਾਲਾ
ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ ਦੁਆਰਾ ਹੈਦਰਾਬਾਦ ਵਿੱਚ “ਜਲਵਾਯੂ ਅਨੁਕੂਲ ਖੇਤੀ” ‘ਤੇ 4-6 ਸਤੰਬਰ ਤੱਕ ਤਿੰਨ ਦਿਨਾਂ ਜੀ20 ਤਕਨੀਕੀ ਵਰਕਸ਼ਾਪ ਦਾ ਆਯੋਜਨ
ਵਰਕਸ਼ਾਪ ਦਾ ਉਦੇਸ਼ ਜਲਵਾਯੂ ਪਰਿਵਰਤਨ ਦੀਆਂ ਚੁਣੌਤੀਆਂ ‘ਤੇ ਚਰਚਾ ਕਰਨਾ ਅਤੇ ਉਨ੍ਹਾਂ ਨੂੰ ਉਜਾਗਰ ਕਰਨ ਲਈ ਦੁਨੀਆ ਭਰ ਦੇ ਮਾਹਿਰਾਂ ਨੂੰ ਇਕੱਠੇ ਲਿਆਉਣਾ ਹੈ
ਵਰਕਸ਼ਾਪ ਵਿੱਚ ਜਲਵਾਯੂ ਪਰਿਵਰਤਨ ਨਾਲ ਪੈਦਾ ਚੁਣੌਤੀਆਂ ਨਾਲ ਨਜਿੱਠਣ ਵਿੱਚ ਦੇਸ਼ ਦੇ ਕੌਸ਼ਲ ਅਤੇ ਯੋਗਤਾਵਾਂ ਨੂੰ ਵਧਾਉਣ ਲਈ ਸਹਿਯੋਗ ਅਤੇ ਸੂਚਨਾਵਾਂ ਦੇ ਆਦਾਨ-ਪ੍ਰਦਾਨ ‘ਤੇ ਜ਼ੋਰ ਦਿੱਤਾ ਜਾਵੇਗਾ
ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ਼੍ਰੀਮਤੀ ਸ਼ੋਭਾ ਕਰੰਦਲਾਜੇ ਨੇ ਅੱਜ ਪ੍ਰੋਗਰਾਮ ਦੇ ਉਦਘਾਟਨੀ ਸੈਸ਼ਨ ਵਿੱਚ ਹਿੱਸਾ ਲਿਆ ਅਤੇ ਉਮੀਦ ਕੀਤੀ ਕੀ ਕਿ ਇਸ ਵਰਕਸ਼ਾਪ ਤੋਂ ਨਿਕਲਿਆਂ ਸਿਫਾਰਿਸ਼ਾਂ ਜਲਵਾਯੂ-ਅਨੁਕੂਲ ਖੇਤੀ ਪ੍ਰਾਪਤ ਕਰਨ ਦੀ ਦਿਸ਼ਾ ਪ੍ਰਦਾਨ ਕਰਨਗੀਆਂ
ਆਗਾਮੀ ਤਕਨੀਕੀ ਸੈਸ਼ਨਾਂ ਵਿੱਚ ਜਲਵਾਯੂ ਅਨੁਕੂਲ ਖੇਤੀ ਨੂੰ ਉਨੱਤ ਕਰਨ ਦੇ ਮਾਮਲਿਆਂ ਦੇ ਅਧਿਐਨ ਅਤੇ ਅਨੁਭਵ, ਖੇਤੀਬਾੜੀ ਲਈ ਨੀਤੀ, ਵਿੱਚ ਅਤੇ ਸੰਸਥਾਗਤ ਜ਼ਰੂਰਤਾਂ ‘ਤੇ ਚਰਚਾ ਹੋਵੇਗੀ
Posted On:
04 SEP 2023 5:02PM by PIB Chandigarh
ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ (ਡੇਅਰ), ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੁਆਰਾ ਹੈਦਰਾਬਾਦ ਵਿੱਚ “ਜਲਵਾਯੂ ਅਨੁਕੂਲ ਖੇਤੀ” ‘ਤੇ 4-6 ਸਤੰਬਰ ਤੱਕ ਤਿੰਨ ਦਿਨਾਂ ਜੀ20 ਤਕਨੀਕੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਹੈ। ਵਰਕਸ਼ਾਪ ਦਾ ਉਦੇਸ਼ ਜਲਵਾਯੂ ਪਰਿਵਰਤਨ ਦੀਆਂ ਚੁਣੌਤੀਆਂ ‘ਤੇ ਚਰਚਾ ਕਰਨਾ ਅਤੇ ਉਨ੍ਹਾਂ ਨੂੰ ਉਜਾਗਰ ਕਰਨ ਲਈ ਦੁਨੀਆ ਭਰ ਦੇ ਮਾਹਿਰਾਂ ਨੂੰ ਇਕੱਠੇ ਲਿਆਉਣਾ ਹੈ ਅਤੇ ਜਲਵਾਯੂ ਪਰਿਵਰਤਨ ਤੋਂ ਪੈਦਾ ਚੁਣੌਤੀਆਂ ਨਾਲ ਨਜਿੱਠਣ ਵਿੱਚ ਦੇਸ਼ਾਂ ਦੇ ਕੌਸ਼ਲ ਅਤੇ ਯੋਗਤਾਵਾਂ ਨੂੰ ਵਧਾਉਣ ਲਈ ਸਹਿਯੋਗ ਅਤੇ ਸੂਚਨਾਵਾਂ ਦੇ ਆਦਾਨ-ਪ੍ਰਦਾਨ ‘ਤੇ ਜ਼ੋਰ ਦਿੱਤਾ ਜਾਵੇਗਾ। ਵਰਕਸ਼ਾਪ ਵਿੱਚ ਮੌਜੂਦ ਉੱਘੇ ਬੁਲਾਰੇ ਵਿਗਿਆਨਿਕ ਅਤੇ ਨਵੀਨ ਸਮਾਧਾਨਾਂ ਦੀ ਸੂਚੀ ਬਣਾਉਣਗੇ ਜੋ ਖੇਤੀਬਾੜੀ ਭੋਜਨ ਪ੍ਰਣਾਲੀਆਂ ਵਿੱਚ ਅਨਿਸ਼ਚਿਤਤਾ ਨੂੰ ਘੱਟ ਕਰਨ ਲਈ, ਇਨ੍ਹਾਂ ਉਭਰਦੀਆਂ ਚੁਣੌਤੀਆਂ ਦਾ ਸਮਾਧਾਨ ਕਰਨ ਲਈ ਜ਼ਰੂਰੀ ਹਨ।
ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ਼੍ਰੀਮਤੀ ਸ਼ੋਭਾ ਕਰੰਦਲਾਜੇ ਨੇ ਅੱਜ ਪ੍ਰੋਗਰਾਮ ਦੇ ਉਦਘਾਟਨੀ ਸੈਸ਼ਨ ਵਿੱਚ ਹਿੱਸਾ ਲਿਆ। ਪ੍ਰੋਗਰਾਮ ਦਾ ਪਹਿਲਾ ਦਿਨ “ਜਲਵਾਯੂ ਅਨੁਕੂਲ ਖੇਤੀ ਖੋਜ ਜ਼ਰੂਰਤਾਂ ਅਤੇ ਇਨੋਵੇਸ਼ਨ” ‘ਤੇ ਕੇਂਦ੍ਰਿਤ ਸੀ, ਜਿਸ ਵਿੱਚ ਪ੍ਰਮੁੱਖ ਬੁਲਾਰਿਆਂ ਨੇ ਖੇਤੀਬਾੜੀ ਵਿੱਚ ਅਨੁਕੂਲਤਾ ਪ੍ਰਾਪਤ ਕਰਨ ਲਈ ਆਪਣੇ-ਆਪਣੇ ਦੇਸ਼ਾਂ ਵਿੱਚ ਕੀਤੇ ਜਾ ਰਹੇ ਅਨੁਭਵਾਂ ਨੂੰ ਸਾਂਝਾ ਕੀਤਾ। ਇਸ ਪ੍ਰੋਗਰਾਮ ਵਿੱਚ ਜੀ20 ਮੈਂਬਰ ਦੇਸ਼ਾਂ, ਸੱਦੇ ਗਏ ਮਹਿਮਾਨ ਦੇਸ਼ਾਂ ਦੇ ਮੈਂਬਰ ਅਤੇ ਅੰਤਰਰਾਸਟਰੀ ਸੰਗਠਨਾਂ (ਆਈਓ) ਦੇ ਵਿਦੇਸ਼ੀ ਡੈਲੀਗੇਟਾਂ/ਮੁੱਖ ਕਾਰਜਕਾਰੀ ਅਧਿਕਾਰੀਆਂ, ਖੇਤੀਬਾੜੀ ਮੰਤਰਾਲੇ ਅਤੇ ਹੋਰ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀਆਂ ਸਮੇਤ ਲਗਭਗ 100 ਪ੍ਰਤੀਨਿਧੀਆਂ ਨੇ ਖੇਤੀਬਾੜੀ ਖੋਜ ਦੇ ਵਿਭਿੰਨ ਮੁੱਦਿਆਂ, ਮੁੱਖ ਤੌਰ ‘ਤੇ ਜਲਵਾਯੂ ਪਰਿਵਰਤਨ ਅਤੇ ਗਲੋਬਲ ਸੰਦਰਭ ਵਿੱਚ ਖੇਤੀਬਾੜੀ ਦੇ ਟਿਕਾਊ ਵਿਕਾਸ ਦੇ ਲਈ ਹੋਰ ਤਕਨੀਕਾਂ ਅਤੇ ਤਰੀਕਿਆਂ ‘ਤੇ ਵਿਚਾਰ-ਵਟਾਂਦਰਾ ਕਰਨ ਲਈ ਹਿੱਸਾ ਲਿਆ।
ਆਪਣੇ ਸੰਬੋਧਨ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ਼੍ਰੀਮਤੀ ਸ਼ੋਭਾ ਕਰੰਦਲਾਜੇ ਨੇ ਕਿਹਾ ਕਿ ਖੇਤੀਬਾੜੀ ਸਭ ਤੋਂ ਸੰਵੇਦਨਸ਼ੀਲ ਖੇਤਰ ਹੈ ਅਤੇ ਇਹ ਜਲਵਾਯੂ ਪਰਿਵਰਤਨ, ਜੋ ਕਿ ਪਹਿਲਾਂ ਤੋਂ ਹੀ ਜੀ20 ਦੇਸ਼ਾਂ ਵਿੱਚ ਹੋ ਰਿਹਾ ਹੈ, ਨਾਲ ਕਾਫੀ ਪ੍ਰਭਾਵਿਤ ਹੈ। ਉਨ੍ਹਾਂ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨੂੰ ਅਸੀਂ ਸਾਰੇ ਪਹਿਲਾਂ ਤੋਂ ਹੀ ਅਨੁਭਵ ਕਰ ਰਹੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਇਸ ਵਰਕਸ਼ਾਪ ਤੋਂ ਪ੍ਰਾਪਤ ਸਿਫਾਰਿਸ਼ਾਂ ਜਲਵਾਯੂ-ਅਨੁਕੂਲ ਖੇਤੀ ਪ੍ਰਾਪਤ ਕਰਨ ਦੀ ਦਿਸ਼ਾ ਪ੍ਰਦਾਨ ਕਰਨਗੀਆਂ।
ਸਕੱਤਰ ਡੇਅਰ ਅਤੇ ਡਾਇਰੈਕਟਰ ਜਨਰਲ, ਡਾ. ਹਿਮਾਂਸ਼ੂ ਪਾਠਕ ਨੇ ਦੁਹਰਾਇਆ ਕਿ ਭਾਰਤ ਵਿੱਚ ਖੇਤੀਬਾੜੀ ਜਲਵਾਯੂ ਪਰਿਵਰਤਨ ਅਤੇ ਪਰਿਵਰਤਨਸ਼ੀਲਤਾ ਦੇ ਪ੍ਰਤੀ ਅਤਿਅਧਿਕ ਸੰਵੇਦਨਸ਼ੀਲ ਹੈ। ਉਨ੍ਹਾਂ ਨੇ ਕਿਹਾ ਕਿ ਹਾਲ ਹੀ ਦੇ ਵਰ੍ਹਿਆਂ ਵਿੱਚ, ਮੌਸਮ ਦੀ ਸਥਿਤੀ ਵਿੱਚ ਵਾਧਾ ਹੋਇਆ ਹੈ ਜਿਸ ਦੇ ਨਤੀਜੇ ਵਜੋਂ ਭਾਰਤ ਸਮੇਤ ਦੁਨੀਆ ਭਰ ਵਿੱਚ ਖੇਤੀਬਾੜੀ ਉਤਪਾਦਨ ਅਤੇ ਖੁਰਾਕ ਸੁਰੱਖਿਆ ਦੇ ਲਈ ਜ਼ੋਖਮ ਵਧ ਗਿਆ ਹੈ, ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਕਿ ਜਲਵਾਯੂ ਪਰਿਵਰਤਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਆਈਸੀਏਆਰ ਦੇ ਪ੍ਰਯਾਸ ਬਹੁਤ ਮਹੱਤਵਪੂਰਨ ਹੈ।
ਐਡੀਸ਼ਨਲ ਸਕੱਤਰ ਅਤੇ ਐੱਫਏ, ਡੇਅਰ, ਸ਼੍ਰੀਮਤੀ ਅਲਕਾ ਨਾਂਗੀਆ ਅਰੋੜਾ ਨੇ ਕਿਹਾ ਕਿ ਜਲਵਾਯੂ ਸਬੰਧੀ ਜ਼ੋਖਮ ਸੋਕੇ, ਹੜ੍ਹਾਂ ਅਤੇ ਵਰਖਾ ਵਿੱਚ ਉੱਚ ਅੰਤਰ-ਮੌਸਮ ਪਰਿਵਰਤਨਸ਼ੀਲਤਾ ਦੀਆਂ ਘਟਨਾਵਾਂ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ। ਇਸ ਲਈ ਜ਼ੋਖਮ-ਜਲਵਾਯੂ ਅਤੇ ਜ਼ੋਖਮ ਦੇ ਹੋਰ ਰੂਪ-ਖੋਜਕਰਤਾਵਾਂ ਅਤੇ ਨੀਤੀ ਨਿਰਮਾਤਾਵਾਂ ਦੇ ਲਈ ਇੱਕ ਪ੍ਰਮੁੱਖ ਚੁਣੌਤੀ ਬਣੀ ਹੋਈ ਹੈ।
ਡਿਪਟੀ ਡਾਇਰੈਕਟਰ ਜਨਰਲ (ਕੁਦਰੀ ਸੰਸਾਧਨ ਪ੍ਰਬੰਧਨ), ਕਲਾਈਮੇਟ ਰਜ਼ੀਲੀਐਂਟ ਐਗਰੀਕਲਚਰ ਲਈ ਤਕਨੀਕੀ ਵਰਕਸ਼ਾਪ ਦੇ ਚੇਅਰਮੈਨ ਸ਼੍ਰੀ ਐੱਸ.ਕੇ.ਚੌਧਰੀ ਨੇ ਕਿਹਾ ਕਿ ਜੀ20 ਰਾਸ਼ਟਰ, ਜੀ20 ਦੀ ਅਗਵਾਈ ਭੂਮਿਕਾ ਨੂੰ ਧਿਆਨ ਵਿੱਚ ਰੱਖਦੇ ਹੋਏ, ਟਿਕਾਊ ਖੇਤੀ ਰਾਹੀਂ ਭੋਜਨ ਸੁਰੱਖਿਆ ਨੂੰ ਵਧਾਉਣ ਲਈ ਜਲਵਾਯੂ-ਅਨੁਕੂਲ ਪ੍ਰਕਿਰਿਆਵਾਂ ਨੂੰ ਵਿਕਸਿਤ ਕਰਨ ਵਿੱਚ ਆਪਣੇ ਆਪ ਨੂੰ ਮੋਹਰੀ ਵਜੋਂ ਸਥਾਪਿਤ ਕਰ ਸਕਦੇ ਹਨ।
ਉਨ੍ਹਾਂ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਕਿਸਾਨਾਂ ਅਤੇ ਹੋਰ ਹਿਤਧਾਰਕਾਂ ਦੀ ਸਮਰੱਥਾ ਦਾ ਨਿਰਮਾਣ ਕਰਨ ਲਈ ਭਾਰਤ ਵਿੱਚ ਜਲਵਾਯੂ ਦੇ ਤੌਰ ‘ਤੇ ਬਹੁਤ ਜ਼ਿਆਦਾ ਕਮਜ਼ੋਰ ਜ਼ਿਲ੍ਹਿਆਂ ਵਿੱਚ ਜਲਵਾਯੂ ਪਰਿਵਰਤਨਸ਼ੀਲਤਾ ਨਾਲ ਨਜਿੱਠਣ ਲਈ ਸਥਾਨ-ਵਿਸ਼ੇਸ਼ ਜਲਵਾਯੂ ਅਨੁਕੂਲ ਟੈਕਨੋਲੋਜੀਆਂ (ਸੀਆਰਟੀ) ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਇਹ ਸੁਨਿਸ਼ਚਿਤ ਕੀਤਾ ਗਿਆ ਕਿ ਇਸ ਵਰਕਸ਼ਾਪ ਦਾ ਵਿਚਾਰ-ਵਟਾਂਦਰਾ ਖੇਤੀਬਾੜੀ ਖੇਤਰ ‘ਤੇ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨੂੰ ਵਿਆਪਕ ਰੂਪ ਨਾਲ ਸੰਬੋਧਨ ਕਰਨ ਲਈ ਖੋਜ ਅਤੇ ਵਿਕਾਸ ਮੁੱਦਿਆਂ ਦੇ ਲਈ ਇੱਕ ਰੋਡ ਮੈਪ ਪ੍ਰਦਾਨ ਕਰੇਗਾ। ਡਾਇਰੈਕਟਰ, ਆਈਸੀਏਆਰ-ਸੀਆਰਆਈਡੀਏ, ਡਾ. ਵੀ.ਕੇ,ਸਿੰਘ ਨੇ ਵਿਭਿੰਨ ਦੇਸ਼ਾਂ ਤੋਂ ਆਏ ਪਤਵੰਤਿਆਂ ਅਤੇ ਪ੍ਰਤੀਨਿਧੀਆਂ ਦਾ ਤਕਨੀਕੀ ਵਰਕਸ਼ਾਪ ਵਿੱਚ ਹਿੱਸਾ ਲੈਣ ਲਈ ਬਹੁਤ ਧੰਨਵਾਦ ਕੀਤਾ।
ਜੀ 20 ਭਾਰਤੀ ਪ੍ਰੈਜ਼ੀਡੈਂਸੀ ਦਾ ਥੀਮ ਇੱਕ ਧਰਤੀ, ਇੱਕ ਪਰਿਵਾਰ ਅਤੇ ਇੱਕ ਭਵਿੱਖ ਹੈ, ਜੋ ਦੁਨੀਆ ਦੇ ਲਈ ਇੱਕ ਉੱਜਵਲ ਭਵਿੱਖ ਸੁਨਿਸ਼ਚਿਤ ਕਰਨ ਲਈ ਸਾਡੇ ਵਿੱਚ ਇਕਜੁੱਟਤਾ ਅਤੇ ਸਦਭਾਵਨਾ ਦੀ ਭਾਵਨਾ ਨੂੰ ਪ੍ਰੋਤਸਾਹਿਤ ਕਰਦਾ ਹੈ। ਹੈਦਰਾਬਾਦ ਵਿੱਚ ਹੋ ਰਹੇ ਇਸ ਤਿੰਨ ਦਿਨਾਂ ਪ੍ਰੋਗਰਾਮ ਦੇ ਆਗਾਮੀ ਤਕਨੀਕੀ ਸੈਸ਼ਨ ਵਿੱਚ ਜਲਵਾਯੂ ਅਨੁਕੂਲ ਖੇਤੀ ਨੂੰ ਉਨੱਤ ਕਰਨ ਦੇ ਮਾਮਲਿਆਂ ਦੇ ਅਧਿਐਨ ਅਤੇ ਅਨੁਭਵ, ਜਲਵਾਯੂ ਅਨੁਕੂਲ ਖੇਤੀ ਦੇ ਲਈ ਨੀਤੀ, ਵਿੱਤ ਅਤੇ ਸੰਸਥਾਗਤ ਜ਼ਰੂਰਤਾਂ ‘ਤੇ ਚਰਚਾ ਕੀਤੀ ਜਾਵੇਗੀ।
ਇਸ ਪ੍ਰੋਗਰਾਮ ਦੇ ਹਿੱਸੇ ਵਜੋਂ, 5 ਸਤੰਬਰ 2023 ਨੂੰ, ਪ੍ਰਤੀਨਿਧੀਆਂ ਨੂੰ ਸ਼੍ਰੀਅੰਨ ‘ਤੇ ਖੋਜ ਦੇ ਖੇਤਰ ਵਿੱਚ ਹੋਈ ਵਿਗਿਆਨਿਕ ਪ੍ਰਗਤੀ ਨੂੰ ਪ੍ਰਦਰਸ਼ਿਤ ਕਰਨ ਲਈ ਆਈਸੀਏਆਰ-ਇੰਡੀਅਨ ਇੰਸਟੀਟਿਊਟ ਆਵ੍ ਮਿਲਟਸ ਰਿਸਰਚ (ਆਈਆਈਐੱਮਆਰ) ਹੈਦਰਾਬਾਦ ਦੇ ਦੌਰੇ ‘ਤੇ ਲਿਜਾਇਆ ਜਾਵੇਗਾ। ਅੰਤਰਰਾਸ਼ਟਰੀ ਸ਼੍ਰੀਅੰਨ ਵਰ੍ਹੇ 2023 ਵਿੱਚ ਸ਼੍ਰੀਅੰਨ ਦੇ ਸਿਹਤ ਅਤੇ ਵਾਤਾਵਰਣੀ ਲਾਭਾਂ ਬਾਰੇ ਜਾਗਰੂਕਤਾ ਵਧ ਰਹੀ ਹੈ। ਵਿਸ਼ਵ ਪਲੈਟਫਾਰਮ ‘ਤੇ ਇਨ੍ਹਾਂ ਮਹੱਤਵਪੂਰਨ ਪ੍ਰਾਚੀਨ ਅਨਾਜਾਂ ਦੀ ਖੋਜ ਅਤੇ ਵਿਕਾਸ ਦੀ ਅਗਵਾਈ ਕਰਨ ਦੇ ਭਾਰਤ ਦੇ ਪ੍ਰਯਾਸ ਜੀ20 ਦੀ ਪ੍ਰਧਾਨਗੀ ਦੌਰਾਨ ਕਈ ਦੇਸ਼ਾਂ ਦੇ ਦਰਮਿਆਨ ਅਦੁੱਤੀ ਜਾਗਰੂਕਤਾ ਪੈਦਾ ਕਰ ਰਹੇ ਹਨ। ਭਾਰਤ ਸ਼੍ਰੀਅੰਨ ਦੇ ਖੇਤਰ ਵਿੱਚ ਆਪਣੀ ਵਿਗਿਆਨਿਕ ਖੋਜ ਅਤੇ ਵਿਕਾਸ ਪਹਿਲ ਨੂੰ ਮਜ਼ਬੂਤ ਕਰਨ ਅਤੇ ਹੋਰ ਦੇਸ਼ਾਂ ਦੇ ਨਾਲ ਸਹਿਯੋਗ ਕਰਕੇ ਉਨ੍ਹਾਂ ਨੂੰ ਆਪਣੇ ਦੇਸ਼ਾਂ ਵਿੱਚ ਇਨ੍ਹਾਂ ਫਸਲਾਂ ਨੂੰ ਵਿਕਸਿਤ ਕਰਨ ਵਿੱਚ ਮਦਦ ਕਰਨ ਦੀ ਉਮੀਦ ਕਰ ਰਿਹਾ ਹੈ।
ਇਸ ਤੋਂ ਬਾਅਦ ਸੰਗੀਤ ਦੇ ਰਵਾਇਤੀ ਨਾਚ ਰੂਪਾਂ ਨੂੰ ਦਰਸਾਉਂਣ ਵਾਲੇ ਭਾਰਤੀ ਲੋਕ ਕਲਾਕਾਰਾਂ ਦੇ ਲਾਈਵ ਡਾਂਸ ਪ੍ਰਦਰਸ਼ਨ ਨੂੰ ਦਿਖਾਉਣ ਲਈ ਪ੍ਰਤੀਨਿਧੀਆਂ ਨੂੰ 5 ਸਤੰਬਰ 2023 ਨੂੰ ਸ਼ਿਲਪਾਰਾਮਮ, ਹੈਦਰਾਬਾਦ ਲਿਜਾਇਆ ਜਾਵੇਗਾ। ਪ੍ਰਤੀਨਿਧੀਆਂ ਨੂੰ ਸ਼ਿਲਪਾਰਾਮਮ ਕੈਂਪਸ ਹੈਦਰਾਬਾਦ ਵਿੱਚ ਭਾਰਤ ਦੇ ਪਰੰਪਰਾਗਤ ਉਤਪਾਦਾਂ ਨੂੰ ਦੇਖਣ ਅਤੇ ਉਨ੍ਹਾਂ ਨੂੰ ਖਰੀਦਣ ਦੇ ਮੌਕੇ ਵੀ ਮਿਲਣਗੇ। 6 ਸਤੰਬਰ 2023 ਨੂੰ ਪ੍ਰਤੀਨਿਧੀਆਂ ਨੂੰ ਆਈਸੀਏਆਰ-ਸੀਆਰਆਈਡੀਏ ਹਯਾਥਨਗਰ ਰਿਸਰਚ ਫਾਰਮ ਦੇ ਟੂਰ ‘ਤੇ ਲਿਜਾਇਆ ਜਾਵੇਗਾ, ਜਿੱਥੇ ਉਨ੍ਹਾਂ ਨੂੰ ਖੇਤਾਂ ਵਿੱਚ ਫਸਲਾਂ ਅਤੇ ਉਨ੍ਹਾਂ ਦੇ ਪ੍ਰਬੰਧਨ ਬਾਰੇ ਸੰਖੇਪ ਜਾਣਕਾਰੀ ਦਿੱਤੀ ਜਾਵੇਗੀ। ਵਿਭਾਗ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪ੍ਰਤੀਨਿਧੀਆਂ ਦੀ ਸੁਰੱਖਿਆ ਦੇ ਲਈ ਵਿਸਤ੍ਰਿਤ ਵਿਵਸਥਾ ਕੀਤੀ ਹੈ। ਪ੍ਰਤੀਨਿਧੀ 6-7 ਸਤੰਬਰ 2023 ਨੂੰ ਆਪਣੇ-ਆਪਣੇ ਦੇਸ਼ਾਂ ਦੇ ਲਈ ਰਵਾਨਾ ਹੋਣਗੇ।
*********
ਐੱਸਕੇ/ਐੱਸਐੱਸ/ਐੱਸਐੱਮ
(Release ID: 1954868)
Visitor Counter : 156