ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਸਾਂਸਦ ਸੱਭਿਆਚਾਰਕ ਪ੍ਰੋਗਰਾਮ (Parliamentarian Cultural Programme) ਪ੍ਰਤਿਭਾ ਦਿਖਾਉਣ ਅਤੇ ਸੱਭਿਆਚਾਰਕ ਉਤਸਵ ਵਿੱਚ ਹਿੱਸਾ ਲੈਣ ਲਈ ਇੱਕ ਚੰਗੀ ਪਹਿਲ ਹੈ: ਪ੍ਰਧਾਨ ਮੰਤਰੀ

Posted On: 02 SEP 2023 8:34PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਸਾਂਸਦ ਸੱਭਿਆਚਾਰਕ ਪ੍ਰੋਗਰਾਮ (Parliamentarian Cultural Programme) ਇੱਕ ਚੰਗੀ ਪਹਿਲ ਹੈ, ਜਿੱਥੇ ਵਿਭਿੰਨ ਸੰਸਦੀ ਖੇਤਰਾਂ ਦੇ ਲੋਕਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਸੱਭਿਆਚਾਰਕ ਉਤਸਵ ਵਿੱਚ ਹਿੱਸਾ ਲੈਣ ਦਾ ਅਵਸਰ ਮਿਲਦਾ ਹੈ। ਸ਼੍ਰੀ ਮੋਦੀ ਨੇ ਸਾਰਿਆਂ ਨੂੰ ਇਸ ਵਿੱਚ ਸ਼ਾਮਲ ਪ੍ਰਤੀਭਾਗੀਆਂ ਨੂੰ ਉਤਸ਼ਾਹਿਤ ਕਰਨ ਦੀ ਭੀ ਤਾਕੀਦ ਕੀਤੀ।

 

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;

 

“ਸਾਂਸਦ ਸੱਭਿਆਚਾਰਕ ਪ੍ਰੋਗਰਾਮ (Parliamentarian Cultural Programme) ਇੱਕ ਅੱਛੀ ਪਹਿਲ ਹੈ, ਜਿੱਥੇ ਅਲੱਗ-ਅਲੱਗ ਸੰਸਦੀ ਖੇਤਰ ਦੇ ਲੋਕਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਸੱਭਿਆਚਾਰਕ ਉਤਸਵ ਵਿੱਚ ਭਾਗੀਦਾਰੀ ਦਾ ਅਵਸਰ ਮਿਲਦਾ ਹੈ। ਅੱਜਕਲ੍ਹ ਭਾਜਪਾ ਦੇ ਸਾਂਸਦ ਇਸ ਦੇ ਆਯੋਜਨ ਵਿੱਚ ਜੋਰ-ਸ਼ੋਰ ਨਾਲ ਜੁਟੇ ਹਨ। ਇਸੇ ਲੜੀ ਵਿੱਚ ਮੈਂ ਭੀ ਆਪਣੀ ਕਾਸ਼ੀ ਵਿੱਚ ਇੱਕ ਨਿਮਰ ਪ੍ਰਯਾਸ ਕੀਤਾ ਹੈ। ਮੇਰਾ(ਮੇਰੀ) ਆਪ ਸਭ ਨੂੰ ਆਗਰਹਿ (ਤਾਕੀਦ) ਹੈ ਕਿ ਇਸ ਵਿੱਚ ਸ਼ਾਮਲ ਪ੍ਰਤੀਭਾਗੀਆਂ ਦਾ ਜ਼ਰੂਰ ਉਤਸ਼ਾਹ ਵਧਾਓ।”

 

************

 

ਡੀਐੱਸ/ਐੱਸਟੀ  


(Release ID: 1954473) Visitor Counter : 109