ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਭਾਰਤ ਦੇ ਪਹਿਲੇ ਸੋਲਰ ਮਿਸ਼ਨ, ਆਦਿਤਯ-ਐੱਲ1 (Aditya-L1) ਦੇ ਸਫ਼ਲ ਲਾਂਚ ਦੇ ਲਈ ਇਸਰੋ ਦੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਵਧਾਈਆਂ ਦਿੱਤੀਆਂ
Posted On:
02 SEP 2023 2:40PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਪਹਿਲੇ ਸੋਲਰ ਮਿਸ਼ਨ, ਆਦਿਤਯ-ਐੱਲ1 (Aditya-L1) ਦੇ ਸਫ਼ਲ ਲਾਂਚ ਦੇ ਲਈ ਇਸਰੋ ਦੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਵਧਾਈਆਂ ਦਿੱਤੀਆਂ ਹਨ।
ਇੱਕ ਐਕਸ (X) ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਚੰਦਰਯਾਨ-3 ਦੀ ਸਫ਼ਲਤਾ ਦੇ ਬਾਅਦ, ਭਾਰਤ ਨੇ ਆਪਣੀ ਪੁਲਾੜ ਯਾਤਰਾ ਜਾਰੀ ਰੱਖੀ ਹੈ। ਭਾਰਤ ਦੇ ਪਹਿਲੇ ਸੋਲਰ ਮਿਸ਼ਨ, ਆਦਿਤਯ-ਐੱਲ1 (Aditya-L1) ਦੇ ਸਫ਼ਲ ਲਾਂਚ ਦੇ ਲਈ ਇਸਰੋ (@isro) ਦੇ ਸਾਡੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਵਧਾਈਆਂ। ਸੰਪੂਰਨ ਮਾਨਵਤਾ ਦੇ ਕਲਿਆਣ ਦੇ ਲਈ ਬ੍ਰਹਿਮੰਡ ਦੀ ਬਿਹਤਰ ਸਮਝ ਵਿਕਸਿਤ ਕਰਨ ਦੇ ਕ੍ਰਮ ਵਿੱਚ ਨਿਰੰਤਰ ਸਾਡੇ ਵਿਗਿਆਨਕ ਪ੍ਰਯਾਸ ਚਲਦੇ ਰਹਿਣਗੇ।”
*****
ਡੀਐੱਸ/ਐੱਸਟੀ
(Release ID: 1954441)
Visitor Counter : 105
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam