ਪ੍ਰਧਾਨ ਮੰਤਰੀ ਦਫਤਰ
ਬੰਗਲੁਰੂ ਵਿੱਚ ਇਸਰੋ ਸੈਂਟਰ ਤੋਂ ਵਾਪਸ ਆਉਣ ਦੇ ਬਾਅਦ ਦਿੱਲੀ ਵਿੱਚ ਇਕੱਠ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਦਾ ਮੂਲ-ਪਾਠ
Posted On:
26 AUG 2023 3:30PM by PIB Chandigarh
ਭਾਰਤ ਮਾਤਾ ਕੀ ਜੈ।
ਭਾਰਤ ਮਾਤਾ ਕੀ ਜੈ।
ਭਾਰਤ ਮਾਤਾ ਕੀ ਜੈ।
ਅੱਜ ਸਵੇਰੇ ਮੈਂ ਬੰਗਲੁਰੂ ਵਿੱਚ ਸਾਂ, ਸੁਬ੍ਹਾ ਬਹੁਤ ਜਲਦੀ ਪਹੁੰਚਿਆ ਸਾਂ ਅਤੇ ਤੈਅ ਕੀਤਾ ਸੀ ਕਿ ਭਾਰਤ ਵਿੱਚ ਜਾ ਕੇ ਦੇਸ਼ ਨੂੰ ਇਤਨੀ ਬੜੀ ਸਿੱਧੀ ਦਿਵਾਉਣ ਵਾਲੇ ਵਿਗਿਆਨੀਆਂ ਦੇ ਦਰਸ਼ਨ ਕਰਾਂ ਅਤੇ ਇਸ ਲਈ ਮੈਂ ਸੁਬ੍ਹਾ-ਸੁਬ੍ਹਾ ਉੱਥੇ ਚਲਿਆ ਗਿਆ। ਲੇਕਿਨ ਉੱਥੇ ਜਨਤਾ ਜਨਾਰਦਨ ਨੇ ਸੁਬ੍ਹਾ ਹੀ ਸੂਰਯੋਦਯ(ਸੂਰਜ ਚੜ੍ਹਨ) ਤੋਂ ਭੀ ਪਹਿਲਾਂ ਹੱਥ ਵਿੱਚ ਤਿਰੰਗਾ ਲੈ ਕੇ ਚੰਦਰਯਾਨ ਦੀ ਸਫ਼ਲਤਾ ਦਾ ਜਿਸ ਪ੍ਰਕਾਰ ਦਾ ਉਤਸਵ ਮਨਾਇਆ, ਉਹ ਬਹੁਤ ਹੀ ਪ੍ਰੇਰਿਤ ਕਰਨ ਵਾਲਾ ਸੀ ਅਤੇ ਕਦੇ ਸਖ਼ਤ ਧੁੱਪ ਵਿੱਚ ਸੂਰਜ ਬਰਾਬਰ ਤਪ ਰਿਹਾ ਹੈ ਅਤੇ ਇਸ ਮਹੀਨੇ ਦੀ ਧੁੱਪ ਤਾਂ ਚਮੜੀ ਨੂੰ ਭੀ ਚੀਰ ਦਿੰਦੀ ਹੈ। ਐਸੀ ਸਖ਼ਤ ਧੁੱਪ ਵਿੱਚ ਆਪ ਸਭ ਦਾ ਇੱਥੇ ਆਉਣਾ ਅਤੇ ਚੰਦਰਯਾਨ ਦੀ ਸਫ਼ਲਤਾ ਨੂੰ ਸੈਲੀਬ੍ਰੇਟ ਕਰਨਾ ਅਤੇ ਮੈਨੂੰ ਭੀ ਸੈਲੀਬ੍ਰੇਸ਼ਨ ਵਿੱਚ ਹਿੱਸੇਦਾਰ ਬਣਨ ਦਾ ਸੁਭਾਗ ਮਿਲੇ, ਇਹ ਭੀ ਮੇਰਾ ਸੁਭਾਗ ਹੈ। ਅਤੇ ਮੈਂ ਇਸ ਦੇ ਲਈ ਆਪ ਸਭ ਦਾ ਅਭਿਨੰਦਨ ਕਰਦਾ ਹਾਂ।
ਅੱਜ ਜਦੋਂ ਮੈਂ ਇਸਰੋ ‘ਤੇ ਸੁਬ੍ਹਾ ਪਹੁੰਚਿਆ ਸਾਂ ਤਾਂ ਚੰਦਰਯਾਨ ਦੁਆਰਾ ਜੋ ਤਸਵੀਰਾਂ ਲਈਆਂ ਗਈਆਂ ਸਨ, ਉਨ੍ਹਾਂ ਤਸਵੀਰਾਂ ਨੂੰ ਪਹਿਲੀ ਵਾਰ ਰਿਲੀਜ਼ ਕਰਨ ਦਾ ਭੀ ਮੈਨੂੰ ਸੁਭਾਗ ਮਿਲਿਆ। ਸ਼ਾਇਦ ਹੁਣ ਤਾਂ ਤੁਸੀਂ ਭੀ ਟੀਵੀ ‘ਤੇ ਉਹ ਤਸਵੀਰਾਂ ਦੇਖੀਆਂ ਹੋਣਗੀਆਂ। ਉਹ ਖੂਬਸੂਰਤ ਤਸਵੀਰਾਂ ਆਪਣੇ ਆਪ ਵਿੱਚ ਇੱਕ ਬਹੁਤ ਬੜੀ ਵਿਗਿਆਨਿਕ ਸਫ਼ਲਤਾ ਦੀ ਇੱਕ ਜਿਊਂਦੀ ਜਾਗਦੀ ਤਸਵੀਰ ਸਾਡੇ ਸਾਹਮਣੇ ਪ੍ਰਸਤੁਤ ਹੋਈ। ਆਮ ਤੌਰ ‘ਤੇ ਇੱਕ ਪਰੰਪਰਾ ਹੈ ਦੁਨੀਆ ਵਿੱਚ ਕਿ ਇਸ ਪ੍ਰਕਾਰ ਦੇ ਸਫ਼ਲ ਅਭਿਯਾਨ ਦੇ ਨਾਲ ਕੁਝ ਪੁਆਇੰਟ ਦਾ ਕੋਈ ਇਨ੍ਹਾਂ ਨੂੰ ਇਨਾਮ ਦਿੱਤਾ ਜਾਵੇ ਤਾਂ ਬਹੁਤ ਸੋਚਣ ਦੇ ਬਾਅਦ ਮੈਨੂੰ ਲਗਿਆ ਅਤੇ ਜਿੱਥੇ ਚੰਦਰਯਾਨ-3 ਨੇ ਲੈਂਡ ਕੀਤਾ ਹੋਇਆ ਹੈ ਉਸ ਪੁਆਇੰਟ ਨੂੰ ਇੱਕ ਨਾਮ ਦਿੱਤਾ ਗਿਆ ਅਤੇ ਨਾਮ ਦਿੱਤਾ ਹੈ ‘ਸ਼ਿਵਸ਼ਕਤੀ’ ਅਤੇ ਜਦੋਂ ਸ਼ਿਵ ਕੀ ਬਾਤ ਹੁੰਦੀ ਹੈ ਤਾਂ ਸ਼ੁਭਮ ਹੁੰਦਾ ਹੈ ਅਤੇ ਸ਼ਕਤੀ ਕੀ ਬਾਤ ਹੁੰਦੀ ਹੈ ਤਾਂ ਮੇਰੇ ਦੇਸ਼ ਦੀ ਨਾਰੀ ਸ਼ਕਤੀ ਕੀ ਬਾਤ ਹੁੰਦੀ ਹੈ। ਜਦੋਂ ਸ਼ਿਵ ਕੀ ਬਾਤ ਹੁੰਦੀ ਹੈ ਤਾਂ ਹਿਮਾਲਿਆ ਯਾਦ ਆਉਂਦਾ ਹੈ ਅਤੇ ਸ਼ਕਤੀ ਕੀ ਬਾਤ ਹੁੰਦੀ ਹੈ ਤਾਂ ਕੰਨਿਆਕੁਮਾਰੀ ਯਾਦ ਆਉਂਦਾ ਹੈ, ਹਿਮਾਲਿਆ ਤੋਂ ਕੰਨਿਆਕੁਮਾਰੀ ਤੱਕ ਦੀ ਇਸ ਭਾਵਨਾ ਨੂੰ ਉਸ ਪੁਆਇੰਟ ਵਿੱਚ ਪ੍ਰਤੀਬਿੰਬਿਤ ਕਰਨ ਦੇ ਲਈ ਇਸ ਦਾ ਨਾਮ ‘ਸ਼ਿਵ ਸ਼ਕਤੀ’ ਤੈਅ ਕੀਤਾ ਹੈ।
ਇਸ ਦੇ ਨਾਲ ਹੀ 2019 ਵਿੱਚ ਚੰਦਰਯਾਨ-2 ਉਸ ਸਮੇਂ ਇਹ ਨਾਮ ਰੱਖਣ ਦੀ ਚਰਚਾ ਮੇਰੇ ਸਾਹਮਣੇ ਆਈ ਸੀ, ਲੇਕਿਨ ਮਨ ਤਿਆਰ ਨਹੀਂ ਸੀ, ਅੰਦਰ ਹੀ ਅੰਦਰ ਮਨ ਨੇ ਸੰਕਲਪ ਲਿਆ ਸੀ ਕਿ ਪੁਆਇੰਟ 2 ਨੂੰ ਭੀ ਨਾਮ ਤਦ ਮਿਲੇਗਾ, ਜਦੋਂ ਅਸੀਂ ਸੱਚੇ ਅਰਥ ਵਿੱਚ ਸਾਡੀ ਯਾਤਰਾ ਵਿੱਚ ਸਫ਼ਲ ਹੋਵਾਂਗੇ। ਅਤੇ ਚੰਦਰਯਾਨ-3 ਵਿੱਚ ਸਫ਼ਲ ਹੋ ਗਏ ਤਾਂ ਅੱਜ ਚੰਦਰਯਾਨ-2 ਦਾ ਜੋ ਪੁਆਇੰਟ ਸੀ, ਉਸ ਦਾ ਵੀ ਨਾਮਕਰਣ ਕੀਤਾ ਅਤੇ ਉਸ ਪੁਆਇੰਟ ਦਾ ਨਾਮ ਰੱਖਿਆ ਹੈ ‘ਤਿਰੰਗਾ।’ ਹਰ ਸੰਕਟਾਂ ਨਾਲ ਜੂਝਣ ਦੀ ਸਮਰੱਥਾ ਤਿਰੰਗਾ ਦਿੰਦਾ ਹੈ, ਹਰ ਸੁਪਨੇ ਨੂੰ ਸਾਕਾਰ ਕਰਨ ਦੀ ਪ੍ਰੇਰਣਾ ਤਿਰੰਗਾ ਦਿੰਦਾ ਹੈ ਅਤੇ ਇਸ ਲਈ ਚੰਦਰਯਾਨ-2 ਵਿੱਚ ਵਿਫ਼ਲਤਾ ਮਿਲੀ ਚੰਦਰਯਾਨ 3 ਵਿੱਚ ਸਫ਼ਲਤਾ ਮਿਲੀ ਤਾਂ ਪ੍ਰੇਰਣਾ ਬਣ ਗਈ ਤਿਰੰਗਾ। ਅਤੇ ਇਸ ਲਈ ਚੰਦਰਯਾਨ-2 ਦੇ ਪੁਆਇੰਟ ਨੂੰ ਹੁਣ ਤਿਰੰਗਾ ਦੇ ਰੂਪ ਵਿੱਚ ਜਾਣਿਆ ਜਾਵੇਗਾ। ਹੋਰ ਭੀ ਇੱਕ ਮਹੱਤਵਪੂਰਨ ਬਾਤ ਅੱਜ ਸੁਬ੍ਹਾ ਮੈਂ ਕਹੀ ਹੈ, 23 ਅਗਸਤ ਭਾਰਤ ਦੀ ਵਿਗਿਆਨਿਕ ਵਿਕਾਸ ਯਾਤਰਾ ਵਿੱਚ ਇੱਕ ਮੀਲ ਦਾ ਪੱਥਰ ਹੈ ਅਤੇ ਇਸ ਲਈ ਹਰ ਵਰ੍ਹੇ ਭਾਰਤ 23 ਅਗਸਤ ਨੂੰ National Space Day ਦੇ ਰੂਪ ਵਿੱਚ ਮਨਾਏਗਾ।
ਸਾਥੀਓ,
ਮੈਂ ਪਿਛਲੇ ਦਿਨੀਂ BRICS Summit ਦੇ ਲਈ ਸਾਊਥ ਅਫਰੀਕਾ ਵਿੱਚ ਸਾਂ, ਇਸ ਵਾਰ ਸਾਊਥ ਅਫਰੀਕਾ ਦੇ BRICS Summit ਦੇ ਨਾਲ-ਨਾਲ ਪੂਰੇ ਅਫਰੀਕਾ ਨੂੰ ਭੀ ਉੱਥੇ ਨਿਮੰਤ੍ਰਿਤ ਕੀਤਾ(ਸੱਦਿਆ) ਗਿਆ ਸੀ। ਅਤੇ BRICS Summit ਵਿੱਚ ਮੈਂ ਦੇਖਿਆ ਸ਼ਾਇਦ ਹੀ ਦੁਨੀਆ ਦਾ ਕੋਈ ਵਿਅਕਤੀ ਹੋਵੇ, ਜਿਸ ਨੇ ਚੰਦਰਯਾਨ ਕੀ ਬਾਤ ਨਾ ਕੀਤੀ ਹੋਵੇ, ਵਧਾਈ ਨਾ ਦਿੱਤੀ ਹੋਵੇ ਅਤੇ ਜੋ ਵਧਾਈਆਂ ਮੈਨੂੰ ਉੱਥੇ ਮਿਲੀਆਂ ਹਨ, ਉਹ ਆਉਂਦੇ ਹੀ ਮੈਂ ਸਾਰੇ ਵਿਗਿਆਨੀਆਂ ਦੇ ਸਾਹਮਣੇ ਉਨ੍ਹਾਂ ਨੂੰ ਸਪੁਰਦ ਕਰ ਦਿੱਤੀਆਂ ਹਨ ਅਤੇ ਆਪ ਸਭ ਨੂੰ ਭੀ ਸਪੁਰਦ ਕਰ ਰਿਹਾ ਹਾਂ ਕਿ ਪੂਰੇ ਵਿਸ਼ਵ ਨੇ ਵਧਾਈਆਂ ਭੇਜੀਆਂ ਹਨ।
ਸਾਥੀਓ,
ਹਰ ਕੋਈ ਇਹ ਜਾਣਨ ਦਾ ਪ੍ਰਯਾਸ ਕਰਦਾ ਸੀ ਚੰਦਰਯਾਨ ਦੀ ਇਸ ਯਾਤਰਾ ਦੇ ਸਬੰਧ ਵਿੱਚ, ਇਹ ਕਾਲਜਯੀ ਉਪਲਬਧੀ ਦੇ ਸਬੰਧ ਵਿੱਚ ਅਤੇ ਨਵਾਂ ਭਾਰਤ, ਨਵੇਂ ਸੁਪਨੇ, ਨਵੇਂ ਸੰਕਲਪ ਅਤੇ ਨਵੀਂ ਸਿੱਧੀ ਇੱਕ ਦੇ ਬਾਅਦ ਇੱਕ ਦੁਨੀਆ ਦੇ ਅੰਦਰ ਇੱਕ ਨਵਾਂ ਪ੍ਰਭਾਵ, ਆਪਣੇ ਭਾਰਤ ਦੇ ਤਿਰੰਗੇ ਦੀ ਸਮਰੱਥਾ ਆਪਣੀਆਂ ਸਫ਼ਲਤਾਵਾਂ ਦੇ ਅਧਾਰ ‘ਤੇ, achievements ਦੇ ਅਧਾਰ ‘ਤੇ ਅੱਜ ਦੁਨੀਆ ਅਨੁਭਵ ਭੀ ਕਰ ਰਹੀ ਹੈ, ਸਵੀਕਾਰ ਭੀ ਕਰ ਰਹੀ ਹੈ ਅਤੇ ਸਨਮਾਨ ਭੀ ਦੇ ਰਹੀ ਹੈ।
ਸਾਥੀਓ,
BRICS Summit ਦੇ ਬਾਅਦ ਮੇਰਾ ਗ੍ਰੀਸ ਜਾਣਾ ਹੋਇਆ, 40 ਸਾਲ ਬੀਤ ਗਏ ਭਾਰਤ ਦੇ ਕਿਸੇ ਪ੍ਰਧਾਨ ਮੰਤਰੀ ਨੇ ਗ੍ਰੀਸ ਦੀ ਯਾਤਰਾ ਨਹੀਂ ਕੀਤੀ ਸੀ। ਮੇਰਾ ਸੁਭਾਗ ਹੈ ਕਿ ਬਹੁਤ ਸਾਰੇ ਕੰਮ ਜੋ ਛੁਟ ਜਾਂਦੇ ਹਨ, ਉਹ ਮੈਨੂੰ ਹੀ ਕਰਨੇ ਹੁੰਦੇ ਹਨ। ਗ੍ਰੀਸ ਵਿੱਚ ਭੀ ਜਿਸ ਪ੍ਰਕਾਰ ਨਾਲ ਭਾਰਤ ਦਾ ਮਾਨ-ਸਨਮਾਨ, ਭਾਰਤ ਦੀ ਸਮਰੱਥਾ ਅਤੇ ਗ੍ਰੀਸ ਨੂੰ ਲਗਦਾ ਹੈ ਕਿ ਭਾਰਤ ਅਤੇ ਗ੍ਰੀਸ ਦੀ ਦੋਸਤੀ, ਗ੍ਰੀਸ ਇੱਕ ਪ੍ਰਕਾਰ ਨਾਲ ਯੂਰੋਪ ਦਾ ਪ੍ਰਵੇਸ਼ ਦੁਆਰ ਬਣੇਗਾ ਅਤੇ ਭਾਰਤ ਅਤੇ ਗ੍ਰੀਸ ਦੀ ਦੋਸਤੀ, ਭਾਰਤ ਅਤੇ ਯੂਰੋਪੀਅਨ ਯੂਨੀਅਨ ਦੇ ਰਿਸ਼ਤਿਆਂ ਨੂੰ ਮਜ਼ਬੂਤੀ ਦੇਣ ਦਾ ਇੱਕ ਬਹੁਤ ਬੜਾ ਮਾਧਿਅਮ ਬਣੇਗਾ।
ਸਾਥੀਓ,
ਆਉਣ ਵਾਲੇ ਦਿਨਾਂ ਵਿੱਚ ਕੁਝ ਜ਼ਿੰਮੇਵਾਰੀਆਂ ਸਾਡੀਆਂ ਭੀ ਹਨ। ਵਿਗਿਆਨੀਆਂ ਨੇ ਸਾਡਾ ਕੰਮ ਕੀਤਾ ਹੈ। ਸੈਟੇਲਾਈਟ ਹੋਵੇ, ਚੰਦਰਯਾਨ ਦੀ ਯਾਤਰਾ ਹੋਵੇ, ਸਾਧਾਰਣ ਮਾਨਵੀ ਦੇ ਜੀਵਨ ਵਿੱਚ ਇਸ ਦਾ ਬਹੁਤ ਬੜਾ ਪ੍ਰਭਾਵ ਹੁੰਦਾ ਹੈ ਅਤੇ ਇਸ ਲਈ ਇਸ ਵਾਰ ਮੇਰੇ ਦੇਸ਼ ਦੀ ਯੁਵਾ ਸ਼ਕਤੀ ਦੀ ਵਿਗਿਆਨ ਦੇ ਪ੍ਰਤੀ ਰੁਚੀ ਵਧੇ, ਟੈਕਨੋਲੋਜੀ ਦੇ ਪ੍ਰਤੀ ਰੁਚੀ ਵਧੇ, ਸਾਨੂੰ ਇਸ ਬਾਤ ਨੂੰ ਅੱਗੇ ਲੈ ਜਾਣਾ ਹੈ ਅਸੀਂ ਸਿਰਫ਼ ਉਤਸਵ, ਉਤਸ਼ਾਹ, ਉਮੰਗ, ਨਵੀਂ ਊਰਜਾ ਸਿਰਫ਼ ਇਤਨੇ ਨਾਲ ਅਟਕਣ ਵਾਲੇ ਲੋਕ ਨਹੀਂ ਹਾਂ, ਅਸੀਂ ਇੱਕ ਸਫ਼ਲਤਾ ਪ੍ਰਾਪਤ ਕਰਦੇ ਹਾਂ ਤਾਂ ਉੱਥੇ ਮਜ਼ਬੂਤ ਕਦਮ ਰੱਖ ਕੇ ਨਵੀਂ ਉਛਾਲ ਦੇ ਲਈ ਤਿਆਰ ਹੋ ਜਾਂਦੇ ਹਾਂ। ਅਤੇ ਇਸ ਲਈ, ਗੁਡ ਗਵਰਨੈਂਸ ਦੇ ਲਈ, ਲਾਸਟ ਮਾਇਲ ਡਿਲਿਵਰੀ ਦੇ ਲਈ, ਸਾਧਾਰਣ ਮਾਨਵੀ ਦੀ ਜ਼ਿੰਦਗੀ ਵਿੱਚ ਸੁਧਾਰ ਦੇ ਲਈ ਇਹ ਸਪੇਸ ਸਾਇੰਸ ਕਿਵੇਂ ਕੰਮ ਆ ਸਕਦਾ ਹੈ, ਇਹ ਸੈਟੇਲਾਈਟ ਕਿਵੇਂ ਕੰਮ ਆ ਸਕਦੇ ਹਨ, ਇਹ ਸਾਡੀ ਯਾਤਰਾ ਕਿਵੇਂ ਉਪਯੋਗੀ ਹੋ ਸਕਦੀ ਹੈ, ਉਸ ਨੂੰ ਸਾਨੂੰ ਅੱਗੇ ਵਧਾਉਣਾ ਹੈ। ਅਤੇ ਇਸ ਲਈ ਮੈਂ ਸਰਕਾਰ ਦੇ ਸਾਰੇ ਵਿਭਾਗਾਂ ਨੂੰ ਸੂਚਿਤ ਕਰ ਰਿਹਾ ਹਾਂ ਕਿ ਉਹ ਆਪਣੇ-ਆਪਣੇ ਵਿਭਾਗ ਵਿੱਚ ਜੋ ਜਨ-ਸਾਧਾਰਣ ਨਾਲ ਜੁੜੇ ਕੰਮ ਹਨ, ਉਨ੍ਹਾਂ ਕੰਮਾਂ ਵਿੱਚ ਸਪੇਸ ਸਾਇੰਸ ਦਾ, ਸਪੇਸ ਟੈਕਨੋਲੋਜੀ ਦਾ ਸੈਟੇਲਾਈਟ ਦੀ ਸਮਰੱਥਾ ਦੀ ਡਿਲਿਵਰੀ ਵਿੱਚ ਕਿਵੇਂ ਉਪਯੋਗ ਕਰਨ, quick response ‘ਤੇ ਕਿਵੇਂ ਉਪਯੋਗ ਕਰਨ, ਟ੍ਰਾਂਸਪੇਰੈਂਸੀ ਵਿੱਚ ਕਿਵੇਂ ਉਪਯੋਗ ਕਰਨ, perfection ਵਿੱਚ ਕਿਵੇਂ ਉਪਯੋਗ ਕਰਨ, ਉਨ੍ਹਾਂ ਸਾਰੀਆਂ ਬਾਤਾਂ ਦੀ ਤਰਫ਼ ਉਹ ਆਪਣੀਆਂ ਸਮੱਸਿਆਵਾਂ ਨੂੰ ਖੋਜ ਕੇ ਕੱਢਣ।
ਅਤੇ ਮੈਂ ਦੇਸ਼ ਦੇ ਨੌਜਵਾਨਾਂ ਦੇ ਲਈ ਆਉਣ ਵਾਲੇ ਦਿਨਾਂ ਵਿੱਚ hackathon organize ਕਰਨਾ ਚਾਹੁੰਦਾ ਹਾਂ। ਪਿਛਲੇ ਦਿਨੀਂ ਕਈ hackathon ਵਿੱਚ ਦੇਸ਼ ਦੇ ਲੱਖਾਂ ਵਿਦਿਆਰਥੀਆਂ ਨੇ 30-30, 40-40 ਘੰਟੇ ਨੌਨ-ਸਟੌਪ ਕੰਮ ਕਰਕੇ ਵਧੀਆ-ਵਧੀਆ ਆਇਡੀਆ ਦਿੱਤੇ ਹਨ ਅਤੇ ਇਸ ਵਿੱਚੋਂ ਇੱਕ ਵਾਤਾਵਰਣ ਪੈਦਾ ਹੋਇਆ ਹੈ। ਮੈਂ ਆਉਣ ਵਾਲੇ ਦਿਨਾਂ ਵਿੱਚ ਐਸੇ hackathon ਦੀ ਬੜੀ ਲੜੀ (श्रृंखला) ਚਲਾਉਣਾ ਚਾਹੁੰਦਾ ਹਾਂ ਤਾਕਿ ਦੇਸ਼ ਦਾ ਜੋ young mind ਹੈ, young talent ਹੈ ਅਤੇ ਜਨ ਸਾਧਾਰਣ ਦੀਆਂ ਮੁਸੀਬਤਾਂ ਹਨ ਇਸ ਦੇ solution ਦੇ ਲਈ space science, satellite, technology ਉਸ ਦਾ ਉਪਯੋਗ ਕਰੀਏ, ਉਸ ਦਿਸ਼ਾ ਵਿੱਚ ਅਸੀਂ ਕੰਮ ਕਰਾਂਗੇ।
ਇਸ ਦੇ ਨਾਲ-ਨਾਲ ਸਾਨੂੰ ਨਵੀਂ ਪੀੜ੍ਹੀ ਨੂੰ ਭੀ ਵਿਗਿਆਨ ਦੀ ਤਰਫ਼ ਆਕਰਸ਼ਿਤ ਕਰਨਾ ਹੈ। 21ਵੀਂ ਸਦੀ ਟੈਕਨੋਲੋਜੀ ਡ੍ਰਾਇਵੇਨ ਹੈ ਅਤੇ ਦੁਨੀਆ ਵਿੱਚ ਉਹੀ ਦੇਸ਼ ਅੱਗੇ ਵਧਣ ਵਾਲਾ ਹੈ, ਜਿਸ ਦੀ ਸਾਇੰਸ ਅਤੇ ਟੈਕਨੋਲੋਜੀ ਵਿੱਚ ਮਹਾਰਥ ਹੋਵੇਗੀ। ਅਤੇ ਇਸ ਲਈ ਸਮੇਂ ਦੀ ਮੰਗ ਹੈ ਕਿ 2047 ਵਿੱਚ ਸਾਡੇ ਦੇਸ਼ ਨੂੰ ਵਿਕਸਿਤ ਭਾਰਤ ਬਣਾਉਣ ਦੇ ਸੁਪਨੇ ਨੂੰ ਪਾਰ ਕਰਨ ਦੇ ਲਈ ਸਾਨੂੰ ਸਾਇੰਸ ਅਤੇ ਟੈਕਨੋਲੋਜੀ ਦੇ ਰਾਹ ‘ਤੇ ਹੋਰ ਅਧਿਕ ਮਜ਼ਬੂਤੀ ਨਾਲ ਅੱਗੇ ਵਧਣਾ ਹੈ। ਸਾਡੀ ਨਵੀਂ ਪੀੜ੍ਹੀ ਨੂੰ ਬਚਪਨ ਤੋਂ ਹੀ ਸਾਇੰਟਿਫਿਕ ਟੈਂਪਰ ਦੇ ਨਾਲ ਅੱਗੇ ਵਧਣ ਦੇ ਲਈ ਤਿਆਰ ਕਰਨਾ ਹੈ। ਅਤੇ ਇਸ ਲਈ ਇਹ ਜੋ ਬੜੀ ਸਫ਼ਲਤਾ ਮਿਲੀ ਹੈ, ਇਹ ਜੋ ਉਮੰਗ ਹੈ, ਉਤਸ਼ਾਹ ਹੈ ਉਸ ਨੂੰ ਹੁਣ ਸ਼ਕਤੀ ਵਿੱਚ ਚੈਨਲਾਇਜ਼ ਕਰਨਾ ਹੈ ਅਤੇ ਸ਼ਕਤੀ ਵਿੱਚ ਚੈਨਲਾਇਜ਼ ਕਰਨ ਦੇ ਲਈ MyGov ‘ਤੇ 1 ਸਤੰਬਰ ਤੋਂ ਇੱਕ ਕੁਇਜ਼ ਕੰਪੀਟੀਸ਼ਨ ਸ਼ੁਰੂ ਹੋਵੇਗਾ, ਤਾਕਿ ਸਾਡੇ ਨੌਜਵਾਨ ਛੋਟੇ-ਛੋਟੇ ਸਵਾਲ-ਜਵਾਬ ਦੇਖਣਗੇ ਤਾਂ ਉਨ੍ਹਾਂ ਦੀ ਹੌਲ਼ੀ-ਹੌਲ਼ੀ ਉਸ ਵਿੱਚ ਰੁਚੀ ਬਣੇਗੀ। ਅਤੇ ਜੋ ਨਵੀਂ education policy ਹੈ, ਉਸ ਨੇ ਸਾਇੰਸ ਅਤੇ ਟੈਕਨੋਲੋਜੀ ਦੇ ਲਈ ਬਹੁਤ ਭਰਪੂਰ ਵਿਵਸਥਾ ਕਰਕੇ ਰੱਖੀ ਹੋਈ ਹੈ। ਸਾਡੀ ਨਵੀਂ ਸਿੱਖਿਆ ਨੀਤੀ ਇਸ ਨੂੰ ਬਹੁਤ ਅਧਿਕ ਬਲ ਦੇਣ ਵਾਲੀ ਸਿੱਖਿਆ ਨੀਤੀ ਹੈ ਅਤੇ ਉਸ ਵਿੱਚ ਜਾਣ ਦੇ ਲਈ ਇੱਕ ਰਸਤਾ ਬਣੇਗਾ, ਸਾਡਾ ਕੁਇਜ਼ ਕੰਪੀਟੀਸ਼ਨ। ਮੈਂ ਅੱਜ ਇੱਥੋਂ ਦੇਸ਼ ਦੇ ਨੌਜਵਾਨਾਂ ਨੂੰ, ਮੇਰੇ ਦੇਸ਼ ਦੇ ਵਿਦਿਆਰਥੀਆਂ ਨੂੰ ਅਤੇ ਹਰ ਸਕੂਲ ਨੂੰ ਮੈਂ ਕਹਾਂਗਾ ਕਿ ਸਕੂਲ ਦਾ ਇੱਕ ਕਾਰਜਕ੍ਰਮ ਬਣੇ ਕਿ ਇਹ ਚੰਦਰਯਾਨ ਨਾਲ ਜੁੜਿਆ ਹੋਇਆ ਜੋ ਕੁਇਜ਼ ਕੰਪੀਟੀਸ਼ਨ ਹੈ, ਉਸ ਕੁਇਜ਼ ਕੰਪੀਟੀਸ਼ਨ ਵਿੱਚ ਵਧ-ਚੜ੍ਹ ਕੇ ਹਿਸਾ ਲੈਣ। ਦੇਸ਼ ਦੇ ਕਰੋੜਾਂ-ਕਰੋੜਾਂ ਯੁਵਾ ਇਸ ਦਾ ਹਿੱਸਾ ਬਣਨ ਅਤੇ ਅਸੀਂ ਇਸ ਨੂੰ ਅੱਗੇ ਲੈ ਜਾਈਏ, ਮੈਂ ਸਮਝਦਾ ਹਾਂ ਇਹ ਬਹੁਤ ਬੜਾ ਪਰਿਣਾਮ ਦੇਵੇਗਾ।
ਅੱਜ ਮੇਰੇ ਸਾਹਮਣੇ ਆਪ ਸਭ ਆਏ ਹੋ ਤਾਂ ਇੱਕ ਹੋਰ ਬਾਤ ਦੀ ਤਰਫ਼ ਮੈਂ ਤੁਹਾਡਾ ਧਿਆਨ ਆਕਰਸ਼ਿਤ ਕਰਨਾ ਚਾਹੁੰਦਾ ਹਾਂ। ਵਿਸ਼ਵ ਦੀ ਭਾਰਤ ਦੇ ਪ੍ਰਤੀ ਇੱਕ ਬਹੁਤ ਜਗਿਆਸਾ ਵਧੀ ਹੈ, ਆਕਰਸ਼ਣ ਵਧਿਆ ਹੈ, ਵਿਸ਼ਵਾਸ ਵਧਿਆ ਹੈ, ਲੇਕਿਨ ਇਨ੍ਹਾਂ ਸਭ ਦੇ ਬਾਵਜੂਦ ਭੀ ਕੁਝ ਮੌਕੇ ਹੁੰਦੇ ਹਨ, ਜਦੋਂ ਉਸ ਨੂੰ ਇਨ੍ਹਾਂ ਚੀਜ਼ਾਂ ਦੀ ਅਨੁਭੂਤੀ ਹੋਣੀ ਚਾਹੀਦੀ ਹੈ। ਸਾਡੇ ਸਭ ਦੇ ਸਾਹਮਣੇ ਤਤਕਾਲ ਇੱਕ ਅਵਸਰ ਆਉਣ ਵਾਲਾ ਹੈ ਅਤੇ ਖਾਸ ਕਰਕੇ ਦਿੱਲੀਵਾਸੀਆਂ ਦੇ ਲਈ ਅਵਸਰ ਆਉਣ ਵਾਲਾ ਹੈ ਅਤੇ ਉਹ ਹੈ ਜੀ-20 ਸਮਿਟ। ਇੱਕ ਪ੍ਰਕਾਰ ਨਾਲ ਵਿਸ਼ਵ ਦੀ ਬਹੁਤ ਬੜੀ ਨਿਰਣਾਇਕ ਲੀਡਰਸ਼ਿਪ, ਇਹ ਸਾਡੀ ਦਿੱਲੀ ਦੀ ਧਰਤੀ ‘ਤੇ ਹੋਵੇਗੀ, ਹਿੰਦੁਸਤਾਨ ਵਿੱਚ ਹੋਵੇਗੀ। ਪੂਰਾ ਭਾਰਤ ਯਜਮਾਨ ਹੈ, ਲੇਕਿਨ ਮਹਿਮਾਨ ਤਾਂ ਦਿੱਲੀ ਆਉਣ ਵਾਲੇ ਹਨ।
ਜੀ-20 ਦੀ ਮੇਜ਼ਬਾਨੀ, ਪੂਰਾ ਦੇਸ਼ ਮੇਜ਼ਬਾਨ ਹੈ, ਲੇਕਿਨ ਜ਼ਿਆਦਾ ਤੋਂ ਜ਼ਿਆਦਾ ਜ਼ਿੰਮੇਦਾਰੀ ਮੇਰੇ ਦਿੱਲੀ ਦੇ ਭਾਈ-ਭੈਣਾਂ ਦੀ ਹੈ, ਮੇਰੇ ਦਿੱਲੀ ਦੇ ਨਾਗਰਿਕਾਂ ਦੀ ਹੈ। ਅਤੇ ਇਸ ਲਈ ਦੇਸ਼ ਦੀ ਸਾਖ ‘ਤੇ ਰੱਤੀ ਭਰ ਭੀ ਆਂਚ ਨਾ ਆਵੇ, ਇਹ ਸਾਡੀ ਦਿੱਲੀ ਨੂੰ ਕਰਕੇ ਦਿਖਾਉਣਾ ਹੈ। ਦੇਸ਼ ਦੀ ਆਨ-ਬਾਨ-ਸ਼ਾਨ ਦਾ ਝੰਡਾ ਉੱਚਾ ਕਰਨ ਦਾ ਸੁਭਾਗ ਮੇਰੇ ਦਿੱਲੀ ਦੇ ਭਾਈ-ਭੈਣਾਂ ਦੇ ਪਾਸ ਹੈ। ਅਤੇ ਇਤਨੀ ਬੜੀ ਮਾਤਰਾ ਵਿੱਚ ਵਿਸ਼ਵ ਤੋਂ ਮਹਿਮਾਨ ਆਉਂਦੇ ਹਨ ਤਾਂ ਅਸੁਵਿਧਾ ਤਾਂ ਹੁੰਦੀ ਹੀ ਹੁੰਦੀ ਹੈ ਆਪਣੇ ਘਰ ਵਿੱਚ ਅਗਰ 5-7 ਮਹਿਮਾਨ ਆ ਜਾਣ ਤਾਂ ਘਰ ਦੇ ਲੋਕ ਮੁੱਖ ਸੋਫਾ ‘ਤੇ ਨਹੀਂ ਬੈਠਦੇ, ਬਗਲ ਵਾਲੀ ਛੋਟੀ ਜਿਹੀ ਚੇਅਰ ‘ਤੇ ਬੈਠ ਜਾਂਦੇ ਹਨ, ਕਿਉਂਕਿ ਮਹਿਮਾਨ ਨੂੰ ਜਗ੍ਹਾ ਦਿੰਦੇ ਹਾਂ। ਸਾਡੇ ਇੱਥੇ ਭੀ ਅਤਿਥਿ ਦੇਵੋ ਭਵ (अतिथि देवो भव) ਦੇ ਸਾਡੇ ਸੰਸਕਾਰ ਹਨ, ਸਾਡੀ ਤਰਫ਼ ਤੋਂ ਜਿਤਨਾ ਜ਼ਿਆਦਾ ਮਾਨ, ਸਨਮਾਨ, ਸੁਆਗਤ ਅਸੀਂ ਦੁਨੀਆ ਨੂੰ ਦੇਵਾਂਗੇ ਉਹ ਸਨਮਾਨ ਆਪਣਾ ਵਧਾਉਣ ਵਾਲੇ ਹਨ, ਸਾਡਾ ਗੌਰਵ ਵਧਾਉਣ ਵਾਲੇ ਹਨ, ਸਾਡੀ ਸਾਖ ਵਧਾਉਣ ਵਾਲੇ ਹਨ ਅਤੇ ਇਸ ਲਈ ਸਤੰਬਰ ਵਿੱਚ 5 ਤਾਰੀਖ ਤੋਂ ਲੈ ਕੇ 15 ਤਾਰੀਖ ਤੱਕ ਬਹੁਤ ਸਾਰੀਆਂ ਗਤੀਵਿਧੀਆਂ ਇੱਥੇ ਰਹਿਣਗੀਆਂ। ਮੈਂ ਦਿੱਲੀਵਾਸੀਆਂ ਤੋਂ ਆਉਣ ਵਾਲੇ ਦਿਨਾਂ ਵਿੱਚ ਜੋ ਅਸੁਵਿਧਾ ਹੋਣ ਵਾਲੀ ਹੈ, ਉਸ ਦੀ ਖਿਮਾ-ਜਾਚਨਾ ਅੱਜ ਹੀ ਕਰ ਲੈਂਦਾ ਹੈਂ।
ਅਤੇ ਮੈਂ ਉਨ੍ਹਾਂ ਨੂੰ ਆਗ੍ਰਹ (ਤਾਕੀਦ) ਕਰਦਾ ਹਾਂ ਇਹ ਮਹਿਮਾਨ ਸਾਡੇ ਸਭ ਦੇ ਹਨ, ਸਾਨੂੰ ਥੋੜ੍ਹੀ ਤਕਲੀਫ ਹੋਵੇਗੀ, ਥੋੜ੍ਹੀ ਅਸੁਵਿਧਾ ਹੋਵੇਗੀ, ਟ੍ਰੈਫਿਕ ਦੀਆਂ ਸਾਰੀਆਂ ਵਿਵਸਥਾਵਾਂ ਬਦਲ ਜਾਣਗੀਆਂ, ਬਹੁਤ ਜਗ੍ਹਾ ‘ਤੇ ਜਾਣ ਤੋਂ ਸਾਨੂੰ ਰੋਕਿਆ ਜਾਵੇਗਾ, ਲੇਕਿਨ ਕੁਝ ਚੀਜ਼ਾਂ ਜ਼ਰੂਰੀ ਹੁੰਦੀਆਂ ਹਨ ਅਤੇ ਅਸੀਂ ਤਾਂ ਜਾਣਦੇ ਹਾਂ ਕਿ ਪਰਿਵਾਰ ਵਿੱਚ ਅਗਰ ਸ਼ਾਦੀ ਭੀ ਹੁੰਦੀ ਹੈ ਨਾ ਤਾਂ ਘਰ ਦੇ ਹਰ ਲੋਕ ਕਹਿੰਦੇ ਹਨ, ਅਗਰ ਨਾਖੁਨ(ਨਹੁੰ) ਕੱਟਦੇ ਸਮੇਂ ਥੋੜ੍ਹਾ ਜਿਹਾ ਅਗਰ ਖੂਨ ਨਿਕਲ ਗਿਆ ਹੋਵੇ ਤਾਂ ਭੀ ਲੋਕ ਅਰੇ ਭਈ ਸੰਭਾਲ਼ੋ ਘਰ ਵਿੱਚ ਅਵਸਰ ਹੈ ਕੁਝ ਚੋਟ ਨਹੀਂ ਲਗਣੀ ਚਾਹੀਦੀ ਹੈ, ਕੁਝ ਬੁਰਾ ਨਹੀਂ ਹੋਣਾ ਚਾਹੀਦਾ ਹੈ। ਤਾਂ ਇਹ ਬੜਾ ਅਵਸਰ ਹੈ, ਇੱਕ ਪਰਿਵਾਰ ਦੇ ਨਾਤੇ ਇਹ ਸਾਰੇ ਮਹਿਮਾਨ ਸਾਡੇ ਹਨ, ਸਾਨੂੰ ਸਾਡੇ ਸਭ ਦੇ ਪ੍ਰਯਾਸਾਂ ਨਾਲ ਇਹ ਸਾਡਾ ਜੀ-20 ਸਮਿਟ ਸ਼ਾਨਦਾਰ ਹੋਵੇ, ਰੰਗ ਬਿਰੰਗਾ ਹੋਵੇ, ਸਾਡੀ ਪੂਰੀ ਦਿੱਲੀ ਰੰਗ-ਰਾਗ ਨਾਲ ਭਰੀ ਹੋਈ ਹੋਵੇ, ਇਹ ਕੰਮ ਦਿੱਲੀ ਦੇ ਮੇਰੇ ਨਾਗਰਿਕ ਭਾਈ-ਭੈਣ ਕਰਕੇ ਦਿਖਾਉਣਗੇ ਇਹ ਮੇਰਾ ਪੂਰਾ ਵਿਸ਼ਵਾਸ ਹੈ।
ਮੇਰੇ ਪਿਆਰੇ ਭਾਈਓ-ਭੈਣੋਂ, ਮੇਰੇ ਪਰਿਵਾਰਜਨੋਂ,
ਕੁਝ ਹੀ ਦਿਨ ਦੇ ਬਾਅਦ ਰਕਸ਼ਾ-ਬੰਧਨ (ਰੱਖੜੀ) ਦਾ ਪੁਰਬ ਆ ਰਿਹਾ ਹੈ। ਭੈਣ ਭਾਈ ਨੂੰ ਰਾਖੀ (ਰੱਖੜੀ) ਬੰਨ੍ਹਦੀ ਹੈ। ਅਤੇ ਅਸੀਂ ਤਾਂ ਕਹਿੰਦੇ ਆਏ ਹਾਂ, ਚੰਦਾ ਮਾਮਾ। ਬਚਪਨ ਤੋਂ ਹੀ ਪੜ੍ਹਾਇਆ ਜਾਂਦਾ ਹੈ ਚੰਦਾ ਮਾਮਾ, ਸਾਨੂੰ ਬਚਪਨ ਤੋਂ ਸਿਖਾਇਆ ਜਾਂਦਾ ਹੈ ਧਰਤੀ ਮਾਂ, ਧਰਤੀ ਮਾਂ ਹੈ, ਚੰਦਾ ਮਾਮਾ ਹੈ ਮਤਲਬ ਕਿ ਸਾਡੀ ਧਰਤੀ ਮਾਂ ਚੰਦਾ ਮਾਮਾ ਦੀ ਭੈਣ ਹੈ ਅਤੇ ਇਸ ਰਾਖੀ (ਰੱਖੜੀ) ਦਾ ਤਿਉਹਾਰ ਇਹ ਧਰਤੀ ਮਾਂ ਲੂਨਰ ਨੂੰ ਰਾਖੀ (ਰੱਖੜੀ) ਦੇ ਰੂਪ ਵਿੱਚ ਭੇਜ ਕੇ ਚੰਦਾ ਮਾਮਾ ਦੇ ਨਾਲ ਰਾਖੀ (ਰੱਖੜੀ) ਦਾ ਤਿਉਹਾਰ ਮਨਾਉਣ ਜਾ ਰਹੀ ਹੈ। ਅਤੇ ਇਸ ਲਈ ਅਸੀਂ ਭੀ ਐਸਾ ਰਾਖੀ (ਰੱਖੜੀ) ਦਾ ਸ਼ਾਨਦਾਰ ਤਿਉਹਾਰ ਮਨਾਈਏ, ਐਸਾ ਭਾਈਚਾਰੇ ਦਾ, ਐਸਾ ਬੰਧੁਤਵ ਦਾ, ਐਸਾ ਪਿਆਰ ਦਾ ਵਾਤਾਵਰਣ ਬਣਾਈਏ ਕਿ ਜੀ-20 ਸਮਿਟ ਵਿੱਚ ਭਈ ਚਾਰੋਂ ਤਰਫ਼ ਇਹ ਬੰਧੁਤਵ, ਇਹ ਭਾਈਚਾਰਾ, ਇਹ ਪਿਆਰ, ਇਹ ਸਾਡੀ ਸੰਸਕ੍ਰਿਤੀ, ਸਾਡੀ ਪਰੰਪਰਾ ਦਾ ਦੁਨੀਆ ਨੂੰ ਪਰੀਚੈ ਕਰਵਾਈਏ। ਮੈਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਤਿਉਹਾਰ ਸ਼ਾਨਦਾਰ ਹੋਣਗੇ ਅਤੇ ਸਤੰਬਰ ਮਹੀਨਾ ਸਾਡੇ ਲਈ ਅਨੇਕ ਰੂਪ ਨਾਲ ਵਿਸ਼ਵ ਵਿੱਚ ਫਿਰ ਤੋਂ ਇੱਕ ਵਾਰ ਇਸ ਵਾਰ ਵਿਗਿਆਨੀਆਂ ਨੇ ਚੰਦਰਯਾਨ ਦੀ ਸਫ਼ਲਤਾ ਨਾਲ ਜੋ ਝੰਡਾ ਗੱਡਿਆ ਹੈ ਅਸੀਂ ਦਿੱਲੀਵਾਸੀ ਜੀ-20 ਦੀ ਮਹਿਮਾਨ ਨਿਵਾਜ਼ੀ ਅਦਭੁਤ ਕਰਕੇ ਉਸ ਝੰਡੇ ਨੂੰ ਨਵੀਂ ਤਾਕਤ ਦੇ ਦੇਵਾਂਗੇ, ਐਸਾ ਮੇਰਾ ਪੂਰਾ ਵਿਸ਼ਵਾਸ ਹੈ। ਮੈਂ ਆਪ ਸਭ ਨੂੰ ਇਤਨੀ ਧੁੱਪ ਵਿੱਚ ਇੱਥੇ ਆ ਕੇ, ਸਾਡੇ ਵਿਗਿਆਨੀਆਂ ਦੇ ਮਹੋਤਸਵ ਦੇ ਸਮੂਹਿਕ ਰੂਪ ਨਾਲ ਮਨਾਉਣ ਦੇ ਲਈ ਤਿਰੰਗੇ ਨੂੰ ਲਹਿਰਾਉਣ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਮੇਰੇ ਨਾਲ ਬੋਲੋ -
ਭਾਰਤ ਮਾਤਾ ਕੀ ਜੈ। ਭਾਰਤ ਮਾਤਾ ਕੀ ਜੈ।
ਭਾਰਤ ਮਾਤਾ ਕੀ ਜੈ।
ਬਹੁਤ-ਬਹੁਤ ਧੰਨਵਾਦ।
***
ਡੀਐੱਸ/ਵੀਕੇ/ਏਕੇ
(Release ID: 1952773)
Visitor Counter : 137
Read this release in:
English
,
Urdu
,
Hindi
,
Marathi
,
Manipuri
,
Assamese
,
Bengali
,
Gujarati
,
Odia
,
Tamil
,
Kannada
,
Malayalam