ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਗ੍ਰੀਸ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ
Posted On:
25 AUG 2023 5:08PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 25 ਅਗਸਤ 2023 ਨੂੰ ਐਥਨਸ ਵਿੱਚ ਗ੍ਰੀਸ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ਼੍ਰੀ ਕਾਯਰਿਆਕੋਸ ਮਿਤਸੋਤਾਕਿਸ (H.E. Mr. Kyriakos Mitsotakis) ਨਾਲ ਮੁਲਾਕਾਤ ਕੀਤੀ।
ਦੋਹਾਂ ਲੀਡਰਾਂ ਨੇ ਵੰਨ-ਟੂ-ਵੰਨ ਅਤੇ ਡੈਲੀਗੇਸ਼ਨ ਪੱਧਰ ਦੇ ਫਾਰਮੈਟਾਂ (one-on-one and delegation-level formats) ਵਿੱਚ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਗ੍ਰੀਸ ਦੇ ਜੰਗਲਾਂ ਵਿੱਚ ਲਗੀ ਅੱਗ ਦੀ ਦੁਖਦਾਈ ਘਟਨਾ ਵਿੱਚ ਹੋਣ ਵਾਲੀ ਜਾਨ ਅਤੇ ਮਾਲ ਦੀ ਹਾਨੀ ਦੇ ਲਈ ਸੰਵੇਦਨਾਵਾਂ ਵਿਅਕਤ ਕੀਤੀਆਂ।
ਗ੍ਰੀਸ ਦੇ ਪ੍ਰਧਾਨ ਮੰਤਰੀ ਸ਼੍ਰੀ ਮਿਤਸੋਤਾਕਿਸ ਨੇ ਚੰਦਰਯਾਨ ਮਿਸ਼ਨ (Chandrayaan mission) ਦੀ ਸਫ਼ਲਤਾ ‘ਤੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੂੰ ਵਧਾਈਆਂ ਦਿੱਤੀਆਂ ਅਤੇ ਇਸ ਨੂੰ ਮਨੁੱਖਤਾ ਦੀ ਸਫ਼ਲਤਾ ਦੱਸਿਆ।
ਮੁਲਾਕਾਤ ਦੇ ਦੌਰਾਨ ਦੁਵੱਲੀ ਸਾਂਝੇਦਾਰੀ ਦੇ ਵਿਭਿੰਨ ਆਯਾਮਾਂ ‘ਤੇ ਚਰਚਾ ਕੀਤੀ ਗਈ, ਜਿਨ੍ਹਾਂ ਵਿੱਚ ਵਪਾਰ ਅਤੇ ਨਿਵੇਸ਼, ਰੱਖਿਆ ਅਤੇ ਸੁਰੱਖਿਆ, ਟੈਕਨੋਲੋਜੀ, ਬੁਨਿਆਦੀ ਢਾਂਚਾ, ਡਿਜੀਟਲ ਭੁਗਤਾਨ, ਸ਼ਿਪਿੰਗ, ਫਾਰਮਾ, ਖੇਤੀਬਾੜੀ,ਮਾਇਗਰੇਸ਼ਨ ਅਤੇ ਮੋਬਿਲਿਟੀ, ਟੂਰਿਜ਼ਮ, ਕੌਸ਼ਲ ਵਿਕਾਸ, ਸੱਭਿਆਚਾਰ, ਸਿੱਖਿਆ ਅਤੇ ਲੋਕਾਂ ਦੇ ਦਰਮਿਆਨ ਮੇਲ-ਮਿਲਾਪ (trade and investment, defense and security, technology, infrastructure, digital payments, shipping, pharma, agriculture, migration and mobility, tourism, skill development, culture, education and people to people ties) ਜਿਹੇ ਖੇਤਰ ਸ਼ਾਮਲ ਸਨ। ਦੋਹਾਂ ਲੀਡਰਾਂ ਨੇ ਯੂਰਪੀਅਨ ਯੂਨੀਅਨ (ਈ.ਯੂ.), ਹਿੰਦ-ਪ੍ਰਸ਼ਾਂਤ ਅਤੇ ਭੂ-ਮੱਧ ਸਾਗਰ(EU, Indo-Pacific and the Mediterranean) ਸਹਿਤ ਖੇਤਰੀ ਅਤੇ ਬਹੁ-ਪੱਖੀ ਮੁੱਦਿਆਂ ‘ਤੇ ਭੀ ਚਰਚਾ ਕੀਤੀ। ਦੋਹਾਂ ਲੀਡਰਾਂ ਨੇ ਅੰਤਰਰਾਸ਼ਟਰੀ ਕਾਨੂੰਨ, ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੇ ਪ੍ਰਤੀ ਸਨਮਾਨ ਦਾ ਸੱਦਾ ਦਿੱਤਾ।
ਦੋਹਾਂ ਧਿਰਾਂ ਨੇ ਆਪਣੇ ਸਬੰਧਾਂ ਨੂੰ ‘ਰਣਨੀਤਕ ਸਾਂਝੇਦਾਰੀ’ (‘Strategic Partnership’) ਦੇ ਪੱਧਰ ਤੱਕ ਵਧਾਉਣ ‘ਤੇ ਸਹਿਮਤੀ ਜਤਾਈ।
***
ਡੀਐੱਸ/ਐੱਸਕੇਐੱਸ
(Release ID: 1952440)
Visitor Counter : 142
Read this release in:
Telugu
,
English
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Odia
,
Tamil
,
Kannada
,
Malayalam