ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਬ੍ਰਿਕਸ-ਅਫਰੀਕਾ ਆਊਟਰੀਚ ਅਤੇ ਬ੍ਰਿਕਸ ਪਲੱਸ ਡਾਇਲੌਗ ਵਿੱਚ ਪ੍ਰਧਾਨ ਮੰਤਰੀ ਦਾ ਬਿਆਨ

Posted On: 24 AUG 2023 3:47PM by PIB Chandigarh

ਮਹਾਮਹਿਮ(Excellencies),
 

ਅਫਰੀਕਾ ਦੀ ਭੂਮੀ ‘ਤੇ ਆਪ ਸਾਰੇ ਮਿੱਤਰਾਂ ਦੇ ਦਰਮਿਆਨ ਉਪਸਥਿਤ ਹੋ ਕੇ ਮੈਨੂੰ ਬਹੁਤ ਪ੍ਰਸੰਨਤਾ ਹੋ ਰਹੀ ਹੈ

 

ਮੈਂ ਰਾਸ਼ਟਰਪਤੀ ਰਾਮਾਫੋਸਾ ਦਾ ਹਿਰਦੇ ਤੋਂ ਅਭਿਨੰਦਨ ਕਰਦਾ ਹਾਂ ਕਿ ਉਨ੍ਹਾਂ ਨੇ BRICS ਆਊਟਰੀਚ ਸਮਿਟ ਵਿੱਚ ਅਫਰੀਕਾ,  ਏਸ਼ੀਆ,  ਲੈਟਿਨ ਅਮਰੀਕਾ ਦੇ ਦੇਸ਼ਾਂ ਦੇ ਨਾਲ ਵਿਚਾਰ ਸਾਂਝਾ ਕਰਨ ਦਾ ਅਵਸਰ ਦਿੱਤਾ ਹੈ

 

 ਪਿਛਲੇ ਦੋ ਦਿਨਾਂ ਵਿੱਚਬ੍ਰਿਕਸ ਦੀਆਂ ਸਾਰੀਆਂ ਚਰਚਾਵਾਂ ਵਿੱਚਅਸੀਂ ਗਲੋਬਲ ਸਾਊਥ  ਦੇ ਦੇਸ਼ਾਂ ਦੀਆਂ ਪ੍ਰਾਥਮਿਕਤਾਵਾਂ ਅਤੇ ਚਿੰਤਾਵਾਂ ‘ਤੇ ਬਲ ਦਿੱਤਾ ਹੈ।

 

ਸਾਡਾ ਮੰਨਣਾ ਹੈ ਕਿ ਬ੍ਰਿਕਸ ਦੁਆਰਾ ਇਨ੍ਹਾਂ ਮੁੱਦਿਆਂ ‘ਤੇ ਵਿਸ਼ੇਸ਼ ਮਹੱਤਵ ਦਿੱਤਾ ਜਾਣਾ ਵਰਤਮਾਨ ਸਮੇਂ ਦੀ ਜ਼ਰੂਰਤ ਹੈ

ਅਸੀਂ BRICS ਫੋਰਮ ਦਾ ਵਿਸਤਾਰ ਕਰਨ ਦਾ ਭੀ ਫ਼ੈਸਲਾ ਲਿਆ ਹੈ  ਅਸੀਂ ਸਾਰੇ ਪਾਰਟਨਰ ਦੇਸ਼ਾਂ ਦਾ ਸੁਆਗਤ ਕਰਦੇ ਹਾਂ
 

ਇਹ Global institutions ਅਤੇ forums ਨੂੰ,  representative ਅਤੇ inclusive ਬਣਾਉਣ ਦੀਸਾਡੀਆਂ ਕੋਸ਼ਿਸ਼ਾਂ ਦੀ ਤਰਫ਼ ਇੱਕ ਪਹਿਲ ਹੈ


ਮਹਾਮਹਿਮ(Excellencies),

 

ਜਦੋਂ ਅਸੀਂ ਗਲੋਬਲ ਸਾਊਥ” ਸ਼ਬਦ ਦਾ ਪ੍ਰਯੋਗ ਕਰਦੇ ਹਾਂਤਾਂ ਇਹ ਮਾਤਰ diplomatic term ਨਹੀਂ ਹੈ
 

ਸਾਡੇ ਸਾਂਝੇ ਇਤਿਹਾਸ ਵਿੱਚ ਅਸੀਂ ਉਪਨਿਵੇਸ਼ਵਾਦ ਅਤੇ ਰੰਗਭੇਦ ਦਾ ਮਿਲ ਕੇ ਵਿਰੋਧ ਕੀਤਾ ਹੈ
 

ਅਫਰੀਕਾ ਦੀ ਭੂਮੀ ‘ਤੇ ਹੀ ਮਹਾਤਮਾ ਗਾਂਧੀ ਨੇ ਅਹਿੰਸਾ ਅਤੇ peaceful resistance ਜਿਹੀਆਂ ਸ਼ਕਤੀਸ਼ਾਲੀ ਧਾਰਨਾਵਾਂ ਨੂੰ ਵਿਕਸਿਤ ਕੀਤਾਪਰਖਿਆ ਅਤੇ ਭਾਰਤ ਦੇ freedom struggle ਵਿੱਚ ਇਸਤੇਮਾਲ ਕੀਤਾ

 

ਉਨ੍ਹਾਂ ਦੀ ਸੋਚ ਅਤੇ ਵਿਚਾਰਾਂ ਨੇ ਨੈਲਸਨ ਮੰਡੇਲਾ ਜਿਹੇ ਮਹਾਨ ਨੇਤਾ ਨੂੰ ਪ੍ਰੇਰਿਤ ਕੀਤਾ।

 

ਇਤਿਹਾਸ ਦੇ ਇਸ ਮਜ਼ਬੂਤ ਅਧਾਰ ‘ਤੇ ਅਸੀਂ ਆਪਣੇ ਆਧੁਨਿਕ ਸਬੰਧਾਂ ਨੂੰ ਇੱਕ ਨਵਾਂ ਸਵਰੂਪ  ਦੇ ਰਹੇ ਹਾਂ


ਮਹਾਮਹਿਮ(Excellencies),
 

ਭਾਰਤ ਨੇ ਅਫਰੀਕਾ  ਦੇ ਨਾਲ ਸਬੰਧਾਂ ਨੂੰ ਉੱਚ ਪ੍ਰਾਥਮਿਕਤਾ ਦਿੱਤੀ ਹੈ


ਉੱਚ-ਪੱਧਰੀ ਬੈਠਕਾਂ ਦੇ ਨਾਲ-ਨਾਲਅਸੀਂ ਅਫਰੀਕਾ ਵਿੱਚ 16 ਨਵੇਂ ਦੂਤਾਵਾਸ ਖੋਲ੍ਹੇ ਹਨ


 

ਅੱਜ ਭਾਰਤ ਅਫਰੀਕਾ ਦਾ ਚੌਥਾ ਸਭ ਤੋਂ ਬੜਾ ਟ੍ਰੇਡ ਪਾਰਟਨਰ ਹੈਅਤੇ ਪੰਜਵਾਂ ਸਭ ਤੋਂ ਬੜਾ ਨਿਵੇਸ਼ਕ ਦੇਸ਼ ਹੈ

ਸੂਡਾਨ,  ਬੁਰੁੰਡੀ ਅਤੇ ਰਵਾਂਡਾ ਵਿੱਚ ਪਾਵਰ ਪ੍ਰੋਜੈਕਟਸ ਹੋਣ,  ਜਾਂ ਇਥੋਪੀਆ ਅਤੇ ਮਲਾਵੀ ਵਿੱਚ ਸ਼ੂਗਰ ਪਲਾਂਟਸ


ਮੋਜ਼ੰਬੀਕ , ਕੋਤ ਦਿੱਵਾਰ ਅਤੇ ਏਸਵਾਤਿਨੀ ਵਿੱਚ ਟੈਕਨੋਲੋਜੀ ਪਾਰਕਸ ਹੋਣ,  ਜਾਂ ਤਨਜ਼ਾਨੀਆ ਅਤੇ ਯੂਗਾਂਡਾ ਵਿੱਚ ਭਾਰਤੀ ਯੂਨੀਵਰਸਿਟੀਆਂ ਦੁਆਰਾ ਬਣਾਏ ਗਏ ਕੈਂਪਸ

 

ਭਾਰਤ ਨੇ ਅਫਰੀਕਾ  ਦੇ ਦੇਸ਼ਾਂ ਦੀ Capacity Building ਅਤੇ infrastructure development ਨੂੰ ਹਮੇਸ਼ਾ ਪ੍ਰਾਥਮਿਕਤਾ ਦਿੱਤੀ ਹੈ

 

ਏਜੰਡਾ 2063  ਦੇ ਤਹਿਤ ਅਫਰੀਕਾ ਨੂੰ ਭਵਿੱਖ ਦਾ ਗਲੋਬਲ ਪਾਵਰਹਾਊਸ ਬਣਾਉਣ ਦੀ ਯਾਤਰਾ ਵਿੱਚ ਭਾਰਤ ਇੱਕ ਵਿਸ਼ਵਾਸਯੋਗ ਅਤੇ ਕਰੀਬੀ ਸਾਂਝੇਦਾਰ ਹੈ
 

ਅਫਰੀਕਾ ਵਿੱਚ ਡਿਜੀਟਲ ਡਿਵਾਇਡ ਘੱਟ ਕਰਨ ਦੇ  ਲਈ ਅਸੀਂ ਟੈਲੀ-ਐਜੂਕੇਸ਼ਨ ਅਤੇ ਟੈਲੀਮੈਡੀਸਿਨ ਵਿੱਚ 15 ਹਜ਼ਾਰ ਤੋਂ ਭੀ ਅਧਿਕ scholarships ਪ੍ਰਦਾਨ ਕੀਤੇ ਹਨ

 

ਅਸੀਂ ਨਾਇਜੀਰੀਆ, ਇਥੋਪੀਆ ਅਤੇ ਤਨਜ਼ਾਨੀਆ ਵਿੱਚ defence academies ਅਤੇ colleges ਦਾ ਨਿਰਮਾਣ ਕੀਤਾ ਹੈ
 


ਬੋਤਸਵਾਨਾ,  ਨਾਮੀਬੀਆ,  ਯੂਗਾਂਡਾਲੇਸੋਥੋਜ਼ਾਂਬੀਆਮਾਰੀਸ਼ਸਸੇਸ਼ੇਲਸ ਅਤੇ ਤਨਜ਼ਾਨੀਆ ਵਿੱਚ ਟ੍ਰੇਨਿੰਗ ਦੇ ਲਈ ਟੀਮਸ deploy ਕੀਤੀਆਂ ਹਨ


ਲਗਭਗ 4400 ਭਾਰਤੀ peacekeepers,  ਜਿਨ੍ਹਾਂ ਵਿੱਚ ਮਹਿਲਾਵਾਂ ਭੀ ਸ਼ਾਮਲ ਹਨਅਫਰੀਕਾ ਵਿੱਚ ਸ਼ਾਂਤੀ ਅਤੇ ਸਥਿਰਤਾ ਬਹਾਲ ਕਰਨ ਦੇ ਲਈ ਆਪਣਾ ਯੋਗਦਾਨ  ਦੇ ਰਹੇ ਹਨ

 

ਆਤੰਕਵਾਦ ਅਤੇ ਪਾਇਰੇਸੀ  ਦੇ ਵਿਰੁੱਧ ਲੜਾਈ ਵਿੱਚ ਭੀ ਅਸੀਂ ਅਫਰੀਕਾ  ਦੇ ਦੇਸ਼ਾਂ  ਦੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ

 

ਕੋਵਿਡ ਮਹਾਮਾਰੀ  ਦੇ ਮੁਸ਼ਕਿਲ ਸਮੇਂ ਵਿੱਚ ਅਸੀਂ ਅਨੇਕ ਦੇਸ਼ਾਂ ਨੂੰ ਖੁਰਾਕੀ ਪਦਾਰਥਾਂ ਅਤੇ ਵੈਕਸੀਨ ਦੀ ਆਪੂਰਤੀ(ਸਪਲਾਈ) ਕੀਤੀ


ਹੁਣ ਅਸੀਂ ਅਫਰੀਕੀ ਦੇਸ਼ਾਂ ਦੇ ਨਾਲ ਮਿਲ ਕੇ ਕੋਵਿਡ ਅਤੇ ਹੋਰ ਵੈਕਸੀਨ ਦੀ joint manufacturing ‘ਤੇ ਭੀ ਕੰਮ ਕਰ ਰਹੇ ਹਾਂ

 

 ਮੋਜ਼ੰਬੀਕ ਅਤੇ ਮਾਲਾਵੀ ਵਿੱਚ cyclone ਹੋਣ ਜਾਂ ਮੈਡਾਗਾਸਕਰ ਵਿੱਚ floods,  ਭਾਰਤ first responder  ਦੇ ਰੂਪ ਵਿੱਚ ਸਦਾ ਅਫਰੀਕਾ  ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹਾ ਰਿਹਾ ਹੈ


ਮਹਾਮਹਿਮ(Excellencies),
 

ਲੈਟਿਨ ਅਮਰੀਕਾ ਤੋਂ ਲੈ ਕੇ Central ਏਸ਼ੀਆ ਤੱਕ ;

 

ਪੱਛਮੀ ਏਸ਼ਿਆ ਤੋਂ ਲੈ ਕੇ South-East Asia ਤੱਕ ;

 

ਇੰਡੋ - ਪੈਸਿਫ਼ਿਕ ਤੋਂ ਲੈ ਕੇ ਇੰਡੋ-ਅਟਲਾਂਟਿਕ ਤੱਕ ,

 

ਭਾਰਤ ਸਾਰੇ ਦੇਸ਼ਾਂ ਨੂੰ ਇੱਕ ਪਰਿਵਾਰ  ਦੇ ਰੂਪ ਵਿੱਚ ਦੇਖਦਾ ਹੈ
 

ਵਸੁਧੈਵ ਕੁਟੁੰਬਕਮ (वसुधैव कुटुम्बकम)– ਯਾਨੀ whole world is a family – ਹਜ਼ਾਰਾਂ ਵਰ੍ਹਿਆਂ ਤੋਂ ਸਾਡੀ ਜੀਵਨਸ਼ੈਲੀ ਦਾ ਅਧਾਰ ਰਿਹਾ ਹੈ

 

ਇਹ ਸਾਡੀ G-20 ਪ੍ਰਧਾਨਗੀ ਦਾ ਭੀ ਮੂਲਮੰਤਰ ਹੈ

 

Global ਸਾਊਥ ਦੀਆਂ ਚਿੰਤਾਵਾਂ ਨੂੰ ਮੁੱਖਧਾਰਾ ਵਿੱਚ ਸ਼ਾਮਲ ਕਰਨ ਦੇ ਲਈ ਅਸੀਂ ਤਿੰਨ ਅਫਰੀਕੀ ਦੇਸ਼ਾਂ ਅਤੇ ਕਈ ਵਿਕਾਸਸ਼ੀਲ ਦੇਸ਼ਾਂ ਨੂੰ guest country ਦੇ ਰੂਪ ਵਿੱਚ ਸੱਦਾ ਦਿੱਤਾ ਹੈ


 

 ਭਾਰਤ ਨੇ ਅਫਰੀਕਨ ਯੂਨੀਅਨ ਨੂੰ G-20 ਦੀ ਸਥਾਈ ਸਦੱਸਤਾ(ਮੈਂਬਰੀ) ਦੇਣ ਦਾ ਪ੍ਰਸਤਾਵ ਭੀ ਰੱਖਿਆ ਹੈ


Excellencies,
 

ਮੇਰਾ ਮੰਨਣਾ ਹੈ ਕਿ ਬ੍ਰਿਕਸ ਅਤੇ ਅੱਜ ਉਪਸਥਿਤ ਸਾਰੇ ਮਿੱਤਰ ਦੇਸ਼ ਮਿਲ ਕੇ multipolar ਵਰਲਡ ਨੂੰ ਸਸ਼ਕਤ ਕਰਨ ਵਿੱਚ ਸਹਿਯੋਗ ਕਰ ਸਕਦੇ ਹਨ


ਗਲੋਬਲ institution ਨੂੰ representative ਬਣਾਉਣ ਅਤੇ relevant ਰੱਖਣ ਦੇ ਲਈ ਉਨ੍ਹਾਂ  ਦੇ  ਰਿਫਾਰਮ ਨੂੰ ਪ੍ਰਗਤੀ ਦੇ ਸਕਦੇ ਹਨ

 

ਕਾਊਂਟਰ ਟੈਰਰਿਜ਼ਮਵਾਤਾਵਰਣ ਸੁਰੱਖਿਆ,  ਕਲਾਇਮੇਟ action,  ਸਾਇਬਰ ਸਕਿਉਰਿਟੀ,  ਫੂਡ and ਹੈਲਥ ਸਿਕਿਉਰਿਟੀ, energy ਸਿਕਿਉਰਿਟੀ, resilient ਸਪਲਾਈ ਚੇਨ ਦੇ ਨਿਰਮਾਣ ਵਿੱਚ ਸਾਡੇ ਸਮਾਨ ਹਿਤ ਹਨ ਸਹਿਯੋਗ ਦੀਆਂ ਅਪਾਰ ਸੰਭਾਵਨਾਵਾਂ ਹਨ

 

ਮੈਂ ਆਪ ਸਭ ਨੂੰ International Solar Alliance; One Sun, One World,  One Grid; Coalition for Disaster Resilient Infrastructure;  One Earth One Health; ਬਿਗ ਕੈਟ ਅਲਾਇੰਸਗਲੋਬਲ centre for ਟ੍ਰੈਡਿਸ਼ਨਲ ਮੈਡੀਸਿਨ ਜਿਹੇ ਸਾਡੇ ਅੰਤਰਾਸ਼ਟਰੀ initiatives ਵਿੱਚ ਸਹਿਭਾਗਿਤਾ ਦੇ ਲਈ ਸੱਦਾ ਦਿੰਦਾ ਹਾਂ

 

ਭਾਰਤ ਦੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਸਟੈਕ ਨਾਲ ਜੁੜਨ ਦੇ ਲਈਆਪਣੇ ਆਪਣੇ ਵਿਕਾਸ ਵਿੱਚ ਉਸ ਦਾ ਲਾਭ ਉਠਾਉਣ ਦੇ ਲਈ ਮੈਂ ਆਪ ਸਭ ਨੂੰ ਸੱਦਾ ਦਿੰਦਾ ਹਾਂ
 

ਸਾਨੂੰ ਆਪਣਾ ਅਨੁਭਵ ਅਤੇ ਸਮਰੱਥਾਵਾਂ ਆਪ ਸਭ ਦੇ ਨਾਲ ਸਾਂਝੇ ਕਰਨ ਵਿੱਚ ਖ਼ੁਸ਼ੀ ਹੋਵੋਗੀ।
 

ਮੈਨੂੰ ਵਿਸ਼ਵਾਸ ਹੈ ਕਿ ਸਾਡੇ ਸਾਂਝੇ ਪ੍ਰਯਾਸਾਂ ਨਾਲ ਸਾਨੂੰ ਸਾਰੀਆਂ ਚੁਣੌਤੀਆਂ ਦਾ ਮਿਲ ਕੇ ਸਾਹਮਣਾ ਕਰਨ ਦੇ ਲਈ ਇੱਕ ਨਵਾਂ ‍ਆਤਮਵਿਸ਼ਵਾਸ ਮਿਲੇਗਾ

 

ਮੈਂ ਇੱਕ ਵਾਰ ਫਿਰ ਇਸ ਅਵਸਰ ਦੇ ਲਈ ਆਪ ਸਭ ਦਾਵਿਸ਼ੇਸ਼ ਰੂਪ ਨਾਲ ਰਾਸ਼ਟਰਪਤੀ ਰਾਮਾਫੋਸਾ ਦਾ ਆਭਾਰ ਵਿਅਕਤ ਕਰਦਾ ਹਾਂ

ਧੰਨਵਾਦ।

***

ਡੀਐੱਸ/ਏਕੇ


(Release ID: 1951901) Visitor Counter : 84