ਪ੍ਰਧਾਨ ਮੰਤਰੀ ਦਫਤਰ
ਪ੍ਰਮੁੱਖ ਨਾਗਰਿਕਾਂ ਨੇ ਪ੍ਰਧਾਨ ਮੰਤਰੀ ਦੇ ਸੁਤੰਤਰਤਾ ਦਿਵਸ ਭਾਸ਼ਣ ਦੀ ਪ੍ਰਸ਼ੰਸਾ ਕੀਤੀ
Posted On:
15 AUG 2023 1:33PM by PIB Chandigarh
ਵੱਖ-ਵੱਖ ਖੇਤਰਾਂ ਦੇ ਕਈ ਪ੍ਰਤੀਸ਼ਠਿਤ ਭਾਰਤੀਆਂ ਨੇ ਅੱਜ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ ਦੇ ਸੁਤੰਤਰਤਾ ਦਿਵਸ ਭਾਸ਼ਣ ਦੀ ਪ੍ਰਸ਼ੰਸਾ ਕੀਤੀ। ਪਦਮ ਪੁਰਸਕਾਰ ਵਿਜੇਤਾ, ਸਿੱਖਿਆ ਸ਼ਾਸਤਰੀਆਂ, ਟੈਕਨੋਲੋਜੀ, ਬਿਜਨਸ ਲੀਡਰਸ, ਪ੍ਰਮੁੱਖ ਮਹਿਲਾ ਪੇਸ਼ੇਵਰਾਂ, ਅਭਿਨੇਤਾਵਾਂ ਅਤੇ ਖਿਡਾਰੀਆਂ ਨੇ ਪ੍ਰਧਾਨ ਮੰਤਰੀ ਦੇ ਭਾਸ਼ਣ ਦੀ ਦੂਰਦਰਸ਼ਿਤਾ ਦੀ ਪ੍ਰਸ਼ੰਸਾ ਕੀਤੀ ਹੈ।
ਅਨਿਲ ਭਾਰਦਵਾਜ, ਸਕੱਤਰ ਜਨਰਲ, ਭਾਰਤੀ ਸੂਖਮ, ਲਘੂ ਅਤੇ ਮੱਧ ਉੱਦਮ ਮਹਾਸੰਘ ਨੇ ਭਾਰਤ ਦੇ ਐੱਮਐੱਸਐੱਮਈ ਭਾਈਚਾਰੇ ਵਿੱਚ ਡੈਮੋਗ੍ਰਾਫੀ, ਡੈਮੋਕ੍ਰੇਸੀ, ਡਾਈਵਰਸਿਟੀ ਯਾਨੀ 3ਡੀ ’ਤੇ ਪ੍ਰਧਾਨ ਮੰਤਰੀ ਦੇ ਵਿਚਾਰਾਂ ਦੀ ਗੁੰਜ ਪਾਈ।
ਸੀਆਈਆਈ ਦੇ ਡਾਇਰੈਕਟਰ ਜਨਰਲ ਚੰਦਰਜੀਤ ਬੈਨਰਜੀ ਨੇ ਵਿਕਸਿਤ ਭਾਰਤ ਦੇ ਵਿਜ਼ਨ ਦੀ ਪ੍ਰਸ਼ੰਸਾ ਕੀਤੀ।
ਸੀਐੱਲਐੱਸਏ ਦੇ ਭਾਰਤ ਖੋਜ ਪ੍ਰਮੁੱਖ ਇੰਦਰਨੀਲ ਸੇਨ ਗੁਪਤਾ ਨੇ ਉਮੀਦ ਵਿਅਕਤ ਕੀਤੀ ਕਿ ਭਾਰਤ ਜਲਦੀ ਹੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਵਜੋਂ ਉਭਰੇਗਾ। ਪ੍ਰਧਾਨ ਮੰਤਰੀ ਨੇ ਅੱਜ ਰਿਫਾਰਮ, ਪਰਫਾਰਮ ਅਤੇ ਟ੍ਰਾਂਸਫਾਰਮ ਦਾ ਸਪਸ਼ਟ ਸੱਦਾ ਦਿੱਤਾ ਹੈ।
ਨੈਸ਼ਨਲ ਐਜੂਕੇਸ਼ਨ ਟੈਕਨੋਲੋਜੀ ਫਾਰਮ ਦੇ ਚੇਅਰਮੈਨ ਪ੍ਰੋਫੈਸਰ ਅਨਿਲ ਸਹਸ੍ਬੁੱਧੇ ਨੇ ਵੀ 3ਡੀ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਕਿਵੇਂ ਇਹ ਭਾਰਤ ਨੂੰ ਉਸ ਦੇ ਵਿਕਾਸ ਪਥ ਵਿੱਚ ਮਦਦ ਕਰ ਰਿਹਾ ਹੈ।
ਹਰਸ਼ਦ ਪਟੇਲ, ਵਾਈਸ ਚਾਂਸਲਰ, ਆਈਆਈਟੀਈ ਗਾਂਧੀ ਨਗਰ, ਦੱਸ ਰਹੇ ਹਨ ਕਿ ਕਿਵੇਂ ਪ੍ਰਧਾਨ ਮੰਤਰੀ ਦੇ ਰਿਫਾਰਮ, ਪਰਫਾਰਮ ਅਤੇ ਟ੍ਰਾਂਸਫਾਰਮ ਦੇ ਸੰਦੇਸ਼ ਨੇ ਪਿਛਲੇ ਨੌਂ ਵਰ੍ਹਿਆਂ ਵਿੱਚ ਸਾਡੀ ਮਦਦ ਕੀਤੀ ਹੈ ਅਤੇ ਇਹ ਵੀ ਦੱਸਿਆ ਹੈ ਕਿ ਭਾਰਤ ਅਗਲੇ 25 ਵਰ੍ਹਿਆਂ ਵਿੱਚ ਵਿਸ਼ਵ ਮਿੱਤਰ ਕਿਵੇਂ ਬਣ ਸਕਦਾ ਹੈ।
ਜਾਮੀਆ ਮਿਲਿਆ ਇਸਲਾਮਿਆ ਦੇ ਵਾਈਸ ਚਾਂਸਲਰ ਨਜਮਾ ਅਖਤਰ ਨੇ ਵੀ ਸਮੂਹਿਕ ਪ੍ਰਯਾਸਾਂ ਦੇ ਲਈ ਪ੍ਰਧਾਨ ਮੰਤਰੀ ਦੇ ਸੱਦੇ ਦਾ ਸਮਰਥਨ ਕੀਤਾ।
ਵਿਸ਼ਵ ਚੈਂਪੀਅਨ, ਅਰਜੁਨ ਐਵਾਰਡੀ, ਭਾਰਤੀ ਤੀਰਅੰਦਾਜ਼ ਅਭਿਸ਼ੇਕ ਵਰਮਾ ਨੇ 77ਵੇਂ ਸੁਤੰਤਰਤਾ ਦਿਵਸ ਦੇ ਅਵਸਰ ’ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਅਤੇ ਸਾਰਿਆਂ ਤੋਂ ਪ੍ਰਧਾਨ ਮੰਤਰੀ ਦੇ ਭ੍ਰਿਸ਼ਟਾਚਾਰ ਵਿਰੋਧੀ ਨਾਅਰੇ ਦਾ ਸਮਰਥਨ ਕਰਨ ਦੀ ਅਪੀਲ ਕੀਤੀ।
ਅੰਤਰਰਾਸ਼ਟਰੀ ਮੈਡਲ ਵਿਜੇਤਾ ਗੌਰਵ ਰਾਣਾ ਨੇ ਪ੍ਰਧਾਨ ਮੰਤਰੀ ਦੇ ਰਾਸ਼ਟਰ ਪ੍ਰਥਮ, ਸਦੈਵ ਪ੍ਰਥਮ ਦੇ ਸੰਦੇਸ਼ ਬਾਰੇ ਗੱਲ ਕੀਤੀ।
ਅੰਤਰਰਾਸ਼ਟਰੀ ਖੇਡ ਮੈਡਲ ਵਿਜੇਤਾ ਨਿਹਾਲ ਸਿੰਘ ਨੇ ਵੀ ਰਾਸ਼ਟਰ ਪ੍ਰਥਮ ਦੇ ਵਿਚਾਰ ’ਤੇ ਵਿਸਤਾਰ ਨਾਲ ਚਾਣਨਾ ਪਾਇਆ।
ਇੰਟਰਨੈਸ਼ਨਲ ਮੈਡਲਿਸਟ ਫੈਂਸਰ ਜੈਸਮੀਨ ਕੌਰ ਨੇ ਵੀ ਰਾਸ਼ਟਰ ਪ੍ਰਥਮ ਬਾਰੇ ਗੱਲ ਕੀਤੀ।
ਇੱਥੇ ਨੈਸ਼ਨਲ ਸਪੋਰਟਸ ਐਵਾਰਡੀ ਕਿਰਨ ਦਾ ਟਵੀਟ ਹੈ।
ਇੰਟਰਨੈਸ਼ਨਲ ਮੈਡਲਿਸਟ ਪ੍ਰਿਯਾ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਅੱਜ ਲਾਲ ਕਿਲੇ ਤੋਂ ਜੋ ਸੰਦੇਸ਼ ਦਿੱਤਾ ਹੈ, ਉਸ ਨੂੰ ਹਰ ਵਿਅਕਤੀ ਆਤਮਸਾਤ ਕਰੇ।
ਪਦਮ ਸ਼੍ਰੀ ਭਾਰਤ ਭੂਸ਼ਣ ਤਿਆਗੀ ਨੇ ਪ੍ਰਧਾਨ ਮੰਤਰੀ ਦਾ ਉਨ੍ਹਾਂ ਦੇ ਦੁਆਰਾ ਕਿਸਾਨਾਂ ਦੀ ਕੀਤੀ ਗਈ ਸ਼ਲਾਘਾ ਅਤੇ ਰਾਸ਼ਟਰ ਨਿਰਮਾਣ ਵਿੱਚ ਉਨ੍ਹਾਂ ਦੇ ਯੋਗਦਾਨ ਦੇ ਲਈ ਧੰਨਵਾਦ ਵਿਅਕਤ ਕੀਤਾ।
ਇਸੇ ਤਰ੍ਹਾਂ ਸ਼੍ਰੀ ਵੇਦਵ੍ਰਤ ਆਰੀਆ ਨੇ ਵੀ ਕਿਸਾਨਾਂ ਦੇ ਲਈ ਪ੍ਰਗਤੀ ਲਿਆਉਣ ਵਾਲੀ ਹਾਲ ਹੀ ਦੀਆਂ ਪਹਿਲਾਂ ਬਾਰੇ ਗੱਲ ਕੀਤੀ।
ਮਸ਼ਹੂਰ ਅਭਿਨੇਤਰੀ, ਸਰਿਤਾ ਜੋਸ਼ੀ ਨੇ ਜ਼ਿਕਰ ਕੀਤਾ ਕਿ ਕਿਵੇਂ ਲਾਲ ਕਿਲੇ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਨੇ ਰਾਸ਼ਟਰ ਨਿਰਮਾਣ ਵਿੱਚ ਮਹਿਲਾਵਾਂ ਦੀ ਭੂਮਿਕਾ ਨੂੰ ਉਜਾਗਰ ਕੀਤਾ, ਇਸ ਨਾਲ ਮਹਿਲਾਵਾਂ ਨੂੰ ਇੱਕ ਨਵੀਂ ਸ਼ਕਤੀ ਮਿਲੀ ਹੈ।
ਮਸ਼ਹੂਰ ਕਥਕ ਡਾਂਸਰ ਨਲਿਨੀ ਅਸਥਾਨਾ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਕਿਵੇਂ ਪ੍ਰਧਾਨ ਮੰਤਰੀ ਨੇ ਰਾਸ਼ਟਰ ਦੇ ਨਾਮ ਆਪਣੇ ਸੰਬੋਧਨ ਦੇ ਜ਼ਰੀਏ ਨੌਜਵਾਨਾਂ ਨੂੰ ਸੁਧਾਰ, ਪ੍ਰਦਰਸ਼ਨ ਅਤੇ ਪਰਿਵਰਤਨ ਦੇ ਲਈ ਇੱਕ ਬਹੁਤ ਚੰਗੀ ਦਿਸ਼ਾ ਪ੍ਰਦਾਨ ਕੀਤੀ।
ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਅਤੇ ਪ੍ਰਸਿੱਧ ਗਾਇਨੋਕੋਲੋਜਿਸਟ ਡਾ. ਅਲਕਾ ਕ੍ਰਿਪਲਾਨੀ ਨੇ ਮਹਿਲਾ ਸਸ਼ਕਤੀਕਰਣ ਨੂੰ ਪ੍ਰਮੁੱਖਤਾ ਦੇਣ ਦੇ ਲਈ ਸਾਰੀਆਂ ਮਹਿਲਾਵਾਂ ਦੀ ਤਰਫੋਂ ਪ੍ਰਧਾਨ ਮੰਤਰੀ ਨੂੰ ਧੰਨਵਾਦ ਕੀਤਾ।
ਕਲਾਰੀ ਕੈਪੀਟਲ ਦੀ ਐੱਮਡੀ ਸੁਸ਼੍ਰੀ ਵਾਣੀ ਕੋਲਾ ਨੇ ਮਹਿਲਾਵਾਂ ਦੇ ਉਥਾਨ ਅਤੇ ਮਹਿਲਾਵਾਂ ਦੇ ਵਿਰੁੱਧ ਹੋਣ ਵਾਲੇ ਅਪਰਾਧ ’ਤੇ ਗੱਲ ਕਰਨ ਦੇ ਲਈ ਪ੍ਰਧਾਨ ਮੰਤਰੀ ਦੀ ਸ਼ਲਾਘਾ ਕੀਤੀ।
ਪਦਮ ਭੂਸ਼ਣ ਪੁਰਸਕਾਰ ਵਿਜੇਤਾ ਅਤੇ ਮਸ਼ਹੂਰ ਗਾਇਕਾ ਕੇ.ਐੱਸ ਚਿੱਤਰਾ ਮਹਿਲਾ ਸਸ਼ਕਤੀਕਰਣ ਦੇ ਲਈ ਪ੍ਰਧਾਨ ਮੰਤਰੀ ਦੀ ਚਿੰਤਾ ਅਤੇ ਮਹਿਲਾਵਾਂ ਦੇ ਲਈ ਨਵੀਆਂ ਪਹਿਲਾਂ ’ਤੇ ਲੜੀ ਦੀਆਂ ਨਵੀਆਂ ਘੋਸ਼ਨਾਵਾਂ ਨਾਲ ਅਭਿਭੂਤ ਹਨ।
ਕੈਪਟਨ ਜ਼ੋਇਜਾ ਅਗਰਵਾਲ, ਪਾਇਲਟ (ਸਾਨ ਫਰਾਂਸਿਸਕੋ ਤੋਂ ਬੰਗਲੁਰੂ ਦੀ ਸਭ ਤੋਂ ਲੰਬੀ ਉਡਾਣ ਵਿੱਚੋਂ ਇੱਕ ਦੀ ਸਾਰੀ ਮਹਿਲਾ ਚਾਲਕ ਦਲ ਦੀ ਕੈਪਟਨ) ਨੇ ਪ੍ਰਧਾਨ ਮੰਤਰੀ ਦੁਆਰਾ ਭਾਰਤ ਵਿੱਚ ਦੁਨੀਆ ਵਿੱਚ ਸਭ ਤੋਂ ਅਧਿਕ ਮਹਿਲਾ ਵਪਾਰਕ ਪਾਇਲਟ ਹੋਣ ਦਾ ਜ਼ਿਕਰ ਕਰਨ ’ਤੇ ਪ੍ਰਸੰਨਤਾ ਵਿਅਕਤ ਕੀਤੀ, ਜਿਸ ਨਾਲ ਮਹਿਲਾਵਾਂ ਦੀ ਅਗਵਾਈ ਨੂੰ ਨਾ ਸਿਰਫ਼ ਹਵਾਬਾਜ਼ੀ ਖੇਤਰ ਵਿੱਚ, ਬਲਕਿ ਹੋਰ ਖੇਤਰਾਂ ਵਿੱਚ ਵੀ/ ਵਾਧਾ ਹੋਇਆ ਹੈ।
ਲੈਫਟੀਨੈਂਟ ਜਨਰਲ (ਰਿਟਾਇਰਡ) ਮਾਧੁਰੀ ਕਾਨਿਤਕਰ, ਵਾਈਸ ਚਾਂਸਲਰ, ਮਹਾਰਾਸ਼ਟਰ ਯੂਨੀਵਰਸਿਟੀ ਆਵ੍ ਹੈਲਥ ਸਾਇੰਸਿਜ਼ ਨੇ ਸਾਡੇ ਦੇਸ਼ ਦੇ ਵਿਕਾਸ ਵਿੱਚ ਮਹਿਲਾਵਾਂ ਦੀ ਭੂਮਿਕਾ ’ਤੇ ਜ਼ੋਰ ਦੇਣ ’ਤੇ ਪ੍ਰਧਾਨ ਮੰਤਰੀ ਦੇ ਜ਼ੋਰ ਬਾਰੇ ਗੱਲ ਕੀਤੀ।
****
ਆਰਐੱਮ/ਕੇਐੱਸ/ਡੀਐੱਸ
(Release ID: 1949499)
Visitor Counter : 121
Read this release in:
Khasi
,
English
,
Urdu
,
Hindi
,
Marathi
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam