ਪ੍ਰਧਾਨ ਮੰਤਰੀ ਦਫਤਰ

ਰਾਸ਼ਟਰ ਨੂੰ ਅੱਗੇ ਲੈ ਜਾਣ ਲਈ ਮਹਿਲਾਵਾਂ ਦੀ ਅਗਵਾਈ ਵਾਲਾ ਵਿਕਾਸ ਜ਼ਰੂਰੀ: ਸੁਤੰਤਰਤਾ ਦਿਵਸ ‘ਤੇ ਪ੍ਰਧਾਨ ਮੰਤਰੀ ਦਾ ਭਾਸ਼ਣ

Posted On: 15 AUG 2023 2:02PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 77ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਇਤਿਹਾਸਿਕ ਲਾਲ ਕਿਲੇ ਦੀ ਫ਼ਸੀਲ ਤੋਂ ਆਪਣੇ ਸੰਬੋਧਨ ਵਿੱਚ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਦੱਸਿਆ ਕਿ ਰਾਸ਼ਟਰ ਨੂੰ ਅੱਗੇ ਲੈ ਜਾਣ ਲਈ ਇਹ ਕਿਤਨਾ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਯਾਦ ਦਿਵਾਇਆ ਕਿ ਭਾਰਤ ਅੱਜ ਮਾਣ ਨਾਲ ਕਹਿ ਸਕਦਾ ਹੈ ਕਿ ਸਿਵਲ ਏਵੀਏਸ਼ਨ ਸੈਕਟਰ ਵਿੱਚ ਉਸ ਦੇ ਪਾਸ ਸਭ ਤੋਂ ਅਧਿਕ ਮਹਿਲਾ ਪਾਇਲਟ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਚੰਦਰਯਾਨ ਮਿਸ਼ਨ (Chandrayaan Mission) ਦੀ ਅਗਵਾਈ ਭੀ ਮਹਿਲਾ ਵਿਗਿਆਨੀ ਕਰ ਰਹੀਆਂ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਦੇ ਮੁੱਦੇ ਨੂੰ ਜੀ-20 ਵਿੱਚ ਲੈ ਕੇ ਗਏ ਹਨ ਅਤੇ ਜੀ-20 ਦੇਸ਼ਾਂ ਨੇ ਇਸ ਨੂੰ ਸਵੀਕਾਰ ਕੀਤਾ ਹੈ ਅਤੇ ਉਹ ਇਸ ਦੇ ਮਹੱਤਵ ਨੂੰ ਪਹਿਚਾਣ ਰਹੇ ਹਨ।

 

 ‘ਨਾਰੀ ਸਨਮਾਨ’ ('Nari Samman') ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਆਪਣੀ ਇੱਕ ਵਿਦੇਸ਼ ਯਾਤਰਾ ਦਾ ਅਨੁਭਵ ਸਾਂਝਾ ਕੀਤਾ, ਜਿੱਥੇ ਉਸ ਦੇਸ਼ ਦੇ ਇੱਕ ਸੀਨੀਅਰ ਮੰਤਰੀ ਨੇ ਉਨ੍ਹਾਂ ਤੋਂ ਜਾਣਨਾ ਚਾਹਿਆ ਸੀ ਕਿ ਕੀ ਭਾਰਤ ਵਿੱਚ ਮਹਿਲਾਵਾਂ ਸਾਇੰਸ ਅਤੇ ਇੰਜੀਨੀਅਰਿੰਗ ਦੀ ਪੜ੍ਹਾਈ ਕਰਦੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਜਵਾਬ ਦਿੱਤਾ ਕਿ ਅੱਜ ਸਾਡੇ ਦੇਸ਼ ਵਿੱਚ ਲੜਕੀਆਂ ਐੱਸਟੀਈਐੱਮ ( STEM)  (ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ, ਮੈਥਸ) ਦੀ ਪੜ੍ਹਾਈ ਵਿੱਚ ਲੜਕਿਆਂ ਤੋਂ ਅੱਗੇ ਹਨ ਅਤੇ ਦੁਨੀਆ ਦੀਆਂ ਨਿਗਾਹਾਂ ਅੱਜ ਸਾਡੀ ਇਸ ਸਮਰੱਥਾ ਦੀ ਤਰਫ਼ ਟਿਕੀਆਂ ਹਨ।

 

 

*****

 

ਐੱਸਐੱਸ/ਏਕੇਐੱਸ    



(Release ID: 1949226) Visitor Counter : 78