ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਪਰੰਪਰਾਗਤ ਸ਼ਿਲਪ ਕੌਸ਼ਲ ਵਿੱਚ ਕੁਸ਼ਲ ਵਿਅਕਤੀਆਂ ਨੂੰ ਲਾਭ ਪਹੁੰਚਾਉਣ ਦੇ ਲਈ ‘ਵਿਸ਼ਵਕਰਮਾ ਯੋਜਨਾ’ (‘Vishwakarma Yojana’) ਦਾ ਐਲਾਨ ਕੀਤਾ


13000-15000 ਕਰੋੜ ਰੁਪਏ ਦੀ ਸ਼ੁਰੂਆਤੀ ਐਲੋਕੇਸ਼ਨ ਦੇ ਨਾਲ ਯੋਜਨਾ ਸ਼ੁਰੂ ਹੋਵੇਗੀ



ਦੇਸ਼ ਦੇ ਲਗਭਗ 13.5 ਕਰੋੜ ਗ਼ਰੀਬ ਪੁਰਸ਼ ਅਤੇ ਮਹਿਲਾ ਗ਼ਰੀਬੀ ਦੀਆਂ ਜ਼ੰਜੀਰਾਂ ਤੋਂ ਮੁਕਤ ਹੋ ਕੇ ਨਵੇਂ ਮੱਧ ਵਰਗ ਵਿੱਚ ਪ੍ਰਵੇਸ਼ ਕਰ ਚੁੱਕੇ ਹਨ: ਸ਼੍ਰੀ ਨਰੇਂਦਰ ਮੋਦੀ

Posted On: 15 AUG 2023 1:42PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 77ਵੇਂ ਸੁਤੰਤਰਤਾ ਦਿਵਸ ’ਤੇ ਲਾਲ ਕਿਲੇ ਦੀ ਫ਼ਸੀਲ ਤੋਂ ਆਪਣੇ ਸੰਬੋਧਨ ਵਿੱਚ ਆਉਣ ਵਾਲੇ ਦਿਨਾਂ ਵਿੱਚ ‘ਵਿਸ਼ਵਕਰਮਾ ਯੋਜਨਾ’ (‘Vishwakarma Yojana’) ਸ਼ੁਰੂ ਕਰਨ ਦਾ ਐਲਾਨ ਕੀਤਾ। ਇਹ ਯੋਜਨਾ ਪਰੰਪਰਾਗਤ ਸ਼ਿਲਪ ਕੌਸ਼ਲ ਵਿੱਚ ਕੁਸ਼ਲ ਵਿਅਕਤੀਆਂ ਨੂੰ ਲਾਭ ਪਹੁੰਚਾਉਣ ਦੇ ਲਈ ਤਿਆਰ ਕੀਤੀ ਗਈ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “ਆਉਣ ਵਾਲੇ ਦਿਨਾਂ ਵਿੱਚ, ਅਸੀਂ ਵਿਸ਼ਵਕਰਮਾ ਜਯੰਤੀ ਦੇ ਅਵਸਰ ’ਤੇ ਇੱਕ ਯੋਜਨਾ ਸ਼ੁਰੂ ਕਰਾਂਗੇ, ਜਿਸ ਨਾਲ ਪਰੰਪਰਾਗਤ ਸ਼ਿਲਪ ਕੌਸ਼ਲ ਵਿੱਚ ਕੁਸ਼ਲ ਵਿਅਕਤੀਆਂ, ਵਿਸ਼ੇਸ਼ ਤੌਰ ’ਤੇ ਹੋਰ ਪਿਛੜੇ ਵਰਗ ਸਮੁਦਾਇ ਨੂੰ ਲਾਭ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ, ਬੁਣਕਰਾਂ, ਸੁਨਿਆਰਿਆਂ, ਲੁਹਾਰਾਂ, ਲਾਂਡਰੀ ਵਰਕਰਾਂ, ਨਾਈਆਂ ਅਤੇ ਅਜਿਹੇ ਪਰਿਵਾਰਾਂ ਨੂੰ ‘ਵਿਸ਼ਵਕਰਮਾ ਯੋਜਨਾ’ (‘Vishwakarma Yojana’) ਦੇ ਜ਼ਰੀਏ ਸਸ਼ਕਤ ਬਣਾਇਆ ਜਾਵੇਗਾ, ਜੋ ਲਗਭਗ 13 ਤੋਂ 15 ਹਜ਼ਾਰ ਕਰੋੜ ਰੁਪਏ ਦੀ ਐਲੋਕੇਸ਼ਨ ਦੇ ਨਾਲ ਸ਼ੁਰੂ ਹੋਵੇਗੀ।’

 

 

ਇਸ ਤੋਂ ਪਹਿਲਾਂ, ਆਪਣੇ ਭਾਸ਼ਣ ਵਿੱਚ ਸ਼੍ਰੀ ਮੋਦੀ ਨੇ ਸਰਕਾਰ ਦੇ ਗ਼ਰੀਬੀ ਖ਼ਾਤਮੇ ਨਾਲ ਜੁੜੇ ਪ੍ਰਯਾਸਾਂ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਕਿਹਾ, ਪਹਿਲੇ ਪੰਜ ਸਾਲ ਦੇ ਕਾਰਜਕਾਲ ਵਿੱਚ ਇਨ੍ਹਾਂ ਪ੍ਰਯਾਸਾਂ ਦੇ ਨਤੀਜੇ ਵਜੋਂ, 13.5 ਕਰੋੜ ਗ਼ਰੀਬ ਦੇਸ਼ਵਾਸੀ ਅਤੇ ਮਹਿਲਾਵਾਂ ਗ਼ਰੀਬੀ ਦੀਆਂ ਜ਼ੰਜੀਰਾਂ ਤੋਂ ਮੁਕਤ ਹੋ ਕੇ ਨਵੇਂ ਮੱਧ ਵਰਗ ਵਿੱਚ ਪ੍ਰਵੇਸ਼ ਕਰ ਚੁੱਕੇ ਹਨ।

ਪ੍ਰਧਾਨ ਮੰਤਰੀ ਨੇ ਵਿਭਿੰਨ ਯੋਜਨਾਵਾਂ ਬਾਰੇ ਚਰਚਾ ਕੀਤੀ, ਜਿਨ੍ਹਾਂ ਦੇ ਫਲਸਰੂਪ 13.5 ਕਰੋੜ ਲੋਕਾਂ ਦਾ ਗ਼ਰੀਬੀ ਦੀਆਂ ਕਠਿਨਾਈਆਂ ਤੋਂ ਉੱਪਰ ਉੱਠਣਾ ਸੰਭਵ ਹੋਇਆ ਹੈ। ਇਨ੍ਹਾਂ ਵਿੱਚ ਪ੍ਰਮੁੱਖ ਹਨ- ਪੀਐੱਮ ਸਵਨਿਧੀ ਯੋਜਨਾ(PM SVANidhi scheme), ਜਿਸ ਦੇ ਜ਼ਰੀਏ ਰੇਹੜੀ-ਪਟੜੀ ਵਾਲਿਆਂ ਨੂੰ 50,000 ਕਰੋੜ ਰੁਪਏ ਪ੍ਰਦਾਨ ਕੀਤੇ ਗਏ ਅਤੇ ਪੀਐੱਮ ਕਿਸਾਨ ਸਨਮਾਨ ਨਿਧੀ (PM Kisan Samman Nidhi)ਯੋਜਨਾ, ਜਿਸ ਦੇ ਜ਼ਰੀਏ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੇ 2.5 ਲੱਖ ਕਰੋੜ ਰੁਪਏ ਜਮ੍ਹਾਂ ਕੀਤੇ ਗਏ।

 

 

 

*****

 

ਆਰਐੱਮ/ਡੀਐੱਸ/ਵੀਐੱਮ



(Release ID: 1949088) Visitor Counter : 125