ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav

ਕੇਂਦਰ ਨੇ ਸਿਹਤ ਅਤੇ ਤੰਦਰੁਸਤੀ ਨਾਲ ਜੁੜੇ ਸੈਲੀਬ੍ਰਿਟੀਜ਼, ਇਨਫਲੂਐਂਸਰ ਅਤੇ ਵਰਚੁਅਲ ਇਨਫਲੂਐਂਸਰ ਲਈ ਐਡੀਸ਼ਨਲ ਗਾਈਡਲਾਈਂਸ ਜਾਰੀ ਕੀਤੀਆਂ


ਸਰਟੀਫਾਈਡ ਮੈਡੀਕਲ ਪ੍ਰੈਕਟੀਸ਼ਨਰਜ਼ ਅਤੇ ਸਿਹਤ ਅਤੇ ਫਿਟਨੈੱਸ ਐਕਸਪਰਟਸ ਨੂੰ ਕਿਸੇ ਇੰਡੋਰਸਮੈਂਟ ਨੂੰ ਕਰਦੇ ਸਮੇਂ ਇਹ ਦੱਸਣਾ ਹੋਵੇਗਾ ਕਿ ਉਹ ਸਰਟੀਫਾਈਡ ਮੈਡੀਕਲ ਪ੍ਰੈਕਟੀਸ਼ਨਰ ਅਤੇ ਸਿਹਤ ਅਤੇ ਫਿਟਨੈੱਸ ਐਕਸਪਰਟ ਹੈ

ਸੈਲੀਬ੍ਰਿਟੀਜ਼, ਇਨਫਲੂਐਂਸਰ ਅਤੇ ਵਰਚੁਅਲ ਇਨਫਲੂਐਂਸਰ ਜੇਕਰ ਖੁਦ ਨੂੰ ਹੈਲਥ ਐਕਸਪਰਟ/ਫਿਟਨੈੱਸ ਐਕਸਪਰਟ ਅਤੇ ਮੈਡੀਕਲ ਪ੍ਰੈਕਟੀਸ਼ਨਰ ਦੱਸਦੇ ਹਨ, ਤਾਂ ਉਨ੍ਹਾਂ ਨੂੰ ਸਪੱਸ਼ਟ ਡਿਸਕਲੇਮਰ ਦੇਣਾ ਹੋਵੇਗਾ

Posted On: 10 AUG 2023 2:03PM by PIB Chandigarh

ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਦੇ ਤਹਿਤ ਉਪਭੋਗਤਾ ਮਾਮਲੇ ਵਿਭਾਗ ਨੇ ਸਿਹਤ ਅਤੇ ਤੰਦਰੁਸਤੀ ਖੇਤਰ ਨਾਲ ਜੁੜੀਆਂ ਸੈਲੀਬ੍ਰਿਟੀਜ਼, ਇਨਫਲੂਐਂਸਰ ਅਤੇ ਵਰਚੁਅਲ ਇਨਫਲੂਐਂਸਰ ਲਈ ਐਡੀਸ਼ਨਲ ਗਾਈਡਲਾਈਂਸ ਜਾਰੀ ਕੀਤੀਆਂ ਹਨ। ਇਹ ਦਿਸ਼ਾ-ਨਿਰਦੇਸ਼ 9 ਜੂਨ, 2022 ਨੂੰ ਜਾਰੀ ਗੁੰਮਰਾਹ ਕਰਨ ਵਾਲੇ ਇਸ਼ਤਿਹਾਰਾਂ ਦੀ ਰੋਕਥਾਮ ਅਤੇ ਗੁੰਮਰਾਹ ਕਰਨ ਵਾਲੇ ਇਸ਼ਤਿਹਾਰਾਂ ਲਈ ਸਮਰਥਨ ਲਈ ਦਿਸ਼ਾ-ਨਿਰਦੇਸ਼, 2022 ਦਾ ਇੱਕ ਮਹੱਤਵਪੂਰਨ ਵਿਸਤਾਰ ਹਨ, ਅਤੇ 20 ਜਨਵਰੀ 2023 ਨੂੰ ਜਾਰੀ ਕੀਤੀ ਗਈ “ਸਮਰਥਨ ਸਬੰਧੀ ਜਾਣਕਾਰੀ” ਮਾਰਗਦਰਸ਼ਕ ਪੁਸਤਕ ਦੇ ਸਥਾਨ ‘ਤੇ ਹਨ।

ਕੇਂਦਰ ਨੇ ਸਿਹਤ ਅਤੇ ਤੰਦਰੁਸਤੀ ਨਾਲ ਜੁੜੀਆਂ ਸੈਲੀਬ੍ਰਿਟੀਜ਼, ਇਨਫਲੂਐਂਸਰ ਅਤੇ ਵਰਚੁਅਲ ਇਨਫਲੂਐਂਸਰ ਲਈ ਐਡੀਸ਼ਨਲ ਪ੍ਰਭਾਵਸ਼ਾਲੀ ਦਿਸ਼ਾ-ਨਿਰਦੇਸ਼ ਸਿਹਤ ਮੰਤਰਾਲੇ, ਆਯੁਸ਼ ਮੰਤਰਾਲੇ, ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਵ੍ ਇੰਡੀਆ (ਐੱਫਐੱਸਐੱਸਏਆਈ) ਅਤੇ ਐਡਵਰਟਾਈਜ਼ਿੰਗ ਸਟੈਂਡਰਡਜ਼ ਕੌਂਸਲ ਆਵ੍ ਇੰਡੀਆ )ਏਐੱਸਸੀਆਈ) ਸਹਿਤ ਸਾਰੇ ਸਟੇਕਹੋਲਡਰਾਂ ਦੇ ਨਾਲ ਵਿਸਤਾਰਪੂਰਵਕ ਵਿਚਾਰ-ਵਟਾਂਦਰਾ ਕਰਨ ਦੇ ਬਾਅਦ ਤਿਆਰ ਕੀਤੇ ਗਏ ਹਨ।

ਐਡੀਸ਼ਨਲ ਗਾਈਡਲਾਈਂਸ ਦਾ ਉਦੇਸ਼ ਗੁੰਮਰਾਹ ਕਰਨ ਵਾਲੇ ਇਸ਼ਤਿਹਾਰਾਂ, ਬੇਬੁਨਿਆਦ ਦਾਅਵਿਆਂ ਨਾਲ ਨਜਿੱਠਣ ਅਤੇ  ਸਿਹਤ ਅਤੇ ਤੰਦਰੁਸਤੀ ਦੇ ਸਮਰਥਨ ਵਿੱਚ ਪਾਰਦਰਸਿਤਾ ਨੂੰ ਸੁਨਿਸ਼ਚਿਤ ਕਰਨਾ ਹੈ। ਦਿਸ਼ਾ ਨਿਰਦੇਸ਼ਾਂ ਦੇ ਤਹਿਤ, ਮਾਨਤਾ ਪ੍ਰਾਪਤ ਸੰਸਥਾਨਾਂ ਤੋਂ ਸਰਟੀਫਾਈਡ ਮੈਡੀਕਲ ਪ੍ਰੈਕਟੀਸ਼ਨਰਾਂ ਅਤੇ ਹੈਲਥ ਅਤੇ ਫਿਟਨੈੱਸ ਐਕਸਪਰਟਸ ਨਾਲ ਜਾਣਕਾਰੀ ਸਾਂਝਾ ਕਰਦੇ ਹੋਏ, ਉਤਪਾਦਾਂ ਜਾਂ ਸੇਵਾਵਾਂ ਨੂੰ ਹੁਲਾਰਾ ਦੇਣ ਜਾਂ ਸਿਹਤ ਸਬੰਧੀ ਕੋਈ ਵੀ ਦਾਅਵਾ ਕਰਦੇ ਸਮੇਂ ਇਹ ਦੱਸਣਾ ਹੋਵੇਗਾ ਕਿ ਉਹ ਸਰਟੀਫਾਈਡ ਹੈਲਥ/ਫਿਟਨੈੱਸ ਐਕਸਪਰਟਸ ਅਤੇ ਮੈਡੀਕਲ ਪ੍ਰੈਕਟੀਸ਼ਨਰਸ ਹਨ।

ਹੈਲਥ ਐਕਸਪਰਟਸ ਜਾਂ ਮੈਡੀਕਲ ਪ੍ਰੈਕਟੀਸ਼ਨਰਸ ਦੇ ਤੌਰ ‘ਤੇ ਪੇਸ਼ ਕਰਨ ਵਾਲੀਆਂ ਸੈਲੀਬ੍ਰਿਟੀਜ਼, ਇਨਫਲੂਐਂਸਰ ਅਤੇ ਵਰਚੁਅਲ ਇਨਫਲੂਐਂਸਰ ਨਾਲ ਜਾਣਕਾਰੀ ਸਾਂਝਾ ਕਰਦੇ ਸਮੇਂ, ਉਦਪਾਦਾਂ ਜਾਂ ਸੇਵਾਵਾਂ ਨੂੰ ਹੁਲਾਰਾ ਦਿੰਦੇ ਸਮੇਂ ਜਾਂ ਕੋਈ ਸਿਹਤ ਸਬੰਧੀ ਦਾਅਵੇ ਕਰਦੇ ਸਮੇਂ ਸਪੱਸ਼ਟ ਡਿਸਕਲੇਮਰ ਦੇਣਾ ਹੋਵੇਗਾ। ਉਨ੍ਹਾਂ ਨੂੰ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਦੇਖਣ ਵਾਲੇ ਇਹ ਸਮਝਣ ਕਿ ਉਨ੍ਹਾਂ ਦੀ ਪੁਸ਼ਟੀ ਨੂੰ ਪ੍ਰੋਫੈਸ਼ਨਲ ਮੈਡੀਕਲ ਸਲਾਹ, ਨਿਦਾਨ ਜਾਂ ਇਲਾਜ ਦੇ ਵਿਕਲਪ ਦੇ ਰੂਪ ਵਿੱਚ ਨਹੀਂ ਦੇਖਿਆ ਜਾਣਾ ਚਾਹੀਦਾ।

ਇਹ ਡਿਸਕਲੋਜ਼ਰ ਜਾਂ ਡਿਸਕਲੇਮਰ ਉਦੋਂ ਜ਼ਰੂਰੀ ਹੁੰਦਾ ਹੈ ਜਦੋਂ ਖੁਰਾਕ ਪਦਾਰਥਾਂ ਅਤੇ ਨਿਊਟ੍ਰਾਸਿਊਟੀਕਲਸ ਤੋਂ ਪ੍ਰਾਪਤ ਹੋਣ ਵਾਲੇ ਸਿਹਤ ਲਾਭ, ਬੀਮਾਰੀ ਦੀ ਰੋਕਥਾਮ, ਉਪਚਾਰ ਜਾਂ ਇਲਾਜ, ਡਾਕਟਰੀ ਸਥਿਤੀਆਂ, ਸਿਹਤ ਲਾਭ ਤੇ ਤਰੀਕਿਆਂ ਜਾਂ ਪ੍ਰਤੀਰੋਧਕ ਸ਼ਕਤੀ ਨੂੰ ਹੁਲਾਰਾ ਦੇਣ ਆਦਿ ਜਿਹੇ ਵਿਸ਼ਿਆਂ ‘ਤੇ ਗੱਲਬਾਤ ਜਾਂ ਦਾਅਵਾ ਕੀਤਾ ਜਾਵੇ। ਇਹ ਡਿਸਕਲੋਜ਼ਰ ਜਾਂ ਡਿਸਕਲੇਮਰ ਕਿਸੇ ਵਸਤੂ ਦਾ ਸਮਰਥਨ ਕਰਨ, ਪ੍ਰਚਾਰ ਕਰਨ ਜਾਂ ਸਿਹਤ ਸਬੰਧੀ ਦਾਅਵਾ ਕਰਨ ਲਈ ਕਿਸੇ ਵੀ ਮੌਕੇ 'ਤੇ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ।

ਆਮ ਤੰਦਰੁਸਤੀ ਅਤੇ ਸਿਹਤ ਸਲਾਹ ਜੈਸੀ ‘ਪਾਣੀ ਪੀਓ ਤੇ ਹਾਈਡ੍ਰੇਟਿਡ ਰਹੋ’, ‘ਨਿਯਮਿਤ ਰੂਪ ਨਾਲ ਕਸਰਤ ਕਰੋ ਅਤੇ ਸਰੀਰਕ ਤੌਰ ‘ਤੇ ਸਰਗਰਮ ਰਹੋ’, ‘ਬੈਠਣ ਦਾ ਸਮਾਂ ਅਤੇ ਸਕ੍ਰੀਨ ਸਮੇਂ ‘ਤੇ ਘੱਟ ਕਰੋ’, ‘ਜ਼ਰੂਰੀ ਚੰਗੀ ਨੀਂਦ ਪੂਰੀ ਕਰੋ’, ‘ਤੇਜ਼ੀ ਨਾਲ ਠੀਕ ਹੋਣ ਲਈ ਹਲਦੀ ਵਾਲਾ ਦੁੱਧ ਪੀਓ’, ਹਾਨੀਕਾਰਕ ਯੂਵੀ ਕਿਰਨਾਂ ਤੋਂ ਬਚਣ ਲਈ ਰੋਜ਼ਾਨਾ’ ‘ਸਨਸਕ੍ਰੀਨ ਦਾ ਉਪਯੋਗ ਕਰੋ’, ‘ਬਿਹਤਰ ਵਾਧੇ ਲਈ ਵਾਲਾਂ ਵਿੱਚ ਤੇਲ ਲਗਾਓ’ ਆਦਿ ਜੋ ਵਿਸ਼ੇਸ਼ ਉਤਪਾਦਾਂ ਜਾਂ ਸੇਵਾਵਾਂ ਨਾਲ ਜੁੜੇ ਨਹੀਂ ਹਨ ਜਾਂ ਵਿਸ਼ੇਸ਼ ਸਿਹਤ ਸਥਿਤੀਆਂ ਜਾਂ ਨਤੀਜਿਆਂ ਨੂੰ ਲਕਸ਼ਿਤ ਨਹੀਂ ਕਰਦੇ ਹਨ, ਉਨ੍ਹਾਂ ਨੂੰ ਇਨ੍ਹਾਂ ਨਿਯਮਾਂ ਵਿੱਚ ਛੂਟ ਦਿੱਤੀ ਗਈ ਹੈ।

ਹਾਲਾਂਕਿ, ਖੁਦ ਨੂੰ ਹੈਲਥ ਐਕਸਪਰਟ ਜਾਂ ਮੈਡੀਕਲ ਪ੍ਰੈਕਟੀਸ਼ਨਰਜ਼  ਦੇ ਤੌਰ ‘ਤੇ ਪੇਸ਼ ਕਰਨ ਵਾਲੀਆਂ ਇਨ੍ਹਾਂ ਸੈਲੀਬ੍ਰਿਟੀਜ਼, ਇਨਫਲੂਐਂਸਰ ਅਤੇ ਵਰਚੁਅਲ ਇਨਫਲੂਐਂਸਰ ਲਈ ਇਹ ਅਹਿਮ ਹੈ ਕਿ ਉਹ ਆਪਣੇ ਨਿਜੀ ਵਿਚਾਰਾਂ ਅਤੇ ਪੇਸ਼ੇਵਰ ਸਲਾਹ ਦੇ ਦਰਮਿਆਨ ਸਪੱਸ਼ਟ ਤੌਰ ‘ਤੇ ਅੰਤਰ ਕਰਨ ਅਤੇ ਬਿਨਾ ਠੋਸ ਤੱਥਾਂ ਦੇ ਵਿਸ਼ੇਸ਼ ਸਿਹਤ ਦਾਅਵੇ ਕਰਨ ਤੋਂ ਬਚੋ। ਇਸ ਗੱਲ ਦੀ ਹਮੇਸ਼ਾ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਦਰਸ਼ਕਾਂ ਨੂੰ ਪ੍ਰੋਫੈਸ਼ਨਲ ਮੈਡੀਕਲ ਐਡਵਾਈਸ ਪ੍ਰਾਪਤ ਕਰਨ ਅਤੇ ਉਤਪਾਦਾਂ ਜਾਂ ਸੇਵਾਵਾਂ ਦੇ ਬਾਰੇ ਵਿੱਚ ਪੂਰੀ ਜਾਣਕਾਰੀ ਪ੍ਰਾਪਤ ਕਰਨ ਲਈ ਪ੍ਰੋਤਸਾਹਿਤ ਕੀਤਾ ਜਾਵੇ।

ਡੀਓਸੀਏ ਸਰਗਰਮ ਰੂਪ ਵਿੱਚ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਦੀ ਨਿਗਰਾਨੀ ਅਤੇ ਲਾਗੂਕਰਨ ਕਰੇਗਾ। ਉਲੰਘਨਾ ਕਰਨ ‘ਤੇ ਉਪਭੋਗਤਾ  ਸੁਰੱਖਿਆ ਐਕਟ 2019 ਅਤੇ ਕਾਨੂੰਨ ਦੇ ਹੋਰ ਪ੍ਰਾਸੰਗਿਕ ਪ੍ਰਾਵਧਾਨਾਂ ਦੇ ਤਹਿਤ ਜੁਰਮਾਨਾ ਲਗਾਇਆ ਜਾ ਸਕਦਾ ਹੈ।

ਵਿਭਾਗ ਉਪਭੋਗਤਾ ਹਿਤਾਂ ਦੀ ਰੱਖਿਆ ਕਰਨ ਅਤੇ ਇੱਕ ਨਿਰਪੱਖ ਅਤੇ ਪਾਰਦਰਸ਼ੀ ਬਜ਼ਾਰ ਨੂੰ ਹੁਲਾਰਾ ਦੇਣ ਲਈ ਪ੍ਰਤੀਬੱਧ ਹੈ, ਵਿਸ਼ੇਸ਼ ਤੌਰ ‘ਤੇ ਤੇਜ਼ੀ ਨਾਲ ਵਧ ਰਹੇ ਪ੍ਰਭਾਵਸ਼ਾਲੀ ਡਿਜੀਟਲ ਖੇਤਰ ਵਿੱਚ। ਇਹ ਦਿਸ਼ਾ-ਨਿਰਦੇਸ਼ ਉਦਯੋਗ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਉਪਭੋਗਤਾ ਹਿਤਾਂ ਦੀ ਰੱਖਿਆ ਕਰੇਗਾ।

ਨਵੇਂ ਦਿਸ਼ਾ-ਨਿਰਦੇਸ਼ਾਂ ਬਾਰੇ ਵਧੇਰੇ ਜਾਣਕਾਰੀ ਦੇ ਲਈ ਇੱਥੇ ਦੇਖੋ:

https://consumeraffairs.nic.in/sites/default/files/fileuploads/latestnews/Additional%20Influencer%20Guidelines%20for%20Health%20and%20Wellness%20Celebrities%2C%20Influencers%20and%20Virtual%20Influencers.pdf

****

ਏਜੀ/ਐੱਨਐੱਸ 


(Release ID: 1947808) Visitor Counter : 163