ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਗਾਂਧੀਨਗਰ ਵਿੱਚ ਸੈਮੀਕੋਨ ਇੰਡੀਆ ਸੰਮੇਲਨ 2023 ਦਾ ਉਦਘਾਟਨ ਕੀਤਾ
ਸਰਕਾਰ, ਉਦਯੋਗ ਅਤੇ ਸਿੱਖਿਆ ਜਗਤ ਦੇ ਗਲੋਬਲ ਲੀਡਰਸ ਨੇ ਸੈਮੀਕੋਨ ਇੰਡੀਆ ਸੰਮੇਲਨ ਦੇ ਦੂਸਰੇ ਐਡੀਸ਼ਨ ਵਿੱਚ ਹਿੱਸਾ ਲਿਆ
Posted On:
29 JUL 2023 9:29AM by PIB Chandigarh
ਭਾਰਤ ਇਲੈਕਟ੍ਰੋਨਿਕਸ ’ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਟੈਕਨੋਲੋਜੀ ਕ੍ਰਾਂਤੀ ਦੀ ਅਗਵਾਈ ਕਰ ਰਿਹਾ ਹੈ। ਕ੍ਰਾਂਤੀ ਦੇ ਹਿੱਸੇ ਵਜੋਂ, ਸੈਮੀਕੰਡਕਟਰ ਇੱਕ ਲਾਜ਼ਮੀ ਭੂਮਿਕਾ ਨਿਭਾਉਂਦੇ ਹਨ ਅਤੇ ਸੰਚਾਰ, ਰੱਖਿਆ, ਆਟੋਮੋਬਾਈਲ ਅਤੇ ਕੰਪਿਊਟਿੰਗ ਡਿਵਾਈਸਾਂ ਸਮੇਤ ਲਗਭਗ ਸਾਰੇ ਖੇਤਰਾਂ ਵਿੱਚ ਇਸ ਦੇ ਐਪਲੀਕੇਸ਼ਨ ਹਨ। ਦੇਸ਼ ਦੀ ਪ੍ਰਗਤੀ ਦੇ ਮਹੱਤਵਪੂਰਨ ਥੰਮ੍ਹ ਨੂੰ ਮਜ਼ਬੂਤ ਕਰਦੇ ਹੋਏ-‘ਇਲੈਕਟ੍ਰੋਨਿਕਸ’ ਅਤੇ ‘ਆਤਮਨਿਰਭਰ ਭਾਰਤ’ ਦੇ ਦ੍ਰਿਸ਼ਟੀਕੋਣ ’ਤੇ ਜ਼ੋਰ ਦਿੰਦੇ ਹੋਏ, ਭਾਰਤ ਆਪਣੀ ਮੁੱਲ ਲੜੀ ਨੂੰ ਵਿਆਪਕ ਅਤੇ ਡੂੰਘਾ ਕਰਨ ਅਤੇ ਇੱਕ ਵਿਸ਼ਵ ਪੱਧਰੀ ਸੈਮੀਕੰਡਕਟਰ ਨਿਰਮਾਣ ਈਕੋਸਿਸਟਮ ਦੀ ਸੁਵਿਧਾ ਪ੍ਰਦਾਨ ਕਰਨ ਲਈ ਤਿਆਰ ਹੈ।
ਭਾਰਤ ਨੂੰ ਸੈਮੀਕੰਡਕਟਰ ਡਿਜਾਈਨ ਅਤੇ ਨਿਰਮਾਣ ਦੇ ਕੇਂਦਰ ਵਜੋਂ ਪ੍ਰਦਰਸ਼ਿਤ ਕਰਨ ਲਈ ਪਿਛਲੇ ਸਾਲ ਬੰਗਲੁਰੂ ਵਿੱਚ ਸੈਮੀਕੋਨ ਇੰਡੀਆ 2022 ਸੰਮੇਲਨ ਦਾ ਆਯੋਜਨ ਕੀਤਾ ਗਿਆ ਸੀ। ਇਸ ਵਿੱਚ ਸਫ਼ਲਤਾ ਦੇ ਅਧਾਰ ’ਤੇ ਇੰਡੀਆ ਸੈਮੀਕੰਡਕਟਰ ਮਿਸ਼ਨ ਨੇ ਗੁਜਰਾਤ ਦੇ ਗਾਂਧੀਨਗਰ ਵਿੱਚ ਮਹਾਤਮਾ ਮੰਦਿਰ ਵਿੱਚ ‘ਕੈਟਾਲਾਈਜਿੰਗ ਇੰਡੀਆਜ਼ ਸੈਮੀਕੰਡਕਟਰ ਈਕੋਸਿਸਟਮ’ ਵਿਸ਼ੇ ’ਤੇ ਸੈਮੀਕੋਨ ਇੰਡੀਆ ਸੰਮੇਲਨ, 2023 ਦਾ ਆਯੋਜਨ ਕੀਤਾ। ਇਸ ਸੰਮੇਲਨ ਵਿੱਚ 23 ਤੋਂ ਵਧ ਦੇਸ਼ਾਂ ਦੇ 8,000 ਤੋਂ ਵਧ ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਸੈਮੀਕੋਨ ਇੰਡੀਆ ਸੰਮੇਲਨ, 2023 ਵਿੱਚ ਮਾਈਕ੍ਰੋਨ ਟੈਕਨੋਲੋਜੀ, ਅਪਲਾਈਡ ਮੈਟੇਰੀਅਲਜ਼, ਫੌਕਸਕੋਨ, ਕੈਡੈਂਸ ਅਤੇ ਏਐੱਮਡੀ ਅਤੇ ਉਦਯੋਗ ਸੰਘ, ਐੱਸਈਐੱਮਆਈ ਜਿਹੀਆਂ ਪ੍ਰਮੁੱਖ ਗਲੋਬਲ ਕੰਪਨੀਆਂ ਦੇ ਉਦਯੋਗ ਜਗਤ ਦੀ ਅਗਵਾਈ ਦੀ ਹਿੱਸੇਦਾਰੀ ਦੇਖੀ ਗਈ।
ਤਿੰਨ ਦਿਨਾਂ ਸੈਮੀਕੋਨ ਇੰਡੀਆ ਸੰਮੇਲਨ 2023 ਦਾ ਉਦਘਾਟਨ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੀਤਾ ਅਤੇ ਆਪਣੇ ਵਿਸ਼ੇਸ਼ ਸੰਬੋਧਨ ਵਿੱਚ ਉਨ੍ਹਾਂ ਨੇ ਲੋਕਾਂ ਦੇ ਰੋਜ਼ਾਨਾ ਜੀਵਨ ਵਿੱਚ ਸੈਮੀਕੰਡਕਟਰ ਦੀ ਭੂਮਿਕਾ ’ਤੇ ਜ਼ੋਰ ਦਿੱਤਾ ਅਤੇ ਦੱਸਿਆ ਕਿ ਕਿਵੇਂ ਭਾਰਤ ਸੈਮੀਕੰਡਕਟਰ ਨਿਰਮਾਣ ਈਕੋਸਿਸਟਮ ਦੇ ਨਿਰਮਾਣ ਦੇ ਲਈ ਸੈਮੀਕੋਨ ਇੰਡੀਆ ਪ੍ਰੋਗਰਾਮ ਦੇ ਅਧੀਨ ਪ੍ਰਤੀਬੱਧ ਹੈ। ਭਾਰਤ ਸਰਕਾਰ ਦੇ ਇਲੈਕਟ੍ਰੋਨਿਕਸ ਅਤੇ ਇਨਫੋਰਮੇਸ਼ਨ ਟੈਕਨੋਲੋਜੀ, ਸੰਚਾਰ ਅਤੇ ਰੇਲਵੇ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਨਵ ਨੇ ਇਲੈਕਟ੍ਰੋਨਿਕਸ ਨਿਰਮਾਣ, ਵਿਸ਼ੇਸ਼ ਤੌਰ ’ਤੇ ਸੈਮੀਕੰਡਕਟਰ ’ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਭਾਰਤ ਵਿੱਚ ਹਰ ਖੇਤਰ ਦੀ ਪ੍ਰਗਤੀ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਦੀ ਭੂਮਿਕਾ ਨੂੰ ਉਜਾਗਰ ਕੀਤਾ। ਇਸ ਮੌਕੇ ’ਤੇ ਗੁਜਰਾਤ ਦੇ ਮਾਣਯੋਗ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਨੇ ਸਭਾ ਨੂੰ ਸੰਬੋਧਨ ਕੀਤਾ ਅਤੇ ਵਿਸ਼ੇਸ਼ ਤੌਰ ’ਤੇ ਮਾਣਯੋਗ ਪ੍ਰਧਾਨ ਮੰਤਰੀ ਦੇ ਇਲੈਕਟ੍ਰੋਨਿਕਸ ਅਤੇ ਸੈਮੀਕੰਡਕਟਰ ਨਾਲ ਸਬੰਧਿਤ ਨਿਰਮਾਣ ਈਕੋਸਿਸਟਮ ਦੇ ਦੂਰਦਰਸ਼ੀ ਮਾਰਗਦਰਸ਼ਨ ਦੀ ਸ਼ਲਾਘਾ ਕੀਤੀ।
ਪ੍ਰਮੁੱਖ ਗਲੋਬਲ ਉਦਯੋਗ ਜਗਤ ਦੇ ਨੇਤਾਵਾਂ ਨੇ “ਭਾਰਤ ਦੇ ਸੈਮੀਕੰਡਕਟਰ ਈਕੋਸਿਸਟਮ ਨੂੰ ਉਤਪ੍ਰੇਰਿਤ ਕਰਨਾ” ਵਿਸ਼ੇ ’ਤੇ ਮੁੱਖ ਸੰਬੋਧਨ ਕੀਤਾ। ਮਾਈਕ੍ਰੋਨ ਦੇ ਪੱਖ ਵਿੱਚ ਸੰਬੋਧਨ ਕਰਦੇ ਹੋਏ ਸ਼੍ਰੀ ਸੰਜੇ ਮੇਹਰੋਤਰਾ ਨੇ ਭਾਰਤ ਦੇ ਲਈ ਨਿਰਮਾਣ ਈਕੋਸਿਸਟਮ ਨੂੰ ਮਜ਼ਬੂਤ ਅਤੇ ਵਿਸਤਾਰ ਕਰਨ ਦੇ ਮਹੱਤਵਪੂਰਨ ਮੌਕਿਆਂ ਨੂੰ ਉਜਾਗਰ ਕੀਤਾ। ਸੈਮੀਕੰਡਕਟਰ ਉਦਯੋਗ ਵਿੱਚ ਮਾਈਕ੍ਰੋਨ ਦੀ ਮੁੱਖ ਭੂਮਿਕਾ ਹੈ, ਨਾਲ ਹੀ ਇਸ ਨੂੰ ਭਾਰਤ ਦੀ ਸੈਮੀਕੰਡਕਟਰ ਯਾਤਰਾ ਦਾ ਹਿੱਸਾ ਹੋਣ ֽ’ਤੇ ਮਾਣ ਹੈ। ਕੈਡੈਂਸ ਦੇ ਪ੍ਰਧਾਨ ਅਤੇ ਸੀਈਓ ਸ਼੍ਰੀ ਅਨਿਰੁਧ ਦੇਵਗਨ ਨੇ ਕਿਹਾ ਕਿ ਸੈਮੀਕੰਡਕਟਰ ਉਦਯੋਗ ਵਿੱਚ ਭਾਰਤ ਦੀ ਮਜ਼ਬੂਤੀ ਵਿੱਚ ਸਰਕਾਰੀ ਸਮਰਥਨ ਅਤੇ ਪਹਿਲ, ਟੈਕਨੋਲਜੀ ਪ੍ਰਤਿਭਾ, ਬਹੁ-ਰਾਸ਼ਟਰੀ ਕੰਪਨੀਆਂ ਦੀ ਮੌਜੂਦਗੀ ਅਤੇ ਚਲ ਰਹੇ ਡਿਜੀਟਲ ਇੰਡੀਆ ਪਰਿਵਰਤਨ ਸ਼ਾਮਲ ਹਨ।
ਐੱਸਪੀਜੀ, ਐਪਲਾਈਡ ਮੈਟੀਰੀਅਲਜ਼ ਦੇ ਪ੍ਰੈਜ਼ੀਡੈਂਟ, ਸ਼੍ਰੀ ਪ੍ਰਭੂ ਰਾਜਾ ਨੇ ਕਿਹਾ ਕਿ ਸੈਮੀਕੰਡਕਟਰ ਉਦਯੋਗ ਆਰਟੀਫੀਸ਼ੀਅਲ ਇੰਟੈਲੀਜੈਂਸ, ਸਵੱਛ ਊਰਜਾ ਪਹਿਲ ਅਤੇ ਕਲਾਉਡ ਕੰਪਿਊਟਿੰਗ, ਉਨੱਤ ਡਾਟਾ ਜੈਨਰੇਸ਼ਨ ਅਤੇ ਟ੍ਰਾਂਸਫਰ ਸਿਸਟਮ ਦੇ ਰਾਹੀਂ ਡਿਜੀਟਲ ਪਰਿਵਰਤਨ ਜਿਹੇ ਕਾਰਕਾਂ ਤੋਂ ਪ੍ਰੇਰਿਤ ਵਿਕਾਸ ਦਾ ਅਨੁਭਵ ਕਰ ਰਿਹਾ ਹੈ। ਫਲੈਸ਼ ਮੈਮੋਰੀ ਅਤੇ ਜ਼ਰੂਰੀ ਸਟੋਰੇਜ ਇਨਫ੍ਰਾਸਟ੍ਰਕਚਰ ਵਿੱਚ ਆਗੂ ਕੰਪਨੀ, ਵੈਸਟਰਨ ਡਿਜੀਟਲ ਦੇ ਪ੍ਰੈਜ਼ੀਡੈਂਟ, ਸ਼੍ਰੀ ਸ਼ਿਵ ਸ਼ਿਵਰਾਮ ਦੇ ਅਨੁਸਾਰ ਭਾਰਤ ਵਿੱਚ ਸੈਮੀਕੰਡਕਟਰ ਸਪਲਾਈ ਚੇਨ ਸਥਾਪਿਤ ਕਰਨ ਲਈ, ਬੌਧਿਕ ਸੰਪੱਤੀ ਨਿਰਮਾਣ ਜ਼ਰੂਰੀ ਹੈ।
ਸ਼੍ਰੀ ਮਾਰਕ ਪੇਪਰਮਾਸਟਰ, ਸੀਟੀਓ, ਏਐੱਮਡੀ ਨੇ ਏਆਈ ਇਨਫੈਕਸ਼ਨ ਪੁਆਇੰਟ ਅਤੇ ਭਾਰਤ ਦੇ ਲਈ ਇਸ ਦੀ ਜ਼ਬਰਦਸਤ ਸਮਰੱਥਾ ਬਾਰੇ ਗੱਲ ਕੀਤੀ। ਏਐੱਮਡੀ ਸਰਗਰਮੀ ਨਾਲ ਇਸ ਖੇਤਰ ਵਿੱਚ ਇਨੋਵੇਸ਼ਨ ਚਲ ਰਿਹਾ ਹੈ, ਭਾਰਤ ਨੂੰ ਏਐੱਮਡੀ ਦੇ ਲਈ ਦੁਨੀਆ ਦੇ ਸਭ ਤੋਂ ਵੱਡੇ ਡਿਜਾਈਨ ਕੇੰਦਰ ਵਜੋਂ ਸਥਾਪਿਤ ਕਰਨ ਲਈ ਅੱਗਲੇ 5 ਵਰ੍ਹਿਆਂ ਵਿੱਚ ਭਾਰਤ ਵਿੱਚ 400 ਮਿਲੀਅਨ ਅਮਰੀਕੀ ਡਾਲਰ ਦਾ ਨਿਵੇਸ਼ ਕਰ ਰਿਹਾ ਹੈ। ਫਾਕਸਕੋਨ ਦੇ ਮੁੱਖ ਰਣਨੀਤੀ ਅਧਿਕਾਰੀ ਸ਼੍ਰੀ ਐੱਸਵਾਈ ਚਿਆਂਗ ਨੇ ਮੂਰ ਦੇ ਕਾਨੂੰਨ ਯੁਗ ਤੋਂ ਬਾਅਦ ਦੀਆਂ ਚੁਣੌਤੀਆਂ ਅਤੇ ਮੌਕਿਆਂ ਨੂੰ ਪੇਸ਼ ਕੀਤਾ। ਉਨ੍ਹਾਂ ਨੇ ਸੈਮੀਕੰਡਕਟਰ ਉਦਯੋਗ ਵਿੱਚ ਸਿਸਟਮ ਡਿਜਾਈਨ ਅਤੇ ਵਿਭਾਜਨ, ਪੈਕੇਜਿੰਗ ਅਤੇ ਪੀਸੀਬੀ ਟੈਕਨੋਲੋਜੀ ਦੇ ਖੇਤਰ ਵਿੱਚ ਅਤੇ ਆਈਓਟੀ ਵਰਗੀਆਂ ਐਪਲੀਕੇਸ਼ਨਾਂ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਉਭਰਦੀਆਂ ਜ਼ਰੂਰਤਾਂ ਵੱਲ ਇਸ਼ਾਰਾ ਕੀਤਾ।
ਇਸ ਤੋਂ ਇਲਾਵਾ, ਸੈਮੀਕੰਡਕਟਰ ਅਤੇ ਡਿਸਪਲੇ ਈਕੋਸਿਸਟਮ ਨਾਲ ਜੁੜੇ ਵੱਖ-ਵੱਖ ਪ੍ਰਾਸੰਗਿਕ ਵਿਸ਼ਿਆਂ ’ਤੇ ਵਿਚਾਰ-ਵਟਾਂਦਰਾ ਕਰਨ ਲਈ ਪੈਨਲ ਚਰਚਾਵਾਂ ਆਯੋਜਿਤ ਕੀਤੀਆਂ ਗਈਆਂ। ਡਾ. ਮਨੀਸ਼ ਹੁਡਾ, ਐੱਸਸੀਐੱਲ, ਸ਼੍ਰੀ ਵਿਵੇਕ ਸ਼ਰਮਾ, ਐੱਸਟੀਮਾਈਕ੍ਰੋਇਲੈਕਟ੍ਰੋਨਿਕਸ, ਡਾ. ਯੀ ਸ਼ਾਈ ਚਾਂਗ, ਟੈਕਨੋਲੋਜੀ ਰਾਜਦੂਤ, ਆਈਸੀਈਏ; ਸ਼੍ਰੀ ਰੋਹਿਤ ਗਿਰਧਰ, ਇਨਫਾਈਨਨ ਟੈਕਨੋਲੋਜੀਜ਼; ਸ਼੍ਰੀ ਰਾਮ ਰਾਮਕ੍ਰਿਸ਼ਨਨ, ਬਿਜਨਸ ਹੈੱਡ, ਰਿਲਾਇੰਸ ਇੰਡਸਟਰੀਜ਼ ਲਿਮਿਟਿਡ; ਹੀਰਾਨੰਦਾਨੀ ਗਰੁੱਪ ਦੇ ਸ਼੍ਰੀ ਦਰਸ਼ਨ ਹੀਰਾਨੰਦਾਨੀ ਨੇ ਭਾਰਤ ਵਿੱਚ ਕੰਪਾਊਂਡ ਸੈਮੀਕੰਡਕਟਰਾਂ ਦੇ ਨਿਰਮਾਣ ਦੇ ਫਾਇਦਿਆਂ ਦੇ ਬਾਰੇ ਚਰਚਾ ਕੀਤੀ। ਬੁਲਾਰਿਆਂ ਨੇ ਈਵੀ ਦੇ ਲਈ ਸਿਲੀਕਾਨ ਕਾਰਬਾਈਡ ਨੂੰ ਪ੍ਰਾਥਮਿਕਤਾ ਦੇਣ ਅਤੇ ਸਿਸਟਮ ਡਿਜਾਈਨ ਅਤੇ ਗੈਲਿਅਮ ਨਾਈਟ੍ਰਾਈਡ ਖੋਜ ’ਤੇ ਧਿਆਨ ਕੇਂਦ੍ਰਿਤ ਕਰਨ ਦਾ ਸੁਝਾਅ ਦਿੱਤਾ।
ਡਿਸਪਲੇ ਨਿਰਮਾਣ ਦੀ ਗਤੀਸ਼ੀਲਤਾ ’ਤੇ ਪੈਨਲ ਚਰਚਾ ਵਿੱਚ ਉਦਯੋਗ ਮਾਹਿਰਾਂ, ਡਾ. ਜੀ. ਰਾਜੇਸ਼ਵਰਨ, ਗ੍ਰਾਂਟਵੁੱਡ ਟੈਕਨੋਲੋਜੀਜ਼; ਸ਼੍ਰੀ ਸੂਰਜ ਰੇਂਗਰਾਜਨ, ਅਪਲਾਈਡ ਮੈਟਰੀਅਲਸ; ਡਾ. ਵਾਈਜੇ ਚੇਨ, ਸੀਈਓ, ਵੇਦਾਂਤਾ ਡਿਸਪਲੇਜ਼ ਲਿਮਿਟਿਡ; ਸ਼੍ਰੀ ਅਚਿੰਤਯ ਭੌਮਿਕ, ਪ੍ਰਧਾਨ, ਐੱਸਆਈਡੀ; ਸ਼ਾਰਪ ਦੇ ਈਵੀਪੀ, ਸ਼੍ਰੀ ਅਜੀਤ ਅਰਸ ਨੇ ਡਿਸਪਲੇ ਸੈਕਟਰ ਦੇ ਵਿਕਾਸ ਪਥ, ਨਿਰਮਾਣ ਵਿੱਚ ਪੱਧਰੀ ਅਰਥਵਿਵਸਥਾਵਾਂ ਅਤੇ ਐੱਲਸੀਡੀ ਅਤੇ ਓਐੱਲਈਡੀ ਅਸੈਂਬਲੀ ਦੇ ਬਿਲਡਿੰਗ ਬਲਾਕਾਂ ਨੂੰ ਸਮਝਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।
ਇਨਵੈਸਟ ਇੰਡੀਆ ਦੀ ਐੱਮਡੀ ਅਤੇ ਸੀਈਓ ਸੁਸ਼੍ਰੀ ਨਿਵਰੁਤੀ ਰਾਏ ਨੇ ਭਾਰਤ ਵਿੱਚ ਟਿਕਾਊ ਸੈਮੀਕੰਡਕਟਰ ਨਿਰਮਾਣ, ਨਿਵੇਸ਼ ਦੇ ਮੌਕਿਆਂ ਅਤੇ ਕਿਵੇਂ ਭਾਰਤ ਸਥਿਰਤਾ ਟੀਚਿਆਂ ਨੂੰ ਇੱਕ ਮੁਕਾਬਲੇ ਦੇ ਲਾਭ ਵਿੱਚ ਬਦਲ ਸਕਦਾ ਹੈ, ਦੇ ਬਾਰੇ ਗੱਲ ਕੀਤੀ। “ਆਈਐੱਸਐੱਮ: ਭਾਰਤ ਵਿੱਚ ਸੈਮੀਕੰਡਕਟਰ ਨਿਵੇਸ਼ ਨੂੰ ਆਕਰਸ਼ਿਤ ਕਰਨਾ” ਵਿਸ਼ੇ ’ਤੇ ਪੈਨਲ ਚਰਚਾ ਦੌਰਾਨ, ਮਾਹਿਰ, ਸ਼੍ਰੀ ਅਜੀਤ ਮਨੋਚਾ,ਐੱਸਈਐੱਮਆਈ; ਸ਼੍ਰੀ ਸਿਰਿਲ ਪੈਟਰਿਕ ਫਰਨਾਂਡੇਜ਼, ਸੀਟੀਓ ਅਤੇ ਐੱਮਡੀ, ਏਐੱਫਟੀ; ਸ਼੍ਰੀ ਅਜੈ ਸਾਹਨੀ, ਸਾਬਕਾ ਸਕੱਤਰ, ਇਲੈਕਟ੍ਰੋਨਿਕਸ ਅਤੇ ਇਨਫੋਰਮੇਸ਼ਨ ਟੈਕਨੋਲੋਜੀ ਮੰਤਰਾਲਾ; ਸ਼੍ਰੀ ਨੀਲਕੰਠ ਮਿਸ਼ਰਾ, ਮੁੱਖ ਅਰਥ ਸ਼ਾਸਤਰੀ, ਐਕਸਿਸ ਬੈਂਕ, ਸ਼੍ਰੀ ਸੁਨੀਤਾ ਸ਼ੁਕਲਾ, ਆਈਐੱਫਸੀਆਈ ਅਤੇ ਕੇ. ਮੁਕੁੰਦਨ, ਐੱਨਆਈਆਈਐਐੱਫ ਨੇ ਪ੍ਰਸਤਾਵਾਂ ਦੁਆਰਾ ਤਕਨੀਕੀ-ਵਿੱਤੀ ਉਮੀਦਾਂ ’ਤੇ ਜ਼ੋਰ ਦੇਣ ਦੇ ਲਈ ਭਾਰਤ ਸਰਕਾਰ ਦੇ ਦ੍ਰਿਸ਼ਟੀਕੋਣ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਕਾਰੋਬਾਰੀ ਯੋਜਨਾ ਅਤੇ ਐਗਜ਼ੀਕਿਊਸ਼ਨ ਪਲਾਨ ਦੀ ਵਿਵਹਾਰਿਕਤਾ ਭਾਰਤ ਸੈਮੀਕੰਡਕਟਰ ਮਿਸ਼ਨ (ਆਈਐੱਸਐੱਮ) ਦੁਆਰਾ ਭਵਿੱਖ ਦੇ ਪ੍ਰਸਤਾਵਾਂ ਦੇ ਮੁਲਾਂਕਣ ਦੇ ਲਈ ਮਾਰਗਦਰਸ਼ਨ ਸਿਧਾਂਤਾਂ ਵਜੋਂ ਕੰਮ ਕਰੇਗੀ।
ਗਲੋਬਲ ਸੈਮੀਕੰਡਕਟਰ ਖੇਤਰ ਦੇ ਵਿਕਾਸ ਵਿੱਚ ਭਾਰਤ ਨੇ ਵੱਡੀ ਭੂਮਿਕਾ ਨਿਭਾਈ ਹੈ ਅਤੇ ਸੈਮੀਕੋਨ ਇੰਡੀਆ ਸੰਮੇਲਨ 2023 ਨੇ ਭਾਗੀਦਾਰਾਂ ਨੂੰ ਭਾਰਤ ਵਿੱਚ ਸੈਮੀਕੰਡਕਟਰ ਈਕੋਸਿਸਟਮ ਨੂੰ ਆਕਾਰ ਦੇਣ ਵਾਲੇ ਵੱਖ-ਵੱਖ ਪਹਿਲੂਆਂ ’ਤੇ ਵਿਚਾਰ-ਵਟਾਂਦਰਾ ਕਰਨ ਲਈ ਇੱਕ ਪਲੈਟਫਾਰਮ ਪ੍ਰਦਾਨ ਕੀਤਾ।
****************
ਡੀਕੇ/ਡੀਕੇ
(Release ID: 1944315)
Visitor Counter : 120