ਪ੍ਰਧਾਨ ਮੰਤਰੀ ਦਫਤਰ
ਭਾਰਤੀ ਵਿਦੇਸ਼ ਸੇਵਾ ਵਿੱਚ 2022 ਬੈਚ ਦੇ ਟ੍ਰੇਨੀ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ
ਪ੍ਰਧਾਨ ਮੰਤਰੀ ਨੇ ਟ੍ਰੇਨੀ ਅਧਿਕਾਰੀਆਂ ਦੇ ਨਾਲ ਵਿਸਤ੍ਰਿਤ ਗੱਲਬਾਤ ਕੀਤੀ ਜਿਨ੍ਹਾਂ ਨੇ ਟ੍ਰੇਨਿੰਗ ਦੇ ਦੌਰਾਨ ਆਪਣੀਆਂ ਮਹੱਤਵਪੂਰਨ ਸਿੱਖਿਆਵਾਂ ਵੀ ਸਾਂਝੀਆਂ ਕੀਤੀਆਂ
ਪ੍ਰਧਾਨ ਮੰਤਰੀ ਨੇ ਟ੍ਰੇਨੀ ਅਧਿਕਾਰੀਆਂ ਨੂੰ ਖ਼ਾਹਿਸ਼ੀ ਜ਼ਿਲ੍ਹਾ ਪ੍ਰੋਗਰਾਮ ਦੀ ਸਫ਼ਲਤਾ ਦਾ ਅਧਿਐਨ ਕਰਨ ਨੂੰ ਕਿਹਾ, ਜਿਸ ਨਾਲ ਗਲੋਬਲ ਸਾਊਥ ਦੀ ਵਿਕਾਸਾਤਮਕ ਯਾਤਰਾ ਦੇ ਪਥ ਵਿੱਚ ਸਹਾਇਤਾ ਮਿਲ ਸਕਦੀ ਹੈ
ਪ੍ਰਧਾਨ ਮੰਤਰੀ ਨੇ ਟ੍ਰੇਨੀ ਅਧਿਕਾਰੀਆਂ ਨਾਲ ਭਾਰਤ ਦੀ ਜੀ20 ਪ੍ਰਧਾਨਗੀ ਬਾਰੇ ਚਰਚਾ ਕੀਤੀ ਅਤੇ ਉਨ੍ਹਾਂ ਤੋਂ ਜੀ20 ਬੈਠਕਾਂ ਵਿੱਚ ਹਿੱਸਾ ਲੈਣ ਦੇ ਉਨ੍ਹਾਂ ਦੇ ਅਨੁਭਵ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ
Posted On:
25 JUL 2023 7:42PM by PIB Chandigarh
ਭਾਰਤੀ ਵਿਦੇਸ਼ ਸੇਵਾ (ਆਈਐੱਫਐੱਸ) ਵਿੱਚ 2022 ਬੈਚ ਦੇ ਟ੍ਰੇਨੀ ਅਧਿਕਾਰੀਆਂ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਉਨ੍ਹਾਂ ਦੇ ਆਵਾਸ 7, ਲੋਕ ਕਲਿਆਣ ਮਾਰਗ ’ਤੇ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਨੇ ਟ੍ਰੇਨੀ ਅਧਿਕਾਰੀਆਂ ਦੇ ਨਾਲ ਵਿਸਤ੍ਰਿਤ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਸਰਕਾਰੀ ਸੇਵਾ ਵਿੱਚ ਸ਼ਾਮਲ ਹੋਣ ਦੇ ਬਾਅਦ ਤੋਂ ਹੁਣ ਤੱਕ ਦੇ ਉਨ੍ਹਾਂ ਦੇ ਅਨੁਭਵ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਟ੍ਰੇਨੀ ਅਧਿਕਾਰੀਆਂ ਨੇ ਆਪਣੀ ਟ੍ਰੇਨਿੰਗ ਦੇ ਦੌਰਾਨ ਪਿੰਡਾਂ ਦੇ ਦੌਰੇ, ਭਾਰਤ ਦਰਸ਼ਨ ਅਤੇ ਹਥਿਆਰਬੰਦ ਬਲਾਂ ਦੇ ਜੁੜਾਅ ਸਹਿਤ ਹੋਰ ਸਿੱਖੀਆਂ ਗਈਆਂ ਗੱਲਾਂ ਸਾਂਝੀਆਂ ਕੀਤੀਆਂ। ਟ੍ਰੇਨੀ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਜਲ ਜੀਵਨ ਮਿਸ਼ਨ ਅਤੇ ਪੀਐੱਮ ਆਵਾਸ ਯੋਜਨਾ ਜਿਹੀਆਂ ਸਰਕਾਰ ਦੀਆਂ ਕਈ ਕਲਿਆਣਕਾਰੀ ਯੋਜਨਾਵਾਂ ਦੇ ਪਰਿਵਰਤਨਕਾਰੀ ਪ੍ਰਭਾਵ ਬਾਰੇ ਦੱਸਿਆ, ਜਿਸ ਦੇ ਅਸਰ ਨੂੰ ਉਨ੍ਹਾਂ ਨੇ ਪ੍ਰਤੱਖ ਦੇਖਿਆ।
ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਕਲਿਆਣਕਾਰੀ ਯੋਜਨਾਵਾਂ ਦੀ ਪਰਿਪੂਰਨਤਾ ਪ੍ਰਾਪਤ ਕਰਨ ’ਤੇ ਸਰਕਾਰ ਦਾ ਸ਼ਤ ਪ੍ਰਤੀਸ਼ਤ ਧਿਆਨ ਕੇਂਦ੍ਰਿਤ ਹੈ ਅਤੇ ਇਸ ਦੇ ਸਦਕਾ ਬਿਨਾ ਕਿਸੇ ਭੇਦਭਾਵ ਦੇ ਹਰ ਜ਼ਰੂਰਤਮੰਦ ਵਿਅਕਤੀ ਤੱਕ ਇਨ੍ਹਾਂ ਦੇ ਲਾਭਾਂ ਨੂੰ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਨੇ ਟ੍ਰੇਨੀ ਅਧਿਕਾਰੀਆਂ ਨੂੰ ਖ਼ਾਹਿਸ਼ੀ ਜ਼ਿਲ੍ਹਾ ਪ੍ਰੋਗਰਾਮ ਦੇ ਲਾਗੂਕਰਨ ਅਤੇ ਇਸ ਦੀ ਸਫ਼ਲਤਾ ਦਾ ਅਧਿਐਨ ਕਰਨ ਲਈ ਪ੍ਰੇਰਿਆ ਕਿਉਂਕਿ ਇਹ ਸਮਝ ਗਲੋਬਲ ਸਾਊਥ ਦੇ ਦੇਸ਼ਾਂ ਨੂੰ ਉਨ੍ਹਾਂ ਦੀ ਵਿਕਾਸਾਤਮਕ ਯਾਤਰਾ ਦੇ ਪਥ ਵਿੱਚ ਸਹਾਇਤਾ ਕਰਨ ਵਿੱਚ ਮਦਦਗਾਰ ਹੋ ਸਕਦੀ ਹੈ।
ਪ੍ਰਧਾਨ ਮੰਤਰੀ ਨੇ ਟ੍ਰੇਨੀ ਅਧਿਕਾਰੀਆਂ ਨਾਲ ਭਾਰਤ ਦੀ ਜੀ20 ਪ੍ਰਧਾਨਗੀ ਬਾਰੇ ਚਰਚਾ ਕੀਤੀ ਅਤੇ ਉਨ੍ਹਾਂ ਤੋਂ ਜੀ20 ਬੈਠਕਾਂ ਵਿੱਚ ਹਿੱਸਾ ਲੈਣ ਦੇ ਉਨ੍ਹਾਂ ਦੇ ਅਨੁਭਵ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ। ਪ੍ਰਧਾਨ ਮਤਰੀ ਨੇ ਵਾਤਾਵਰਣ ਦੇ ਮੁੱਦਿਆਂ ਬਾਰੇ ਉਲੇਖ ਕਰਦੇ ਹੋਏ ਮਿਸ਼ਨ ਲਾਇਫ (ਵਾਤਾਵਰਣ ਦੇ ਲਈ ਜੀਵਨਸ਼ੈਲੀ) (Mission LiFE-Lifestyle for environment) ਬਾਰੇ ਵਿਸਤਾਰ ਨਾਲ ਦੱਸਿਆ। ਉਨ੍ਹਾਂ ਨੇ ਕਿਹਾ ਕਿ ਹਰ ਕਿਸੇ ਵਿਅਕਤੀ ਦੇ ਦੁਆਰਾ ਆਪਣੀ ਜੀਵਨਸ਼ੈਲੀ ਵਿੱਚ ਬਦਲਾਅ ਕਰਕੇ ਜਲਵਾਯੂ, ਪਰਿਵਰਤਨ ਦੀ ਸਮੱਸਿਆ ਨਾਲ ਪ੍ਰਭਾਵੀ ਢੰਗ ਨਾਲ ਨਿਪਟਿਆ ਜਾ ਸਕਦਾ ਹੈ।
********
ਡੀਐੱਸ/ਐੱਸਟੀ
(Release ID: 1942829)
Visitor Counter : 109
Read this release in:
Manipuri
,
Malayalam
,
Bengali
,
English
,
Urdu
,
Marathi
,
Hindi
,
Gujarati
,
Odia
,
Tamil
,
Telugu
,
Kannada