ਖਾਣ ਮੰਤਰਾਲਾ
ਮਈ, 2023 ਵਿੱਚ ਕੁੱਲ ਖਣਿਜ ਉਤਪਾਦਨ ਵਿੱਚ 6.4% ਦਾ ਵਾਧਾ ਹੋਇਆ
ਅਪ੍ਰੈਲ-ਮਈ 2022-23 ਦੌਰਾਨ ਸੰਚਿਤ (Cumulative) ਵਾਧਾ 5.8% ਨੂੰ ਛੂਹ ਗਿਆ
ਦਸ ਮਹੱਤਵਪੂਰਨ ਖਣਿਜ ਸਕਾਰਾਤਮਕ ਵਿਕਾਸ ਦਰਸਾਉਂਦੇ ਹਨ
Posted On:
25 JUL 2023 12:35PM by PIB Chandigarh
ਮਈ, 2023 (ਅਧਾਰ: 2011-12=100) ਦੇ ਮਹੀਨੇ ਲਈ ਮਾਈਨਿੰਗ ਅਤੇ ਖੁਦਾਈ ਖੇਤਰ ਦੇ ਖਣਿਜ ਉਤਪਾਦਨ ਦਾ ਸੂਚਕ ਅੰਕ 128.1 'ਤੇ ਹੈ, ਮਈ, 2022 ਦੇ ਪੱਧਰ ਦੇ ਮੁਕਾਬਲੇ 6.4% ਵੱਧ ਹੈ। ਭਾਰਤੀ ਮਾਈਨਿੰਗ ਬਿਊਰੋ (ਆਈਬੀਐੱਮ) ਦੇ ਅਨੰਤਿਮ ਅੰਕੜਿਆਂ ਅਨੁਸਾਰ ਅਪ੍ਰੈਲ-ਮਈ, 2020-2023 ਦੀ ਮਿਆਦ ਦੇ ਲਈ ਸੰਚਿਤ ਵਾਧਾ ਪਿਛਲੇ ਸਾਲ ਇਸੇ ਅਵਧੀ ਦੀ ਤੁਲਨਾ ਵਿੱਚ 5.8% ਹੈ।
ਮਈ, 2023 ਵਿੱਚ ਮਹੱਤਵਪੂਰਨ ਖਣਿਜਾਂ ਦਾ ਉਤਪਾਦਨ ਪੱਧਰ ਇਸ ਪ੍ਰਕਾਰ ਸੀ: ਕੋਲਾ 762 ਲੱਖ, ਲਿਗਨਾਈਟ 35 ਲੱਖ, ਪੈਟਰੋਲੀਅਮ (ਕੱਚਾ) 25 ਲੱਖ, ਕੱਚਾ ਲੋਹਾ 253 ਲੱਖ, ਚੂਨਾ ਪੱਥਰ 387 ਲੱਖ ਟਨ, ਕੁਦਰਤੀ ਗੈਸ (ਉਪਯੋਗ) 2838 ਮਿਲੀਅਨ ਘਨ ਮੀਟਰ, ਬਾਕਸਾਈਟ 2386000, ਕ੍ਰੋਮਾਈਟ 372000, ਕਾਪਰ ਕੰਕ 9000, ਲੀਡ ਕੰਕ 33000, ਮੈਂਗਨੀਜ਼ 329000, ਜ਼ਿੰਕ ਕੌਂਕ 133000, ਫਾਸਫੋਰਾਈਟ 140000, ਅਤੇ ਮੈਗਨੇਸਾਈਟ 11000 ਟਨ ਹਰੇਕ ਅਤੇ ਸੋਨਾ 97 ਕਿਲੋਗ੍ਰਾਮ।
ਮਈ, 2022 ਦੇ ਤੁਲਨਾ ਵਿੱਚ ਮਈ, 2023 ਦੌਰਾਨ ਸਕਾਰਾਤਮਕ ਵਾਧਾ ਦਰਸਾਉਣ ਵਾਲੇ ਮਹੱਤਵਪੂਰਨ ਖਣਿਜਾਂ ਵਿੱਚ ਸ਼ਾਮਲ ਹਨ: ਮੈਂਗਨੀਜ਼ ਧਾਤੂ (40.4%), ਮੈਗਨੀਸਾਈਟ (28.2%), ਤਾਂਬਾ ਕੋਂਕ (24.4%), ਕ੍ਰੋਮਾਈਟ (16.3%), ਲੋਹਾ (13.6%), ਚੂਨਾ ਪੱਥਰ (10.1%), ਲੀਡ ਕੰਕ (9.7%), ਕੋਲਾ (7%), ਬਾਕਸਾਈਟ (4.8%) ਅਤੇ ਜ਼ਿੰਕ (2.9%)। ਇਸ ਦੇ ਨਾਲ ਹੀ, ਨਕਾਰਾਤਮਕ ਵਾਧਾ ਦਰਸਾਉਣ ਵਾਲੇ ਹੋਰ ਮਹੱਤਵਪੂਰਨ ਖਣਿਜਾਂ ਵਿੱਚ ਸ਼ਾਮਲ ਹਨ: ਕੁਦਰਤੀ ਗੈਸ (ਯੂ) (0.3%), ਪੈਟਰੋਲੀਅਮ (ਕੱਚਾ) (-1.9%), ਫਾਸਫੋਰਾਈਟ (-6.3%) ਅਤੇ ਲਿਗਨਾਈਟ (17.7%),
*******
ਬੀਵਾਈ/ਆਰਕੇਪੀ
(Release ID: 1942565)
Visitor Counter : 115