ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਰਾਜ ਸਭਾ ਦੇ ਚੇਅਰਮੈਨ ਨੇ ਲਿੰਗ ਸਮਾਨਤਾ ਸਥਾਪਿਤ ਕਰਦੇ ਹੋਏ, ਡਿਪਟੀ ਚੇਅਰਮੈਨਾਂ ਦੇ ਪੈਨਲ ਵਿੱਚ ਪੰਜਾਹ ਪ੍ਰਤੀਸ਼ਤ ਮਹਿਲਾ ਮੈਂਬਰਾਂ ਨੂੰ ਨਾਮਜ਼ਦ ਕੀਤਾ


ਪੈਨਲ ਦੀਆਂ ਸਾਰੀਆਂ ਚਾਰ ਔਰਤਾਂ ਰਾਜ ਸਭਾ ਲਈ ਪਹਿਲੀ ਵਾਰ ਚੁਣੀਆਂ ਗਈਆਂ ਹਨ

ਸ਼੍ਰੀਮਤੀ ਐੱਸ. ਫਾਂਗਨੋਨ ਕੋਨਯਾਕ ਉਪ-ਚੇਅਰਮੈਨਾਂ ਦੇ ਪੈਨਲ ਲਈ ਨਾਮਜ਼ਦ ਹੋਣ ਵਾਲੀ ਨਾਗਾਲੈਂਡ ਤੋਂ ਚੁਣੀ ਗਈ ਪਹਿਲੀ ਮਹਿਲਾ ਮੈਂਬਰ ਹੈ

ਇਸ ਮਾਨਸੂਨ ਸੈਸ਼ਨ ਤੋਂ ਰਾਜ ਸਭਾ ਦੇ ਚੇਅਰਮੈਨ ਸਦਨ ਦਾ ਕੰਮ ਪੂਰੀ ਤਰ੍ਹਾਂ ਡਿਜੀਟਲ ਤਰੀਕੇ ਨਾਲ ਕਰ ਸਕਣਗੇ

Posted On: 20 JUL 2023 1:57PM by PIB Chandigarh

ਇੱਕ ਇਤਿਹਾਸਕ ਕਦਮ ਵਿੱਚ, ਰਾਜ ਸਭਾ ਦੇ ਚੇਅਰਮੈਨ ਸ਼੍ਰੀ ਜਗਦੀਪ ਧਨਖੜ ਨੇ ਚਾਰ ਮਹਿਲਾ ਸੰਸਦ ਮੈਂਬਰਾਂ ਨੂੰ ਉਪ ਚੇਅਰਮੈਨਾਂ ਦੇ ਪੈਨਲ ਵਿੱਚ ਨਾਮਜ਼ਦ ਕੀਤਾ ਹੈ।

 

ਇਹ ਵੀ ਧਿਆਨ ਦੇਣ ਯੋਗ ਹੈ ਕਿ ਪੈਨਲ ਲਈ ਨਾਮਜ਼ਦ ਸਾਰੀਆਂ ਮਹਿਲਾ ਮੈਂਬਰ ਪਹਿਲੀ ਵਾਰ ਚੁਣੀਆਂ ਗਈਆਂ ਸੰਸਦ ਮੈਂਬਰ ਹਨ ਅਤੇ ਸ਼੍ਰੀਮਤੀ ਐੱਸ ਫਾਂਗਨੋਨ ਕੋਨਯਾਕ ਨਾਗਾਲੈਂਡ ਤੋਂ ਰਾਜ ਸਭਾ ਮੈਂਬਰ ਵਜੋਂ ਚੁਣੀ ਗਈ ਸਭ ਤੋਂ ਪਹਿਲੀ ਮਹਿਲਾ ਹੈ।

 

ਮਾਨਸੂਨ ਸੈਸ਼ਨ ਤੋਂ ਪਹਿਲਾਂ ਪੁਨਰਗਠਿਤ ਪੈਨਲ ਵਿੱਚ ਕੁੱਲ ਅੱਠ ਨਾਮ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਅੱਧੀਆਂ ਮਹਿਲਾਵਾਂ ਹਨ। ਉਪਰਲੇ ਸਦਨ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਉਪ ਚੇਅਰਮੈਨਾਂ ਦੇ ਪੈਨਲ ਵਿੱਚ ਮਹਿਲਾ ਮੈਂਬਰਾਂ ਨੂੰ ਬਰਾਬਰ ਦੀ ਨੁਮਾਇੰਦਗੀ ਦਿੱਤੀ ਗਈ ਹੈ।

 


 

ਇੱਕ ਹੋਰ ਮਹੱਤਵਪੂਰਨ ਫੈਸਲੇ ਵਿੱਚ ਰਾਜ ਸਭਾ ਦੇ ਚੇਅਰਮੈਨ ਸਦਨ ਦਾ ਕੰਮ ਪੂਰੀ ਤਰ੍ਹਾਂ ਡਿਜੀਟਲ ਤਰੀਕੇ ਨਾਲ ਕਰ ਸਕਣਗੇ। ਰਾਜ ਸਭਾ ਦੇ ਚੇਅਰਮੈਨ ਸਦਨ ਦੇ ਕੰਮਕਾਜ ਦੇ ਸੰਚਾਲਨ, ਸਦਨ ਵਿੱਚ ਹਾਜ਼ਰੀ, ਬੋਲਣ ਵਾਲੇ ਮੈਂਬਰਾਂ ਦੇ ਵੇਰਵੇ ਅਤੇ ਹੋਰ ਮਹੱਤਵਪੂਰਣ ਜਾਣਕਾਰੀ ਨਾਲ ਸਬੰਧਿਤ ਮਾਮਲਿਆਂ ਲਈ ਇਲੈਕਟ੍ਰੋਨਿਕ ਟੈਬਲੇਟ ਦੀ ਵਰਤੋਂ ਕਰਨਗੇ।

 

ਉਪ-ਚੇਅਰਮੈਨਾਂ ਦੇ ਪੈਨਲ ਵਿੱਚ ਨਾਮਜ਼ਦ ਮਹਿਲਾ ਮੈਂਬਰਾਂ ਦਾ ਵੇਰਵਾ ਇਸ ਪ੍ਰਕਾਰ ਹੈ-

 

ਸ਼੍ਰੀਮਤੀ ਪੀ.ਟੀ. ਊਸ਼ਾ:

 

  • ਉਹ ਪਦਮਸ਼੍ਰੀ ਐਵਾਰਡੀ ਅਤੇ ਮਸ਼ਹੂਰ ਐਥਲੀਟ ਹਨ। ਉਨ੍ਹਾਂ ਨੂੰ ਜੁਲਾਈ, 2022 ਵਿੱਚ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਸੀ।

  • ਉਹ ਰੱਖਿਆ ਕਮੇਟੀ, ਯੁਵਾ ਮਾਮਲਿਆਂ ਅਤੇ ਖੇਡਾਂ ਦੇ ਮੰਤਰਾਲੇ ਦੀ ਸਲਾਹਕਾਰ ਕਮੇਟੀ ਅਤੇ ਨੈਤਿਕਤਾ ਕਮੇਟੀ ਦੀ ਮੈਂਬਰ ਹਨ।

 

     ਸ੍ਰੀਮਤੀ ਐੱਸ. ਫਾਂਗਨੋਨ ਕੋਨਯਾਕ:

 

  • ਉਹ ਭਾਰਤੀ ਜਨਤਾ ਪਾਰਟੀ ਨਾਲ ਸਬੰਧਿਤ ਹਨ। ਉਹ ਅਪ੍ਰੈਲ, 2022 ਵਿੱਚ ਨਾਗਾਲੈਂਡ ਤੋਂ ਰਾਜ ਸਭਾ ਦੀ ਮੈਂਬਰ ਵਜੋਂ ਚੁਣੀ ਜਾਣ ਵਾਲੀ ਪਹਿਲੀ ਮਹਿਲਾ ਹਨ ਅਤੇ ਸੰਸਦ ਜਾਂ ਰਾਜ ਵਿਧਾਨ ਸਭਾ ਦੇ ਕਿਸੇ ਵੀ ਸਦਨ ਲਈ ਚੁਣੀ ਜਾਣ ਵਾਲੀ ਰਾਜ ਦੀ ਦੂਜੀ ਮਹਿਲਾ ਹਨ।

  • ਉਹ ਟਰਾਂਸਪੋਰਟ, ਟੂਰਿਜ਼ਮ ਅਤੇ ਸੱਭਿਆਚਾਰ ਬਾਰੇ ਕਮੇਟੀ, ਉੱਤਰ ਪੂਰਬੀ ਖੇਤਰ ਦੇ ਵਿਕਾਸ ਮੰਤਰਾਲੇ ਦੀ ਸਲਾਹਕਾਰ ਕਮੇਟੀ, ਮਹਿਲਾ ਸਸ਼ਕਤੀਕਰਨ ਕਮੇਟੀ, ਸਦਨ ਕਮੇਟੀ ਅਤੇ ਉੱਤਰ ਪੂਰਬੀ ਇੰਦਰਾ ਗਾਂਧੀ ਖੇਤਰੀ ਸਿਹਤ ਅਤੇ ਮੈਡੀਕਲ ਵਿਗਿਆਨ ਸੰਸਥਾਨ, ਸ਼ਿਲੌਂਗ ਦੀ ਗਵਰਨਿੰਗ ਕੌਂਸਲ ਦੀ ਮੈਂਬਰ ਹਨ।

 

      ਡਾ. ਫੌਜ਼ੀਆ ਖਾਨ:

 

  • ਉਹ ਰਾਸ਼ਟਰਵਾਦੀ ਕਾਂਗਰਸ ਪਾਰਟੀ ਨਾਲ ਸਬੰਧਿਤ ਹਨ। ਉਹ ਅਪ੍ਰੈਲ, 2020 ਵਿੱਚ ਰਾਜ ਸਭਾ ਲਈ ਚੁਣੇ ਗਏ ਸਨ।

  • ਉਹ ਮਹਿਲਾ ਸਸ਼ਕਤੀਕਰਨ ਬਾਰੇ ਕਮੇਟੀ, ਖਪਤਕਾਰ ਮਾਮਲਿਆਂ ਬਾਰੇ ਕਮੇਟੀ, ਖੁਰਾਕ ਅਤੇ ਜਨਤਕ ਵੰਡ, ਕਾਨੂੰਨ ਅਤੇ ਨਿਆਂ ਮੰਤਰਾਲੇ ਲਈ ਸਲਾਹਕਾਰ ਕਮੇਟੀ ਦੀ ਮੈਂਬਰ ਹਨ।

 

 

ਸ਼੍ਰੀਮਤੀ ਸੁਲਤਾ ਦੇਵ:

 

  • ਉਹ ਬੀਜੂ ਜਨਤਾ ਦਲ ਨਾਲ ਸਬੰਧਿਤ ਹਨ। ਉਹ ਜੁਲਾਈ, 2022 ਵਿੱਚ ਰਾਜ ਸਭਾ ਲਈ ਚੁਣੇ ਗਏ ਸਨ।

  • ਉਹ ਉਦਯੋਗਾਂ ਬਾਰੇ ਕਮੇਟੀ, ਮਹਿਲਾ ਸਸ਼ਕਤੀਕਰਨ ਕਮੇਟੀ, ਲਾਭ ਵਾਲੇ ਅਹੁਦੇ ਬਾਰੇ ਸੰਯੁਕਤ ਕਮੇਟੀ, ਸੰਸਦ ਮੈਂਬਰਾਂ ਦੀ ਸਥਾਨਕ ਖੇਤਰ ਵਿਕਾਸ ਯੋਜਨਾ (ਐੱਮਪੀਐੱਲਏਡੀਐੱਸ) ਕਮੇਟੀ ਅਤੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਲਈ ਸਲਾਹਕਾਰ ਕਮੇਟੀ ਦੀ ਮੈਂਬਰ ਹਨ।


ਉਪਰੋਕਤ ਮਹਿਲਾ ਮੈਂਬਰਾਂ ਤੋਂ ਇਲਾਵਾ, ਸ਼੍ਰੀ ਵੀ ਵਿਜੇਸਾਈ ਰੈਡੀ, ਸ਼੍ਰੀ ਘਨਸ਼ਿਆਮ ਤਿਵਾੜੀ, ਡਾ. ਐੱਲ. ਹਨੁਮੰਥਿਆ ਅਤੇ ਸ਼੍ਰੀ ਸੁਖੇਂਦੂ ਸੇਖਰ ਰੇਅ ਨੂੰ ਵੀ ਉਪ-ਚੇਅਰਪਰਸਨ ਦੇ ਪੈਨਲ ਲਈ ਨਾਮਜ਼ਦ ਕੀਤਾ ਗਿਆ ਹੈ।

 

 

ਸ਼੍ਰੀਮਤੀ ਐੱਸ ਫਾਂਗਨੋਨ ਕੋਨਯਾਕ

 


ਸ਼੍ਰੀਮਤੀ ਸੁਲਤਾ ਦੇਵ

 

ਸ਼੍ਰੀਮਤੀ ਪੀ.ਟੀ.ਊਸ਼ਾ

 

ਡਾ. ਫੌਜੀਆ ਖਾਨ

 

 *******


ਐੱਮਐੱਸ/ਜੇਕੇ/ਆਰਸੀ


(Release ID: 1941297) Visitor Counter : 114