ਰੱਖਿਆ ਮੰਤਰਾਲਾ
ਭਾਰਤੀ ਫੌਜ ਨੇ 24ਵੇਂ ਕਰਗਿਲ ਵਿਜੇ ਦਿਵਸ ਦੀ ਯਾਦ ਵਿੱਚ ਨਵੀਂ ਦਿੱਲੀ ਤੋਂ ਦਰਾਸ ਤੱਕ ਆਲ ਵੂਮੈਨ ਟ੍ਰਾਈ-ਸਰਵਿਸ ਮੋਟਰਸਾਈਕਲ ਰੈਲੀ ਲਾਂਚ ਕੀਤੀ
Posted On:
18 JUL 2023 1:39PM by PIB Chandigarh
1999 ਦੀ ਕਰਗਿਲ ਜੰਗ ਵਿੱਚ ਪਾਕਿਸਤਾਨ ਉੱਤੇ ਜਿੱਤ ਦੇ 24 ਵਰ੍ਹੇ ਪੂਰੇ ਹੋਣ ਦੀ ਯਾਦ ਵਿੱਚ ਅਤੇ ਮਹਿਲਾਵਾਂ ਦੇ ਅਦੁੱਤੀ ਜਜ਼ਬੇ ਨੂੰ ਉਜਾਗਰ ਕਰਨ ਲਈ, ਭਾਰਤੀ ਫੌਜ ਨੇ ਨੈਸ਼ਨਲ ਵਾਰ ਮੈਮੋਰੀਅਲ, ਦਿੱਲੀ ਤੋਂ ਕਰਗਿਲ ਵਾਰ ਮੈਮੋਰੀਅਲ, ਦਰਾਸ (ਲੱਦਾਖ) ਤੱਕ ਟ੍ਰਾਈ-ਸਰਵਿਸ 'ਨਾਰੀ ਸਸ਼ਕਤੀਕਰਨ ਵੂਮੈਨ ਮੋਟਰਸਾਈਕਲ ਰੈਲੀ' ਲਾਂਚ ਕੀਤੀ। 18 ਜੁਲਾਈ 23 ਨੂੰ ਨੈਸ਼ਨਲ ਵਾਰ ਮੈਮੋਰੀਅਲ, ਨਵੀਂ ਦਿੱਲੀ ਤੋਂ ਚੀਫ਼ ਆਵੑ ਆਰਮੀ ਸਟਾਫ਼ ਜਨਰਲ ਮਨੋਜ ਪਾਂਡੇ ਦੁਆਰਾ ਆਲ ਵੂਮੈਨ ਮੋਟਰਸਾਈਕਲ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਆਰਮੀ ਵਾਈਵਜ਼ ਵੈਲਫੇਅਰ ਐਸੋਸੀਏਸ਼ਨ ਦੀ ਪ੍ਰਧਾਨ ਸ਼੍ਰੀਮਤੀ ਅਰਚਨਾ ਪਾਂਡੇ ਵੀ ਹਾਜ਼ਰ ਸਨ। ਨੈਸ਼ਨਲ ਵਾਰ ਮੈਮੋਰੀਅਲ ਵਿਖੇ ਫਲੈਗ ਆਵੑ ਕਰਨ ਲਈ, ਟੀਵੀਐੱਸ ਮੋਟਰ ਕੰਪਨੀ ਦੇ ਹੈੱਡ ਬਿਜ਼ਨਸ - ਪ੍ਰੀਮੀਅਮ ਅਤੇ ਹੋਰ ਸਪੌਂਸਰਾਂ ਸਮੇਤ ਕਈ ਫੌਜੀ ਅਤੇ ਸਿਵਲੀਅਨ ਪਤਵੰਤੇ ਮੌਜੂਦ ਸਨ। ਰੈਲੀ ਦੇ ਭਾਗੀਦਾਰਾਂ ਨੂੰ ਸਥਾਨ 'ਤੇ ਵੱਡੇ ਇਕੱਠ ਦੁਆਰਾ ਪ੍ਰੇਰਿਤ ਅਤੇ ਉਤਸ਼ਾਹਿਤ ਕੀਤਾ ਗਿਆ।
25 ਮੈਂਬਰੀ ਮਜ਼ਬੂਤ ਤਿੰਨ-ਸੇਵਾਵਾਂ ਦੀ ਟੀਮ ਵਿੱਚ ਦੋ ਵੀਰ ਨਾਰੀਆਂ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਇੱਕ ਸੇਵਾ ਕਰ ਰਹੀ ਅਧਿਕਾਰੀ ਹੈ, 10 ਸੇਵਾ ਕਰ ਰਹੀਆਂ ਭਾਰਤੀ ਫੌਜ ਦੀਆਂ ਮਹਿਲਾ ਅਧਿਕਾਰੀ ਹਨ, ਭਾਰਤੀ ਹਵਾਈ ਫੌਜ ਅਤੇ ਇੰਡੀਅਨ ਨੇਵੀ ਦੀ ਇੱਕ-ਇੱਕ ਮਹਿਲਾ ਅਧਿਕਾਰੀ ਹੈ, ਭਾਰਤੀ ਫੌਜ ਦੀਆਂ ਤਿੰਨ ਮਹਿਲਾ ਸਿਪਾਹੀ ਅਤੇ ਹਥਿਆਰਬੰਦ ਬਲਾਂ ਦੇ ਅੱਠ ਅਧਿਕਾਰੀਆਂ ਦੀਆਂ ਪਤਨੀਆਂ ਹਨ। ਇਹ ਟੀਮ ਕਰਗਿਲ ਯੁੱਧ ਵਿੱਚ ਹਥਿਆਰਬੰਦ ਬਲਾਂ ਦੀ ਨਿਰਣਾਇਕ ਜਿੱਤ ਦਾ ਜਸ਼ਨ ਮਨਾਏਗੀ ਅਤੇ ਰਾਸ਼ਟਰ ਦੀ ਸੇਵਾ ਵਿੱਚ ਸਰਵਉੱਚ ਬਲੀਦਾਨ ਦੇਣ ਵਾਲੇ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰੇਗੀ। ਇਹ ਰੈਲੀ ਲਗਭਗ 1000 ਕਿਲੋਮੀਟਰ ਦੀ ਕੁੱਲ ਦੂਰੀ ਤੈਅ ਕਰੇਗੀ, ਜਿਸ ਵਿੱਚ ਟੀਮ ਹਰਿਆਣਾ, ਪੰਜਾਬ ਦੇ ਮੈਦਾਨੀ ਇਲਾਕਿਆਂ ਅਤੇ ਜੰਮੂ ਅਤੇ ਕਸ਼ਮੀਰ ਅਤੇ ਲੱਦਾਖ ਦੇ ਉੱਚੇ ਪਹਾੜੀ ਮਾਰਗਾਂ ਤੋਂ ਹੁੰਦੀ ਹੋਈ 25 ਜੁਲਾਈ ‘23 ਨੂੰ ਦਰਾਸ ਵਿੱਚ ਕਰਗਿਲ ਜੰਗੀ ਯਾਦਗਾਰ ਪਹੁੰਚੇਗੀ।
ਰੈਲੀ ਦੌਰਾਨ, ਟੀਮ ਐੱਨਸੀਸੀ ਕੈਡਿਟਾਂ, ਵਿਭਿੰਨ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ, ਵੈਟਰਨਜ਼ ਅਤੇ ਵੀਰ ਨਾਰੀਆਂ ਨਾਲ ਗੱਲਬਾਤ ਕਰੇਗੀ। ਇਸ ਰੈਲੀ ਲਈ, ਭਾਰਤੀ ਫੌਜ ਨੇ ਟੀਵੀਐੱਸ ਮੋਟਰ ਕੰਪਨੀ ਨਾਲ ਭਾਈਵਾਲੀ ਕੀਤੀ ਹੈ ਅਤੇ ਭਾਗ ਲੈਣ ਵਾਲੇ TVS Ronin ਮੋਟਰਸਾਈਕਲਾਂ 'ਤੇ ਸਵਾਰ ਹੋਣਗੇ।
ਥਲ ਸੈਨਾ ਦੇ ਮੁਖੀ, ਜਨਰਲ ਮਨੋਜ ਪਾਂਡੇ ਨੇ ਅਜਿਹੀ ਚੁਣੌਤੀਪੂਰਨ ਯਾਤਰਾ ਕਰਨ ਲਈ ਪੂਰੀ ਟੀਮ ਦੀ ਤਾਰੀਫ਼ ਕੀਤੀ ਜੋ ਦ੍ਰਿੜਤਾ, ਨਾਰੀ ਸ਼ਕਤੀ ਅਤੇ ਰਾਸ਼ਟਰ ਨਿਰਮਾਣ ਵਿੱਚ ਮਹਿਲਾਵਾਂ ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰਦੀ ਹੈ।
********
ਐੱਸਸੀ/ਆਰਐੱਸ/ਵੀਬੀਵਾਈ/ਜੀਕੇਏ
(Release ID: 1940623)
Visitor Counter : 116