ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਭੂਮੀ ਸਨਮਾਨ 2023 ਪ੍ਰਦਾਨ ਕੀਤੇ

Posted On: 18 JUL 2023 2:19PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (18 ਜੁਲਾਈ, 2023) ਨਵੀਂ ਦਿੱਲੀ ਵਿੱਚ ਕੇਂਦਰੀ ਗ੍ਰਾਮੀਣ ਵਿਕਾਸ ਮੰਤਰਾਲੇ ਦੁਆਰਾ ਆਯੋਜਿਤ ਇੱਕ ਸਮਾਰੋਹ ਵਿੱਚ ‘‘ਭੂਮੀ ਸਨਮਾਨ’’ 2023 ਪ੍ਰਦਾਨ ਕੀਤੇ। ਪੁਰਸਕਾਰ ਰਾਜ ਸਕੱਤਰਾਂ ਅਤੇ ਜ਼ਿਲ੍ਹਾ ਕਲੈਕਟਰਾਂ ਨੇ ਆਪਣੀਆਂ ਉਨ੍ਹਾਂ ਟੀਮਾਂ ਦੇ ਨਾਲ ਪ੍ਰਾਪਤ ਕੀਤੇ ਜਿਨ੍ਹਾਂ ਨੇ ਡਿਜੀਟਲ ਇੰਡੀਆ ਲੈਂਡ ਰਿਕਾਰਡਸ ਆਧੁਨਿਕੀਕਰਣ ਪ੍ਰੋਗਰਾਮ (ਡੀਆਈਐੱਲਆਰਐੱਮਪੀ) ਦੇ ਪ੍ਰਮੁੱਖ ਭਾਗਾਂ ਦੀ ਪਰਿਪੂਰਣਤਾ ਹਾਸਲ ਕਰਨ ਵਿੱਚ ਉਤਕ੍ਰਿਸ਼ਟਤਾ ਦਿਖਾਈ ਹੈ।

 

ਇਸ ਮੌਕੇ ‘ਤੇ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਦੇ ਸਮੁੱਚੇ ਵਿਕਾਸ ਦੇ ਲਈ ਗ੍ਰਾਮੀਣ ਵਿਕਾਸ ਵਿੱਚ ਤੇਜ਼ੀ ਲਿਆਉਣਾ ਜ਼ਰੂਰੀ ਹੈ। ਗ੍ਰਾਮੀਣ ਖੇਤਰਾਂ ਦੇ ਵਿਕਾਸ ਲਈ ਭੂਮੀ ਰਿਕਾਰਡਸ ਦਾ ਆਧੁਨਿਕੀਕਰਣ ਮੁੱਢਲੀ ਜ਼ਰੂਰਤ ਹੈ ਕਿਉਂਕਿ ਜ਼ਿਆਦਾਤਰ ਗ੍ਰਾਮੀਣ ਆਬਾਦੀ ਦੀ ਆਜੀਵਿਕਾ ਭੂਮੀ ਸੰਸਾਧਨਾਂ ‘ਤੇ ਨਿਰਭਰ ਹੈ। ਗ੍ਰਾਮੀਣ ਖੇਤਰਾਂ ਦੇ ਸਮੁੱਚੇ ਵਿਕਾਸ ਦੇ ਲਈ ਇੱਕ ਵਿਆਪਕ ਏਕੀਕ੍ਰਿਤ ਭੂਮੀ ਪ੍ਰਬੰਧਨ ਪ੍ਰਣਾਲੀ ਬੇਹੱਦ ਮਹੱਤਵਪੂਰਨ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਡਿਜੀਟਲੀਕਰਣ ਨਾਲ ਪਾਰਦਰਸ਼ਿਤਾ ਵਧਦੀ ਹੈ। ਭੂਮੀ ਰਿਕਾਰਡਸ ਦੇ ਆਧੁਨਿਕੀਕਰਣ ਅਤੇ ਡਿਜੀਟਲੀਕਰਣ ਨਾਲ ਦੇਸ਼ ਦੇ ਵਿਕਾਸ ‘ਤੇ ਬਹੁਤ ਵੱਡਾ ਪ੍ਰਭਾਵ ਪਵੇਗਾ। ਭੂਮੀ ਰਿਕਾਰਡਸ ਦੇ ਡਿਜੀਟਲੀਕਰਣ ਅਤੇ ਵਿਭਿੰਨ ਸਰਕਾਰੀ ਵਿਭਾਗਾਂ ਦੇ ਨਾਲ ਇਸ ਦੇ ਜੋੜ ਨਾਲ ਭਲਾਈ ਯੋਜਨਾਵਾਂ ਦੇ ਉਚਿਤ ਲਾਗੂਕਰਨ ਵਿੱਚ ਮਦਦ ਮਿਲੇਗੀ। ਹੜ੍ਹ ਅਤੇ ਅੱਗ ਜਿਹੀਆਂ ਆਫਤਾਂ ਦੇ ਕਾਰਨ ਦਸਤਾਵੇਜਾਂ ਦੇ ਨੁਕਸਾਨ ਦੀ ਸਥਿਤੀ ਵਿੱਚ ਵੀ ਇਹ ਬਹੁਤ ਸਹਾਇਕ ਹੋਵੇਗਾ। 

 

ਰਾਸ਼ਟਰਪਤੀ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਡਿਜੀਟਲ ਇੰਡੀਆ ਭੂਮੀ ਸੂਚਨਾ ਪ੍ਰਬੰਧਨ ਪ੍ਰਣਾਲੀ ਦੇ ਤਹਿਤ, ਇੱਕ ਵਿਸ਼ੇਸ਼ ਭੂਮੀ ਪਾਰਸਲ ਪਹਿਚਾਣ ਨੰਬਰ ਪ੍ਰਦਾਨ ਕੀਤਾ ਜਾ ਰਿਹਾ ਹੈ ਜੋ ਆਧਾਰ ਕਾਰਡ ਦੀ ਤਰ੍ਹਾਂ ਉਪਯੋਗੀ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਨੰਬਰ ਭੂਮੀ ਦੇ ਸਮੁੱਚੇ ਉਪਯੋਗ ਦੇ ਨਾਲ-ਨਾਲ ਨਵੀਆਂ ਭਲਾਈ ਯੋਜਨਾਵਾਂ ਬਣਾਉਣ ਅਤੇ ਲਾਗੂ ਕਰਨ ਵਿੱਚ ਮਦਦ ਕਰੇਗਾ। ਈ-ਕੋਰਟ ਨੂੰ ਭੂਮੀ ਰਿਕਾਰਡ ਅਤੇ ਰਜਿਸਟ੍ਰੇਸ਼ਨ ਡਾਟਾ-ਬੇਸ ਨਾਲ ਜੋੜਨ ਨਾਲ ਕਈ ਲਾਭ ਹੋਣਗੇ। ਡਿਜੀਟਲੀਕਰਣ ਨਾਲ ਜੋ ਪਾਰਦਰਸ਼ਿਤਾ ਆ ਰਹੀ ਹੈ ਉਸ ਨਾਲ ਜ਼ਮੀਨ ਸਬੰਧੀ ਅਨੈਤਿਕ ਅਤੇ ਗ਼ੈਰ-ਕਾਨੂੰਨੀ ਗਤੀਵਿਧੀਆਂ ‘ਤੇ ਰੋਕ ਲਗੇਗੀ।

 

ਰਾਸ਼ਟਰਪਤੀ ਨੇ ਕਿਹਾ ਕਿ ਭੂਮੀ ਸਬੰਧੀ ਜਾਣਕਾਰੀ ਮੁਫ਼ਤ ਅਤੇ ਸੁਵਿਧਾਜਨਕ ਢੰਗ ਨਾਲ ਮਿਲਣ ਨਾਲ ਕਈ ਫਾਇਦੇ ਹੋਣਗੇ। ਉਦਾਹਰਣ ਦੇ ਲਈ, ਇਸ ਨਾਲ ਭੂਮੀ ਦੀ ਮਾਲਕੀ ਅਤੇ ਉਪਯੋਗ ਨਾਲ ਸਬੰਧਿਤ ਝਗੜਿਆਂ ਨੂੰ ਸੁਲਝਾਉਣ ਵਿੱਚ ਮਦਦ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਸਾਡੇ ਦੇਸ਼ ਦੀ ਇੱਕ ਵੱਡੀ ਆਬਾਦੀ ਜ਼ਮੀਨ ਨਾਲ ਜੁੜੇ ਝਗੜਿਆਂ ਵਿੱਚ ਉਲਝੀ ਹੋਈ ਹੈ ਅਤੇ ਇਨ੍ਹਾਂ ਮਾਮਲਿਆਂ ਵਿੱਚ ਪ੍ਰਸ਼ਾਸਨ ਅਤੇ ਨਿਆਂਪਾਲਿਕਾ ਦਾ ਕਾਫੀ ਸਮਾਂ ਬਰਬਾਦ ਹੁੰਦਾ ਹੈ। ਡਿਜੀਟਲੀਕਰਣ ਅਤੇ ਸੂਚਨਾ ਦੇ ਜੁੜਾਵ ਨਾਲ, ਲੋਕਾਂ ਅਤੇ ਸੰਸਥਾਨਾਂ ਦੀ ਊਰਜਾ, ਜੋ ਝਗੜਿਆਂ ਨੂੰ ਸੁਲਝਾਉਣ ਵਿੱਚ ਖਰਚ ਹੁੰਦੀ ਹੈ, ਦਾ ਉਪਯੋਗ ਵਿਕਾਸ ਦੇ ਲਈ ਕੀਤਾ ਜਾਵੇਗਾ।

 

Please click here to see the President's Speech

 

ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਲਈ ਕ੍ਰਿਪਾ ਕਰਕੇ ਇੱਥੇ ਕਲਿੱਕ ਕਰੋ

 

************

ਡੀਐੱਸ/ਏਕੇ 



(Release ID: 1940622) Visitor Counter : 90